NirmalSDharni7ਜੇ ਸਾਰੀਆਂ ਮਾਵਾਂ ਇਸ ਰਸਤੇ ਤੁਰ ਪੈਣ, ਖੇਡਾਂ ਤਾਂ ਤਰੱਕੀ ਕਰਨਗੀਆਂ ਹੀ ਨਸ਼ਿਆਂ ਤੋਂ ਵੀ ਪੰਜਾਬ ਦਾ ...
(31 ਮਈ 2021)

 

BakhshishSHira2ਧਿਆਨ ਨਾਲ ਦੇਖਿਆਂ ਪਤਾ ਲਗਦਾ ਹੈ ਕਿ ਪਿੰਡਾਂ ਸ਼ਹਿਰਾਂ, ਕਸਬਿਆਂ ਅਤੇ ਇਲਾਕਿਆਂ ਦੇ ਵੀ ਸੁਭਾਅ ਹੁੰਦੇ ਹਨਇਹ ਸੁਭਾਅ ਅਤੇ ਵਰਤਾਰੇ ਆਮ ਲੋਕਾਂ ਉੱਤੇ ਅਸਰ ਪਾਉਂਦੇ ਹਨਕਿਸੇ ਇਲਾਕੇ ਅਤੇ ਪਿੰਡ ਦੇ ਲੋਕ ਕੁਸ਼ਤੀਆਂ ਕਰਦੇ ਹਨ, ਕਿਸੇ ਹੋਰ ਇਲਾਕੇ ਵਾਲੇ ਬਾਕਸਿੰਗ ਕਰਦੇ ਹਨਕਿਸੇ ਹੋਰ ਥਾਂ ਹਾਕੀ ਖੇਡੀ ਜਾਂਦੀ ਹੈ ਅਤੇ ਕਿਧਰੇ ਫੁੱਟਬਾਲਇਹ ਇਲਾਕੇ ਦੇ ਚੌਗਿਰਦੇ ਦਾ ਹੀ ਅਸਰ ਹੁੰਦਾ ਹੈਸ੍ਰੀ ਚਮਕੌਰ ਸਾਹਿਬ ਸਿੱਖਾਂ ਦਾ ਧਾਰਮਿਕ ਅਤੇ ਇਤਿਹਾਸਕ ਸਥਾਨ ਹੈਇਸ ਅਸਥਾਨ ਉੱਤੇ ਵਾਪਰੀਆਂ ਘਟਨਾਵਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਅਸਰ ਪਾਇਆ ਹੈਇਲਾਕੇ ਦੇ ਲੋਕਾਂ ਦੇ ਸੁਭਾਅ ਘੜਨ ਵਿੱਚ ਵੀ ਇਸਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ

ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਯਾਦ ਵਿੱਚ ਖਾਲਸਾ ਹਾਈ ਸਕੂਲ ਚੱਲਦਿਆਂ ਸੌ ਤੋਂ ਉੱਤੇ ਵਰ੍ਹੇ ਹੋ ਗਏ ਹਨਇਸ ਸਕੂਲ ਨੇ ਕੁਦਰਤ-ਉਲਾ-ਸ਼ਆਬ ਵਰਗੇ ਪ੍ਰਬੰਧਕ ਪੈਦਾ ਕੀਤੇ ਹਨਮਿਲਟਰੀ ਅਤੇ ਏਅਰ ਫੋਰਸ ਅਦਾਰਿਆਂ ਨੂੰ ਕਾਬਲ ਅਫਸਰ ਦਿੱਤੇ ਹਨਇੱਥੋਂ ਲਾਗੇ ਪਿੰਡ ਖੇੜੀ ਸਲਾਬਤਪੁਰ ਦੇ ਜਵਾਨਾਂ ਦੀ ਫੌਜ ਵਿੱਚ ਗਿਣਤੀ ਸ਼ਾਇਦ ਇੰਡੀਆ ਵਿੱਚੋਂ ਸਭ ਤੋਂ ਵੱਧ ਹੋਵੇਇੱਥੋਂ ਚੰਗੇ ਲਿਖਾਰੀ ਵੀ ਪੈਦਾ ਹੋਏ ਅਤੇ ਚੰਗੇ ਖਿਡਾਰੀ ਵੀਹੈਡਮਾਸਟਰ ਸ੍ਰ. ਜਗਤ ਸਿੰਘ, ਜਿਨ੍ਹਾਂ ਦਾ ਪਿੰਡ ਲਾਗੇ ਹੀ ਸੀ, ਨੇ ਖੇਡਾਂ ਵੱਲ ਬਹੁਤ ਧਿਆਨ ਦਿੱਤਾਕਬੱਡੀ ਅਤੇ ਵਾਲੀਬਾਲ ਦੀਆਂ ਚੰਗੀਆਂ ਟੀਮਾਂ ਤਿਆਰ ਕੀਤੀਆਂ30 ਫੁੱਟ ਸਰਕਲ ਦੀ ਕਬੱਡੀ ਸ਼ਾਇਦ ਇਸੇ ਸਕੂਲ ਵਿੱਚ ਚਲਦੀ ਸੀਗਰਾਊਂਡ ਵੀ ਹੈਡਮਾਸਟਰ ਦੇ ਦਫਤਰ ਦੇ ਲਾਗੇ ਹੀ ਸੀਮਿਹਨਤ ਸਦਕਾ ਇੱਥੋਂ ਬਿਕਰਮ ਸਿੰਘਮਹਿਤੋਤ’, ਬਖਤੌਰ ਸਿੰਘ ਟੱਪਰੀਆਂ, ਸੀਤਲ ਸਿੰਘ ਰੌਣੀ, ਇੰਦਰਵੀਰ ਸਿੰਘ ਬਹਿਰਾਮਪੁਰ, ਪ੍ਰੇਮ ਸਿੰਘ ਸਾਂਤਪੁਰ ਅਤੇ ਗੁਰਦੇਵ ਸਿੰਘਸਿੱਧੂਪੁਰਵਰਗੇ ਖਿਡਾਰੀ ਪੈਦਾ ਹੋਏ ਜਿਨ੍ਹਾਂ ਨੇ ਸਰਕਾਰੀ ਕਾਲਜ ਰੋਪੜ ਵਿੱਚ ਦਾਖਲ ਹੋ ਕੇ 1954, 1955 ਅਤੇ 1956 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਹਰਾ ਕੇ ਪੰਜਾਬ ਯੂਨੀਵਰਸਿਟੀ ਦੀ ਕਬੱਡੀ ਟਰਾਫੀ ਜਿੱਤੀਇਸੇ ਸਕੂਲ ਤੋਂ ਪੈਦਾ ਹੋਇਆ ਸ. ਬਖਸ਼ੀਸ਼ ਸਿੰਘਹੀਰਾਜਿਸਦਾ ਪਿੰਡ ਹੈਰੁੜਕੀ ਹੀਰਾ’

ਬਖਸ਼ੀਸ਼ ਸਿੰਘ ਦੇ ਦੋ ਭਰਾ ਵੱਡੇ ਸਨ, ਖੇਤੀ ਕਰਦੇ ਹਨਚਾਰ ਛੋਟੇ ਅਤੇ ਸਤਵਾਂ ਬਖਸ਼ੀਸ਼ ਸਿੰਘਪਿਤਾ ਘਰ ਦਾ ਕੰਮ ਕਰਨ ਦੇ ਨਾਲ ਨਾਲ ਆਪਣੇ ਪੁੱਤਰਾ ਨੂੰ ਪੜ੍ਹਾਉਣ ਅਤੇ ਖਿਡਾਰੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰਦਾਉਸ ਦਾ ਛੋਟਾ ਭਰਾ, ਬਖਸ਼ੀਸ਼ ਸਿੰਘ ਦਾ ਚਾਚਾ ਪਰਤਾਪ ਸਿੰਘ ਸਰਵਿਸਜ਼ ਦੀ ਟੀਮ ਵਿੱਚ ਹਾਕੀ ਖੇਡਦਾ ਸੀ, ਜਿਸਦੇ ਨਾਂ ਉੱਤੇ ਹਰ ਸਾਲ ਰੁੜਕੀ ਵਿੱਚ ਖੇਡ ਮੇਲਾ ਹੁੰਦਾ ਸੀਇਸੇ ਖੇਡ ਮੇਲੇ ਸਮੇਂ 1967 ਵਿੱਚ ਮੈਂ ਪਹਿਲੀ ਵਾਰੀ ਸ. ਬਖਸ਼ੀਸ਼ ਸਿੰਘ ਨੂੰ ਦੇਖਿਆ, ਜਦੋਂ ਉਹ ਸਟੇਜ ਤੋਂ ਉੱਠ ਕੇ ਮੈਂਨੂੰ ਮਿਲਣ ਆਇਆ ਕਿਉਂਕਿ ਮੈਂ ਉਸ ਦੀ ਆਸ ਤੋਂ ਉਲਟ ਮਾੜੇ ਪਿਟ ਵਿੱਚ ਸਾਢੇ ਵੀਹ ਫੁੱਟ ਲੰਮੀ ਛਾਲ ਮਾਰ ਦਿੱਤੀ ਸੀਮਗਰੋਂ ਮੈਂ ਬਖਸ਼ੀਸ਼ ਸਿੰਘ ਦੇ ਨਾਲ ਜਾਂ ਵਿਰੋਧ ਵਿੱਚ ਵਾਲੀਬਾਲ ਦੇ ਮੈਚ ਵੀ ਖੇਡੇ

ਸ਼੍ਰੀ ਚਮਕੌਰ ਸਾਹਿਬ ਦੇ ਸਕੂਲੀ ਜੀਵਨ ਸਮੇਂ ਸ. ਬਖਸ਼ੀਸ਼ ਸਿੰਘ ਹੋਰੀਂ ਪੰਜੇ ਭਰਾ ਕਬੱਡੀ ਖੇਡਦੇ ਰਹੇਦਸਵੀਂ ਪਾਸ ਕਰਨ ਮਗਰੋਂ ਬਖਸ਼ੀਸ਼ ਸਿੰਘ ਮਹਿੰਦਰਾ ਕਾਲਜ ਪਟਿਆਲਾ ਵਿੱਚ ਦਾਖਲ ਹੋ ਗਿਆ, ਜਿੱਥੇ ਚਮਕੌਰ ਸਾਹਿਬ ਇਲਾਕੇ ਦੇ ਕਬੱਡੀ ਖਿਡਾਰੀ ਕਰਨਲ ਤਰਲੋਚਨ ਸਿੰਘ ਹੋਰੀਂ ਉਸ ਨੂੰ ਲੈ ਗਏ ਸੀ1958 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਮਹਿੰਦਰਾ ਕਾਲਜ ਨੂੰ ਟਾਸ ਨਾਲ ਜਿੱਤਿਆ ਸੀਅੱਧੇ ਸਮੇਂ ਤਕ ਮਹਿੰਦਰਾ ਕਾਲਜ ਦੇ ਹੱਕ ਵਿੱਚ 15 ਅਤੇ ਖਾਲਸਾ ਕਾਲਜ ਦਾ ਇੱਕ ਅੰਕ ਸੀਬਖਸ਼ੀਸ਼ ਸਿੰਘ ਨੂੰ ਆਪਣੀ ਖੇਡ ਦਿਖਾਉਣ ਦਾ ਮੌਕਾ ਨਾ ਮਿਲਣ ਕਾਰਨ ਉਹ ਉਸੇ ਸਾਲ ਜੈਨ ਕਾਲਜ ਅੰਬਾਲਾ ਚਲਾ ਗਿਆਅੰਬਾਲੇ ਜਾ ਕੇ ਉਹ ਹਾਕੀ ਵੀ ਖੇਡਿਆ, ਵਾਲੀਬਾਲ ਵੀ, ਅਥਲੈਟਿਕਸ ਵੀ ਕੀਤੀ ਅਤੇ ਕਬੱਡੀ ਵੀ ਖੇਡੀ1961 ਵਿੱਚ ਕਬੱਡੀ ਖੇਡਣ ਲਈ ਪੰਜਾਬ ਸਟੇਟ ਦੀ ਟੀਮ ਵਿੱਚ ਸ਼ਾਮਲ ਹੋ ਗਿਆ

ਇਸ ਤੋਂ ਪਿੱਛੋਂ ਕਈ ਵਾਰ ਪੰਜਾਬ ਵੱਲੋਂ ਖੇਡਣ ਦਾ ਮੌਕਾ ਮਿਲਿਆ1962 ਵਿੱਚ ਬੀ. . ਪਾਸ ਕਰਨ ਮਗਰੋਂ ਨੈਸ਼ਨਲ ਇੰਨਸਟੀਚੂਟ ਆਫ ਸਪੋਰਟਸ ਪਟਿਆਲਾ ਤੋਂ ਵਾਲੀਬਾਲ ਅਤੇ ਅਥਲੈਟਿਕਸ ਦਾ ਡਿਪਲੋਮਾ ਪਾਸ ਕੀਤਾਜਰਨਲ ਸਪੋਰਟਸ ਇੰਨਸਟੀਚਿਊਟ, ਯੂਨੀਵਰਸਿਟੀ ਆਫ ਕੋਲੋਨ (cologne) ਤੋਂ ਐੱਮ.ਐੱਸ.ਐੱਸ ਪਾਸ ਕੀਤੀਬਖਸ਼ੀਸ਼ ਸਿੰਘ ਦਾ ਵਿਆਹ ਜੱਬਲਪੁਰ ਦੇ ਆਰਮੀ ਆਫੀਸਰ ਦੀ BAMS ਡਾ. ਲੜਕੀ ਨਾਲ ਹੋਇਆ, ਜਿਹੜੀ ਮਗਰੋਂ ਟੀਚਰ ਵੀ ਰਹੀਪਰਿਵਾਰ ਵਿੱਚ ਦੋ ਬੇਟੇ ਅਤੇ ਦੋ ਬੇਟੀਆਂ ਹਨਦੋ ਜੁਆਈ ਅਤੇ ਦੋ ਨੂੰਹਾਂ ਸਣੇ ਪਰਿਵਾਰ ਦੇ ਅੱਠ ਬੱਚੇ ਆਸਟ੍ਰੇਲੀਆ ਵਿੱਚ ਡਾਕਟਰ ਹਨ

ਬਤੌਰ ਕੋਚ ਨਿਯੁਕਤੀ ਹੋ ਜਾਣ ’ਤੇ 1964 ਤੋਂ 1966 ਪੰਜਾਬ, 1966 ਤੋਂ ਹਰਿਆਣਾ ਵਿੱਚ ਕੰਮ ਕੀਤਾਥੋੜ੍ਹੇ ਥੋੜ੍ਹੇ ਸਮੇਂ ਲਈ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਕੋਚਿੰਗ ਕੀਤੀਭਾਰਤ ਦੇ ਨਾਰਥ ਜ਼ੋਨ ਮੁਕਾਬਲਿਆਂ ਵਿੱਚ ਵੱਖ ਵੱਖ ਸਮੇਂ, ਪੰਜਾਬ, ਹਿਮਾਚਲ ਅਤੇ ਰਾਜਸਥਾਨ ਵੱਲੋਂ ਕਬੱਡੀ, ਵਾਲੀਬਾਲ ਅਤੇ ਅਥਲੈਟਿਕਸ ਦੇ ਮੁਕਾਬਲਿਆਂ ਵਿੱਚ ਭਾਗ ਲਿਆ1965 ਵਿੱਚ ਸ਼ਿਮਲਾ ਵਿਖੇ ਆਲ ਰਾਊਂਡ ਸਪੋਰਟਸਮੈਂਨ ਆਫ ਇੰਡੀਆ ਐਲਾਨਿਆ ਗਿਆ1966 ਤੋਂ ਮਗਰੋਂ ਪੰਜਾਬ ਕਬੱਡੀ ਚੈਂਪੀਅਨਸ਼ਿੱਪ, ਹਰਿਆਣਾ ਕਬੱਡੀ ਚੈਂਪੀਅਨਸ਼ਿੱਪ, ਅਤੇ ਸਟੇਟ ਲੈਵਲ ਦੇ ਹੋਰ ਟੂਰਨਾਮੈਂਟਾਂ ਵਿੱਚ ਪੰਜਾਬ ਹਰਿਆਣਾ ਅਤੇ ਹਿਮਾਚਲ ਵਿੱਚ ਹਿੱਸਾ ਲਿਆਸਮਾਲਖਾ ਉਦੋਂ ਪੰਜਾਬ ਅਤੇ ਹੁਣ ਹਰਿਆਣਾ ਵਿੱਚ ਹੋਏ ਪੰਜਾਬ ਪੰਚਾਇਤੀ ਰਾਜ ਖੇਡ ਮੇਲੇ ਵਿੱਚ ਬੈਸਟ ਖਿਡਾਰੀ ਐਲਾਨਿਆ ਗਿਆ

1966 ਵਿੱਚ ਰੋਪੜ ਜ਼ਿਲ੍ਹਾ ਹੋਂਦ ਵਿੱਚ ਆਉਣ ’ਤੇ ਹੀਰਾ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦਾ ਜਨਰਲ ਸਕੱਤਰ ਬਣਿਆਪੰਜਾਬ ਕਬੱਡੀ ਐਸੋਸੀਏਸ਼ਨ ਅਤੇ ਆਲ ਇੰਡੀਆ ਕਬੱਡੀ ਫੈਡਰੇਸ਼ਨ ਦਾ ਜਾਇੰਟ ਸਕੱਤਰ ਬਣਨ ਦਾ ਮੌਕਾ ਵੀ ਮਿਲਿਆ1972 ਵਿੱਚ ਜਲੰਧਰ ਵਿੱਚ ਆਲ ਇੰਡੀਆ ਸਰਕਲ ਸਟਾਈਲ ਕਬੱਡੀ ਦੇ ਮੈਚ ਕਰਵਾਏ ਜਿਸ ਵਿੱਚ ਚਾਰ ਟੀਮਾਂ ਨੇ ਭਾਗ ਲਿਆ

1973 ਵਿੱਚ ਜਰਮਨੀ ਦੇ ਸ਼ਹਿਰ ਡੁਜ਼ਲਡਰਟ ਵਿੱਚ ਪਾਕਿਸਤਾਨ ਨਾਲ ਹੋਏ ਮੈਚ ਦੇ ਸਮੇਂ ਭਾਰਤ ਦੀ ਕਪਤਾਨੀ ਕੀਤੀਹੋਰ ਦੇਸ਼ਾਂ ਵਿੱਚ ਵੀ ਮੈਚ ਖੇਡੇਇਰਾਨ ਵਿੱਚ ਕਬੱਡੀ ਟਰੇਨਿੰਗ ਸੈਮੀਨਾਰ ਆਰਗੇਨਾਈਜ਼ ਕੀਤਾ1970 ਵਿੱਚ ਆਨੰਦਪੁਰ ਸਾਹਿਬ ਵਿਖੇ ਖੇਡ ਮੇਲਾ ਸ਼ੁਰੂ ਕਰਵਾਇਆਸਾਰੇ ਜ਼ਿਲ੍ਹਿਆਂ ਦੀਆਂ ਟੀਮਾਂ ਸ਼ਾਮਿਲ ਹੋਈਆਂਦੇਵੀ ਦਿਆਲ ਵੀ ਇਹ ਮੈਚ ਰੋਪੜ ਵੱਲੋਂ ਖੇਡਿਆ ਅਤੇ ਰੋਪੜ ਹੀ ਫਸਟ ਆਇਆ

1972-73 ਤੋਂ ਆਸਟ੍ਰੇਲੀਆ ਚਲਿਆ ਗਿਆ, ਜਿੱਥੇ ਸਪੋਰਟਸ ਮੈਡੀਕਲ ਸਾਇੰਸ ਦੀ ਪੜ੍ਹਾਈ ਕੀਤੀ1973 ਵਿੱਚ ਹੀ ਏਥਨਜ਼ ਵਿਖੇ ਆਸਟ੍ਰੇਲੀਆ ਵੱਲੋਂ ਖੇਡਣ ਦਾ ਮੌਕਾ ਮਿਲਿਆਖੇਡ ਆਬਜ਼ਰਵਰ ਦੇ ਤੌਰ ’ਤੇ ਗਰੀਸ, ਇਰਾਨ, ਹਾਲੈਂਡ, ਜਰਮਨੀ ਨਿਊਜ਼ੀਲੈਂਡ ਅਤੇ ਬਰਾਜ਼ੀਲ ਵਿੱਚ ਗਿਆਆਸਟ੍ਰੇਲੀਆ ਵਿੱਚ ਬਤੌਰ ਕੋਚ ਰਾਸ਼ਟਰੀ ਟੀਮਾਂ ਨੂੰ ਟਰੇਨਿੰਗ ਦੇਣ ਦਾ ਮੌਕਾ ਵੀ ਮਿਲਿਆ

1979 ਤੋਂ ਆਸਟ੍ਰੇਲੀਆ ਵਿੱਚ ਅਤੇ ਨਿਊਜ਼ੀਲੈਂਡ ਵਿੱਚ ਜਿੱਥੇ ਰੇਡੀਓ ਅਤੇ ਟੈਲੀਵਿਜ਼ਨ ਉੱਤੇ ਵਾਲੀਬਾਲ ਅਤੇ ਅਥਲੈਟਿਕਸ ਬਾਰੇ ਟਾਕ ਸ਼ੋਅ ਕੀਤੇ ਉੱਥੇ ਕਬੱਡੀ ਨੂੰ ਉਤਸ਼ਾਹ ਦੇਣ ਲਈ ਵੀ ਟੀ.ਵੀ ਅਤੇ ਰੇਡੀਓ ਰਾਹੀਂ ਯੋਗਦਾਨ ਪਾਇਆਇਨ੍ਹਾਂ ਤਿੰਨ੍ਹਾਂ ਗੇਮਾਂ ਦੀਆਂ ਟੀਮਾਂ ਤਿਆਰ ਕਰਨ ਵਿੱਚ ਬਣਦਾ ਯੋਗਦਾਨ ਪਾਇਆਅਟਲਾਂਟਾ ਓਲੰਪਿਕਸ ਸਮੇਂ ਨਿਊਜ਼ੀਲੈਂਡ ਦੀ ਟੀਮ ਦਾ ਆਫੀਸ਼ੀਅਲ ਕੋਚ ਬਣਕੇ ਹਿੱਸਾ ਲਿਆ

ਆਸਟ੍ਰੇਲੀਆ ਵਿੱਚ ਰਹਿੰਦਿਆਂ ਆਪਣੀਆਂ ਯੋਗਤਾਵਾਂ ਵਧਾਉਣੀਆਂ ਜਾਰੀ ਰੱਖੀਆਂਮਾਸਟਰ ਆਫ ਫਿਜ਼ਿਓਲੋਜੀ ਆਫ ਐਕਸਰਸਾਈਜ਼ ਐਂਡ ਸਪੋਰਟਸ ਸਾਇੰਸ ਯੂਨੀਵਰਸਿਟੀ ਉਦਕੌਂਬੇ (ਸਿਡਨੀ) ਤੋਂ ਪਾਸ ਕੀਤਾਮਾਸਟਰ ਆਫ ਰੀਕਰੀਏਸ਼ਨ ਅਤੇ ਲਈਅਰ ਰੂ ਰਿੰਗ ਗਾਲ੍ਹ ਅਡਵਾਂਸ ਕਾਲਜ, ਯੂਨੀਵਰਸਿਟੀ ਲਿੰਡਫੀਲਡ ਸਿਡਨੀ ਤੋਂ ਪਾਸ ਕੀਤਾ ਬਿਜ਼ਨਸ ਸਟੱਡੀ ਕਾਲਜ ਸਿਡਨੀ ਤੋਂ ਡਿਪਲੋਮਾ ਪਾਸ ਕੀਤਾ

2010 ਵਿੱਚ ਦਿੱਲੀ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਸਮੇਂ ਭਾਰਤੀ ਟੀਮਾਂ ਲਈ ਸਪੋਰਟਸ ਇੰਜਰੀ ਟਰੀਟਮੈਂਟ ਦੀ ਸੇਵਾ ਭੀ ਨਿਭਾਈਇਨ੍ਹਾਂ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਭਾਰਤ ਦੀ ਨੈੱਟਬਾਲ ਟੀਮ ਦੀਆਂ ਸਾਰੀਆਂ ਲੜਕੀਆਂ ਨੇ ਇਨ੍ਹਾਂ ਤੋਂ ਮਿਲੇ ਮਾਂ ਵਰਗੇ ਪਿਆਰ ਅਤੇ ਪਿਤਾ ਵਰਗੀ ਅਗਵਾਈ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ ਨਿਊਜ਼ੀਲੈਂਡ ਦੇ ਡਿਊਨਡਿਨ ਮਿਲੇਨੀਅਮ ਮਾਸਟਰਜ਼ ਗੇਮਜ਼ ਸਮੇਂ ਜਦੋਂ ਇਨ੍ਹਾਂ ਦੀ ਹਾਰਟ ਸਰਜਰੀ ਹੋਈ ਹੋਈ ਸੀ, 29 ਦੇਸ਼ਾਂ ਦੇ ਲਗਭਗ 8000 ਖਿਡਾਰੀ ਹਿੱਸਾ ਲੈ ਰਹੇ ਸਨ ਇਨ੍ਹਾਂ ਨੇ ਸ਼ਾਟਪੁੱਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਹੈਮਰ ਥਰ੍ਹੋ ਅਤੇ ਡਿਸਕਸ ਥਰ੍ਹੋ ਵਿੱਚ ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾਹੌਲੀ ਹੌਲੀ ਬੀਮਾਰੀ ਤੋਂ ਠੀਕ ਹੋਇਆ ਅਤੇ 3 ਤੋਂ 11 ਫਰਵਰੀ 2018 ਨੂੰ ਹੋਈਆਂ ਖੇਡਾਂ ਸਮੇਂ ਗੋਲਾ ਸੁੱਟਣ, ਹੈਮਰ ਥਰ੍ਹੋ, ਜੈਵਲਿਨ ਥਰ੍ਹੋ ਅਤੇ ਡਿਸਕਸ ਥਰ੍ਹੋ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ, ਚਾਰ ਗੋਲਡ ਮੈਡਲ ਜਿੱਤੇ

1 ਤੋਂ 9 ਫਰਵਰੀ 2020 ਨੂੰ ਹੋਈਆਂ ਮਾਸਟਰਜ਼ ਖੇਡਾਂ ਵਿੱਚ ਫੇਰ ਚਾਰ ਗੋਲਡ ਮੈਡਲ ਜਿੱਤੇਰੱਬ ਕਰੇ 2022 ਵਿੱਚ ਵੀ ਇਹ ਆਪਣੀ ਚੜ੍ਹਦੀ ਕਲਾ ਇਸੇ ਤਰ੍ਹਾਂ ਹੀ ਜਾਰੀ ਰੱਖਣਇਨ੍ਹਾਂ ਦੀਆਂ ਖੇਡ ਪ੍ਰਾਪਤੀਆਂ, ਕੋਚਿੰਗ ਸੇਵਾਵਾਂ ਅਤੇ ਖੇਡ ਮੁਕਾਬਲਿਆਂ ਨੂੰ ਸਹੀ ਤਰੀਕੇ ਨਾਲ ਨਿਭਾਉਣ ਬਦਲੇ ਬਹੁਤ ਸਾਰੇ ਪ੍ਰਸ਼ੰਸਾ ਪੱਤਰ ਮਿਲੇ ਹਨਜਿਨ੍ਹਾਂ ਵਿੱਚ ਸ਼ਾਮਲ ਹਨ: ਅਮੈਚੁਅਰ ਅਥਲੈਟਿਕ ਫੈਡਰੇਸ਼ਨ ਆਫ ਇੰਡੀਆ ਵੱਲੋਂ ਦਿੱਤਾ ਗਿਆ ਪੱਤਰ ਜਿਸ ਵਿੱਚ ਲਿਖਿਆ ਗਿਆ ਹੈ ਕਿ ਬਖਸ਼ੀਸ਼ ਸਿੰਘ ਹੀਰਾ ਡਿਕੈਥਲਨ ਵਿੱਚ ਭਾਰਤ ਦਾ ਚੈਂਪੀਅਨ ਹੈ ਅਤੇ ਭਾਰਤ ਦਾ ਅਥਲੈਟਿਕਸ ਕੋਚ ਹੈਉਸਨੇ ਭਾਰਤ ਦੀ ਡਿਕੈਥਲਨ ਅਤੇ ਪੈਨਟੈਥਲਿਨ ਟੀਮ ਨੂੰ ਕਈ ਵਾਰ ਕੋਚਿੰਗ ਦਿੱਤੀ ਹੈਉਸ ਨੇ ਥਰੋਜ਼ ਦੇ ਖੇਤਰ ਵਿੱਚ ਕੋਚਿੰਗ ਦਿੱਤੀ ਹੈਉਸ ਦੀ ਯੋਗ ਅਗਵਾਈ ਅਤੇ ਮਿਕਨਾਤੀਸੀ ਕੋਚਿੰਗ ਅਧੀਨ ਭਾਰਤੀ ਅਥਲੈਟਿਕ ਟੀਮ ਨੇ ਬਹੁਤ ਸਾਰੇ ਮੁਕਾਬਲਿਆਂ ਵਿੱਚ ਭਾਗ ਲਿਆ

ਉਸ ਨੂੰ ਆਸਟਰੇਲੀਅਨ ਸਿੱਖ ਅਸੋਸੀਏਸ਼ਨ ਵਲੋਂ ਵੀ ਸਨਮਾਨਿਤ ਕੀਤਾ ਗਿਆ, ਕਿਉਂਕਿ ਉਸ ਨੇ ਸਿੱਖ ਖੇਡਾਂ ਦਾ ਆਯੋਜਨ ਕਰਨ ਵਿੱਚ ਵੱਡਾ ਯੋਗਦਾਨ ਪਾਇਆਪਾਪਾਕੁਰਾ ਅਥਲੈਟਿਕ ਕਲੱਬ ਦੇ ਕੋਚਿੰਗ ਡਾਇਰੈਕਟਰ ਨੇ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ

ਉਹ ਆਸਟਰੇਲੀਆ ਵਿੱਚ ਟਰੈਕ ਐਂਡ ਫੀਲਡ ਕੋਚਜ਼ ਐਸੋਸੀਏਸ਼ਨ ਦਾ ਮੈਂਬਰ ਹੈਹੁਣ ਵੀ ਉਹ ਸਮੇਂ ਸਮੇਂ ਇੰਡੀਆ ਆਉਂਦੇ ਹਨਬਹੁਤ ਸਾਰੀਆਂ ਖੇਡ ਸੰਸਥਾਵਾਂ ਨਾਲ ਜੁੜੇ ਹੋਏ ਹਨਹਰਿਆਣਾ ਕਬੱਡੀ ਐਸੋਸੀਏਸ਼ਨ ਦੇ ਸਲਾਹਕਾਰ ਹਨਭਾਰਤ ਆ ਕੇ ਇਲਾਕੇ ਦੇ ਖੇਡ ਮੇਲਿਆਂ ਵਿੱਚ ਯੋਗਦਾਨ ਪਾਉਂਦੇ ਹਨਸੈਮੀਨਾਰ ਕਰਵਾਉਂਦੇ ਹਨ, ਜਿਨ੍ਹਾਂ ਦਾ ਵਿਸ਼ਾ ਹੁੰਦਾ ਹੈ, ਸੱਟਾਂ ਤੋਂ ਰੋਕਥਾਮ, ਕੰਡੀਸ਼ਨਿੰਗ ਅਤੇ ਫਿਟਨੈੱਸ3713 ਸੈਕਟਰ 46C ਵਿੱਚ ਸਪੋਰਟਸ ਮੈਡੀਸਿਨ ਕਲੀਨਿਕ ਚਲਾਉਂਦੇ ਹਨ ਜਿੱਥੇ ਬਿਨਾਂ ਕਿਸੇ ਖਰਚ ਤੋਂ ਇਲਾਜ ਕੀਤਾ ਜਾਂਦਾ ਹੈਇਸ ਇੰਟਰਨੈਸ਼ਨਲ ਹੈਲਥ-ਸਪੋਰਟਸ ਅਕੈੱਡਮੀ ਦੇ ਚੇਅਰਮੈਨ ਸ. ਮਹਿਤਾਬ ਸਿੰਘਭੰਗੂ.ਡੀ.ਸੀ ਹਨਪ੍ਰਧਾਨ ਸ. ਬਖਸ਼ੀਸ਼ ਸਿੰਘ ਜੀ ਆਪ ਹਨਉਹ ਆਪਣੀਆਂ ਵਿੱਦਿਅਕ ਪ੍ਰਾਪਤੀਆਂ ਅਤੇ ਖੇਡ ਪ੍ਰਾਪਤੀਆਂ ਨੂੰ ਆਪਣੀ ਸਤਿਕਾਰ ਯੋਗ ਮਾਂ ਦੀ ਦੇਣ ਸਮਝਦੇ ਹਨਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਂ ਹੌਸਲੇ ਵਾਲੀ, ਇਮਾਨਦਾਰ ਅਤੇ ਹਰੇਕ ਦੇ ਕੰਮ ਆਉਣ ਵਾਲੀ ਔਰਤ ਸੀਜੇ ਸਾਰੀਆਂ ਮਾਵਾਂ ਇਸ ਰਸਤੇ ਤੁਰ ਪੈਣ, ਖੇਡਾਂ ਤਾਂ ਤਰੱਕੀ ਕਰਨਗੀਆਂ ਹੀ ਨਸ਼ਿਆਂ ਤੋਂ ਵੀ ਪੰਜਾਬ ਦਾ ਖਹਿੜਾ ਛੁੱਟ ਜਾਵੇਗਾ ਫਰਵਰੀ 10, 1941 ਨੂੰ ਜਨਮਿਆਂ ਬਖਸ਼ੀਸ਼ ਸਿੰਘ ਹੁਣ 82ਵੇਂ ਸਾਲ ਵਿੱਚ ਪਰਵੇਸ ਕਰ ਗਿਆ ਹੈਸ਼ਾਲਾ! ਉਹਦੀ ਲੰਮੀ ਉਮਰ ਹੋਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2816)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਿਰਮਲ ਸਿੰਘ ਧਾਰਨੀ

ਨਿਰਮਲ ਸਿੰਘ ਧਾਰਨੀ

Brampton, Ontario, Canada.
Phone: (905-497-1173)