JagwantSDhillon7ਸ਼ਿੰਗਾਰੇ ਦੀ ਖਲਾਸੀ ਹੋ ਗਈ ਪਰ ਉਸ ਦੀ ਜੁੰਡਲੀ ਨੇ ਬੜੀ ਖਾਰ ਖਾਧੀ ਤੇ ਬਾਹਰ ਆ ਕੇ ਉਨ੍ਹਾਂ ਨੇ ...
(29 ਜੂਨ 2022)
ਮਹਿਮਾਨ: 131.


ਪੁਰਾਣੇ ਸਮਿਆਂ ਵਿੱਚ ਵੱਡੇ ਪਿੰਡਾਂ ਵਿੱਚ ਘਰ ਲੱਭਣ ਵਿੱਚ ਬੜੀ ਮੁਸ਼ਕਿਲ ਆਉਂਦੀ ਸੀ ਕਿਉਂਕਿ ਇੱਕੋ ਨਾਮ ਦੇ ਕਈ ਵਿਅਕਤੀ ਪਿੰਡ ਵਿੱਚ ਰਹਿੰਦੇ ਹੁੰਦੇ ਸਨ
, ਕਈਆਂ ਦੇ ਨਾਂ ਅਤੇ ਪਿਤਾ ਦੇ ਨਾਂ ਵੀ ਇੱਕੋ ਸਨਸ਼ਾਇਦ ਇਸ ਮੁਸ਼ਕਿਲ ਦਾ ਹੱਲ ਕੱਢਣ ਲਈ ਅੱਲਾਂ ਹੋਂਦ ਵਿੱਚ ਆਈਆਂ ਹੋਣਇਹ ਅੱਲਾਂ ਕਿਤੇ ਰਜਿਸਟਰਡ ਨਹੀਂ ਹੁੰਦੀਆਂਆਮ ਤੌਰ ’ਤੇ ਆਦਮੀ ਦੇ ਬੋਲਚਾਲ, ਕੰਮਕਾਰ, ਰਹਿਣ-ਸਹਿਣ, ਖਾਣ-ਪੀਣ ਨੂੰ ਲੋਕ ਗਹੁ ਨਾਲ ਵੇਖਦੇ ਹਨ ਅਤੇ ਪਰਖਦੇ ਹਨਸਮਾਜ ਤੋਂ ਕੋਈ ਵੱਖਰੀ ਵਿਸ਼ੇਸ਼ ਆਦਤ ਕਰਕੇ ਆਪਣੇ ਨਾਂ ਦੇ ਮਗਰ ਕੋਈ ਖ਼ਾਸ ਵਿਸ਼ੇਸ਼ਕ ਲਵਾ ਬੈਠਦੇ ਹਨ ਜੋ ਹੌਲੀ-ਹੌਲੀ ਅੱਲ ਬਣ ਜਾਂਦੀ ਹੈਇਹ ਅੱਲ ਕਈ ਵਾਰ ਇੱਕ ਵਿਅਕਤੀ ਤੋਂ ਸ਼ੁਰੂ ਹੋ ਕੇ ਪੂਰੇ ਪਰਿਵਾਰ ਮਗਰ ਲੱਗ ਜਾਂਦੀ ਹੈ, ਕਈ ਵਾਰ ਪੱਤੀ ਦਾ ਰੂਪ ਧਾਰ ਲੈਂਦੀ ਹੈਕਈ ਵਾਰ ਅੱਲ ਤੋਂ ਪੱਤੀ ਤੇ ਪੱਤੀ ਤੋਂ ਪਿੰਡ ਬਣ ਜਾਂਦੀ ਹੈਇਹ ਅੱਲ ਅਜਿਹੀ ਸ਼ੈਅ ਹੈ, ਜਿਸ ਨੂੰ ਇੱਕ ਵਾਰ ਚਿੰਬੜ ਜਾਵੇ, ਮਰਨ ਤੋਂ ਬਾਅਦ ਵੀ ਮਗਰੋਂ ਨਹੀਂ ਲਹਿੰਦੀ

ਚੋਗਾਵੇਂ ਪਿੰਡ ਤੋਂ ਉੱਠ ਕੇ ਇੱਕ ਪਰਿਵਾਰ ਨੇ ਪਿੰਡ ਤੋਂ ਕਾਫ਼ੀ ਦੂਰ ਖੇਤਾਂ ਵਿੱਚ ਆਪਣਾ ਘਰ ਪਾ ਲਿਆਚੋਰੀ ਚਕਾਰੀ ਦੇ ਡਰੋਂ ਇੱਕ ਕੁੱਤੀ ਰੱਖ ਲਈਕੁੱਤੀ ਬੜੀ ਕੌੜ ਸੀਕਿਸੇ ਨੂੰ ਘਰ ਦੇ ਨੇੜੇ ਨਾ ਫੜਕਣ ਦਿੰਦੀਲੋਕ ਉਸ ਨੂੰ ਕੁੱਤੀ ਬਲਾ ਘਰ ਆਖਣ ਲੱਗ ਪਏ ਹੌਲੀ-ਹੌਲੀ ਉੱਥੇ ਦੋ-ਚਾਰ ਘਰ ਹੋਰ ਵੱਸ ਗਏਲੋਕਾਂ ਨੇ ਕੁੱਤੀ ਵਾਲਾ ਡੇਰਾ ਕਹਿਣਾ ਸ਼ੁਰੂ ਕਰ ਦਿੱਤਾ, ਫਿਰ ਕੁਝ ਪਰਿਵਾਰ ਵਧਣ ਕਰਕੇ ਅਤੇ ਕੁਝ ਹੋਰ ਲੋਕ ਵਸਣ ਕਰਕੇ ਪੂਰਾ ਪਿੰਡ ਬਣ ਗਿਆਪਤਾ ਉਦੋਂ ਲੱਗਾ ਜਦੋਂ ਉਸ ਪਿੰਡ ਵੀ ਵੱਖਰੀ ਪੰਚਾਇਤ, ਪਿੰਡ ਕੁੱਤੀਵਾਲ ਦੇ ਨਾਂ ’ਤੇ ਬਣ ਕੇ ਹੋਂਦ ਵਿੱਚ ਆ ਗਈਕਿਸੇ ਨੇ ਕੋਈ ਉਜਰ ਨਾ ਕੀਤਾ, ਹੁਣ ਇਹ ਘੁੱਗ ਵਸਦਾ ਪਿੰਡ ਹੈਪਿੰਡ ਕੁੱਤੀਵਾਲ, ਬਲਾਕ ਚੋਗਾਵਾਂ, ਜ਼ਿਲ੍ਹਾ ਅੰਮ੍ਰਿਤਸਰ

ਸਾਡੇ ਪਿੰਡ ਦੇ ਦੋ ਸਕੇ ਭਰਾ ਸਨ ਜਿਨ੍ਹਾਂ ਦੇ ਨਾਂਵਾਂ ਦਾ ਕਈ ਲੋਕਾਂ ਨੂੰ ਪਤਾ ਨਹੀਂਉਹ ਸਾਰੇ ਪਿੰਡ ਵਿੱਚ ਲੰਮੇ ਕਰਕੇ ਜਾਣੇ ਜਾਂਦੇ ਸਨਆਪਣੀ ਅਵੈੜ ਵੱਛੀ ਨੂੰ ਉਹਤੇਲ ਦੇਣ ਲੱਗੇ, ਜੋ ਸੂਣ ਵਾਲੀ ਸੀਬਹੁਤ ਮਿਹਨਤ ਕਰ ਲਈ, ਫਿਰ ਦੋਵੇਂ ਭਰਾਵਾਂ ਨੇ ਗੁੱਸੇ ਵਿੱਚ ਆ ਕੇ ਅਜਿਹਾ ਮਰੋੜਾ ਮਾਰਿਆ ਕਿ ਵੱਛੀ ਪਰਲੋਕ ਸਿਧਾਰ ਗਈਉਨ੍ਹਾਂ ਦੀ ਮਾਂ ਨੇ ਸਮਝਾਇਆ ਕਿ ਗਾਂ ਦਾ ਪਾਪ ਬੜਾ ਲੱਗਦਾ ਹੈ, ਉੱਤੋਂ ਸੂਣ ਵਾਲੀ, ਤੁਹਾਨੂੰ ਦੋਹਰੀ ਮਾਰ ਪੈਣੀ ਹੈਉਨ੍ਹਾਂ ਨੇ ਡਰਦਿਆਂ ਅਖੰਡ ਪਾਠ ਰਖਵਾ ਦਿੱਤਾਅਛੋਪਲੇ ਜਿਹੇ ਗ੍ਰੰਥੀ ਨੂੰ ਭੁੱਲ ਬਖ਼ਸ਼ਾਉਣ ਲਈ ਅਤੇ ਗਾਂ ਦੀ ਰੂਹ ਦੀ ਸ਼ਾਂਤੀ ਵਾਸਤੇ ਅਰਦਾਸ ਕਰਨ ਦੀ ਵਿਧੀ ਸਮਝਾ ਦਿੱਤੀਦੂਜੇ ਪਾਸੇ ਸਾਰੇ ਪਿੰਡ ਵਿੱਚ ਗੱਲ ਫੈਲ ਗਈ, ਲੋਕਾਂ ਨੇ ਉਨ੍ਹਾਂ ਨੂੰ ਵੱਛੀ ਮਾਰ ਕਹਿਣਾ ਸ਼ੁਰੂ ਕਰ ਦਿੱਤਾਰਹਿੰਦੀ ਕਸਰ ਭੋਗ ਵਾਲੇ ਦਿਨ ਪੂਰੀ ਹੋ ਗਈਜਦੋਂ ਲੋਕ ਇੱਕ ਦੂਸਰੇ ਨੂੰ ਕਹਿਣ, “ਵੱਛੀਮਾਰਾਂ ਨੇ ਬੜਾ ਮਾੜਾ ਕੰਮਾਂ ਕੀਤਾ

ਹੁਣ ਉਹ ਦੋਵੇਂ ਭਰਾ ਬਜ਼ੁਰਗ ਹੋ ਕੇ ਦੁਨੀਆ ਤੋਂ ਰੁਖ਼ਸਤ ਹੋ ਚੁੱਕੇ ਹਨ, ਪਰ ਲੋਕ ਹੁਣ ਤਕ ਉਨ੍ਹਾਂ ਦੇ ਪਰਿਵਾਰ ਨੂੰ ਵੱਛੀਮਾਰ ਕਹਿੰਦੇ ਹਨ

ਸਾਡੇ ਪਿੰਡ ਦਾ ਦਲੀਪ ਸਿੰਘ ਵਿਦੇਸ਼ ਦਾ ਪੜ੍ਹਿਆ-ਲਿਖਿਆ ਵਿਅਕਤੀ ਹੈਕਾਫ਼ੀ ਚਿਰ ਵਿਦੇਸ਼ ਵਿੱਚ ਰਹਿਣ ਪਿੱਛੋਂ ਹੁਣ ਉਹ ਪਿੰਡ ਖੇਤੀਬਾੜੀ ਦਾ ਕੰਮ ਕਰਦਾ ਹੈਉਸ ਦਾ ਇੱਕ ਭਰਾ ਪਹਿਲਾਂ ਤੋਂ ਹੀ ਪਿੰਡ ਰਹਿ ਕੇ ਖੇਤੀ ਕਰਦਾ ਹੈ ਜੋ ਅਨਪੜ੍ਹ ਹੈ, ਪਰ ਉਹ ਕੱਪੜੇ ਬੜੇ ਸਾਫ਼-ਸੁਥਰੇ ਪਾਉਂਦਾ ਹੈ ਅਤੇ ਲੋਕਾਂ ਨੂੰ ਵੀ ਨਸੀਹਤ ਦਿੰਦਾ ਹੈ ਕਿ ਟੀਨੋਪਾਲ ਨਾਲ ਧੋ ਕੇ ਕੱਪੜੇ ਪਾਇਆ ਕਰੋਟੀਨੋਪਾਲ ਕੱਪੜਿਆਂ ਨੂੰ ਦੁੱਧ ਵਾਂਗ ਚਿੱਟਾ ਕਰ ਦਿੰਦੀ ਹੈਲੋਕਾਂ ਨੇ ਉਸ ਦੀ ਨਸੀਹਤ ਮੰਨੀ ਕਿ ਨਹੀਂ, ਇਹ ਤਾਂ ਪਤਾ ਨਹੀਂ, ਪਰ ਲੋਕਾਂ ਨੇ ਉਸ ਨੂੰ ’ਪਾਲ ਸਿੰਘ ਟੀਨੋਪਾਲ’ ਕਹਿਣਾ ਸ਼ੁਰੂ ਕਰ ਦਿੱਤਾਹੁਣ ਕਈਆਂ ਨੂੰ ਪਾਲ ਸਿੰਘ ਦਾ ਪਤਾ ਹੀ ਨਹੀਂ, ਉਹ ਟੀਨੋਪਾਲ ਹੀ ਕਹਿੰਦੇ ਹਨ

ਦੂਸਰੇ ਪਾਸੇ ਦੂਜਾ ਦਲੀਪ ਸਿੰਘ ਪੜ੍ਹਿਆ-ਲਿਖਿਆ ਵਿਅਕਤੀ ਹੈਲੋਕ ਉਸ ਨੂੰ ਦੀਪਾ ਕੁੱਤਾ ਅਤੇ ਕਈ ਨਿਰਾ ਕੁੱਤਾ ਹੀ ਬੁਲਾਉਂਦੇ ਹਨਭਾਵੇਂ ਪਿੱਠ ਪਿੱਛੇ ਹੀ ਸਹੀਦਰਅਸਲ, ਗੱਲ ਇਹ ਹੈ ਕਿ ਦਲੀਪ ਸਿੰਘ ਗੁੱਸੇ ਵਿੱਚ ਆ ਕੇ ਕਿਸੇ ਨੌਕਰ ਨੂੰ ਗੰਦੀ ਗਾਲ੍ਹ ਦੀ ਥਾਂ ’ਕੁੱਤਾ’ ਸ਼ਬਦ ਪ੍ਰਯੋਗ ਕਰਦਾ ਹੈਇੱਥੋਂਤਕ ਕਿ ਆਪਣੇ ਬੱਚਿਆਂ ਦੀ ਵੀ ਗੁੱਸੇ ਵਿੱਚ ਆ ਕੇ ’ਕੁੱਤਿਆਂ’ ਨਾਲ ਤੁਲਨਾ ਕਰਦਾ ਹੈ

ਕਿਸੇ ਕੰਮ ਵਾਲੇ ਦੇ ਲੇਟ ਆਉਣ ’ਤੇ ਕਹੇਗਾ, “ਕੁੱਤਿਆ, ਗੋਡੇ-ਗੋਡੇ ਦਿਨ ਚੜ੍ਹ ਆਇਆ, ਤੂੰ ਹੁਣ ਆਇਆਂ? ਜਾਹ ਪਸ਼ੂ ਚੋਣ ਵਾਲੇ ਪਏ ਹਨ, ਇਹ ਕੋਈ ਤੇਰੇ ਆਉਣ ਦਾ ਟਾਈਮ ਹੈ ਕੁੱਤਿਆ ਧਾਰਮਿਕ ਲੀਡਰਾਂ ਅਤੇ ਰਾਜੀਨਤਕ ਨੇਤਾਵਾਂ ਨੂੰ ਕਈ-ਕਈ ਵਾਰ ’ਕੁੱਤਾ’ ਕਹਿ ਕੇ ਭੰਡਦਾ ਹੈਕਈ ਵਾਰ ਹਾਸੋਹੀਣੀ ਸਥਿਤੀ ਪੈਦਾ ਹੋ ਜਾਂਦੀ ਹੈਤੁਸੀਂ ਪਿੰਡ ਵਿੱਚ ਮਜ਼ਦੂਰੀ ਵਾਸਤੇ ਕਿਸੇ ਦਿਹਾੜੀਦਾਰ ਨੂੰ ਸਵੇਰੇ ਦਿਹਾੜੀ ’ਤੇ ਆਉਣ ਵਾਸਤੇ ਕਹੋ ਤਾਂ ਅਗਲਾ ਭੋਲੇ ਭਾਅ ਜਵਾਬ ਦੇਵੇਗਾ, “ਨਹੀਂਭਾਊ, ਮੈਨੂੰ ਤਾਂ ਰਾਤੀਂ ’ਕੁੱਤਾ’ ਪੱਕੀ ਕਰ ਗਿਆ” ਅਗਲਾ ਝੱਟ ਸਮਝ ਜਾਵੇਗਾਕੋਈ ਕਹੇਗਾ, “ਮੈਂ ਤਾਂ ਕੁੱਤੇ ਨਾਲ ਛੇ ਮਹੀਨੇ ਦੀ ਪੱਕੀ ਗੱਲ ਕਰ ਲਈ ਐ, ਵਾਹਵਾ ਬਣੀ ਆਉਂਦੀ ਏ” ਹੁਣ ਦਲੀਪ ਸਿੰਘ ਨਹੀਂ ਰਿਹਾ, ਪਰ ਲੋਕ ਹੁਣ ਵੀ ਉਸ ਦੇ ਮੁੰਡਿਆਂ ਨੂੰ ਲੱਕੀ ਕੁੱਤਾ ਤੇ ਸੱਖੀ ਕੁੱਤਾ ਦੇ ਨਾਂ ਨਾਲ ਸੰਬੋਧਨ ਕਰਦੇ ਹਨ

ਹੋਰ ਤਾਂ ਹੋਰ ਸਾਡੇ ਪਿੰਡ ਦਾ ਸਾਬਕਾ ਸਰਪੰਚ ਦਰਸ਼ਨ ਸਿੰਘ ਬੋਲਣ ਵਿੱਚ ਥੋੜ੍ਹਾ ਘਪਲਾ ਹੈ, ਭਾਵ ਉਸ ਦੇ ਕਈ ਬੋਲਚਾਲ ਦੇ ਸ਼ਬਦ ਸ਼ੁੱਧ ਨਹੀਂਹਨਪਹਿਲਾਂ ਉਸ ਦੀ ਬੋਲਚਾਲ ਤੋਂ ਲੋਕ ਉਸ ਨੂੰ ਦਰਸ਼ਨ ਸਿੰਘ ਘਪਲਾ ਕਹਿੰਦੇ ਸਨਫਿਰ ਉਸ ਦੇ ਰਹਿਣ-ਸਹਿਣ ਕਰਕੇ ਕਮਲਾ ਕਹਿਣ ਲੱਗ ਪਏਉਹ ਪਿੰਡ ਛੱਡ ਕੇ ਬਾਹਰ ਖੇਤਾਂ ਵਿੱਚ ਚਲਾ ਗਿਆਜਿੱਥੇ ਪਹਿਲਾਂ ਵੀ ਦੋ-ਚਾਰ ਘਰ ਸਨ, ਹੁਣ ਲੋਕ ਉਸ ਨੂੰ ਕਮਲਿਆਂ ਦਾ ਡੇਰਾ ਕਹਿੰਦੇ ਹਨਜੇਕਰ ਕੱਲ੍ਹ ਨੂੰ ਨਵੀਂ ਪੰਚਾਇਤ ਬਣ ਗਈ, ਫਿਰ ਰੱਬ ਹੀ ਰਾਖਾ

ਸਾਡੇ ਪਿੰਡ ਵਿੱਚ ਕਈ ਸ਼ਿੰਗਾਰਾ ਸਿੰਘ ਹਨ, ਪਰ ਸ਼ਿੰਗਾਰਾ ਸਿੰਘ ਤੌੜਾ ਇੱਕੋ ਹੀ ਹੈਪੁਰਾਣੇ ਬਜ਼ੁਰਗ ਜਾਣਦੇ ਹਨ, ਕੁੱਜੇ ਅਤੇ ਘੜੇ ਵਿਚਕਾਰ ਇੱਕ ਮਿੱਟੀ ਦਾ ਬਰਤਨ ਹੁੰਦਾ ਸੀ, ਜੋ ਕੁੱਜੇ ਤੋਂ ਵੱਡਾ ਅਤੇ ਘੜੇ ਤੋਂ ਛੋਟਾ ਹੁੰਦਾ ਸੀ, ਉਸ ਨੂੰ ਤੌੜਾ ਕਹਿੰਦੇ ਸਨਉਸ ਤੋਂ ਛੋਟੀ ਹੁੰਦੀ ਸੀ, ਤੌੜੀ, ਜੋ ਦਾਲ-ਸਬਜ਼ੀ ਬਣਾਉਣ ਦੇ ਕੰਮ ਆਉਂਦੀ ਸੀ

ਸ਼ਿੰਗਾਰਾ ‘ਤੌੜਾ’ ਜਵਾਨੀ ਵੇਲੇ ਕਿਸੇ ਚੋਰੀ ਦੇ ਕੇਸ ਵਿੱਚ ਆਪਣੀ ਜੁੰਡਲੀ ਨਾਲ ਅੰਦਰ ਹੋ ਗਿਆਭਾਵੇਂ ਉਹ ਚੋਰੀ ਵਿੱਚ ਸ਼ਾਮਲ ਨਹੀਂ ਸੀ, ਪਰ ਅਗਲਿਆਂ ਨੇ ਸਾਰੀ ਜੁੰਡਲੀ ਲਿਖਾਈ ਸੀਸ਼ਿੰਗਾਰਾ ਉਂਜ ਵੀ ਉਨ੍ਹਾਂ ਤੋਂ ਵੱਖ ਨਜ਼ਰ ਆਉਂਦਾ ਸੀ ਕਿਉਂਕਿ ਉਹ ਸਾਰੇ ਨਸ਼ੇ-ਪੱਤੇ ਦੇ ਮਾਰੇ, ਸੁੱਕੇ-ਸੜੇ ਸਨ ਤੇ ਸ਼ਿੰਗਾਰਾ ਹੱਟਾ ਕੱਟਾ ਸੀ, ਨਸ਼ੇ-ਪੱਤੇ ਤੋਂ ਦੂਰ, ਪਰ ਹੈ ਜੁੰਡਲੀਬਾਜ਼ ਸੀਠਾਣੇਦਾਰ ਨੇ ਆਪਣੀ ਠਾਣੇ ਦੀ ਭਾਸ਼ਾ ਵਿੱਚ ਇੱਕ ਸਿਪਾਹੀ ਨੂੰ ਤੌੜੀਆਂ ਮੂਧੀਆ ਮਾਰਨ ਲਈ ਕਿਹਾ ਠਾਣੇਦਾਰ ਦਾ ਹੁਕਮ ਸੁਣਦਿਆਂ ਅਤੇ ਇਸ਼ਾਰਾ ਸਮਝਦਿਆਂ, ਇੱਕ ਸਪਾਹੀ ਨੇ ਸਾਰਿਆਂ ਨੂੰ ਨੰਗੇ ਕਰ ਕੇ ਮੂਧਾ ਪਾ ਦਿੱਤਾ ਤੇ ਇੱਕ ਪਟਾ ਲੈ ਕੇ ਆ ਗਿਆਸ਼ਿੰਗਾਰਾ ਵਿਚਕਾਰ ਸੀਜਦੋਂ ਸ਼ਿੰਗਾਰੇ ਦੇ ਪਟਾ ਵੱਜਾ ਤਾਂ ਬਿੱਲੀ ਦੀ ਪੂਛ ਵਰਗੀ ਧਾਰ ਉਤਾਂਹ ਨੂੰ ਉੱਠੀ ਤੇ ਠਾਣੇਦਾਰ ਦੀ ਵਰਦੀ ਲਿੱਬੜ ਗਈਠਾਣੇਦਾਰ ਵਰਦੀ ਸਾਫ਼ ਕਰਨ ਲਈ ਟੂਟੀਆਂ ਵੱਲ ਭੱਜਾ ਜਾ ਰਿਹਾ ਸੀ ਤੇ ਨਾਲ ਕਹਿ ਰਿਹਾ ਸੀ, “ਇਹ ਨਹੀਂ ਚੋਰ, ਇਹ ਨਹੀਂ ਚੋਰ” ਸ਼ਿੰਗਾਰੇ ਦੀ ਖਲਾਸੀ ਹੋ ਗਈ ਪਰ ਉਸ ਦੀ ਜੁੰਡਲੀ ਨੇ ਬੜੀ ਖਾਰ ਖਾਧੀ ਤੇ ਬਾਹਰ ਆ ਕੇ ਉਨ੍ਹਾਂ ਨੇ ਆਪਣੇ ਆਪ ਨੂੰ ਬਹਾਦਰ ਅਤੇ ਸ਼ਿੰਗਾਰੇ ਨੂੰ ਡਰਪੋਕ ਵਿਖਾਉਣ ਖਾਤਰ, ਇਹ ਗੱਲ ਉਡਾ ਦਿੱਤੀ ਕਿ ਉਨ੍ਹਾਂ ਦੇ ਪੰਜ-ਪੰਜ ਪਟੇ ਵੱਜੇ, ਉੱਕਾ ਸੀ ਨਹੀਂ ਕੀਤੀ, ਪਰ ਸ਼ਿੰਗਾਰੇ ਦੇ ਇੱਕੋ ਪਟਾ ਵੱਜਣ ਦੀ ਦੇਰ ਸੀ ਕਿ ਤੌੜਾ ਉੱਬਲ ਗਿਆ, ਤੌੜੀ ਕੋਈ ਨਾ ਉੱਬਲੀਉਸ ਦਿਨ ਤੋਂ ਸ਼ਿੰਗਾਰਾ ਤੌੜਾ ਪ੍ਰਸਿੱਧ ਹੋ ਗਿਆ ਅਤੇ ਹੌਲੀ-ਹੌਲੀ ਜੁੰਡਲੀ ਨੇ ਉਸ ਨੂੰ ਆਪਣੇ ਨਾਲ ਪੂਰੀ ਤਰ੍ਹਾਂ ਰਲ਼ਾ ਲਿਆ ਤੇ ਅਫ਼ੀਮ ’ਤੇ ਲਾ ਦਿੱਤਾ

ਤੇ ਹੁਣ ਗੱਲ ਕਰੀਏ ਚੂਹਿਆਂ ਦੀਸਿਆਣੇ ਕਹਿੰਦੇ ਸੀ, ਧੀ ਅਠਾਰਾਂ ਦੀ ਤੇ ਮੁੰਡਾ ਇੱਕੀਆਂਤੋਂ ਘੱਟ ਨਾ ਵਿਆਹੀਏਮੰਗਲ ਸਿੰਘ ਦੇ ਪਿਓ ਮੱਘਰ ਦਾ ਵਿਆਹ ਛੋਟੀ ਉਮਰ ਵਿੱਚ ਹੋ ਗਿਆ ਮੱਘਰ ਹੈ ਵੀ ਕੱਦ ਦਾ ਮਧਰਾ ਸੀਉੱਧਰ ਮੱਘਰ ਦੀ ਘਰਵਾਲੀ ਉਸ ਤੋਂ ਵੀ ਮਰੀਅਲ ਜਿਹੀਉੱਪਰੋਥਲੀ ਛੇ ਮੁੰਡੇ ਹੋਏਫਿਰ ਉਹ ਕਿਹੜੇ ਦਾਰਾ ਸਿੰਘ ਬਣਨੇ ਸਨਲੋਕੀਂ ਉਨ੍ਹਾਂ ਨੂੰ ਚੂਹੇ ਕਹਿਣ ਲੱਗ ਪਏ ਤੇ ਅਜੇ ਤਕ ਕਹਿ ਰਹੇ ਹਨ

ਸਾਡੇ ਪਿੰਡ ਦਾ ਕਸ਼ਮੀਰ ਸਿੰਘ ਆਪਣੇ ਆਪ ਨੂੰ ਕਸ਼ਮੀਰ ਸਿੰਘ ਗਿੱਲ ਲਿਖਦਾ ਹੈਆਪਣੀ ਜ਼ਮੀਨ ’ਤੇ ਪੱਕੀ ਸੜਕ ਤੋਂ ਗਿੱਲ ਫਾਰਮ ਦਾ ਰਸਤਾ ਦਰਸਾਇਆ ਹੈਇਸ ਤਰ੍ਹਾਂ ਲੱਗਦਾ ਜਿਵੇਂ ਉਹ ਆਪਣੇ ਆਪ ਨੂੰ ਕਸ਼ਮੀਰ ਸਿੰਘ ਗਿੱਲ ਸਾਬਤ ਕਰਨ ਨੂੰ ਪੂਰਾ ਜ਼ੋਰ ਲਾ ਰਿਹਾ ਹੈ ਪਰ ਸਾਡੇ ਪਿੰਡ ਦੇ ਲੋਕ ਤੇ ਹੋਰ ਜਾਣਕਾਰ ਉਸ ਨੂੰ ਕਸ਼ਮੀਰਾ ਗੋਭੀ ਹੀ ਕਹਿੰਦੇ ਹਨਕਹਿੰਦੇ ਹਨ ਇਨ੍ਹਾਂ ਦੇ ਵੱਡੇ ਵਡੇਰੇ, ਆਪਣੀ ਜੱਦੀ ਜ਼ਮੀਨ ਛਾਉਣੀ ਆਉਣ ਕਰਕੇ ਇੱਥੇ ਆ ਵਸੇਉੱਥੇ ਪਿੱਛੇ ਇਨ੍ਹਾਂ ਦੀ ਜ਼ਮੀਨ ਵਿੱਚ ਗੰਦਾ ਨਾਲਾ ਪੈਣ ਕਰਕੇ ਗੋਭੀ ਬਹੁਤ ਹੁੰਦੀ ਸੀਇੱਥੇ ਆ ਕੇ ਇਨ੍ਹਾਂ ਨੇ ਗੋਭੀ ਲਾਉਣ ਦੀ ਅਸਫਲ ਕੋਸ਼ਿਸ਼ ਕੀਤੀਦੋ-ਤਿੰਨ ਸਾਲ ਘਾਟਾ ਖਾ ਕੇ ਮੁੜੇਪਹਿਲਾਂ ਜਦੋਂ ਵੀ ਪਿੰਡ ਦਾ ਕੋਈ ਆਦਮੀ ਮਿਲਦਾ ਤਾਂ ਉਹ ਉਸ ਨੂੰ ਗੋਭੀ ਲਾਉਣ ਦੀ ਤਰਕੀਬ ਦੱਸਦੇ ਕਿਸੇ ਹੋਰ ਨੂੰ ਕਹਿੰਦੇ ,ਗੋਭੀ ਰਵਾਇਤੀ ਫ਼ਸਲਾਂ ਨਾਲੋਂ ਤਿੰਨ ਗੁਣਾਂ ਵੱਧ ਪੈਸੇ ਦਿੰਦੀ ਹੈਹਰ ਵੇਲੇ ਗੋਭੀ ਦਾ ਗੁਣਗਾਨ ਕਰਦੇ, ਜਾਂ ਪਿਛਲੇ ਸਮੇਂ ਵਿੱਚ ਵੱਟੀ ਗੋਭੀ ਦੀ ਰਕਮ ਦੱਸ ਕੇ ਝੂਰਦੇ ਰਹਿੰਦੇਉਨ੍ਹਾਂ ਦੇ ਆਖੇ ਲੱਗ ਕਿਸੇ ਨੇ ਗੋਭੀ ਨਾ ਲਾਈ ਇੱਥੋਂ ਤਕ ਕਿ ਉਹ ਵੀ ਅੱਕ ਕੇ ਗੋਭੀ ਦਾ ਕੰਮ ਛੱਡ ਗਏ ਪਰ ਹਰ ਕੋਈ ਉਨ੍ਹਾਂ ਨੂੰ ਗੋਭੀ ਦੇ ਨਾਂ ਨਾਲ ਯਾਦ ਕਰਦਾ ਹੈਪਹਿਲਾਂ ਲੋਕੀਂ ਕਸ਼ਮੀਰ ਸਿੰਘ ਦੇ ਪਿਤਾ ਕਰਨੈਲ ਸਿੰਘ ਨੂੰ ਕੈਲਾ ਗੋਭੀ ਕਹਿੰਦੇ ਸਨਹੁਣ ਕਸ਼ਮੀਰ ਗੋਭੀ

ਸਾਡੇ ਪਿੰਡ ਦਾ ਦਲੀਪ ਸਿੰਘ ਪਹਿਲਾਂ ਪਿੰਡ ਵਿੱਚ ਦੀਪੇ ਸ਼ਾਹ ਦੇ ਨਾਂ ਨਾਲ ਮਸ਼ਹੂਰ ਸੀ ਪਰ ਕਿਸੇ ਦੀ ਚੁੱਕ ਵਿੱਚ ਆ ਕੇ ਜ਼ਮੀਨ ਦੁੱਗਣੀ ਕਰਨ ਦੇ ਲਾਲਚ ਵਿੱਚ ਉਹ ਪਿੰਡ ਵਿਚਲੀ ਨਿਆਈ ਵਾਲੀ ਜ਼ਮੀਨ ਵੇਚ ਬੈਠਾਅਗਲੇ ਬੰਨੇ ਕੰਮ ਰਾਸ ਨਾ ਆਇਆ, ਉਲਟਾ ਕਤਲ ਕੇਸ ਵਿੱਚ ਫਸਾ ਦਿੱਤਾਉੱਪਰੋਂ ਬਗਾਨੇ ਪਿੰਡ ਦੀ ਦੁਸ਼ਮਣੀਫਿਰ ਵੀ ਉਸ ਨੇ ਸਿਆਣਪ ਕੀਤੀ, ਪਿੰਡ ਵਾਪਸ ਆ ਗਿਆਪਰ ਜ਼ਮੀਨ ਤੋਂ ਬੇਰੰਗ ਹੀ ਰਿਹਾਹੁਣ ਲੋਕ ਉਸ ਨੂੰ ਦੀਪਾ ਨੰਗ ਕਹਿੰਦੇ ਹਨ

ਪੁਰਾਣੇ ਸਮੇਂ ਵਿੱਚ ਸਾਡੇ ਪਿੰਡ ਤੋਂ ਇੱਕ ਮੁੰਡਾ ਸਰਹੱਦ ਦੇ ਲਾਗੇ ਪਿੰਡ ਵਿੱਚ ਵਿਆਹਿਆ ਹੋਇਆ ਸੀਮੁੰਡੇ ਦੇ ਸਹੁਰਿਆਂ ਨੇ ਪਹਿਲੀ ਭਾਜੀ ਆਪਣੇ ਲੜਕੇ ਤੇ ਰਾਜੇ ਨੂੰ ਚੁੱਕਾ ਕੇ ਕੁੜੀ ਦੇ ਸਹੁਰਿਆਂ, ਭਾਵ ਸਾਡੇ ਪਿੰਡ ਵੱਲ ਤੋਰ ਦਿੱਤੀਉਦੋਂ ਲੋਕਾਂ ਕੋਲ ਅੱਜ ਵਾਂਗ ਆਪਣੇ ਸਾਧਨ ਨਹੀਂਸਨ, ਨਾ ਹੀ ਮੋਬਾਇਲ ਸਨਉੱਤੋਂ ਦਿਨ ਵੀ ਛੋਟੇ ਹੋਣ ਕਾਰਨ, ਉਹ ਬੱਸਾਂ ਰਾਹੀਂ ਸੂਰਜ ਛਿਪਣ ਲਾਗੇ ਸਾਡੇ ਪਿੰਡ ਦੇ ਬੱਸ ਅੱਡੇ ’ਤੇ ਉੱਤਰੇ ਮਾੜੀ ਕਿਸਮਤ ਨੂੰ ਗੱਭਰੂ ਨੂੰ ਆਪਣੇ ਜੀਜੇ ਦਾ ਨਾਂਭੁੱਲ ਗਿਆ ਬੱਸ! ਯਾਦ ਸੀ ਤਾਂ ਆਪਣੀ ਭੈਣ ਦੇ ਸਹੁਰੇ ਦਾ ਨਾਂਜਦੋਂ ਉਨ੍ਹਾਂ ਨੇ ਇੱਕ ਦੋਂਹ ਨੂੰ ਆਪਣਾ ਪਿੰਡ ਤੇ ਸਹੁਰੇ ਦਾ ਨਾਂ ਚੰਨਣ ਸਿੰਘ ਦੱਸਿਆ ਤਾਂ ਕੋਈ ਗੱਲ ਨਾ ਬਣੀਜਿਹਨੂੰ ਪੁੱਛਣ, ਅਗਲਾ ਕਹੇ ਇੱਥੇ ਕਈ ਚੰਨਣ ਸਿੰਘ ਹਨ, ਤੁਸੀਂ ਮੁੰਡੇ ਦਾ ਨਾਂ ਦੱਸੋ ਜਾਂ ਦੱਸੋ ਕਿਹੜਾ ਚੰਨਣ,? ਇੱਥੇ ਇੱਕ ਹੈ ਚੰਨਣ ਬੁੱਧੂ, ਇੱਕ ਚੰਨਣ ਠਿੱਬਾ, ਇੱਕ ਚੰਨਣ ਨੱਕ ਟੁੱਟਾ, ਇੱਕ ਚੰਨਣ ਖੋਤਾ, ਇੱਕ ਚੰਨਣ ਅਚਲਾ ਭੁੱਖਾ, ਇੱਕ ਚੰਨਣ ਭੁੱਖਾ, ਇੱਕ ਚੰਨਣ ਕਾਲਾ, ਇੱਕ ਚੰਨਣ ਢਿੱਡਲਉਹ ਵਿਚਾਰੇ ਸ਼ਰਮਿੰਦੇ ਜਿਹੇ ਹੋ ਗਏਅਖੀਰ ਰਾਜੇ ਨੂੰ ਫੁਰਨਾ ਫੁਰਿਆਉਸ ਨੇ ਅੱਕ ਕੇ ਕਿਹਾ, ਤੁਸੀਂ ਸਾਡੀ ਜਾਨ ਛੱਡੋ ਸਾਨੂੰ ਪਿੰਡ ਦੇ ਰਾਜੇ ਨਾਲ ਮਿਲਾਓਸਿਰ ’ਤੇ ਭਾਜੀ ਵਾਲਾ ਟੋਕਰਾ ਚੁੱਕੀ, ਰੁੱਸੇ ਹੋਏ ਪ੍ਰਾਹੁਣੇ ਵਾਲੀ ਚਾਲ ਚੱਲਦੇ ਉਹ ਪਿੰਡ ਦੀ ਸੱਥ ਵਿੱਚ ਪਹੁੰਚ ਗਏ, ਜਿੱਥੇ ਰਾਜਾ ਲਛਮਣ ਸਿੰਘ ਬੈਠਾ ਗੱਪਾਂ ਮਾਰ ਰਿਹਾ ਸੀ

ਪਹਿਲਾਂਪਿੰਡ ਦਾ ਇੱਕੋ ਹੀ ਰਾਜਾ ਹੁੰਦਾ ਸੀ, ਰਾਜਾ ਲਛਮਣ ਸਿੰਘਉਸ ਨੂੰ ਦੂਸਰੇ ਪਿੰਡਾਂ ਵਿੱਚ ਵਿਆਹੀਆਂ ਤੇ ਵਿਆਹ ਕੇ ਆਈਆਂ ਸਾਰੀਆਂ ਕੁੜੀਆਂ ਦਾ ਪਤਾ ਸੀਕਿਉਂਕਿ ਹਰ ਬਰਾਤ ਵਿੱਚ ਥਾਲੀਆਂ ਕੱਢਣ ਦਾ ਜ਼ਿੰਮਾ ਉਸ ਦਾ ਹੁੰਦਾ ਸੀਭਾਵੇਂ ਹੁਣ ਬਜ਼ੁਰਗ ਹੋਣ ਕਰਕੇ ਕੰਮ ਛੱਡ ਚੁੱਕਾ ਸੀ, ਪਰ ਸਕੀਰੀਆਂ ਸਾਰੀਆਂ ਯਾਦ ਸਨਹੁਣ ਉਸ ਨੂੰ ਦਿਸਦਾ ਵੀ ਘੱਟ ਸੀ ਤੇ ਸੁਣਦਾ ਵੀ ਉੱਚਾ ਸੀ, ਪਰ ਉਸ ਦੇ ਪੋਤਰੇ ਨੇ ਉਸ ਨੂੰ ਮੋਟੀ-ਮੋਟੀ ਗੱਲ ਸਮਝਾ ਦਿੱਤੀ

ਰਾਜੇ ਲਛਮਣ ਸਿੰਘ ਨੇ ਗੱਭਰੂ ਨੂੰ ਪਾਸੇ ਲਿਜਾ ਕੇ ਕਿਹਾ, “ਪਿੰਡ ਹੈ ਬਹੁਤ ਵੱਡਾ, ਅੱਲ ਤੋਂ ਬਿਨਾਂ ਗੱਲ ਨਹੀਂ ਬਣਨੀਤੂੰ ਮੇਰੇ ਕੰਨ ਵਿੱਚ ਸਮਝਾ ਦੇ, ਮੈਂ ਵਾਅਦਾ ਕਰਦਾਂ ਗੱਲ ਬਾਹਰ ਨਹੀਂ ਜਾਵੇਗੀ” ਪਤਾ ਨਹੀਂ ਗੱਭਰੂ ਨੇ ਕੰਨ ਵਿੱਚ ਕੀ ਕਿਹਾ, ਰਾਜੇ ਨੇ ਆਪਣੇ ਪੋਤਰੇ ਨੂੰ ਸਾਰਾ ਕੁਝ ਸਮਝਾ ਕੇ ਉਨ੍ਹਾਂ ਨੂੰ ਟਿਕਾਣੇ ’ਤੇ ਪਹੁੰਚਾ ਦਿੱਤਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3655)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਗਵੰਤ ਸਿੰਘ ਢਿੱਲੋਂ

ਜਗਵੰਤ ਸਿੰਘ ਢਿੱਲੋਂ

Phone: (91 - 99147 - 14496)
Email: (jagwantsingh51@gmail.com)