MohinderpalSDhaliwal7ਮਾਂ ਬੋਲੀ ਅਤੇ ਮਾਤ-ਭੂਮੀ ਦੀ ਬੋਲੀ ਦੇ ਫਰਕ ਨੂੰ ਸਮਝਣਾ ਅਤੇ ਮੰਨਣਾ ਅੱਜ ਕੱਲ੍ਹ ਬਹੁਤ ਜ਼ਰੂਰੀ ...
(8 ਜਨਵਰੀ 2023)
ਮਹਿਮਾਨ: 152.


2021
ਵਿੱਚ ਹਰ ਦਸ ਸਾਲ ਬਾਅਦ ਹੋਣ ਵਾਲੀ ਮਰਦਮਸ਼ੁਮਾਰੀ ਦੇ ਅੰਕੜੇ ਅਖਬਾਰਾਂ ਵਿੱਚ ਨਸ਼ਰ ਹੋਏ ਹਨਇਹਨਾਂ ਅੰਕੜਿਆ ਅਨੁਸਾਰ ਯੂ ਕੇ ਵਿੱਚ ਕ੍ਰਿਸਚੀਅਨ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਅੱਧ ਤੋਂ ਵੀ ਘਟ ਗਈ ਹੈ ਇਸਦੇ ਕਈ ਕਾਰਨ ਹਨਸਭ ਤੋਂ ਵੱਡਾ ਕਾਰਨ ਯੂ ਕੇ ਵਿੱਚ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈਇਸ ਗਰੁੱਪ ਵਿੱਚ ਬਹੁਤੇ ਲੋਕ ਨੌਜਵਾਨ ਹਨ ਜਿਹੜੇ ਕਿਸੇ ਵੀ ਧਰਮ ਨੂੰ ਮੰਨਣ ਤੋਂ ਇਨਕਾਰੀ ਹਨਬ੍ਰਿਟੇਨ ਪਹਿਲਾਂ ਨਾਲੋਂ ਵੱਧ ਸੈਕੂਲਰ ਹੋ ਗਿਆ ਹੈ

ਹੋਰ ਵੀ ਬਹੁਤ ਸਾਰੇ ਦਿਲਚਸਪ ਅੰਕੜੇ ਆਏ ਹਨ ਪਰ ਪੰਜਾਬੀ ਲੋਕਾਂ ਲਈ ਬੋਲੀ ਸਬੰਧੀ ਆਏ ਅੰਕੜਿਆਂ ਨੂੰ ਲੈ ਕੇ ਕੁਝ ਲੋਕ ਬਹੁਤ ਹੈਰਾਨ ਹੋਏ ਹਨ ਤੇ ਬੇਚੈਨ ਵੀਤਕਰੀਬਨ 10 ਲੱਖ ਪੰਜਾਬੀ (ਪਾਕਿਸਤਾਨੀ ਅਤੇ ਭਾਰਤੀ) ਇਸ ਦੇਸ਼ ਵਿੱਚ ਰਹਿੰਦੇ ਹਨਤਿੰਨ ਕੁ ਲੱਖ ਲੋਕਾਂ ਨੇ ਆਪਣੀ ਬੋਲੀ ਪੰਜਾਬੀ ਲਿਖਾਈ ਹੈਇਹ ਅੰਕੜਾ ਕਈ ਲੋਕਾਂ ਨੂੰ ਬਹੁਤ ਹੈਰਾਨੀਜਨਕ ਲਗਦਾ ਹੈਆਉ ਇਸ ਬਾਰੇ ਥੋੜ੍ਹੀ ਚਰਚਾ ਕਰੀਏ

ਮਾਂ ਬੋਲੀ ਨਾਲ ਪਿਆਰ ਅਤੇ ਮਹੱਤਵ ਬਾਰੇ ਆਮ ਹੀ ਗੱਲ ਹੁੰਦੀ ਰਹਿੰਦੀ ਹੈ ਪਰ ਮਾਂ ਬੋਲੀ ਦੀ ਪ੍ਰੀਭਾਸ਼ਾ ਬਾਰੇ ਘੱਟ ਹੀ ਵਿਚਾਰ ਹੁੰਦੀ ਹੈਬਹੁਤੇ ਲੋਕਾਂ ਲਈ ਇਹ ਬਹੁਤ ਸਿੱਧੀ ਸਾਦੀ ਗੱਲ ਹੈ - ਮਾਂ ਦੀ ਬੋਲੀਪਰ ਮਾਤ-ਭੂਮੀ ਦੀ ਬੋਲੀ ਦੇ ਮਹੱਤਵ ਬਾਰੇ ਕੋਈ ਘੱਟ ਹੀ ਗੱਲ ਕਰਦਾ ਹੈਕੁਝ ਸਮਾਂ ਪਹਿਲਾਂ ਮਾਂ ਅਤੇ ਮਾਤ-ਭੂਮੀ ਦੀ ਬੋਲੀ ਇੱਕੋ ਹੀ ਹੁੰਦੀ ਸੀਉਦੋਂ ਕੋਈ ਸਵਾਲ ਖੜ੍ਹਾ ਨਹੀਂ ਸੀ ਹੁੰਦਾਹੁਣ ਮਾਈਗਰੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਜਦੋਂ ਪੰਜਾਬ ਵਿੱਚ ਜੰਮੀ ਕੁੜੀ ਬ੍ਰਿਟੇਨ ਵਿੱਚ ਵਿਆਹ ਕਰ ਲੈਂਦੀ ਹੈ ਤਾਂ ਉਸ ਦੇ ਬੱਚੇ ਇੱਥੇ ਜੰਮਦੇ ਹਨਉਹਨਾਂ ਦੀ ਮਾਤ-ਭੂਮੀ ਇੰਗਲੈਂਡ ਹੈ, ਉਹਨਾਂ ਦੀ ਮਾਂ ਦੀ ਮਾਤ-ਭੂਮੀ ਪੰਜਾਬ ਹੈਜਿਵੇਂ ਉਹਨਾਂ ਦੀ ਮਾਂ ਦਾ ਆਪਣੀ ਮਾਤ-ਭੂਮੀ ਨਾਲ ਰਿਸ਼ਤਾ ਅਟੁੱਟ ਹੈ ਤੇ ਉਸ ਨੂੰ ਆਪਣੀ ਜਨਮ-ਭੋਏਂ ਨਾਲ ਪਿਆਰ ਹੈ ਉਵੇਂ ਹੀ ਉਸ ਦੇ ਬੱਚਿਆਂ ਨੂੰ ਆਪਣੀ ਮਾਤ-ਭੂਮੀ ਨਾਲ ਪਿਆਰ ਹੋਣਾ ਕੁਦਰਤੀ ਵਰਤਾਰਾ ਹੈ

ਇਸ ਗੱਲ ਤੋਂ ਸਾਰੇ ਸਪਸ਼ਟ ਹਨ ਭਾਵੇਂ ਕਈ ਲੋਕਾਂ ਨੂੰ ਮੰਨਣਾ ਔਖਾ ਲੱਗੇ ਕਿ ਬੱਚਾ ਮਾਤ-ਭੂਮੀ ਦੀ ਬੋਲੀ ਨੂੰ ਹੀ ਅਪਣਾਉਂਦਾ ਹੈਉਹੋ ਬੋਲੀ ਹੀ ਉਸ ਦੀ ਪਹਿਲੀ ਭਾਸ਼ਾ ਦਾ ਸਥਾਨ ਲੈਂਦੀ ਹੈਸਾਡੇ ਸਭ ਦੇ ਬੱਚਿਆਂ ਦਾ ਇਹੋ ਹਾਲ ਹੈਪੰਜਾਬ ਵਿੱਚ ਯੂ ਪੀ ਅਤੇ ਬਿਹਾਰ ਤੋਂ ਲੋਕ ਕੰਮਾਂ ਲਈ ਆਏ। ਉਹ ਭੋਜਪੁਰੀ ਬੋਲਦੇ ਹਨ ਜਦੋਂ ਉਹ ਪੰਜਾਬ ਵਿੱਚ ਰਹਿਣ ਲੱਗੇ ਤੇ ਉਹਨਾਂ ਦੇ ਬੱਚੇ ਪੰਜਾਬ ਵਿੱਚ ਪੈਦਾ ਹੋਏ ਤਾਂ ਉਹਨਾਂ ਨੇ ਪੰਜਾਬੀ ਨੂੰ ਹੀ ਆਪਣੀ ਪਹਿਲੀ ਬੋਲੀ ਬਣਾਇਆ, ਜੋ ਅਸਲ ਵਿੱਚ ਕੁਦਰਤੀ ਵਰਤਾਰਾ ਹੈਅੱਜ ਉਹ ਬੱਚੇ ਹੀ ਪੰਜਾਬੀ ਨੂੰ ਸਾਂਭ ਰਹੇ ਹਨਉਹ ਪੰਜਾਬੀ ਵਿੱਚ ਭੰਗੜਾ, ਗਿੱਧਾ ਤੇ ਲੋਕ ਬੋਲੀਆਂ ਅਤੇ ਗੀਤਾਂ ਨੂੰ ਗਾਉਂਦੇ ਹਨ ਤੇ ਉਹਨਾਂ ਦਾ ਅਨੰਦ ਮਾਣਦੇ ਹਨ, ਉਵੇਂ ਹੀ ਜਿਵੇਂ ਸਾਡੇ ਬੱਚੇ ਅੰਗਰੇਜ਼ੀ ਬੋਲਦੇ ਅਤੇ ਉਸ ਦਾ ਅਨੰਦ ਮਾਣਦੇ ਹਨਪੰਜਾਬ ਵਿੱਚੋਂ ਕਈ ਲੋਕ ਕਲਕੱਤੇ (ਜਾਂ ਹੋਰ ਸ਼ਹਿਰਾਂ ਵਿੱਚ) ਜਾ ਕੇ ਵਸੇਜਿਹੜੇ ਆਪਣੇ ਪਰਿਵਾਰ ਵੀ ਨਾਲ ਲੈ ਗਏ, ਉਹਨਾਂ ਦੇ ਬੱਚਿਆਂ ਦੀ ਪਹਿਲੀ ਭਾਸ਼ਾ ਬੰਗਾਲੀ ਬਣ ਗਈ ਭਾਵੇਂ ਉਹ ਕੁਝ ਪੰਜਾਬੀ ਵੀ ਬੋਲਦੇ ਸਮਝਦੇ ਹਨ, ਜਿਵੇਂ ਸਾਡੇ ਬੱਚੇ

ਮਾਂ ਬੋਲੀ ਦੀ ਪਰਿਭਾਸ਼ਾ ਕੁਝ ਇਸ ਤਰ੍ਹਾਂ ਬਣਦੀ ਹੈ ਕਿ ਉਹ ਬੋਲੀ ਜਿਸ ਵਿੱਚ ਬੱਚਾ ਆਪਣੀ ਮਾਂ ਨਾਲ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਗੱਲ ਕਰਦਾ ਹੈ ਤੇ ਉਹ ਬੋਲੀ ਮਾਤ-ਭੂਮੀ ਜਾਂ ਉਸ ਖਿੱਤੇ ਦੀ ਬੋਲੀ ਹੀ ਹੁੰਦੀ ਹੈਉਹ ਬੋਲੀ ਜਿਸ ਨੂੰ ਉਹ ਸਾਰੀ ਉਮਰ ਨਹੀਂ ਭੁੱਲਦਾ ਤੇ ਜਿਸ ਵਿੱਚ ਉਹ ਆਪਣੇ ਆਪ ਨੂੰ ਸਪਸ਼ਟ ਢੰਗ ਨਾਲ ਬਿਆਨ ਕਰ ਸਕਦਾ ਹੈ ਮੈਨੂੰ ਮੇਰੇ ਇੱਕ ਦੋਸਤ ਨੇ ਕਿਸੇ ਪੰਜਾਬੀ ਡਾਕਟਰ ਬਾਰੇ ਗੱਲ ਸੁਣਾਈਇਹ ਔਰਤ ਇੰਡੀਆ ਵਿੱਚੋਂ ਡਾਕਟਰੀ ਕਰਕੇ ਇੰਗਲੈਂਡ ਆ ਗਈ ਸੀ ਤੇ ਬਾਕੀ ਦੀ ਉਮਰ ਇੱਥੇ ਹੀ ਰਹੀਸਾਰੀ ਉਮਰ ਡਾਕਟਰੀ ਕੀਤੀ ਤਾਂ ਅੰਗਰੇਜ਼ੀ ਨਾਲ ਉਸ ਦਾ ਕਰੀਬੀ ਰਿਸ਼ਤਾ ਹੋਣਾ ਕੁਦਰਤੀ ਸੀਪਿਛਲੀ ਉਮਰ ਵਿੱਚ ਉਸ ਨੂੰ ਡਿਮੈਨਸ਼ੀਆ ਜਾਣੀ ਭੁੱਲਣ ਦੀ ਬਿਮਾਰੀ ਹੋ ਗਈਹੌਲੀ ਹੌਲੀ ਉਹ ਅੰਗਰੇਜ਼ੀ ਦਾ ਬਹੁਤਾ ਹਿੱਸਾ ਭੁੱਲ ਗਈ ਪਰ ਪੰਜਾਬੀ ਉਸ ਨੂੰ ਚੰਗੀ ਤਰ੍ਹਾਂ ਯਾਦ ਰਹੀ ਕਿਉਂਕਿ ਪੰਜਾਬੀ ਉਸ ਦੀ ਮਾਂ ਬੋਲੀ ਸੀ

ਜਿੱਥੇ ਵੀ ਬੱਚੇ ਜੰਮਦੇ ਹਨ ਉੱਥੋਂ ਦਾ ਹੀ ਕਲਚਰ ਅਪਣਾਉਂਦੇ ਹਨ ਤੇ ਉੱਥੋਂ ਦੀ ਹੀ ਬੋਲੀਪਹਿਲੀ ਪੀੜ੍ਹੀ ਕੁਝ ਕੁ ਆਪਣੀ ਮਾਂ ਦੀ ਬੋਲੀ ਅਤੇ ਉਸ ਦੇ ਕਲਚਰ ਨਾਲ ਜੁੜੀ ਰਹਿੰਦੀ ਹੈਅਗਲੀ ਪੀੜ੍ਹੀ ਆਪਣੀ ਮਾਤ-ਭੂਮੀ ਦੇ ਕਲਚਰ ਵਿੱਚ ਤਕਰੀਬਨ ਜਜ਼ਬ ਹੋ ਜਾਂਦੀ ਹੈ, ਭਾਵੇਂ ਉਹਨਾਂ ਦੇ ਨਾਂ ਤੇ ਰੰਗ ਆਪਣੇ ਦਾਦੀ ਦੀ ਮਾਤ-ਭੂਮੀ ਦੇ ਲੋਕਾਂ ਵਰਗਾ ਹੀ ਹੋਵੇ

ਮਾਂ ਬੋਲੀ ਅਤੇ ਮਾਤ-ਭੂਮੀ ਦੀ ਬੋਲੀ ਦੇ ਫਰਕ ਨੂੰ ਸਮਝਣਾ ਅਤੇ ਮੰਨਣਾ ਅੱਜ ਕੱਲ੍ਹ ਬਹੁਤ ਜ਼ਰੂਰੀ ਹੋ ਗਿਆ ਹੈਨਹੀਂ ਤਾਂ ਅਸੀਂ ਬੋਲੀ ਬਾਰੇ ਵਿਚਾਰ ਕਰਦੇ ਸਮੇਂ ਹਵਾ ਵਿੱਚ ਹੀ ਤਲਵਾਰਾਂ ਮਾਰੀ ਜਾਵਾਂਗੇ

ਮਰਦਮ ਸ਼ੁਮਾਰੀ ਦੇ ਅੰਕੜਿਆਂ ਵਿੱਚ 10 ਲੱਖ ਵਿੱਚੋਂ 3 ਕੁ ਲੱਖ ਦਾ ਪੰਜਾਬੀ ਲਿਖਾਉਣ ਦਾ ਜਵਾਬ ਵੀ ਇਸ ਗੱਲ ਵਿੱਚ ਹੀ ਪਿਆ ਹੈਜਿਹੜੇ ਲੋਕਾਂ ਦੀ ਮਾਤ-ਭੂਮੀ ਪੰਜਾਬ ਹੈ, ਉਹਨਾਂ ਨੇ ਆਪਣੀ ਬੋਲੀ ਪੰਜਾਬੀ ਲਿਖਾਈ ਹੈ ਤੇ ਉਹ ਇੰਨੇ ਕੁ ਹੀ ਲੋਕ ਹੋਣਗੇਉਹਨਾਂ ਦੇ ਬੱਚਿਆਂ ਦੀ ਜਨਮ-ਭੂਮੀ ਯੂ ਕੇ ਹੈ ਤੇ ਉਹਨਾਂ ਦੀ ਪਹਿਲੀ ਬੋਲੀ ਜਾਂ ਮਾਂ ਬੋਲੀ ਅੰਗਰੇਜ਼ੀ ਹੈ ਤੇ ਉਹਨਾਂ ਨੇ ਆਪਣੀ ਬੋਲੀ ਅੰਗਰੇਜ਼ੀ ਲਿਖਾਈ ਹੈਕੁਝ ਕੁ ਕੋਸ਼ਿਸ਼ਾਂ ਵੀ ਹੋਈਆਂ ਕਿ ਪੰਜਾਬੀ ਨੂੰ ਆਪਣੀ ਬੋਲੀ ਲਿਖਾਇਆ ਜਾਵੇ ਪਰ ਬੱਚੇ ਅਜਿਹਾ ਨਹੀਂ ਕਰਦੇਉਹਨਾਂ ਨੂੰ ਅਜਿਹਾ ਕਰਨ ਦਾ ਕੋਈ ਫਾਇਦਾ ਵੀ ਨਹੀਂ ਮੇਰੇ ਖਿਆਲ ਵਿੱਚ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ

ਇੱਕ ਗੱਲ ਹੋਰ ਵਿਚਾਰਨੀ ਜ਼ਰੂਰੀ ਹੈਪ੍ਰਵਾਸੀ ਪੰਜਾਬੀ ਆਪਣੀ ਮਾਂ ਬੋਲੀ ਸਬੰਧੀ ਬਹੁਤ ਭਾਵੁਕ ਵੀ ਹਨ ਤੇ ਦਿਲੋਂ ਇਸਦੇ ਵਿਕਾਸ ਲਈ ਚਿੰਤਤ ਵੀ ਹਨਬਿਨਾਂ ਸ਼ੱਕ ਕੋਸ਼ਿਸ਼ਾਂ ਵੀ ਹੋ ਰਹੀਆਂ ਹਨਬਹੁਤ ਸਾਰੇ ਗੁਰਦਵਾਰਿਆਂ ਵਿੱਚ ਜਾਂ ਪ੍ਰਾਈਵੇਟ ਵੀ ਪੰਜਾਬੀ ਦੀ ਸਿੱਖਿਆ ਲਈ ਸਕੂਲ ਖੁੱਲ੍ਹੇ ਹੋਏ ਹਨ ਇੱਕ ਘਾਟ ਜ਼ਰੂਰ ਮਹਿਸੂਸ ਹੁੰਦੀ ਹੈਉਹ ਇਹ ਕਿ ਪੰਜਾਬੀ ਨੂੰ ਪੜ੍ਹਾਉਣ ਲਈ ਜਾਂ ਸਿਖਾਉਣ ਲਈ ਆਧੁਨਿਕ ਮਾਧਿਅਮ ਨਹੀਂ ਅਪਣਾਇਆ ਜਾਂਦਾਰੂਸ ਅਤੇ ਯੂਕਰੇਨ ਵਿੱਚ ਬਹੁਤ ਸਾਰੇ ਬੱਚੇ ਪੰਜਾਬ ਅਤੇ ਇੰਡੀਆ ਤੋਂ ਪੜ੍ਹਨ ਲਈ ਜਾਂਦੇ ਹਨ ਉਹਨਾਂ ਨੂੰ ਇਹਨਾਂ ਬੋਲੀਆਂ ਬਾਰੇ ਕੋਈ ਗਿਆਨ ਨਹੀਂ ਹੁੰਦਾਪਰ ਉੱਥੇ ਪੜ੍ਹਾਈ ਉਹ ਆਪਣੀਆਂ ਬੋਲੀਆਂ ਵਿੱਚ ਹੀ ਕਰਵਾਉਂਦੇ ਹਨਉਹ ਪਹਿਲੇ ਸਾਲ ਵਿਦਿਆਰਥੀਆਂ ਨੂੰ ਬੋਲੀ ਬੋਲਣ ਅਤੇ ਸਮਝਣ ਦੇ ਸਮਰੱਥ ਬਣਾਉਂਦੇ ਹਨਵਿਦਿਆਰਥੀ ਵੀ ਦਿਲਚਸਪੀ ਲੈਂਦੇ ਹਨ ਕਿਉਂਕਿ ਉਹਨਾਂ ਦੀ ਲੋੜ ਹੁੰਦੀ ਹੈਮੇਰੇ ਖਿਆਲ ਵਿੱਚ ਇਸ ਤੋਂ ਕੁਝ ਸਿੱਖਣ ਦੀ ਲੋੜ ਹੈ ਤੇ ਵਿਦੇਸ਼ਾਂ ਵਿੱਚ ਪੰਜਾਬੀ ਨੂੰ ਸਿਖਾਉਣ ਅਤੇ ਪੜ੍ਹਾਉਣ ਲਈ ਕੋਈ ਆਧੁਨਿਕ ਸਾਧਨ ਵਰਤਣ ਵੱਲ ਧਿਆਨ ਦੇਣਾ ਚਾਹੀਦਾ ਹੈਨਾਲ ਹੀ ਪੰਜਾਬ ਸਰਕਾਰ ’ਤੇ ਵੀ ਜ਼ੋਰ ਪਾਉਣਾ ਚਾਹੀਦਾ ਹੈ ਕਿ ਉਹ ਪੰਜਾਬੀ ਦੀ ਪੜ੍ਹਾਈ ਵਿੱਚ ਹੀ ਨਹੀਂ ਸਗੋਂ ਸਮੁੱਚੀ ਪੜ੍ਹਾਈ ਵਿੱਚ ਹੋਰ ਨਿਵੇਸ਼ ਕਰੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3726)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)