JagdishKMann6ਨਾ ਅੱਗੇ ਥੋੜ੍ਹੀ ਹੋਈ ਐ? ਕਦੇ ਅਕਲ ਨੂੰ ਵੀ ਹੱਥ ਮਾਰ ਲਿਆ ਕਰ। ਇਹਨੇ ਉੱਥੇ ਜਾ ਕੇ ਫੇਰ ਕੋਈ ਨਵਾਂ ਪੰਗਾ ...
(3 ਨਵੰਬਰ 2021)

 

“ਚਾਚੀ! ਜੀਤੋ ਨੂੰ ਸਹੁਰਿਆਂ ਤੋਂ ਲੈਣ ਮੈਂ ਜਾਵਾਂਗਾ।” ਕਈ ਦਿਨਾਂ ਦੀ ਸੋਚ ਵਿਚਾਰ ਤੋਂ ਬਾਅਦ ਇੱਕ ਦਿਨ ਮੈਂ ਚਾਚੀ ਨੂੰ ਕਿਹਾ

“ਚੰਗਾ ਪੁੱਤ!” ਚਾਚੀ ਨੂੰ ਤਾਂ ਜਿਵੇਂ ਚਾਅ ਜਿਹਾ ਚੜ੍ਹ ਗਿਆਚਾਚੀ ਨਾਲ ਸਲਾਹ ਕਰਕੇ ਮੈਂ ਆਪਣੇ ਘਰ ਆ ਗਿਆਛੋਟੀ ਭੈਣ ਦਿਆਲੀ ਨੂੰ ਕੱਪੜੇ ਧੋਣ ਲਈ ਕਹਿ ਕੇ ਆਪ ਮੈਂ ਚਿੱਟੀ ਪੱਗ ਕੱਛੇ ਮਾਰੀ ਤੇ ਲਲਾਰੀ ਤੋਂ ਰੰਗ ਕਰਾਉਣ ਤੁਰ ਪਿਆਬੇਬੇ ਤਾਂ ਕਿੰਨੇ ਹੀ ਦਿਨਾਂ ਤੋਂ ਮੈਂਨੂੰ ਬੁਲਾਉਂਦੀ ਹੀ ਨਹੀਂ ਸੀਉਂਜ ਮੈਂਨੂੰ ਤਿਆਰੀ ਕਰਦੇ ਨੂੰ ਦੇਖ ਕੇ ਉਹ ਸੋਚੀ ਜਾਂਦੀ ਸੀ ਬਈ ਇਹ ਕਿੱਧਰ ਨੂੰ ਤਿਆਰੇ ਖਿੱਚੀ ਫਿਰਦੈ

ਕੁੜੇ ਦਿਆਲੀ! ਇਹਨੇ ਜਾਣੈ ਕਿਤੇ ਲਾਮ ਨੂੰ?” ਬੇਬੇ ਨੇ ਕੋਲ ਜਾ ਕੇ ਕੱਪੜੇ ਧੋਂਦੀ ਦਿਆਲੀ ਨੂੰ ਪੁੱਛਿਆ

“ਆਹੋ ਬੇਬੇ! ਆਂਹਦੈ ਮੈਂ ਚਾਚੀ ਨੂੰ ਮਨਾ ਕੇ ਆਇਆਂ ਬਈ ਜੀਤੋ ਨੂੰ ਲੈਣ ਵਾਸਤੇ ਮੈਂ ਜਾਊਂਗਾ।”

ਇਹ ਗੱਲ ਸੁਣਦਿਆਂ ਹੀ ਬੇਬੇ ਬੁੜਬੁੜ ਕਰਨ ਲੱਗ ਪਈ, ਸ਼ਾਬਾਸ਼ੇ ਬਚਨੀ ਦੀ ਅਕਲ ਦੇਨਾ ਅੱਗੇ ਕੋਈ ਕਸਰ ਬਾਕੀ ਰਹਿਗੀ ਸੀ ਜਿਹੜੀ ਹੁਣ ਪੂਰੀ ਕਰਨੀ ਐਂਉਦੋਂ ਅਗਲੇ ਖੌਰੇ ਕਿਹੜੀ ਸ਼ਰਮ ਨੂੰ ਚੁੱਪ ਕਰ’ਗੇ, ਇਹਦੇ ਰੱਥ ਨੀਂ ਦੀਂਹਦੇ ਕੁੜੀ ਨੂੰ ਉੱਥੇ ਵਸਾਉਣ ਦੇ।”

ਬੇਬੇ ਦੀ ਕੁੜ ਕੁੜ ਆਪਣੇ ਘਰੇ ਤੁਰੀ ਫਿਰਦੀ ਚਾਚੀ ਨੂੰ ਵੀ ਸੁਣ ਗਈ ਸੀ, “ਕੀ ਹੋ ਗਿਆ ਬੇਬੇ!” ਚਾਚੀ ਨੇ ਝਲਿਆਨੀ ਉੱਤੋਂ ਦੀ ਗਲ ਕੱਢ ਕੇ ਪੁੱਛਿਆ

ਨਾ ਹੋ’ਗੇ ਦਾ ਤਾਂ ਤੈਨੂੰ ਜੀਕਣ ਪਤਾ ਈ ਨੀਂ। ਕੁੜੇ ਬਚਨੀ! ਹਰੀ ਨੂੰ ਤੂੰ ਕਿਹੈ ਜੀਤੋ ਨੂੰ ਸਹੁਰਿਆਂ ਤੋਂ ਲਿਆਉਣ ਵਾਸਤੇ?”

“ਆਹੋ ਬੇਬੇ, ਕਿਹਾ ਤਾਂ ਮੈਂ ਈਂ ਸੀ।” ਚਾਚੀ ਬੇਬੇ ਮੂਹਰੇ ਨੀਵੀਂ ਪਾਈ ਖੜ੍ਹੀ ਸੀ

“ਨਾ ਅੱਗੇ ਥੋੜ੍ਹੀ ਹੋਈ ਐ? ਕਦੇ ਅਕਲ ਨੂੰ ਵੀ ਹੱਥ ਮਾਰ ਲਿਆ ਕਰਇਹਨੇ ਉੱਥੇ ਜਾ ਕੇ ਫੇਰ ਕੋਈ ਨਵਾਂ ਪੰਗਾ ਖੜ੍ਹਾ ਕਰ ਦੇਣੈ, ਚੰਗੀ ਰਹੇਂਗੀ ਫੇਰ?”

ਬੇਬੇ ਲੜਨ ਵਾਲਿਆਂ ਵਾਂਗ ਬੋਲੀ ਜਾ ਰਹੀ ਸੀਦੋਹਾਂ ਜਣੀਆਂ ਨੂੰ ਹੀ ਪਤਾ ਨਾ ਲੱਗਾ ਕਦੋਂ ਮੈਂ ਮਲਕੜੇ ਜਿਹੇ ਜਾ ਕੇ ਉਨ੍ਹਾਂ ਦੇ ਪਿੱਛੇ ਖੜ੍ਹ ਗਿਆਮੈਂ ਕਿਹਾ, “ਲੈ ਬੇਬੇ! ਆਏਂ ਕਿਤੇ ਉਹ ਮੈਂਨੂੰ ਮੂੰਹ ਵਿੱਚ ਪਾ ਲੈਣਗੇ? ਮੇਰੇ ਕਿਹੜਾ ਵੰਗਾਂ ਪਾਈਆਂ ਹੋਈਐਂ?ਜਵਾਨੀ ਦੇ ਤਾਅ ਵਿੱਚ ਮੈਂ ਬੇਬੇ ਨੂੰ ਵੀ ਤੱਤਾ ਬੋਲ ਗਿਆ

ਵੇ ਪੁੱਤ! ਮੈਂ ਤਾਂ ਕਹਿੰਨੀ ਆਂ ਤੂੰ ਰਹਿਣ ਈ ਦੇ ਜਾਣ ਨੂੰ, ਆਪਾਂ ਰਾਮ ਸਿਹੁੰ ਨੂੰ ਭੇਜ ਦਿੰਨੇ ਆਂ।” ਬੇਬੇ ਨੇ ਮੈਂਨੂੰ ਮੱਤ ਦੇਣ ਵਜੋਂ ਕਿਹਾ

ਵੇਖ ਬੇਬੇ! ਭਲਾ ਭੇਜ ਹੱਸ ਕੇ, ਭਲਾ ਭੇਜ ਨਰਾਜ ਹੋ ਕੇ, ਜੀਤੋ ਨੂੰ ਸਹੁਰਿਆਂ ਤੋਂ ਲੈਣ ਤਾਂ ਮਹੀਉਂ ਜਾਣੈ।” ਮੈਂ ਬੇਬੇ ਮੂਹਰੇ ਲਛਮਣ ਰੇਖਾ ਖਿੱਚ ਦਿੱਤੀ

“ਚੰਗਾ ਪੁੱਤ! ਤੇਰੀ ਮਰਜੀ ਐ ... ਪਰ ਦੇਖੀਂ ਮੇਰਾ ਸ਼ੇਰ! ਰਹੀਂ ਜਰਾ ਸੰਭਲ ਕੇ ਫੇਰ ਵੀ ਆਪਾਂ ਧੀ ਵਾਲੇ ਆਂ, ਨੀਵੇਂ ਹੋ ਕੇ ਰਹਿਣਾ ਚੰਗਾ ਹੁੰਦਾ ਪੁੱਤ।” ਮਾਂ ਮੁੜ ਮੁੜ ਮੈਂਨੂੰ ਮੱਤਾਂ ਦੇ ਰਹੀ ਸੀ

ਦੂਜੇ ਦਿਨ ਮੈਂ ਸਾਝਰੇ ਹੀ ਉੱਠ ਗਿਆਪੱਲੇ ਬੰਨ੍ਹਣ ਲਈ ਬੇਬੇ ਨੇ ਘਿਓ ਹੱਥ ਲਾਵੀਆਂ ਰੋਟੀਆਂ ਲਾਹ ਦਿੱਤੀਆਂ ਸਨਉੱਤੇ ਦੋ ਫਾੜੀਆਂ ਅੰਬ ਦੇ ਆਚਾਰ ਦੀਆਂ ਰੱਖੀਆਂ ਹੋਈਆਂ ਸਨਰੋਟੀਆਂ ਵਾਲਾ ਪੋਣਾ ਸਾਈਕਲ ਦੇ ਡੰਡੇ ਨਾਲ ਬੰਨ੍ਹ ਕੇ ਮੈਂ ਜੀਤੋ ਦੇ ਸਹੁਰਿਆਂ ਦੇ ਪਿੰਡ ਨੂੰ ਤੁਰ ਪਿਆਵਾਟ ਕਿਹੜਾ ਥੋੜ੍ਹੀ ਸੀ। ਕਿੱਥੇ ਜੰਡਿਆਲੀ ਕਿੱਥੇ ਰੱਬ ਦੀਆਂ ਜੜ੍ਹਾਂ ਵਿੱਚ ਕੁਰਾਲੀ ਤੇ ਉੱਤੋਂ ਮਹੀਨਾ ਹਾੜ੍ਹ ਦਾ ਰੇਤਲਾ ਰਾਹ ਬੱਸ ਕਰਾਈ ਜਾਂਦਾ ਸੀ ਫੇਰ ਵੀ ਮੈਂ ਸਾਰਾ ਜ਼ੋਰ ਲਾ ਕੇ ਸਾਈਕਲ ਤੇਜ਼ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ ਸਾਈਕਲ ਤੋਂ ਵੀ ਤੇਜ਼ ਰਫਤਾਰ ਨਾਲ ਮਨ ਬੀਤੇ ਦਿਨਾਂ ਦੀ ਰੀਲ ਉਧੇੜੀ ਜਾਂਦਾ ਸੀਜੀਤੋ ਮੇਰੇ ਚਾਚੇ ਭਗਤੂ ਦੀ ਧੀ ਸੀ, ਚਹੁੰ ਭਰਾਵਾਂ ਦੀ ਇਕੱਲੀ ਇਕੱਲੀ ਭੈਣ ਬਹੁਤ ਹੀ ਲਾਡਲੀ ਰੱਖ ਕੇ ਪਾਲੀ ਹੋਈ ਸੀਇਸੇ ਕੁੜੀ ਜੀਤੋ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਸੀਦੋਹੀਂ ਪਾਸੀਂ ਇਹ ਪਹਿਲਾ ਵਿਆਹ ਸੀਦੋਹਾਂ ਧਿਰਾਂ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ ਖਰਚ ਵੀ ਰੱਜ ਕੇ ਕੀਤਾਚਾਚੇ ਚਾਚੀ ਦੀ ਖ਼ਾਹਿਸ਼ ਸੀ ਕਿ ਦਾਜ ਵਿੱਚ ਕੋਈ ਵੀ ਚੀਜ਼ ਦੇਣ ਖੁਣੋ ਰਹਿ ਨਾ ਜਾਵੇ

ਬਰਾਤ ਤਾਂ ਰਾਤ ਦੀ ਆਈ ਹੋਈ ਸੀਮਿਲਣੀ ਕਰਨ ਤੋਂ ਬਾਅਦ ਬੜੇ ਹੀ ਆਦਰ ਮਾਣ ਨਾਲ ਚਾਹ ਪਾਣੀ ਤੇ ਰਾਤ ਦੀ ਰੋਟੀ ਕੜਾਹ ਮੰਡੇ ਨਾਲ ਖਵਾਈ ਗਈਅੱਧੀ ਕੁ ਰਾਤ ਨੂੰ ਲਾਵਾਂ ਫੇਰੇ ਹੋਏ ਸਨਲੱਡੂਆਂ ਦੀ ਮਿਠਿਆਈ ਨਾਲ ਸਵੇਰ ਦੀ ਚਾਹ ਬਰਾਤ ਨੂੰ ਜੰਨ ਵਲਾਹੇ ਹੀ ਪਿਆ ਦਿੱਤੀ ਸੀ

ਹੁਣ ਦੁਪਹਿਰ ਦੀ ਰੋਟੀ ਦਾ ਵੇਲਾ ਸੀ ‌ਲਾਗੀ ਕਦੋਂ ਦਾ ਜੰਨ ਵਲਾਹੇ ਖੱਟੀ ਰੋਟੀ ਦਾ ਮਿੱਠਾ ਜਿਹਾ ਸੁਨੇਹਾ ਦੇ ਆਇਆ ਸੀਭੁੱਖ ਲੱਗੀ ਹੋਣ ਕਰਕੇ ਸੁਨੇਹਾ ਮਿਲਦਿਆਂ ਹੀ ਬਾਰਾਤ ਰੋਟੀ ਖਾਣ ਲਈ ਪਹੁੰਚ ਗਈਖੱਟੀਆਂ ਗੁਲਾਬੀ ਪੱਗਾਂ ਵਾਲੇ ਚੋਬਰਾਂ ਦੇ ਗਲੀਂ ਪਾਏ ਸੋਨੇ ਦੇ ਕੈਂਠੇ ਪਾਏ ਹੋਏ ਸਨਪੰਡਾਲ ਦੇ ਇੱਕ ਪਾਸੇ ਬੈਠਾ ਨੱਥੂ ਹਲਵਾਈ ਜਲੇਬੀਆਂ ਕੱਢ ਰਿਹਾ ਸੀਮਿਠਾਸ ਭਰੀ ਖੁਸ਼ਬੋ ਮਨਾਂ ਨੂੰ ਮੁਗਧ ਕਰੀ ਜਾ ਰਹੀ ਸੀਸੱਗੀ ਫੁੱਲਾਂ ਵਾਲੀਆਂ ਗੀਤ ਗਾਉਂਦੀਆਂ ਕੁੜੀਆਂ ਦੇ ਵੰਝਲੀ ਵਰਗੇ ਬੋਲਾਂ ਨਾਲ ਰੂਹ ਨਸ਼ਿਆਈ ਜਾ ਰਹੀ ਸੀਸੱਜ ਵਿਆਹੀਆਂ ਵਹੁਟੀਆਂ ਦੇ ਬੁਲਬੁਲ ਟੀਨ ਤੇ ਦਿਲ ਕੀ ਪਿਆਸ ਦੇ ਸੂਟ, ਲਹਿੰਗੇ ਸੱਚਮੁੱਚ ਹੀ ਦਿਲ ਦੀ ਪਿਆਸ ਬੁਝਾ ਰਹੇ ਸਨਹਰ ਪਾਸੇ ਖੁਸ਼ੀਆਂ ਤੇ ਖੇੜੇ ਸਨਹਾਸੇ ਮਖੌਲ ਉਡ ਰਹੇ ਸਨਖੁੱਲ੍ਹੀਆਂ ਟਿੱਚਰਾਂ ਹੋ ਰਹੀਆਂ ਸਨਪੂਰੀ ਸ਼ੁਕੀਨੀ ਲਾ ਕੇ ਮੈਂ ਵੀ ਮੁੰਡਿਆਂ ਦੇ ਨਾਲ ਪਰੀਹਾ ਲੱਗਿਆ ਉਡਿਆ ਫਿਰਦਾ ਸਾਂ

ਅਚਾਨਕ ਹੀ ਇੱਕ ਅਣਸੁਖਾਵੀਂ ਘਟਨਾ ਵਾਪਰ ਗਈ ਜਿਵੇਂ ਚਲਦੇ ਘਰਾਟ ਵਿੱਚ ਕਿਸੇ ਸ਼ਰਾਰਤੀ ਨੇ ਰੋੜਿਆਂ ਦਾ ਬੁੱਕ ਭਰ ਕੇ ਪਾ ਦਿੱਤਾ ਹੋਵੇਮੇਲਣਾਂ ਕੁੜੀਆਂ ਸਿੱਠਣੀਆਂ ਦੇ ਰਹੀਆਂ ਸਨਬਰਾਤੀਆਂ ਦੇ ਹੁਲੀਏ ਬਿਆਨ ਕਰ ਕਰ ਕੇ ਹੇਰੇ ਲਾਏ ਜਾ ਰਹੇ ਸਨਅਚਾਨਕ ਹੀ ਇੱਕ ਚੁਸਤ ਜਿਹਾ ਦਿਸਦਾ ਮੁੰਡਾ ਕੁੜੀਆਂ ਦੇ ਹੇਰੇ ਦਾ ਜਵਾਬ ਮੋੜਨ ਲਈ ਉੱਠ ਕੇ ਖੜ੍ਹਾ ਹੋ ਗਿਆ ਇੱਕ ਬਾਂਹ ਖੜ੍ਹੀ ਕਰਕੇ ਤੇ ਦੂਜਾ ਹੱਥ ਕੰਨ ’ਤੇ ਧਰ ਕੇ ਅਜੇ ਉਹ ਕੁਝ ਬੋਲਣ ਹੀ ਲੱਗਿਆ ਸੀ ਕਿ ਮੈਂ ਜਲੇਬੀਆਂ ਵਾਲੀ ਪਰਾਤ ਨਾਲ ਦੇ ਮੁੰਡੇ ਨੂੰ ਫੜਾ ਕੇ ਉਹਦੇ ਦੋਵੇਂ ਹੱਥ ਹੇਠਾਂ ਕਰਕੇ ਉਸ ਦੇ ਮੌਰਾਂ ਵਿੱਚ ਤਿੰਨ ਚਾਰ ਹੂਰੇ ਜੜ ਦਿੱਤੇ ਮਾਹੌਲ ਇੱਕ ਦਮ ਤਲਖ਼ ਹੋ ਗਿਆ‌ਬਰਾਤ ਦੇ ਬੰਦੇ ਰੁੱਸ ਕੇ ਬਾਹਰ ਜਾਣੇ ਸ਼ੁਰੂ ਹੋ ਗਏ ਤੇ ਸਾਡੇ ਸਿਆਣੇ ਬਜ਼ੁਰਗ ਉਨ੍ਹਾਂ ਨੂੰ ਮਨਾ ਕੇ ਵਾਪਸ ਪੰਡਾਲ ਵਿੱਚ ਲਿਆਉਣ ਲੱਗੇ। ਉਹ ਮੁੰਡਾ ਮੇਰੇ ਵੱਲ ਘੁੱਟਾ ਬਾਟੀ ਝਾਕ ਰਿਹਾ ਸੀਭਾਵੇਂ ਉਸ ਨੇ ਮੇਰੇ ਮੂਹਰੇ ਹੱਥ ਨਹੀਂ ਸੀ ਚੁੱਕਿਆ, ਫੇਰ ਵੀ ਵੰਗਾਰ ਦੇਣ ਵਾਲਿਆਂ ਵਾਂਗ ਮੈਂਨੂੰ ਲਲਕਾਰਿਆ ਸੀ, “ਕਦੇ ਆਈਂ ਤੂੰ ਵੀ ਸਾਡੇ ਪਿੰਡ, ਉੱਥੇ ਦੇਖਾਂਗੇ ਤੈਨੂੰ।” ਵੰਗਾਰ ਨੂੰ ਸਵੀਕਾਰ ਕਰਦੇ ਹੋਏ ਮੈਂ ਵੀ ਛਾਤੀ ਠੋਕ ਕੇ ਆਖ ਦਿੱਤਾ, “ਤੂੰ ਹੁਣੇ ਈਂ ਦੇਖ ਲੀਂ, ਲੈ ਮੈਂ ਈਂ ਆਊਂ ਕੁੜੀ ਨੂੰ ਲੈਣ ਤੇ ਆਊਂ ਵੀ ਇਕੱਲਾ ਈ ਤੂੰ ਕਰਲੀਂ ਇਕੱਠੇ ਜਿੰਨੇ ਮਰਜੀ।” ਇਸੇ ਜ਼ਿਦ ਨੂੰ ਪੁਗਾਉਣ ਲਈ ਅੱਜ ਮੈਂ ਮੁਕਲਾਵੇ ਗਈ ਜੀਤੋ ਨੂੰ ਉਹਦੇ ਸਹੁਰਿਆਂ ਤੋਂ ਲੈਣ ਲਈ ਜਾ ਰਿਹਾ ਸਾਂ

ਰਾਹ ਵਿੱਚ ਖੂਹ ਚਲਦਾ ਦੇਖ ਕੇ ਮੈਂ ਪੋਣੇ ਲੜ ਬੰਨ੍ਹੀ ਰੋਟੀ ਖੋਲ੍ਹ ਕੇ ਖਾਣ ਬੈਠ ਗਿਆਰੋਟੀ ਮੁਕਾ ਕੇ ਉੱਥੇ ਹੀ ਦ੍ਰਖਤ ਥੱਲੇ ਪਰਨਾ ਵਿਛਾ ਕੇ ਘੜੀ ਪਲ ਆਰਾਮ ਕੀਤਾ ਤੇ ਫੇਰ ਸਾਈਕਲ ਚੁੱਕ ਕੇ ਤੁਰ ਪਿਆਮਨ ਮੁੜ ਤੋਂ ਸੋਚੀਂ ਪੈ ਗਿਆ, “ਕਿਤੇ ਉਹੀ ਗੱਲ ਨਾ ਹੋਵੇ, ਮੇਰੇ ਗਏ ਤੋਂ ਸੱਚੀਉਂ ਨਾ ਕੋਈ ਜੱਭ ਪੈ ਜੇਘਰ ਦੇ ਤਾਂ ਮੈਂਨੂੰ ਭੇਜ ਕੇ ਪਹਿਲਾਂ ਹੀ ਨਹੀਂ ਸੀ ਖੁਸ਼, ਚੰਗਾ ਰਹਿੰਦਾ ਜੇ ਮੈਂ ਨਾ ਹੀ ਆਉਂਦਾਜੇ ਭਲਾ ਉਹੀਓ ਮੁੰਡਾ ਮੈਂਨੂੰ ਰਾਹ ਵਿੱਚ ਮਿਲ ਗਿਆ ਫੇਰ?” ਪਰ ਮਨ ਵਿਚਲੇ ਜਵਾਨੀ ਦੇ ਅੰਨ੍ਹੇ ਜੋਸ਼ ਨੇ ਫਿਰ ਬੜ੍ਹਕ ਮਾਰੀ, “ਲੈ, ਆਉਂਦਾ ਕਿਮੇਂ ਨਾ! ਉਹਨੂੰ ਈ ਤਾਂ ਮੈਂ ਦੇਖਣ ਆਇਐਂ ਵੱਡੇ ਘੀਲੇ ਨੂੰ।”

ਮਨ ਦੀ ਇਸੇ ਉਧੇੜ ਬੁਣ ਵਿੱਚ ਮੈਂ ਜੀਤੋ ਦੇ ਸਹੁਰੇ ਪਿੰਡ ਪਹੁੰਚ ਗਿਆਪਿੰਡ ਵਿੱਚ ਪਹਿਲੀ ਵਾਰ ਆਇਆ ਹੋਣ ਕਰਕੇ ਘਰ ਤਾਂ ਕਿਸੇ ਤੋਂ ਪੁੱਛਣਾ ਹੀ ਪੈਣਾ ਸੀਜੀਤੋ ਦੇ ਪ੍ਰਾਹੁਣੇ ਦਾ ਤੇ ਉਸ ਦੇ ਸਹੁਰੇ ਦਾ ਨਾਂ ਤਾਂ ਮੈਂ ਪਹਿਲਾਂ ਹੀ ਚਾਚੀ ਤੋਂ ਪੁੱਛ ਕੇ ਤੁਰਿਆ ਸੀਪਿੰਡ ਦੇ ਬਾਹਰਵਾਰ ਜ਼ਿਮੀਂਦਾਰਾਂ ਦਾ ਇੱਕ ਵੱਡਾ ਸਾਰਾ ਘਰ ਸੀ ਇੱਕ ਬੰਦਾ ਟੋਕਰਾ ਚੁੱਕੀ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀਸ਼ਾਇਦ ਘਰ ਦਾ ਸੀਰੀ ਸੀ“ਇਹਤੋਂ ਪੁੱਛਾਂ?” ਮੈਂ ਮਨ ਹੀ ਮਨ ਵਿੱਚ ਸੋਚਿਆਬਾਹਰਲੀ ਕੰਧ ਨਾਲ ਸਾਈਕਲ ਖੜ੍ਹਾ ਕਰ ਕੇ ਮੈਂ ਦਰਵਾਜੇ ਵਿੱਚ ਖਲੋ ਕੇ ਉਸ ਨੂੰ ‘ਭਾਈ ਸਾਅਬ’ ਕਹਿ ਕੇ ਅਵਾਜ਼ ਮਾਰੀਟੋਕਰਾ ਉੱਥੇ ਹੀ ਰੱਖ ਕੇ ਜਦੋਂ ਉਹ ਦਰਵਾਜੇ ਵੱਲ ਨੂੰ ਅਹੁਲਿਆ ਤਾਂ ਮੈਂ ਦੇਖ ਕੇ ਹੱਕਾ ਬੱਕਾ ਰਹਿ ਗਿਆ, ਹੈਂ! ਇਹ ਤਾਂ ਉਹੀ ਬਰਾਤ ਵਾਲਾ ਮੁੰਡਾ ਸੀ

ਉਸਨੇ ਵੀ ਮੈਂਨੂੰ ਪਛਾਣ ਲਿਆ ਸੀਮੇਰੀ ਆਸ ਤੋਂ ਬਿਲਕੁਲ ਉਲਟ ਉਹ ਬੋਲਿਆ, “ਉਏ! ਆ ਬਈ ਸਾਕਾ! ਆ ਬਈ! ਧੰਨਭਾਗ! ਤੇ ਉਦੋਂ ਮੇਰੀ ਹੈਰਾਨੀ ਹੱਦਾਂ ਬੰਨੇ ਟੱਪ ਗਈ ਜਦੋਂ ਉਸਨੇ ਮੈਂਨੂੰ ਘੁੱਟ ਕੇ ਜੱਫੀ ਪਾ ਲਈ

ਭਾਈ ਚਾਚੀ! ਮੈਂ ਤਾਂ ਚੱਲਿਐਂ ਘਰ ਨੂੰ, ਸਾਡੇ ਤਾਂ ਪ੍ਰਾਹੁਣੇ ਆ’ਗੇ ਹੁਣ ਤੁਸੀਂ ਆਪੇ ਈ ਪਾ ਲਿਉ ਪੱਠੇ ਪੁਠੇ।” ਉਹ ਉੱਚੀ ਸਾਰੀ ਬੋਲਿਆ ਤੇ ਮੇਰੇ ਨਾਲ ਹੀ ਘਰ ਨੂੰ ਤੁਰ ਪਿਆ

ਬੇਬੇ! ਚਾਹ ਧਰ ਲੈ, ਆਪਣੇ ਘਰੇ ਪ੍ਰਾਹੁਣੇ ਆਏ ਐ।” ਉਹ ਮਿੰਡਾ ਜੀਤੋ ਦੇ ਸਹੁਰਿਆਂ ਦੇ ਘਰ ਲਿਜਾਣ ਦੀ ਬਜਾਏ ਮੈਂਨੂੰ ਆਪਣੇ ਘਰ ਲੈ ਗਿਆਪ੍ਰਛਾਵੇਂ ਢਲ ਆਏ ਸਨਸੰਵਰੇ ਸੰਵਾਰੇ ਵਿਹੜੇ ਵਿੱਚ ਉਹਦੀ ਬੇਬੇ ਨੇ ਸਾਡੇ ਵਾਸਤੇ ਮੰਜਾ ਡਾਹਿਆ ਹੀ ਸੀ ਕਿ ਉਹ ਆਪਣੀ ਮਾਂ ਨੂੰ ਘੁਰਕ ਕੇ ਪਿਆ, “ਬੇਬੇ! ਬਿਸਤਰਾ ਕੱਢ ਕੇ ਲਿਆ ਪੇਟੀ ਵਿੱਚੋਂ, ਇਹੋ ਜਿਹੇ ਪ੍ਰਾਹੁਣੇ ਕਿਤੇ ਅਲਾਣੇ ਮੰਜੇ ’ਤੇ ਬਿਠਾਈਦੇ ਹੁੰਦੇ ਨੇ?

ਸੋਹਣਾ ਸਾਫ਼ ਸੁਥਰਾ ਬਿਸਤਰਾ ਵਿਛਾ ਕੇ ਉਸਦੀ ਮਾਂ ਚਾਹ ਪਾਣੀ ਦੇ ਆਹਰ ਵਿੱਚ ਲੱਗ ਗਈਮੈਂ ਸਰਸਰੀ ਜਿਹੀ ਨਜ਼ਰ ਘਰ ’ਤੇ ਮਾਰੀਘਰ ਭਾਵੇਂ ਕੱਚਾ ਸੀ ਪਰ ਲਿੱਪਿਆ ਪੋਚਿਆ ਕਿਸੇ ਸੁੱਘੜ ਸਿਆਣੇ ਹੱਥਾਂ ਦੇ ਸਚਿਆਰਪੁਣੇ ਦੀ ਗਵਾਹੀ ਭਰ ਰਿਹਾ ਸੀਮੇਰੇ ਵਾਰ ਵਾਰ ਕਹਿਣ ’ਤੇ ਵੀ ਉਹ ਮੁੰਡਾ ਮੈਂਨੂੰ ਜੀਤੋ ਦੇ ਸਹੁਰਿਆਂ ਦੇ ਘਰ ਛੱਡਣ ਨਹੀਂ ਗਿਆ, ਸਗੋਂ ਮੇਰ ਜਿਹੀ ਨਾਲ ਕਹਿਣ ਲੱਗਾ, “ਦੇਖ ਬਈ ਸਾਕਾ! ਅੱਜ ਦੀ ਰਾਤ ਤੂੰ ਸਾਡਾ ਪ੍ਰਾਹੁਣੈ, ਆਪਾਂ ਕੱਲ੍ਹ ਨੂੰ ਚੱਲਾਂਗੇ ਉੱਧਰ।”

ਮੈਂ ਅਜੇ ਤੀਕ ਉਸਦਾ ਨਾਂ ਵੀ ਨਹੀਂ ਸੀ ਪੁੱਛਿਆਮੈਂ ਤਾਂ ਆਪਣੇ ਵੱਲੋਂ ਕੀਤੀ ਗਲਤੀ ਦੇ ਪਛਤਾਵੇ ਨਾਲ ਹੀ ਦੱਬਿਆ ਜਾ ਰਿਹਾ ਸਾਂ“ਤੇਰਾ ਨਾਂ ਕੀ ਏ ਬੇਲੀਆ?” ਮੈਂ ਝਕਦੇ ਝਕਦੇ ਨੇ ਪੁੱਛਿਆ

“ਬਾਈ ਜੀ! ਮੇਰਾ ਨਾਂ ਰੱਖਾ ਏ, ਮਾਂ ਦਾ ’ਕੱਲਾ ’ਕੱਲਾ ਪੁੱਤ ਆਂਹੋਰ ਕੋਈ ਭੈਣ ਭਰਾ ਨਹੀਂਪਿਉ ਵੀ ਸਿਰ ’ਤੇ ਨਹੀਂ, ਬੱਸ ਅਸੀਂ ਮਾਂ ਪੁੱਤ ਈ ਆਂ।”

ਆਪਣਾ ਨਾਂ ਦੱਸਦੇ ਹੋਏ ਰੱਖੇ ਨੇ ਮੇਰੇ ਬਗੈਰ ਪੁੱਛਿਆਂ ਹੀ ਆਪਣੇ ਬਾਰੇ ਸਾਰੀ ਜਾਣਕਾਰੀ ਦੇ ਦਿੱਤੀਰਾਤ ਨੂੰ ਉਨ੍ਹਾਂ ਮਾਂ ਪੁੱਤ ਨੇ ਮੇਰੀ ਇੰਨੀ ਸੇਵਾ ਕੀਤੀ, ਜਿਵੇਂ ਮੈਂ ਕੋਈ ਵੱਡਾ ਅਮੀਰ ਵਜ਼ੀਰ ਹੋਵਾਂ

ਬਾਈ ਜੀ! ਐਵੇਂ ਘੁੱਟ ਪੀਤੀ ਖਾਧੀ ਵਿੱਚ ਮੈਂ ਮੁੰਡ੍ਹੀਰ ਦੇ ਚੁੱਕੇ ਚੁਕਾਏ ਨੇ ਉਹ ਗਲਤੀ ਕਰ ਲਈ ਸੀ, ਨਹੀਂ ਤਾਂ ਮੈਂ ਕਾਹਨੂੰ ਆਂ ਇਹੋ ਜਿਹਾ।” ਉਸਨੇ ਮੁਆਫ਼ੀ ਮੰਗਣ ਦੇ ਅੰਦਾਜ਼ ਨਾਲ ਮੇਰੇ ਨਾਲ ਗੱਲ ਤੋਰੀ

“ਨਹੀਂ ਯਾਰ! ਵਧੀਕੀ ਤਾਂ ਸਗੋਂ ਮੈਥੋਂ ਹੋਈ ਸੀ, ਮੈਂ ਤਾਂ ਸਗੋਂ ਆਪ …।” ਤੇ ਅਗਾਂਹ ਮੈਂਨੂੰ ਅਹੁੜਿਆ ਹੀ ਨਾ ਕਿ ਕੀ ਕਹਿਣਾ ਹੈ

“ਚੱਲ ਕੋਈ ਨਾ ਸਾਊ! ਵਿਆਹਾਂ ਸ਼ਾਦੀਆਂ ਵਿੱਚ ਇਹੋ ਜਿਹੀਆਂ ਨਿੱਕੀਆਂ ਮੋਟੀਆਂ ਗੱਲਾਂ ਤਾਂ ਹੋ ਈ ਜਾਂਦੀਆਂ ਹੁੰਦੀਆਂ ਨੇ।” ਕੋਲ ਪਈ ਉਸ ਦੀ ਮਾਂ ਨੇ ਹੁੰਗਾਰਾ ਭਰਿਆ

ਸਵੇਰੇ ਜਦੋਂ ਮੈਂ ਉਸ ਦੇ ਨਾਲ ਜੀਤੋ ਦੇ ਸਹੁਰਿਆਂ ਦੇ ਘਰ ਪਹੁੰਚਿਆ ਤਾਂ ਕੁੜੀ ਮੈਂਨੂੰ ਇੱਡੇ ਸਾਝਰੇ ਆਇਆ ਦੇਖ ਕੇ ਘਬਰਾ ਗਈ, “ਵੀਰੇ! ਐਡੇ ਸਵਖਤੇ? ਘਰ ਸੁੱਖ ਤਾਂ ਹੈ?”

“ਹਾਂ! ਘਰ ਤਾਂ ਸਭ ਸੁੱਖ ਸਾਂਦ ਐ ਮੈਂ ਤਾਂ ਕੁੜੇ ਰਾਤ ਦਾ ਆਇਆ ਵਿਆਂਰਾਤੀਂ ਆਹ ਬਾਈ ਨੇ ਆਉਣ ਈ ਨੀਂ ਦਿੱਤਾ ਇੱਧਰ।” ਮੈਂ ਰੱਖੇ ਵੱਲ ਇਸ਼ਾਰਾ ਕਰਕੇ ਦੱਸਿਆਮੈਂ ਚੋਰ ਅੱਖ ਨਾਲ ਦੇਖਿਆ, ਜੀਤੋ ਦਾ ਪ੍ਰਾਹੁਣਾ ਤੇ ਸਹੁਰਾ ਮੁਸਕੜੀਏਂ ਹੱਸੀ ਜਾ ਰਹੇ ਸਨਮੈਂ ਸ਼ਰਮ ਨਾਲ ਧਰਤੀ ਵਿੱਚ ਨਿੱਘਰਦਾ ਜਾ ਰਿਹਾ ਸਾਂਰੱਖਾ ਮੈਂਨੂੰ ਛੱਡ ਕੇ ਘਰ ਨੂੰ ਮੁੜ ਗਿਆ

ਫੇਰ ਪਤਾ ਨਹੀਂ ਮੈਂਨੂੰ ਬੈਠੇ ਬੈਠੇ ਨੂੰ ਕੀ ਸੁੱਝੀ, ਮੈਂ ਜੀਤੋ ਦੀ ਸੱਸ ਨੂੰ ਪੁੱਛਿਆ, “ਮਾਸੀ! ਭਲਾ ਇਹ ਮੁੰਡਾ ਮੰਗਿਆ ਵਿਐ ਕਿਧਰੇ?”

ਕਿਉਂ, ਕੀ ਲੋੜ ਪੈ ਗਈ ਪੁੱਛਣ ਦੀ?” ਅੰਦਰੋਂ ਸੁਚੇਤ ਪਰ ਬਾਹਰੋਂ ਭੋਲੀ ਜਿਹੀ ਬਣਦੀ ਮਾਸੀ ਨੇ ਮੈਂਨੂੰ ਕੁਰੇਦਿਆਮੈਂ ਖੀਸੇ ਵਿੱਚ ਹੱਥ ਪਾ ਕੇ ਚਾਂਦੀ ਦਾ ਇੱਕ ਰੁਪਇਆ ਕੱਢਿਆ ਤੇ ਮਾਸੀ ਦੇ ਹੱਥ ਵਿੱਚ ਫੜਾਉਂਦੇ ਹੋਏ ਨੇ ਕਿਹਾ, “ਲੈ ਆਹ ਰੁਪਈਆ ਫੜਾ ਦੀਂ ਉਨ੍ਹਾਂ ਦੇ ਘਰੇ।”

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3121)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਜਗਦੀਸ਼ ਕੌਰ ਮਾਨ

ਜਗਦੀਸ਼ ਕੌਰ ਮਾਨ

Phone: (91 - 78146 - 98117)
Email: (jagdishkaur7788@gmail.com)