NoorSantokhpuri7‘ਕੁੱਕੜ ਖੇਹ ਉਡਾਈਆਪਣੇ ਸਿਰ ਵਿੱਚ ਪਾਈ’ ਵਾਲਾ ਹਾਲ ਹੋਇਆ ਪਿਆ ਹੈ ...
(18 ਨਵੰਬਰ 2021)

 

ਜਿਵੇਂ ਕੁੱਕੜ-ਕੁੱਕੜੀਆਂ, ਕੁੱਤੇ-ਕੁੱਤੀਆਂ, ਸੂਰ-ਸੂਰਨੀਆਂ, ਆਵਾਰਾ ਗਊਆਂ, ਸਾਨ੍ਹ ਤੇ ਹੋਰ ਪਸ਼ੂ-ਪੰਛੀ ਰੂੜੀ ਜਾਂ ਕੂੜੇ ਦੇ ਢੇਰਾਂ ਉੱਪਰ ਆਪਣੇ ਖਾਣ ਲਈ ਚੀਜ਼ਾਂ ਦੀ ‘ਸਰਚ’ ਕਰਦੇ ਹਨ, ਇਵੇਂ ਹੀ ਸਾਡਾ ਜੀਅ ਕਰਦਾ ਸੀ ਕਿ ਅਸੀਂ ਵੀ ਗੰਦਗੀ ਉੱਪਰ ‘ਰਿਸਰਚ’ ਕਰੀਏਇਸ ਲਈ ਅਸੀਂ ਪਿਛਲੇ ਕਈ ਦਿਨਾਂ ਤੋਂ ਗੰਦਗੀ ਉੱਤੇ ‘ਰਿਸਰਚ’ ਕਰ ਰਹੇ ਸਾਂਰਿਸਰਚ ਕਰਨ ’ਤੇ ਅਸੀਂ ਸਰਚ ਕੀਤੀ ਕਿ ਜਦੋਂ ਬਹੁਤ ਦਿਨਾਂ ਤਕ ਕਿਸੇ ਵੀ ਕਿਸਮ ਦੀ ਗੰਦਗੀ ਜਿੱਥੇ ਪਈ ਹੋਵੇ, ਉੱਥੇ ਹੀ ਪਈ ਰਹੇ ਤਾਂ ਉਦੋਂ ਗੰਦਗੀ ਅਦਿੱਖ ਹੋ ਜਾਂਦੀ ਹੈਅਦਿੱਖ ਹੋਣ ਕਾਰਨ ਗੰਦਗੀ ਫੈਲਾਉਣ ਵਾਲੇ ਗੰਦਗੀ ਫੈਲਾਉਂਦੇ ਰਹਿੰਦੇ ਹਨਉਨ੍ਹਾਂ ਨੂੰ ਫਿਰ ਗੰਦਗੀ ਨਜ਼ਰ ਆਉਣੋ ਹਟ ਜਾਂਦੀ ਹੈਕੁੱਤੇ ਆਪਣੀਆਂ ਪੂਛਾਂ ਨਾਲ ਆਪਣੀ ਬੈਠਣ ਵਾਲੀ ਥਾਂ ਸਾਫ਼ ਕਰ ਲੈਂਦੇ ਨੇ, ਪਰ ਗੰਦਗੀ ਫੈਲਾਉਣ ਵਾਲੇ ਨਹੀਂ ਕਰਦੇ ਉਂਝ ਅੱਜਕਲ੍ਹ ਜਿਵੇਂ ਵੱਢੀਆਂ ਪੂਛਾਂ ਵਾਲੇ ਕੁੱਤੇ-ਕੁੱਤੀਆਂ ਦੀ ਭਰਮਾਰ ਹੋ ਗਈ ਹੈ, ਇਵੇਂ ਹੀ ਗੰਦ ਪਾਉਣ ਵਾਲੇ ਅਤੇ ਗੰਦਗੀ ਫੈਲਾਉਣ ਵਾਲੇ ਮਨੁੱਖਾਂ ਦੀ ਗਿਣਤੀ ਬੇਸ਼ੁਮਾਰ ਹੋ ਗਈ ਹੈਉਹ ਨਿਧੜਕ ਅਤੇ ਲਾਪਰਵਾਹ ਹੋ ਕੇ ਗੰਦਗੀ ਦੇ ਢੇਰ ਹੋਰ ਉੱਚੇ, ਹੋਰ ਉੱਚੇ ਕਰੀ ਜਾਂਦੇ ਹਨ ਇੱਥੋਂ ਤਕ ਕਿ ਕੂੜੇ ਦੇ ਪਹਾੜ ਖੜ੍ਹੇ ਕਰ ਦਿੰਦੇ ਹਨਯਾਨਿ ਕਿ ਆਪਣੀ ਆਦਤ ਤੋਂ ਬਾਜ਼ ਨਹੀਂ ਆਉਂਦੇਕੁੱਤਿਆਂ ਦੀਆਂ ਪੂਛਾਂ ਕਦੇ ਵੀ ਸਿੱਧੀਆਂ ਨਹੀਂ ਹੁੰਦੀਆਂ, ਇਹ ਵਿੰਗੀਆਂ ਹੀ ਰਹਿੰਦੀਆਂ ਹਨਵੱਢੀਆਂ ਪੂਛਾਂ ਵਾਲਿਆਂ ਨੂੰ ਸਿੱਧ-ਵਿੰਗ ਦਾ ਕੋਈ ਫ਼ਿਕਰ ਨਹੀਂ ਹੁੰਦਾ

ਅਦਿੱਖ ਅਤੇ ਅਨੋਖੀ ਹੋਣ ਕਾਰਨ ਤਰੱਕੀ ਵੀ ਹਰ ਕਿਸੇ ਨੂੰ ਵਿਖਾਈ ਨਹੀਂ ਦਿੰਦੀਤਰੱਕੀ ਉੱਪਰ ਰਿਸਰਚ ਕਰਨ ’ਤੇ ਅਸੀਂ ਲੱਭਿਆ ਕਿ ਆਪਣੇ ਮਹਾਨ ਅਤੇ ਪਿਆਰੇ ਵਤਨ ਦੀ ਅਸੰਖ ਖੇਤਰਾਂ ਵਿੱਚ ਇੰਨੀ ਜ਼ਿਆਦਾ ਅਤੇ ਵਾਧੂ ਤਰੱਕੀ ਹੋਈ ਹੈ ਕਿ ਇਹ ਅਦਿੱਖ ਗੰਦਗੀ ਵਾਂਗ ਹੀ ਅਦਿੱਖ ਹੋ ਗਈ ਹੈਇਸ ਨੂੰ ਨੰਗੀਆਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾਇਸ ਨੂੰ ਸਿਰਫ਼ ਖ਼ੁਰਦਬੀਨ ਨਾਲ ਹੀ ਵੇਖਿਆ ਜਾ ਸਕਦਾ ਹੈਜਾਂ ਫਿਰ ਇਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਦਿਨ-ਰਾਤ ਅਨੋਖੀ ਅਤੇ ਅਖੌਤੀ ਤਰੱਕੀ ਦੇ ਸੋਹਲੇ ਗਾਏ ਜਾ ਸਕਦੇ ਹਨਜਿਵੇਂ ਥਾਂ-ਥਾਂ ਗੰਦਗੀ ਦੇ ਢੇਰ ਪਏ ਹਨ, ਇਵੇਂ ਹੀ ਤਰੱਕੀ ਦੇ ਉੱਚੇ-ਉੱਚੇ ਢੇਰ ਕਈ ਥਾਂਵਾਂ ’ਤੇ ਲੱਗੇ ਪਏ ਹਨਕਈ ਹਾਕਮ, ਨੇਤਾ ਤੇ ਨੇਤਣੀਆਂ, ਨੌਕਰਸ਼ਾਹ, ਦੱਲੇ-ਦਲਾਲ, ਸਰਮਾਏਦਾਰ, ਨਸ਼ਿਆਂ ਦੇ ਸੌਦਾਗਰ, ਠੇਕੇਦਾਰ, ਜੋਤਿਸ਼ੀ, ਅਖੌਤੀ ਬਾਬੇ ਵਗ਼ੈਰਾ ਆਪੋ-ਆਪਣੀ ਅਤੇ ਆਪਣਿਆਂ ਦੀ ਤਰੱਕੀ ਕਰਨ ਵਿੱਚ ਦਿਨ-ਰਾਤ ਮਿਹਨਤ ਤੇ ਲਗਨ ਨਾਲ ਜੁਟੇ ਹੋਏ ਹਨਇਨ੍ਹਾਂ ਦੀ ਚਮਕਦੀ-ਦਮਕਦੀ ਤਰੱਕੀ ਨੇ ਵੱਡੇ-ਵੱਡੇ ਰਿਕਾਰਡ ਕਾਇਮ ਕਰ ਦਿੱਤੇ ਹਨਇਨ੍ਹਾਂ ਸਭਨਾਂ ਦੀ ਰਿਕਾਰਡ-ਤੋੜ ਤਰੱਕੀ ਨੂੰ ਹੀ ਮੁਲਕ ਦੀ ਰਿਕਾਰਡ-ਤੋੜ ਤਰੱਕੀ ਸਮਝਣਾ ਚਾਹੀਦਾ ਹੈਸਮਝਦਾਰ ਤਾਂ ਸਮਝਦੇ ਹਨ, ਲੇਕਿਨ ਬੇਵਕੂਫ਼ ਨਹੀਂ ਸਮਝਦੇਬੇਵਕੂਫ਼ਾਂ ਨੂੰ ਸਮਝਾਉਣ ਲਈ ਹੀ ਤਾਂ ਸਰਕਾਰੀ ਤੇ ਝੋਲੀਚੁੱਕ ਮੀਡੀਆ ਦੇ ਤਵੇ ਉੱਤੇ ਦਿਨ-ਰਾਤ ਇਹ ਰਿਕਾਰਡ ਵਜਾਇਆ ਜਾਂਦਾ ਹੈ, “ਆਪਣੇ ਮੁਲਕ ਨੇ ਹਰੇਕ ਖੇਤਰ ਵਿੱਚ ਰਿਕਾਰਡ ਤੋੜ ਤਰੱਕੀ ਕੀਤੀ ਹੈਜਿਹੜੀ ਤਰੱਕੀ ਪਿਛਲੇ ਸੱਤਰ ਸਾਲਾਂ ਵਿੱਚ ਨਹੀਂ ਹੋਈ, ਉਹ ਹੁਣ ਹੋਈ ਹੈ।”

ਨੁਕਤਾਚੀਨੀ ਕਰਨ ਵਾਲੇ ਬੇਵਕੂਫ਼ ਬੰਦੇ ਨੁਕਤਾਚੀਨੀ ਕਰਦੇ ਰਹਿੰਦੇ ਹਨ, “ਮੁਲਕ ਦੀ ਢੇਰ ਸਾਰੀ ਹੋਈ ਤਰੱਕੀ ਦੇ ਉੱਚੇ-ਉੱਚੇ ਢੇਰਾਂ ਥੱਲੇ ਦੱਬ ਕੇ ਆਮ ਲੋਕਾਂ ਦੀ ਮਾਲੀ ਹਾਲਤ ਸਹਿਕ ਰਹੀ ਹੈਔਖੇ-ਔਖੇ ਸਾਹ ਲੈ ਰਹੀ ਹੈਪਿਛਾਂਹ, ਹੇਠਾਂ ਰਹਿ ਗਏ ਸਾਧਾਰਣ ਲੋਕਾਂ ਦੀ ਤਰੱਕੀ ਕੀ ਧੁੰਦਲੀ, ਅਸਪਸ਼ਟ ਅਤੇ ਅਦਿੱਖ ਹੋ ਗਈ ਹੈ? ਕੀ ਇਹ ਇਸ ਹੀ ਵਜ੍ਹਾ ਕਾਰਨ ਵਿਖਾਈ ਨਹੀਂ ਦਿੰਦੀ?”

ਅਸੀਂ ਬੇਵਕੂਫ਼ ਤੇ ਨਾਸਮਝ ਨੁਕਤਾਚੀਨਾਂ ਨੂੰ ਸਮਝਾਉਣਾ ਚਾਹੁੰਦੇ ਹਾਂ ਕਿ ਉਹ ‘ਕੌਣ ਬਣੇਗਾ ਕਰੋੜਪਤੀ?’ ਕ੍ਰਿਕਟ ਮੈਚ, ਚੀਕ-ਚਿਹਾੜੇ ਵਾਲੇ ਟੀ.ਵੀ. ਪ੍ਰੋਗਰਾਮ, ਫਿਲਮੀ ਅਭਿਨੇਤਰੀਆਂ, ਸੋਹਣੀਆਂ ਮਾਡਲਜ਼ ਅਤੇ ਫੈਸ਼ਨ ਸ਼ੋਅ ਦੀਆਂ ਪਰੀਆਂ ਦੀਆਂ ਪਾਰਦਰਸ਼ੀ ਪੁਸ਼ਾਕਾਂ ਵੇਖ ਕੇ ਖ਼ੁਸ਼ ਹੋ ਲਿਆ ਕਰਨਪਾਰਦਰਸ਼ੀ ਜਲਵੇ ਵੇਖ-ਵੇਖ ਕੇ ਪ੍ਰਸੰਨ ਹੋ ਲਿਆ ਕਰਨਹਰ ਤਰ੍ਹਾਂ ਦੀ ਅਲੂਦਗੀ, ਬੇਹੂਦਗੀ, ਗੰਦਗੀ ਦੀ ਮਾਰ ਸਹਿਣ ਦੀ ਸ਼ਕਤੀ ਖੁਦ ਵਿੱਚ ਪੈਦਾ ਕਰ ਲੈਣਹਰ ਤਰ੍ਹਾਂ ਦੀ ਧੱਕੇਸ਼ਾਹੀ ਤੇ ਤਾਨਾਸ਼ਾਹੀ ਵੀਆਖ਼ਰ ਤੁਸੀਂ, ਅਸੀਂ, ਆਪਾਂ ਸਾਰੇ ਆਮ ਲੋਕ ਇੱਕ ‘ਸ਼ਕਤੀਸ਼ਾਲੀ’ ਮੁਲਕ ਵਿੱਚ ਰਹਿੰਦੇ ਹਾਂ, ਸਾਨੂੰ ਸਹਿਣਸ਼ੀਲ ਤਾਂ ਹੋਣਾ ਹੀ ਪਵੇਗਾ

ਲੰਮੇ ਅਰਸੇ ਤੋਂ ਆਪਣੇ ਪਿਆਰੇ ਵਤਨ ਵਿੱਚ ਵਧਣ-ਫੁੱਲਣ ਅਤੇ ਫੈਲਣ ਕਾਰਨ ਭ੍ਰਿਸ਼ਟਾਚਾਰ ਵੀ ਅਦਿੱਖ ਜਿਹਾ ਹੋ ਗਿਆ ਹੈਗੰਦਗੀ ਤੇ ਅਲੂਦਗੀ ਅਦਿੱਖ ਹੋਣ ਵਾਂਗ ਹੀ ਬਦਗ਼ੁਮਾਨੀ ਵੀ ਅਦਿੱਖ ਹੋ ਗਈ ਹੈਭ੍ਰਿਸ਼ਟਾਚਾਰ ਦਾ ਕੂੜਾ-ਕਚਰਾ ਵੀ ਹੋਰ ਤਮਾਮ ਕੂੜੇ-ਕਚਰੇ ਵਾਂਗ ਥਾਂ ਪੁਰ ਥਾਂ ਢੇਰਾਂ ਦੇ ਢੇਰ ਰੂਪ ਵਿੱਚ ਇਕੱਠਾ ਹੋ ਗਿਆ ਹੈ ਅਤੇ ਹੋ ਰਿਹਾ ਹੈਭ੍ਰਿਸ਼ਟਾਚਾਰ ਦੇ ਢੇਰਾਂ ਦੇ ਭਾਰ ਥੱਲੇ ਦੱਬੀ ਹੋਈ ਦੇਸ਼ ਤੇ ਆਮ ਖ਼ਲਕਤ ਦੀ ਮਾਲੀ ਤਰੱਕੀ ਤੇ ਖ਼ੁਸ਼ਹਾਲੀ ਔਖੇ-ਔਖੇ ਸਾਹ ਲੈ ਰਹੀ ਹੈ

ਸਾਡੀ ਤਹਿਜ਼ੀਬ ਅਤੇ ਸੱਭਿਆਚਾਰ ਦੀ ਮਿੱਟੀ ਕਈ ਗ਼ੈਰਤ ਵਿਹੂਣੇ ਲੋਕਾਂ ਨੇ ਪਲੀਤ ਕਰਕੇ ਰੱਖ ਦਿੱਤੀ ਹੈਅਸ਼ਲੀਲਤਾ ਤੇ ਨੰਗੇਜ਼ਬਾਦ ਦੀ ਗੰਦਗੀ ਦੇ ਢੇਰਾਂ ਵਿੱਚ ਵਾਧਾ ਹੋਈ ਜਾ ਰਿਹਾ ਹੈ‘ਕੁੱਕੜ ਖੇਹ ਉਡਾਈ, ਆਪਣੇ ਸਿਰ ਵਿੱਚ ਪਾਈ’ ਵਾਲਾ ਹਾਲ ਹੋਇਆ ਪਿਆ ਹੈਪਾਰਦਰਸ਼ੀ ਭਾਵ ਨਿਰਮਲ ਹੋਣ ਦੇ ਬਾਵਜੂਦ ਸਾਨੂੰ ਇਮਾਨਦਾਰੀ, ਨੈਤਿਕਤਾ, ਸਚਾਈ, ਨੇਕੀ, ਮੁਹੱਬਤ, ਅਪਣੱਤ ਹਰ ਜਗ੍ਹਾ ਘੱਟ ਵਿਖਾਈ ਦੇ ਰਹੀ ਹੈਇਉਂ ਲੱਗਦਾ, ਜਿਵੇਂ ਸਾਡੀ ਨਜ਼ਰ ਕਮਜ਼ੋਰ ਹੋ ਗਈ ਹੋਵੇ

ਸਾਡੀ ਰਿਸਰਚ ਦਾ ਤੱਤਸਾਰ ਇਹੀ ਹੈ ਕਿ ਤਮਾਮ ਤਰ੍ਹਾਂ ਦੇ ਕੂੜੇ-ਕਚਰੇ ਦੀ ਗੰਦਗੀ ਅਦਿੱਖ ਹੋ ਗਈ ਹੈਗ਼ਰੀਬਾਂ ਦੀ ਤਰੱਕੀ ਅਦਿੱਖ ਹੈਕਈ ਸਿਆਸਤਦਾਨਾਂ ਅਤੇ ਹੋਰ ਅਮੀਰਾਂ ਦੇ ਘਰਾਣਿਆਂ ਦੀ ਤਰੱਕੀ ਬੜੀ ਸਪਸ਼ਟ ਨਜ਼ਰ ਪਈ ਆਉਂਦੀ ਹੈਇਹ ਅਦਿੱਖ ਨਹੀਂਅੱਵਲਤਰੀਨ ਸਚਾਈ ਹੈ

ਹੁਣ ਤਾਂ ਇਉਂ ਲੱਗਦਾ ਹੈ ਜਿਵੇਂ ਹਵਾ, ਪਾਣੀ ਤੇ ਮਿੱਟੀ ਦੀ ਅਲੂਦਗੀ ਵੀ ਅਦਿੱਖ ਹੋ ਗਈ ਹੋਵੇਜੇਕਰ ਅਜਿਹਾ ਨਹੀਂ, ਤਾਂ ਫਿਰ ਤਮਾਮ ਤਰ੍ਹਾਂ ਦੀ ਅਲੂਦਗੀ ਦੇਸ਼-ਦੁਨੀਆਂ, ਜੀਵਨ, ਚੌਗ਼ਿਰਦੇ ਦੇ ਦੁਸ਼ਮਣਾਂ ਨੂੰ ਵਿਖਾਈ ਕਿਉਂ ਨਹੀਂ ਦਿੰਦੀ? ਪਾਰਦਰਸ਼ੀ ਸ਼ਾਸਨ ਤੇ ਪ੍ਰਸ਼ਾਸਨ ਦੇਣ ਦਾ ਦਾਅਵਾ ਕਰਨ ਵਾਲੇ ਹੁਕਮਰਾਨਾਂ ਦੀ ਕਾਰਜ ਪ੍ਰਣਾਲੀ ਤੇ ਨੀਤ ਵਿੱਚੋਂ ਵੀ ਪਾਰਦਰਸ਼ਿਤਾ (ਨਿਰਮਲਤਾ) ਨਹੀਂ ਲੱਭ ਰਹੀਰਿਚਰਚ ਜਾਰੀ ਰੱਖਣੀ ਪਏਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3153)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨੂਰ ਸੰਤੋਖਪੁਰੀ

ਨੂਰ ਸੰਤੋਖਪੁਰੀ

Jalandhar, Punjab, India.
Phone: (91 - 98722-54990)
Email: (
noorsantokhpuri059@gmail.com)