SanjeevKumarSharma7ਗੱਡੀ ਤੁਰਨ ਵਿੱਚ 15 ਮਿੰਟ ਰਹਿ ਗਏ ਸਨ, ਪਰ ਉਹ ਨਾ ਆਈ। ਮੇਰੀਆਂ ਅੱਖਾਂ ਹਰ ਪਾਸੇ ...”
(21 ਜੂਨ 2022)
ਮਹਿਮਾਨ: 563.


ਉਸ
ਦਾ ਨਾਂ ਅਕਸਾਨਾ ਸੀਅਸਲ ਵਿੱਚ, ਸੀ ਨਹੀਂ, ਹੈਸੀਸਿਰਫ਼ ਇਸ ਲਈ ਵਰਤਿਆ ਕਿਉਂਕਿ ਗੱਲ 1991 ਤੋਂ ਸ਼ੁਰੂ ਹੁੰਦੀ ਹੈਪੂਰਾ ਨਾਂ ਸੀ ਅਕਸਾਨਾ ਈਵਾਨਵਨਾ ਬਗਦਾਨਵਾਇੱਥੇ ਈਵਾਨ ਉਸਦੇ ਪਿਤਾ ਦਾ ਨਾਂ ਸੀ ਅਤੇ ਬਗਦਾਨਵ ਉਸ ਦਾ ਉਪ-ਨਾਮ (ਸਰਨੇਮ)ਉਪ-ਨਾਮ ਬਗਦਾਨਵ ਉਸੇ ਕਜ਼ਾਕ (ਸੂਰਬੀਰ ਘੋੜਸਵਾਰ ਯੋਧੇ) ਫ਼ੌਜੀ ਕਮਾਂਡਰ ਬਗਦਾਨ ਖਮਿਲਨਿਤਸਕੀ ਦੇ ਨਾਂ ਨਾਲ ਸੰਬੰਧਿਤ ਹੈ ਜਿਸ ਨੇ 1648 ਵਿੱਚ ਪੋਲਿਸ਼-ਲਿਥੁਆਨੀਅਨ ਗਣਰਾਜ ਦੀ ਹਕੂਮਤ ਵਿਰੁੱਧ ਬਗਾਵਤ ਛੇੜ ਕੇ ਯੂਕਰੇਨ ਨੂੰ ਵੱਖਰੇ ਰਾਸ਼ਟਰ ਵਜੋਂ ਪਛਾਣ ਦਿਵਾਈ ਅਤੇ ਯੂਕਰੇਨੀਆਂ, ਕਜ਼ਾਕਾਂ ਅਤੇ ਬਹੁਤ ਸਾਰੇ ਰੂਸੀਆਂ ਵੱਲੋਂ ਨਾਇਕ ਦੇ ਤੌਰਤੇ ਜਾਣਿਆ ਜਾਂਦਾ ਹੈਹਾਲਾਂਕਿ ਇੱਕ ਵਰਗ ਉਸ ਦੇ ਆਲੋਚਕਾਂ ਦਾ ਵੀ ਹੈ ਜਿਹੜੇ ਉਸ ਨੂੰ ਇਸ ਕਰਕੇ ਨਿੰਦਦੇ ਹਨ ਕਿ ਉਸ ਵੱਲੋਂ ਰੂਸੀ ਜ਼ਾਰ ਨਾਲ ਕੀਤੀ ਸੰਧੀ ਕਾਰਨ ਯੂਕਰੇਨ ਰੂਸੀ ਜ਼ਾਰ ਦੀ ਬਾਦਸ਼ਾਹਤ ਅਧੀਨ ਗਿਆ

ਮੈਂ ਉਦੋਂ ਯੂਕਰੇਨ ਦੇ ਸ਼ਹਿਰ ਖਮਿਲਨਿਤਸਕੀ (ਇਸ ਸ਼ਹਿਰ ਦਾ ਨਾਂ ਬਗਦਾਨ ਖਮਿਲਨਿਤਸਕੀ ਦੇ ਨਾਂ ਤੋਂ ਹੀ ਪਿਆ ਹੈ) ਵਿੱਚ ਕੰਪਿਊਟਰ ਇੰਜਨੀਅਰਿੰਗ ਦਾ ਦੂਜੇ ਵਰ੍ਹੇ ਦਾ ਵਿਦਿਆਰਥੀ ਸਾਂ, ਜਦ ਅਕਸਾਨਾ ਸਾਡੇ ਗਰੁੱਪ (ਕਲਾਸ) ਵਿੱਚ ਆਈਨਿਹਾਇਤ ਖ਼ੂਬਸੂਰਤ, ਹੱਸਮੁਖ ਸੀ ਉਹਗੋਰਾ ਰੰਗ, ਤਿੱਖੇ ਨੈਣ-ਨਕਸ਼, ਅੱਖਾਂ ਵਿੱਚ ਵੱਖਰੀ ਚਮਕ, ਆਵਾਜ਼ ਵਿੱਚ ਇੱਕ ਅਜੀਬ ਜਿਹੀ ਕਸ਼ਿਸ਼ਇੰਝ ਜਾਪਦਾ ਸੀ ਜਿਵੇਂ ਸੱਚੀਓਂ ਰੱਬ ਨੇ ਵਿਹਲੇ ਸਮੇਂ ਵਿੱਚ ਤਰਾਸ਼ਿਆ ਹੋਵੇਉਹ ਸਿੱਧੀ ਸੈਕਿੰਡ ਯੀਅਰ ਵਿੱਚ ਆਈ ਸੀ ਮੈਨੂੰ ਲੱਗਿਆ ਕਿ ਸ਼ਾਇਦ ਉਹ ਕਿਸੇ ਹੋਰ ਇੰਸਟੀਟਿਊਟ ਜਾਂ ਯੂਨਿਵਰਸਿਟੀ ਤੋਂ ਟਰਾਂਸਫਰ ਹੋ ਕੇ ਆਈ ਹੋਵੇਗੀਪੜ੍ਹਾਈ ਵਿੱਚ ਅੱਵਲ, ਰੂਸੀ ਭਾਸ਼ਾਤੇ ਚੰਗੀ ਪਕੜ, ਲਿਖਾਈ ਸੁਹਣੀ ਹੋਣ ਅਤੇ ਕਲਾਸ ਵਿੱਚ ਸਦਾ ਸਰਗਰਮ ਰਹਿਣ ਕਰਕੇ ਮੈਂ ਦਰਮਿਆਨੇ ਵਿਦਿਆਰਥੀਆਂ ਲਈ ਹਮੇਸ਼ਾ ‘ਧਿਆਨ ਦਾ ਕੇਂਦਰਬਣਿਆ ਰਹਿੰਦਾਇਸੇ ਕਰਕੇ ਸ਼ਾਇਦ ਅਕਸਾਨਾ ਨਾਲ ਵੀ ਛੇਤੀ ਹੀ ਦੋਸਤੀ ਹੋ ਗਈਕਾਪੀਆਂ-ਕਿਤਾਬਾਂ ਦੀ ਸਾਂਝ ਤੋਂ ਸ਼ੁਰੂ ਹੋ ਕੇ ਕਦੋਂ ਅਸੀਂ ਦੁੱਖ-ਸੁਖ ਸਾਂਝੇ ਕਰਨ ਲੱਗ ਪਏ, ਪਤਾ ਹੀ ਨਾ ਚੱਲਿਆਕਲਾਸ ਖ਼ਤਮ ਹੋਣ ਤੋਂ ਬਾਅਦ, ਬ੍ਰੇਕ ਵਿੱਚ, ਕਲਾਸ ਨਾ ਲੱਗਣਤੇ ਜਾਂ ਉਂਝ ਵੀ ਉਹ ਮੇਰੇ ਹੋਸਟਲ ਜਾਂਦੀਮੇਰੇ ਨਾਲ ਕਮਰੇ ਵਿੱਚ ਰਹਿੰਦੇ ਸਾਥੀ ਵੀ ਚੰਗੇ ਸਨ; ਪਹਿਲਾਂ ਯਮਨ ਤੋਂ ਆਰਿਫ਼ ਅਤੇ ਫੇਰ ਬਿਹਾਰ ਤੋਂ ਸਮੀਰ, ਪੂਰਾ ਧਿਆਨ ਰੱਖਦੇ

ਅਸੀਂ ਅਕਸਰ ਇਕੱਠੇ ਦੁਪਹਿਰ ਦਾ ਖਾਣਾ ਖਾਂਦੇ, ਚਾਹ ਪੀਂਦੇ, ਗੱਲਾਂ ਸਾਂਝੀਆਂ ਕਰਦੇਹਿੰਦੋਸਤਾਨੀ ਮਸਾਲੇਦਾਰ ਖਾਣਾ, ਦੁੱਧ ਵਾਲੀ ਚਾਹ ਅਕਸਾਨਾ ਦੀ ਵਿਸ਼ੇਸ਼ ਪਸੰਦ ਬਣ ਗਏ ਸਨਸੋਵੀਅਤ ਯੂਨੀਅਨ ਦਾ ਉਨ੍ਹਾਂ ਹੀ ਦਿਨਾਂ ਵਿੱਚ ਟੁੱਟਣਾ, ਅੰਤਾਂ ਦੀ ਮਹਿੰਗਾਈ, ਡਿਗਦਾ ਅਰਥਚਾਰਾ, ਜ਼ਰੂਰੀ ਵਸਤਾਂ ਦੀ ਘਾਟ, ਪੈਸੇ ਦੀ ਸਦਾ ਤੋਟ ਆਦਿ ਬਹੁਤ ਕੁਝ ਸਾਂਝਾ ਕਰਦੇ ਸੀ ਅਸੀਂ

ਇਸੇ ਦੌਰਾਨ ਪਤਾ ਚੱਲਿਆ ਕਿ ਅਕਸਾਨਾ ਵਿਆਹੀ ਹੋਈ ਹੈ ਅਤੇ ਉਸ ਕੋਲ ਕੁਝ ਕੁ ਮਹੀਨਿਆਂ ਦੀ ਇੱਕ ਬੱਚੀ ਹੈਬੱਚੀ ਦਾ ਨਾਂ ਉਸ ਅਨਸਤਾਸਿਆ (ਛੋਟਾ ਨਾਂ ਨਾਸਤਿਆ) ਦੱਸਿਆ17 ਵਰ੍ਹਿਆਂ ਦੀ ਹੀ ਸੀ ਅਕਸਾਨਾ, ਜਦੋਂ ਵਿਆਹੀ ਗਈ ਸੀਮੇਰੀ ਪਹਿਲੇ ਸਾਲ ਦੀ ਪੜ੍ਹਾਈ ਦੌਰਾਨ ਉਹ ਜਣੇਪੇ ਦੀ ਛੁੱਟੀਤੇ ਸੀਇਸੇ ਕਰਕੇ ਮੈਨੂੰ ਲੱਗਿਆ ਸੀ ਕਿ ਉਹ ਸਿੱਧੀ ਦੂਜੇ ਸਾਲ ਵਿੱਚ ਆਈ ਹੈਮੈਥੋਂ ਸਾਲ ਵੱਡੀ ਸੀ ਉਹਮੈਂ ਉਦੋਂ ਉੱਨੀਆਂ ਦਾ ਸੀ ਅਤੇ ਉਹ ਵੀਹਾਂ ਦੀਉਸ ਦੇ ਵਿਆਹ ਬਾਰੇ ਪਤਾ ਲੱਗਣਤੇ ਛੋਟਾ ਜਿਹਾ ਝਟਕਾ ਤਾਂ ਜ਼ਰੂਰ ਲੱਗਿਆ ਸੀ ਮੈਨੂੰ, ਪਰ ਪਤਾ ਨਹੀਂ ਕਿਉਂ ਮੇਰੇ ਉੱਤੇ ਇਹ ਬਹੁਤਾ ਅਸਰ ਨਾ ਕਰ ਸਕਿਆਸ਼ਾਇਦ ਸਾਡੇ ਵਿਚਲੇ ਬੇਨਾਮ ਰਿਸ਼ਤੇ ਦੀ ਅਹਿਮੀਅਤ ਕਿਤੇ ਉੱਚੀ ਸੀ

ਦਿਨੋਂ-ਦਿਨ ਅਸੀਂ ਇੱਕ ਦੂਜੇ ਦੇ ਹੋਰ ਨੇੜੇ ਹੁੰਦੇ ਗਏਨਿੱਜੀ ਗੱਲਾਂ ਵੀ ਹੁਣ ਆਪਸ ਵਿੱਚ ਸਾਂਝੀਆਂ ਕਰਨ ਲੱਗ ਪਏਉਸ ਦੀਆਂ ਗੱਲਾਂ ਤੋਂ ਲੱਗਦਾ ਸੀ ਜਿਵੇਂ ਉਹ ਆਪਣੀ ਵਿਆਹੁਤਾ ਜ਼ਿੰਦਗੀ ਵਿੱਚ ਖ਼ੁਸ਼ ਨਹੀਂ ਹੈ ਇੱਕ ਵਾਰ ਇੰਝ ਹੋਇਆ ਕਿ ਉਹ ਕਈ ਦਿਨ ਕਲਾਸ ਵਿੱਚ ਨਾ ਆਈਨਾ ਕਿਸੇ ਹੱਥ ਕੋਈ ਸੁਨੇਹਾ ਭੇਜਿਆਹੋਸਟਲ ਵਿੱਚ ਲੱਗੇ ਤਾਕਸੋਫੋਨ (ਜਿਸ ਵਿੱਚ ਸਿੱਕਾ ਪਾ ਕੇ ਅਸੀਂ ਗੱਲਾਂ ਕਰਿਆ ਕਰਦੇ ਸੀ) ਤੋਂ ਉਸ ਦੇ ਘਰ ਕਈ ਵਾਰ ਟੈਲੀਫੋਨ ਵੀ ਮਿਲਾਇਆ, ਪਰ ਕਿਸੇ ਨਾ ਚੁੱਕਿਆਪੰਜ-ਛੇ ਦਿਨਾਂ ਬਾਅਦ ਜਦੋਂ ਅਕਸਾਨਾ ਆਈ ਤਾਂ ਉਹ ਕਾਫ਼ੀ ਉਦਾਸ ਸੀਮੈਂ ਕਾਰਨ ਪੁੱਛਿਆ ਤਾਂ ਉਹ ਭੁੱਬਾਂ ਮਾਰ ਕੇ ਰੋ ਪਈਉਸ ਨੇ ਦੱਸਿਆ ਕਿ ਉਸ ਦੇ ਪਤੀ ਦਾ ਸੁਭਾਅ ਚੰਗਾ ਨਹੀਂ ਹੈ ਅਤੇ ਉਨ੍ਹਾਂ ਦੇ ਆਪਸੀ ਸੰਬੰਧ ਠੀਕ ਨਹੀਂ ਹਨਸਨਕੀ ਜਿਹੀ ਕਿਸਮ ਦਾ ਹੈ ਉਹਪਿਛਲੇ ਦਿਨੀਂ ਉਸ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀਸਮੇਂ ਸਿਰ ਹਸਪਤਾਲ ਲੈ ਗਏ ਤਾਂ ਉਹ ਬਚ ਗਿਆਉਸੇ ਦੀ ਤੀਮਾਰਦਾਰੀ ਵਿੱਚ ਲੱਗੀ ਰਹੀ ਸੀ ਅਕਸਾਨਾ ਇੰਨੇ ਦਿਨਮੈਂ ਅਕਸਾਨਾ ਨੂੰ ਬਹੁਤ ਦਿਲਾਸਾ ਦਿੱਤਾ ਕਿ ਸਮਾਂ ਪਾ ਕੇ ਸਭ ਠੀਕ ਹੋ ਜਾਵੇਗਾਪਰ ਉਸ ਨੇ ਤੈਅ ਕਰ ਲਿਆ ਸੀ ਕਿ ਹੁਣ ਉਹ ਉਸ ਨਾਲ ਨਹੀਂ ਰਹੇਗੀ, ਤਲਾਕ ਲੈ ਲਵੇਗੀਕੁਝ ਦਿਨਾਂ ਬਾਅਦ ਉਸ ਨੇ ਦੱਸਿਆ ਕਿ ਉਸ ਨੇ ਤਲਾਕ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈਹੁਣ ਉਹ ਆਪਣੀਮਾਮਾ’ (ਮਾਂ) ਅਤੇਓਤਚਿਮ’ (ਮਤਰੇਏ ਪਿਉ) ਨਾਲ ਰਹਿੰਦੀ ਹੈ ਨਾਸਤਿਆ ਨੂੰ ਉਹ ਹੁਣ ਆਪਣੇ ਨਾਲ ਹੀ ਰੱਖੇਗੀ

ਸੋਵੀਅਤ ਯੂਨੀਅਨ ਦੇ ਟੁੱਟਣ ਨਾਲ ਯੂਕਰੇਨ ਆਜ਼ਾਦ ਤਾਂ ਹੋ ਗਿਆ ਸੀ, ਪਰ ਅਰਥਚਾਰਾ ਪੂਰੀ ਤਰ੍ਹਾਂ ਚਰਮਰਾ ਗਿਆ ਸੀਉਦਯੋਗ ਜਗਤ ਦੀ ਪਹਿਲਾਂ ਤੋਂ ਹੀ ਮਾੜੀ ਹਾਲਤ, ਅੰਤਾਂ ਦਾ ਭ੍ਰਿਸ਼ਟਾਚਾਰ, ਮਹਿੰਗੀ ਊਰਜਾ ਦੀ ਖਰੀਦ (ਜਿਹੜੀ ਪਹਿਲਾਂ ਤਕਰੀਬਨ ਪੂਰੀ ਤਰ੍ਹਾਂ ਰੂਸਤੇ ਨਿਰਭਰ ਸੀ ਅਤੇ ਹੁਣ ਉਸ ਤੋਂ ਬਹੁਤ ਹੀ ਸਸਤੇ ਭਾਅਤੇ ਮਿਲਣੀ ਬੰਦ ਹੋ ਗਈ ਸੀ), ਅਪਰਾਧ ਅਤੇ ਨਸ਼ਿਆਂ ਦਾ ਵਧਣਾ, ਕਾਨੂੰਨ-ਵਿਵਸਥਾ ਦੀ ਮਾੜੀ ਹਾਲਤ, ਅਜਿਹੇ ਅਣਗਿਣਤ ਕਾਰਨ ਸਨ ਇਸਦੇਮਾਲੀ ਹਾਲਤ ਨੂੰ ਸੁਧਾਰਨ ਲਈ ਕਾਲਜਾਂ, ਯੂਨੀਵਰਸੀਟੀਆਂ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਫੀਸ ਲੈ ਕੇ ਭਰਤੀ ਕਰਨਾ ਸ਼ੁਰੂ ਕਰ ਦਿੱਤਾ1992 ਵਿੱਚ ਹਿੰਦੋਸਤਾਨ ਤੋਂ ਸੈਂਕੜੇ ਵਿਦਿਆਰਥੀ ਯੂਕਰੇਨ ਪੜ੍ਹਨ ਲਈ ਆਏ20-25 ਵਿਦਿਆਰਥੀ ਤਾਂ ਡਾਕਟਰ-ਇੰਜਨੀਅਰ ਬਣਨ ਖਮਿਲਨਿਤਸਕੀ ਵਿੱਚ ਹੀ ਆਏ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਯੂ.ਪੀ., ਬਿਹਾਰ ਤੋਂ ਸਨਫੀਸਾਂ ਕਾਫ਼ੀ ਘੱਟ ਸਨਉੱਪਰੋਂ ਫੇਰ ਯੂਰਪ

ਇਸ ਆਰਥਿਕ ਸਥਿਤੀ ਦਾ ਅਸਰ ਨਾ ਸਿਰਫ਼ ਮੇਰੇ ਜਾਂ ਅਕਸਾਨਾ ਉੱਤੇ ਹੀ ਪਿਆ ਸੀ ਸਗੋਂ ਹਰ ਇੱਕ ਨਾਗਰਿਕਤੇ ਪਿਆਹੱਥ ਬਹੁਤ ਤੰਗ ਰਹਿਣ ਲੱਗਿਆਹਰ ਮਹੀਨੇ ਮਿਲਦੇ ਸਟਾਈਪੈਂਡ ਵਿੱਚ ਹੁਣ ਗੁਜ਼ਾਰਾ ਹੋਣਾ ਨਾਮੁਮਕਿਨ ਜਿਹਾ ਹੋ ਗਿਆ ਸੀਬ੍ਰੈੱਡ, ਦੁੱਧ, ਦਹੀਂ, ਮੱਖਣ ਦੇ ਭਾਅ ਕਈ ਗੁਣਾਂ ਵਧ ਗਏ ਸਨ ਖਰਚਾ ਪੂਰਾ ਕਰਨ ਲਈ ਮੈਂ ਪ੍ਰੋਗ੍ਰਾਮਿੰਗ ਅਤੇ ਗਣਿਤ ਵਿਸ਼ਿਆਂ ਦੀਆਂ ਟਿਊਸ਼ਨਾਂ ਪੜ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾਲ ਦੇ ਵਿਦਿਆਰਥੀਆਂ ਦੇ, ਜਿਨ੍ਹਾਂ ਵਿੱਚ ਹਿੰਦੋਸਤਾਨ, ਓਮਾਨ, ਜਾਰਡਨ, ਲਾਤੀਨੀ ਅਮਰੀਕਾ, ਅੰਗੋਲਾ ਆਦਿ ਦੇ ਵਿਦਿਆਰਥੀ ਸ਼ਾਮਿਲ ਸਨ, ਦੇ ਪ੍ਰੋਜੈਕਟ-ਵਰਕ ਕਰਨੇ ਸ਼ੁਰੂ ਕਰ ਦਿੱਤੇਪੈਸੇ ਡਾਲਰਾਂ ਵਿੱਚ ਹੀ ਮਿਲਦੇ ਸਨ ਕਿਉਂਕਿ ਯੂਕਰੇਨ ਦੀ ਆਪਣੀ ਕਰੰਸੀ ਕੂਪੋਨ ਦੀ ਕੀਮਤ ਤਾਂ ਹਰ ਦਿਨ ਡਿਗਦੀ ਜਾਂਦੀ ਸੀਦਿਨ-ਰਾਤ ਮਿਹਨਤ ਕਾਫ਼ੀ ਕਰਨੀ ਪੈਂਦੀ ਸੀ ਕਿਉਂਕਿ ਮੈਂ ਆਪਣੀ ਪੜ੍ਹਾਈ ਦਾ ਨੁਕਸਾਨ ਨਹੀਂ ਝੱਲ ਸਕਦਾ ਸਾਂਭਾਪਾ ਜੀ ਪਾਰਟੀ ਦੇ ਕੁੱਲ-ਵਕਤੀ ਮੈਂਬਰ ਹੋਣ ਕਾਰਨ ਘਰ ਦੀ ਮਾਲੀ ਹਾਲਤ ਕਾਫ਼ੀ ਕਮਜ਼ੋਰ ਸੀ, ਸੋ ਉੱਥੋਂ ਮਦਦ ਅਸੰਭਵ ਸੀਅਕਸਾਨਾ ਨੂੰ ਮੇਰੀ ਇਸ ਸਥਿਤੀ ਬਾਰੇ ਪਤਾ ਸੀ

ਕਈ ਵਾਰ ਦੋ-ਦੋ ਦਿਨ ਲਗਾਤਾਰ ਜਾਗਣਾ ਕੰਮ ਪੂਰਾ ਕਰਨ ਲਈ; ਕਿਉਂਕਿ ਆਪਣੇ ਪ੍ਰੋਜੈਕਟ ਦੀ ਡੈੱਡਲਾਈਨ ਅਤੇ ਉਸ ਵਿਦਿਆਰਥੀ ਦੀ ਡੈੱਡਲਾਈਨ (ਜਿਸਦਾ ਕੰਮ ਮੈਂ ਫੜਿਆ ਹੁੰਦਾ) ਇੱਕੋ ਦਿਨ ਜਾਂ ਅੱਗੜ-ਪਿੱਛੜ ਹੁੰਦੀਇਸ ਲਈ ਨਾ ਕਦੇ ਆਪਣੀ ਪੜ੍ਹਾਈ ਨਾਲ ਸਮਝੌਤਾ ਕੀਤਾ ਤੇ ਨਾ ਕਦੇ ਆਪਣੀ ਜ਼ਿੰਮੇਵਾਰੀ ਨਾਲ ਅਤੇ ਸਾਲ-ਦਰ-ਸਾਲ ਹਰ ਵਿਸ਼ੇ ਵਿੱਚੋਂ ਪੰਜਾਂ ਵਿੱਚੋਂ ਪੰਜ ਨੰਬਰ ਲੈਂਦਾ ਰਿਹਾਹੌਲੀ-ਹੌਲੀ ਮੇਰੀ ਮਾਲੀ ਹਾਲਾਤ ਕੁਝ ਠੀਕ ਰਹਿਣ ਲੱਗ ਪਈ

ਜਿੱਥੇ ਮੈਂ ਟਿਊਸ਼ਨਾਂ ਜਾਂ ਪ੍ਰੋਜੈਕਟ ਵਰਕ ਕਰ ਕੇ ਆਪਣਾ ਖਰਚਾ ਕੱਢਦਾ ਸੀ, ਮੇਰੇ ਨਾਲ ਦੇ ਕਈ ਸਾਥੀਆਂ ਨੇ ‘ਵਪਾਰਕਰਨਾ ਸ਼ੁਰੂ ਕਰ ਦਿੱਤਾਕਿਸੇ ਨੇ ਕਿਓਸਕ ਕਿਰਾਏਤੇ ਲੈ ਲਿਆ, ਕੋਈ ਕੱਪੜੇ, ਟੀ-ਸ਼ਰਟਾਂ, ਸਵੈਟਰ, ਚਮੜੇ ਦੀਆਂ ਜੈਕਟਾਂ, ਬਣਾਉਟੀ ਗਹਿਣੇ, ਚਾਹ-ਪੱਤੀ ਆਦਿ ਹਿੰਦੋਸਤਾਨ ਤੋਂ ਲਿਆ ਕੇ ਵੇਚਦਾਹਰ ਦੂਜੇ-ਚੌਥੇ ਮਹੀਨੇ ਹਿੰਦੋਸਤਾਨ ਦਾ ਚੱਕਰ ਲਾ ਜਾਂਦੇ, ਸਾਮਾਨ ਲੈ ਜਾਂਦੇਇੱਥੋਂ ਤਕ ਕਿ ਕਈਆਂ ਨੇ ਤਾਂ ਚਾਰਟਰ ਪਲੇਨ ਦੇ ਬਿਜ਼ਨਸ ਵਿੱਚ ਵੀ ਆਪਣੇ ਹੱਥ ਅਜ਼ਮਾਏਹਾਲਾਂਕਿ ਬਹੁਤ ਸਾਰੇ ਵਿਦਿਆਰਥੀਆਂ ਲਈ, ਜਿਨ੍ਹਾਂ ਨੂੰ ਘਰੋਂ ਸਹਾਰਾ ਸੀ, ਕਿਸੇ ਕੰਮ ਦੀ ਲੋੜ ਹੀ ਨਹੀਂ ਸੀਮਹੀਨੇ ਦੇ ਗੁਜ਼ਾਰੇ ਲਈ 5-10 ਡਾਲਰ ਕਾਫ਼ੀ ਸਨਬਹੁਤਾ ਖੁੱਲ੍ਹਾ ਖਰਚਣਾ ਹੋਵੇ ਤਾਂ ਵੀ 20 ਡਾਲਰਅਕਸਾਨਾ ਵੀ ਆਪਣੇ ਖਰਚੇ ਪੂਰੇ ਕਰਨ ਲਈ ਕਿਤੇ ਕਲਰਕ ਵਜੋਂ ਪਾਰਟ-ਟਾਈਮ ਕੰਮ ਕਰਦੀ ਸੀਨਾਲ ਦੀ ਨਾਲ ਕਦੇ ਕਦਾਈਂ ਕਿਸੇ ਦੂਜੇ ਸ਼ਹਿਰ ਤੋਂ ਕੋਈ ਸਾਮਾਨ ਲਿਆ ਕੇਤਲਕੂਚਕਾਵਿੱਚ ਖੜ੍ਹ ਕੇ ਵੇਚਦੀ ਸੀਅਤੇ ਅਜਿਹਾ ਇਕੱਲੀ ਉਹ ਹੀ ਨਹੀਂ, ਬਹੁਤ ਸਾਰੇ ਵਿਦਿਆਰਥੀ ਕਰਦੇ ਸਨਕਦੇ ਉਹ ਬਹੁਤ ਤੰਗੀ ਵਿੱਚ ਹੁੰਦੀ ਤਾਂ ਮੈਂ ਕੁਝ ਮਾਲੀ ਮਦਦ ਕਰ ਦਿੰਦਾਮੈਂ ਕਦੇ ਦਿੱਤੇ ਪੈਸਿਆਂ ਦਾ ਹਿਸਾਬ ਨਹੀਂ ਸੀ ਰੱਖਿਆ ਕਿਉਂਕਿ ਫ਼ਰਕ ਨਹੀਂ ਸੀ ਸਮਝਿਆ

ਫੇਰ ਇੱਕ ਦਿਨ ਅਕਸਾਨਾ ਨੇ ਦੱਸਿਆ ਕਿ ਉਸ ਦਾ ਤਲਾਕ ਹੋ ਗਿਆ ਹੈਇਹ ਦੱਸਦਿਆਂ ਉਹ ਕਾਫ਼ੀ ਸੰਤੁਸ਼ਟ ਲੱਗ ਰਹੀ ਸੀਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੇ ਸਿਰੋਂ ਮਣਾਂ-ਮੂੰਹੀਂ ਭਾਰ ਲੱਥ ਗਿਆ ਹੋਵੇਮੈਂ ਪੁੱਛਿਆ, “ਤੂੰ ਹੁਣ ਵਿਆਹ ਕਰਵਾਏਂਗੀ?” ਤਾਂ ਉਸ ਨੇ ਮਨ੍ਹਾਂ ਕਰ ਦਿੱਤਾਤਾਂ ਫਿਰ ਜ਼ਿੰਦਗੀ ਕਿਵੇਂ ਕੱਟੇਂਗੀ? ਪੁੱਛਣਤੇ ਉਸ ਨੇ ਜਵਾਬ ਦਿੱਤਾ, “ਮੈਂ ‘ਬਗਦਾਨਹਾਂ ਜਿਸਦਾ ਮਤਲਬਬੋਗ’ (ਪਰਮਾਤਮਾ) + ‘ਦਾਨ’ (ਦਿੱਤਾ) ਹੈਸੋ ਆਪੇ ਪਰਮਾਤਮਾ ਮੇਰੀ ਦੇਖਭਾਲ ਕਰੇਗਾਨਾਲੇ ਤੂੰ ਹੈ ਤਾਂ ਸਹੀ ਮੇਰੇ ਆਲੇ-ਦੁਆਲੇ, ਮੇਰਾ ਸਭ ਤੋਂ ਵਧੀਆ ਦੋਸਤ।” ਸ਼ਾਇਦ ਉਹ ਨਾਸਤਿਆ ਨੂੰਓਤਚਿਮਨਾਂ ਦੇ ਰਿਸ਼ਤੇ ਤੋਂ ਦੂਰ ਰੱਖਣਾ ਚਾਹੁੰਦੀ ਸੀ

ਜਦੋਂ ਵੀ ਮੈਂ ਉਸ ਨੂੰ ਯਾਦ ਕਰਵਾਉਂਦਾ ਕਿ ਮੈਂ ਛੇਤੀ ਹੀ ਹਿੰਦੋਸਤਾਨ ਵਾਪਸ ਚਲੇ ਜਾਣਾ ਹੈ ਤਾਂ ਉਹ ਭਾਵੁਕ ਹੋ ਜਾਂਦੀ ਅਤੇ ਅਸੀਂ ਗੱਲ ਬਦਲ ਲੈਂਦੇਜਿਉਂ-ਜਿਉਂ ਵਾਪਸੀ ਦਾ ਸਮਾਂ ਨੇੜੇ ਆਉਂਦਾ ਗਿਆ, ਸਾਡੀ ਨੇੜਤਾ ਵਧਦੀ ਗਈ ਇੱਕ ਦੂਜੇ ਨੂੰ ਦੇਖੇ ਜਾਂ ਗੱਲ ਕੀਤੇ ਬਿਨਾਂ ਇੱਕ ਦਿਨ ਵੀ ਨਹੀਂ ਸੀ ਲੰਘ ਸਕਦਾਆਪਸੀ ਸੰਬੋਧਨ ਵੀ ਹੁਣ ਸਾਡਾ ਅਕਸਾਨਚਕਾ ਤੇ ਸੰਜੀਵਚਿਕ ਤਕ ਹੀ ਸੀਮਿਤ ਹੋ ਗਿਆ ਸੀ (ਰੂਸੀ ਭਾਸ਼ਾ ਵਿੱਚ ਜਦੋਂ ਕਿਸੇ ਨੂੰ ਬਹੁਤ ਹੀ ਲਾਡ ਨਾਲ ਬੁਲਾਉਂਦੇ ਹਾਂ ਤਾਂ ਅਜਿਹੇ ਪਛੇਤਰ ਜੁੜ ਜਾਂਦੇ ਹਨ ਜਿਹੜੇ ਔਰਤ ਅਤੇ ਮਰਦ ਦੇ ਅਨੁਸਾਰ ਬਦਲ ਜਾਂਦੇ ਹਨ)ਮੈਂ ਹੁਣ ਉਸ ਦੇ ਘਰ ਲੈਂਡਲਾਈਨ ਫੋਨਤੇ ਵੀ ਅਕਸਰ ਗੱਲ ਕਰਦਾ ਸੀਬਹੁਤ ਵਾਰੀ ਗੱਲ ਲੰਬੀ ਹੋ ਜਾਂਦੀ ਅਤੇ ਜੇਬ ਵਿੱਚ ਪਏ ਸਿੱਕਿਆਂ ਦੇ ਮੁੱਕਣ ਤਕ ਚਲਦੀ ਰਹਿੰਦੀ ਜਾਂ ਫਿਰ ਜਦੋਂ ਕੋਈ ਦੂਜਾ ਫੋਨ ਕਰਨ ਵਾਲਾ ਇੰਤਜ਼ਾਰ ਕਰ-ਕਰ ਕੇ ਘੂਰਨ ਨਾ ਲੱਗ ਜਾਂਦਾ

ਕਈ ਵਾਰ ਮੈਂ ਉਸ ਦੇ ਫਲੈਟਤੇ ਵੀ ਮਿਲਣ ਚਲਾ ਜਾਂਦਾਜਾਂਦਾ ਹੋਇਆ ਉਨ੍ਹਾਂ ਲਈ ਪਿਚੇਨੀਏ (ਬਿਸਕੁਟ), ਨਾਸਤਿਆ ਲਈ ਚਾਕਲੇਟ ਅਤੇ ਬੱਚਿਆਂ ਦੀਆਂ ਕਿਤਾਬਾਂ ਲੈ ਜਾਂਦਾਕਦੇ ਉਸ ਦੇ ਮਾਮਾ ਅਤੇ ਓਤਚਿਮ ਵੀ ਘਰ ਹੁੰਦੇ ਤਾਂ ਚੰਗੀ ਤਰ੍ਹਾਂ ਮਿਲਦੇਖੁੱਲ੍ਹ ਕੇ ਗੱਲਾਂ ਕਰਦੇਹਾਲਾਂਕਿ ਜ਼ਿਆਦਾਤਰ ਉਹ ਆਪਣੇ ਦਾਚੇ (ਛੁੱਟੀਆਂ ਬਿਤਾਉਣ ਲਈ ਪਿੰਡ ਵਿੱਚ ਬਣਾਇਆ ਦੂਜਾ ਘਰ) ਵਿੱਚ ਹੀ ਗਏ ਹੁੰਦੇ

ਸਾਲ 1994 ਵਿੱਚ ਲਿਓਨਿਦ ਕੁਚਮਾ ਯੂਕਰੇਨ ਦਾ ਨਵਾਂ ਰਾਸ਼ਟਰਪਤੀ ਚੁਣਿਆ ਗਿਆਇਸ ਤੋਂ ਪਹਿਲਾਂ ਉਹ ਕੁਝ ਸਮਾਂ ਰਾਸ਼ਟਰਪਤੀ ਲਿਓਨਿਦ ਕਰਵਚੁਕ ਦੀ ਸਰਕਾਰ ਵੇਲੇ ਪ੍ਰਧਾਨ ਮੰਤਰੀ ਵੀ ਰਿਹਾ ਸੀਉਸ ਨੇ ਕਈ ਨਵੀਆਂ ਆਰਥਿਕ ਨੀਤੀਆਂ ਦਾ ਐਲਾਨ ਕੀਤਾ ਜਿਸ ਵਿੱਚ ਸਬਸਿਡੀਆਂ ਵਿੱਚ ਕਟੌਤੀ, ਟੈਕਸਾਂ ਵਿੱਚ ਕਟੌਤੀ, ਕੀਮਤਾਂ ਤੋਂ ਨਿਯੰਤਰਣ ਹਟਾਉਣਾ, ਉਦਯੋਗਾਂ ਅਤੇ ਖੇਤੀਬਾੜੀ ਦਾ ਨਿੱਜੀਕਰਨ, ਆਦਿ ਤੋਂ ਇਲਾਵਾ ਰੂਸ ਨਾਲ ਚੰਗੇ ਸੰਬੰਧ ਉਸਾਰਨਾ ਵੀ ਸ਼ਾਮਲ ਸੀਇਨ੍ਹਾਂ ਨੀਤੀਆਂ ਕਰਕੇ ਯੂਕਰੇਨ ਦੀ ਆਰਥਿਕ ਹਾਲਤ ਸੁਧਰਨ ਲੱਗੀਸਾਲ 1995 ਤਕ ਆਉਂਦੇ-ਆਉਂਦੇ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋ ਚੁੱਕੇ ਸਨਅਕਸਾਨਾ ਵੀ ਪਹਿਲਾਂ ਨਾਲੋਂ ਆਰਥਿਕ ਪੱਖੋਂ ਕੁਝ ਠੀਕ ਸੀਇਹ ਮੇਰੀ ਪੜ੍ਹਾਈ ਦਾ ਆਖ਼ਰੀ ਸਾਲ ਸੀ

ਅਸੀਂ ਦੋਵਾਂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਅਤੇ ਹੁਣ ਵਿਛੜਨ ਦਾ ਸਮਾਂ ਗਿਆ23 ਅਗਸਤ 1995 ਨੂੰ ਮੈਂ ਮਾਸਕੋ ਜਾਣਾ ਸੀ ਅਤੇ 25 ਅਗਸਤ ਨੂੰ ਮਾਸਕੋ ਤੋਂ ਦਿੱਲੀ ਦੀ ਉਡਾਣ ਸੀਦੋ ਜਾਂ ਤਿੰਨ ਦਿਨ ਪਹਿਲਾਂ ਅਕਸਾਨਾ ਨਾਸਤਿਆ ਨਾਲ ਮੈਨੂੰ ਮਿਲਣ ਆਈਉਸ ਪੁੱਛਿਆ, “ਵਾਪਸ ਆਵੇਂਗਾ?” ਮੈਂ ਕਿਹਾ, “ਸ਼ਾਇਦ ਵੀ ਜਾਵਾਂਪੱਕਾ ਪਤਾ ਨਹੀਂ।”

ਮੈਂ ਨਾਸਤਿਆ ਨੂੰ ਪਿਆਰ ਦਿੱਤਾ ਅਤੇ ਅਕਸਾਨਾ ਨੂੰ ਗਲਵੱਕੜੀ ਪਾਈ, ਪਹਿਲੀ ਵਾਰ ਇੰਝ ਘੁੱਟ ਕੇ ਅਤੇ ਸ਼ਾਇਦ ਆਖਰੀ ਵਾਰ, ਸਦਾ ਲਈ ਵਿੱਛੜ ਜੁ ਜਾਣਾ ਸੀਅਸੀਂ ਦੋਵੇਂ ਸਿਸਕੀਆਂ ਭਰ-ਭਰ ਕੇ ਰੋਣ ਲੱਗੇਮੈਂ ਪੁੱਛਿਆ, “ਤੂੰ 23 ਤਰੀਕ ਨੂੰ ਸਟੇਸ਼ਨਤੇ ਆਵੇਂਗੀ ਮੈਨੂੰ ਵਿਦਾ ਕਰਨ?” ਉਸ ਨੇ ਹਾਂ ਵਿੱਚ ਸਿਰ ਹਿਲਾ ਦਿੱਤਾਗੱਡੀ ਦਾ ਸਮਾਂ, ਨੰਬਰ ਅਤੇ ਡੱਬਾ ਆਦਿ ਉਸ ਨੂੰ ਪਹਿਲਾਂ ਹੀ ਪਤਾ ਸੀ

ਤੇਈ ਤਰੀਕ ਨੂੰ ਮੈਂ ਨਿਸ਼ਚਿਤ ਸਮੇਂਤੇ ਸਟੇਸ਼ਨ ਪਹੁੰਚ ਕੇ ਅਕਸਾਨਾ ਦਾ ਇੰਤਜ਼ਾਰ ਕਰਨ ਲੱਗਿਆਗੱਡੀ ਤੁਰਨ ਵਿੱਚ 15 ਮਿੰਟ ਰਹਿ ਗਏ ਸਨ, ਪਰ ਉਹ ਨਾ ਆਈਮੇਰੀਆਂ ਅੱਖਾਂ ਹਰ ਪਾਸੇ ਅਕਸਾਨਾ ਨੂੰਲੱਭ ਰਹੀਆਂ ਸਨਨਾਲ ਛੱਡਣ ਆਏ ਦੋਸਤਾਂ ਨੂੰ ਮੈਂ ਵਾਪਸ ਭੇਜ ਚੁੱਕਾ ਸਾਂਆਸ ਖ਼ਤਮ ਹੋਣ ਲੱਗੀ ਕਿ ਅਚਾਨਕ ਖਿੜਕੀ ਵਿੱਚੋਂ ਝਾਕਦਾ ਇੱਕ ਸਿਰ ਦਿਸਿਆਆਸ ਨਾਲ ਫਟਾਫਟ ਦਰਵਾਜ਼ੇ ਕੋਲ ਗਿਆਇਹ ਓਤਚਿਮ ਸੀ ਅਤੇ ਨਾਲ ਮਾਮਾ ਸੀਮੈਂ ਪੁੱਛਿਆ, “ਅਕਸਾਨਾ ਕਿੱਥੇ ਹੈ?” ਇਸ ਆਸ ਨਾਲ ਕਿ ਕਿਸੇ ਕਿਓਸਕ ਕੋਲ ਰੁਕ ਕੇ ਨਾਸਤਿਆ ਨੂੰ ਕੋਈ ਚੀਜ਼ ਦਿਵਾ ਰਹੀ ਹੋਣੀ ਹੈਪਰ ਓਤਚਿਮ ਨੇ ਦੱਸਿਆ ਕਿ ਉਹ ਨਹੀਂ ਆਈਮੇਰਾ ਦਿਲ ਡੁੱਬ ਗਿਆਮੇਰੀਕਿਉਂ?” ਦੇ ਜਵਾਬ ਵਿੱਚ ਓਤਚਿਮ ਦੀਆਂ ਅੱਖਾਂ ਭਰ ਆਈਆਂਕਹਿੰਦਾ, “ਉਹ ਬਹੁਤ ਉਦਾਸ ਹੈ, ਭਾਵੁਕ ਹੋਈ ਹੋਈ ਹੈਕਹਿੰਦੀ ਸੀ ਮੈਂ ਉਸ ਦਾ ਸਾਹਮਣਾ ਨਹੀਂ ਕਰ ਸਕਾਂਗੀਮੇਰੇ ਵੱਲੋਂ ਉਸ ਨੂੰ ਦਸਵੀਦਾਨੀਆ (ਫਿਰ ਮਿਲਣ ਤੱਕ ਰੱਬ ਰਾਖਾ - ਅਲਵਿਦਾ) ਕਹਿਣਾ।” ਇਹ ਆਖ ਕੇ ਉਸ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਅਤੇ ਬੰਦ ਮੁੱਠੀ ਅੱਗੇ ਕਰ ਕੇ ਮੇਰੇ ਹੱਥ ਵਿੱਚ ਖੋਲ੍ਹ ਦਿੱਤੀ ਮੈਂ ਕਿਹਾ, “ਇਹ ਕੀ ਹੈ?” ਓਤਚਿਮ ਨੇ ਜਵਾਬ ਦਿੱਤਾ, “ਇਹ 320 ਡਾਲਰ ਹਨਅਕਸਾਨਾ ਨੇ ਤੇਰੇ ਦੇਣੇ ਸਨਨਾਂਹ ਨਾ ਕਰੀਂਨਹੀਂ ਤਾਂ ਉਹ ਸਾਡੇ ਨਾਲ ਬਹੁਤ ਗੁੱਸੇ ਹੋਵੇਗੀਉਸ ਨੂੰ ਤੇਰੀ ਮਾਲੀ ਹਾਲਤ ਦਾ ਪਤਾ ਹੈਤੇਰੇ ਕੰਮ ਆਉਣਗੇ।” ਮੈਂ ਬਹੁਤ ਮਨ੍ਹਾ ਕੀਤਾ, ਪਰ ਉਹ ਨਾ ਮੰਨੇ ਅਤੇ ਮੈਨੂੰ ਵਿਦਾ ਕਰ ਕੇ ਭਾਵੁਕ ਹੋਏ ਚਲੇ ਗਏ

ਆਪਣੀ ਸੀਟਤੇ ਕੇ ਮੈਂ ਕੁਝ ਚਿਰ ਲਈ ਤਾਂ ਗੁੰਮ-ਸੁੰਮ ਹੀ ਹੋ ਗਿਆ- ਅਕਸਾਨਾ ਨੇ ਪੈਸੇ ਕਿਉਂ ਭੇਜੇ? 320 ਡਾਲਰ ਬਹੁਤ ਵੱਡੀ ਰਕਮ ਸੀ ਉਦੋਂ, ਮੇਰੇ ਲਈ ਵੀ ਅਤੇ ਅਕਸਾਨਾਲਈ ਵੀ ਇੰਨੀ ਵੱਡੀ ਕਿ ਖੁੱਲ੍ਹਾ-ਡੁੱਲ੍ਹਾ ਡੇਢ-ਦੋ ਸਾਲ ਦਾ ਰਹਿਣ ਅਤੇ ਖਾਣ-ਪੀਣ ਦਾ ਖਰਚਾ ਨਿਕਲ ਜਾਵੇਉਸ ਨੇ ਮੇਰੇ ਬਾਰੇ ਕਿੰਨਾ ਸੋਚਿਆਕਿੱਦਾਂ ਉਸ ਨੇ ਹਿਸਾਬ ਰੱਖਿਆ ਹੋਵੇਗਾ ਅਤੇ ਕਿੱਦਾਂ ਇਹ ਪੈਸੇ ਇਕੱਠੇ ਕੀਤੇ ਹੋਣਗੇਮੇਰਾ ਮਨ ਇੱਕੋ ਵੇਲੇ ਉਸ ਦੇ ਪ੍ਰਤੀਗੁੱਸੇ’, ਪਿਆਰ ਅਤੇ ਸਤਿਕਾਰ ਨਾਲ ਭਰਿਆ ਹੋਇਆ ਸੀਬਿਨਾਂ ਕਿਸੇ ਇਕਰਾਰ-ਇਜ਼ਹਾਰ ਦੇ ਉਸ ਨੇ ਆਪਣੇ ਦਿਲ ਦਾ ਸੁਨੇਹਾ ਮੇਰੇ ਤਕ ਪਹੁੰਚਾ ਦਿੱਤਾ ਸੀ

ਇਹ ਸੀ ਮੇਰੇ ਮੋਤੀਓਂ ਸੁੱਚੇ, ਪਾਕ-ਪਵਿੱਤਰ ਬੇਨਾਮ ਰਿਸ਼ਤੇ ਦੀ ਗਾਥਾਯਕੀਨ ਜਾਣੋਂ, ਜੇਕਰ ਇਹ ਕਿੱਸਾ ਮੇਰੇ ਆਪਣੇ ਨਾਲ ਨਾ ਬੀਤਿਆ ਹੁੰਦਾ ਤਾਂ ਮੈਂ ਵੀ ਸ਼ਾਇਦ ਉਨ੍ਹਾਂ ਅਣਗਿਣਤ ਲੋਕਾਂ ਵਾਂਗ ਹੀ ਸੋਚਦਾ ਕਿ ਜਵਾਨ ਮੁੰਡੇ-ਕੁੜੀ ਜਾਂ ਮਰਦ-ਔਰਤ ਦਰਮਿਆਨ ਸੁੱਚੇ ਰਿਸ਼ਤੇ ਨਹੀਂ ਹੋ ਸਕਦੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3640)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੰਜੀਵ ਕੁਮਾਰ ਸ਼ਰਮਾ

ਸੰਜੀਵ ਕੁਮਾਰ ਸ਼ਰਮਾ

Phone: (91 - 98147 - 11605)
Email: (sharmaskumar@gmail.com)