KamalSarawan7ਇੱਕ ਤੋਂ ਜ਼ਿਆਦਾ ਵਾਰ ਵਾਪਰਨ ਵਾਲੇ ਵਰਤਾਰੇ ਕੁਝ ਸਮੇਂ ਬਾਅਦ ਸਾਨੂੰ ਬਿਲਕੁਲ ਹੈਰਾਨ ਨਹੀਂ ਕਰਦੇ। ਸਾਨੂੰ ਉਹਨਾਂ ...
(20 ਜੂਨ 2022)
ਮਹਿਮਾਨ: 37.


ਵੈਸੇ ਤਾਂ ਇਹ ਕਹਿ ਕੇ ਅਸੀਂ ਤਮਾਮ ਉਮਰ ਸੁਰਖ਼ਰੂ ਹੋ ਕੇ ਰਹਿ ਸਕਦੇ ਹਾਂ ਕਿ ਤਬਦੀਲੀਆਂ ਕੁਦਰਤ ਦਾ ਨਿਯਮ ਹਨ ਅਤੇ ਇਹਨਾਂ ਦੇ ਵਾਪਰਨ ਨੂੰ ਬਹੁਤ ਸਹਿਜ ਹੋ ਕੇ ਕਬੂਲ ਕਰ ਲੈਣਾ ਚਾਹੀਦਾ ਹੈ
, ਅਪਣਾ ਲੈਣਾ ਚਾਹੀਦਾ ਹੈਪਰ ਸਭ ਕਾਸੇ ਨੂੰ ਅਸੀਂ ਇਸ ਕਰਕੇ ਬਹੁਤ ਸਹਿਜਤਾ ’ਤੇ ਬਹੁਤ ਕੁਦਰਤੀ ਕਹਿ ਕੇ ਨਹੀਂ ਕਬੂਲ ਕਰ ਸਕਦੇ ਕਿਉਂਕਿ ਕੁਝ ਕਾਰਜ ਕਰਹਨ ਸਾਡੇ ਹਿੱਸੇ ਵੀ ਆਏ ਹਨਕੁਦਰਤੀ ਢਾਂਚੇ ਦੇ ਮੁਕਾਬਲੇ ਵਿੱਚ ਕਹਿ ਲਈਏ ਜਾਂ ਫਿਰ ਇਹ ਕਹਿ ਲਈਏ ਕਿ ਕੁਦਰਤੀ ਢਾਂਚੇ ਦੇ ਬਿਲਕੁਲ ਨਾਲ ਹੀ ਇੱਕ ਮਨੁੱਖੀ ਢਾਂਚਾ, ਇੱਕ ਮਨੁੱਖੀ ਸੱਭਿਆਚਾਰ ਅਸੀਂ ਖੜ੍ਹਾ ਕੀਤਾ ਹੈ, ਸਿਰਜਿਆ ਹੈ, ਜੋ ਕੁਦਰਤ ਦੀਆਂ ਬਹੁਤ ਸਾਰੀਆਂ ਕ੍ਰਿਆਵਾਂ, ਕਾਰਜਾਂ ਤੇ ਤਬਦੀਲੀਆਂ ਨੂੰ ਆਪਣੀ ਨਜ਼ਰ ਨਾਲ ਦੇਖਦਾ, ਸਮਝਦਾ, ਪਰਖਦਾ, ਜਾਚਦਾ ਤੇ ਉਹਨਾਂ ਦੇ ਸਹੀ ਗਲਤ ਜਾਂ ਯੋਗ ਅਯੋਗ ਹੋਣ ਦਾ ਨਿਤਾਰਾ ਕਰਦਾ ਹੈ

ਇਸੇ ਤਰ੍ਹਾਂ ਪੰਜਾਬੀ ਨੌਜਵਾਨਾਂ ਦਾ ਆਪਣਾ ਦੇਸ ਛੱਡ ਕੇ ਕਿਸੇ ਦੂਸਰੇ ਦੇਸ ਵਿੱਚ ਕੰਮ ਦੀ ਤਲਾਸ਼, ਖੁਬਸੂਰਤ ਜ਼ਿੰਦਗੀ ਜਿਊਣ ਅਤੇ ਓਥੇ ਵਸਣ ਲਈ ਜਾਣਾ ਕੁਦਰਤੀ ਇਸ ਕਰਕੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਪਰਵਾਸ ਕਰ ਰਹੇ ਨੌਜਵਾਨਾਂ ਕੋਲ ਸਾਡੇ ਦੇਸ ਤੋਂ ਕੁਝ ਸ਼ਿਕਵੇ ਹਨ, ਕੁਝ ਗਿਲੇ ਹਨਕੁਝ ਐਸੀਆਂ ਥੁੜਾਂ ਹਨ ਜੋ ਉਹਨਾਂ ਨੂੰ ਲਗਦਾ ਹੈ ਕਿ ਸਾਡੀਆਂ ਸਰਕਾਰਾਂ ਪੂਰਾ ਨਹੀਂ ਕਰ ਰਹੀਆਂ। ਕੁਝ ਐਸੀਆਂ ਸਮੱਸਿਆਵਾਂ ਐਸੀਆਂ ਹਨ ਜਿਨ੍ਹਾਂ ਨੂੰ ਹੱਲ ਕਰਨ ਵਿੱਚ ਸਰਕਾਰਾਂ ਹਾਲ ਦੀ ਘੜੀ ਬੁਰੀ ਤਰ੍ਹਾਂ ਨਾਕਾਮਯਾਬ ਹਨਸੋ ਨੌਜਵਾਨ ਮੁੰਡਿਆਂ ਕੁੜੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਇਹੀ ਇੱਕ ਰਸਤਾ ਨਜ਼ਰ ਆਉਂਦਾ ਹੈ ਕਿ ਬਾਰ੍ਹਵੀਂ ਕਰ ਕੇ ਆਇਲੈਟਸ ਕਰੋ ਤੇ ਬਾਹਰਲੇ ਕਿਸੇ ਦੇਸ਼ ਵਿੱਚ ਚਲੇ ਜਾਉਇਹ ਇੱਕ ਆਮ ਜਿਹਾ ਵਰਤਾਰਾ ਬਣ ਚੁੱਕਿਆ ਹੈਨਵੇਂ ਵਰਤਾਰੇ ਹੈਰਾਨ ਕਰਦੇ ਹਨਇੱਕ ਤੋਂ ਜ਼ਿਆਦਾ ਵਾਰ ਵਾਪਰਨ ਵਾਲੇ ਵਰਤਾਰੇ ਕੁਝ ਸਮੇਂ ਬਾਅਦ ਸਾਨੂੰ ਬਿਲਕੁਲ ਹੈਰਾਨ ਨਹੀਂ ਕਰਦੇ। ਸਾਨੂੰ ਉਹਨਾਂ ਵਰਤਾਰਿਆਂ ਦਾ ਵਾਪਰਨਾ ਕੁਦਰਤੀ ਤੇ ਜ਼ਰੂਰੀ ਲੱਗਣ ਲੱਗ ਪੈਂਦਾ ਹੈਅਸੀਂ ਚਿੱਟੇ ਨੂੰ ਕਬੂਲ ਕਰ ਲਿਆ, ਆਇਲੈਟਸ ਨੂੰ ਵੀ ਅਸੀਂ ਸਵੀਕਾਰ ਕਰਲਿਆਚਿੱਟੇ ਨੂੰ ਕਬੂਲਣ ਵੇਲੇ ਇਹ ਧਾਰਨਾ ਦਿੱਤੀ ਕਿ ਇਸਦਾ ਕਾਰਨ ਉੱਚੀਆਂ ਪੜ੍ਹਾਈਆਂ ਕਰ ਕੇ ਨੌਕਰੀ ਦਾ ਨਾ ਮਿਲਣਾ ਹੈ। ਆਇਲੈਟਸ ਨੂੰ ਵੀ ਇਹੀ ਗੱਲ ਕਹਿ ਕੇ ਬੇਰੁਜ਼ਗਾਰੀ ਦੇ ਬਦਲ ਵਜੋਂ ਲੈ ਲਿਆ ਗਿਆਜਿਵੇਂ ਸਭ ਲੋਕ ਚਿੱਟਾ ਨਹੀਂ ਲੈਂਦੇ, ਉਸੇ ਤਰ੍ਹਾਂ ਸਭ ਲੋਕ ਆਇਲੈਟਸ ਕਰਕੇ ਆਪਣਾ ਦੇਸ ਨਹੀਂ ਛੱਡਦੇਜਿਵੇਂ ਚਿੱਟੇ ਲਈ ਪੈਸਾ ਚਾਹੀਦਾ ਹੈ, ਬਿਲਕੁਲ ਓਵੇਂ ਹੀ ਆਇਲੈਟਸ ਕਰਨ ’ਤੇ ਵਲੈਤ ਜਾਣ ਲਈ ਵੀ ਪੈਸਾ ਚਾਹੀਦਾ ਹੈਜਿਨ੍ਹਾਂ ਕੋਲ ਪੈਸਾ ਨਹੀਂ, ਉਹ ਚਿੱਟਾ ਨਹੀਂ ਲੈਂਦੇ, ਆਇਲੈਟਸ ਨਹੀਂ ਕਰਦੇ, ਵਲੈਤ ਨਹੀਂ ਜਾਂਦੇਸਰੋਤ ਵਿਹੂਣੇ ਜੋ ਲੋਕ ਕਮਾਈ ਲਈ ਕਿਸੇ ਛੋਟੇ ਦੇਸ ਵਿੱਚ ਜਾਂਦੇ ਹਨ, ਉਹ ਦੋ ਚਾਰ ਸਾਲ ਬਾਅਦ ਆਪਣੇ ਦੇਸ ਵਾਪਸ ਆ ਜਾਂਦੇ ਹਨ

ਸਰੋਤ ਸੰਪੰਨ ਲੋਕ ਵਿਦੇਸ਼ ਜਾਂਦੇ ਹਨ, ਉਹ ਵਾਪਸ ਨਹੀਂ ਆਉਂਦੇ। ਉੱਥੇ ਹੀ ਆਪਣਾ ਰਹਿਣ ਬਸੇਰਾ ਬਣਾ ਲੈਂਦੇ ਹਨ ਤੇ ਪਿਛਲੀ ਉਮਰੇ ਆਪਣੀ ਜਨਮ ਭੂਮੀ ਨੂੰ ਯਾਦ ਕਰਦੇ, ਆਪਣੇ ਪਿੰਡ ਨੂੰ ਤਰਸਦੇ ਦੁਨੀਆਂ ਤੋਂ ਰੁਖ਼ਸਤ ਹੋ ਜਾਂਦੇ ਹਨ। ਤੇ ਜੋ ਜਿਉਂਦੇ ਹਨ ਸਾਰੀ ਉਮਰ ਵਤਨੀ ਪੀੜਾ ਹੰਢਾਉਂਦੇ ਹਨਜੋ ਚਿੱਟਾ ਵੀ ਨਹੀਂ ਲੈ ਸਕਦੇ, ਆਇਲੈਟਸ ਵੀ ਨਹੀਂ ਕਰ ਸਕਦੇ, ਆਪਣਾ ਮੁਲਕ ਛੱਡਣ ਦੀ ਹੈਸੀਅਤ ਨਹੀਂ ਰੱਖਦੇ, ਉਹ ਲੋਕ ਖੁਦਕੁਸ਼ੀ ਨਹੀਂ ਕਰਦੇ, ਉਹ ਸੰਘਰਸ਼ ਕਰਦੇ ਹਨ। ਮੁਸ਼ਕਿਲਾਂ, ਮੁਸੀਬਤਾਂ ਨਾਲ ਲੜਾਈ ਕਰਦੇ ਹਨਸਭ ਕਾਸੇ ਤੋਂ ਬਾਅਦ ਸਾਡੇ ਕੋਲ ਇੱਕੋ ਤਰੀਕਾ ਤੇ ਇੱਕੋ ਵਿਕਲਪ ਰਹਿ ਜਾਂਦੀ ਹੈ, ਉਹ ਹੈ ਲੜਨਾਜੋ ਲੜਦੇ ਨਹੀਂ, ਉਹ ਖ਼ਤਮ ਹੋ ਜਾਂਦੇ ਹਨਲੜਦਿਆਂ ਹੋਇਆ ਖ਼ਤਮ ਹੋਣਾ, ਆਉਣ ਵਾਲਿਆਂ ਲਈ ਪ੍ਰੇਰਨਾ ਬਣਦਾ ਹੈ ਕਿਉਂਕਿ ਆਉਣ ਵਾਲਿਆਂ ਨੂੰ ਪਤਾ ਲਗਦਾ ਹੈ ਕਿ ਭੱਜਣ ਤੋਂ ਇਲਾਵਾ ਇੱਕ ਤਰਜੀਹ ਹੈ ਲੜਨਾ। ਮਰਨ ਤੋਂ ਇਲਾਵਾ ਵੀ ਇੱਕ ਚੋਣ ਹੈ ਲੜਦਿਆਂ ਹੋਇਆਂ ਮਰਨਾ

ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਨਾ ਕਾਫੀ ਤਾਂ ਨਹੀਂ ਪਰ ਜ਼ਰੂਰੀ ਹੈਗੱਲਾਂ ਕਰਦਿਆਂ ਅਸੀਂ ਯਾਦ ਕਰਾਈ ਰੱਖਦੇ ਹਾਂ ਕਿ ਇਹ ਵੀ ਇੱਕ ਗੱਲ ਹੈਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਜਿਊਂਦਾ ਰੱਖਣ ਵਾਲੇ ਜੇ ਪੰਜਾਬ ਨੂੰ ਛੱਡ ਕੇ ਇਸੇ ਤਰ੍ਹਾਂ ਹੋਰ ਮੁਲਕਾਂ ਵਿੱਚ ਵਸਦੇ ਰਹੇ ਤਾਂ ਪੰਜਾਬ ਨੂੰ ਕੋਈ ਹੋਰ ਸਾਂਭ ਲਵੇਗਾ, ਇਹ ਕਿਸੇ ਹੋਰ ਦੇ ਹੱਥਾਂ ਵਿੱਚ ਚਲਾ ਜਾਏਗਾਜਾਣ ਵਾਲੇ ਪੰਜਾਬੀ ਨਹੀਂ ਰਹਿਣਗੇ, ਇੱਥੇ ਆਉਣ ਵਾਲੇ, ਇੱਥੇ ਵਸਣ ਵਾਲੇ ਪੰਜਾਬੀ ਹੋਣਗੇਇਹ ਵੀ ਹੋ ਸਕਦਾ ਹੈ ਕਿ ਇਹ ਪੰਜਾਬ ਆਪਣਾ ਨਾਂ ਥਾਂ ਸਭ ਬਦਲ ਲਵੇਇੱਥੇ ਹੋਰ ਹੀ ਰੰਗ ਹੋਵਣ ਤੇ ਹੋਰ ਹੀ ਢੰਗਸਾਡਾ ਪੰਜਾਬ ਸਾਡੀ ਪੰਜਾਬੀ, ਇਹ ਭਾਵਨਾਵਾਂ ਹਨਪੰਜਾਬ ਦਾ ਹੋਣਾ, ਪੰਜਾਬ ਨੂੰ ਮੰਨਣਾ, ਪੰਜਾਬ ਵਿੱਚ ਰਹਿਣਾ ਭਾਵਨਾ ਹੀ ਤਾਂ ਹੈਭਾਵਨਾਵਾਂ ਤੋਂ ਸੱਖਣੇ ਮਨੁੱਖਾਂ ਲਈ ਦੇਸ, ਬੋਲੀ, ਕੌਮ, ਮਨੁੱਖਤਾ ਕੋਈ ਮਾਇਹਨ ਨਹੀਂ ਰੱਖਦੇਆਪਣੇ ਮਤਲਬ ਲਈ, ਆਪਣੇ ਹਿਤਾਂ ਲਈ ਥਾਂਵਾਂ ਬਦਲਦੇ ਰਹਿਣ ਵਾਲੇ ਮਨੁੱਖ ਕਿਸੇ ਇੱਕ ਵੀ ਥਾਂ ਦੇ ਇੱਕ ਵੀ ਬੋਲੀ ਦੇ ਨਹੀਂ ਹੁੰਦੇ

ਹਰ ਕਾਰਜ ਦੇ ਪਿੱਛੇ ਕਾਰਨ ਹੁੰਦੇ ਹਨ, ਹਰ ਵਰਤਾਰੇ ਨੂੰ ਸਿਧਾਂਤਾਂ ਦੇ ਰੰਗ ਵਿੱਚ ਰੰਗਿਆ ਜਾ ਸਕਦਾ ਹੈ, ਰੰਗਿਆ ਜਾਂਦਾ ਹੈਕੁਝ ਕਾਰਜ ਵਾਪਰਨ ਪਿੱਛੋਂ ਤੁਰੰਤ ਆਪਣਾ ਪ੍ਰਭਾਵ ਦਿਖਾ ਜਾਂਦੇ ਹਨ, ਕੁਝ ਮਹੀਨਿਆਂ ਬਾਅਦ, ਕੁਝ ਸਾਲਾਂ, ਕੁਝ ਦਹਾਕਿਆਂ ਤੇ ਕੁਝ ਸਦੀਆਂ ਬਾਅਦਨੌਜਵਾਨ ਹਰ ਦੇਸ, ਹਰ ਕੌਮ ਦਾ ਸਰਮਾਇਆ ਹੁੰਦੇ ਹਨਐਸੀ ਸ਼ਕਤੀ ਹੁੰਦੇ ਹਨ ਜੋ ਕਿਸੇ ਦੇਸ, ਕਿਸੇ ਕੌਮ ਨੂੰ ਵਕਤ ਦੇ ਸਫ਼ੇ ’ਤੇ ਮਾਣਯੋਗ ਬਣਾ ਦਿੰਦੀ ਹੈ, ਜਿਸ ’ਤੇ ਉਸਦੀਆਂ ਆਉਣ ਵਾਲੀਆਂ ਨਸਲਾਂ ਫ਼ਖ਼ਰ ਕਰਦੀਆਂ ਹਨ ਤੇ ਅੱਗੇ ਵਧਣ ਲਈ ਉਹਨਾਂ ਨੂੰ ਪ੍ਰੇਰਣਾ ਸ੍ਰੋਤ ਤੇ ਸ਼ਕਤੀ ਭੰਡਾਰ ਬਣਾ ਕੇ ਚੱਲਦੀਆਂ ਹਨਆਪਣੀਆਂ ਸ਼ਕਤੀਆਂ ਗਵਾ ਕੇ ਕੌਣ ਸ਼ਕਤੀਸ਼ਾਲੀ ਅਖਵਾ ਸਕਿਆ, ਇਹ ਸੋਚਣ ਸਮਝਣ ਤੇ ਵਿਚਾਰਨ ਵਾਲੀ ਗੱਲ ਹੈਪੈਸਾ, ਸਹੂਲਤਾਂ ਤੇ ਤਸੱਲੀਆਂ ਲੱਭਦੇ ਲੱਭਦੇ ਅਸੀਂ ਆਪਣੀ ਹੋਂਦ ਨਾ ਗਵਾ ਦੇਈਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3638)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਕਮਲ ਸਰਾਵਾਂ

ਕਮਲ ਸਰਾਵਾਂ

Research Scholar, Punjabi University Patiala, Punjab, India.
Phone: (91 - 99156-81496)
Email: (kamalsarawan@gmail.com)