KartikaSingh7ਗੱਲ ਦਾਰੂ ਦੀਆਂ ਬੋਤਲਾਂ ਤੋਂ ਅੱਗੇ ਜਾ ਕੇ ਨਾਗਣੀ ਨੂੰ ਵੀ ਪਿੱਛੇ ਛੱਡ ਗਈ। ਅਫੀਮ ਤੋਂ ਬਾਅਦ ਚਿੱਟੇ ...
(27 ਜੁਲਾਈ 2021)

 

ਲੋਕ ਵਿਰੋਧੀ ਨੀਤੀਆਂ ਦੇ ਚੱਲਦਿਆਂ ਸਾਹਿਤ ਅਤੇ ਗੀਤਾਂ ਦੇ ਜ਼ਰੀਏ ਕਦੇ ਹਥਿਆਰਾਂ, ਕਦੇ ਨਸ਼ਿਆਂ ਅਤੇ ਕਦੇ ਅਸ਼ਲੀਲਤਾ ਵਾਲੀਆਂ ਭਾਵਨਾਵਾਂ ਉਭਾਰ ਕੇ ਸਮਾਜ ਨੂੰ ਪੂਰੀ ਤਰ੍ਹਾਂ ਕਰੂਪ ਕਰ ਦਿੱਤਾ ਗਿਆ ਸੀਜਿਹੜੇ ਚੰਗੇ ਭਲੇ ਉੱਚੇ ਸੁਹਜ ਸੁਆਦ ਵਾਲੇ ਗੀਤ ਸਨ ਉਹਨਾਂ ਨੂੰ ਪਿੱਛੇ ਪਾਉਣ ਅਤੇ ਭੁਲਾਉਣ ਵਾਲੀ ਇੱਕ ਹਨੇਰੀ ਜਿਹੀ ਹੀ ਚਲਾਈ ਗਈਸ਼ਾਇਦ ਇਹ ਬਹੁਤ ਵੱਡੀ ਸਾਜ਼ਿਸ਼ ਹੀ ਸੀਇਸ ਹਨੇਰੀ ਦੌਰਾਨ ਅਜਿਹੇ ਗੀਤ ਬੜੇ ਚੱਲੇ ਕਿ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ …! ਫਿਰ ਇੱਕ ਹੋਰ ਗੀਤ ਆਇਆ- ਨਸ਼ੇ ਦੀਏ ਬੰਦ ਬੋਤਲੇ …!

ਇਹਨਾਂ ਗੀਤਾਂ ਨੂੰ ਨਾ ਤਾਂ ਲਿਖਣ ਲੱਗਿਆਂ ਲਿਖਣ ਵਾਲਿਆਂ ਨੂੰ ਸ਼ਰਮ ਆਈ ਤੇ ਨਾ ਹੀ ਗਾਉਣ ਵਾਲਿਆਂ ਨੂੰਅਜਿਹੇ ਗੀਤਾਂ ਨੇ ਪੰਜਾਬੀ ਦੇ ਬੇਹੱਦ ਸਿਹਤਮੰਦ ਗੀਤ ਵੀ ਭੁਲਾ ਦਿੱਤੇ ਅਤੇ ਸੱਭਿਆਚਾਰ ਨੂੰ ਪ੍ਰਦੂਸ਼ਿਤ ਵੀ ਕਰ ਦਿੱਤਾਲੋਕਾਂ ਦੀ ਸੋਚ ਅਤੇ ਲੋਕਾਂ ਦੇ ਜਜ਼ਬਾਤ ਇਹਨਾਂ ਗੀਤਾਂ ਵਾਂਗ ਪਲੀਤ ਹੋਣ ਲੱਗ ਪਏਥਾਂ ਥਾਂ ਅਜਿਹੀਆਂ ਘਟਨਾਵਾਂ ਵਾਪਰਨ ਲੱਗੀਆਂ ਜਿਹੜੀਆਂ ਸ਼ਰਮਨਾਕ ਸਨ

ਇਸਦਾ ਨਤੀਜਾ ਵੀ ਸਭਨਾਂ ਦੇ ਸਾਹਮਣੇ ਆਇਆਹਥਿਆਰ ਆਮ ਹੋ ਗਏਗੋਲੀਆਂ ਚੱਲਣ ਦੀਆਂ ਘਟਨਾਵਾਂ ਆਮ ਵਾਪਰਨ ਲੱਗੀਆਂਹਥਿਆਰਾਂ ਨਾਲ ਤਸਵੀਰਾਂ ਖਿਚਵਾਉਣ ਦਾ ਫੈਸ਼ਨ ਆਮ ਬਣ ਗਿਆਹਥਿਆਰਾਂ ਨੂੰ ਡਿਗਰੀਆਂ ਵਾਂਗ ਗਲੇ ਵਿੱਚ ਪਾ ਕੇ ਫੋਟੋ ਖਿਚਵਾਈ ਜਾਂਦੀ ਤੇ ਫਿਰ ਸੋਸ਼ਲ ਮੀਡੀਆ ’ਤੇ ਪੋਸਟ ਵੀ ਕੀਤੀ ਜਾਂਦੀ ਬੱਸ ਅਜਿਹੇ ਰਿਵਾਜ ਹੀ ਚੱਲ ਪਏਇਸਦੇ ਨਾਲ ਹੀ ਇਸ ਕਿਸਮ ਦੇ ਫੇਸਬੁੱਕ ਪੇਜ ਵੀ ਬਣ ਗਏਵਿਆਹਾਂ ਸ਼ਾਦੀਆਂ ਤੇ ਸ਼ੌਕੀਆ ਚੱਲਦੀਆਂ ਗੋਲੀਆਂ ਨਾਲ ਮੌਤਾਂ ਵੀ ਹੋਣ ਲੱਗ ਪਈਆਂਹਥਿਆਰਾਂ ਨੂੰ ਆਮ ਕਰਨ ਮਗਰੋਂ ਸਮਾਜ ਅਤੇ ਸਰਕਾਰ ਨੂੰ ਚੇਤੇ ਆਇਆ ਬਈ ਇਹ ਤਾਂ ਕੁਝ ਜ਼ਿਆਦਾ ਹੀ ਗੜਬੜੀ ਹੋ ਗਈ

ਇਸਦੇ ਨਾਲ ਹੀ ਨਸ਼ਿਆਂ ਦੇ ਕਾਰੋਬਾਰ ਸਿਖਰਾਂ ’ਤੇ ਜਾ ਪੁੱਜੇਗੱਲ ਦਾਰੂ ਦੀਆਂ ਬੋਤਲਾਂ ਤੋਂ ਅੱਗੇ ਜਾ ਕੇ ਨਾਗਣੀ ਨੂੰ ਵੀ ਪਿੱਛੇ ਛੱਡ ਗਈਅਫੀਮ ਤੋਂ ਬਾਅਦ ਚਿੱਟੇ ਤਕ ਜਾ ਪਹੁੰਚੀ ਜਿਸਨੇ ਅਣਗਿਣਤ ਘਰਾਂ ਦੇ ਚਿਰਾਗ ਬੁਝਾ ਦਿੱਤੇ

ਸ਼ੁਕਰ ਹੈ ਕਿ ਸਾਡੇ ਸਮਾਜ ਦੇ ਰਾਖਿਆਂ ਨੂੰ ਹੁਣ ਸੋਝੀ ਆਈ ਹੈਹੁਣ ਉਹ ਗੜਬੜੀ ਸੁਧਾਰੀ ਜਾ ਰਹੀ ਹੈਪੰਜਾਬੀ ਸੱਭਿਆਚਾਰ ਨੂੰ ਹੁਣ ਕਿਤਾਬਾਂ ਤੋਂ ਰਾਹਤ ਮਿਲਣ ਦੀ ਆਸ ਬੱਝੀ ਹੈਕਿਤਾਬਾਂ ਤੋਂ ਹੀ ਉਮੀਦ ਨਜ਼ਰ ਆਈ ਹੈਸ਼ਬਦ ਗੁਰੂ ਦਾ ਚਮਤਕਾਰ ਮਹਿਸੂਸ ਹੋਇਆ ਹੈਇਹ ਗੱਲ ਕਿਸੇ ਕ੍ਰਿਸ਼ਮੇ ਤੋਂ ਘੱਟ ਵੀ ਨਹੀਂ ਕਿ ਹੁਣ ਵੱਖ ਵੱਖ ਥਾਂਈਂ ਕਿਤਾਬਾਂ ਦੇ ਲੰਗਰ ਲਗਾਏ ਜਾ ਰਹੇ ਹਨਸਮਾਜ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਖਤਰਨਾਕ ਸਾਜ਼ਿਸ਼ਾਂ ਮਗਰੋਂ ਹੁਣ ਅਸਲੀ ਸਵੱਛਤਾ ਦੀ ਮੁਹਿੰਮ ਚੱਲਣ ਲੱਗੀ ਹੈਮਨਾਂ ਦੀ ਸਵੱਛਤਾਵਿਚਾਰਾਂ ਦੀ ਸਵੱਛਤਾਖੈਰ ਜਬ ਜਾਗੇ ਤਭੀ ਸਵੇਰਾ ਇਸ ਨੂੰ ਜੀ ਆਇਆਂ ਕਹਿਣਾ ਬਣਦਾ ਹੈਹੁਣ ਕਿਤਾਬਾਂ ਵਾਲੀ ਗੱਲ ਨਾਲ ਸਾਡਾ ਸਮਾਜ ਵੀ ਸੁੱਖ ਦਾ ਸਾਹ ਲਵੇਗਾਇਸਦੇ ਦੂਰ ਰਸ ਸਿੱਟੇ ਵੀ ਚੰਗੇ ਹੀ ਨਿਕਲਣਗੇ

ਕਈ ਸਰਕਾਰੀ ਸਕੂਲਾਂ ਵਿੱਚ ਕਿਤਾਬਾਂ ਦੇ ਲੰਗਰਾਂ ਦਾ ਰੁਝਾਨ

ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸੁਖਦੇਵ ਕੌਰ ਦੀ ਰਹਿਨੁਮਾਈ ਹੇਠ ਲਾਇਬ੍ਰੇਰੀ ਇੰਚਾਰਜ ਸ੍ਰੀਮਤੀ ਕਿਰਨਦੀਪ ਕੌਰ, ਸਕੂਲ ਮੀਡੀਆ ਇੰਚਾਰਜ ਸ੍ਰੀਮਤੀ ਹਰਪ੍ਰੀਤ ਕੌਰ ਅਤੇ ਸਮੂਹ ਸਟਾਫ ਸਰਕਾਰੀ ਹਾਈ ਸਕੂਲ ਢੈਪਈ ਵੱਲੋਂ ‘ਲਾਇਬ੍ਰੇਰੀ ਲੰਗਰ’ ਭਾਵ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਅਤੇ ਆਮ ਜਨਤਾ ਨੂੰ ਸਾਹਿਤ ਦੇ ਨਾਲ ਜੋੜਿਆ ਜਾ ਸਕੇਸਿੱਖਿਆ ਵਿਭਾਗ ਦੇ ਇਸ ਨਵੇਕਲੇ ਉਪਰਾਲੇ ਨੂੰ ਪਿੰਡ ਵਾਸੀਆਂ ਅਤੇ ਬੱਚਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ. ਬਲਜਿੰਦਰ ਸਿੰਘ ਅਤੇ ਬਾਕੀ ਮੈਂਬਰਾਂ ਨੇ ਵੀ ਸ਼ਮੂਲੀਅਤ ਕੀਤੀ

ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਵਿੱਚ ਸਰਕਾਰੀ ਹਾਈ ਸਕੂਲ ਕੂਹਲੀ ਖੁਰਦ ਨੇ ਵੀ ਲਾਇਬ੍ਰੇਰੀ ਲੰਗਰ ਲਗਾਇਆ ਗਿਆਸਕੂਲ ਮੁਖੀ ਸ੍ਰੀ ਮਤੀ ਰਜਿੰਦਰ ਕੌਰ ਜੀ, ਸ੍ਰੀ ਮਤੀ ਮੀਨੂੰ ਰਾਣੀ (ਲਾਇਬ੍ਰੇਰੀ ਇੰਚਾਰਜ), ਸ਼੍ਰੀਮਤੀ ਬਲਬੀਰ ਕੌਰ ਸਕੂਲ ਮੀਡੀਆ ਇੰਚਾਰਜ, ਬੀ ਐੱਮ (ਗਣਿਤ) ਸ੍ਰੀ ਕੁਲਵੰਤ ਸਿੰਘ ਜੀ ਸਮਾਜਿਕ ਸਿੱਖਿਆ, ਅੰਗਰੇਜ਼ੀ, ਗਣਿਤ, ਕੰਪਿਊਟਰ ਫੈਕਲਟੀ, ਸਾਇੰਸ, ਪੰਜਾਬੀ ਸਟਾਫ ਆਦਿ ਨੇ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ

ਸਰਕਾਰੀ ਹਾਈ ਸਕੂਲ ਜਵੱਦੀ ਲੁਧਿਆਣਾ ਵੱਲੋਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਲਈ ਲਾਇਬਰੇਰੀ ਲੰਗਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਜਵੱਦੀ ਅਤੇ ਸਨਾਤਨ ਧਰਮ ਮੰਦਰ ਵਿਸ਼ਾਲ ਨਗਰ ਵਿਖੇ ਲਗਾਇਆ ਗਿਆI ਇਸ ਮੌਕੇ ਸ੍ਰੀਮਤੀ ਕਿਰਨ ਗੁਪਤਾ (ਹੈੱਡਮਾਸਟਰ) ਜੀ ਨੇ ਦੱਸਿਆ ਕਿ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹਨ। ਇਨਸਾਨ ਦੇ ਸਭ ਤੋਂ ਔਖੇ ਸਮੇਂ ਦੌਰਾਨ ਕਿਤਾਬਾਂ ਸੱਚੀ ਸੇਧ ਦੇ ਕੇ ਉਸਦੀ ਦੀ ਜ਼ਿੰਦਗੀ ਬਦਲਣ ਦੀ ਸਮਰੱਥਾ ਰੱਖਦੀਆਂ ਹਨI ਇਸ ਲਈ ਵਿਦਿਆਰਥੀਆਂ ਨੂੰ ਵਿਦਿਆਰਥੀ ਜੀਵਨ ਵਿੱਚ ਹੀ ਕਿਤਾਬਾਂ ਦੀ ਸਹੀ ਚੋਣ ਕਰਨਾ ਸਿੱਖ ਲੈਣਾ ਚਾਹੀਦਾ ਹੈI ਕਿਤਾਬਾਂ ਹਰ ਸਮੇਂ ਮਨੁੱਖ ਦਾ ਸਾਥ ਦਿੰਦੀਆਂ ਹਨ I

ਬਾਰ ਬਾਰ, ਥਾਂ ਥਾਂ ਇਹੀ ਸੁਨੇਹਾ ਗੂੰਜ ਰਿਹਾ ਹੈ:

ਜੇ ਪੂਰਾ ਕਰਨਾ ਖੁਆਬਾਂ ਨੂੰ,
ਤਾਂ ਰੱਖਿਓ ਨਾਲ਼ ਕਿਤਾਬਾਂ ਨੂੰ

ਚੰਗਾ ਹੋਵੇ ਜੇਕਰ ਇਹ ਮੁਹਿੰਮ ਸਿਰਫ ਸਰਕਾਰੀ ਰਸਮਾਂ ਅਤੇ ਖਾਨਾਪੂਰੀਆਂ ਤਕ ਹੀ ਸੀਮਿਤ ਨਾ ਰਹੇਸਾਹਿਤਿਕ ਕਿਤਾਬਾਂ ਨੂੰ ਪ੍ਰਕਾਸ਼ਤ ਕਰਾਉਣ ਲਈ ਵੀ ਸਰਕਾਰਾਂ ਸਬਸਿਡੀਆਂ ਦੇਣਇਸ ਮਕਸਦ ਲਈ ਵੀ ਸਮਾਜ ਅੱਗੇ ਆਏਕਿਤਾਬਾਂ ਨੂੰ ਸਿਰਫ ਲਾਗਤ ਮੁੱਲ ਤੇ ਪਾਠਕਾਂ ਤਕ ਪਹੁੰਚਾਇਆ ਜਾਵੇਸਾਹਿਤਿਕ ਕਿਤਾਬਾਂ ਨੂੰ ਰਿਲੀਜ਼ ਕਰਨ ਕਰਾਉਣ ਦੇ ਸਮਾਗਮ ਸਸਤੇ ਬਣਾਏ ਜਾਣਆਰਥਿਕ ਪੱਖੋਂ ਕਮਜ਼ੋਰ ਲੇਖਕਾਂ ਦੀਆਂ ਕਿਤਾਬਾਂ ਨੂੰ ਲੱਭ ਲੱਭ ਕੇ ਛਾਪਿਆ ਜਾਵੇਇੱਕ ਪੁਸਤਕ ਸੱਭਿਆਚਾਰ ਵਾਲਾ ਮਾਹੌਲ ਸਿਰਜਿਆ ਜਾਵੇ ਅਜਿਹਾ ਕੁਝ ਹੋ ਸਕੇ ਤਾਂ ਇਸ ਮੁਹਿੰਮ ਦਾ ਫਾਇਦਾ ਹੋਰ ਵੀ ਜ਼ਿਆਦਾ ਹੋ ਸਕੇਗਾਤਰਕ ਅਧਾਰਿਤ ਵਿਗਿਆਨਕ ਸਾਹਿਤ ਨੂੰ ਵਧੇਰੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ

ਅਖੀਰ ਵਿੱਚ ਓਸ਼ੋ ਦਾ ਹਵਾਲਾ ਵੀ ਜ਼ਰੂਰੀ ਜਾਪਦਾ ਹੈਓਸ਼ੋ ਕਹਿੰਦਾ ਹੈ: ਜਿਸ ਦੇਸ਼ ਦੇ ਸਕੂਲਾਂ ਦੀਆਂ ਛੱਤਾਂ ਬਾਰਿਸ਼ ਆਉਣ ’ਤੇ ਚੋਂਦੀਆਂ ਹੋਣ, ਟਪਕਦੀਆਂ ਹੋਣ, ਪਰ ਉੱਥੋਂ ਦੇ ਮੰਦਰਾਂ ਦੀਆਂ ਛੱਤਾਂ ਸੋਨੇ ਨਾਲ ਜੜੀਆਂ ਹੋਈਆਂ ਹੋਣ ਤਾਂ ਉਹ ਦੇਸ਼ ਕਦੇ ਵਿਕਸਿਤ ਨਹੀਂ ਹੋ ਸਕਦਾ!

ਹੁਣ ਓਸ਼ੋ ਦੀ ਗੱਲ ਦਾ ਗੁੱਸਾ ਕਰੋ ਤੇ ਭਾਵੇਂ ਉਸ ਤੋਂ ਸੇਧ ਲੈ ਲਓ, ਇਹ ਤੁਹਾਡੀ ਮਰਜ਼ੀ ਵੀ ਕਹੀ ਜਾ ਸਕਦੀ ਹੈ ਅਤੇ ਕਿਸਮਤ ਵੀ

*****

(ਕਾਰਤਿਕਾ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੱਤਰਕਾਰੀ ਵਿਭਾਗ ਦੀ ਵਿਦਿਆਰਥਣ ਹੈ।)

***

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2921)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਕਾਰਤਿਕਾ ਸਿੰਘ

ਕਾਰਤਿਕਾ ਸਿੰਘ

Phone: (91 - 94172 42529)
Email: (kartikasingh999@gmail.com)