RakeshKSharma7ਜਿਹੜੀ ਅੱਗ ਕਿਸੇ ਦੇ ਘਰ ਲੱਗੀ ਹੁੰਦੀ ਹੈ ਉਸਦਾ ਸੇਕ ਸਾਨੂੰ ਵੀ ਪਹੁੰਚਦਾ ਹੈ। ਕਿਉਂ ਨਾ ਅਸੀਂ ...
(11 ਜਨਵਰੀ 2023)
ਮਹਿਮਾਨ: 135.


ਅੱਜ ਮੈਨੂੰ ਹੀ ਨਹੀਂ ਬਲਕਿ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਪੰਜਾਬ ਦੀ ਜਵਾਨੀ ਕਿੱਧਰ ਨੂੰ ਜਾ ਰਹੀ ਹੈ
ਉਸਦੀ ਬਰਬਾਦੀ ਦਾ ਜ਼ਿੰਮੇਵਾਰ ਕੌਣ ਹੈਅਸੀਂ ਐਵੇਂ ਹੀ ਇੱਕ ਦੂਸਰੇ ਦੇ ਸਿਰ ਇਹ ਬਰਬਾਦੀ ਦਾ ਸਿਹਰਾ ਮੜ੍ਹੀ ਜਾ ਰਹੇ ਹਾਂਪਰ ਇਸਦੇ ਪਿੱਛੇ ਕੌਣ ਹੈ? ਇਹ ਕਿਉਂ ਹੋ ਰਿਹਾ ਹੈਹਰ ਮਾਂ ਬਾਪ ਆਪਣੀ ਔਲਾਦ ਨੂੰ ਸਹੀ ਸੇਧ ਦੇਣ ਅਤੇ ਉਹਨਾਂ ਨੂੰ ਬਚਾ ਕੇ ਰੱਖਣ ਲਈ ਚਿੰਤਤ ਹੋ ਰਹੇ ਹਨਸਾਰੇ ਮਾਂ ਬਾਪ ਦੀ ਇਹ ਖਵਾਹਿਸ਼ ਬਣੀ ਹੋਈ ਹੈ ਕਿ ਮੇਰੀ ਔਲਾਦ ਨਾ ਵਿਗੜੇਉਹ ਕਿਸੇ ਕੁਰੀਤੀਆਂ ਵਿੱਚ ਨਾ ਫਸ ਜਾਵੇਉਹ ਕਿਤੇ ਨਸ਼ਿਆਂ ਦੀ ਲਿਪਟ ਵਿੱਚ ਨਾ ਜਾਵੇਜਿੰਨਾ ਜਲਦੀ ਹੋ ਸਕੇ ਉਹ ਉਹਨਾਂ ਨੂੰ ਵਿਦੇਸ਼ ਭੇਜਣ ਦੀ ਸੋਚਦੇ ਹਨ, ਪਰ ਦੁੱਖ ਇਸ ਗੱਲ ਦਾ ਹੈ ਕਿ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਕਿ ਪੰਜਾਬ ਵਿੱਚ ਸਿਰਫ ਬਜ਼ੁਰਗ ਹੀ ਰਹਿਣਗੇ, ਕਿਉਂਕਿ ਬਹੁਤ ਸਾਰੇ ਜਵਾਨ ਨਸ਼ਿਆਂ ਦੀ ਗ੍ਰਿਫਤ ਵਿੱਚ ਫਸਦੇ ਜਾ ਰਹੇ ਹਨਉਹ ਭਾਵੇਂ ਕੁੜੀਆਂ ਹੋਣ ਜਾਂ ਮੁੰਡੇ ਹੁਣ ਕੋਈ ਫਰਕ ਨਹੀਂ ਪੈਂਦਾਬਹੁਤ ਸਾਰੇ ਜਵਾਨ ਲੜਾਈ/ ਫਸਾਦਾ ਦੀ ਲਪੇਟ ਵਿੱਚ ਆ ਰਹੇ ਹਨਜੇਲ੍ਹਾਂ ਵਿੱਚ ਵੀ ਜਿੱਥੇ ਪਹਿਲਾਂ ਮਚਿਊਰਡ ਲੋਕ (ਵੱਡੀ ਉਮਰ ਦੇ ਲੋਕ) ਕਿਸੇ ਨਾ ਕਿਸੇ ਕਾਰਨ ਸਜ਼ਾ ਦੇ ਤੌਰ ’ਤੇ ਜੇਲ੍ਹ ਵਿੱਚ ਹੁੰਦੇ ਸਨ, ਉੱਥੇ ਅੱਜ ਕੱਲ੍ਹ ਜਵਾਨ ਮੁੰਡਿਆਂ ਦੀ ਭਰਮਾਰ ਹੈ, ਕਿਉਂਕਿ ਸੁਸਾਇਟੀ ਵਿੱਚ ਅਜਿਹੀ ਜ਼ਹਿਰ ਭਰੀ ਜਾ ਰਹੀ ਹੈ ਕਿ ਭਰਾ, ਭਰਾ ਦਾ ਹੀ ਦੁਸ਼ਮਣ ਬਣੀ ਜਾ ਰਿਹਾ ਹੈਰਹਿੰਦੇ-ਖੁਹਿੰਦੇ ਨਸ਼ਿਆਂ ਨਾਲ ਮਰੀ ਜਾ ਰਹੇ ਹਨਇਸ ਸਬੰਧੀ ਜਿੱਥੇ ਅਸੀਂ ਵਿਦੇਸ਼ੀ ਤਾਕਤਾਂ ਨੂੰ ਦੋਸ਼ ਦੇ ਰਹੇ ਹਾਂ, ਉੱਥੇ ਸਾਡਾ ਵੀ ਤਾਂ ਕਸੂਰ ਹੈਕਿਉਂਕਿ ਗੁਆਂਢੀ ਦੇਸ਼ ਤੋਂ ਨਸ਼ੇ ਜਾਂ ਹਥਿਆਰ ਆ ਰਹੇ ਹਨ, ਉੱਥੇ ਉਹਨਾਂ ਨੂੰ ਅੱਗੇ ਵੰਢਣ ਦਾ ਕੰਮ ਤਾਂ ਸਾਡੇ ਲੋਕ ਹੀ ਕਰ ਰਹੇ ਹਨਫਿਰ ਉਹ ਭਾਵੇਂ ਪੈਸੇ ਕਮਾਉਣ ਲਈ ਆਪਣਾ ਧੰਦਾ ਬਣਾਉਂਦੇ ਹਨ, ਪਰ ਨੁਕਸਾਨ ਤਾਂ ਸਾਡੇ ਪੰਜਾਬ ਦਾ ਹੀ ਹੁੰਦਾ ਹੈ, ਸਾਡੀ ਜਵਾਨੀ ਦਾ ਹੀ ਹੋ ਰਿਹਾ ਹੈ

ਇਸਦੇ ਹੋਰ ਵੀ ਕਈ ਕਾਰਨ ਹਨਜਿਵੇਂ ਕਿਸੇ ਦਾ ਕੋਈ ਬੱਚਾ ਮਾੜੀ ਸੰਗਤ ਵਿੱਚ ਪੈ ਜਾਂਦਾ ਹੈ ਤਾਂ ਜੇ ਉਸਦੇ ਮਾਪਿਆਂ ਨੂੰ ਕੋਈ ਅਗਾਂਹ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮਾਪੇ ਕਿਸੇ ਦੀ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੁੰਦੇਸਗੋਂ ਅਗਾਂਹ ਕਰਨ ਵਾਲੇ ’ਤੇ ਹੀ ਕਈ ਤੋਹਮਤਾਂ ਲਾ ਦਿੱਤੀਆਂ ਜਾਂਦੀਆਂ ਹਨਕਿਉਂਕਿ ਕਿਸੇ ਵੀ ਮਾਂ ਬਾਪ ਨੂੰ ਆਪਣੇ ਧੀ ਪੁੱਤ ਤੇ ਜਲਦੀ ਸ਼ੱਕ ਹੀ ਨਹੀਂ ਹੁੰਦਾਜੇਕਰ ਹੋ ਵੀ ਜਾਵੇ ਤਾਂ ਉਹ ਆਪਣੀ ਔਲਾਦ ਦੀਆਂ ਗਲਤੀਆਂ ਛਪਾਉਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਪਾਣੀ ਸਿਰ ਉੱਪਰ ਦੀ ਨਿਕਲ ਜਾਂਦਾ ਹੈ ਤਾਂ ਫਿਰ ਉਹ ਦੂਸਰਿਆਂ ਤੇ ਸਾਰਾ ਭਾਂਡਾ ਤੋੜਨ ਲੱਗ ਪੈਂਦੇ ਹਨ ਕਿ ਉਸਨੇ ਸਾਡੇ ਬੱਚੇ ਨੂੰ ਖਰਾਬ ਕੀਤਾਪਹਿਲਾਂ ਕਦੇ ਸਕੂਲ ਵਿੱਚ ਕੋਈ ਗਲਤੀ ਹੁੰਦੀ ਸੀ ਤਾਂ ਮਾਸਟਰ ਜੀ ਵੱਲੋਂ ਪਹਿਲਾਂ ਡਾਂਟ-ਡਪਟ ਅਤੇ ਕੁਟਾਈ ਤਕ ਹੋ ਜਾਂਦੀ ਸੀ ਤੇ ਜਦੋਂ ਮਾਪਿਆਂ ਨੂੰ ਪਤਾ ਲੱਗਦਾ ਕਿ ਬੱਚੇ ਦੀ ਪਿਟਾਈ ਹੋਈ ਤਾਂ ਫਿਰ ਘਰ ਆ ਕੇ ਮਾਂ-ਪਿਓ ਵੀ ਆਪਣਾ ਹੱਥ ਸਾਫ ਕਰ ਲੈਂਦੇ ਸੀਜਿਸ ਨਾਲ ਡਰ ਬਣਿਆ ਰਹਿੰਦਾ ਸੀ, ਪ੍ਰੰਤੂ ਹੁਣ ਅਜਿਹਾ ਨਹੀਂ ਹੁੰਦਾਤਾਂ ਜੇਕਰ ਟੀਚਰ ਵੱਲੋਂ ਕੋਈ ਡਾਂਟ-ਡਪਟ ਹੋ ਜਾਵੇ ਤਾਂ ਬੱਚਾ ਆ ਕੇ ਆਪਣੇ ਮਾਂ-ਪਿਓ ਨੂੰ ਦੱਸ ਦਿੰਦਾ ਹੈ ਅਤੇ ਮਾਂ-ਬਾਪ ਪੂਰੀ ਘੋਖ ਕੀਤੇ ਬਿਨਾਂ ਹੀ ਉਸ ਟੀਚਰ ਖਿਲਾਫ ਮੋਰਚਾ ਖੋਲ੍ਹ ਦਿੰਦੇ ਹਨਜਿਸ ਨਾਲ ਕਈ ਵਾਰ ਟੀਚਰਾਂ ਨੂੰ ਮੁਆਫੀ ਵੀ ਮੰਗਣੀ ਪੈਂਦੀ ਹੈ ਅਤੇ ਬੱਚੇ ਦੀ ਚੜ੍ਹਾਈ ਹੋ ਜਾਂਦੀ ਹੈ ਤੇ ਬੱਚੇ ਹਰ ਗੱਲ ਤੋਂ ਬਾਗੀ ਹੋਣ ਲੱਗ ਪੈਂਦੇ ਹਨਇਹ ਠੀਕ ਹੈ ਕਿ ਅੱਜ ਦੇ ਸਮੇਂ ਵਿੱਚ ਮਾਸਟਰਾਂ ਨੂੰ ਸਮੇਂ ਮੁਤਾਬਿਕ ਚੱਲਣਾ ਚਾਹੀਦਾ ਹੈ, ਪਰ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਉਸ ਟੀਚਰ ਨੂੰ ਬੱਚਿਆਂ ਤੋਂ ਅਲੱਗ ਹੋ ਕੇ ਪੁੱਛ-ਗਿੱਛ ਕਰਨ ਜਾਂ ਜੇਕਰ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਰਨੀ ਹੋਵੇ ਤਾਂ ਬੱਚਿਆਂ ਨੂੰ ਇਹ ਅਹਿਸਾਸ ਕਰਵਾਉਣ ਤਾਂ ਕਿ ਬੱਚਿਆਂ ਨੂੰ ਇਹ ਅਹਿਸਾਸ ਨਾ ਹੋਵੇ ਕਿ ਉਸਦੇ ਮਾਪੇ ਉਸ ਵੱਲੋਂ ਟੀਚਰ ਦੇ ਖਿਲਾਫ ਕੀਤੀ ਸ਼ਿਕਾਇਤ ਤੇ ਟੀਚਰ ਖਿਲਾਫ ਹਨਮਾਪਿਆਂ ਨੂੰ ਬੱਚੇ ਨੂੰ ਬੱਚੇ ਦੀ ਜਗ੍ਹਾ ਅਤੇ ਟੀਚਰ ਨੂੰ ਟੀਚਰ ਦੀ ਜਗ੍ਹਾ ਰੱਖਣਾ ਚਾਹੀਦਾ ਹੈਕਈ ਮਾਪੇ ਆਪਣੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਵੱਡੇ-ਵੱਡੇ ਸਬਜ਼ਬਾਗ ਦਿਖਾਉਣ ਲੱਗ ਪੈਂਦੇ ਹਨ ਜਾਂ ਉਹ ਖੁੱਲ੍ਹ ਦੇਣ ਦੀ ਗਲਤੀ ਕਰਦੇ ਹਨ ਜੋ ਕਿ ਉਹਨਾਂ ਨੂੰ ਛੋਟੀ ਉਮਰ ਵਿੱਚ ਨਹੀਂ ਦੇਣੀ ਚਾਹੀਦੀ

ਬੇਸ਼ਕ ਅਸੀਂ ਵੈਸਟਰਨ ਕਲਚਰ ਵੱਲ ਆਕਰਸ਼ਿਤ ਹੁੰਦੇ ਜਾ ਰਹੇ ਹਾਂ, ਪਰ ਸਾਨੂੰ ਸਾਡੀ ਸਭਿਅਤਾ ਅਤੇ ਸੰਸਕ੍ਰਿਤੀ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਇੱਕ ਵਿਅਕਤੀ ਕਿਸੇ ਨਾਮੀ ਕਾਲਜ ਦੀ ਗੱਲ ਕਰ ਰਿਹਾ ਸੀ ਕਿ ਸਾਡੇ ਨੇੜੇ ਇੱਕ ਬੜਾ ਹੀ ਨਾਮੀ ਕਾਲਜ ਹੈਜਿਸਦਾ ਕਿਸੇ ਸਮੇਂ ਬੜਾ ਬੋਲ-ਬਾਲਾ ਸੀ, ਕਿਉਂਕਿ ਉਸ ਵਿੱਚ ਡਸਿਪਲਨ ਅਤਿ ਦਰਜੇ ਦਾ ਸੀਉਸ ਵਿੱਚ ਪੜ੍ਹਨ ਵਾਲੇ ਪੜ੍ਹਾਕੂ ਨੂੰ ਪੜ੍ਹਨ ਤੋਂ ਸਿਵਾ ਕੋਈ ਕੰਮ ਨਹੀਂ ਹੁੰਦਾ ਸੀਲੋਕ ਉਸ ਕਾਲਜ ਵਿੱਚ ਆਪਦੇ ਬੱਚਿਆਂ ਦਾ ਐਡਮਿਸ਼ਨ ਕਰਵਾ ਕੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਸਮਝਦੇ, ਪਰ ਹੁਣ ਅਸੀਂ ਹੈਰਾਨ ਹਾਂ ਕਿ ਬੱਚੇ ਇਤਰਾਜ਼ਯੋਗ ਪਹਿਰਾਵੇ ਵਿੱਚ ਪਾਰਕਾਂ ਵਿੱਚ ਬੈਠੇ ਜੋੜਿਆਂ ਜਾਂ ਗਰੁੱਪਾਂ ਵਿੱਚ ਦਾਰੂ ਅਤੇ ਪਤਾ ਨਹੀਂ ਹੋਰ ਕਿਹੜੇ-ਕਿਹੜੇ ਨਸ਼ਿਆਂ ਦਾ ਸੇਵਨ ਕਰ ਰਹੇ ਸਨਇੱਕ ਸਨਿੱਚਰਵਾਰ ਦਾ ਦਿਨ ਸੀਅਸੀਂ ਕਈ ਬਜ਼ੁਰਗ ਪਾਰਕ ਵਿੱਚ ਸੈਰ ਕਰ ਰਹੇ ਸੀ, ਤਾਂ ਦੇਖਿਆ ਕਿ ਕਈ ਬੱਚਿਆਂ ਨੇ ਬਹੁਤ ਨਸ਼ਾ ਕੀਤਾ ਹੋਇਆ ਸੀਇੱਕ ਲੜਕੀ ਨੇ ਓਵਰਡੋਜ਼ ਲੈਣ ਕਾਰਨ ਆਪਣੀ ਸੁਧ-ਬੁੱਧ ਹੀ ਖੋ ਲਈ ਸੀਉਹ ਆਪਣੇ ਕੱਪੜੇ ਉਤਾਰਨ ਲੱਗ ਪਈਬੜੀ ਮੁਸ਼ਕਲ ਨਾਲ ਕਿਸੇ ਲੜਕੇ ਨੇ ਉਸ ਨੂੰ ਰੋਕਿਆਬਾਕੀ ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਸਮਝਾ ਕੇ ਪਾਰਕ ਵਿੱਚੋਂ ਭੇਜਿਆਇਹ ਸਾਰੇ ਬੱਚੇ ਦੂਜੇ ਸੂਬਿਆਂ ਤੋਂ ਆਏ ਹੋਏ ਅਤੇ ਅਮੀਰ ਸ਼ਹਿਜ਼ਾਦੇ ਲੱਗਦੇ ਸਨਇਸ ਸਬੰਧੀ ਜਦੋਂ ਮੈਨੇਜਮੈਂਟ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਅਸੀਂ ਕੀ ਕਰ ਸਕਦੇ ਹਾਂਜੇਕਰ ਇਸ ਸਬੰਧੀ ਕਿਸੇ ਦੇ ਮਾਂ-ਬਾਪ ਨੂੰ ਦੱਸਦੇ ਹਾਂ ਤਾਂ ਉਹ ਉਲਟਾ ਗੱਲ ਪੈ ਜਾਂਦੇ ਹਨ ਤੇ ਕਹਿੰਦੇ ਹਨ ਮੇਰਾ ਬੱਚਾ ਕਰ ਰਿਹਾ ਹੈ ਜੇਕਰ ਸਾਨੂੰ ਇਤਰਾਜ਼ ਨਹੀਂ ਤਾਂ ਤੁਹਾਨੂੰ ਕਾਹਦਾ ਇਤਰਾਜ਼। ਹੁਣ ਤੁਸੀਂ ਦੱਸੋ ਕਿ ਮੈਨੇਮੈਂਟ ਕੀ ਕਰ ਸਕਦੀ ਹੈ

ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਨੂੰ ਅਸੀਂ ਆਪ ਸਹੇੜ ਰਹੇ ਹਾਂ ਫਿਰ ਭਾਵੇਂ ਇਸ ਨੂੰ ਵਿਦੇਸ਼ੀ ਤਾਕਤ ਦਾ ਹੱਥ ਕਹੋ ਜਾਂ ਫਿਰ ਨਸ਼ੇ ਦੇ ਸੌਦਾਗਰਾਂ ਦਾ ਨਾ ਲਵੋਭਾਵੇਂ ਫਿਰਕਾ ਪ੍ਰਸਤੀ ਨੂੰ ਦੋਸ਼ ਦੇਵੋਭਾਵੇਂ ਸਿਆਸੀ ਪਾਰਟੀਆਂ ਕੋਸੋ, ਸ਼ੁਰੂਆਤ ਘਰ, ਪਿੰਡ, ਕਸਬੇ ਜਾਂ ਸ਼ਹਿਰ ਤੋਂ ਹੀ ਹੁੰਦੀ ਹੈ,ਜਿਸ ਨੂੰ ਰੋਕਣ ਲਈ ਸਾਨੂੰ ਸਭ ਨੂੰ ਜਾਗਰੂਕ ਹੋਣਾ ਪਵੇਗਾਕਿਉਂਕਿ ਜਿਹੜੀ ਅੱਗ ਕਿਸੇ ਦੇ ਘਰ ਲੱਗੀ ਹੁੰਦੀ ਹੈ ਉਸਦਾ ਸੇਕ ਸਾਨੂੰ ਵੀ ਪਹੁੰਚਦਾ ਹੈ। ਕਿਉਂ ਨਾ ਅਸੀਂ ਇਸ ਬਰਬਾਦੀ ਦੇ ਰਾਹ ’ਤੇ ਕੁਰਾਹੇ ਪਏ ਜਵਾਨਾਂ ਨੂੰ ਸਮਝਾਈਏ ਅਤੇ ਚੰਗੇ ਮਾਂ ਬਾਪ ਦਾ ਰੋਲ ਨਿਭਾਈਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3731)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਾਕੇਸ਼ ਕੁਮਾਰ ਸ਼ਰਮਾ

ਰਾਕੇਸ਼ ਕੁਮਾਰ ਸ਼ਰਮਾ

Principal (Retired) Punjab Jail Training School, Patiala. Punjab, India.
Phone: (91 - 76580 - 00093)