ChanandeepSAulakh7ਜਿਵੇਂ ਹੀ ਤੁਸੀਂ ਪੈਸੇ ਕਢਵਾ ਲੈਂਦੇ ਹੋਉਸੇ ਸਮੇਂ ਬਿਆਜ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸਿਰਫ ਇਹ ਹੀ ਨਹੀਂ ...
(9 ਮਾਰਚ 2022)
ਮਹਿਮਾਨ: 190.


ਕਰੈਡਿਟ ਕਾਰਡ ਲੈਣ ਤੋਂ ਪਹਿਲਾਂ ਇਸਦੇ ਫਾਇਦਿਆਂ ਅਤੇ ਨੁਕਸਾਨਾਂ ਬਾਰੇ ਪੂਰੀ ਜਾਣਕਾਰੀ ਹਾਸਲ ਕਰਨੀ ਬਹੁਤ ਜ਼ਰੂਰੀ ਹੈ
ਅੱਜ ਦੇ ਡਿਜੀਟਲ ਯੁਗ ਵਿੱਚ ਜ਼ਿਆਦਾਤਰ ਲੋਕ ਕਰੈਡਿਟ ਕਾਰਡ ਲੈ ਰਹੇ ਹਨਸਹੀ ਲੈਣ ਦੇਣ ਕਰਨ ਵਾਲੇ ਗਾਹਕਾਂ ਨੂੰ ਅਕਸਰ ਬੈਂਕ ਜਾਂ ਕਰੈਡਿਟ ਕਾਰਡ ਕੰਪਨੀਆਂ ਫੋਨ ਕਰਕੇ ਕਰੈਡਿਟ ਕਾਰਡ ਆਫਰ ਕਰਦੀਆਂ ਹਨਪਰ ਕ੍ਰੈਡਿਟ ਕਾਰਡ ਲੈਣ ਤੋਂ ਪਹਿਲਾਂ ਇਸਦੇ ਫਾਇਦੇ ਅਤੇ ਨੁਕਸਾਨ ਬਾਰੇ ਪੂਰੀ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ

ਕਰੈਡਿਟ ਕਾਰਡ ਕੀ ਹੁੰਦਾ ਹੈ? ਕਰੈਡਿਟ ਕਾਰਡ ਕਿਸੇ ਬੈਂਕ ਜਾਂ ਕਰੈਡਿਟ ਕਾਰਡ ਕੰਪਨੀ ਵੱਲੋਂ ਜਾਰੀ ਕੀਤਾ ਇੱਕ ਲੈਣ-ਦੇਣ ਵਾਲਾ ਕਾਰਡ ਹੁੰਦਾ ਹੈ ਜੋ ਕਾਰਡ ਧਾਰਕ ਨੂੰ ਚੀਜ਼ਾਂ ਅਤੇ ਸੇਵਾਵਾਂ ਦੀ ਖਰੀਦਦਾਰੀ ਕਰਨ ਜਾਂ ਨਕਦੀ ਕਢਵਾਉਣ ਦੇ ਯੋਗ ਬਣਾਉਂਦਾ ਹੈਇਹ ਇੱਕ ਤਰ੍ਹਾਂ ਨਾਲ ਮਾਈਕ੍ਰੋ ਲੋਨ ਟੂਲ ਦੇ ਤੌਰ ’ਤੇ ਕੰਮ ਕਰਦਾ ਹੈ ਜਿੱਥੇ ਵਿਅਕਤੀ ਇੱਕ ਖਾਸ ਸਮੇਂ ਦੇ ਅੰਦਰ ਭੁਗਤਾਨ ਕਰਨ ਦੀ ਸ਼ਰਤ ’ਤੇ ਇੱਕ ਨਿਯਮਤ ਹੱਦ ਤਕ ਰਕਮ ਦੇ ਮੁੱਲ ਦੀ ਖਰੀਦਦਾਰੀ ਜਾਂ ਭੁਗਤਾਨ ਕਰ ਸਕਦਾ ਹੈ ਅਤੇ ਕੁਝ ਹੱਦ ਤਕ ਨਕਦੀ ਵੀ ਕਢਵਾ ਸਕਦਾ ਹੈਜੇਕਰ ਬਕਾਇਆ ਰਕਮ ਬਿਆਜ-ਮੁਕਤ ਮਿਆਦ ਦੇ ਅੰਦਰ ਅਦਾ ਕੀਤੀ ਜਾਂਦੀ ਹੈ ਤਾਂ ਕੋਈ ਬਿਆਜ ਭੁਗਤਾਨ ਨਹੀਂ ਕਰਨਾ ਹੁੰਦਾਜਾਰੀਕਰਤਾ ਵੱਲੋਂ ਉਧਾਰ ਲੈਣ ਦੀ ਸੀਮਾ ਪਹਿਲਾਂ ਤੋਂ ਨਿਰਧਾਰਤ ਕੀਤੀ ਜਾਂਦੀ ਹੈ ਕਿ ਇੱਕ ਉਪਭੋਗਤਾ ਕਰੈਡਿਟ ਕਾਰਡ ਤੋਂ ਵੱਧ ਤੋਂ ਵੱਧ ਕਿੰਨਾ ਕਰੈਡਿਟ ਖਰਚ ਕਰ ਸਕਦਾ ਹੈਕਰੈਡਿਟ ਕਾਰਡ ਉਪਭੋਗਤਾਵਾਂ ਨੂੰ ਛੋਟਾਂ ਅਤੇ ਸੌਦਿਆਂ ਦੁਆਰਾ ਵੱਡੀ ਬੱਚਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਜੋ ਇਸ ਨੂੰ ਇੱਕ ਵਧੀਆ ਵਿਕਲਪ ਬਣਾਉਂਦਾ ਹੈ ਕਰੈਡਿਟ ਕਾਰਡ ਡੈਬਿਟ ਕਾਰਡ ਤੋਂ ਵੱਖਰਾ ਹੁੰਦਾ ਹੈ, ਜਿਸਦੀ ਵਰਤੋਂ ਕਾਰਡ ਦੇ ਮਾਲਕ ਵੱਲੋਂ ਆਪਣੇ ਬੈਂਕ ਖਾਤੇ ਵਿੱਚ ਪਹਿਲਾਂ ਤੋਂ ਜਮ੍ਹਾਂ ਰਕਮ ਦੀ ਵਰਤੋਂ ਲਈ ਕੀਤੀ ਜਾਂਦੀ ਹੈ

ਕਰੈਡਿਟ ਕਾਰਡ ਲੈਣਾ ਕਿਉਂ ਜ਼ਰੂਰੀ ਹੈ?

ਕਰੈਡਿਟ ਕਾਰਡ ਨਿਸ਼ਚਿਤ ਤੌਰ ’ਤੇ ਤੁਹਾਡੇ ਬਟੂਏ ਵਿੱਚ ਇੱਕ ਜ਼ਰੂਰੀ ਚੀਜ਼ ਹੈ ਕਰੈਡਿਟ ਕਾਰਡ ਇੱਕ ਵਿੱਤੀ ਸਾਧਨ ਹੈ ਜੋ ਤੁਹਾਨੂੰ ਇੱਕ ਨਿਸ਼ਚਿਤ ਰਕਮ ਉਧਾਰ ਲੈਣ ਦਿੰਦਾ ਹੈ ਅਤੇ ਇਸ ਨੂੰ ਬਾਅਦ ਵਿੱਚ ਕਿਸ਼ਤਾਂ ਵਿੱਚ ਵਾਪਸ ਮੋੜ ਸਕਦੇ ਹੋਬਿਆਜ ਤਾਂ ਹੀ ਵਸੂਲਿਆ ਜਾਂਦਾ ਹੈ ਜੇਕਰ ਕਰੈਡਿਟ ਰਕਮ ਦਾ ਭੁਗਤਾਨ ਗ੍ਰੇਸ ਪੀਰੀਅਡ ਦੇ ਅੰਦਰ ਨਹੀਂ ਕੀਤਾ ਜਾਂਦਾ ਹੈ ਜੋ ਆਮ ਤੌਰ ’ਤੇ 45 ਤੋਂ 50 ਦਿਨਾਂ ਦੇ ਵਿਚਕਾਰ ਹੁੰਦਾ ਹੈਤੁਹਾਨੂੰ ਆਸਾਨੀ ਨਾਲ ਫੰਡ ਉਧਾਰ ਲੈਣ ਦੀ ਇਜਾਜ਼ਤ ਦੇਣ ਤੋਂ ਇਲਾਵਾ ਕਰੈਡਿਟ ਕਾਰਡ ਬਹੁਤ ਸਾਰੇ ਲਾਭਾਂ ਦੀ ਪੇਸ਼ਕਸ਼ ਕਰਦੇ ਹਨ ਜਿਵੇਂ ਕਿ ਕੈਸ਼ਬੈਕ, ਇਨਾਮ ਪੁਆਇੰਟ, ਏਅਰਪੋਰਟ ਲੌਂਜ ਪਹੁੰਚ, ਫ੍ਰੀਕੁਐਂਟ ਫਲਾਇਰ ਮੀਲ, ਕਰੈਡਿਟ ਸਕੋਰ ਆਦਿਭਾਵੇਂ ਤੁਸੀਂ ਕਿਸੇ ਰੈਸਟੋਰੈਂਟ ਵਿੱਚ ਕਾਰਡ ਸਵਾਈਪ ਕਰਨਾ ਚਾਹੁੰਦੇ ਹੋ ਜਾਂ ਆਨਲਾਈਨ ਭੁਗਤਾਨ ਕਰਨਾ ਚਾਹੁੰਦੇ ਹੋ, ਕਰੈਡਿਟ ਕਾਰਡ ਨਾਲ ਸਭ ਕੁਝ ਸੰਭਵ ਹੈਜੇਕਰ ਸਮਝਦਾਰੀ ਨਾਲ ਵਰਤਿਆ ਜਾਵੇ ਤਾਂ ਕਰੈਡਿਟ ਕਾਰਡ ਤੁਹਾਡੀਆਂ ਛੋਟੀ ਮਿਆਦ ਦੀਆਂ ਵਿਤੀ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਸੁਵਿਧਾਜਨਕ ਸਾਧਨ ਹੈਹਾਲਾਂਕਿ, ਜੇਕਰ ਤੁਸੀਂ ਇਸਦੀ ਸਮਝਦਾਰੀ ਨਾਲ ਵਰਤੋਂ ਨਹੀਂ ਕਰਦੇ, ਤਾਂ ਕਰੈਡਿਟ ਕਾਰਡ ਤੁਹਾਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਸਕਦਾ ਹੈ

ਕਰੈਡਿਟ ਕਾਰਡ ਬਾਰੇ ਕੁਝ ਧਿਆਨ ਰੱਖਣਯੋਗ ਗੱਲਾਂ:

ਆਪਣੇ ਕਾਰਡ ਨਾਲ ਜੁੜੇ ਗੁਪਤ ਵੇਰਵੇ ਜਿਵੇਂ ਕਿ ਕਾਰਡ ਦਾ ਪਿੰਨ ਨੰਬਰ, ਮਿਆਦ ਪੁੱਗਣ ਦੀ ਮਿਤੀ, ਸੀ ਵੀ ਵੀ ਨੰਬਰ ਅਤੇ ਹੋਰ ਵੇਰਵਿਆਂ ਨੂੰ ਹਮੇਸ਼ਾ ਸੁਰੱਖਿਅਤ ਰੱਖੋ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਧੋਖਾਧੜੀ ਨਾ ਹੋ ਸਕੇਇਹਨਾਂ ਵੇਰਵਿਆਂ ਨੂੰ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋਕਿਸੇ ਅਸੁਰੱਖਿਅਤ ਮਸ਼ੀਨ ’ਤੇ ਸਵਾਈਪ ਕਰਨ ਨਾਲ ਵੀ ਤੁਹਾਡੀ ਸਾਰੀ ਗੁਪਤ ਜਾਣਕਾਰੀ ਲੀਕ ਹੋ ਸਕਦੀ ਹੈ ਇਸ ਲਈ ਕਾਰਡ ਨੂੰ ਹਮੇਸ਼ਾ ਸੁਰੱਖਿਅਤ POS ਮਸ਼ੀਨ ’ਤੇ ਹੀ ਸਵਾਈਪ ਕਰੋ

ਕਰੈਡਿਟ ਕਾਰਡ ਨਾਲ ਕੀਤੇ ਸਾਰੇ ਲੈਣ-ਦੇਣ 45-50 ਦਿਨਾਂ ਦੀ ਬਿਆਜ ਮੁਕਤ ਮਿਆਦ ਦੇ ਨਾਲ ਆਉਂਦੇ ਹਨਅਸਲ ਵਿੱਚ ਕਰੈਡਿਟ ਕਾਰਡ 45-50 ਦਿਨਾਂ ਦੀ ਬਿਆਜ ਮੁਕਤ ਮਿਆਦ ਦੀ ਪੇਸ਼ਕਸ਼ ਤਾਂ ਕਰਦੇ ਹਨ, ਪਰ ਤੁਹਾਨੂੰ ਮਿਲਣ ਵਾਲੀ ਅਸਲ ਬਿਆਜ ਮੁਕਤ ਮਿਆਦ ਲੈਣ-ਦੇਣ ਦੀ ਮਿਤੀ ’ਤੇ ਨਿਰਭਰ ਕਰਦੀ ਹੈਜੇਕਰ ਤੁਸੀਂ ਆਪਣੇ ਬਿਲਿੰਗ ਚੱਕਰ ਦੇ ਪਹਿਲੇ ਦਿਨ ਖਰੀਦਦਾਰੀ ਕਰ ਲੈਂਦੇ ਹੋ, ਤਾਂ ਤੁਸੀਂ ਪੂਰੇ 45-50 ਦਿਨਾਂ ਦੀ ਬਿਆਜ ਮੁਕਤ ਮਿਆਦ ਦਾ ਅਨੰਦ ਲੈਣ ਦੇ ਯੋਗ ਹੋਵੋਗੇ, ਪਰ ਬਿਲਿੰਗ ਚੱਕਰ ਦੇ 30ਵੇਂ ਦਿਨ ਕੀਤੇ ਗਏ ਲੈਣ-ਦੇਣ ਲਈ ਸਿਰਫ਼ 15-20 ਦਿਨਾਂ ਦੀ ਬਿਆਜ ਮੁਕਤ ਮਿਆਦ ਦਾ ਲਾਭ ਹੀ ਲੈ ਸਕਦੇ ਹੋ

ਅਕਸਰ ਕਰੈਡਿਟ ਕਾਰਡ ਧਾਰਕ ਸੋਚਦੇ ਹਨ ਕਿ ਕਰੈਡਿਟ ਕਾਰਡ ਰਾਹੀਂ ਏਟੀਐਮ ਤੋਂ ਨਕਦੀ ਕਢਵਾਉਣਾ ਡੈਬਿਟ ਕਾਰਡ ਤੋਂ ਨਕਦੀ ਕਢਵਾਉਣ ਦੇ ਬਰਾਬਰ ਹੈਜਦੋਂ ਕਿ ਕਰੈਡਿਟ ਕਾਰਡ ਦੀ ਵਰਤੋਂ ਕਰਕੇ ATM ਤੋਂ ਪੈਸੇ ਕਢਵਾਉਣਾ ਡੈਬਿਟ ਕਾਰਡ ਤੋਂ ਪੈਸੇ ਕਢਵਾਉਣ ਨਾਲੋਂ ਬਿਲਕੁਲ ਵੱਖਰਾ ਹੈਅਜਿਹਾ ਕਰਨ ਨਾਲ ਤੁਹਾਨੂੰ ਬਿਆਜ ਮੁਕਤ ਮਿਆਦ ਨਹੀਂ ਮਿਲਦੀ ਜਿਵੇਂ ਹੀ ਤੁਸੀਂ ਪੈਸੇ ਕਢਵਾ ਲੈਂਦੇ ਹੋ, ਉਸੇ ਸਮੇਂ ਬਿਆਜ ਲੱਗਣਾ ਸ਼ੁਰੂ ਹੋ ਜਾਂਦਾ ਹੈਸਿਰਫ ਇਹ ਹੀ ਨਹੀਂ, ਤੁਹਾਨੂੰ ਹਰ ਵਾਰ ਪੈਸੇ ਕਢਵਾਉਣ ਲਈ ਇੱਕ ਨਿਸ਼ਚਿਤ ਸ਼ੁਲਕ ਵੀ ਅਦਾ ਕਰਨਾ ਪਵੇਗਾ

ਕਰੈਡਿਟ ਕਾਰਡ ਦਾ ਮਹੀਨਾਵਾਰ ਜਿੰਨਾ ਵੀ ਬਿੱਲ ਬਣਦਾ ਹੈ ਉਸ ਨੂੰ ਸਮੇਂ ਸਿਰ ਪੂਰਾ ਭਰ ਦੇਣਾ ਚਾਹੀਦਾ ਹੈ, ਕਦੇ ਵੀ ਘੱਟੋ-ਘੱਟ ਬਕਾਇਆ ਅਦਾ ਨਹੀਂ ਕਰਨਾ ਚਾਹੀਦਾਅਸਲ ਵਿੱਚ, ਘੱਟੋ-ਘੱਟ ਬਕਾਇਆ ਉਪਭੋਗਤਾਵਾਂ ਦੇ ਬਕਾਇਆ ਬਿੱਲ ਦਾ ਛੋਟਾ ਜਿਹਾ ਹਿੱਸਾ (ਆਮ ਤੌਰ ’ਤੇ 5 ਫੀਸਦੀ) ਹੁੰਦਾ ਹੈਉਸ ਸਮੇਂ ਤੁਹਾਨੂੰ ਲਗਦਾ ਹੈ ਕਿ ਘੱਟੋ-ਘੱਟ ਬਕਾਇਆ ਰਕਮ ਦਾ ਭੁਗਤਾਨ ਕਰਕੇ ਤੁਸੀਂ ਲੇਟ ਭੁਗਤਾਨ ਫੀਸਾਂ ਤੋਂ ਬਚ ਜਾਵੋਗੇਜਦੋਂਕਿ ਇਹ ਤੁਹਾਡੇ ਕਰਜ਼ੇ ਨੂੰ ਤੇਜ਼ੀ ਨਾਲ ਵਧਾ ਸਕਦਾ ਹੈ, ਕਿਉਂਕਿ ਅਦਾਇਗੀ ਨਾ ਕੀਤੀ ਰਕਮ ’ਤੇ ਰੋਜ਼ਾਨਾ ਅਧਾਰ ’ਤੇ ਵਿੱਤ ਖਰਚੇ ਲਗਾਏ ਜਾਂਦੇ ਹਨਇਹ ਧਿਆਨ ਦੇਣ ਯੋਗ ਹੈ ਕਿ ਕਰੈਡਿਟ ਕਾਰਡਾਂ ’ਤੇ ਵਿੱਤੀ ਖਰਚੇ ਆਮ ਤੌਰ ’ਤੇ 40 ਪ੍ਰਤੀਸ਼ਤ ਪ੍ਰਤੀ ਸਾਲ ਤੋਂ ਵੱਧ ਹੁੰਦੇ ਹਨ

ਕਰੈਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਹਮੇਸ਼ਾ ਸਮੇਂ ਸਿਰ ਹੀ ਕਰਨਾ ਚਾਹੀਦਾ ਹੈਜਦੋਂ ਵੀ ਅਸੀਂ ਕਰਜ਼ਾ ਲੈਣ ਲਈ ਬੈਂਕ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਬੈਂਕ ਸਾਡੇ ਕਰੈਡਿਟ ਸਕੋਰ (CIBIL) ਦੀ ਜਾਂਚ ਕਰਦਾ ਹੈਵਿੱਤੀ ਮਾਹਿਰਾਂ ਦੇ ਅਨੁਸਾਰ, ਜੇਕਰ ਕਰੈਡਿਟ ਕਾਰਡ ਦੇ ਬਿੱਲ ਦਾ ਭੁਗਤਾਨ ਸਮੇਂ ’ਤੇ ਨਹੀਂ ਹੁੰਦਾ ਹੈ, ਤਾਂ ਇਸਦਾ ਸਾਡੇ CIBIL ਸਕੋਰ ’ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ

ਕਰੈਡਿਟ ਕਾਰਡ ਨਾਲ ਖਰੀਦਦਾਰੀ ਕਰਨ ’ਤੇ ਤੁਹਾਨੂੰ ਕੁਝ ਰਿਵਾਰਡ ਪੁਆਇੰਟ ਮਿਲਦੇ ਹਨਪਰ ਉਨ੍ਹਾਂ ਪੁਆਇੰਟਾਂ ਨੂੰ ਰੀਡੀਮ ਕਰਨ ਬਾਰੇ ਬੈਂਕ ਘੱਟ ਹੀ ਦੱਸਦੇ ਹਨ ਅਤੇ ਜਾਣਕਾਰੀ ਦੀ ਘਾਟ ਕਾਰਨ ਅਨੇਕਾਂ ਲੋਕਾਂ ਦੇ ਪੁਆਇੰਟ ਐਕਸਪਾਇਰ ਹੋ ਜਾਂਦੇ ਹਨਹਮੇਸ਼ਾ ਕਰੈਡਿਟ ਕਾਰਡ ਦੀ ਮੋਬਾਇਲ ਐਪਲੀਕੇਸ਼ਨ ਉੱਤੇ ਇਨ੍ਹਾਂ ਪੁਆਇੰਟਾਂ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਅਤੇ ਐਕਸਪਾਇਰੀ ਤੋਂ ਪਹਿਲਾਂ ਇਸਤੇਮਾਲ ਕਰ ਲੈਣਾ ਚਾਹੀਦਾ ਹੈ

ਬਹੁਤ ਸਾਰੇ ਲੋਕ ਬੇਲੋੜੇ ਵਾਧੂ ਡਿਸਕਾਉਂਟ ਆਫਰ ਦੇਖ ਕੇ ਕਰੈਡਿਟ ਕਾਰਡ ਨਾਲ ਵਧੇਰੇ ਖਰੀਦਦਾਰੀ ਕਰ ਲੈਂਦੇ ਹਨਇਸ ਕਾਰਨ ਬਾਅਦ ਵਿੱਚ ਉਨ੍ਹਾਂ ਨੂੰ ਬਿੱਲ ਅਦਾ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਉਨ੍ਹਾਂ ’ਤੇ ਹੋਰ ਬਿੱਲਾਂ ਦਾ ਬੋਝ ਵਧਣ ਲੱਗਦਾ ਹੈਅਜਿਹੇ ਵਿੱਚ ਕਰੈਡਿਟ ਕਾਰਡ ਨਾਲ ਖਰੀਦਦਾਰੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ

ਬਹੁਤ ਸਾਰੀਆਂ ਕਰੈਡਿਟ ਕਾਰਡ ਕੰਪਨੀਆਂ ਜੁਆਇਨਿੰਗ ਫੀਸ ਦੇ ਨਾਲ-ਨਾਲ ਸਲਾਨਾ ਫੀਸ ਵੀ ਵਸੂਲਦੀਆਂ ਹਨਇਸਦੇ ਨਾਲ ਹੀ ਕੁਝ ਅਜਿਹੀਆਂ ਕੰਪਨੀਆਂ ਹਨ ਜਿਹੜੀਆਂ ਪਹਿਲੇ ਸਾਲ ਕੋਈ ਫੀਸ ਨਹੀਂ ਲੈਂਦੀਆਂਇਸ ਲਈ ਅਜਿਹੇ ਕਾਰਡ ਦੀ ਚੋਣ ਕਰੋ ਜਿਸ ਵਿੱਚ ਤੁਹਾਨੂੰ ਘੱਟੋ-ਘੱਟ ਜੁਆਇਨਿੰਗ ਫੀਸ ਅਤੇ ਸਾਲਾਨਾ ਮੇਨਟੇਨੈਂਸ ਫੀਸ ਦੇਣੀ ਪਵੇਇਸਦੇ ਨਾਲ ਤੁਹਾਨੂੰ ਕਾਰਡ ਦੀ ਸੁਰੱਖਿਆ ਲਈ ਕਾਰਡ ਪ੍ਰੋਟੈਕਸ਼ਨ ਪਲਾਨ (CPP) ਵੀ ਆਫਰ ਕੀਤਾ ਜਾਂਦਾ ਹੈ ਜਿਸਦਾ ਵੱਖਰਾ ਖ਼ਰਚਾ ਦੇਣਾ ਹੁੰਦਾ ਹੈ

ਬੈਂਕਾਂ ਅਤੇ ਹੋਰ ਕਰੈਡਿਟ ਕਾਰਡ ਕੰਪਨੀਆਂ ਦੀਆਂ ਲੁਭਾਉਣੀਆਂ ਗੱਲਾਂ ਵਿੱਚ ਆਉਣ ਦੀ ਬਜਾਏ ਜੇਕਰ ਤੁਹਾਨੂੰ ਲਾਜ਼ਮੀ ਤੌਰ ’ਤੇ ਇਸਦੀ ਜ਼ਰੂਰਤ ਹੈ ਅਤੇ ਪੂਰੀ ਜਾਣਕਾਰੀ ਮਿਲ ਗਈ ਹੈ ਤਦ ਹੀ ਕਰੈਡਿਟ ਕਾਰਡ ਲੈਣਾ ਚਾਹੀਦਾ ਹੈਬੇਸ਼ਕ ਜ਼ਰੂਰਤ ਦੇ ਸਮੇਂ ਕਰੈਡਿਟ ਕਾਰਡ ਇੱਕ ਵਧੀਆ ਦੋਸਤ ਸਾਬਤ ਹੁੰਦਾ ਹੈ, ਪਰ ਜੇ ਤੁਸੀਂ ਇਸਦੀ ਵਰਤੋਂ ਸਮਝਦਾਰੀ ਨਾਲ ਨਹੀਂ ਕਰਦੇ ਤਾਂ ਇਹ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਬਣ ਸਕਦਾ ਹੈ ਅਤੇ ਤੁਹਾਨੂੰ ਕਰਜ਼ੇ ਦੇ ਜਾਲ ਵਿੱਚ ਫਸਾ ਸਕਦਾ ਹੈਇਸ ਲਈ ਕਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਹਮੇਸ਼ਾ ਸਾਵਧਾਨੀ ਅਤੇ ਸਮਝਦਾਰੀ ਦੀ ਵਰਤੋਂ ਕਰਨੀ ਚਾਹੀਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3417)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਚਾਨਣ ਦੀਪ ਸਿੰਘ ਔਲਖ

ਚਾਨਣ ਦੀਪ ਸਿੰਘ ਔਲਖ

Phone: (91 - 98768 - 88177)
Email: (
chanandeep@gmail.com)