SukhdevSingh7ਉਸ ਨੂੰ ਬਾਪੂ ਬਾਰੇ ਕਿਸੇ ਨੂੰ ਕੁਝ ਵੀ ਦੱਸਣਾ ਨਹੀਂ ਸੀ ਪੈਣਾ ਸਗੋਂ ਲੋਕਾਂ ਨੇ ਹੀ ਕਹਿਣਾ ਸ਼ੁਰੂ ਕਰ ਦੇਣਾ ਸੀ ਕਿ ...
(23 ਅਪਰੈਲ 2022)

 

ਉਸ ਦੇ ਬਾਪੂ ਮਰੇ ਨੂੰ ਭਾਵੇਂ ਕਾਫੀ ਲੰਮਾ ਸਮਾਂ ਗੁਜ਼ਰ ਗਿਆ ਹੈ ਪ੍ਰੰਤੂ ਉਸ ਨੂੰ ਜਦੋਂ ਵੀ ਵਕਤ ਬ ਵਕਤ ਸਮਾਜ ਵਿੱਚ ਵਿਚਰਦੇ ਹੋਏ ਚਾਰ ਭਰਾਵਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਬਾਪੂ ਦੇ ਗੁਣ ਗਾਇਨ ਵਿੱਚ ਕਸਰ ਨਹੀਂ ਛੱਡਦਾਆਮ ਸੁਣਿਆ ਜਾਂਦਾ ਹੈ ਕਿ ਉਸ ਦਾ ਬਾਪੂ ਬਹੁਤ ਚੰਗਾ ਸੀਸਭ ਨਾਲ ਪਿਆਰ, ਮਿਲਵਰਤਣ ਸੀਹਰ ਇੱਕ ਦੇ ਦੁੱਖ ਵਿੱਚ ਸਹਾਈ ਹੁੰਦਾ ਸੀਜਿਸ ਤਰ੍ਹਾਂ ਦੀ ਮਦਦ ਕਰਨ ਦੇ ਉਹ ਯੋਗ ਹੁੰਦਾ ਸੀ, ਜ਼ਰੂਰ ਕਰਦਾ ਸੀਹਰ ਇੱਕ ਨਾਲ ਹਮਦਰਦੀ ਰੱਖਦਾ ਸੀਖੁਸ਼ੀ ਮੌਕੇ ਸ਼ਾਮਲ ਹੋ ਕੇ ਪਰਿਵਾਰ ਦੀ ਖੁਸ਼ੀ ਦੁੱਗਣੀ ਕਰ ਦਿੰਦਾ ਸੀ

ਬਾਪੂ ਦੇ ਜੀਵਨ ਦੌਰਾਨ ਉਸਦੀ ਕਿੰਨੀ ਕੁ ਕਦਰ ਕੀਤੀ, ਇਹ ਤਾਂ ਪਤਾ ਨਹੀਂ ਪ੍ਰੰਤੂ ਬਾਪੂ ਦੇ ਮਰਨ ਤੋਂ ਬਾਅਦ ਵੀ ਬਾਪੂ ਦੇ ਗੁਣਾਂ ਨੂੰ ਧਾਰਨ ਦੀ ਤਾਂ ਕੋਈ ਕੋਸ਼ਿਸ਼ ਕੀਤੀ ਨਜ਼ਰ ਨਹੀਂ ਆਉਂਦੀਬਾਪੂ ਦੇ ਮਰਨ ਤੋਂ ਬਾਅਦ ਜਿੰਨਾ ਉਸ ਦੇ ਗੁਣਾਂ ਦਾ ਗੁਣਗਾਨ ਕੀਤਾ ਜਾ ਰਿਹਾ ਹੈ, ਜੇਕਰ ਉਸਦਾ ਸਾਲ ਵਿੱਚ ਇੱਕ ਵੀ ਗੁਣ ਅਪਣਾ ਲਿਆ ਹੁੰਦਾ, ਜਾਂ ਧਾਰ ਲਿਆ ਹੁੰਦਾ, ਹੁਣ ਤਕ ਤਾਂ ਉਹ ਆਪ ਹੀ ਗੁਣਾਂ ਅਨੁਸਾਰ “ਬਾਪੂ” ਬਣ ਗਿਆ ਹੁੰਦਾ। ਉਸ ਨੂੰ ਬਾਪੂ ਬਾਰੇ ਕਿਸੇ ਨੂੰ ਕੁਝ ਵੀ ਦੱਸਣਾ ਨਹੀਂ ਸੀ ਪੈਣਾ ਸਗੋਂ ਲੋਕਾਂ  ਨੇ ਹੀ ਕਹਿਣਾ ਸ਼ੁਰੂ ਕਰ ਦੇਣਾ ਸੀ ਕਿ ਉਹ ਤਾਂ ਬਿਲਕੁਲ ਆਪਣੇ ਬਾਪੂ ’ਤੇ ਗਿਆ ਹੈਉਸ ਵਿੱਚ ਕੋਈ ਵੀ ਫਰਕ ਨਹੀਂ ਹੈਉਹ ਬਾਪੂ ਦਾ ਨਾਮ ਰੋਸ਼ਨ ਕਰ ਰਿਹਾ ਹੈ

ਮੈਂ ਇਸ ਸਮੇਂ ਅੱਸੀਵੇਂ ਸਾਲ ਵਿੱਚ ਚੱਲ ਰਿਹਾ ਹਾਂਇਨ੍ਹਾਂ ਵਿੱਚੋਂ ਘੱਟੋ-ਘੱਟ ਸੱਠ ਸਾਲ ਉਹ ਹਨ ਜਿਨ੍ਹਾਂ ਵਿੱਚ ਮੈਨੂੰ ਸਮਾਜਿਕ, ਧਾਰਮਿਕ ਤੇ ਰਾਜਨੀਤਕ ਪੂਰੀ ਸੋਝੀ ਆ ਚੁੱਕੀ ਹੈਪ੍ਰੰਤੂ ਜਦੋਂ ਮੈਂ ਆਪਣੇ ਧਾਰਮਿਕ ਪੱਖ ਨੂੰ ਵਾਚਣ ਲਈ ਆਪਣੇ ਅੰਦਰ ਝਾਤੀ ਮਾਰਦਾ ਹਾਂ ਤਾਂ ਮੈਨੂੰ ਆਪਣੇ ਆਪ ਤੋਂ ਘਿਰਨਾ ਹੋਣ ਲੱਗ ਜਾਂਦੀ ਹੈ ਅਤੇ ਸ਼ਰਮ ਆਉਣ ਲੱਗ ਜਾਂਦੀ ਹੈ ਕਿ ਮੈਂ ਸੱਠ ਸਾਲਾਂ ਵਿੱਚ ਵੀ ਕੁਝ ਪ੍ਰਾਪਤ ਨਹੀਂ ਕਰ ਸਕਿਆ, ਜਿਸ ਨੂੰ ਲੋਕਾਂ ਵਿੱਚ ਦੱਸ ਸਕਾਂ ਜ਼ਿਆਦਾ ਦੁੱਖ ਮੈਨੂੰ ਉਸ ਵਕਤ ਹੁੰਦਾ ਹੈ ਜਦ ਮੈਂ ਪਿਛੋਕੜ ਵੱਲ ਝਾਤੀ ਮਾਰਦਾ ਹਾਂਕਿਉਂਕਿ ਇਨ੍ਹਾਂ ਸੱਠ ਸਾਲਾਂ ਵਿੱਚ ਮੈਂ ਚੁੱਪ ਕਰਕੇ ਤਾਂ ਬੈਠਾ ਨਹੀਂ ਰਿਹਾਮੈਂ ਹਰ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੁੰਦਾ ਰਿਹਾ ਹਾਂ ਤੇ ਹਰ ਗੁਰਪੁਰਬ ਮੌਕੇ ਗੁਰਦੁਆਰਾ ਜਾਣਾ, ਕੀਰਤਨ ਕਥਾ ਸੁਣਨ ਵਿੱਚ ਮੇਰੀ ਹਾਜ਼ਰੀ ਰਹੀ ਹੈਲੰਗਰ ਛਕਣ ਤੇ ਕਈ ਵਾਰ ਵਰਤਾਉਣ ਦੀ ਡਿਊਟੀ ਵੀ ਮੈਂ ਨਿਭਾਈ ਹੈਪ੍ਰੰਤੂ ਜਦੋਂ ਮੈਂ ਆਪਣੀ ਸੱਠ ਸਾਲ ਦੀ ਪ੍ਰਾਪਤੀ ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮੁਆਫ ਕਰਨਾ ਇਹ ਸਚਾਈ ਹੈ ਕਿ ਮੈਂ ਕੋਰੇ ਦਾ ਕੋਰਾ ਹੀ ਹਾਂ

ਹੁਣ ਜਦੋਂ ਮੈਂ ਇਸ ਸਭ ਕੁਝ ਦਾ ਵਿਸ਼ਲੇਸ਼ਣ ਕਰਦਾ ਹਾਂ ਤੇ ਜਾਨਣ ਦੀ ਕੋਸ਼ਿਸ਼ ਕਰਦਾ ਹਾਂ ਕਿ ਕਿੱਥੇ ਘਾਟ ਰਹੀ, ਤਾਂ ਗੱਲ ਸਮਝ ਵਿੱਚ ਇਹ ਆਉਂਦੀ ਹੈ ਕਿ ਸੱਠ ਸਾਲ ਦਿਨ ਤਾਂ ਮੈਂ ਮਨਾਉਂਦਾ ਰਿਹਾ ਹਾਂ, ਤੇ ਵਧ ਚੜ੍ਹਕੇ ਮਨਾਉਂਦਾ ਰਿਹਾ ਹਾਂ ਪ੍ਰੰਤੂ ਗ੍ਰਹਿਣ ਤਾਂ ਕੁਝ ਵੀ ਨਹੀਂ ਕੀਤਾਭਾਵ ਗੁਰੂ ਜੀ ਦੇ ਕਿਸੇ ਵੀ ਗੁਣ ਨੂੰ ਅਪਣਾਇਆ ਤਾਂ ਹੈ ਨਹੀਂਕਿਸੇ ਗੁਣ ਨੂੰ ਜੀਵਨ ਵਿੱਚ ਧਾਰਨਾ ਨਹੀਂ ਕੀਤਾਜੇਕਰ ਸਾਲ ਦੇ ਵਿੱਚ ਇੱਕ ਗੁਣ ਵੀ ਧਾਰਨ ਕੀਤਾ ਹੁੰਦਾ ਤਾਂ ਸੱਠ ਸਾਲਾਂ ਵਿੱਚ ਸੱਠ ਗੁਣ ਮੇਰੇ ਵਿੱਚ ਹੋਣੇ ਸਨਪੱਚੀ ਤੀਹ ਗੁਣਾਂ ਵਾਲੇ ਨੂੰ ਤਾਂ ਸਮਾਜ ਭਗਤ, ਸੰਤ ਤੇ ਬ੍ਰਹਮਗਿਆਨੀ ਦੀ ਉਪਾਧੀ ਨਾਲ ਸਨਮਾਨਿਤ ਕਰਨ ਲੱਗ ਜਾਂਦਾ ਹੈ ਤੇ ਸਮਾਜ ਵਿੱਚ ਪੂਰਾ ਮਾਣ ਸਤਿਕਾਰ ਮਿਲਦਾ ਹੈਪੰਜਾਹ ਸੱਠ ਗੁਣਾਂ ਦਾ ਧਾਰਨੀ ਤਾਂ ਆਪ ਗੁਰੂ ਵਰਗਾ ਬਣ ਜਾਂਦਾ ਹੈਜਿਵੇਂ ਬਾਪੂ ਦਾ ਪੁੱਤ ਥੋੜ੍ਹੇ ਗੁਣਾਂ ਨੂੰ ਧਾਰਨ ਕਰਕੇ ਬਾਪੂ ਵਰਗਾ ਬਣ ਸਕਦਾ ਹੈ, ਉਸੇ ਤਰ੍ਹਾਂ ਗੁਰੂ ਦਾ ਸੇਵਕ ਗੁਰੂ ਦੇ ਉਪਦੇਸ਼ਾਂ ਨੂੰ ਧਾਰਨ ਕਰਕੇ ਗੁਰੂ ਵਰਗਾ ਬਣ ਸਕਦਾ ਹੈ

ਮੁਆਫ ਕਰਨਾ ਗੁਰਪੁਰਬ ਮਨਾਉਣੇ ਬਹੁਤ ਜ਼ਰੂਰੀ ਹਨ, ਵੱਧ ਚੜ੍ਹਕੇ ਮਨਾਉਣੇ ਚਾਹੀਦੇ ਹਨ, ਪ੍ਰੰਤੂ ਇਹ ਵੀ ਦੇਖਣਾ ਬਣਦਾ ਹੈ ਕਿ ਕੀ ਦਿਨ ਮਨਾਏ ਸਾਰਥਿਕ ਹੋ ਰਹੇ ਹਨ? ਇਸ ਸਾਡੇ ਸਾਰਿਆਂ ਦਾ ਫਰਜ਼ ਹੈ, ਦੂਜੇ ਨੂੰ ਜ਼ਿੰਮੇਵਾਰ ਨਾ ਬਣਾਇਆ ਜਾਵੇਅਸੀਂ ਆਪਣੀ ਆਪਣੀ ਜਗ੍ਹਾ ਆਪ ਜ਼ਿੰਮੇਵਾਰ ਹਾਂਇੱਕ ਇੱਕ ਮਿਲਕੇ ਸਮਾਜ ਬਣਦਾ ਹੈਮੈਂ ਗੁਣ ਧਾਰਨ ਕਰਦਾ ਹਾਂ ਤਾਂ ਸਮਝਾਂ ਕਿ ਸਾਰੇ ਕਰ ਰਹੇ ਹਨਸਾਰੇ ਸ਼ੁਰੂ ਕਰਨਗੇ ਤਾਂ ਸਮਾਜ ਸੁਧਾਰ ਹੋ ਜਾਂਦਾ ਹੈਗੁਰੂਆਂ ਦੇ ਗੁਣਾਂ ਦਾ ਗੁਣਗਾਨ ਜਿੰਨਾ ਵੀ ਹੋ ਸਕੇ ਥੋੜ੍ਹਾ ਹੈਕਿਉਂਕਿ ਉਹ ਗੁਣਗਾਨ ਸਾਡੇ ਆਪਣੇ ਲਾਭ ਲਈ ਹੈਗੁਰੂਆਂ ਨੂੰ ਕੋਈ ਫਰਕ ਨਹੀਂ ਪੈਂਦਾਅਸੀਂ ਗੁਣਗਾਨ ਕਰਾਂਗੇ ਤਾਂ ਹੀ ਧਾਰਨ ਕਰਨ ਦੀ ਕੋਸ਼ਿਸ਼ ਕਰਾਂਗੇਜਿਵੇਂ ਉੱਪਰ ਲਿਖੇ ਕੇਸ ਵਿੱਚ ਬਾਪੂ ਦੇ ਗੁਣਾਂ ਦਾ ਗੁਣਗਾਨ ਬਾਪੂ ਨੂੰ ਕੋਈ ਸਹਾਰਾ ਨਹੀਂ ਦਿੰਦਾ ਉਸੇ ਤਰ੍ਹਾਂ ਮੁਆਫ ਕਰਨਾ ਗੁਰੂਆਂ ਦੇ ਗੁਣਗਾਨ ਦਾ ਵੀ ਗੁਰੂਆਂ ਨੂੰ ਕੋਈ ਫਰਕ ਨਹੀਂ ਪੈਂਦਾਗੁਣਾਂ ਨੂੰ ਧਾਰਨ ਕਰਨ ਨਾਲ ਸਾਡਾ ਜੀਵਨ ਬਦਲੇਗਾ, ਜਿਸ ਕਰਕੇ ਅਸੀਂ ਗੁਰਪੁਰਬ ਮਨਾਉਂਦੇ ਹਾਂਜੇਕਰ ਕੀਰਤਨ ਕਥਾ ਸੁਣ ਲਈ ਤੇ ਲੰਗਰ ਛਕ ਲਿਆ ਪ੍ਰੰਤੂ ਸਿੱਖਿਆ ਕੁਝ ਵੀ ਨਾ ਲੈ ਕੇ ਆਏ ਤਾਂ ਆਪ ਵਿਚਾਰ ਕਰ ਲਵੋ ਕਿ ਕੀ ਲਾਭ ਹੋਇਆਮੈਂ ਕਿਸੇ ਹੋਰ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਰਿਹਾ, ਮੈਂ ਤਾਂ ਆਪਣੀ ਕਮੀ ਲਿਖਣ ਦੱਸਣ ਦੀ ਕੋਸ਼ਿਸ਼ ਕੀਤੀ ਹੈਚੰਗਾ ਹੋਵੇਗਾ ਜੇ ਅਸੀਂ ਇਸ ਬਾਰੇ ਸੋਚ ਕੇ ਆਪਣੇ ਆਪਣੇ ਜੀਵਨ ਵਿੱਚ ਸੁਧਾਰਕ ਤਬਦੀਲੀ ਲਿਆ ਸਕੀਏਚੰਗੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕੀਏ ਜਿਸ ਨਾਲ ਮੈਂ ਆਪ ਸੁਖ ਸ਼ਾਂਤੀ ਵਿੱਚ ਰਹਾਂਗਾ ਹੀ ਨਾਲ ਹੀ ਸਮਾਜ ਵਿੱਚ ਵੀ ਸੁਖ ਸ਼ਾਂਤੀ ਲਈ ਯੋਗਦਾਨ ਪਾਉਣ ਦਾ ਕੰਮ ਕਰਾਂਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3522)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਖਦੇਵ ਸਿੰਘ

ਸੁਖਦੇਵ ਸਿੰਘ

Tel: (91 - 94171 - 91916)
Email: (ss16021942@gmail.com)