PavelKussa7ਇਸ ਮੌਜੂਦਾ ਸੰਕਟ ਨੂੰ ਨਜਿੱਠਣ ਦੀ ਅਸਫਲਤਾ ਵਿੱਚ ਫਿਰਕੂ ਤੇ ਪਿਛਾਖੜੀ ਸਿਆਸਤ ਦਾ ...
(2 ਜੂਨ 2021)

 

ਸਾਡੇ ਦੇਸ ਵਿੱਚ ਵਿਆਪਕ ਪੱਧਰ ’ਤੇ ਅੰਧ ਵਿਸਵਾਸਾਂ ਅਤੇ ਗੈਰ ਵਿਗਿਆਨਕ ਧਾਰਨਾਵਾਂ ਦਾ ਬੋਲਬਾਲਾ ਹੈਬਿਮਾਰੀਆਂ ਦੇ ਵਿਗਿਆਨਕ ਇਲਾਜਾਂ ਲਈ ਸਰਕਾਰੀ ਸਿਹਤ ਢਾਚਾਂ ਗੈਰਹਾਜ਼ਰ ਹੋਣ ਕਾਰਨ ਤੇ ਪ੍ਰਾਈਵੇਟ ਸਿਹਤ ਸਹੂਲਤਾਂ ਦੀ ਪਹੁੰਚ ਤੋਂ ਬਾਹਰ ਹੋਣ ਕਾਰਨ ਲੋਕਾਂ ਦੀ ਟੇਕ ਵੱਖ-ਵੱਖ ਪੱਧਰਾਂ ’ਤੇ ਓਹੜ-ਪੋਹੜ ਕਰਨ ਵਿੱਚ ਰਹਿੰਦੀ ਹੈਵਿਸ਼ਾਲ ਪੇਂਡੂ ਖੇਤਰਾਂ ਵਿੱਚ ਤਾਂ ਦੇਸੀ ਵੈਦ ਤੇ ਗੈਰ ਸਿੱਖਿਅਤ ਡਾਕਟਰ ਹੀ ਲੋਕਾਂ ਦਾ ਆਸਰਾ ਹਨਅੰਧ ਵਿਸਵਾਸਾਂ ਕਾਰਨ ਟੂਣੇ-ਟਾਮਣਾਂ ਦਾ ਚੱਕਰ ਵੀ ਚੱਲਦਾ ਹੈਗੈਰ ਵਿਗਿਆਨਕ ਇਲਾਜ ਵਿਧੀਆਂ ਦੀ ਭਰਮਾਰ ਹੈ ਜਿਨ੍ਹਾਂ ਬਿਮਾਰੀਆਂ ਬਾਰੇ ਅਜੇ ਮੈਡੀਕਲ ਵਿਗਿਆਨ ਵੀ ਅਣਜਾਣਤਾ ਦੀ ਪੱਧਰ ’ਤੇ ਹੁੰਦਾ ਹੈ ਉਹਨਾਂ ਬਾਰੇ ਹਾਸਲ ਮੁੱਢਲੀ ਤੇ ਸੀਮਤ ਜਾਣਕਾਰੀ ਦੇ ਅਧਾਰ ’ਤੇ ਕੋਈ ਪੇਸ਼ਬੰਦੀਆਂ ਕਰਨਾ ਜਾਂ ਉਸ ਨੂੰ ਗੰਭੀਰਤਾ ਨਾਲ ਲੈਣਾ ਆਮ ਲੋਕਾਂ ਲਈ ਸੁਭਾਵਿਕ ਜਿਹਾ ਵਰਤਾਰਾ ਨਹੀਂ ਹੁੰਦਾਕਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਲੰਘੇ ਤਜਰਬੇ ਨੇ ਇਹੀ ਦਿਖਾਇਆ ਹੈ ਕਿ ਆਮ ਕਰਕੇ ਲੋਕਾਂ ਦਾ ਹੁੰਗਾਰਾ ਤਰਕ-ਸੰਗਤ ਨਹੀਂ ਹੁੰਦਾਜਾਂ ਤਾਂ ਬਹੁਤ ਜ਼ਿਆਦਾ ਖੌਫ ਦੀ ਪੱਧਰ ’ਤੇ ਵਿਹਾਰ ਕੀਤਾ ਜਾਂਦਾ ਹੈ ਜਾਂ ਫਿਰ ਪੂਰੀ ਤਰ੍ਹਾਂ ਅਵੇਸਲਾਪਣ ਦਿਖਾਇਆ ਜਾਂਦਾ ਹੈ ਤੇ ਇਹ ਯਕੀਨ ਕਰਨਾ ਔਖਾ ਜਾਪਦਾ ਹੈ ਕਿ ਸੱਚਮੁੱਚ ਇਹ ਕੋਈ ਗੰਭੀਰ ਬਿਮਾਰੀ ਹੈਅਜਿਹੇ ਸਮੇਂ ਸਾਡੇ ਤਾਂ ਮੈਡੀਕਲ ਸਟਾਫ ਦੀ ਹਾਲਤ ਅਜਿਹੀ ਹੁੰਦੀ ਹੈ ਜਦਕਿ ਆਮ ਲੋਕ ਤਾਂ ਕਿਹੜੇ ਬਾਗ਼ ਦੀ ਮੂਲੀ ਹਨ

ਉਸ ਤੋਂ ਅੱਗੇ ਸਰਕਾਰਾਂ ਤੇ ਸਮੁੱਚੇ ਰਾਜਕੀ ਢਾਂਚੇ ਪ੍ਰਤੀ ਬੇ-ਭਰੋਸਗੀ ਦੀ ਹਾਲਤ ਇਹ ਹੈ ਕਿ ਉਹਨਾਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਵਿੱਚ ਵੀ ਲੋਕਾਂ ਦਾ ਭਰੋਸਾ ਨਹੀਂ ਬਣਦਾਪਹਿਲਾਂ ਹੀ ਜਿਸ ਅਫਸਰਸਾਹੀ ਤੇ ਪੁਲਿਸ ਮਸ਼ੀਨਰੀ ਰਾਹੀਂ ਇਹ ਕੰਮ ਕੀਤਾ ਜਾਂਦਾ ਹੈ ਉਸਦੀ ਢਲਾਈ ਹੀ ਇਸ ਕੰਮ ਲਈ ਨਹੀਂ ਹੋਈ ਹੁੰਦੀਉਹਨਾਂ ਨੂੰ ਤਾਂ ਲੋਕਾਂ ਨੂੰ ਦਬਾਉਣਾ, ਧਮਕਾਉਣਾ ਹੀ ਆਉਂਦਾ ਹੈ ਤੇ ਇਸ ਸੰਕਟ ਦੌਰਾਨ ਵੀ ਪ੍ਰਚਾਰ ਦੇ ਨਾਂ ਹੇਠ ਉਹਨਾਂ ਨੇ ਆਪਣਾ ਇਹੀ ਕੰਮ ਕੀਤਾ ਹੈਨਾ ਮਕਸਦ ਲੋਕਾਂ ਨੂੰ ਸਮਝਾਉਣ ਦਾ ਸੀ, ਨਾ ਸਮਝਾਉਣ ਵਾਲਾ ਕਿਰਦਾਰ ਹੀ ਹੈਸਮੁੱਚੀ ਰਾਜ ਮਸ਼ੀਨਰੀ ਦੀ ਮਾਨਸਿਕਤਾ ਵਿੱਚ ਇਹ ਗੱਲ ਡੂੰਘੀ ਧਸੀ ਹੋਈ ਹੈ ਕਿ ਲੋਕ ਡੰਡੇ ਦੇ ਹੀ ਯਾਰ ਹਨਕਰੋਨਾ ਸੰਕਟ ਨੂੰ ਜਿਵੇਂ ਮੋਦੀ ਹਕੂਮਤ ਤੇ ਕੈਪਟਨ ਹਕੂਮਤ ਨੇ ਲੋਕ ਵਿਰੋਧੀ ਨਵ ਉਦਾਰਵਾਦੀ ਨੀਤੀਆਂ ਨੂੰ ਅੱਗੇ ਵਧਾਉਣ ਲਈ ਵਰਤਿਆ ਹੈ ਇਸਨੇ ਲੋਕਾਂ ਦੇ ਮਨਾਂ ਵਿੱਚ ਇਹ ਧਾਰਨਾ ਬਣਾਈ ਕਿ ਇਹ ਕੋਈ ਵਾਇਰਸ ਜਾਂ ਬਿਮਾਰੀ ਨਹੀਂ ਹੈ ਸਗੋਂ ਇਹ ਇੱਕ ਵੱਡੀ ਸਾਜ਼ਿਸ਼ ਹੈ ਤੇ ਸਰਕਾਰਾਂ ਵੱਲੋਂ ਆਪਣੀਆਂ ਲੁਟੇਰੀਆਂ ਨੀਤੀਆਂ ਨੂੰ ਲਾਗੂ ਕਰਨ ਦਾ ਇੱਕ ਬਹਾਨਾ ਹੈਅਜਿਹੇ ਮਾਹੌਲ ਦਰਮਿਆਨ ਇਹ ਮਹਾਂਮਾਰੀ ਉੰਨਾ ਸਮਾਂ ਲੋਕਾਂ ਲਈ ਇੱਕ ਸ਼ੱਕੀ ਜਿਹਾ ਮਸਲਾ ਹੀ ਰਹਿੰਦੀ ਹੈ ਜਿੰਨਾਂ ਸਮਾਂ ਇਸਦਾ ਨੇੜਲਾ ਤਜਰਬਾ ਅਮਲ ਨਹੀਂ ਹੰਢਾ ਲਿਆ ਜਾਂਦਾਭਾਵ ਆਪਣੇ ਜਾਣਕਾਰਾਂ ਨੂੰ ਇਸ ਵਿੱਚੋਂ ਲੰਘਦਿਆਂ ਦੇਖ ਨਹੀਂ ਲਿਆ ਜਾਂਦਾ

ਵਿਆਪਕ ਅਨਪੜ੍ਹਤਾ, ਪਛੜੀ ਸਮਾਜੀ ਚੇਤਨਾ ਤੇ ਗੈਰ ਵਿਗਿਆਨਕ ਧਾਰਨਾਵਾਂ ਵਾਲੇ ਇਸ ਸਮਾਜ ਅੰਦਰ ਲੋਕਾਂ ਦੇ ਅਜਿਹੇ ਹੁੰਗਾਰੇ ਲਈ ਜ਼ਿੰਮੇਵਾਰੀ ਸਮੁੱਚੀ ਰਾਜ ਮਸ਼ੀਨਰੀ ਤੇ ਹਕੂਮਤੀ ਤਾਣੇਬਾਣੇ ਸਿਰ ਆਉਂਦੀ ਹੈ, ਜਿਸ ਨੇ ਇਸ ਮਾਹੌਲ ਅੰਦਰ ਲੋਕਾਂ ਨੂੰ ਹਕੀਕਤ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਦਾ ਭਰੋਸਾ ਜਿੱਤਣ ਦਾ ਰੱਤੀ ਭਰ ਵੀ ਉੱਦਮ ਨਹੀਂ ਜੁਟਾਇਆ, ਸਗੋਂ ਘੋਰ ਪਿਛਾਖੜੀ ਅਮਲਾਂ ਦੀ ਨੁਮਾਇਸ਼ ਲਾਈ ਗਈਅਜਿਹੇ ਸਮੇਂ ਹਕੂਮਤਾਂ ਦੀ ਤੇ ਮੁਲਕ ਦੀ ਲੀਡਰਸ਼ਿੱਪ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਵੱਧ ਤੋਂ ਵੱਧ ਹਕੀਕਤ ਦਿਖਾਉਣ ਦਾ ਯਤਨ ਕਰੇਉਹਨਾਂ ਨੂੰ ਬਿਮਾਰੀ ਬਾਰੇ ਚੇਤਨ ਕਰਦਿਆਂ ਉਹਨਾਂ ਦੇ ਹੁੰਗਾਰੇ ਨੂੰ ਤਰਕ ਸੰਗਤ ਬਣਾਉਣ ਦਾ ਯਤਨ ਕਰੇਪਰ ਅਜਿਹਾ ਤਾਂ ਕੋਈ ਡੂੰਘੇ ਲੋਕ ਸਰੋਕਾਰਾਂ ਨੂੰ ਪ੍ਰਣਾਈ ਲੋਕ ਪੱਖੀ ਲੀਡਰਸ਼ਿੱਪ ਹੀ ਕਰ ਸਕਦੀ ਹੈਜਿਹੜੀ ਸਰਕਾਰ ਨੇ ਇਲਾਜ ਜਾਂ ਸਿਹਤ ਸਹੂਲਤਾਂ ਦੇ ਪਸਾਰੇ ਲਈ ਧੇਲਾ ਖਰਚਣਾ ਨਹੀਂ ਸੀ ਸਗੋਂ ਉਲਟਾ ਜਿਸ ਲਈ ਇਹ ਆਪਣੇ ਰਹਿੰਦੇ ਏਜੰਡੇ ਲਾਗੂ ਕਰਨ ਦਾ ਮੌਕਾ ਸੀ, ਉਸ ਤੋਂ ਅਜਿਹੀ ਆਸ ਕੀ ਰੱਖੀ ਜਾ ਸਕਦੀ ਸੀਸਰਕਾਰ ਨੇ ਲੋਕਾਂ ਨੂੰ ਚੇਤਨ ਕਰਨ ’ਤੇ ਸਿਹਤ ਸਹੂਲਤਾਂ ਦਾ ਵਿਆਪਕ ਪਸਾਰਾ ਕਰਨ ਦੀ ਥਾਂ ਸਾਰੀ ਟੇਕ ਲਾਕਡਾਊਨ ’ਤੇ ਰੱਖੀਬਿਮਾਰੀ ਦੇ ਖੌਫ ਨਾਲੋਂ ਸਰਕਾਰੀ ਖੌਫ ਨੂੰ ਅੱਗੇ ਲਿਆਂਦਾ ਤੇ ਇਸ ਪਹੁੰਚ ਨੇ ਸਰਕਾਰ ਵੱਲੋਂ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਦੇ ਰਸਮੀ ਪ੍ਰਚਾਰ ਤੋਂ ਵੀ ਲੋਕਾਂ ਦਾ ਭਰੋਸਾ ਉਠਾ ਦਿੱਤਾਲੋਕਾਂ ਨੇ ਸਰਕਾਰੀ ਚਲਾਣਾਂ ਤੋਂ ਬਚਣ ਦੇ ਢੰਗ ਤਾਂ ਲੱਭੇ ਪਰ ਕਰੋਨਾ ਤੋਂ ਬਚਣ ਦੇ ਇੰਤਜ਼ਾਮਾਂ ਦਾ ਬਹੁਤਾ ਫਿਕਰ ਨਹੀਂ ਕੀਤਾਉਂਝ ਵੀ ਇਉਂ ਇਨਫੈਕਸ਼ਨ ਤੋਂ ਬਚਕੇ ਰਹਿਣਾ ਹਕੀਕਤਾਂ ਤੋਂ ਕੋਹਾਂ ਦੂਰ ਦੀ ਧਾਰਨਾ ਹੈਸਰੀਰਕ ਤੌਰ ’ਤੇ ਦੂਰੀ ਦੀਆਂ ਅਜਿਹੀਆਂ ਪੇਸ਼ਬੰਦੀਆਂ ਬਹੁਤ ਸੀਮਤ ਅਰਸੇ ਵਾਸਤੇ ਹੀ ਲਾਗੂ ਕੀਤੀਆਂ ਤੇ ਨਿਭਾਈਆਂ ਜਾ ਸਕਦੀਆਂ ਹਨਉਹ ਵੀ ਸਮਾਜ ਦੇ ਉਸ ਤਬਕੇ ਵੱਲੋਂ ਜਿਹਨਾਂ ਕੋਲ ਮਹੀਨਿਆਂ ਬੱਧੀ ਕੰਮ ’ਤੇ ਜਾਏ ਬਿਨਾਂ ਘਰੇ ਬੈਠੇ ਖਾ ਸਕਣ ਤੇ ਟੱਬਰ ਨੂੰ ਖਵਾ ਸਕਣ ਦੇ ਸਾਧਨ ਮੌਜੂਦ ਹਨਜਦਕਿ ਦੇਸ ਦੇ ਕਰੋੜਾਂ ਲੋਕਾਂ ਦੀਆਂ ਜੀਵਨ ਹਾਲਤਾਂ ਅਜਿਹੀਆਂ ਨਹੀਂ ਹਨ ਤੇ ਸਰਕਾਰੀ ਸਹਾਇਤਾ ਤੋਂ ਬਿਨਾਂ ਤਾਂ ਅਜਿਹਾ ਇੱਕ ਦਿਨ ਵੀ ਸੰਭਵ ਨਹੀਂ ਹੈ ਰੋਜ਼ ਕਮਾ ਕੇ ਖਾਣ ਵਾਲੀ ਤੇ 20 ਰੁਪਏ ਦਿਹਾੜੀ ’ਤੇ ਗੁਜ਼ਾਰਾ ਕਰਨ ਵਾਲੀ ਮੁਲਕ ਦੀ 70-80% ਅਬਾਦੀ ਲਈ ਸਰੀਰਕ ਦੂਰੀ ਬਣਾ ਕੇ ਰੱਖਣ ਤੇ ਘਰਾਂ ਵਿੱਚ ਰਹਿਣ ਦੀ ਗੱਲਾਂ ਹੀ ਬੇ-ਮਾਅਨੇ ਹਨਉਹਨਾਂ ਨੂੰ ਘਰਾਂ ਅੰਦਰ ਰੱਖਣ ਦਾ ਅਰਥ ਮੌਤ ਦੇ ਮੂੰਹ ਵਿੱਚ ਧੱਕਣਾ ਹੈਲੋਕਾਂ ਉੱਪਰ ਜਬਰੀ ਮੜ੍ਹੇ ਗਏ ਗੈਰ-ਤਰਕਸੰਗਤ ਲਾਕਡਾਊਨ ਨੇ ਵੀ ਲੋਕਾਂ ਦਾ ਭਰੋਸਾ ਉਠਾਉਣ ਵਿੱਚ ਰੋਲ ਨਿਭਾਇਆ ਹੈ

ਅਜਿਹੇ ਮਾਹੌਲ ਅੰਦਰ ਲੋਕਾਂ ਨੂੰ ਭੰਬਲਭੂਸੇ ਵਿੱਚੋਂ ਕੱਢਣ ਦੀ ਜ਼ਿੰਮੇਵਾਰੀ ਵਾਲੀ ਮੁਲਕ ਦੀ ਲੀਡਰਸ਼ਿੱਪ ਨੇ ਆਪ ਸਿਰੇ ਦਾ ਗੈਰ-ਜ਼ਿੰਮੇਵਾਰ ਰਵੱਈਆ ਇਖਤਿਆਰ ਕੀਤਾ ਹੈਸਰਕਾਰੀ ਪੱਧਰ ’ਤੇ ਨਕਲੀ ਕਿਸਮ ਦੀਆਂ ਬੇ ਮਤਲਬ ਉਪਚਾਰ ਵਿਧੀਆਂ ਦਾ ਸਮਰਥਨ ਕੀਤਾ ਗਿਆਇੱਥੋਂ ਤਕ ਕੇ ਗਾਂ ਦੇ ਦੁੱਧ, ਮੱਖਣ, ਗੋਹੇ ਤੇ ਪਿਸ਼ਾਬ ਤੋਂ ਪੰਚਗਵਾਇਆ ਨਾਂ ਦੀ ਦਵਾਈ ਦੇ ਟਰਾਇਲ ਦੀ ਪਰਵਾਨਗੀ ਦਿੱਤੀ ਗਈਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਜੋ ਆਪ ਵੀ ਇੱਕ ਡਾਕਟਰ ਹੈ, ਇਸ ਤੋਂ ਵੀ ਅੱਗੇ ਗਿਆਉਸਨੇ ਫਰਵਰੀ ਵਿੱਚ ਰਾਮਦੇਵ ਵੱਲੋਂ ਜਾਰੀ ਕੀਤੀ ਗਈ ਦਵਾਈ ਕੋਰੋਨਲ ਨੂੰ ਬਿਮਾਰੀ ਦੇ ਟਾਕਰੇ ਲਈ ਇੱਕ ਅਸਰਦਾਰ ਦਵਾਈ ਦੱਸਿਆ ਤੇ ਉਸਦੀ ਹਾਜ਼ਰੀ ਵਿੱਚ ਇਸ ਨੂੰ ਲਾਂਚ ਕੀਤਾ ਗਿਆਸਿਹਤ ਮੰਤਰਾਲੇ ਨੇ ਇਸ ਨੂੰ ਸਰਟੀਫਿਕੇਟ ਦਿੱਤਾਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਸ ’ਤੇ ਮੰਤਰੀ ਨੂੰ ਸਿੱਧਾ ਸਵਾਲ ਵੀ ਕੀਤਾ ਕਿ ਇਸ ਦਵਾਈ ਦੇ ਕਿਸੇ ਟਰਾਇਲ ਬਾਰੇ ਤੇ ਉਸਦੇ ਅਰਸੇ ਬਾਰੇ ਦੱਸਿਆ ਜਾ ਸਕਦਾ ਹੈ? ਐਸੋਸੀਏਸ਼ਨ ਨੇ ਇਤਰਾਜ਼ ਕੀਤਾ ਕਿ ਦੇਸ ਦੇ ਮੰਤਰੀ ਵੱਲੋਂ ਅਜਿਹੇ ਝੂਠੇ, ਗੈਰ ਵਿਗਿਆਨਕ ਉਤਪਾਦ ਨੂੰ ਲਾਂਚ ਕਰਨਾ ਵਾਜਬ ਨਹੀਂ ਹੈਪਰ ਇਸਦਾ ਜਵਾਬ ਕੀਹਨੇ ਦੇਣਾ ਸੀ ਸਗੋਂ ਕਈ ਭਾਜਪਾਈ ਆਗੂਆਂ ਨੇ ਇਮਿਊਨਟੀ ਵਧਾਉਣ ਲਈ ਗੰਗਾ ਦੇ ਇਸ਼ਨਾਨ ਦੇ ਸੱਦੇ ਦਿੱਤੇਗਊ-ਮੂਤਰ ਪੀਣ ਤੇ ਸਰੀਰ ਉੱਪਰ ਗੋਹੇ ਦਾ ਲੇਪ ਕਰਨ ਰਾਹੀਂ ਕਰੋਨਾ ਭਜਾਉਣ ਦੇ ਦਾਅਵੇ ਕੀਤੇ ਗਏਦੂਜੀ ਲਹਿਰ ਦੇ ਸ਼ੁਰੂ ਹੋਣ ਮਗਰੋਂ ਅਪ੍ਰੈਲ ਮਹੀਨੇ ਲੱਖਾਂ ਲੋਕ ਕੁੰਭ ਦੇ ਮੇਲੇ ਵਿੱਚ ਇਕੱਠੇ ਹੋਏ

ਇਹ ਕਿੰਨੀ ਅਫ਼ਸੋਸਨਾਕ ਹਾਲਤ ਹੈ! ਇੱਕ ਪਾਸੇ ਇਹਨਾਂ ਸਿਰੇ ਦੀਆਂ ਗੈਰ ਵਿਗਿਆਨਕ ਧਾਰਨਾਵਾਂ ਨੂੰ ਉਤਸ਼ਾਹਿਤ ਕੀਤਾ ਗਿਆ ਤੇ ਪਹਿਲਾਂ ਹੀ ਅੰਧ-ਵਿਸਵਾਸਾਂ ਵਿੱਚ ਜਕੜੀ ਲੋਕਾਈ ਨੂੰ ਹੋਰ ਭੰਬਲਭੂਸੇ ਪਾਇਆ ਗਿਆ ਤੇ ਦੂਜੇ ਪਾਸੇ ਦੁਨੀਆਂ ਨੂੰ ਕਰੋਨਾ ਵਾਇਰਸ ਖਿਲਾਫ਼ ਲੜਨ ਵਿੱਚ ਅਗਵਾਈ ਦੇਣ ਦੇ ਦਾਅਵੇ ਕੀਤੇ ਗਏਵੈਕਸੀਨ ਦਾਤਾ ਬਣਨ ਦੀਆਂ ਸ਼ੇਖੀਆਂ ਮਾਰੀਆਂ ਗਈਆਂਦੁਨੀਆਂ ਦੇ ਮੁਲਕਾਂ ਨੂੰ ਵੈਕਸੀਨ ਭੇਜੀ ਗਈ, ਕੁਝ ਨੂੰ ਗਰਾਂਟ ਦੇ ਰੂਪ ਵਿੱਚ ਤੇ ਬਾਕੀਆਂ ਨੂੰ ਵੱਡੀ ਪੱਧਰ ’ਤੇ ਵੇਚੀ ਗਈਪਰ ਜਦੋਂ ਦੂਜੀ ਲਹਿਰ ਦਾ ਕਹਿਰ ਵਰ੍ਹਿਆ ਤਾਂ ਮੁਲਕ ਦੇ ਲੋਕਾਂ ਲਈ ਵੈਕਸੀਨ ਨਹੀਂ ਹੈਬੁਰੀ ਤਰ੍ਹਾਂ ਫੈਲ ਰਹੀ ਬਿਮਾਰੀ ਤੇ ਹੋ ਰਹੀਆਂ ਮੌਤਾਂ ਇਹਨਾਂ ਸ਼ੇਖੀਆਂ ਦੀ ਹਾਲਤ ਦਰਸਾ ਰਹੀਆਂ ਹਨਅਸਲ ਵਿੱਚ ਸਰਕਾਰ ਦੀ ਪਹੁੰਚ ਸਮਾਜ ਦੇ ਸਰਦੇ ਪੁੱਜਦੇ ਉੱਪਰਲੇ ਤਬਕੇ ਨੂੰ ਵੈਕਸੀਨ ਰਾਹੀਂ ਸੁਰੱਖਿਅਤ ਕਰ ਲੈਣ ਤੇ ਬਾਕੀ ਕਰੋੜਾਂ ਕਿਰਤੀ ਲੋਕਾਂ ਨੂੰ ਇਸ ਬਿਮਾਰੀ ਮੂਹਰੇ ਲਾਵਾਰਿਸ ਸੁੱਟ ਦੇਣ ਦੀ ਹੈਇਸ ਸਾਰੀ ਆਫ਼ਤ ਦਰਮਿਆਨ ਜਾਗਦੇ ਲੋਕਾਂ ਮਨਾਂ ਕੋਲ ਹਕੂਮਤ ਨੂੰ ਕਰਨ ਲਈ ਹਜ਼ਾਰਾਂ ਸਵਾਲ ਹਨਉਹ ਸਵਾਲ ਰੋਜ਼ ਵੱਖ ਵੱਖ ਕਾਲਮਾਂ ਵਿੱਚ ਤੇ ਮੀਡੀਆ ਦੀ ਹਰ ਵੰਨਗੀ ਵਿੱਚ ਉਠਾਏ ਜਾ ਰਹੇ ਹਨਪਰ ਇਨ੍ਹਾਂ ਦਾ ਜਵਾਬ ਉਦੋਂ ਹੀ ਲਿਆ ਜਾ ਸਕਦਾ ਹੈ ਜਦੋਂ ਮੁਲਕ ਦੀ ਸਮੁੱਚੀ ਕਿਰਤੀ ਲੋਕਾਈ ਇਕਮੁੱਠ ਹੋ ਕੇ ਸਾਂਝੀ ਆਵਾਜ਼ ਵਿੱਚ ਇਹ ਸਵਾਲ ਕਰੇਗੀ ਕਿ ਸਾਡੀਆਂ ਜ਼ਿੰਦਗੀਆਂ ਇੰਨੀਆਂ ਸਸਤੀਆਂ ਕਿਉਂ ਹਨ!!

ਮਨੁੱਖਤਾ ਲਈ ਡਾਢੇ ਸੰਕਟਾਂ ਦੇ ਇਸ ਸਮੇਂ ਸਾਡੀ ਸਰਕਾਰ ਦੀ ਅਜਿਹੀ ਪਹੁੰਚ ਕਾਰਨ ਹੀ ਲਾਸ਼ਾਂ ਗੰਗਾ ਦਰਿਆ ਵਿੱਚ ਤੈਰਦੀਆਂ ਮਿਲ ਰਹੀਆਂ ਹਨਇਸ ਰਾਜ ਨੇ ਜਿਉਂਦਿਆਂ ਨੂੰ ਤਾਂ ਕੀ ਸਾਂਭਣਾ ਸੀ ਇਹ ਤਾਂ ਮੋਇਆਂ ਦੀ ਮਿੱਟੀ ਸਮੇਟਣ ਜੋਗਾ ਵੀ ਸਾਬਤ ਨਹੀਂ ਹੋਇਆਇਹ ਨਵ ਉਦਾਰਵਾਦੀ ਨੀਤੀਆਂ ਵਿੱਚ ਡੂੰਘੇ ਗ੍ਰਸੇ ਰਾਜ ਦੀ ਅਸਫ਼ਲਤਾ ਹੈ ਕਿਉਂਕਿ ਮਹਾਂਮਾਰੀਆਂ ਨੂੰ ਸੱਦਾ ਤਾਂ ਉਦੋਂ ਹੀ ਦਿੱਤਾ ਜਾ ਚੁੱਕਾ ਸੀ ਜਦੋਂ 90ਵਿਆਂ ਵਿੱਚ ਹੀ ਸਿਹਤ ਖੇਤਰ ਦੇ ਬਜਟਾਂ ਵਿੱਚ ਭਾਰੀ ਕਟੌਤੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨਹਰ ਸਧਾਰਨ ਬਿਮਾਰੀ ਨੂੰ ਮਹਾਂਮਾਰੀ ਵਿੱਚ ਬਦਲ ਦੇਣ ਵਾਲੀ ਇਹ ਜ਼ਮੀਨ ਵਿਛਾਉਣ ਵਿੱਚ ਹੁਣ ਤਕ ਦੀਆਂ ਸਾਰੀਆਂ ਸਰਕਾਰਾਂ ਹੀ ਹਿੱਸੇਦਾਰ ਹਨ ਪਰ ਇਸ ਮੌਜੂਦਾ ਸੰਕਟ ਨੂੰ ਨਜਿੱਠਣ ਦੀ ਅਸਫਲਤਾ ਵਿੱਚ ਫਿਰਕੂ ਤੇ ਪਿਛਾਖੜੀ ਸਿਆਸਤ ਦਾ ਆਪਣਾ ਵਿਸ਼ੇਸ਼ ਹਿੱਸਾ ਹੈਤਬਾਹੀ ਦੇ ਇਸ ਮੰਜ਼ਰ ’ਤੇ ਸ੍ਰੀਮਾਨ ਮੋਦੀ ਦੀ ਵਿਸ਼ੇਸ਼ ਮੋਹਰਛਾਪ ਸਾਰਾ ਸੰਸਾਰ ਦੇਖ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2819)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

 

About the Author

ਪਾਵੇਲ ਕੁੱਸਾ

ਪਾਵੇਲ ਕੁੱਸਾ

Phone: (91 - 94170 - 54015)
Email:(pavelnbs11@gmail.com)