RamSJoshi7ਦੁਪਹਿਰ ਹੋਣ ਤੋਂ ਪਹਿਲਾਂ ਹੀ ਮੈਂ ਸੋਲਨ ਸਕੂਲ ਵਿੱਚ ਪੁੱਜ ਗਿਆ। ਬਾਹਰ ਫਿਰਦੇ ਦੋਂਹ ਕੁ ਮੁੰਡਿਆਂ ਤੋਂ ...
(25 ਜਨਵਰੀ 2022)


ਸਰਕਾਰੀ ਹਾਈ ਸਕੂਲ ਗੜਾਂਗਾਂ ਵਿੱਚ ਮੇਰੀ ਠਾਹਰ ਬਹੁਤ ਲੰਬੀ ਰਹੀ ਹੈ ਅਤੇ ਇੱਥੋਂ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਵੀ ਮੇਰੇ ਜੀਵਨ ਦੀਆਂ ਅਭੁੱਲ ਯਾਦਾਂ ਹਨ
ਪਹਿਲੀ ਤੋਂ ਦਸਵੀਂ ਤਕ ਦਾ ਵਿਦਿਆਰਥੀ ਜੀਵਨ ਤੇ ਲਗਭਗ ਚੌਵੀ ਸਾਲ ਦਾ ਅਧਿਆਪਕ ਦਾ ਜੀਵਨ ਮੈਂ ਇੱਥੇ ਬਤੀਤ ਕੀਤਾ ਹੈਇਸ ਲੰਬੀ ਠਾਹਰ ਦੀਆਂ ਕੁਝ ਅਜਿਹੀਆਂ ਘਟਨਾਵਾਂ ਹਨ ਜੋ ਪਾਠਕਾਂ ਦੇ ਜੀਵਨ ਵਿੱਚ ਵੀ ਸਹਾਈ ਹੋ ਸਕਦੀਆਂ ਹਨ

ਇਸ ਸਕੂਲ ਵਿੱਚ ਅਸੀਂ ਬੋਰਡ ਦੀਆਂ ਕਲਾਸਾਂ ਨੂੰ ਸਰਦੀ ਦੇ ਚਾਰ ਕੁ ਮਹੀਨੇ ਸਕੂਲ ਟਾਈਮ ਤੋਂ ਪਹਿਲਾਂ ਪੜ੍ਹਾਇਆ ਕਰਦੇ ਸਾਂਅੱਧਾ ਘੰਟਾ ਸਕੂਲ ਟਾਈਮ ਤੋਂ ਪਹਿਲਾਂ ਅਤੇ ਅੱਧਾ ਕੁ ਘੰਟਾ ਪ੍ਰਾਥਨਾ ਦੇ ਸਮੇਂ ਦਾ ਮਿਲਾ ਕੇ ਲਗਭਗ ਇੱਕ ਘੰਟਾ ਬਣ ਜਾਂਦਾਬਹੁਤਾ ਕਰਕੇ ਅੰਗਰੇਜ਼ੀ, ਗਣਿਤ ਤੇ ਵਿਗਿਆਨ ਵਾਲੇ ਅਧਿਆਪਕ ਹੀ ਇਹ ਪੀਰੀਅਡ ਲੈਂਦੇਇਸ ਤਰ੍ਹਾਂ ਇਹਨਾਂ ਵਿਸ਼ਿਆਂ ਨੂੰ ਦੋ ਦੋ ਦਿਨ ਮਿਲ ਜਾਂਦੇਇਸ ਵਾਧੂ ਸਮੇਂ ਲਈ ਕਦੇ ਕਦਾਈਂ ਅਸੀਂ ਆਪਸ ਵਿੱਚ ਖਹਿਬੜ ਵੀ ਪੈਂਦੇ

ਇੱਕ ਵੇਰ ਗਣਿਤ ਵਾਲੇ ਅਧਿਆਪਕ ਦੋ ਦਿਨ ਦੀ ਛੁੱਟੀ ’ਤੇ ਜਾਣ ਲੱਗੇ ਮੈਂਨੂੰ ਆਖਣ ਲੱਗੇ, “ਜੋਸ਼ੀ ਜੀ, ਮੇਰੇ ਦੋ ਦਿਨ ਵੀ ਤੁਸੀਂ ਲੈ ਲੈਣੇ, ਅਗਲੇ ਹਫ਼ਤੇ ਮੈਂ ਤੁਹਾਡੇ ਦੋ ਦਿਨ ਲੈ ਲਵਾਂਗਾ।” ਇਸ ਤਰ੍ਹਾਂ ਲਗਾਤਾਰ ਚਾਰ ਦਿਨ ਜ਼ੀਰੋ ਪੀਰੀਅਡ ਲੈਣ ਕਰਕੇ ਸਵਖਤੇ ਹੀ ਕਲਾਸ ਵਿੱਚ ਚਲੇ ਜਾਣਾਛੁੱਟੀ ਵੇਲੇ ਸਾਰੇ ਹੀ ਘਰ ਜਾਣ ਦੀ ਕਾਹਲ ਵਿੱਚ ਫਟਾਫਟ ਹਾਜ਼ਰੀ ਲਾਉਣ ਲਈ ਇੱਕ ਦੂਜੇ ਤੋਂ ਅੱਗੇ ਹੋਣ ਦਾ ਯਤਨ ਕਰਦੇਮੈਂ ਵੀ ਹਾਜ਼ਰੀ ਲਾ ਕੇ ਘਰ ਜਾਣ ਦੀ ਕਰਦਾਸੰਯੋਗਵੱਸ ਇਨ੍ਹਾਂ ਚਾਰ ਦਿਨਾਂ ਵਿੱਚ ਮੁਖੀ ਨਾਲ ਭੇਂਟ ਨਾ ਹੋ ਸਕੀਪੰਜਵੇਂ ਦਿਨ ਸੇਵਾਦਾਰ ਬੁਲਾਉਣ ਆ ਗਿਆਮੈਂ ਦਫਤਰ ਜਾ ਕੇ ਮੁਖੀ ਨੂੰ ਨਮਸਕਾਰ ਕੀਤੀਉਹ ਕਹਿਣ ਲੱਗੇ, “ਬੈਠ ਜਾਸਕੂਲ ਆਉਂਦਾ ਹੈਂ?

ਮੈਂ ਸਮਝ ਗਿਆਮੈਂ ਕਿਹਾ, “ਸਰ, ਸਕੂਲ ਆਉਣ ਬਾਰੇ ਹਾਜ਼ਰੀ ਰਜਿਸਟਰ ਜਾਂ ਮੇਰੇ ਵਿਦਿਆਰਥੀਆਂ ਦੀਆਂ ਕਾਪੀਆਂ ਦੱਸ ਸਕਦੀਆਂ ਹਨਹਾਂ, ਮੈਂ ਪਿਛਲੇ ਚਾਰ ਕੁ ਦਿਨ ਤੋਂ ਤੁਹਾਨੂੰ ਮਿਲ ਨਹੀਂ ਸਕਿਆਰੁਝੇਵੇਂ ਤੋਂ ਬਿਨਾਂ ਮੇਰੇ ਮਨ ਵਿੱਚ ਕੁਝ ਨਹੀਂਮੈਂ ਸਦਾ ਹੀ ਹਰ ਇੱਕ ਦਾ ਬਣਦਾ ਮਾਣ ਸਤਿਕਾਰ ਕਰਦਾ ਹਾਂ ਅਤੇ ਤੁਹਾਡੇ ਨਾਲ ਵੀ ਸਦਾ ਇਸ ਤਰ੍ਹਾਂ ਹੀ ਕੀਤਾ ਹੈਪਰ ਹਾਂ, ਬਿਨਾਂ ਕਿਸੇ ਕੰਮ ਤੋਂ ਕੇਵਲ ਸਤਿਕਾਰ ਭੇਂਟ ਕਰਨ ਲਈ ਮੈਂ ਕੰਮ ਛੱਡ ਕੇ ਦਫਤਰ ਆਉਣ ਦੀ ਲੋੜ ਮਹਿਸੂਸ ਨਹੀਂ ਕੀਤੀਮੈਂਨੂੰ ਲਗਦਾ ਹੈ ਕਿ ਤੁਹਾਨੂੰ ਇਹ ਚੰਗਾ ਨਹੀਂ ਲੱਗਿਆ।”

ਮੁਖੀ ਕਹਿਣ ਲੱਗੇ, “ਪਰ ਮੈਂ ਤੈਨੂੰ ਪੀਰੀਅਡ ਨਾ ਲਾਉਣ ਬਾਰੇ ਨਹੀਂ ਟੋਕਿਆ।”

ਮੈਂ ਉੱਤਰ ਦਿੱਤਾ, “ਸਰ, ਮੈਂ ਪੀਰੀਅਡ ਛੱਡਦਾ ਹੀ ਨਹੀਂਕਦੇ ਕਦਾਈਂ ਤੁਸੀਂ ਜਦੋਂ ਸਕੂਲ ਦੇ ਕਿਸੇ ਕੰਮ ਕਰਕੇ ਲੇਟ ਆਉਂਦੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਕਿਸੇ ਹੋਰ ਨੇ ਭਾਵੇਂ ਆਪਣਾ ਪੀਰੀਅਡ ਛੱਡਿਆ ਹੋਵੇ ਪਰ ਮੈਂ ਕਦੇ ਵੀ ਇਸ ਤਰ੍ਹਾਂ ਨਹੀਂ ਕੀਤਾ ਕਿਉਂਕਿ ਮੈਂ ਸਪਸ਼ਟ ਤੌਰ ’ਤੇ ਇਹ ਸਮਝਿਆ ਹੋਇਆ ਹੈ ਕਿ ਮੈਂ ਤੁਹਾਡੇ ਜਾਂ ਕਿਸੇ ਹੋਰ ਦੇ ਡਰ ਜਾਂ ਦਿਖਾਵੇ ਕਰਕੇ ਆਪਣੇ ਪੀਰੀਅਡ ਨਹੀਂ ਲਾਉਂਦਾਮੈਂ ਤਾਂ ਆਪਣੀ ਤਨਖਾਹ ਨੂੰ ਹਲਾਲ ਕਰ ਸਕਣ ਦਾ ਵੱਧ ਤੋਂ ਵੱਧ ਯਤਨ ਕਰਦਾ ਹਾਂ।”

ਮੁਖੀ ਬੋਲੇ, “ਪਰ ਮੈਂ ਤਾਂ ਤੈਨੂੰ ਕਦੇ ਲੇਟ ਆਉਣ ਬਾਰੇ ਵੀ ਨਹੀਂ ਕਿਹਾ।”

ਮੁਖੀ ਦੀ ਇਹ ਗੱਲ ਸੁਣਕੇ ਮੇਰਾ ਸੱਜਾ ਹੱਥ ਸਹਿਜ ਸੁਭਾਅ ਹੀ ਮੇਰੇ ਖੱਬੇ ਮੋਢੇ ’ਤੇ ਪਹੁੰਚ ਗਿਆ ਅਤੇ ਮੈਂ ਮੋਢੇ ਨੂੰ ਇਸ ਤਰ੍ਹਾਂ ਟਟੋਲਣ ਲੱਗਾ ਜਿਵੇਂ ਕੁਝ ਲੱਭ ਰਿਹਾ ਹੋਵਾਂਉਹ ਕਹਿਣ ਲੱਗੇ, “ਮੇਰੀ ਗੱਲ ਦਾ ਜਵਾਬ ਮੂੰਹ ਨਾਲ ਦੇਣ ਦੀ ਥਾਂ ਮੋਢੇ ’ਤੇ ਖਾਜ ਜਿਹੀ ਕੀ ਕਰਨ ਲੱਗ ਪਿਆ ਹੈਂ?

ਮੈਂ ਕਿਹਾ, “ਸਰ, ਤੁਹਾਡੇ ਸਵਾਲ ਦਾ ਜਵਾਬ ਹੀ ਤਾਂ ਲੱਭ ਰਿਹਾ ਹਾਂ, ਧਿਆਨ ਨਾਲ ਸੁਣਨਾ ...

ਮੈਂ ਦੱਸਣਾ ਸ਼ੁਰੂ ਕੀਤਾ, “ਸਰ, ਇਸੇ ਸਕੂਲ ਵਿੱਚ ਮੈਂ ਨੌਂਵੀਂ ਸ਼੍ਰੇਣੀ ਦਾ ਵਿਦਿਆਰਥੀ ਸਾਂਪਹਿਲੀ ਜਮਾਤ ਤੋਂ ਹੀ ਕਲਾਸ ਦਾ ਮਾਨੀਟਰ ਤੇ ਹਰ ਸਾਲ ਹੀ ਸ਼੍ਰੇਣੀ ਵਿੱਚੋਂ ਅੱਵਲ ਆਉਂਦਾ ਰਿਹਾ ਸਾਂਇਹ ਸਕੂਲ ਪੈਪਸੂ ਰਾਜ ਪ੍ਰਬੰਧ ਅਧੀਨ ਪਟਿਆਲੇ ਜ਼ਿਲ੍ਹੇ ਵਿੱਚ ਸੀਉਦੋਂ ਅਧਿਆਪਕਾਂ ਦੀਆਂ ਬਦਲੀਆਂ ਦੇ ਕੋਈ ਨਿਯਮ ਨਹੀਂ ਸਨਜਦੋਂ ਕਦੇ ਕਿਸੇ ਦਾ ਦਾਅ ਲੱਗਦਾ, ਆਪਣੀ ਮਨ ਮਰਜ਼ੀ ਦੀ ਥਾਂ ਬਦਲੀ ਕਰਾ ਕੇ ਚਲਾ ਜਾਂਦਾਸਾਨੂੰ ਗਣਿਤ ਪੜ੍ਹਾਉਣ ਲਈ ਕੋਈ ਪੱਕਾ ਅਧਿਆਪਕ ਨਹੀਂ ਸੀਗਣਿਤ ਦੇ ਪੀਰੀਅਡ ਵਿੱਚ ਅਸੀਂ ਦੂਜੇ ਸੈਕਸ਼ਨ ਨਾਲ ਜਾ ਬੈਠਦੇ ਸਾਂਇਸ ਤਰ੍ਹਾਂ ਇਹ ਡੰਗ ਟਪਾਊ ਪ੍ਰੋਗਰਾਮ ਚੱਲ ਰਿਹਾ ਸੀ

“ਸਾਡੇ ਚੰਗੇ ਭਾਗਾਂ ਨੂੰ, ਭੁਪਿੰਦਰ ਸਿੰਘ ਜੀ, ਗਣਿਤ ਦੇ ਨਵੇਂ ਅਧਿਆਪਕ ਆ ਗਏਉਹਨਾਂ ਦਾ ਸ਼ਖ਼ਸੀਅਤ ਬੜੀ ਵਿਲੱਖਣ ਤੇ ਪ੍ਰਭਾਵਸ਼ਾਲੀ ਸੀਨੀਲੀ ਜਾਂ ਪੀਲ਼ੀ ਪੱਗ ਦੇ ਹੇਠ ਕੇਸਕੀ ਸਜਾਉਂਦੇ ਸਨਚਿਣ ਚਿਣ ਕੇ ਬੰਨ੍ਹੀ ਪੱਗ ਮੱਥੇ ਉੱਤੇ ਅੱਗੇ ਨੂੰ ਕਾਫੀ ਵਧੀ ਹੁੰਦੀ ਸੀਗਾਤਰਾ ਵੀ ਧਾਰਨ ਕੀਤਾ ਹੋਇਆ ਸੀਲਾਗਲੇ ਪਿੰਡ, ਸਿਲ, ਰਹਿੰਦੇ ਸਨ ਅਤੇ ਆਪਣੀ ਰੋਟੀ ਆਪ ਤਿਆਰ ਕਰਕੇ ਨਾਲ ਲਿਆਉਂਦੇ ਸਨਪਾਣੀ ਦੀ ਬੋਤਲ ਵੀ ਨਾਲ ਹੁੰਦੀ ਸੀਸਾਰਾ ਸਟਾਫ ਅੱਧੀ ਛੁੱਟੀ ਵੇਲੇ ਕੁਝ ਖਾਣ ਪੀਣ ਲਈ ਹਲਵਾਈ ਦੀ ਦੁਕਾਨ ’ਤੇ ਜਾਂਦਾ ਸੀ ਪਰ ਸਰਦਾਰ ਭੁਪਿੰਦਰ ਸਿੰਘ ਨਹੀਂ ਸੀ ਜਾਂਦੇਕਾਰਨ ਇਹ ਸੀ ਕਿ ਉਹ ਹਲਵਾਈ ਬੀੜੀ ਪੀ ਲੈਂਦਾ ਸੀ

“ਪਹਿਲੇ ਤਿੰਨ ਦਿਨ ਉਹਨਾਂ ਨੇ ਗਣਿਤ ਦੇ ਪ੍ਰਸ਼ਨ ਲਿਖਾਏਮੈਂ ਸਭ ਤੋਂ ਪਹਿਲਾਂ ਸਵਾਲ ਹੱਲ ਕਰਕੇ ਦਿਖਾ ਦਿੰਦਾ ਰਿਹਾਚੌਥੇ ਦਿਨ ਉਹਨਾਂ ਨੇ ਅਲਜਬਰੇ ਦਾ ਸਵਾਲ ਲਿਖਾਇਆਤਿੰਨ ਚਾਰ ਕੁ ਮੁੰਡਿਆਂ ਨੇ ਸਵਾਲ ਹੱਲ ਕਰਕੇ ਦਿਖਾ ਦਿੱਤਾ ਪਰ ਮੈਂ ਬੈਠਾ ਰਿਹਾਉਹ ਹੈਰਾਨ ਹੋ ਕੇ ਪੁੱਛਣ ਲੱਗੇ, ਜੋਸ਼ੀ, ਤੂੰ ਨਹੀਂ ਸਵਾਲ ਕੱਢਿਆ? ਮੈਂ ਕਿਹਾ, ਨਹੀਂ ਸਰ, ਮੈਂਨੂੰ ਅਲਜਬਰਾ ਆਉਂਦਾ ਹੀ ਨਹੀਂਆਪਣੇ ਪਾਸ ਬੁਲਾ ਕੇ ਉਹਨਾਂ ਨੇ ਮੈਂਨੂੰ ਗੋਦੀ ਵਿੱਚ ਲੈ ਲਿਆ ਤੇ ਕਹਿਣ ਲੱਗੇ, ਤੂੰ ਇਹ ਕਹਿ ਕਿ ਤੈਨੂੰ ਕਿਸੇ ਨੇ ਅਲਜੇਬਰਾ ਸਿਖਾਇਆ ਹੀ ਨਹੀਂਇਹ ਤਾਂ ਹਿਸਾਬ ਤੋਂ ਵੀ ਸੌਖਾ ਹੈਤੈਨੂੰ ਮੈਂ ਸਿਖਾਵਾਂਗਾ

“ਗੱਡੀ ਲੀਹ ’ਤੇ ਚੱਲ ਪਈਪਰ ਦੋ ਕੁ ਮਹੀਨੇ ਮਗਰੋਂ ਉਹਨਾਂ ਦੀ ਬਦਲੀ ਹੋ ਗਈਸ਼ਾਇਦ ਉਹਨਾਂ ਨੇ ਆਪ ਹੀ ਕਰਾ ਲਈ ਹੋਵੇ ਕਿਉਂਕਿ ਉਸ ਸਮੇਂ ਗੜਾਂਗਾਂ ਨੂੰ ਇੱਕ ਅਤਿ ਪਛੜਿਆ ਇਲਾਕਾ ਮੰਨਿਆ ਜਾਂਦਾ ਸੀਅਧਿਆਪਕ ਕਿਸੇ ਮਜਬੂਰੀ ਵੱਸ ਹੀ ਇੱਥੇ ਆਉਂਦੇ ਸਨਉਹਨਾਂ ਦੇ ਚਲੇ ਜਾਣ ਪਿੱਛੋਂ ਅਸੀਂ ਫੇਰ ਗਣਿਤ ਦੇ ਅਧਿਆਪਕ ਤੋਂ ਵਿਰਵੇ ਹੋ ਗਏ

“ਮਿਡਲ ਸਕੂਲ ਕਲੌੜ ਵਿੱਚ ਮੈਂ ਮੁੱਖ ਅਧਿਆਪਕ ਦੀ ਇੱਛਾ ਦੇ ਵਿਰੁੱਧ ਬਦਲੀ ਕਰਾਈ ਸੀਉਹਨਾਂ ਨੇ ਪੁੱਛਿਆ ਸੀ ਕੇ ਸੱਤਵੀਂ ਅੱਠਵੀਂ ਨੂੰ ਕਿਹੜਾ ਵਿਸ਼ਾ ਪੜ੍ਹਾਏਂਗਾ? ਉਦੋਂ ਗਣਿਤ ਤੇ ਸਾਇੰਸ ਵੀ ਜਨਰਲ ਹੀ ਹੁੰਦੇ ਸਨ, ਅੱਜ ਵਰਗੇ ਔਖੇ ਨਹੀਂਮੈਂ ਕਿਹਾ, ਸਾਰੇ ਵਿਸ਼ੇ ਹੀ ਪੜ੍ਹਾ ਸਕਦਾ ਹਾਂ ਪਰ ਗਣਿਤ ਵਿੱਚ ਮੇਰੀ ਰੁਚੀ ਘੱਟ ਹੈ, ਇਹ ਨਾ ਦਿਓਜਦੋਂ ਸੇਵਾਦਾਰ ਟਾਈਮ ਟੇਬਲ ਦੀ ਚਿੱਟ ਲੈ ਕੇ ਆਇਆ ਤਾਂ ਮੇਰੇ ਡਰ ਅਤੇ ਆਸ ਅਨੁਸਾਰ ਮੈਂਨੂੰ ਸੱਤਵੀਂ ਤੇ ਅੱਠਵੀਂ ਦਾ ਗਣਿਤ ਹੀ ਦਿੱਤਾ ਗਿਆ ਸੀਮੈਂ ਇਸ ਨੂੰ ਇੱਕ ਚੈਲੇਂਜ ਸਮਝ ਕੇ ਆਪਣੇ ਅੰਦਰ ਦੀ ਯੋਗਤਾ ਨੂੰ ਹਲੂਣਿਆਗਿਆਨੀ ਕਰਦੇ ਸਮੇਂ ਪੜ੍ਹੀ ਕਿਸੇ ਲੇਖਕ ਦੀ ਇਹ ਸਤਰ ਯਾਦ ਆਈ, ਅੜਿੱਕੇ ਤੁਹਾਡੀ ਚਾਲ ਨੂੰ ਗਤੀ ਪ੍ਰਦਾਨ ਕਰਦੇ ਹਨਖੁਸ਼ੀ ਖੁਸ਼ੀ ਘਰ ਤੋਂ ਤਿਆਰੀ ਕਰਕੇ ਮੈਂ ਗਣਿਤ ਪੜ੍ਹਾਉਣਾ ਆਰੰਭ ਕਰ ਦਿੱਤਾਹਾਲਾਤ ਨੇ ਇੱਕ ਚੰਗੀ ਆਦਤ ਪਾ ਦਿੱਤੀ ਕਿ ਜੋ ਕੁਛ ਪੜ੍ਹਾਉਣਾ ਹੁੰਦਾ, ਉਸ ਨੂੰ ਰਾਤ ਨੂੰ ਤਿਆਰ ਕਰਕੇ ਜਾਣ ਲੱਗ ਪਿਆ

“ਪ੍ਰੀਖਿਆ ਤੋਂ ਪਹਿਲਾਂ ਸਾਰਾ ਸਿਲੇਬਸ ਖਤਮ ਕਰਕੇ ਕੁਝ ਕੁ ਹਿੱਸੇ ਦੀ ਦੁਹਰਾਈ ਵੀ ਕਰਾ ਦਿੱਤੀਅੱਠਵੀਂ ਦੀ ਪ੍ਰੀਖਿਆ ਸਿੱਖਿਆ ਵਿਭਾਗ ਦੀ ਪ੍ਰੀਖਿਆ ਸ਼ਾਖਾ ਹੀ ਲੈਂਦੀ ਸੀਮੈਂਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਸੀ ਪਰ ਮੇਰੇ ਇੱਕ ਹਮਦਰਦ ਅਧਿਆਪਕ ਨੇ ਦੱਸਿਆ ਕਿ ਗਣਿਤ ਦੇ ਪੇਪਰ ਕਿਸੇ ਭੁਪਿੰਦਰ ਸਿੰਘ ਕੋਲ ਸੋਲਨ ਗਏ ਸਨਮੈਂ ਅੱਖ ਝਮੱਕੇ ਵਿੱਚ, ਨੌਂਵੀਂ ਸ਼੍ਰੇਣੀ ਵਿੱਚ ਕੁਝ ਸਮਾਂ ਗਣਿਤ ਦੇ ਅਧਿਆਪਕ ਰਹੇ ਸ. ਭੁਪਿੰਦਰ ਸਿੰਘ ਦੀ ਕਲਪਨਾ ਕਰਨ ਲੱਗਾਜਵਾਨੀ ਤੇ ਨਾਤਜਰਬਾਕਾਰੀ ਦੇ ਭਾਵ ਭਾਰੂ ਹੋ ਗਏਦੂਜੇ ਹੀ ਦਿਨ ਮੈਂ ਚੰਡੀਗੜ੍ਹ ਰਹਿੰਦੇ ਇੱਕ ਮਿੱਤਰ ਤੋਂ ਸੋਲਨ ਜਾਣ ਦੀ ਜਾਣਕਾਰੀ ਲਈ ਅਤੇ ਮੁੜਦੇ ਸਮੇਂ ਉਸ ਕੋਲ ਹੀ ਰਾਤ ਠਹਿਰਨ ਬਾਰੇ ਕਹਿ ਕੇ ਚਾਲੇ ਪਾ ਦਿੱਤੇ

“ਦੁਪਹਿਰ ਹੋਣ ਤੋਂ ਪਹਿਲਾਂ ਹੀ ਮੈਂ ਸੋਲਨ ਸਕੂਲ ਵਿੱਚ ਪੁੱਜ ਗਿਆਬਾਹਰ ਫਿਰਦੇ ਦੋਂਹ ਕੁ ਮੁੰਡਿਆਂ ਤੋਂ ਗਣਿਤ ਦੇ ਅਧਿਆਪਕ ਦਾ ਨਾਂ ਅਤੇ ਉਹਨਾਂ ਦਾ ਹੁਲੀਆ ਪੁੱਛਿਆਗੱਲ ਕੁਝ ਪੱਕੀ ਲੱਗਣ ਲੱਗੀ ਅਤੇ ਮੈਂ ਲੱਭਦਾ ਲੱਭਦਾ ਉਸ ਕਮਰੇ ਦੇ ਅੱਗੇ ਜਾ ਖੜ੍ਹਾ ਹੋਇਆ, ਜਿੱਥੇ ਸ. ਭੁਪਿੰਦਰ ਸਿੰਘ ਬਲੈਕ ਬੋਰਡ ’ਤੇ ਕੁਝ ਲਿਖ ਰਹੇ ਸਨਮੈਂਨੂੰ ਬਾਹਰ ਖੜ੍ਹਾ ਦੇਖ ਕੇ ਉਹਨਾਂ ਨੇ ਹੱਥ ਨਾਲ ਉਡੀਕ ਕਰਨ ਦਾ ਇਸ਼ਾਰਾ ਕੀਤਾਪੀਰੀਅਡ ਖਤਮ ਹੋਣ ’ਤੇ ਉਹ ਬਾਹਰ ਆਏ ਅਤੇ ਪੁੱਛਣ ਲੱਗੇ, ਹਾਂ ਬਈ, ਦੱਸ ਕੀ ਗੱਲ ਹੈ? ਮੈਂ ਪੁੱਛਿਆ, ਸਰ, ਤੁਸੀਂ ਕਦੇ ਗੜਾਂਗਾਂ ਸਕੂਲ ਵਿੱਚ ਵੀ ਪੜ੍ਹਾਇਆ ਹੈਉਹਨਾਂ ਦੇ ਹਾਂ ਕਰਨ ’ਤੇ ਮੈਂ ਕਿਹਾ, ਸਰ, ਮੈਂ ਰਾਮ ਸਰੂਪ ਜੋਸ਼ੀ ਨੌਂਵੀਂ ਦਾ ਮਾਨੀਟਰ ਸੀਉਹ ਬੋਲੇ, ਉਹੋ ਜਿਸ ਨੂੰ ਅਲਜਬਰਾ ਨਹੀਂ ਸੀ ਆਉਂਦਾ, ਮੇਰਾ ਹੁਸ਼ਿਆਰ ਵਿਦਿਆਰਥੀ? ਇਹ ਕਹਿਕੇ ਉਹਨਾਂ ਨੇ ਮੈਂਨੂੰ ਗਲਵੱਕੜੀ ਵਿੱਚ ਲੈ ਲਿਆਉਹਨਾਂ ਨੇ ਗੜਾਂਗਾਂ ਸਕੂਲ ਅਤੇ ਮੇਰੇ ਜੀਵਨ ਸੰਬੰਧੀ ਕਈ ਗੱਲਾਂ ਪੁੱਛੀਆਂਮੇਰੇ ਅਧਿਆਪਕ ਲੱਗ ਜਾਣ ਦੀ ਉਹਨਾਂ ਨੂੰ ਬਹੁਤ ਖੁਸ਼ੀ ਹੋਈਕਹਿਣ ਲੱਗੇ, ਇੱਕ ਲਾਇਕ ਅਧਿਆਪਕ ਹੀ ਵਿਦਿਆਰਥੀਆਂ ਨੂੰ ਲਾਇਕ ਬਣਾ ਸਕਦਾ ਹੈ

“ਵਿਹੜੇ ਵਿੱਚ ਖੜ੍ਹੇ ਖੜ੍ਹੇ ਹੀ ਉਹਨਾਂ ਨੇ ਮੇਰਾ ਉਹਨਾਂ ਕੋਲ ਜਾਣ ਦਾ ਮਨੋਰਥ ਪੁੱਛਿਆਮੈਂ ਸਾਰੀ ਗੱਲ ਕਹਿ ਸੁਣਾਈਮੇਰੇ ਵੱਲ ਬੜੀ ਨੀਝ ਨਾਲ ਦੇਖਦੇ ਹੋਏ ਮੇਰੇ ਖੱਬੇ ਮੋਢੇ ’ਤੇ ਆਪਣਾ ਸੱਜਾ ਹੱਥ ਜ਼ੋਰ ਦੀ ਮਾਰਿਆਉਹਨਾਂ ਦੇ ਹਾਵ ਭਾਵ ਤੋਂ ਲੱਗਦਾ ਸੀ ਕੇ ਇੱਕ ਅਧਿਆਪਕ ਆਪਣੇ ਸ਼ਿਸ਼ ਨੂੰ ਕੋਈ ਗੂੜ ਗਿਆਨ ਦੱਸਣ ਲੱਗਿਆ ਹੋਵੇਪਿਆਰ ਨਾਲ ਮੇਰਾ ਮੋਢਾ ਪਲੋਸ ਦੇ ਹੋਏ ਕਹਿਣ ਲੱਗੇ, 58 ਸਾਲ ਦੀ ਉਮਰ ਤਕ ਨੌਕਰੀ ਕਰਨੀ ਹੈਕਦੇ ਲੇਟ ਨਹੀਂ ਹੋਣਾ ਤੇ ਨਾ ਹੀ ਕਦੇ ਪੀਰੀਅਡ ਛੱਡਣਾ ਹੈਨਤੀਜਾ ਕਦੇ ਵੀ ਮਾੜਾ ਨਹੀਂ ਆਵੇਗਾਪਰ ਪੇਪਰਾਂ ਦੇ ਮਗਰ ਜਾਣਾ ਜਾਂ ਪ੍ਰੀਖਿਆ ਵੇਲੇ ਵਿੰਗੇ ਟੇਢੇ ਢੰਗ ਅਪਣਾਉਣਾ, ਚੰਗੇ ਅਧਿਆਪਕ ਨੂੰ ਸ਼ੋਭਾ ਨਹੀਂ ਦਿੰਦਾ- ਮੈਂਨੂੰ ਆਪਣੇ ਕੀਤੇ ’ਤੇ ਸ਼ਰਮ ਆਉਣ ਲੱਗੀ ਤੇ ਮੈਂ ਉਹਨਾਂ ਦੇ ਕਹੇ ਅਨੁਸਾਰ ਚੱਲਣ ਦਾ ਵਾਅਦਾ ਕਰਕੇ ਵਾਪਸ ਆ ਗਿਆਉਸ ਅਦਿੱਖ ਹੱਥ ਨੇ ਸਦਾ ਹੀ ਮੈਂਨੂੰ ਲੇਟ ਨਾ ਹੋਣ ਤੇ ਪੀਰੀਅਡ ਨਾ ਛੱਡਣ ਲਈ ਸ਼ਕਤੀ ਪ੍ਰਦਾਨ ਕੀਤੀ ਹੈ

“ਸਰ, ਤੁਹਾਡੇ ਕਹਿਣ ’ਤੇ ਮੈਂਨੂੰ ਸ਼ੱਕ ਹੋ ਗਿਆ ਸੀ ਕਿ ਕੀ ਮੈਂ ਕਦੇ ਲੇਟ ਹੋਇਆ ਹਾਂ ਜਾਂ ਪੀਰੀਅਡ ਛੱਡਿਆ ਹੈ? ਇਸਦਾ ਨਿਤਾਰਾ ਕਰਨ ਲਈ ਮੇਰਾ ਸੱਜਾ ਹੱਥ ਆਪ ਮੁਹਾਰੇ ਖੱਬੇ ਮੋਢੇ ’ਤੇ ਜਾ ਕੇ ਉਸ ਪਿਆਰੇ ਹੱਥ ਨੂੰ ਟਟੋਲਣ ਲੱਗ ਪਿਆਮੈਂਨੂੰ ਇਹ ਅਨੁਭਵ ਕਰਕੇ ਰੱਜ ਜਿਹਾ ਆ ਗਿਆ ਕਿ ਇਹ ਹੱਥ ਹਾਲੇ ਵੀ ਮੇਰੇ ਮੋਢੇ ਉੱਤੇ ਜਿਉਂ ਦਾ ਤਿਉਂ ਕਾਇਮ ਹੈਸਰ, ਜਦ ਤਕ ਇਹ ਹੱਥ ਕਾਇਮ ਰਹੇਗਾ, ਇਸਨੇ ਮੈਂਨੂੰ ਨਾ ਕਦੇ ਲੇਟ ਹੋਣ ਦੇਣਾ ਹੈ ਅਤੇ ਨਾ ਹੀ ਪੀਰੀਅਡ ਛੱਡਣ ਦੀ ਗੁਸਤਾਖੀ ਕਰਨ ਦੇਣੀ ਹੈ।”

ਮੈਂ ਤੇ ਮੁਖੀ ਇੱਕ ਦੂਜੇ ਵੱਲ ਚੁੱਪ ਚਾਪ ਵੇਖਣ ਲੱਗੇਲੱਗਦਾ ਸੀ ਕਿ ਉਹਨਾਂ ਨੂੰ ਉਹਨਾਂ ਦੇ ਸਵਾਲ ਦਾ ਜਵਾਬ ਮਿਲ ਗਿਆ ਸੀਸ਼ਾਲਾ! ਇਹ ਹੱਥ ਸਦਾ ਸਲਾਮਤ ਰਹੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3305)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਰਾਮ ਸਰੂਪ ਜੋਸ਼ੀ

ਰਾਮ ਸਰੂਪ ਜੋਸ਼ੀ

Tel: (91 - 94173 - 00018)
Email: (rsjoshi1939@gmail.com)