SwerndeepSNoor7“ਆਪਣੇ ਖੋਜ ਦੌਰਿਆਂ, ਦੁਰਲੱਭ ਪੁਸਤਕਾਂ ਦੇ ਅਧਿਐਨ, ਹੱਥ ਲਿਖਤਾਂ ਅਤੇ ਪੁੱਛ ਪੜਤਾਲ ਰਾਹੀਂ ਆਪ ਨੇ ...”
(16 ਮਾਰਚ 2022)
ਮਹਿਮਾਨ: 592.


KaramSHistorian1: ਕਰਮ ਸਿੰਘ ਹਿਸਟੋਰੀਅਨ ਦਾ ਜਨਮ 18 ਮਾਰਚ, 1884 . ਨੂੰ ਜ਼ਿਲਾ ਤਰਨ ਤਾਰਨ ਤੋਂ 15 ਕਿਲੋਮੀਟਰ ਦੂਰ ਸਥਿਤ ਪਿੰਡ ਝਬਾਲ ਵਿੱਚ ਪਿਤਾ : ਝੰਡਾ ਸਿੰਘ ਦੇ ਘਰ ਮਾਤਾ ਬਿਸ਼ਨ ਕੌਰ ਦੀ ਕੁੱਖੋਂ ਹੋਇਆ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਗੁਰੂ ਅਰਜਨ ਸਾਹਿਬ ਦੇ ਸਮੇਂ ਦੇ ਪ੍ਰਸਿੱਧ ਸਿੱਖਾਂ ਬਾਰੇ ਗੱਲ ਕਰਦਿਆਂ ਜਿਸ ਭਾਈ ਲੰਗਾਹ ਦਾ ਜ਼ਿਕਰ ਕੀਤਾ ਹੈ ਪਟੀ ਅੰਦਰ ਚੌਧਰੀ ਢਿਲੋਂ ਲਾਲ ਲੰਗਾਹ ਸੁਹੰਦਾਇਸ ਪਰਿਵਾਰ ਦਾ ਪਿਛੋਕੜ ਉਸੇ ਭਾਈ ਲੰਗਾਹ ਜੀ ਨਾਲ ਜੁੜਦਾ ਹੈ।

ਕਰਮ ਸਿੰਘ ਨੇ ਝਬਾਲ ਤੋਂ ਪ੍ਰਾਇਮਰੀ ਪਾਸ ਕਰਨ ਤੋਂ ਬਾਅਦ ਖ਼ਾਲਸਾ ਸਕੂਲ ਤਰਨ ਤਾਰਨ ਤੋਂ ਦਸਵੀਂ ਪਾਸ ਕੀਤੀ। ਇਸ ਤੋਂ ਬਾਅਦ 1902 ਵਿੱਚ ਐੱਫ. ਐੱਸ. ਸੀ. ਦੀ ਪੜ੍ਹਾਈਲਈ ਖ਼ਾਲਸਾ ਕਾਲਜ ਅੰਮ੍ਰਿਤਸਰਵਿੱਚ ਦਾਖ਼ਲ ਹੋਏ। ਇਸ ਸਮੇਂ ਸਿੰਘ ਸਭਾ ਲਹਿਰਆਪਣੇ ਪੂਰੇ ਜੋਬਨ ਤੇ ਸੀ। ਕਰਮ ਸਿੰਘ ਨੇ ਆਪਣੀ ਉਚੇਰੀ ਪੜ੍ਹਾਈਲਈ ਸਾਇੰਸਵਿਸ਼ਾ ਚੁਣਿਆ ਹੋਇਆ ਸੀ ਪਰ ਸਿੰਘ ਸਭਾ ਲਹਿਰਦੇ ਪ੍ਰਭਾਵ ਅਧੀਨ ਇਤਿਹਾਸਕ ਪੁਸਤਕਾਂ ਪੜ੍ਹਨ ਦਾ ਸ਼ੌਕ ਪੈ ਗਿਆ। ਇਸੇ ਸ਼ੌਕ ਨੇ ਅੱਗੇ ਚੱਲ ਕੇ ਕਰਮ ਸਿੰਘ ਨੂੰ ਇਤਿਹਾਸਕ ਖੋਜ ਵੱਲ ਪ੍ਰੇਰਿਤ ਕੀਤਾ। ਇਨ੍ਹਾਂ ਨੇ ਨਿੱਠ ਕੇ ਇਤਿਹਾਸਕ ਪੁਸਤਕਾਂ ਦਾ ਅਧਿਐਨ ਕੀਤਾ। ਵਿਹਲੇ ਸਮੇਂ ਵਿੱਚ ਉਹ ਆਪਣੇ ਸਾਥੀਆਂ ਨਾਲ ਪੰਥਕ ਉਨਤੀ ਬਾਰੇ ਵਿਚਾਰਾਂ ਕਰਦੇ ਜਾਂ ਪੁਸਤਕਾਂ ਦੇ ਅਧਿਐਨ ਵਿੱਚ ਜੁਟੇ ਰਹਿੰਦੇ।

ਖ਼ਾਲਸਾ ਕਾਲਜ ਵਿੱਚ ਪੜ੍ਹਦੇਹੋਏ 1905 ਵਿੱਚ ਕਰਮ ਸਿੰਘ ਦੇ ਮਨ ਵਿਚ ਇਤਿਹਾਸਕ ਸਮੱਗਰੀ ਇਕੱਠੀ ਕਰਨ ਦੀ ਇੱਛਾ ਏਨੀ ਪ੍ਰਬਲ ਹੋ ਉੱਠੀ ਕਿ ਕਾਲਜ ਦੀ ਪੜ੍ਹਾਈਵਿੱਚੇ ਛੱਡ ਕੇ ਆਪਣੇ ਗਲ਼ ਇੱਕ ਬਸਤੇ ਵਿੱਚ ਕਾਗਜ਼, ਕਲਮ, ਦਵਾਤ ਪਾਈ ਤੇ ਉਸ ਨੂੰ ਆਪਣੇ ਗਲ਼ ਵਿੱਚ ਲਟਕਾ ਕੇ ਸਿੱਖ ਰਾਜ ਵੇਲੇ ਦੇ ਬਿਰਧ ਬਾਬਿਆਂ ਨੂੰ ਲੱਭਣ ਦੂਰ-ਦੁਰੇਡੇ ਦੇ ਪਿੰਡਾਂ ਵੱਲ ਨੂੰ ਹੋ ਤੁਰੇ। ਰੇਲਾਂ, ਲਾਰੀਆਂ, ਟਾਂਗਿਆਂ ਦੇ ਸਫ਼ਰ ਲਈ ਆਪ ਕੋਲ ਪੈਸੇ ਨਹੀਂ ਸਨ, ਸੋ ਆਪ ਪੈਦਲ ਹੀ ਰੋਜ਼ਾਨਾ ਤੀਹ, ਚਾਲੀ ਮੀਲ ਦਾ ਸਫ਼ਰ ਕਰਦੇ। ਜਿੱਥੇ ਕਿਤੇ ਵੀ ਕਿਸੇ ਬਜ਼ੁਰਗ ਬਾਬੇ ਦਾ ਪਤਾ ਲੱਗਦਾ, ਸਭ ਔਕੜਾਂ ਕਠਨਾਈਆਂ ਪਾਰ ਕਰਕੇ ਉੱਥੇ ਪਹੁੰਚ ਜਾਂਦੇ ਤੇ ਉਸ ਬਾਬੇ ਦੇ ਬਿਆਨ ਆਪਣੇ ਕੋਲ ਲਿਖ ਲੈਂਦੇ।

ਕਰਮ ਸਿੰਘ ਜੀ ਨੇ ਬਿਰਧਾਂ ਦੇ ਬਿਆਨ ਇਕੱਠੇ ਕਰਨ ਤੋ ਬਾਅਦ ਮੱਕੇ, ਮਦੀਨੇ ਤੇ ਬਗਦਾਦ ਦੀ ਯਾਤਰਾ ਕਰਨ ਦਾ ਮਨ ਬਣਾਇਆ ਤਾਂ ਕਿ ਉੱਧਰ ਦੇ ਮੁਸਲਮਾਨਾਂ ਵਿੱਚ ਗੁਰੂ ਨਾਨਕ ਸਾਹਿਬ ਪ੍ਰਤੀ ਪ੍ਰਚਲਿਤ ਮਾਨਤਾਵਾਂ ਦਾ ਪਤਾ ਲਾਇਆ ਜਾ ਸਕੇ। ਪਰ ਸਮੱਸਿਆ ਇਹ ਸੀ ਕਿ ਇਸਲਾਮ ਧਰਮ ਦੀਆਂ ਰਵਾਇਤਾਂ ਮੁਤਾਬਕ ਸਿਰਫ਼ ਮੁਸਲਮਾਨ ਹੀ ਮੱਕੇ ਦੀ ਯਾਤਰਾ ਕਰ ਸਕਦਾ ਹੈ, ਗੈਰ-ਮੁਸਲਮਾਨਾਂ ਨੂੰ ਮੱਕੇ ਅੰਦਰ ਵੜਨ ਦੀ ਮਨਾਹੀ ਹੈ। ਕਰਮ ਸਿੰਘ ਮੁਸਲਮਾਨੀ ਭੇਸ ਧਾਰ ਕੇ ਕਰਾਚੀ ਜਾ ਪਹੁੰਚੇ। ਉੱਥੇ ਪੁੱਜ ਕੇ ਆਪ ਨੇ ਹਾਜੀਆਂ ਦੇ ਇੱਕ ਜਥੇਦਾਰ ਨਾਲ ਮਿੱਤਰਤਾ ਕਰ ਲਈ। ਇੱਥੇ ਕੁਦਰਤ ਨੇ ਇਨ੍ਹਾਂ ਦੀ ਬਹੁਤ ਵੱਡੀ ਸਹਾਇਤਾ ਕੀਤੀ। ਹੋਇਆ ਇਹ ਕਿ ਹਾਜੀਆਂ ਦਾ ਜਥੇਦਾਰ ਬਿਮਾਰ ਪੈ ਗਿਆ। ਕਰਮ ਸਿੰਘ ਇਤਿਹਾਸਕ ਪੁਸਤਕਾਂ ਪੜਨ ਦੇ ਨਾਲ ਨਾਲ ਅਰੋਗਤਾ ਸਬੰਧੀ ਕਈ ਸਾਰੇ ਨੁਸਖ਼ਿਆਂ ਤੋਂ ਵੀ ਜਾਣੂਸਨ। ਇਨ੍ਹਾਂ ਵਲੋਂ ਬਣਾ ਕੇ ਦਿੱਤੀ ਦਵਾਈ ਨਾਲ ਜਥੇਦਾਰ ਨੂੰ ਛੇਤੀ ਹੀ ਅਰਾਮ ਗਿਆ। ਉਹ ਇਨ੍ਹਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਭਰਾਵਾਂ ਵਾਂਗ ਪਿਆਰ ਕਰਨ ਲੱਗਾ। ਕਰਮ ਸਿੰਘ ਦੁਆਰਾ ਮੱਕੇ ਦੀ ਯਾਤਰਾ ਸਬੰਧੀ ਦੱਸੀ ਸਚਾਈ ਨੂੰ ਸੁਣ ਕੇ ਉਸ ਸੱਯਦ ਨੇ ਪੂਰੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਉਸ ਨੇ ਇਨ੍ਹਾਂ ਨੂੰ ਹਾਜੀਆਂ ਦਾ ਮੀਤ ਜਥੇਦਾਰ ਬਣਾ ਦਿੱਤਾ। ਕੇਸ ਪਿੱਛੇ ਵੱਲ ਸੁੱਟ ਕੇ ਸਿਰ ਤੇ ਸੁਰਮਈ ਦਸਤਾਰਾ ਸਜਾਇਆ ਅਤੇ ਮੁਸਲਮਾਨੀ ਨਾਂ ਰੱਖ ਕੇ ਯਾਤਰਾ ਲਈ ਚੱਲ ਪਏ।

ਬਗਦਾਦ ਪਹੁੰਚ ਕੇ ਇੱਕ ਵੱਡੀ ਮਸਜਿਦ ਵਿੱਚ ਜਥੇ ਨੇ ਪੜਾਅ ਕੀਤਾ ਤਾਂ ਉੱਥੇ ਕੁਝ ਮੁਸਲਮਾਨਾਂ ਨੂੰ ਆਪ ਤੇ ਸ਼ੱਕ ਪੈ ਗਿਆ। ਇੱਕ ਹਾਜੀ ਨੇ ਅੰਮ੍ਰਿਤ ਵੇਲੇ ਆਪ ਨੂੰ ਜਪੁਜੀ ਸਾਹਿਬ ਦਾ ਪਾਠ ਕਰਦਿਆਂ ਸੁਣ ਲਿਆ ਸੀ। ਆਪ ਮੱਕੇ ਤਾਂ ਨਾ ਜਾ ਸਕੇ ਪਰ ਬਗਦਾਦ ਵਿੱਚ ਹੀ ਕੁਝ ਸਮਾਂ ਰੁਕ ਕੇ ਗੁਰੂ ਨਾਨਕ ਸਾਹਿਬ ਨਾਲ ਸਬੰਧਿਤ ਥਾਂਵਾਂ ਬਾਰੇ ਖੋਜ ਪੜਤਾਲ ਕਰਕੇ ਵਾਪਸ ਗਏ।

ਬਗਦਾਦ ਤੋਂ ਵਾਪਸ ਕੇ ਇਨ੍ਹਾਂ ਨੇ ਸਭ ਤੋਂ ਪਹਿਲਾਂ ਬੰਦਾ ਬਹਾਦਰਕਿਤਾਬ ਲਿਖੀ ਅਤੇ ਫਿਰ ਕੱਤਕ ਕਿ ਵਸਾਖ’। ਇਹ ਦੋਵੇਂ ਪੁਸਤਕਾਂ ਨਵੀਨ ਢੰਗਾਂ ਨਾਲ ਹਵਾਲਿਆਂ ਦੇ ਅਧਾਰ ਤੇ ਲਿਖੀਆਂਕੱਤਕ ਕਿ ਵਸਾਖਪੁਸਤਕ ਵਿਚ ਇਨ੍ਹਾਂ ਨੇ ਪ੍ਰਮਾਣਾਂ ਦੇ ਅਧਾਰ ਤੇ ਸਿੱਧ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਦਾ ਜਨਮ ਵਸਾਖ ਵਿੱਚ ਹੋਇਆ ਹੈ, ਕੱਤਕ ਵਿੱਚ ਨਹੀਂ।

ਕਰਮ ਸਿੰਘ ਦੀਆਂ ਇਤਿਹਾਸਕ ਖੋਜਾਂ ਨੂੰ ਉਸ ਵੇਲੇ ਦੇ ਸਿੱਖ ਆਗੂਆਂ ਵੱਲੋਂ ਕੋਈ ਸਰਪ੍ਰਸਤੀ ਜਾਂ ਸਹਿਮਤੀ ਨਹੀਂ ਮਿਲ ਰਹੀ ਸੀ। ਪੈਸੇ ਦੀ ਅਣਹੋਂਦ ਵਿੱਚ ਇਹ ਕਾਰਜ ਜਾਰੀ ਰੱਖਣਾ ਸੰਭਵ ਨਹੀਂ ਸੀ। ਕਾਫ਼ੀ ਸੋਚ ਵਿਚਾਰ ਤੋਂ ਬਾਅਦ ਪਰਿਵਾਰ ਦੇ ਗੁਜ਼ਾਰੇ ਲਈ ਇਨ੍ਹਾਂ ਨੇ ਸਰਗੋਧੇ ਵਿੱਚ ਸਨਿਆਸੀ ਆਸ਼ਰਮਨਾਂ ਦਾ ਇੱਕ ਦਵਾਖ਼ਾਨਾ ਸ਼ੁਰੂ ਕਰ ਲਿਆਆਪ ਦੇ ਲੇਖ ਖ਼ਾਲਸਾ ਯੰਗਮੈਨਅਤੇ ਹੋਰ ਸਾਰੇ ਪ੍ਰਮੁੱਖ ਅਖ਼ਬਾਰਾਂ ਰਸਾਲਿਆਂ ਵਿੱਚ ਛਪਦੇ ਰਹਿੰਦੇ ਸਨ। ਇਨ੍ਹਾਂ ਦੀਆਂ ਇਤਿਹਾਸਕ ਲਿਖਤਾਂ ਪੜ੍ਹਨ ਕਰਕੇ ਸੰਤ ਜਵਾਲਾ ਸਿੰਘ ਜੀ ਨੇ ਆਪਣੇ ਕੋਲ ਪਟਿਆਲੇ ਬੁਲਾਇਆ ਅਤੇ ਪਟਿਆਲਾ ਰਿਆਸਤ ਵਿੱਚ ਸਟੇਟ ਹਿਸਟੋਰੀਅਨਨਿਯੁਕਤ ਕਰਵਾ ਦਿੱਤਾ। ਇੱਥੇ ਰਹਿੰਦਿਆਂ ਇਨ੍ਹਾਂ ਨੇ 'ਮਾਹਾਰਾਜਾ ਆਲਾ ਸਿੰਘ' ਪੁਸਤਕ ਲਿਖੀ। ਪਰ ਛੇਤੀ ਹੀ ਰਾਜ ਦਰਬਾਰ ਦੇ ਮਾਹੌਲ ਤੋਂ ਉਪਰਾਮਤਾ ਮਹਿਸੂਸ ਹੋਣ ਲੱਗੀ ਤਾਂ ਨੌਕਰੀ ਨੂੰ ਛੱਡ ਕੇ ਆ ਗਏ।

ਪਟਿਆਲਾ ਰਿਆਸਤ ਦੀ ਨੌਕਰੀ ਛੱਡਣ ਤੋਂ ਬਾਅਦ ਆਪ ਨੇ ਆਪਣੇ ਗੁਜ਼ਾਰੇ ਲਈ ਇੱਕ ਚਿੱਤਰ ਕੰਪਨੀਖੋਲ੍ਹਣ ਦਾ ਮਨ ਬਣਾਇਆ। ਇਸ ਕੰਮ ਲਈ ਕਲਕੱਤੇ ਜਾ ਕੇ ਪਹਿਲਾਂ ਡਿਜ਼ਾਇਨ ਅਤੇ ਬਲਾਕ ਆਦਿ ਬਣਾਉਣ ਦਾ ਪੂਰਾ ਕੰਮ ਸਿੱਖਿਆ ਅਤੇ ਫਿਰ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਬਣਾਉਣੀਆਂ ਸ਼ੁਰੂ ਕੀਤੀਆਂ। ਪਰ ਇਸ ਕੰਮ ਵਿੱਚ ਵੀ ਆਪ ਦੀ ਰੁਚੀ ਨਾ ਬਣ ਸਕੀ।

ਫਿਰ ਆਪ ਨੇ ਨਵੀਨ ਢੰਗਾਂ ਨਾਲ ਖੇਤੀਬਾੜੀ ਕਰਨ ਦਾ ਵਿਚਾਰ ਬਣਾਇਆ। ਪਿੰਡ ਪਤਾਰਸੀ (ਪਟਿਆਲਾ) ਵਿੱਚ ਜ਼ਮੀਨ ਖਰੀਦ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਖੱਬੀ ਅੱਖ ਵਿੱਚ ਕਿੱਕਰ ਦਾ ਕੰਡਾ ਚੁਭਣ ਕਾਰਨ ਇਨ੍ਹਾਂ ਦੀ ਇੱਕ ਅੱਖ ਦੀ ਨਿਗਾਹ ਚਲੀ ਗਈ। ਡਾਕਟਰਾਂ ਨੇ ਅੱਖ ਤੇ ਪੱਟੀ ਬੰਨ੍ਹ ਕੇ ਕੁਝ ਦਿਨ ਪੜ੍ਹਨ ਲਿਖਣ ਦਾ ਕੰਮ ਬਿਲਕੁਲ ਬੰਦ ਕਰਨ ਲਈ ਕਿਹਾ ਪਰ ਉਹਨਾਂ ਦਿਨਾਂ ਵਿੱਚ ਆਪ ਨੂੰ ਕੋਈ ਦੁਰਲੱਭ ਪੁਸਤਕ ਪ੍ਰਾਪਤ ਹੋਈ ਤਾਂ ਪੜ੍ਹਨ ਦਾ ਲੋਭ ਤਿਆਗ ਨਾ ਸਕੇ। ਨਤੀਜਨ ਆਪ ਦੀ ਇੱਕ ਅੱਖ ਸਦਾ ਲਈ ਚਲੀ ਗਈ।

ਸ. ਕਰਮ ਸਿੰਘ ਨੇ ਖੇਤੀ ਦੇ ਕੰਮ ਵਿੱਚ ਭਰਪੂਰ ਮਿਹਨਤ ਕੀਤੀ। ਇਸ ਕੰਮ ਵਿੱਚੋਂ ਆਪ ਨੂੰ ਜਿੰਨਾ ਵੀ ਵਿਹਲਾ ਸਮਾਂ ਮਿਲਦਾ, ਉਹ ਆਪ ਸਾਰਾ ਪੜ੍ਹਨ ਲਿਖਣ ਵਿੱਚ ਹੀ ਲਾਉਂਦੇਆਪਣੇ ਖੋਜ ਦੌਰਿਆਂ, ਦੁਰਲੱਭ ਪੁਸਤਕਾਂ ਦੇ ਅਧਿਐਨ, ਹੱਥ ਲਿਖਤਾਂ ਅਤੇ ਪੁੱਛ ਪੜਤਾਲ ਰਾਹੀਂ ਆਪ ਨੇ ਬਹੁਤ ਸਾਰਾ ਇਤਿਹਾਸਕ ਮਸਾਲਾ ਇਕੱਠਾ ਕਰ ਲਿਆ ਸੀ। ਸ਼ਾਇਦ ਹੀ ਕੋਈ ਲਾਇਬਰੇਰੀ ਅਜਿਹੀ ਹੋਵੇ ਜਿੱਥੇ ਆਪ ਨਾ ਗਏ ਹੋਣ। ਪੰਜਾਬ ਪਬਲਿਕ ਲਾਇਬਰੇਰੀ, ਪਟਿਆਲਾ, ਬਦਾਯੂੰ, ਦਰਭੰਗਾ, ਅਲੀਗੜ੍ਹ, ਕਲਕੱਤਾ, ਤੋਂ ਇਲਾਵਾ 'ਏਸ਼ੀਆਟਿਕ ਲਾਇਬਰੇਰੀ ਵਿੱਚ ਜਾ ਕੇ ਵੀ ਆਪ ਨੇ ਸਿੱਖ ਰਾਜ ਨਾਲ ਸਬੰਧਿਤ ਪੁਸਤਕਾਂ ਨੂੰ ਵਾਚ ਕੇ ਨੋਟ ਤਿਆਰ ਕੀਤੇ। ਇਨ੍ਹਾਂ ਦੀ ਯਾਦ ਸ਼ਕਤੀ ਵੀ ਬੜੀ ਕਮਾਲ ਦੀ ਸੀ। ਕਿਸੇ ਵੀ ਕਿਤਾਬ ਨੂੰ ਇੱਕੋ ਵਾਰ ਪੜ੍ਹਨ ’ਤੇ ਆਪ ਨੂੰ ਯਾਦ ਹੋ ਜਾਂਦੀ ਸੀ। ਹੋਰ ਬਹੁਤ ਸਾਰੀਆਂ ਦੁਰਲੱਭ ਪੁਸਤਕਾਂ ਹਜ਼ਾਰਾਂ ਰੁਪਏ ਖਰਚ ਕੇ ਇਕੱਠੀਆਂ ਕੀਤੀਆਂ। ਸੈਂਕੜੇ ਕਿਤਾਬਾਂ ਦੀਆਂ ਨਕਲਾਂ ਲੈ ਕੇ ਆਏ। ਇਨ੍ਹਾਂ ਦਾ ਇਰਾਦਾ ਸੀ ਕਿ ਦੋ ਤਿੰਨ ਸਾਲ ਖੇਤੀ ਦੇ ਕੰਮ ਵਿੱਚ ਚੋਖੀ ਮਿਹਨਤ ਕਰਕੇ ਉਸ ਨੂੰ ਪੱਕੇ ਪੈਰੀਂ ਕਰ ਦਿਆਂ, ਫਿਰ ਜਦੋਂ ਨੈਨੀਤਾਲ ਜਾਂ ਕਿਤੇ ਹੋਰ ਡੇਰਾ ਲਾ ਕੇ ਬੈਠਾਂਗਾ ਤਾਂ ਸਾਲ ਛੇ ਮਹੀਨੇ ਵਿੱਚ ਹੀ ਸਾਰਾ ਇਤਿਹਾਸ ਲੜੀਵਾਰ ਲਿਖ ਲਵਾਂਗਾ।

ਸ. ਕਰਮ ਸਿੰਘ ਖੋਜ ਅਤੇ ਅਧਿਐਨ ਦਾ ਕਾਰਜ ਵਿੱਚ ਏਨਾ ਡੁੱਬ ਜਾਂਦੇ ਸਨ ਕਿ ਇਨ੍ਹਾਂ ਨੂੰ ਆਪਣੀ ਸਿਹਤ ਦੀ ਰਤਾ ਵੀ ਪ੍ਰਵਾਹ ਨਹੀਂ ਰਹਿੰਦੀ ਸੀ। ਲਗਾਤਾਰ ਦਿਮਾਗੀ ਘਾਲਣਾ ਤੇ ਉੱਤੋਂ ਤਪਦਿਕ ਦੀ ਬਿਮਾਰੀ ਆ ਢੁੱਕੀਆਪ ਖ਼ੁਦ ਦਵਾਈਆਂ ਦੇ ਜਾਣੂੰ ਸਨ, ਇਸ ਲਈ ਕੁਝ ਸਮੇਂ ਵਿੱਚ ਬਿਮਾਰੀ ਨੂੰ ਕੰਟਰੋਲ ਵਿੱਚ ਕਰ ਲਿਆ।

ਨੈਨੀਤਲ ਵਿੱਚ ਜਿੱਥੇ ਆਪ ਦੀ ਰਿਹਾਇਸ਼ ਸੀ, ਉੱਥੇ ਮੱਛਰਾਂ ਦੀ ਬਹੁਤ ਭਰਮਾਰ ਸੀ। ਅਗਸਤ 1930 ਵਿੱਚ ਆਪ ਨੂੰ ਮਲੇਰੀਆ ਹੋ ਗਿਆ। ਕੁਝ ਦਿਨਾਂ ਬਾਅਦ ਨਾਲ ਹੀ ਨਮੂਨੀਆਂ ਦਾਹਮਲਾ ਵੀ ਹੋ ਗਿਆ। ਬਿਮਾਰੀ ਲਗਾਤਾਰ ਵਧਦੀ ਹੀ ਗਈ ਤਾਂ ਇਨ੍ਹਾਂ ਨੂੰ ਤਰਨ ਤਾਰਨ ਲਿਆਂਦਾ ਗਿਆ। ਆਪ ਦੇ ਇਲਾਜ ਲਈ ਪੂਰੀ ਵਾਹ ਲਾਈ ਗਈ ਪਰ ਆਪ ਦੀ ਸਿਹਤ ਨਿਰੰਤਰ ਡਿਗਦੀ ਗਈ। ਅਖੀਰ 10 ਸਤੰਬਰ 1930 ਨੂੰ ਸ਼ਾਮ ਦੇ ਸਾਢੇ ਪੰਜ ਵਜੇ ਆਪ ਸਦਾ ਲਈ ਅੱਖਾਂ ਮੀਟ ਗਏ। ਤਰਨਤਾਰਨ ਵਿੱਚ ਹੀ ਆਪ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਆਪ ਦੇ ਅਚਨਚੇਤ ਵਿਛੜ ਜਾਣ ਨਾਲ ਪੰਥਕ ਆਗੂਆਂ, ਸਿੱਖੀ ਹਿਤੈਸ਼ੀਆਂ ਤੇ ਵਿਦਵਾਨਾਂ ਨੂੰ ਗਹਿਰਾ ਧੱਕਾ ਲੱਗਿਆ। ਆਪ ਦੇ ਜਾਣ ਨਾਲ ਹੀ ਬਹੁਮੁੱਲਾ ਇਤਿਹਾਸਕ ਖਜ਼ਾਨਾ ਵੀ ਲੁੱਟਿਆ ਗਿਆ। ਇਨ੍ਹਾਂ ਦੁਆਰਾ ਲਿਖੇ ਬਹੁਤ ਸਾਰੇ ਖਰੜਿਆਂ, ਇਤਿਹਾਸਕ ਲੇਖਾਂ ਤੋਂ ਇਲਾਵਾ ਜੋ ਪੁਸਤਕਾਂ ਪ੍ਰਕਾਸ਼ਿਤ ਹੋਈਆਂ, ਉਹ ਹਨ: ‘ਬੰਦਾ ਬਹਾਦਰ’, ‘ਕੱਤਕ ਕਿ ਵਸਾਖ’, ‘ਜੀਵਨ ਹਰਨਾਮ ਕੌਰ’, ‘ਜੀਵਨ ਸਦਾ ਕੌਰ’, ‘ਬੰਦਾ ਕੌਣ ਥਾ’(ਉਰਦੂ), ‘ਮਾਹਾਰਾਜਾ ਆਲਾ ਸਿੰਘ’, ‘ਗੁਰਪੁਰਬ ਨਿਰਣੈ’, ‘ਅਮਰ ਖ਼ਾਲਸਾ’, ‘ਗੁਰ ਗਾਥਾ’।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3432)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸਵਰਨਦੀਪ ਸਿੰਘ ਨੂਰ

ਸਵਰਨਦੀਪ ਸਿੰਘ ਨੂਰ

Research Scholar, Guru Granth Sahib Studies, Punjabi UniversityPatiala, Punjab, India.
TEL: (91 - 75891-19192)
Email: (swarandeep78@gmail.com)