HarnekSKaile6ਹੋਰਨਾਂ ਪਿੰਡਾਂ ਵਾਂਗ ਇੱਥੇ ਵੀ ਧੜੇਬਾਜ਼ੀ ਸੀ ਕੁਝ ਲੋਕ ਸਰਪੰਚ ਵਿਰੁੱਧ ਘੁਸਰ-ਮੁਸਰ ਕਰਦੇ ਰਹਿੰਦੇ ...
(14 ਜੁਲਾਈ 2022)
ਮਹਿਮਾਨ: 148.


1962
ਵਿੱਚ ਮੈਂ ਸਰਕਾਰੀ ਕਾਲਜ ਚੰਡੀਗੜ੍ਹ ਤੋਂ ਫਿਜ਼ਿਕਸ, ਮੈਥ ਏ ਕੋਰਸ ਨਾਲ ਬੀ. ਏ. ਕਰਕੇ ਵਿਹਲਾ ਫਿਰ ਰਿਹਾ ਸੀ ਇੱਕ ਦਿਨ ਅਖ਼ਬਾਰ ਵਿੱਚ ਇਸ਼ਤਿਹਾਰ ਛਪਿਆ ਕਿ ਪੰਚਾਇਤ ਹਾਈ ਸਕੂਲ, ਘੱਗਾ (ਜ਼ਿਲ੍ਹਾ ਪਟਿਆਲਾ) ਵਾਸਤੇ ਮੈਥ ਸਾਇੰਸ ਮਾਸਟਰ ਦੀ ਲੋੜ ਹੈਮੈਂ ਅਰਜ਼ੀ ਭੇਜ ਦਿੱਤੀ ਕੁਝ ਹੀ ਦਿਨਾਂ ਵਿੱਚ ਮੈਨੂੰ ਇੰਟਰਵਿਊ ਲਈ ਚਿੱਠੀ ਆ ਗਈਮਿਥੀ ਤਾਰੀਖ ਨੂੰ ਮੈਂ ਆਪਣੇ ਪਿੰਡ ਛਪਾਰ ਦੇ ਲਾਗਲੇ ਕਸਬੇ ਅਹਿਮਦਗੜ੍ਹ ਤੋਂ ਬੱਸ ਰਾਹੀਂ ਪਟਿਆਲੇ ਪਹੁੰਚਿਆ ਅਤੇ ਉੱਥੋਂ ਪਾਤੜਾਂ ਵਾਲੀ ਬੱਸ ਫੜ ਕੇ ਘੱਗਾ ਜਾ ਉੱਤਰਿਆਉਹਨੀਂ ਦਿਨੀਂ ਟਰੇਂਡ ਮੈਥ ਸਾਇੰਸ ਮਾਸਟਰ ਤਾਂ ਮਿਲਣੇ ਕੀ ਸੀ, ਅਨਟਰੇਂਡ ਵੀ ਘੱਟ ਹੀ ਮਿਲਦੇ ਸਨਉਦੋਂ ਮਾਸਟਰਾਂ ਦੀ ਕਦਰ ਨਹੀਂ ਸੀ ਅਤੇ ਕਦੇ ਕਦਾਈਂ ਤਾਂ ਕੋਈ ਬਜ਼ੁਰਗ ਕਿਸੇ ਮਾਸਟਰ ਨੂੰ ਇਹ ਵੀ ਪੁੱਛ ਲੈਂਦਾ, “ਕਾਕਾ, ਕੋਈ ਨੌਕਰੀ ਕਰਦੈਂ ਕਿ ਅਜੇ ਮਾਸਟਰ ਈ ਲੱਗਿਆ ਹੋਇਐਂ?” ਮੈਂ ਇਕੱਲਾ ਹੀ ਉਮੀਦਵਾਰ ਸੀ ਤੇ, ਕੁਦਰਤੀ ਹੀ, ਚੁਣ ਲਿਆ ਗਿਆਤਨਖ਼ਾਹ 110 ਰੁਪਏ ਮਹੀਨਾ ਨਿਸ਼ਚਿਤ ਹੋਈਉਦੋਂ ਸਰਕਾਰੀ ਮਾਸਟਰਾਂ ਨੂੰ ਡੀ. ਏ. ਮਿਲਾ ਕੇ ਸ਼ੁਰੂ ਵਿੱਚ 166 ਰੁਪਏ ਮਹੀਨਾ ਮਿਲਦੇ ਸਨ1 ਸਤੰਬਰ, 1962 ਨੂੰ ਮੈਂ ਟਰੰਕ ਵਿੱਚ ਲੋੜੀਂਦੇ ਕੱਪੜੇ ਤੇ ਹੋਰ ਸਾਮਾਨ ਪਾਇਆ ਅਤੇ ਪਹਿਲਾਂ ਵਾਂਗ ਬੱਸਾਂ ਰਾਹੀਂ ਘੱਗਾ ਪਹੁੰਚ ਕੇ ਡਿਊਟੀ ’ਤੇ ਜਾ ਹਾਜ਼ਰ ਹੋਇਆ

ਸਕੂਲ ਪੰਚਾਇਤ ਘਰ ਵਿੱਚ ਹੀ ਸੀ ਅਤੇ ਪੰਚਾਇਤ, ਜਿਸਦਾ ਸਰਪੰਚ ਕਾਮਰੇਡ ਹਰਪਾਲ ਸਿੰਘ ਘੱਗਾ ਸੀ, ਹੀ ਇਸ ਨੂੰ ਚਲਾ ਰਹੀ ਸੀਸਕੂਲ ਦੇ ਮੁਖੀ ਪ੍ਰੀਤਮ ਸਿੱਧੂ (ਜਿਹੜਾ ਮਗਰੋਂ ਇੰਗਲੈਂਡ ਜਾ ਕੇ ਲੇਖਕ ਵਜੋਂ ਪ੍ਰਸਿੱਧ ਹੋਇਆ) ਦੀ ਰਿਹਾਇਸ਼ ਵੀ ਵਿੱਚ ਹੀ ਸੀਉਹ ਆਪਣੀ ਪਤਨੀ ਸੁਰਜੀਤ ਤੇ ਬੇਟੇ ਗਗਨ ਨਾਲ ਉੱਥੇ ਰਹਿੰਦਾ ਸੀ ਅਤੇ ਨਾਲ ਹੀ ਰਹਿੰਦਾ ਸੀ ਉਸ ਦੇ ਮਾਮੇ ਦਾ ਲੜਕਾ ਸਰਦੂਲ, ਜਿਹੜਾ ਮੈਟ੍ਰਿਕ ਕਰਨ ਮਗਰੋਂ ਐੱਨ. ਡੀ. ਏ. ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀਸਕੂਲ ਵਿੱਚ ਦੋ ਹੀ ਜਮਾਤਾਂ ਸਨ, ਨੌਵੀਂ ਤੇ ਦਸਵੀਂਪ੍ਰੀਤਮ ਸਿੱਧੂ ਅੰਗਰੇਜ਼ੀ, ਪੰਜਾਬੀ ਤੇ ਸਮਾਜਿਕ ਅਧਿਐਨ ਪੜ੍ਹਾਉਂਦਾ ਸੀ, ਹਰੀ ਦੱਤ ਹਿੰਦੀ ਅਤੇ ਮੈਂ ਸਾਇੰਸ ਤੇ ਮੈਥਪੰਚਾਇਤ ਘਰ ਵਿੱਚ ਤਾਂ ਜਮਾਤਾਂ ਲਾਉਣ ਲਈ ਥਾਂ ਨਹੀਂ ਸੀ, ਇਸ ਲਈ ਦੋਹਾਂ ਜਮਾਤਾਂ ਲਈ ਬਾਹਰ ਡੈਸਕਾਂ ਰੱਖੀਆਂ ਹੋਈਆਂ ਸਨ ਸਨਿੱਚਰਵਾਰ ਵਾਲੇ ਦਿਨ ਅੱਧੀ ਛੁੱਟੀ ਤੋਂ ਬਾਅਦ ਬਾਲ ਸਭਾ ਲਗਦੀਵਿਦਿਆਰਥੀ ਗੀਤ, ਕਵਿਤਾਵਾਂ, ਚੁਟਕਲੇ ਆਦਿ ਸੁਣਾਉਂਦੇ ਇੱਕ ਵਿਦਿਆਰਥੀ ਅਕਸਰ ਗਾਉਂਦਾ ਹੁੰਦਾ ਸੀ :

ਜਦ ਤਕ ਪੰਜ ਦਰਿਆ ਨੇ ਵਗਦੇ,
ਵਗਦਾ ਰਹੇ ਤੇਰਾ ਖੂਹ ਮਿੱਤਰਾ

ਵਗਦਾ ਰਹੇ ਤੇਰਾ ਖੂਹ ਮਿੱਤਰਾ,

ਵਸਦਾ ਰਹੇਂ ਤੂੰ ਮਿੱਤਰਾ।”

ਸਾਡੇ ਸਕੂਲ ਦੇ ਨਾਲ ਹੀ ਸਰਕਾਰੀ ਮਿਡਲ ਸਕੂਲ ਸੀ ਇਸਦੇ ਪ੍ਰਾਇਮਰੀ ਵਿਭਾਗ ਦੇ ਇੱਕ ਅਧਿਆਪਕ ਦਾ ਸਾਈਕਲ ਅਕਸਰ ਪੰਚਰ ਹੋਇਆ ਰਹਿੰਦਾਉਹ ਆਪਣੀ ਜਮਾਤ ਨੂੰ ਟੋਭੇ ਦੇ ਕੰਢੇ ਬਿਠਾ ਕੇ ਪੰਚਰ ਲਾਉਂਦਾ ਅਤੇ ਬੱਚੇ ਉੱਚੀ-ਉੱਚੀ ਆਖੀ ਜਾਂਦੇ:

ਚਾਲੀ ਇੱਕ ਇਕਤਾਲੀ ਐ,
ਛੁੱਟੀ ਮਿਲਣੇ ਵਾਲੀ ਐ
।”

ਉਸ ਨੂੰ ਕਿਸੇ ਨੇ ਪਿੰਡ ਵਿੱਚ ਰਹਿਣ ਲਈ ਕਮਰਾ ਮੁਫ਼ਤ ਦਿੱਤਾ ਹੋਇਆ ਸੀਮਾਲਕ ਮਕਾਨ ਨਾਲ ਉਸ ਦੀ ਕਿਸੇ ਗੱਲੋਂ ਅਣਬਣ ਹੋ ਗਈ ਅਤੇ ਉਸ ਨੇ ਕਮਰੇ ਵਿੱਚ ਮਿਰਚਾਂ ਦਾ ਢੇਰ ਲਾ ਦਿੱਤਾ “ਮੈਨੂੰ ਪਤੈ ਮੈਨੂੰ ਉਹ ਇੱਥੋਂ ਕੱਢਣਾ ਚਾਹੁੰਦਾ ਹੈ ਪਰ ਮੈਂ ਇਉਂ ਜਾਂਦਾ ਨ੍ਹੀ।” ਉਸ ਨੇ ਕਿਸੇ ਕੋਲ ਆਖਿਆ ਅਤੇ ਢੀਠ ਬਣ ਕੇ ਉੱਥੇ ਹੀ ਰਹਿੰਦਾ ਰਿਹਾ

ਮੇਰੇ ਸਕੂਲ ਜੁਆਇਨ ਕਰਨ ਦੇ ਕੁਝ ਦਿਨ ਬਾਅਦ ਹੀ ਜ਼ੋਰਦਾਰ ਬਾਰਸ਼ ਪੈਣ ਲੱਗ ਪਈ ਅਤੇ ਪੰਜਾਬ ਵਿੱਚ ਕਈ ਥਾਂ ਹੜ੍ਹ ਆ ਗਏਬਾਜ਼ਾਰ ਵਿੱਚ ਮੇਰੇ ਕਿਰਾਏ ’ਤੇ ਲਏ ਕਮਰੇ ਤੋਂ ਸਕੂਲ ਭਾਵੇਂ ਅੱਧਾ ਕਿਲੋਮੀਟਰ ਵੀ ਨਹੀਂ ਸੀ, ਪਰ ਰਾਹ ਕੱਚਾ ਹੋਣ ਕਰਕੇ ਪਹੁੰਚਣ ਵਿੱਚ ਕਦੇ ਕਦਾਈਂ ਦਿੱਕਤ ਆਉਂਦੀਜਿੱਥੇ ਮੈਂ ਰਹਿੰਦਾ ਸੀ, ਉੱਥੇ ਕਈ ਹੋਰ ਕਮਰੇ ਵੀ ਸਨ ਅਤੇ ਇੱਕ ਕਮਰੇ ਵਿੱਚ ਮਿਡਲ ਸਕੂਲ ਦਾ ਮੁਖੀ ਤੇ ਪੰਜਾਬੀ ਟੀਚਰ ਰਹਿੰਦੇ ਸਨਕਮਰੇ ਦਾ ਕਿਰਾਇਆ ਦਸ ਰੁਪਏ ਮਹੀਨਾ ਸੀਨਹਾਉਣ ਧੋਣ ਲਈ ਵਿਹੜੇ ਵਿੱਚ ਨਲਕਾ ਲੱਗਿਆ ਹੋਇਆ ਸੀ ਅਤੇ ਜੰਗਲ ਪਾਣੀ ਸਾਰੇ ਖੇਤਾਂ ਵਿੱਚ ਹੀ ਜਾਂਦੇ ਸਨਰੋਟੀ ਮੈਂ ਬਾਜ਼ਾਰ ਵਿਚਲੇ ਇੱਕੋ ਇੱਕ ਢਾਬੇ ਤੋਂ ਖਾ ਲੈਂਦਾਉਦੋਂ ਥਾਲੀ ਦੇ ਛੇ ਆਨੇ (ਹੁਣ ਵਾਲੇ ਸੈਂਤੀ ਪੈਸੇ) ਲਗਦੇ ਸਨਕਦੇ ਕਦੇ ਵਿਹਲ ਮਿਲਣ ’ਤੇ ਮੈਂ ਬਾਜ਼ਾਰ ਦੀਆਂ ਦੁਕਾਨਾਂ ਲੰਘ ਕੇ ਦੂਰ ਸੈਰ ਕਰਨ ਲਈ ਨਿਕਲ ਜਾਂਦਾ

ਹੋਰਨਾਂ ਪਿੰਡਾਂ ਵਾਂਗ ਇੱਥੇ ਵੀ ਧੜੇਬਾਜ਼ੀ ਸੀ ਕੁਝ ਲੋਕ ਸਰਪੰਚ ਵਿਰੁੱਧ ਘੁਸਰ-ਮੁਸਰ ਕਰਦੇ ਰਹਿੰਦੇ ਇੱਕ ਸਰਪੰਚ-ਵਿਰੋਧੀ ਨੇ ਮੈਨੂੰ ਕਈ ਵਾਰ ਆਖਿਆ, “ਜੇ ਸਰਪੰਚ ਅੰਦਰ ਹੋ ਗਿਆ, ਥੋਨੂੰ ਤਨਖ਼ਾਹ ਕੌਣ ਦਊ?”

1962 ਵਿੱਚ ਹੀ ਭਾਰਤ-ਚੀਨ ਜੰਗ ਹੋਈਅਖ਼ਬਾਰ ਜੰਗ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਅਤੇ ਰੇਡੀਓ ’ਤੇ ਖ਼ਬਰਾਂ ਦੇ ਬੁਲੇਟਿਨਾਂ ਵਿੱਚ ਵੀ ਜ਼ਿਆਦਾਤਰ ਖ਼ਬਰਾਂ ਜੰਗ ਨਾਲ ਸਬੰਧਿਤ ਹੀ ਹੁੰਦੀਆਂਚੀਨ ਦੀ ਫ਼ੌਜੀ ਤਾਕਤ ਭਾਰਤ ਨਾਲੋਂ ਵੱਧ ਹੋਣ ਕਰਕੇ ਕਦੇ-ਕਦੇ ਸਾਡੀਆਂ ਫ਼ੌਜਾਂ ਨੂੰ ਪਿੱਛੇ ਹਟਣਾ ਪੈਂਦਾਪਰ ਇਸ ਜੰਗ ਨੇ ਦੇਸ਼ ਨੂੰ ਇੱਕ-ਮੁੱਠ ਕਰ ਦਿੱਤਾ ਅਤੇ ਲੋਕਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਵਿਤੋਂ ਵੱਧ ਮਾਇਕ ਸਹਾਇਤਾ ਦਿੱਤੀ

ਸਾਲਾਨਾ ਇਮਤਿਹਾਨ ਨੇੜੇ ਆ ਰਿਹਾ ਸੀ ਪਰ ਸਾਇੰਸ ਦੀ ਪ੍ਰਯੋਗਸ਼ਾਲਾ ਹੀ ਨਹੀਂ ਸੀਹੈਡਮਾਸਟਰ ਨਾਲ ਸਲਾਹ ਕਰਕੇ ਮੈਂ ਅੰਬਾਲੇ ਗਿਆ ਅਤੇ ਪ੍ਰੈਕਟੀਕਲ ਕਰਾਉਣ ਲਈ ਜ਼ਰੂਰੀ-ਜ਼ਰੂਰੀ ਸਾਮਾਨ ਉੱਥੋਂ ਸੌ ਰੁਪਏ ਵਿੱਚ ਲੈ ਆਇਆਪੰਚਾਇਤ ਘਰ ਦੀ ਇੱਕ ਅਲਮਾਰੀ ਪ੍ਰਯੋਗਸ਼ਾਲਾ ਬਣ ਗਈ

ਸਮਾਂ ਵਧੀਆ ਲੰਘ ਰਿਹਾ ਸੀਪਰ ਇਹ ਨੌਕਰੀ ਲੰਮੇ ਸਮੇਂ ਲਈ ਨਹੀਂ ਸੀ ਕੀਤੀ ਜਾ ਸਕਦੀਮੈਂ ਅੰਗਰੇਜ਼ੀ ਦੀ ਐੱਮ. ਏ. ਕਰਨ ਦਾ ਮਨ ਬਣਾ ਲਿਆਵਿਦਿਆਰਥੀਆਂ ਦੇ ਇਮਤਿਹਾਨ ਹੋ ਗਏਸੈਸ਼ਨ ਖ਼ਤਮ ਹੋ ਗਿਆ ਅਤੇ ਮੈਂ ਆਪਣਾ ਬੋਰੀ ਬਿਸਤਰਾ ਲਪੇਟ ਕੇ ਪਿੰਡ ਵਾਪਸ ਆ ਗਿਆ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3685)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਹਰਨੇਕ ਸਿੰਘ ਕੈਲੇ

ਹਰਨੇਕ ਸਿੰਘ ਕੈਲੇ

Phone: (91- 99145 - 94867)
Email: (kailehs42@gmail.com)