BaljitParmar7ਕਾਕਾਮੈਂ ਤੇਰਾ ਦਿਲ ਨਹੀਂ ਦੁਖਾਉਣਾ ਚਾਹੁੰਦਾ ਪਰ ਹਕੀਕਤ ਇਹ ਹੈ ਕਿ ...RajinderSBedi1
(6 ਜੂਨ 2022)
ਮਹਿਮਾਨ: 513.


RajinderSBedi1ਬੇਦੀ ਸਾਹਬ ਨਾਲ ਮੇਰੀ ਪਹਿਲੀ ਮੁਲਾਕਾਤ ਮਾਰਚ 1977 ਵਿੱਚ ਹੋਈ
ਮੈਂ ਉਨ੍ਹੀਂ ਦਿਨੀਂ ਬੰਬਈ ਤੋਂ ਛਪਦੇ ਪੰਜਾਬੀ ਹਫ਼ਤਾਵਾਰ ਅਖਬਾਰ ‘ਰਣਜੀਤ” ਵਿੱਚ ਕੰਮ ਕਰਦਾ ਸੀਸੰਪਾਦਕ ਨੇ ਮੇਰੇ ਜ਼ਿੰਮੇ ਸਿਰਕੱਢ ਪੰਜਾਬੀਆਂ ਨੂੰ ਇੰਟਰਵਿਊ ਕਰਨ ਦਾ ਕੰਮ ਲਾਇਆ ਹੋਇਆ ਸੀਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਮੈਂ ਬੇਦੀ ਸਾਹਬ ਬਾਰੇ ਬਹੁਤ ਕੁਝ ਸੁਣਿਆ ਜਾਣਿਆ ਸੀਐਵੇਂ ਖ਼ਿਆਲ ਆਇਆ ਕਿ ਕਿਉਂ ਨਾ ਸ਼ੁਰੂਆਤ ਬੇਦੀ ਸਾਹਿਬ ਤੋਂ ਕੀਤੀ ਜਾਵੇ

ਇਹਦਾ ਇੱਕ ਹੋਰ ਕਾਰਨ ਵੀ ਸੀਅਖਬਾਰ ਦਾ ਮਾਲਿਕ ਰਣਜੀਤ ਸਿੰਘ ਜੌਹਰ ਬੇਦੀ ਸਾਹਿਬ ਦੀ ਬਰਾਦਰੀ ਦਾ ਹੀ ਸੀ ਤੇ ਉੱਤੋਂ ਸਿੰਘ ਵੀਮੈਂ ਨਵਾਂ ਨਵਾਂ ਸੀ ਤੇ ਅਜੇ ਅੰਦਰਲੀਆਂ ਗੱਲਾਂ ਦਾ ਪਤਾ ਨਹੀਂ ਸੀਖੈਰ ਮੈਂ ਬੇਦੀ ਸਾਹਬ ਦਾ ਇੱਧਰੋਂ ਉੱਧਰੋਂ ਪਤਾ ਲੱਭ ਲਿਆ

ਮਟੁੰਗਾ ਸਥਿਤ ਖਾਲਸਾ ਕਾਲਜ ਦੇ ਸਾਹਮਣੇ ਡਾਨ ਬਾਸਕੋ ਸਕੂਲ ਹੈ ਤੇ ਉਹਦੀ ਕੰਧ ਨਾਲ ਲਗਦੀ ਗਲੀ ਵਿੱਚ ਬੇਦੀ ਸਾਹਬ ਦਾ ਫਲੈਟ ਹੁੰਦਾ ਸੀ, ਗਰਾਊਂਡ ਫਲੋਰ ਉੱਤੇਫਲੈਟ ਤਾਂ ਕਹਿਣ ਲਈ ਸੀ, ਅਸਲੋਂ ਤਾਂ ਉਹ ਲੇਖਕਾਂ, ਕਵੀਆਂ, ਕਲਾਕਾਰਾਂ ਲਈ ਅਦਬੀ ਮੱਕੇ ਤੋਂ ਘੱਟ ਨਹੀਂ ਸੀਡੋਰਬੈੱਲ ਬਜਾਈ ਤਾਂ ਬੇਦੀ ਸਾਹਬ ਦੇ ਪਿਆਰੇ ਨੌਕਰ ਤਰਲੋਚਨ ਨੇ ਬੂਹਾ ਖੋਲ੍ਹਿਆਮੈਂ ਬੜਾ ਹੈਰਾਨ ਹੋਇਆ ਜਦੋਂ ਉਹਨੇ ਬਿਨਾਂ ਸਵਾਲ ਜਵਾਬ ਅੰਦਰ ਸੋਫ਼ੇ ’ਤੇ ਬਿਠਾ ਦਿੱਤਾ

ਥੋੜ੍ਹੀ ਦੇਰ ਬਾਅਦ ਬੇਦੀ ਸਾਹਬ ਆਏ ਤੇ ਸਾਹਮਣੇ ਬੈਠ ਗਏਚਿੱਟਾ ਕੁੜਤਾ ਪਜਾਮਾ ਤੇ ਨੰਗੇ ਸਿਰਨਿੱਕਾ ਜਿਹਾ ਜੂੜਾ ਤੇ ਥੋੜ੍ਹੀ ਜਿਹੀ ਦਾੜ੍ਹੀ-ਚਿੱਤਕਬਰੀ

ਹਮ ਸ਼ਾਇਦ ਪਹਿਲੀ ਬਾਰ ਮਿਲ ਰਹੇ ਹੈਫਰਮਾਈਏ!”

ਮੈਂ ਆਪਣੇ ਤੇ ਆਪਣੇ ਅਖਬਾਰ ਬਾਰੇ ਦੱਸਿਆਤੇ ਨਾਲ ਇਹ ਕਿ ਮੈਂ ਇੰਟਰਵਿਊ ਕਰਨੀ ਹੈ

ਬੇਦੀ ਸਾਹਬ ਜ਼ੋਰ ਦੀ ਹੱਸੇ ਤੇ ਤਰਲੋਚਨ ਨੂੰ ਜਲਦੀ ਚਾਹ ਦੇ ਦੋ ਕੱਪ ਲਿਆਉਣ ਲਈ ਹੁਕਮ ਦੇ ਦਿੱਤਾ

ਮੈਂ ਖੁਸ਼ ਕਿ ਗੱਲ ਬਣ ਗਈਪਰ ਅਗਲੇ ਹੀ ਪਲ ਮੈਂ ਘਬਰਾ ਗਿਆ ਜਦੋਂ ਬੇਦੀ ਸਾਹਿਬ ਕੜਕੇ, “ਚਾਏ ਜਲਦੀ ਲਾਓ, ਲੜਕੇ ਨੇ ਜਾਨਾ ਹੈ

ਚਾਹ ਆ ਗਈਮੈਂ ਕਿਹਾ ਕਿ ਮੈਂਨੂੰ ਕੋਈ ਜਲਦੀ ਨਹੀਂ ਸਰ, ਮੈਂ ਤਾਂ ਇੰਟਰਵਿਊ ਕਰ ਕੇ ਹੀ ਜਾਵਾਂਗਾ

ਬੇਦੀ ਸਾਹਬ ਨੇ ਮੈਂਨੂੰ ਘੂਰ ਕੇ ਦੇਖਿਆ ਤੇ ਬੋਲੇ, ਨਵਾਂ ਨਵਾਂ ਪੰਜਾਬੋਂ ਆਇਆ ਲਗਦਾ ਹੈਂ

ਏਕ ਕਾਮ ਕਰਤੇ ਹੈਂਜਬ ਤਕ ਕੋਈ ਔਰ ਮਿਲਨੇ ਵਾਲਾ ਨਹੀਂ ਆਤਾ ਯਾ ਸਾਤ ਨਹੀਂ ਬਜਤੇ ਤੋਂ ਹਮ ਬਾਤ ਕਰ ਸਕਤੇ ਹੈਂ” ਮੈਂ ਘੜੀ ਦੇਖੀਸਾਢੇ ਛੇ ਵੱਜ ਚੁੱਕੇ ਸਨ

ਉਹ ਜ਼ਮਾਨਾ ਸੀ ਜਦੋਂ ਗੂਗਲ ਬਾਬਾ ਨਹੀਂ ਸੀ ਹੁੰਦਾਬੰਦੇ ਦੀ ਜਾਣਕਾਰੀ ਉਸ ਬੰਦੇ ਤੋਂ ਹੀ ਲੈਣੀ ਪੈਂਦੀ ਸੀ

ਬੇਦੀ ਸਾਹਬ ਨੇ ਦੱਸਿਆ ਕਿ ਉਹਨਾਂ ਦਾ ਜੱਦੀ ਪਿੰਡ ਸਿਆਲਕੋਟ ਇਲਾਕੇ ਵਿੱਚ ਸੀ ਮੁਢਲੀ ਤਾਲੀਮ ਉਰਦੂ ਵਿੱਚ ਹੋਈ ਤੇ ਬਾਅਦ ਦੀ ਅੰਗਰੇਜ਼ੀ ਵਿੱਚਪੰਜਾਬੀ ਜਾਂ ਗੁਰਮੁਖੀ ਲਿਖਣ ਪੜ੍ਹਨ ਦਾ ਮੌਕਾ ਨਹੀਂ ਮਿਲਿਆਤੇ ਉਹਨਾਂ ਨੇ ਇਸ ਕਮੀ ’ਤੇ ਅਫਸੋਸ ਵੀ ਜ਼ਾਹਿਰ ਕੀਤਾਅਜ਼ਾਦੀ ਵੇਲੇ ਆਲ ਇੰਡੀਆ ਰੇਡੀਓ ਦੇ ਜੰਮੂ ਸਟੇਸ਼ਨ ’ਤੇ ਨੌਕਰੀ ਕੀਤੀਸ਼ਾਦੀ ਕੀਤੀਦੋ ਬੇਟੇਨਰਿੰਦਰ ਅਤੇ ਰਾਜਕੁਮਾਰਵੱਡਾ ਫਿਲਮ ਡਾਇਰੈਕਟਰ ਬਣ ਗਿਆ ਤੇ ਛੋਟਾ ਜਰਮਨੀ ਚਲਾ ਗਿਆ

ਬਲਰਾਜ ਸਾਹਨੀ, ਅਮਰ ਕੁਮਾਰ ਅਤੇ ਗੀਤਾ ਬਾਲੀ ਨਾਲ ਮਿਲ ਕੇ ਇੱਕ ਕੋਆਪਰੇਟਿਵ ਫਿਲਮ ਨਿਰਮਾਣ ਕੰਪਨੀ ਬਣਾਈਫਿਰ ਅੱਡ ਹੋ ਗਏਡਾਚੀ ਫਿਲਮਜ਼ ਦੇ ਬੈਨਰ ਹੇਠ ਨਵੀਂ ਕੰਪਨੀ ਬਣਾਈ

ਤੇ ਉਨ੍ਹੀਂ ਦਿਨੀਂ ਉਹ ਦੋ ਫਿਲਮਾਂ ’ਤੇ ਕੰਮ ਕਰ ਰਹੇ ਸਨ- ਆਖਿੰਨ ਦੇਖੀ ਅਤੇ ਨਵਾਬ ਸਾਹਿਬਤੇ ਹੋਰ ਬਹੁਤ ਕੁਝਮੈਂ ਜ਼ਿਆਦਾ ਸੁਣਦਾ ਰਿਹਾ ਤੇ ਥੋੜ੍ਹਾ ਥੋੜ੍ਹਾ ਲਿਖਦਾ ਰਿਹਾ

ਇਸੇ ਦੌਰਾਨ ਮੈਂਨੂੰ ਅਚਾਨਕ ਇਹਸਾਸ ਹੋਇਆ ਕਿ ਹੁਣ ਬੇਦੀ ਸਾਬ ਹਿੰਦੀ ਉਰਦੂ ਵਿੱਚ ਨਹੀਂ ਬਲਕਿ ਠੇਠ ਪੰਜਾਬੀ ਵਿੱਚ ਗੱਲਾਂ ਕਰ ਰਹੇ ਸਨਮੈਂ ਆਪਣੀ ਨੋਟਬੁੱਕ ’ਤੇ ਨਿਗਾਹ ਮਾਰੀ ਤਾਂ ਉੱਥੇ ਵੀ ਪੰਜਾਬੀ ਹੀ ਲਿਖੀ ਹੋਈ ਸੀਇਹ ਤਬਦੀਲੀ ਅੱਧੇ ਘੰਟੇ ਅੰਦਰ ਕਦੋਂ ਤੇ ਕਿਵੇਂ ਹੋਈ ਪਤਾ ਹੀ ਨਾ ਚੱਲਿਆ

ਅਗਲੇ ਸਵਾਲ ਲਈ ਮੂੰਹ ਖੁੱਲ੍ਹਣ ਤੋਂ ਪਹਿਲਾਂ ਅਚਾਨਕ ਡੋਰਬੈੱਲ ਖੜਕ ਗਈਉਹਨਾਂ ਦੀ ਪਤਨੀ ਬਾਹਰੋਂ ਆ ਪਹੁੰਚੀਘੜੀ ਵੇਖੀ ਤਾਂ ਪੂਰੇ ਸੱਤ ’ਤੇ ਸੂਈਆਂ

ਮੇਰਾ ਦਿਲ ਬੈਠ ਜਿਹਾ ਗਿਆਸਾਹ ਸੁੱਕ ਗਿਆਅਜੇ ਹੁਣ ਤਾਂ ਤੰਦਾਂ ਪੈਣ ਲੱਗੀਆਂ ਸੀ ਤੇ ਗਲੋਟਾ ਬਿਖਰ ਗਿਆਮੈਂ ਬੇਦਿਲੀ ਜਿਹੀ ਨਾਲ ਆਪਣੀ ਨੋਟਬੁੱਕ ਝੋਲੇ ਵਿੱਚ ਪਾਉਂਦਾ ਪਾਉਂਦਾ ਬੇਦੀ ਸਾਹਬ ਵੱਲ ਵੇਖਣ ਲੱਗਾਸ਼ਾਇਦ ਉਹਨਾਂ ਨੂੰ ਵੀ ਮੇਰੇ ’ਤੇ ਤਰਸ ਆਇਆ

ਵਿਸਕੀ ਪੀ ਲੈਨੇ?” ਸ਼ਬਦ ਮੇਰੇ ਕੰਨਾਂ ਵਿੱਚ ਖੜਤਾਲਾਂ ਦੀ ਠਣਕ ਵਾਂਗ ਗੂੰਜੇਬਿਨਾ ਸੋਚੇ ਸਮਝੇ ਮੂੰਹੋਂ ਨਿਕਲ ਗਿਆ- ਜੀ ਕਦੇ ਕਦੇ

ਇਸ਼ਾਰਾ ਸਮਝਦੇ ਹੀ ਤਰਲੋਚਨ ਦੋ ਗਲਾਸ ਤੇ ਬੋਤਲ ਮੇਜ਼ ’ਤੇ ਧਰ ਗਿਆਨਾਲ ਪਾਣੀ ਤੇ ਸੋਡਾਕੁਝ ਹੋਰ ਨਿਕਸੁੱਕ

ਮੈਂ ਹੱਕਾ ਬੱਕਾਬੇਦੀ ਸਾਹਬ ਸਮਝ ਗਏਐਵੇਂ ਤਾਂ ਨਹੀਂ ਇੰਨੇ ਵੱਡੇ ਲੇਖਕ ਬਣੇਕਹਿੰਦੇ, “ਮੈਂਨੂੰ ਪਤਾ ਸੀ ਮੇਰੀ ਬੀਵੀ ਨੇ ਅੱਧੇ ਘੰਟੇ ਵਿੱਚ ਮੁੜ ਆ ਜਾਣਾਕਿਉਂ ਨਾ ਇਹ ਕੀਮਤੀ ਵਕਤ ਇੱਕ ਅਣਜਾਣ ਬੰਦੇ ਨਾਲ ਗੁਜ਼ਾਰ ਲਿਆ ਜਾਵੇਹੁਣ ਜਦ ਉਹ ਆ ਹੀ ਗਈ ਹੈ ਤਾਂ ਮੈਂ ਸੋਚਿਆ ਕਿ ਇਹਦੀਆਂ ਤਾਂ ਰੋਜ਼ ਸੁਣਦੇ ਹਾਂ, ਅੱਜ ਅਣਜਾਣ ਨੂੰ ਸੁਣਾ ਲਾਈਏ।” ਤੇ ਉਹ ਮੁਸਕੜੀਆਂ ਹੱਸਣ ਲੱਗੇਇਹ ਅੰਦਾਜ਼ ਸੀ ਬੇਦੀ ਸਾਹਬ ਦਾ ਜਿਸ ’ਤੇ ਉਹਨਾਂ ਨੂੰ ਜਾਨਣ ਵਾਲੇ ਫ਼ਿਦਾ ਹੁੰਦੇ ਸਨ

ਅਜੇ ਪਹਿਲਾ ਪੈੱਗ ਮੁੱਕਿਆ ਨਹੀਂ ਸੀ ਕਿ ਬੇਦੀ ਸਾਹਬ ਥੋੜ੍ਹਾ ਗੰਭੀਰ ਹੋ ਗਏਕਹਿੰਦੇ, “ਕਾਕਾ, ਮੈਂ ਤੇਰਾ ਦਿਲ ਨਹੀਂ ਦੁਖਾਉਣਾ ਚਾਹੁੰਦਾ ਪਰ ਹਕੀਕਤ ਇਹ ਹੈ ਕਿ ਰਣਜੀਤ ਸਿੰਘ ਜੌਹਰ ਨੇ ਇਹ ਇੰਟਰਵਿਊ ਛਾਪਣੀ ਨਹੀਂ।” ਮੇਰਾ ਗਲਾਸ ਮਸਾਂ ਮਸਾਂ ਹੱਥੋਂ ਡਿਗਣੋਂ ਬਚਿਆ

“ਕਿਉਂ ਸਰ?” ਆਪੇ ਹੀ ਮੇਰੇ ਮੂੰਹੋਂ ਨਿਕਲ ਗਿਆ

ਰਣਜੀਤ ਸਿੰਘ ਰਫਿਊਜੀ ਸਿੱਖ ਹੈ, ਮੇਰੇ ਵਰਗਾਉਹਦੇ ਜ਼ਿਆਦਾ ਪਾਠਕ ਵੀ ਰਫਿਊਜੀ ਸਿੱਖ ਨੇ ਮੇਰੇ ਵਰਗੇਪਰ ਇਹ ਸਾਰੇ ਮੈਂਨੂੰ ਪਸੰਦ ਨਹੀਂ ਕਰਦੇਜੌਹਰ ਉਹਨਾਂ ਨੂੰ ਨਾਰਾਜ਼ ਨਹੀਂ ਕਰ ਸਕਦਾਪੇਪਰ ਬੰਦ ਹੋ ਜਾਵੇਗਾਪਰ ਇੱਕ ਤਰੀਕਾ ਹੈਤੂੰ ਮੇਰਾ ਨਾਂ ਕੱਟ ਕੇ ਕਿਸੇ ਐਰੇ ਗੈਰੇ ਸਿੱਖ ਦਾ ਪਾ ਦੇਸਭ ਛਪ ਜਾਵੇਗਾਕੋਈ ਬਿਗਾਨਾ ਸਿਰ ਢਕ ਕੇ ਸਤਨਾਮ ਕਹਿ ਦੇਵੇ ਤਾਂ ਉਹਨੂੰ ਸਰੋਪੇ ਮਿਲਦੇ ਨੇਤੇ ਅਸੀਂ ਘਰ ਦੇ ਜੋਗੀਕੋਈ ਨੀ ਪੁੱਛਦਾ” ਬੇਦੀ ਸਾਹਬ ਭਾਵੁਕ ਹੋ ਗਏ

ਚੰਗਾ ਤੂੰ ਹੁਣ ਚੱਲਆਲ ਦ ਬੈੱਸਟ” ਕਹਿ ਕੇ ਬੇਦੀ ਸਾਹਬ ਨੇ ਅੱਖਾਂ ਮੁੰਦ ਲਈਆਂ

ਮੈਂ ਬਾਕੀ ਬਚੇ ਪੈੱਗ ਨੂੰ ਡੀਕ ਲਾਈਬੇਦੀ ਸਾਹਬ ਦੇ ਪੈਰੀਂ ਹੱਥ ਲਾਇਆ ਤੇ ਅੱਧੇ ਕੁ ਮਨ ਨਾਲ ਤੁਰਦਾ ਬਣਿਆ

ਅਗਲੇ ਦਿਨ ਪੂਰੀ ਇੰਟਰਵਿਊ ਲਿਖ ਕੇ ਐਡੀਟਰ ਦੇ ਅੱਗੇ ਧਰ ਦਿੱਤੀਉਹਨੇ ਛਾਪਣੋਂ ਕੋਰਾ ਇਨਕਾਰ ਕਰ ਦਿੱਤਾਬੇਦੀ ਸਾਹਬ ਦੀ ਕਹੀ ਪਹਿਲੀ ਗੱਲ ਸੱਚ ਨਿਕਲੀ

ਦੋ ਕੁ ਹਫ਼ਤੇ ਬਾਅਦ ਮੈਂ ਪੂਨੇ ਜਾ ਕੇ ਅਚਾਰੀਆ ਰਜਨੀਸ਼ ਦੀ ਇੰਟਰਵਿਊ ਕਰ ਲਿਆਇਆ ਤੇ ਨਾਲ ਕੁਝ ਤਸਵੀਰਾਂ, ਜਿਹਨਾਂ ਵਿੱਚ ਰਜਨੀਸ਼ ਨੇ ਸਿਰ ’ਤੇ ਚਿੱਟੀ ਪੱਗ ਬੰਨ੍ਹੀ ਹੋਈ ਸੀਉਹ ਇੰਟਰਵਿਊ ਪਹਿਲੇ ਪੰਨੇ ’ਤੇ ਛਪੀਬੇਦੀ ਸਾਹਬ ਦੀ ਦੂਜੀ ਗੱਲ ਵੀ ਸਹੀ ਨਿਕਲੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3611)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਬਲਜੀਤ ਪਰਮਾਰ

ਬਲਜੀਤ ਪਰਮਾਰ

Mumbai, India.
Phone: (91 - 98701 - 31868)
Email: (baljeetp28@gmail.com)