NarinderS Dhillon7ਉਪਰੋਕਤ ਵੇਰਵੇ ਤੋਂ ਸਪਸ਼ਟ ਹੈ ਕਿ ਇਹ ਤਿੰਨੇ ਕਾਨੂੰਨ ਕਾਲੇ ਭਾਵ ਕਿਸਾਨ ਵਿਰੋਧੀ ਤਾਂ ਹੈ ਹੀ ਹਨ, ਇਹ ...
(30 ਜੂਨ 2021)

 

ਭਾਰਤ ਦੇ ਰਾਸ਼ਟਰਪਤੀ ਨੇ 5 ਜੂਨ 2020 ਨੂੰ ਖੇਤੀ ਵਪਾਰ ਅਤੇ ਜ਼ਰੂਰੀ ਵਸਤਾਂ ਨਾਲ ਸਬੰਧਤ ਤਿੰਨ ਆਰਡੀਨੈਂਸ ਜਾਰੀ ਕੀਤੇ ਸਨਆਰਡੀਨੈਂਸ ਜਾਰੀ ਹੋਣ ਤੋਂ ਬਾਅਦ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਖੇਤੀ ਮਾਹਿਰਾਂ ਨੇ ਇਨ੍ਹਾਂ ਵਿਰੁੱਧ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ17 ਸਤੰਬਰ 2020 ਨੂੰ ਲੋਕ ਸਭਾ ਅਤੇ 20 ਸਤੰਬਰ 2020 ਨੂੰ ਰਾਜ ਸਭਾ ਵਿੱਚ ਕਾਹਲੀ ਕਾਹਲੀ ਇਨ੍ਹਾਂ ਬਿੱਲਾਂ ਨੂੰ ਬਹੁ ਸੰਮਤੀ ਨਾਲ ਪਾਸ ਕਰ ਦਿੱਤਾ ਗਿਆਰਾਜ ਸਭਾ ਵਿੱਚ ਪਾਸ ਕਰਨ ਲਈ ਤਾਂ ਬੜਾ ਹੀ ਗ਼ੈਰਜਮਹੂਰੀ ਅਤੇ ਗੈਰ ਸੰਵਿਧਾਨਕ ਢੰਗ ਵਰਤਿਆ ਗਿਆਨਿਯਮਾਂ ਮੁਤਾਬਕ ਰਾਜ ਸਭਾ ਵਿੱਚ ਜੇਕਰ ਇੱਕ ਵੀ ਮੈਂਬਰ ਕਿਸੇ ਮੁੱਦੇ ਉੱਤੇ ਵੋਟਿੰਗ ਕਰਾਉਣ ਦੀ ਮੰਗ ਕਰੇ ਤਾਂ ਚੇਅਰਮੈਨ ਨਾਂਹ ਨਹੀਂ ਕਰ ਸਕਦਾ ਲੇਕਿਨ ਰਾਜ ਸਭਾ ਵਿੱਚ ਘੱਟ ਗਿਣਤੀ ਦੇ ਡਰ ਕਰਕੇ ਮੈਂਬਰਾਂ ਦੇ ਮੰਗ ਕਰਨ ’ਤੇ ਵੀ ਵੋਟਿੰਗ ਨਹੀਂ ਕਰਵਾਈ ਗਈ ਅਤੇ ਜ਼ੁਬਾਨੀ ਹੀ ਪਾਸ ਹੋਣ ਦਾ ਐਲਾਨ ਕਰ ਦਿੱਤਾ ਗਿਆ ਅਤੇ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇੱਕ ਕਾਲਾ ਪੰਨਾ ਲਿਖ ਦਿੱਤਾ ਗਿਆਇਸ ਤੋਂ ਬਾਅਦ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਐੱਨ .ਡੀ .ਏ.ਵਿੱਚ ਸ਼ਾਮਲ ਪਾਰਟੀਆਂ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਲ ਸੀ ਨੇ ਇਨ੍ਹਾਂ ਨਵੇਂ ਕਾਨੂੰਨਾਂ ਦੀ ਹਮਾਇਤ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ

ਇਹ ਵੱਖਰੀ ਗੱਲ ਹੈ ਕਿ ਲੋਕਾਂ ਦੇ ਵਿਰੋਧ ਅਤੇ ਲੋਕਾਂ ਵਿੱਚ ਆਪਣਾ ਆਧਾਰ ਖੁਰਨ ਦੇ ਡਰ ਕਰਕੇ ਅਕਾਲੀ ਦਲ ਨੂੰ ਐੱਨ ਡੀ ਏ ਵਿੱਚੋਂ ਬਾਹਰ ਆਉਣਾ ਪਿਆ ਅਤੇ ਭਾਜਪਾ ਦਾ ਸਾਥ ਛੱਡਣਾ ਪਿਆ ਜਿਸ ਕਰਕੇ ਇਹ ਅੱਜ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਅਤੇ ਕਿਸਾਨਾਂ ਦੀ ਹਮਾਇਤ ਦਾ ਖੇਖਣ ਕਰ ਰਹੇ ਹਨ ਪ੍ਰੰਤੂ ਇਨ੍ਹਾਂ ਕਾਨੂੰਨਾਂ ਦੀ ਹਮਾਇਤ ਵਿੱਚ ਅਕਾਲੀ ਲੀਡਰਾਂ ਦੇ ਬਿਆਨਾਂ ਦੀਆਂ ਅਖਬਾਰੀ ਸੁਰਖੀਆਂ ਅਤੇ ਵੀਡੀਓ ਅੱਜ ਵੀ ਇਨ੍ਹਾਂ ਦਾ ਮੂੰਹ ਚਿੜਾ ਰਹੀਆਂ ਹਨ

ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਬੜੀ ਜਲਦੀ ਇਨ੍ਹਾਂ ਕਾਨੂੰਨਾਂ ਵਿੱਚ ਲੁਕੇ ਹੋਏ ਸਰਕਾਰ ਦੇ ਪੂੰਜੀਪਤੀਆਂ ਲਈ ਹੇਜ ਅਤੇ ਕਿਸਾਨ ਵਿਰੋਧੀ ਸਾਜ਼ਿਸ਼ ਨੂੰ ਪਛਾਣ ਲਿਆ ਤੇ ਸੰਘਰਸ਼ ਸ਼ੁਰੂ ਕਰ ਦਿੱਤਾਨਰਿੰਦਰ ਮੋਦੀ ਨੇ ਆਪਣੇ ਲੱਛੇਦਾਰ ਭਾਸ਼ਣਾਂ ਵਿੱਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਕਾਨੂੰਨ ਬਣਨ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ, ਕਿਸਾਨ ਕਿਤੇ ਵੀ ਜਾ ਕੇ ਆਪਣੀ ਜਿਣਸ ਵੇਚ ਸਕਣਗੇ, ਵਿਚੋਲੀਏ ਬਾਹਰ ਕਰ ਦਿੱਤੇ ਜਾਣਗੇ ਵਗੈਰਾ ਵਗੈਰਾਕਿਸਾਨ ਜਥੇਬੰਦੀਆਂ ਦਾ ਪੰਜਾਬ ਤੋਂ ਸ਼ੁਰੂ ਹੋਇਆ ਸੰਘਰਸ਼ ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚ ਗਿਆ ਤੇ ਹੌਲੀ ਹੌਲੀ ਸਾਰੇ ਦੇਸ਼ ਵਿੱਚ ਫੈਲ ਗਿਆਕਿਸਾਨ ਇਨ੍ਹਾਂ ਕਾਨੂੰਨਾਂ ਨੂੰ ‘ਕਾਲੇ ਕਾਨੂੰਨ’ ਆਖਦੇ ਹਨ ਅਤੇ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਘੱਟੋ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰਦੇ ਹਨ ਇਸਦੇ ਵਿਰੋਧ ਵਿੱਚ ਭਾਜਪਾ ਨੇਤਾ ਬੜੀ ਢੀਠਤਾਈ ਨਾਲ ਆਖਦੇ ਹਨ ਕਿ ਦੱਸੋ ਇਨ੍ਹਾਂ ਕਾਨੂੰਨਾਂ ਵਿੱਚ ਕਾਲ਼ਾ ਕੀ ਹੈ? ਇਹ ਕਾਨੂੰਨ ਤਾਂ ਕਿਸਾਨਾਂ ਦੇ ਭਲੇ ਲਈ ਹਨ ਆਦਿ

ਭਾਵੇਂ ਇਸ ਸਬੰਧ ਵਿੱਚ ਬਹੁਤ ਕੁਝ ਲਿਖਿਆ ਅਤੇ ਪੜ੍ਹਿਆ ਜਾ ਚੁੱਕਾ ਹੈ ਫਿਰ ਵੀ ਇਨ੍ਹਾਂ ਕਾਨੂੰਨਾਂ ਵਿੱਚ ਕਾਲ਼ਾ ਕੀ ਹੈ, ਆਓ ਇਸ ’ਤੇ ਵਿਚਾਰ ਕਰਦੇ ਹਾਂਇਨ੍ਹਾਂ ਤਿੰਨਾਂ ਕਾਨੂੰਨਾਂ ਤੇ ਗ਼ੈਰਸੰਵਿਧਾਨਕ ਹੋਣ ਦਾ ਕਾਲਾ ਧੱਬਾ ਲੱਗਾ ਹੋਇਆ ਹੈ ਜਿਸ ਬਾਰੇ ਬਹੁਤ ਸਾਰੇ ਸੰਵਿਧਾਨਕ ਅਤੇ ਕਾਨੂੰਨੀ ਮਾਹਿਰ ਵੀ ਸਪਸ਼ਟ ਕਰ ਚੁੱਕੇ ਹਨਕਿਸਾਨ ਆਗੂ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ, ਗ੍ਰਹਿ ਮੰਤਰੀ ਅਮਿਤ ਸ਼ਾਹ, ਪਿਊਸ਼ ਗੋਇਲ ਅਤੇ ਸੋਮ ਪ੍ਰਕਾਸ਼ ਨਾਲ ਵੱਖ ਵੱਖ ਗਿਆਰਾਂ ਮੀਟਿੰਗਾਂ ਵਿੱਚ ਇਨ੍ਹਾਂ ਕਾਨੂੰਨਾਂ ਦੀ ਹਰ ਇੱਕ ਮੱਦ ’ਤੇ ਵਿਚਾਰ ਕਰ ਕੇ ਇਨ੍ਹਾਂ ਨੂੰ ਕਿਸਾਨ ਵਿਰੋਧੀ ਅਤੇ ਗੈਰ ਸੰਵਿਧਾਨਕ ਸਪਸ਼ਟ ਕਰ ਚੁੱਕੇ ਹਨਗੈਰ ਸੰਵਿਧਾਨਕ ਇਸ ਕਰਕੇ ਕਿ ਖੇਤੀਬਾੜੀ ਰਾਜਾਂ ਦਾ ਵਿਸ਼ਾ ਹੈ ਜਿਸ ਕਰਕੇ ਕੇਂਦਰ ਸਰਕਾਰ ਨੂੰ ਇਸ ਸਬੰਧੀ ਕਾਨੂੰਨ ਬਣਾਉਣ ਦਾ ਕੋਈ ਅਧਿਕਾਰ ਨਹੀਂਗੱਲਬਾਤ ਵਿੱਚ ਲਾਜਵਾਬ ਹੋਣ ਤੋਂ ਬਾਅਦ ਪਹਿਲਾਂ ਖੇਤੀ ਮੰਤਰੀ ਸਮੇਤ ਪਿਊਸ਼ ਗੋਇਲ ਕੇਂਦਰੀ ਵਣਜ ਅਤੇ ਰੇਲਵੇ ਮੰਤਰੀ ਅਤੇ ਸੋਮ ਪ੍ਰਕਾਸ਼ ਕੇਂਦਰੀ ਸਨਅਤ ਮੰਤਰੀ ਇਸ ਗੱਲ ਲਈ ਸਹਿਮਤ ਹੋਏ ਸਨ ਕਿ ਸੋਧਾਂ ਜਿੰਨੀਆਂ ਮਰਜ਼ੀ ਕਰਵਾ ਲਓ ਕਾਨੂੰਨ ਰੱਦ ਕਰਨ ਦੀ ਮੰਗ ਨਾ ਕਰੋਇੱਕ ਮੀਟਿੰਗ ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਸੀ ਕਿਸਾਨ ਨੇਤਾਵਾਂ ਮੁਤਾਬਕ ਅਮਿਤ ਸ਼ਾਹ ਨੇ ਖੁਦ ਪੇਸ਼ਕਸ਼ ਕੀਤੀ ਕਿ ਕਾਨੂੰਨ ਰੱਦ ਨਾ ਕਰਵਾਓ, ਸੋਧਾਂ ਹੀ ਇੰਨੀਆਂ ਕਰਵਾ ਲਓ ਕੇ ਸਰਕਾਰ ਦੀ ਹੱਤਕ ਵੀ ਨਾ ਹੋਵੇ ਤੇ ਕਿਸਾਨਾਂ ਦਾ ਮੰਤਵ ਵੀ ਪੂਰਾ ਹੋ ਜਾਵੇਕਿਸਾਨ ਲੀਡਰਾਂ ਸਾਹਮਣੇ ਬਿੱਲੀ ਥੈਲਿਓਂ ਬਾਹਰ ਉਦੋਂ ਆ ਗਈ ਜਦੋਂ ਖੇਤੀ ਮੰਤਰੀ ਦੇ ਮੂੰਹੋਂ ਨਿਕਲ ਹੀ ਗਿਆ ਕਿ ਜੇ ਕਾਨੂੰਨ ਰੱਦ ਕਰਦੇ ਹਾਂ ਤਾਂ ਫਿਰ ਕਾਰਪੋਰੇਟ ਨਾਰਾਜ਼ ਹੋ ਜਾਣਗੇਇਹ ਕਾਨੂੰਨ ਕਿਸਾਨ ਵਿਰੋਧੀ ਹੋਣ ਨੂੰ ਸਰਕਾਰ ਪ੍ਰਵਾਨ ਕਰ ਚੁੱਕੀ ਹੈ ਜਿਸ ਕਰਕੇ ਸੋਧਾਂ ਕਰਨ ਲਈ ਤਤਪਰ ਹੈ ਪਰ ਰੱਦ ਕਰਨ ਤੋਂ ਨਾਂਹ ਕਰਦਿਆਂ ਕਾਰਪੋਰੇਟਾਂ ਦੇ ਹਿਤ ਪਾਲਣਾ ਚਾਹੁੰਦੀ ਹੈ

ਪਹਿਲਾ ਖੇਤੀ ਕਾਨੂੰਨ ‘ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹੂਲਤ) ਐਕਟ 2020’ ਹੈ ਇਸਦੇ ਸ਼ੁਰੂ ਵਿੱਚ ਕਿਹਾ ਗਿਆ ਹੈ ਕਿ ਇਹ ਐਕਟ ਕਿਸਾਨਾਂ ਅਤੇ ਵਪਾਰੀਆਂ ਨੂੰ ਵਿਕਰੀ ਅਤੇ ਖ਼ਰੀਦ ਲਈ ਆਜ਼ਾਦੀ ਪ੍ਰਦਾਨ ਕਰਦਾ ਹੈ ਅਤੇ ਮੁਕਾਬਲੇ ਵਾਲੇ ਬਦਲਵੇਂ ਚੈਨਲਾਂ ਰਾਹੀਂ ਲਾਹੇਵੰਦ ਭਾਅ ਦੇਣ ਲਈ ਅਤੇ ਰੁਕਾਵਟ ਰਹਿਤ ਅੰਤਰ ਰਾਜੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਹੈਪਰ ਜਦ ਇਸਦੀਆਂ ਵੱਖ ਵੱਖ ਮੱਦਾਂ ਨੂੰ ਘੋਖਵੀਂ ਨਜ਼ਰ ਨਾਲ ਪੜ੍ਹਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਇਹ ਐਗਰੀਕਲਚਰਲ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ (ਏ. ਪੀ .ਐਮ .ਸੀ.) ਤਹਿਤ ਚੱਲ ਰਹੀਆਂ ਮੰਡੀਆਂ, ਯਾਨੀ ਸਰਕਾਰੀ ਮੰਡੀਆਂ ਦਾ ਖਾਤਮਾ ਕਰਕੇ ਪ੍ਰਾਈਵੇਟ ਮੰਡੀਆਂ ਰਾਹੀਂ ਕਿਸਾਨਾਂ ਨੂੰ ਕਾਰਪੋਰੇਟ ਲੋਕਾਂ ਦੇ ਅਧੀਨ ਕਰਨ ਦੀ ਯੋਜਨਾ ਹੈਇਸ ਵਿੱਚ ਬੜੀ ਚਲਾਕੀ ਨਾਲ ਉਨ੍ਹਾਂ ਸਾਰੀਆਂ ਵਸਤਾਂ ਨੂੰ ਰਲ ਗੱਡ ਕੀਤਾ ਗਿਆ ਹੈ ਜੋ ਕੇਂਦਰ ਸਰਕਾਰ ਦੇ ਘੇਰੇ ਵਿੱਚ ਨਹੀਂ ਆਉਂਦੀਆਂਮਿਸਾਲ ਦੇ ਤੌਰ ’ਤੇ ਕੇਂਦਰ ਸਰਕਾਰ ਕਣਕ, ਝੋਨਾ, ਸਰ੍ਹੋਂ, ਮੱਕੀ, ਕਪਾਹ, ਨਰਮਾ ਆਦਿ ’ਤੇ ਕਾਨੂੰਨ ਨਹੀਂ ਬਣਾ ਸਕਦੀ, ਇਹ ਸੰਵਿਧਾਨਕ ਪੱਖ ਤੋਂ ਰਾਜਾਂ ਦਾ ਵਿਸ਼ਾ ਹੈ ਪਰ ਇਨ੍ਹਾਂ ਤੋਂ ਤਿਆਰ ਹੋਣ ਵਾਲਾ ਆਟਾ, ਚਾਵਲ, ਤੇਲ, ਰੂੰ ਆਦਿ ਤੇ ਕਾਨੂੰਨ ਬਣਾ ਸਕਦੀ ਹੈਕਿਸਾਨ ਖੇਤੀ ਉਪਜ ਦਾ ਮੰਡੀਕਰਨ ਕਰਦੇ ਹਨ ਵਪਾਰ ਨਹੀਂ ਕਰਦੇ, ਲੇਕਿਨ ਇਸ ਕਾਨੂੰਨ ਦੁਆਰਾ ਬੜੀ ਚਲਾਕੀ ਨਾਲ ਖੇਤੀ ਅਤੇ ਵਪਾਰ ਨੂੰ ਵੀ ਰਲਗੱਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਕਿਸਾਨ ਆਗੂਆਂ ਨੇ ਪਛਾਣ ਲਿਆ, ਖੇਤੀ ਮੰਤਰੀ ਤੇ ਉਸ ਦੀ ਟੀਮ ਨੂੰ ਲਾਜਵਾਬ ਕਰ ਦਿੱਤਾਦੇਸ਼ ਦੀ ਆਜ਼ਾਦੀ ਤੋਂ ਬਾਅਦ ਰਾਜਾਂ ਵਾਸਤੇ ਏ.ਪੀ.ਐੱਮ.ਸੀ. ਐਕਟ ਇਸ ਕਰ ਕੇ ਸਥਾਪਤ ਕੀਤਾ ਗਿਆ ਸੀ ਕਿ ਸਰਕਾਰੀ ਏਜੰਸੀਆਂ ਕਿਸਾਨਾਂ ਤੋਂ ਖ਼ੁਦ ਖ਼ਰੀਦ ਕਰਨ ਤਾਂ ਜੋ ਕਿਸਾਨਾਂ ਨੂੰ ਪੂੰਜੀਪਤੀਆਂ ਦੀ ਲੁੱਟ ਦਾ ਸ਼ਿਕਾਰ ਨਾ ਹੋਣਾ ਪਵੇ ਅਤੇ ਕਿਸਾਨ ਆਸਾਨੀ ਨਾਲ ਆਪਣੀ ਜਿਣਸ ਵੇਚ ਸਕਣ ਅਰਥਾਤ ਕਿਸਾਨਾਂ ਨੂੰ ਆਪਣੀ ਜਿਣਸ ਲਈ ਮੰਡੀਕਰਨ ਕਰਨ ਦੀ ਗਾਰੰਟੀ ਹੋਵੇਇਸ ਨਵੇਂ ਐਕਟ ਵਿੱਚ ਪੂੰਜੀਪਤੀਆਂ ਨੂੰ ਇਹ ਸਹੂਲਤ ਦਿੱਤੀ ਗਈ ਹੈ ਕਿ ਉਹ ਏ.ਪੀ.ਐੱਮ.ਸੀ. ਮੰਡੀ (ਸਰਕਾਰੀ ਮੰਡੀ) ਤੋਂ ਬਾਹਰ ਪ੍ਰਾਈਵੇਟ ਮੰਡੀ ਖੋਲ੍ਹ ਸਕਦੇ ਹਨਉਹ ਪੂੰਜੀਪਤੀ ਜਾਂ ਵਪਾਰੀ ਥੋਕ ਵਪਾਰ, ਪਰਚੂਨ, ਨਿਰਯਾਤ ਜਾਂ ਮੁੱਲ ਵਧਾਉਣ ਤੇ ਮੁਨਾਫਾ ਕਮਾਉਣ ਲਈ ਖ਼ਰੀਦ ਕਰ ਸਕਦਾ ਹੈਉਸ ਨੂੰ ਖਰੀਦੀ ਹੋਈ ਜਿਣਸ ਕਿਸੇ ਵੀ ਰਾਜ ਵਿੱਚ ਲਿਜਾ ਕੇ ਵੇਚਣ ਦੀ ਖੁੱਲ੍ਹ ਹੋਵੇਗੀਮੰਡੀ ਖੋਲ੍ਹਣ ਲਈ ਕੋਈ ਲਾਇਸੈਂਸ ਲੈਣ ਦੀ ਵੀ ਲੋੜ ਨਹੀਂ, ਉਸ ਕੋਲ ਕੇਵਲ ਪੈਨ ਕਾਰਡ ਜਾਂ ਇਨਕਮ ਟੈਕਸ ਐਕਟ 1961 ਦੇ ਅਨੁਸਾਰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤਾ ਕੋਈ ਦਸਤਾਵੇਜ਼ ਹੋਣਾ ਚਾਹੀਦਾ ਹੈਪ੍ਰਾਈਵੇਟ ਮੰਡੀ ਵਿੱਚ ਕੀਤੀ ਖ਼ਰੀਦ ਤੇ ਉਸ ਪੂੰਜੀਪਤੀ ਕੋਲੋਂ ਕੋਈ ਮਾਰਕੀਟ ਫੀਸ, ਟੈਕਸ ਜਾਂ ਸੈੱਸ ਆਦਿ ਨਹੀਂ ਲਿਆ ਜਾਵੇਗਾਇਸ ਸਮੇਂ ਸਰਕਾਰੀ ਮੰਡੀਆਂ ਵਿੱਚ ਖ਼ਰੀਦ ਏਜੰਸੀਆਂ ਤੋਂ ਲਗਭਗ 160 ਰੁਪਏ ਪ੍ਰਤੀ ਕਵਿੰਟਲ ਮਾਰਕੀਟ ਫੀਸ ਅਤੇ ਟੈਕਸ ਆਦਿ ਲਏ ਜਾਂਦੇ ਹਨਇਹ ਰਕਮ ਪਿੰਡਾਂ ਦੀਆਂ ਸੜਕਾਂ ਅਤੇ ਵਿਕਾਸ ਲਈ ਵਰਤੀ ਜਾਂਦੀ ਹੈ ਲੇਕਿਨ ਪੂੰਜੀਪਤੀਆਂ ਤੋਂ ਕੋਈ ਵੀ ਪੈਸਾ ਵਸੂਲ ਨਹੀਂ ਕੀਤਾ ਜਾਵੇਗਾ ਜਿਸ ਨਾਲ ਪਿੰਡਾਂ ਦਾ ਵਿਕਾਸ ਪ੍ਰਭਾਵਤ ਹੋਵੇਗਾ

ਇਸ ਐਕਟ ਵਿੱਚ ਕਾਲਾ ਇਹ ਹੈ ਕਿ ਇਹ ਸਰਕਾਰੀ ਮੰਡੀਆਂ ਨੂੰ ਖਤਮ ਕਰ ਦੇਵੇਗਾਜਦ ਅਡਾਨੀ ਜਾਂ ਅੰਬਾਨੀ ਵਰਗੇ ਮੰਡੀਆਂ ਖੋਲ੍ਹ ਲੈਣਗੇ ਤਾਂ ਉਹ ਕਿਸਾਨਾਂ ਨੂੰ ਆਪਣੇ ਵੱਲ ਖਿੱਚਣ ਲਈ ਇੱਕ ਦੋ ਸਾਲ ਸਰਕਾਰੀ ਮੰਡੀ ਨਾਲੋਂ ਵੱਧ ਭਾਅ ਅਤੇ ਹੋਰ ਸਹੂਲਤਾਂ ਦੇਣਗੇ ਜਿਸਦਾ ਸਿੱਟਾ ਇਹ ਹੋਵੇਗਾ ਕਿ ਕਿਸਾਨ ਪ੍ਰਾਈਵੇਟ ਮੰਡੀ ਦਾ ਰੁਖ਼ ਕਰ ਲੈਣਗੇਕਿਸਾਨਾਂ ਦੇ ਪ੍ਰਾਈਵੇਟ ਮੰਡੀ ਵੱਲ ਜਾਣ ਕਾਰਨ ਹੌਲੀ ਹੌਲੀ ਆੜ੍ਹਤੀਆਂ ਨੂੰ ਆਪਣੀ ਦੁਕਾਨ ਬੰਦ ਕਰਨੀ ਪਵੇਗੀ ਤੇ ਸਰਕਾਰੀ ਮੰਡੀ ਬੰਦ ਹੋ ਜਾਵੇਗੀਜਦ ਸਰਕਾਰੀ ਮੰਡੀ ਬੰਦ ਹੋ ਗਈ ਫਿਰ ਕਿਸਾਨ ਪੂੰਜੀਪਤੀ ਦੀ ਦਾੜ੍ਹ ਹੇਠ ਆ ਜਾਵੇਗਾਉਸ ਦੀ ਜਿਣਸ ਵਿੱਚ ਨੁਕਸ ਕੱਢ ਕੇ ਕਿਹਾ ਜਾਵੇਗਾ ਕਿ ਇਹ ਖ਼ਰੀਦਣ ਦੇ ਯੋਗ ਨਹੀਂਕਿਸੇ ਵੀ ਕਿਸਾਨ ਦੀ ਇਹ ਸਮਰੱਥਾ ਨਹੀਂ ਹੈ ਕਿ ਉਹ ਆਪਣੀ ਜਿਣਸ ਨੂੰ ਕਿਤੇ ਲਾਂਭੇ ਹੋਰ ਮੰਡੀ ਵਿੱਚ ਲਿਜਾ ਕੇ ਵੇਚ ਸਕੇ ਜਿਵੇਂ ਕਿ ਪ੍ਰਧਾਨ ਮੰਤਰੀ ਸਾਹਿਬ ਦਾਅਵਾ ਕਰ ਰਹੇ ਹਨਪੂੰਜੀਪਤੀ ਫਿਰ ਇਹ ਕਹੇਗਾ ਕਿ ਜੇਕਰ ਭਾਅ ਦੋ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਹੈ ਤਾਂ ਅਸੀਂ ਬਾਰਾਂ ਜਾਂ ਚੌਦਾਂ ਸੌ ਰੁਪਏ ਵਿੱਚ ਖਰੀਦ ਸਕਦੇ ਹਾਂਮਜਬੂਰੀ ਵੱਸ ਕਿਸਾਨ ਨੂੰ ਸਸਤੇ ਭਾਅ ’ਤੇ ਹੀ ਆਪਣੀ ਜਿਣਸ ਵੇਚਣੀ ਪਵੇਗੀਇਸ ਤਰ੍ਹਾਂ ਇਹ ਏ.ਪੀ.ਐਮ.ਸੀ. ਮੰਡੀ ਬੰਦ ਹੋਣ ਨਾਲ ਕਿਸਾਨ ਲੁੱਟਿਆ ਜਾਵੇਗਾ ਤੇ ਅੱਜ ਜੋ ਮਾਰਕੀਟ ਫੀਸ ਪਿੰਡਾਂ ਦੇ ਵਿਕਾਸ ਲਈ ਆਉਂਦੀ ਹੈ, ਉਹ ਵੀ ਬੰਦ ਹੋ ਜਾਵੇਗੀ ਪਿੰਡਾਂ ਦਾ ਵਿਕਾਸ ਬੰਦ ਹੋ ਜਾਵੇਗਾ

ਇਸ ਐਕਟ ਦੇ ਅਧਿਆਇ ਤਿੰਨ ਵਿੱਚ ਵਾਦ ਵਿਵਾਦ ਦੇ ਨਿਪਟਾਰੇ ਦਾ ਜੋ ਹੱਲ ਲਿਖਿਆ ਗਿਆ ਹੈ ਉਹ ਉਲਝਣਾਂ ਭਰਪੂਰ, ਕਿਸਾਨ ਵਿਰੋਧੀ ਅਤੇ ਨਿਆਂ ਦੀ ਪ੍ਰਾਪਤੀ ਲਈ ਅਦਾਲਤੀ ਦਰਵਾਜ਼ੇ ਬੰਦ ਕਰਨ ਵਾਲਾ ਹੈਕਿਸਾਨ ਅਤੇ ਵਪਾਰੀ ਦਰਮਿਆਨ ਲੈਣ ਦੇਣ ’ਤੇ ਕੋਈ ਵਿਵਾਦ ਹੋਣ ’ਤੇ ਪੀੜਤ ਧਿਰ ਐੱਸ.ਡੀ.ਐਮ. ਕੋਲ ਜਾਵੇਗੀ. ਐੱਸ.ਡੀ.ਐੱਮ ਦੋਹਾਂ ਧਿਰਾਂ ਦੇ ਦੋ ਦੋ ਮੈਂਬਰ ਲੈ ਕੇ ਇੱਕ ਆਪਣੀ ਮਰਜ਼ੀ ਦਾ ਚੇਅਰਮੈਨ ਲਾ ਕੇ ਬੋਰਡ ਬਣਾਏਗਾ ਉਹ ਬੋਰਡ ਦੋਹਾਂ ਧਿਰਾਂ ਨੂੰ ਸੁਣ ਕੇ ਫ਼ੈਸਲਾ ਦੇਵੇਗਾਜੇ ਉਸ ਫੈਸਲੇ ਬਾਰੇ ਕੋਈ ਧਿਰ ਸਹਿਮਤ ਨਹੀਂ ਤਾਂ ਉਹ ਫਿਰ ਐੱਸ.ਡੀ.ਐੱਮ. ਕੋਲ ਜਾਵੇਗੀ ਐੱਸ.ਡੀ.ਐੱਮ. ਤੀਹ ਦਿਨ ਦੇ ਵਿੱਚ ਫ਼ੈਸਲਾ ਦੇਵੇਗਾਜੇ ਇਹ ਫ਼ੈਸਲਾ ਕਿਸੇ ਧਿਰ ਨੂੰ ਪ੍ਰਵਾਨ ਨਹੀਂ ਤਾਂ ਉਹ ਕੁਲੈਕਟਰ ਕੋਲ ਅਪੀਲ ਕਰੇਗਾਕੁਲੈਕਟਰ ਵੱਲੋਂ ਜੋ ਫੈਸਲਾ ਹੋਵੇਗਾ ਉਹ ਮੰਨਣਾ ਪਵੇਗਾਕੁਲੈਕਟਰ ਕੋਲ ਸਿਵਲ ਕੋਰਟ ਦੀਆਂ ਸਾਰੀਆਂ ਸ਼ਕਤੀਆਂ ਹੋਣਗੀਆਂ ਜਿਸ ਕਰਕੇ ਕੁਲੈਕਟਰ ਦੇ ਫੈਸਲੇ ਵਿਰੁੱਧ ਕਿਸੇ ਅਦਾਲਤ ਵਿੱਚ ਅਪੀਲ ਨਹੀਂ ਹੋ ਸਕਦੀ ਅਤੇ ਨਾ ਹੀ ਕੋਈ ਅਦਾਲਤ ਇਸ ਪ੍ਰਕਿਰਿਆ ਵਿੱਚ ਦਖ਼ਲ ਦੇ ਸਕਦੀ ਹੈਪਾਠਕ ਸਮਝ ਸਕਦੇ ਹਨ ਕਿ ਜਦ ਐੱਸ.ਡੀ.ਐੱਮ. ਜਾਂ ਕੁਲੈਕਟਰ ਜੋ ਸਰਕਾਰੀ ਮੁਲਾਜ਼ਮ ਹਨ, ਕੋਲ ਕੇਸ ਜਾਵੇਗਾ ਤਾਂ ਇਹ ਅਫਸਰ ਅਡਾਨੀ ਜਾਂ ਅੰਬਾਨੀ ਵਿਰੁੱਧ ਅਤੇ ਕਿਸਾਨ ਦੇ ਹਿਤ ਵਿੱਚ ਫੈਸਲਾ ਨਹੀਂ ਦੇ ਸਕਣਗੇਇਨ੍ਹਾਂ ਪੂੰਜੀਪਤੀਆਂ ਦੇ ਖਰੀਦੇ ਹੋਏ ਸਿਆਸੀ ਆਗੂ ਅਫਸਰਾਂ ਅਤੇ ਦਬਾਅ ਪਾ ਕੇ ਫ਼ੈਸਲੇ ਨੂੰ ਜ਼ਰੂਰ ਪ੍ਰਭਾਵਤ ਕਰਨਗੇ ਜੇ ਕੋਈ ਅਧਿਕਾਰੀ ਕਿਸੇ ਬਾਹਰੀ ਪ੍ਰਭਾਵ ਨਾਲ ਫ਼ੈਸਲਾ ਦਿੰਦਾ ਹੈ ਤਾਂ ਉਸ ਵਿਰੁੱਧ ਕੋਈ ਕੇਸ ਨਹੀਂ ਚਲਾਇਆ ਜਾ ਸਕਦਾ ਇਸ ਤਰ੍ਹਾਂ ਇਹ ਐਕਟ ਕਿਸਾਨ ਵਿਰੋਧੀ ਕਾਰਪੋਰੇਟ ਪੱਖੀ ਹੈ ਅਤੇ ਕਿਸਾਨਾਂ ਲਈ ਕਾਲਾ ਕਾਨੂੰਨ ਹੈ

ਦੂਸਰਾ ਐਕਟ ਹੈ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਮੁੱਲ ਆਸ਼ਵਾਸਨ ਅਤੇ ਖੇਤੀ ਸੇਵਾਵਾਂ ਸਮਝੌਤਾ ਐਕਟ 2020. ਇਹ ਐਕਟ ਮੁੱਖ ਰੂਪ ਵਿੱਚ ‘ਸਮਝੌਤਾ ਖੇਤੀਬਾੜੀ’ ਬਾਰੇ ਹੈਉਂਜ ਤਾਂ ਇਹ ਐਕਟ ਬਹੁਤ ਹੀ ਉਲਝਣਾ ਭਰਿਆ ਹੈ ਲੇਕਿਨ ਅਸੀਂ ਸੰਖੇਪ ਰੂਪ ਵਿੱਚ ਜ਼ਿਕਰ ਕਰਾਂਗੇਇਸ ਅਨੁਸਾਰ ਕਿਸਾਨ ਕਿਸੇ ਪਾਰਟੀ ਨਾਲ ਲਿਖਤੀ ਸਮਝੌਤਾ ਕਰੇਗਾ ਜਿਸ ਵਿੱਚ ਵਪਾਰੀ ਪਾਰਟੀ ਬੀਜ, ਰਸਾਇਣਕ ਖਾਦ ਅਤੇ ਨਦੀਨ ਜਾਂ ਕੀੜੇਮਾਰ ਦਵਾਈਆਂ ਆਦਿ ਮੁਹਈਆ ਕਰੇਗੀ ਤੇ ਜੋ ਜਿਣਸ ਪੈਦਾ ਹੋਵੇਗੀ ਉਸ ਨੂੰ ਉਹ ਪਾਰਟੀ ਖ਼ਰੀਦੇਗੀਕਿਸਾਨ ਵੱਲੋਂ ਵਪਾਰੀ ਪਾਰਟੀ ਵੱਲੋਂ ਮੁਹਈਆ ਕੀਤੀਆਂ ਉਪਰੋਕਤ ਸੇਵਾਵਾਂ ਬਦਲੇ ਅਦਾਇਗੀ ਕੀਤੀ ਜਾਵੇਗੀਲਿਖਤੀ ਸਮਝੌਤੇ ਵਿੱਚ ਕਿਸਾਨਾਂ ਵੱਲੋਂ ਪੈਦਾ ਕੀਤੀ ਗਈ ਉਪਜ ਦੀ ਸਪਲਾਈ ਲਈ ਨਿਯਮ, ਸ਼ਰਤਾਂ, ਸਪਲਾਈ ਦਾ ਸਮਾਂ, ਗੁਣਵੱਤਾ, ਗਰੇਡ, ਮਿਆਰ ਅਤੇ ਮਾਪਦੰਡ ਆਦਿ ਨੂੰ ਸ਼ਾਮਲ ਕੀਤਾ ਜਾਵੇਗਾਇਹ ਸਮਝੌਤਾ ਵੀ ਹੋ ਸਕਦਾ ਹੈ ਕਿ ਬੀਜ ਅਤੇ ਖਾਦ ਆਦਿ ਸੇਵਾਵਾਂ ਕਿਸਾਨ ਨਾ ਲਵੇ ਪਰ ਉਪਜ ਦੀ ਗੁਣਵੱਤਾ ਅਤੇ ਲਿਖਤੀ ਸਮਝੌਤਾ ਕਰਨਾ ਪਵੇਗਾਉਪਜ ਆਉਣ ’ਤੇ ਉਸ ਦੀ ਗੁਣਵੱਤਾ, ਗਰੇਡ ਆਦਿ ਦਾ ਫ਼ੈਸਲਾ ਤੀਜੀ ਧਿਰ ਕਰੇਗੀਭਾਰਤ ਵਿੱਚ ਮੌਜੂਦਾ ਸਰਕਾਰੀ ਅਤੇ ਰਾਜਨੀਤਕ ਸਿਸਟਮ ਅਨੁਸਾਰ ਇਹ ਸਪਸ਼ਟ ਹੈ ਕਿ ਤੀਜੀ ਧਿਰ ਪੂੰਜੀਪਤੀ ਦੇ ਪੱਖ ਵਿੱਚ ਭੁਗਤੇਗੀ ਤੇ ਕਿਸਾਨ ਦੀ ਜਿਣਸ ਵਿੱਚ ਕਈ ਨੁਕਸ ਕੱਢੇਗੀ ਜਿਸ ’ਤੇ ਪੂੰਜੀਪਤੀ ਵਪਾਰੀ ਘੱਟ ਕੀਮਤ ’ਤੇ ਖਰੀਦੇਗਾ ਤੇ ਕਿਸਾਨ ਨੇ ਕਿਉਂਕਿ ਲਿਖਤੀ ਸਮਝੌਤਾ ਕੀਤਾ ਹੋਇਆ ਹੈ, ਉਸ ਨੂੰ ਜਿਣਸ ਵੇਚਣੀ ਹੀ ਪਵੇਗੀਇੰਜ ਕਿਸਾਨ ਲੁੱਟਿਆ ਜਾਵੇਗਾਜੇਕਰ ਕੋਈ ਪਾਰਟੀ ਆਪ ਖੇਤੀ ਕਰਨ ਲਈ ਸਮਝੌਤਾ ਕਰੇਗੀ ਤਾਂ ਉਹ ਲੰਮੇ ਸਮੇਂ ਲਈ ਜ਼ਮੀਨ ਲਵੇਗੀਜ਼ਮੀਨ ਸਮਝੌਤੇ ਯਾਨੀ ਠੇਕੇ ’ਤੇ ਲੈ ਕੇ ਇੱਕ ਦੋ ਸਾਲ ਤਾਂ ਉਹ ਪਾਰਟੀ ਠੀਕ ਵਿਹਾਰ ਕਰੇਗੀ ਪਰ ਜਦ ਕਿਸਾਨ ਆਪਣੀ ਖੇਤੀ ਮਸ਼ੀਨਰੀ ਵੇਚ ਵੱਟ ਲਵੇਗਾ ਤੇ ਖੇਤੀ ਕਰਨਯੋਗ ਨਹੀਂ ਰਹੇਗਾ ਫਿਰ ਉਹ ਪਾਰਟੀ ਕਿਸਾਨ ਨਾਲ ਲੈਣ ਦੇਣ ਵਿੱਚ ਠੀਕ ਵਿਹਾਰ ਨਹੀਂ ਕਰੇਗੀ ਅਤੇ ਜ਼ਮੀਨ ਵੀ ਨਹੀਂ ਛੱਡੇਗੀ

ਇਸ ਐਕਟ ਅਨੁਸਾਰ ਲਿਖਤੀ ਸਮਝੌਤਾ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੀ ਬਦਲਿਆ ਜਾਂ ਖ਼ਤਮ ਕੀਤਾ ਜਾ ਸਕਦਾ ਹੈਇਕੱਲੀ ਧਿਰ ਕੁਝ ਵੀ ਨਹੀਂ ਕਰ ਸਕਦੀਇਸ ਵਿਵਾਦ ਨੂੰ ਹੱਲ ਕਰਨ ਦਾ ਢੰਗ ਵੀ ਪਹਿਲਾਂ ਜ਼ਿਕਰ ਕੀਤੇ ਢੰਗ ਵਾਲਾ ਹੀ ਹੈ ਜੋ ਕਿਸਾਨ ਦੇ ਹਿਤ ਵਿੱਚ ਨਹੀਂ ਹੈਤੰਗ ਹੋ ਕੇ ਕਿਸਾਨ ਨੂੰ ਜ਼ਮੀਨ ਵੇਚਣੀ ਵੀ ਪੈ ਸਕਦੀ ਹੈਇਹ ਪਾਸ ਕੀਤੇ ਐਕਟ ਅਮਲ ਵਿੱਚ ਪੇਚੀਦਾ, ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਹਨਇਸ ਐਕਟ ਅਨੁਸਾਰ ਲਿਖਤੀ ਸਮਝੌਤਾ ਇੱਕ ਸਾਲ, ਪੰਜ ਸਾਲ ਜਾਂ ਵੱਧ ਸਮੇਂ ਦਾ ਵੀ ਹੋ ਸਕਦਾ ਹੈਕਿਸਾਨ ਅਤੇ ਵਪਾਰੀ ਦੀ ਖ਼ਰੀਦ ਵੇਚ ਵਿੱਚ ਰਾਜ ਸਰਕਾਰ ਦਾ ਕੋਈ ਕਾਨੂੰਨ ਲਾਗੂ ਨਹੀਂ ਹੋਵੇਗਾਜੇ ਸਮਝੌਤੇ ਵਾਲੀ ਜ਼ਮੀਨ ’ਤੇ ਪੂੰਜੀਪਤੀ ਕਰਜ਼ਾ ਲੈ ਲੈਂਦਾ ਹੈ ਅਤੇ ਉਹ ਵਾਪਸ ਨਹੀਂ ਕਰਦਾ ਜਾਂ ਜ਼ਮੀਨ ਛੱਡ ਕੇ ਚਲਾ ਜਾਂਦਾ ਹੈ ਤਾਂ ਕਿਸਾਨ ਲਈ ਮੁਸ਼ਕਲ ਖੜ੍ਹੀ ਹੋ ਜਾਵੇਗੀ ਇਸ ਵਿਵਾਦ ਵਿੱਚ ਭ੍ਰਿਸ਼ਟ ਹੋ ਚੁੱਕੀ ਸਰਕਾਰੀ ਮਸ਼ੀਨਰੀ ਪੂੰਜੀਪਤੀ ਦਾ ਸਾਥ ਦੇਵੇਗੀ, ਕਿਸਾਨਾਂ ਦਾ ਨਹੀਂਕਿਉਂਕਿ ਕਿਸਾਨ ਅਦਾਲਤ ਵਿੱਚ ਵੀ ਨਹੀਂ ਜਾ ਸਕਦਾ ਇਸ ਲਈ ਉਹਦਾ ਉਜਾੜਾ ਨਿਸ਼ਚਿਤ ਹੋਵੇਗਾ

ਤੀਸਰਾ ਐਕਟ ਜ਼ਰੂਰੀ ਵਸਤਾਂ ਐਕਟ ਵਿੱਚ ਸੋਧ ਕਰਕੇ ਬਣਾਇਆ ‘ਜ਼ਰੂਰੀ ਵਸਤਾਂ(ਸੋਧ) ਐਕਟ 2020’ ਹੈ ਪਹਿਲੇ ਜ਼ਰੂਰੀ ਵਸਤਾਂ ਐਕਟ ਵਿੱਚ ਸਟਾਕ ਕਰਨ ’ਤੇ ਪਾਬੰਦੀਆਂ ਤੈਅ ਕੀਤੀਆਂ ਹੋਈਆਂ ਸਨ ਪਰ ਹੁਣ ਇਸ ਨਵੇਂ ਐਕਟ ਵਿੱਚ ਸਭ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨਕੋਈ ਪੂੰਜੀਪਤੀ ਜਿੰਨਾ ਚਾਹੇ ਸਟਾਕ ਕਰ ਸਕਦਾ ਅਤੇ ਕੀਮਤ ਵਿੱਚ ਵਾਧਾ ਕਰ ਸਕਦਾ ਹੈਇਹ ਸ਼ੱਕ ਪੈਦਾ ਹੁੰਦਾ ਹੈ ਕਿ ਅਡਾਨੀ ਜੋ ਸਾਰੇ ਦੇਸ਼ ਵਿੱਚ ਵੱਡੇ ਵੱਡੇ ਸਾਇਲੋ/ਗੋਦਾਮ ਬਣਾ ਰਿਹਾ ਹੈ, ਉਸ ਨੇ ਕੇਂਦਰ ਸਰਕਾਰ ਵਿੱਚ ਸ਼ਾਮਲ ਰਾਜਨੀਤਕ ਜੁੰਡਲੀ ਨਾਲ ਪਹਿਲਾਂ ਹੀ ਐਕਟ ਪਾਸ ਕਰਨ ਬਾਰੇ ਸਲਾਹ ਮਸ਼ਵਰਾ ਕਰ ਲਿਆ ਹੋਵੇਗਾਇਸ ਐਕਟ ਅਨੁਸਾਰ ਅਡਾਨੀ ਅਤੇ ਅੰਬਾਨੀ ਵਰਗੇ ਕਾਰਪੋਰੇਟ ਘਰਾਣੇ ਚੀਜ਼ਾਂ ਦਾ ਵੱਧ ਤੋਂ ਵੱਧ ਸਟਾਕ ਕਰਕੇ ਚੀਜ਼ਾਂ ਦੀ ਨਕਲੀ ਥੁੜ ਪੈਦਾ ਕਰਨਗੇ ਤੇ ਫਿਰ ਕੀਮਤਾਂ ਵਧਾ ਕੇ ਲੋਕਾਂ ਦੀ ਲੁੱਟ ਕਰਨਗੇਇਸ ਤਰ੍ਹਾਂ ਇਨ੍ਹਾਂ ਪੂੰਜੀਪਤੀਆਂ ਦੇ ਮੁਨਾਫ਼ੇ ਵਿੱਚ ਅਥਾਹ ਵਾਧਾ ਹੋਵੇਗਾਰੋਟੀ ਤਾਂ ਲੋਕਾਂ ਖਾਣੀ ਹੀ ਹੈ, ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਵਸਤਾਂ ਦੀ ਖਰੀਦ ਕਰਨੀ ਹੀ ਪੈਣੀ ਹੈਇਸ ਕਾਨੂੰਨ ਨਾਲ ਵੀ ਅਡਾਨੀ ਅਤੇ ਅੰਬਾਨੀ ਵਰਗੇ ਪੂੰਜੀਪਤੀ ਲੋਕਾਂ ਦਾ ਖੂਨ ਚੂਸਣਗੇਉਂਜ ਵੀ ਇਸ ਐਕਟ ਨਾਲ ਬਲੈਕ ਮਾਰਕੀਟਿੰਗ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਹੈ ਜਿਸ ਕਰਕੇ ਇਸ ਨੂੰ ਕਾਲਾ ਕਾਨੂੰਨ ਕਿਹਾ ਜਾਂਦਾ ਹੈ

ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਐੱਮ.ਐੱਸ.ਪੀ. ਹੈ ਅਤੇ ਰਹੇਗੀ ਪਰ ਇਸ ਨੂੰ ਕਾਨੂੰਨ ਅਧੀਨ ਲਿਆਉਣ ਤੋਂ ਦੌੜ ਰਹੀ ਹੈਸਪਸ਼ਟ ਹੈ ਕਿ ਜਦ ਇਹ ਤਿੰਨੇ ਕਾਨੂੰਨ ਲਾਗੂ ਹੋ ਗਏ ਉਦੋਂ ਐੱਮ.ਐੱਸ.ਪੀ. ਤੋਂ ਵੀ ਹੱਥ ਪਿੱਛੇ ਖਿੱਚ ਲਿਆ ਜਾਵੇਗਾ ਤੇ ਕਾਰਪੋਰੇਟ ਕਿਸਾਨਾਂ ਦੀ ਲੁੱਟ ਕਰਨ ਲਈ ਆਜ਼ਾਦ ਹੋ ਜਾਣਗੇਇਸ ਲਈ ਐੱਮ.ਐੱਸ.ਪੀ. (ਘੱਟੋ ਘੱਟ ਸਮਰਥਨ ਮੁੱਲ) ਦੀ ਗਾਰੰਟੀ ਦੀ ਮੰਗ ਬਿਲਕੁਲ ਜਾਇਜ਼ ਹੈ

ਉਪਰੋਕਤ ਵੇਰਵੇ ਤੋਂ ਸਪਸ਼ਟ ਹੈ ਕਿ ਇਹ ਤਿੰਨੇ ਕਾਨੂੰਨ ਕਾਲੇ ਭਾਵ ਕਿਸਾਨ ਵਿਰੋਧੀ ਤਾਂ ਹੈ ਹੀ ਹਨ, ਇਹ ਲੋਕ ਵਿਰੋਧੀ ਵੀ ਹਨਇਨ੍ਹਾਂ ਦੇ ਲਾਗੂ ਹੋਣ ਨਾਲ ਕੇਵਲ ਕਿਸਾਨ ਹੀ ਨਹੀਂ ਆਮ ਲੋਕਾਂ ਨੂੰ ਵੀ ਨਕਲੀ ਥੁੜ ਅਤੇ ਮਹਿੰਗਾਈ ਦੀ ਚੱਕੀ ਵਿੱਚ ਪਿਸਣਾ ਪਵੇਗਾਪ੍ਰਧਾਨ ਮੰਤਰੀ ਦਾ ਇਹ ਕਹਿਣਾ ਕਿ ਇਨ੍ਹਾਂ ਨਾਲ ਕਿਸਾਨ ਦੀ ਆਮਦਨ ਦੁੱਗਣੀ ਹੋ ਜਾਵੇਗੀ, ਇੱਕ ਭੁਲੇਖਾ ਪਾਊ ਬਿਆਨ ਹੈ ਅਤੇ ਇਹ ਕਹਿਣਾ ਕਿ ਕਿਸਾਨ ਕਿਤੇ ਵੀ ਆਪਣੀ ਜਿਣਸ ਵੇਚ ਸਕੇਗਾ, ਹਾਸੋਹੀਣਾ ਬਿਆਨ ਹੈਦੂਜੇ ਰਾਜ ਜਾਂ ਦੂਰ ਦਰੇਡੇ ਮੰਡੀ ਵਿੱਚ ਆਪਣੀ ਜਿਣਸ ਪੂੰਜੀਪਤੀ ਤਾਂ ਵੇਚ ਸਕਦਾ ਹੈ ਪਰ ਕਿਸਾਨ ਦੀ ਸਮਰੱਥਾ ਨਹੀਂ ਹੈਇਨ੍ਹਾਂ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਅਸਲ ਵਿੱਚ ਸਮੁੱਚੇ ਲੋਕਾਂ ਵਾਸਤੇ ਵੀ ਹੈਇਸ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਭਾਜਪਾ ਅਤੇ ਕੇਂਦਰ ਸਰਕਾਰ ਨੇ ਹਰ ਹਰਬਾ ਵਰਤਿਆ ਹੈ ਜਿੱਥੇ ਧਰਨਾਕਾਰੀ ਕਿਸਾਨਾਂ ਉੱਤੇ ਵੱਖ ਵੱਖ ਤਰ੍ਹਾਂ ਦੇ ਇਲਜ਼ਾਮ ਲਾਏ ਉੱਥੇ ਆਪਣੇ ਹੱਥਠੋਕਿਆਂ ਰਾਹੀਂ ਕੁਝ ਭੋਲੇ ਭਾਲੇ ਕਿਸਾਨਾਂ ਨੂੰ 26 ਜਨਵਰੀ 2021 ਨੂੰ ਲਾਲ ਕਿਲੇ ਲਿਜਾ ਕੇ ਘੜਮੱਸ ਪੈਦਾ ਕਰਨ ਦਾ ਵੀ ਯਤਨ ਕੀਤਾ ਪਰ ਸੂਝਵਾਨ ਕਿਸਾਨ ਲੀਡਰਸ਼ਿੱਪ ਨੇ ਸਰਕਾਰੀ ਚਾਲਾਂ ਨੂੰ ਫੇਲ ਕਰ ਦਿੱਤਾ

ਦਿੱਲੀ ਬੈਠੇ ਕਿਸਾਨਾਂ ਨੂੰ ਸੱਤ ਮਹੀਨੇ ਹੋ ਗਏ ਹਨ ਪਰ ਸਰਕਾਰ ਆਪਣੇ ਹੰਕਾਰ ਵਿੱਚ ਅੜੀ ਹੋਈ ਹੈ ਇੱਕ ਪਾਸੇ ਪ੍ਰਧਾਨ ਮੰਤਰੀ ਲੋਕ ਸਭਾ ਵਿੱਚ ਬਿਆਨ ਦਿੰਦੇ ਹਨ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਇੱਕ ਫੋਨ ਕਾਲ ਦੀ ਦੂਰੀ ’ਤੇ ਹਨ ਪਰ ਦੂਜੇ ਪਾਸੇ ਕਿਸਾਨਾਂ ਵੱਲੋਂ ਗੱਲਬਾਤ ਕਰਨ ਲਈ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ ਦਾ ਵੀ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਕੇਂਦਰੀ ਖੇਤੀ ਮੰਤਰੀ ਗੁੰਮਰਾਹਕੁਨ ਬਿਆਨ ਜਾਰੀ ਕਰ ਰਹੇ ਹਨਸਰਕਾਰ ਨੂੰ ਦੇਸ਼ ਦੇ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਇਹਸਾਸ ਕਰਦਿਆਂ ਤਿੰਨੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਅਤੇ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਦੇਣੀ ਚਾਹੀਦੀ ਹੈਇਹ ਉਹੀ ਐੱਮ.ਐੱਸ.ਪੀ. ਹੈ ਜਿਸ ਦੀ ਕਾਨੂੰਨੀ ਗਾਰੰਟੀ ਲਈ ਨਰਿੰਦਰ ਮੋਦੀ ਨੇ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਪੱਤਰ ਲਿਖਿਆ ਸੀ ਅਤੇ ਪ੍ਰਾਈਵੇਟ ਮੰਡੀਆਂ ਵਿਰੁੱਧ ਅਰੁਣ ਜੇਤਲੀ ਤੇ ਸੁਸ਼ਮਾ ਸਵਰਾਜ ਨੇ ਲੋਕ ਸਭਾ ਵਿੱਚ ਡਟਵਾਂ ਵਿਰੋਧ ਕੀਤਾ ਸੀਭਾਜਪਾ ਸਮਰਥਕਾਂ ਨੂੰ ਇਨ੍ਹਾਂ ਕਾਨੂੰਨਾਂ ਦਾ ਸੱਚ ਸਵੀਕਾਰ ਲੈਣਾ ਚਾਹੀਦਾ ਹੈ ਕਿ ਇਹ ਤਿੰਨੇ ਕਾਨੂੰਨ ਕਾਰਪੋਰੇਟ ਵਰਗ ਦੇ ਹਿਤ ਪਾਲਣ ਵਾਲੇ ਹਨ ਅਤੇ ਕਿਸਾਨਾਂ ਅਤੇ ਆਮ ਲੋਕਾਂ ਲਈ ਕਾਲੇ ਕਾਨੂੰਨ ਹਨਦੇਸ਼ ਦੇ ਵੱਖ ਵੱਖ ਵਰਗਾਂ ਵਾਂਗ ਭਾਜਪਾ ਅੰਦਰ ਸੁਹਿਰਦ ਲੋਕਾਂ ਨੂੰ ਵੀ ਕਿਸਾਨ ਸੰਘਰਸ਼ ਦੀ ਹਮਾਇਤ ਕਰਨੀ ਚਾਹੀਦੀ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2872)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਰਿੰਦਰ ਸਿੰਘ ਢਿੱਲੋਂ

ਨਰਿੰਦਰ ਸਿੰਘ ਢਿੱਲੋਂ

Calgary, Alberta, Canada.
Phone: (587 - 436 - 4032)
Email: (ndrdhillon@yahoo.com)