Jinder7ਜੇ ਨਾ ਮੰਨੇ ਤਾਂ ਮੈਂ ਅਗਾਂਹ ਨੂੰ ਕੋਈ ਗੱਲ ਨਹੀਂ ਦੱਸਿਆ ਕਰਨੀ। ਆਪਣਾ ਪੜ੍ਹਿਆ-ਲਿਖਿਆ ਵਿਚਾਰ ਲਓ ...
(29 ਮਈ 2021)

 

“ਭਾਜੀ, ਤੁਹਾਨੂੰ ਨਵੀਂ ਕਹਾਣੀ ਲਈ ਵਿਸ਼ਾ ਦੇਵਾਂ?” ਮੇਰੇ ਦੋਸਤ ਕੰਗ ਨੇ ਕਰੋਨਾ ਵਾਲੀ ਗੱਲ ਮੁਕਾ ਕੇ ਪੁੱਛਿਆਉਹ ਮਹੀਨੇ ਵਿੱਚ ਇੱਕ ਵਾਰ ਅਵੱਸ਼ ਹੀ ਮੈਂਨੂੰ ਮਿਲਣ ਆਉਂਦਾ ਹੈਵਿੱਚ-ਵਿਚਾਲੇ ਅਸੀਂ ਆਪਸ ਵਿੱਚ ਫੋਨ ਕਰਕੇ ਇੱਕ-ਦੂਜੇ ਦਾ ਹਾਲ-ਚਾਲ ਪੁੱਛਦੇ ਰਹਿੰਦੇ ਹਾਂਉਸ ਮੈਂਨੂੰ ਅਨੇਕਾਂ ਕਹਾਣੀਆਂ ਦੇ ਵਿਸ਼ੇ ਦਿੱਤੇ ਪਰ ਮੈਥੋਂ ਕਿਸੇ ’ਤੇ ਵੀ ਸੰਪੂਰਨ ਕਹਾਣੀ ਲਿਖੀ ਨਹੀਂ ਗਈਮੈਂ ਕਹਾਣੀ ਲਿਖਦਾ ਪਰ ਕਹਾਣੀ ‘ਬਣਦੀ’ ਨਾਮੈਂ ਕੰਪੋਜ਼ ਕਰਾਉਂਦਾ, ਕੱਟ-ਵੱਢ ਕਰਦਾਘੁੰਮਦਿਆਂ-ਫਿਰਦਿਆਂ, ਪੜ੍ਹਦਿਆਂ ਹੋਇਆਂ ਮਨ ਨਾਲ ਵਿਚਾਰਾਂ ਕਰਦਾਪਰ ਕਹਾਣੀ ਮੇਰੀ ਫਾਈਲ ਵਿੱਚ ਹੀ ਪਈ ਰਹਿ ਜਾਂਦੀਇੱਕ ਵਾਰ ਉਸਨੇ ਮੈਂਨੂੰ ਦੱਸਿਆ ਕਿ ਉਸ ਨੇ ਆਪਣੇ ਬਾਪ ਦਾ ਸੁਆਟਰ ਪਾਇਆ ਤਾਂ ਉਸ ਦੀ ਮਾਂ ਬੜੀ ਔਖੀ ਹੋ ਕੇ ਬੋਲੀ, “ਮੈਂ ਬੜੀਆਂ ਰੀਝਾਂ ਨਾਲ ਉਨ੍ਹਾਂ ਦਾ ਇਹ ਸੁਆਟਰ ਬੁਣਿਆਤੂੰ ਅੱਜ ਪਾ ਲਿਆ, ਮੁੜ ਕੇ ਨਾ ਪਾਈਂਜਿੱਥੋਂ ਚੁੱਕਿਆ, ਉੱਥੇ ਹੀ ਰੱਖ ਦਈਂ।” ਮੈਂਨੂੰ ਉਸ ਦੀ ਸੁਣਾਈ ਇਸ ਗੱਲ ਨੇ ਹਲੂਣਿਆਮੈਂ ਕੁਝ ਦਿਨਾਂ ਬਾਅਦ ਇਸ ਵਿਸ਼ੇ ’ਤੇ ਕਹਾਣੀ ਲਿਖਣੀ ਸ਼ੁਰੂ ਕੀਤੀਕਿੰਨੇ ਸਾਲ ਉਹ ਕਹਾਣੀ ਮੇਰੇ ਬੇਟੇ ਦੇ ਕੰਪਿਊਟਰ ਵਿੱਚ ਪਈ ਰਹੀਜਦੋਂ ਮੈਂਨੂੰ ਇਸ ਕਹਾਣੀ ਬਾਰੇ ਕੁਝ ਨਵੀਆਂ ਗੱਲਾਂ ਸੁੱਝੀਆਂ ਤਾਂ ਕਹਾਣੀ ਲੱਭੀ ਹੀ ਨਾ

ਐਦਾਂ ਹੀ ਉਸ ਨੇ ਯੂਪੀ ਦੇ ਇੱਕ ਰਿਕਸ਼ਾ ਚਾਲਕ ਦੀ ਗੱਲ ਸੁਣਾਈ ਸੀਕੰਗ ਜਮਸ਼ੇਰਪੁਰ ਵੱਲ ਦੁੱਧ ਲੈਣ ਜਾਂਦਾਰਸਤੇ ਵਿੱਚ ਇੱਕ ਚਾਹ ਦਾ ਖੋਖਾ ਆਉਂਦਾ ਜਿੱਥੇ ਉਸ ਨੂੰ ਅਕਸਰ ਰਿਕਸ਼ਾ ਚਾਲਕ ਭਈਆ ਮਿਲਦਾਇੱਕ ਦਿਨ ਭਈਆ ਰਿਕਸ਼ੇ ’ਤੇ ਬੈਠਾ ਬੀੜੀ ਪੀ ਰਿਹਾ ਸੀ ਕਿ ਇੱਕ ਸਰਦਾਰ ਜੀ ਨੇ ਆ ਕੇ ਪੁੱਛਿਆ, “ਹਾਂ ਬਈ, ਬੱਸ ਸਟੈਂਡ ਚੱਲਣਾ? ਕਿੰਨੇ ਪੈਸੇ ਲਵੇਂਗਾ?” ਭਈਏ ਨੇ ਕਿਹਾ ਕਿ ਪੰਜਾਹ ਰੁਪਏ ਲੈਣੇ ਆਂਸਰਦਾਰ ਜੀ ਨੇ ਚਾਲੀ ਕਿਹਾ ਪਰ ਭਈਆ ਨਾ ਮੰਨਿਆਸਰਦਾਰ ਬੁੜ-ਬੁੜ ਕਰਦਾ ਤੁਰ ਗਿਆਕੰਗ ਜਦੋਂ ਦੁੱਧ ਲੈ ਕੇ ਵਾਪਸ ਆਇਆ ਤਾਂ ਉਹ ਉੱਥੇ ਆਪਣੀ ਆਦਤ ਮੁਤਾਬਕ ਅਖ਼ਬਾਰ ਪੜ੍ਹਨ ਲਈ ਖੜ੍ਹ ਗਿਆਉਦੋਂ ਹੀ ਇੱਕ ਖੂਬਸੂਰਤ ਔਰਤ ਆਈਭਈਏ ਕੋਲੋਂ ਬੱਸ ਸਟੈਂਡ ਜਾਣ ਬਾਰੇ ਪੁੱਛਿਆ ਤਾਂ ਉਸ ਪੰਜਾਹ ਮੰਗੇਔਰਤ ਨੇ ਕਿਹਾ ਕਿ ਉਹ ਪੈਂਤੀ ਦੇਵੇਗੀਇੱਕ-ਅੱਧ ਵਾਰ ਨਾਂਹ ਕਰਨ ਮਗਰੋਂ ਭਈਆ ਮੰਨ ਗਿਆਉਸ ਰਿਕਸ਼ੇ ਦੇ ਰੱਖਣੇ ਵਿੱਚੋਂ ਕੱਪੜਾ ਕੱਢਿਆ, ਸੀਟ ਸਾਫ ਕੀਤੀ ਤੇ ਸਵਾਰੀ ਨੂੰ ਲੈ ਕੇ ਬੱਸ ਸਟੈਂਡ ਵੱਲ ਤੁਰ ਪਿਆਤੀਜੇ ਦਿਨ ਕੰਗ ਨੇ ਭਈਏ ਤੋਂ ਪੁੱਛਿਆ, “ਉਏ ਭੂਤਨੀ ਦਿਆ, ਸਰਦਾਰ ਕੋਲੋਂ ਪੰਜਾਹ ਮੰਗਦਾ ਸੀ, ਜਨਾਨੀ ਕੋਲ ਪੈਂਤੀਆਂ ’ਤੇ ਕਿਉਂ ਮੰਨ ਗਿਆ?” ਭਈਏ ਦਾ ਜਵਾਬ ਸੀ, “ਮਨ ਕੀ ਮੌਜ ਭੀ ਹੋਤੀ ਹੈ ਬਾਬੂ ਜੀ।”

**

“ਭਾਜੀ, ਤੁਹਾਨੂੰ ਨ੍ਹੀਂ ਲੱਗਦਾ ਕਿ ਜਦੋਂ ਦਾ ਫੋਨ ਫਰੀ ਵਰਗਾ ਹੋ ਗਿਆ, ਰਿਸ਼ਤਿਆਂ ਵਿੱਚ ਪਹਿਲਾ ਜਿਹਾ ਨਿੱਘ ਨ੍ਹੀਂ ਰਿਹਾ?” ਅੱਜ ਫਿਰ ਮਿਲਣ ਆਏ ਕੰਗ ਨੇ ਆਪਣੀ ਆਦਤ ਮੂਜਬ ਇੱਕ ਹੋਰ ਚਿੰਤਾ ਜ਼ਾਹਿਰ ਕੀਤੀ

“ਮੈਂ ਆਪਣੇ ਘਰ ਵਿੱਚ ਦੇਖਿਆ ਕਿ ਜੇ ਸਾਡੇ ਘਰ ਵਿੱਚ ਕੜੀ ਵੀ ਬਣਾਈ ਹੋਵੇ ਤਾਂ ਬਹੂ ਦੀ ਮਾਂ ਨੂੰ ਪਤਾ ਲੱਗ ਜਾਂਦਾ ਕਿ ਕੜੀ ਵਿੱਚ ਪਾਏ ਪਕੌੜੇ ਬਾਜ਼ਾਰ ਦੇ ਨੇ ਜਾਂ ਘਰ ਦੇ ਬਣਾਏ ਹੋਏ।” ਮੈਂ ਆਪਣੇ ਘਰ ਦੀ ਗੱਲ ਦੱਸੀ

“ਇਸੇ ਲਈ ਤਾਂ ਹੁਣ ਕਿਤੇ ਆਉਣ ਜਾਣ ਨੂੰ ਮਨ ਨ੍ਹੀਂ ਕਰਦਾਦੇਖੋ ਕਿੱਦਾਂ ਦਾ ਸਮਾਂ ਆ ਗਿਆਭੈਣ-ਭਰਾ ਵੀ ਇੱਕ-ਦੂਜੇ ਦੀ ਮੌਤ ਮੰਗਦੇ ਨੇਹੈ ਨਾ ਭਾਜੀ ਅਜੀਬ ਗੱਲ?” ਉਸ ਨੇ ਆਪਣੀ ਗੱਲ ਦੀ ਪ੍ਰੋੜ੍ਹਤਾ ਕਰਨ ਲਈ ਮੈਥੋਂ ਪੁੱਛਿਆ

“ਹਿਊਮਨ ਸਾਇਕੀ ਬੜੀ ਅਜੀਬ ਆਇਹਦਾ ਕੋਈ ਲੜ ਸਿਰਾ ਨ੍ਹੀਂ ਫੜਿਆ ਜਾਂਦਾ ...” ਜਿੱਦਾਂ ਮੈਂ ਮਹਾਭਾਰਤ ਦੇ ਪਾਤਰਾਂ ਦਾ ਵਿਸ਼ਲੇਸ਼ਣ ਕਰਨ ਉਪਰੰਤ ਇੱਕ ਥਿਊਰੀ ਬਣਾਈ ਸੀ, ਉੱਦਾਂ ਹੀ ਕਿਹਾ

“ਸਾਡੀ ਕੋਠੀ ਦੇ ਉੱਪਰਲੇ ਪੋਰਸ਼ਨ ਵਿੱਚ ਪਿਛਲੇ ਵੀਹਾਂ ਸਾਲਾਂ ਤੋਂ ਇੱਕ ਕਿਰਾਏਦਾਰ ਰਹਿੰਦੇ ਨੇਦੋਵੇਂ ਨੌਕਰੀ ਪੇਸ਼ਾਜਗਦੀਸ਼ ਬੈਂਕ ਵਿੱਚ ਮੈਨੇਜਰ, ਉਸ ਦੀ ਮਿਸਿਜ਼ ਕਾਂਤਾ ਗੌਰਮੈਂਟ ਸਕੂਲ ਵਿੱਚ ਟੀਚਰਆਪਣਾ ਮਕਾਨ ਇਸ ਲਈ ਨ੍ਹੀਂ ਬਣਾਇਆ ਕਿਉਂਜੁ ਉਨ੍ਹਾਂ ਦੀ ਆਪਣੀ ਕੋਈ ਔਲਾਦ ਨ੍ਹੀਂਜਦੋਂ ਔਲਾਦ ਨ੍ਹੀਂ, ਫੇਰ ਕੋਠੀ ਕਿਸ ਲਈ ਬਣਾਉਣੀ ਆਂ? ਦੋਵੇਂ ਰੱਜ ਕੇ ਸ਼ਰੀਫ਼ਕਦੇ ਉੱਚੀ ਬੋਲਦੇ ਨ੍ਹੀਂ ਸੁਣੇਕੰਨ ਵਿੱਚ ਪਾਇਆਂ ਨ੍ਹੀਂ ਰੜਕਦੇ … ਲੰਘਦਿਆਂ-ਵੜ੍ਹਦਿਆਂ ਸਤ ਸ੍ਰੀ ਅਕਾਲ ਬੁਲਾ ਜਾਂਦੇਰਿਟਾਇਰਮੈਂਟ ਤੋਂ ਬਾਅਦ ਕਾਂਤਾ ਮਿਸਿਜ਼ ਕੋਲ ਆ ਜਾਂਦੀਉਸ ਦਾ ਵੱਡਾ ਦੁੱਖ ਇਹੀ ਆ ਕਿ ਉਨ੍ਹਾਂ ਦੇ ਔਲਾਦ ਨ੍ਹੀਂ ਹੈਇਹ ਵੀ ਗੱਲ ਨ੍ਹੀਂ ਕਿ ਉਨ੍ਹਾਂ ਦੇ ਔਲਾਦ ਨ੍ਹੀਂ ਹੋਈਪਹਿਲਾਂ ਮੁੰਡਾ ਹੋਇਆ ਸੀਉਸ ਦੀ ਵੱਡੀ ਭੈਣ ਰਜਨੀ ਨੇ ਇਹ ਮੁੰਡਾ ਗੋਦ ਲੈ ਲਿਆ ਜ਼ੋਰ ਪਾ ਕੇ, ‘ਇਹ ਬੱਚਾ ਸਾਨੂੰ ਦੇ ਦਿਓਤੁਹਾਡੇ ਤਾਂ ਹੋਰ ਹੋ ਜਾਵੇਗਾ’ ਕਾਂਤਾ ਨੇ ਭਾਵੁਕ ਹੋ ਕੇ ਮੁੰਡਾ ਆਪਣੀ ਵੱਡੀ ਭੈਣ ਨੂੰ ਦੇ ਦਿੱਤਾਰਜਨੀ ਨੇ ਕਾਂਤਾ ’ਤੇ ਬਹੁਤ ਅਹਿਸਾਨ ਕੀਤੇ ਸੀਮਾਂ-ਪਿਓ ਇੱਕ ਐਕਸੀਡੈਂਟ ਵਿੱਚ ਮਾਰੇ ਗਏਰਜਨੀ ਨੇ ਹੀ ਕਾਂਤਾ ਨੂੰ ਪੜ੍ਹਾਇਆ ਤੇ ਉਸ ਦੀ ਮਰਜ਼ੀ ਅਨੁਸਾਰ ਉਸ ਦਾ ਵਿਆਹ ਕੀਤਾਉਹ ਆਪਣੀ ਵੱਡੀ ਭੈਣ ਤੋਂ ਐਦਾਂ ਡਰਦੀ ਆ ਜਿੱਦਾਂ ਕਾਂ ਧੁਨਖੀ ਤੋਂਜਦੋਂ ਵੱਡੀ ਭੈਣ ਸਾਹਮਣੇ ਆ ਜਾਵੇ ਤਾਂ ਉਸਦਾ ਭੈਣ ਜੀ, ਭੈਣ ਜੀ, ਕਹਿੰਦੀ ਦਾ ਮੂੰਹ ਸੁੱਕ ਜਾਂਦਾ।”

ਕੰਗ ਨੇ ਚਾਹ ਵਾਲਾ ਕੱਪ ਚੁੱਕਿਆ, ਦੋ ਘੁੱਟ ਭਰੇ ਤੇ ਆਪਣੀ ਗੱਲ ਜਾਰੀ ਰੱਖੀ, “ਰਜਨੀ ਨੇ ਨਵਜੀਤ ਨੂੰ ਚਾਵਾਂ ਨਾਲ ਪਾਲਿਆਦੋਵੇਂ ਮੀਆਂ-ਬੀਵੀ ਕਾਲਜ ਵਿੱਚ ਲੈਕਚਰਾਰਸਰਕਾਰ ਦੀ ਪੂਰੀ ਮੇਹਰ ਹੋਈਪੰਡ ਰੁਪਇਆਂ ਦੀ ਆਏ ਮਹੀਨੇ ਮਿਲਦੀਪੈਸੇ ਖਰਚਿਆਂ ਮੁੱਕਦੇ ਨ੍ਹੀਂਨਵਜੀਤ ਇੱਕ ਚੀਜ਼ ਮੰਗਦਾ ਤਾਂ ਉਹ ਚਾਰ ਖਰੀਦ ਦਿੰਦੇਸ਼ਹਿਰ ਦੇ ਮਹਿੰਗੇ ਸਕੂਲ ਵਿੱਚ ਪੜ੍ਹਾਇਆਮੁੰਡਾ ਨੇਕ ਨਿਕਲਿਆਜੇ ਕਦੇ ਇੱਧਰਲੇ ਮਾਂ-ਪਿਓ ਕਿਸੇ ਵੇਲੇ ਹੱਥ ਘੁੱਟਦੇ ਤਾਂ ਉਹ ਆਪਣੀ ਜਨਮ-ਜਾਤ ਮੰਮੀ ਕੋਲ ਚਲਾ ਜਾਂਦਾਉਸ ਨੂੰ ਉਹ ਆਂਟੀ ਕਹਿੰਦਾਮਾਂ ਦੀ ਮਮਤਾ ਜਾਗਦੀਉਸ ਨੂੰ ਪਛਤਾਵਾ ਹੁੰਦਾ ਕਿ ਉਸ ਆਪਣਾ ਮੁੰਡਾ ਭੈਣ ਨੂੰ ਕਿਉਂ ਦੇ ਦਿੱਤਾਪੁੱਤ ਦੇ ਮੋਹ ਵਿੱਚ ਭਿੱਜੀ ਉਹ ਆਪਣਾ ਪਰਸ ਮੁੰਡੇ ਸਾਹਮਣੇ ਰੱਖ ਦਿੰਦੀ ਕਿ ਜਿੰਨੇ ਪੈਸੇ ਚਾਹੀਦੇ ਨੇ, ਉੰਨੇ ਆਪੇ ਹੀ ਕੱਢ ਲਵੇਫੇਰ ਤਾਂ ਉਸ ਆਪਣਾ ਏ. ਟੀ. ਐੱਮ. ਕਾਰਡ ਵੀ ਮੁੰਡੇ ਨੂੰ ਦੇ ਦਿੱਤਾਇਹ ਅਵੱਸ਼ ਕਿਹਾ, ‘ਜਿੰਨੇ ਪੈਸੇ ਕਢਵਾਏ, ਮੈਂਨੂੰ ਫੋਨ ਕਰ ਕੇ ਦੱਸ ਦਈਂ’ ਇਸ ਮਾਂ ਕੋਲੋਂ ਪੈਸੇ ਲੈਣਾ ਵੀ ਮੁੰਡਾ ਆਪਣਾ ਹੱਕ ਸਮਝਦਾਉਹ ਦੇਖ-ਦੇਖ ਕੇ ਖੀਵੀ ਹੁੰਦੀ ਰਹਿੰਦੀ ਕਿ ਮੇਰਾ ਢਿੱਡੋਂ ਜਾਇਆ ਪੁੱਤ ਕਿੰਨਾ ਜਵਾਨ ਨਿਕਲਿਆ ਹੈਕੁਛ ਵੀ ਹੋਵੇ, ਹੈ ਤਾਂ ਮੇਰਾ ਹੀ ਪੁੱਤ ਨਾਹੋ ਸਕਦਾ ਕਿਸੇ ਦਿਨ ਲੜ-ਝਗੜ ਕੇ ਇੱਧਰ ਹੀ ਆ ਜਾਵੇਮੇਰੇ ਦਰਵਾਜ਼ੇ ਹਮੇਸ਼ਾ ਉਸ ਲਈ ਖੁੱਲ੍ਹੇ ਨੇ

“ਉੱਧਰਲੀ ਮਾਂ ਨੂੰ ਇਸ ਗੱਲ ਦਾ ਹੌਸਲਾ ਹੁੰਦਾ ਕਿ ਉਨ੍ਹਾਂ ਦੇ ਖਾਨਦਾਨ ਦਾ ਕੋਈ ਨਾ ਕੋਈ ਵਾਰਿਸ ਤਾਂ ਹੈ ਨਾਕੀ ਹੋਇਆ ਜੇ ਉਸ ਨਵਜੀਤ ਨੂੰ ਢਿੰਡੋਂ ਨ੍ਹੀਂ ਜੰਮਿਆਜੇ ਉਹ ਕਾਂਤਾ ਦਾ ਖੂਨ ਹੈ ਤਾਂ ਉਸ ਦਾ ਆਪਣਾ ਖੂਨ ਵੀ ਹੈ ਨਾਮਾਂ ਤੇ ਮਾਸੀ ਦਾ ਇੱਕੋ ਖੂਨ ਹੁੰਦਾ ਹੈਵਿੱਚੋਂ-ਵਿੱਚ ਦੋਵੇਂ ਔਖੀਆਂ ਹੁੰਦੀਆਂ ਰਹਿੰਦੀਆਂਰਜਨੀ ਚਾਹੁੰਦੀ ਸੀ ਕਿ ਨਵਜੀਤ ਕਾਂਤਾ ਵੱਲ ਨਾ ਜਾਵੇਕਾਂਤਾ ਦੀ ਦਿਲੀ ਇੱਛਾ ਸੀ ਕਿ ਉਹ ਪੱਕੇ ਤੌਰ ’ਤੇ ਉਸ ਕੋਲ ਆ ਜਾਵੇਨਵਜੀਤ ਦਾ ਆਪਣੀ ਮਾਂ ਤੇ ਮਾਸੀ ਵਿੱਚ ਇੱਕੋ ਜਿੰਨਾ ਪਿਆਰ ਤੇ ਸਤਿਕਾਰ ਸੀਬੱਸ ਉੰਨੀ-ਇੱਕੀ ਦਾ ਫਰਕ ਹੋਣਾਦੋਵੇਂ ਜਣੀਆਂ ਆਪੋ ਆਪਣੇ ਥਾਂ ’ਤੇ ਸੱਚੀਆਂ ਸਨਰਜਨੀ ਆਪਣਾ ਅਧਿਕਾਰ ਕਿਸੇ ਵੀ ਕੀਮਤ ’ਤੇ ਗੁਆਉਣਾ ਨਹੀਂ ਚਾਹੁੰਦੀ ਸੀਹੋਰ ਬੱਚਾ ਨਾ ਹੋਣ ਕਰਕੇ ਕਾਂਤਾ ਦਾ ਮੋਹ-ਪਿਆਰ ਨਵਜੀਤ ਵੱਲ ਡੁੱਲ੍ਹ-ਡੁੱਲ੍ਹ ਕੇ ਪੈਂਦਾਉਸ ਨੂੰ ਪਤਾ ਹੁੰਦਾ ਕਿ ਨਵਜੀਤ ਨੂੰ ਕਿਸ ਰੰਗ ਦੇ ਕੱਪੜੇ ਪਸੰਦ ਨੇਕਿਹੜੇ ਵੇਲੇ ਉਸ ਨਾਲ ਕਿਹੜੀ ਗੱਲ ਕਰਨੀ ਹੈਕਿਹੜੇ ਮੂਡ ਵਿੱਚ ਗੱਲ ਕਰਨੀ ਹੈਉਹ ਇਸ ਗੱਲ ਪ੍ਰਤੀ ਹਮੇਸ਼ਾ ਸੁਚੇਤ ਰਹਿੰਦੀ ਕਿ ਕਿਤੇ ਮੁੰਡਾ ਨਿਰਾਜ਼ ਨਾ ਹੋ ਜਾਵੇਜਦੋਂ ਮੁੰਡੇ ਨੇ ਕਾਰ ਲੈਣੀ ਸੀ ਤਾਂ ਉਸ ਨੇ ਮੁੰਡੇ ਨੂੰ ਫੋਨ ਕਰ ਕੇ ਕਿਹਾ ਸੀ ਕਿ ਉਹ ਆਪਣੀ ਪਸੰਦ ਮੁਤਾਬਕ ਕਾਰ ਖਰੀਦੇਜੇ ਪੈਸਿਆਂ ਦੀ ਲੋੜ ਪਈ ਤਾਂ ਉਹ ਦੇ ਦੇਵੇਗੀਉਸ ਇੱਥੋਂ ਤੀਕ ਕਿਹਾ ਸੀ ਕਿ ਉਹ ਕਾਰ ਖਰੀਦਣ ਲਈ ਸਾਰੇ ਪੈਸੇ ਦੇਣ ਨੂੰ ਤਿਆਰ ਆ ਪਰ ਵੱਡੀ ਨੂੰ ਇਸ ਗੱਲ ਦੀ ਭਿੰਨਕ ਨਹੀਂ ਲੱਗਣੀ ਚਾਹੀਦੀ

“ਲਓ ਜੀ, ਮੁੰਡੇ ਨੇ ਪੜ੍ਹਾਈ ਪੂਰੀ ਕਰ ਲਈਨੌਕਰੀ ਮਿਲ ਗਈਰਜਨੀ ਨੇ ਨਵਜੀਤ ਦਾ ਵਿਆਹ ਕਰ ਦਿੱਤਾਵਿਆਹ ਹੋ ਗਿਆ ਤਾਂ ਬੱਚੇ ਵੀ ਪੈਦਾ ਹੋਣੇ ਸੀਜਦੋਂ ਨਵਜੀਤ ਦੇ ਘਰੇ ਮੁੰਡੇ ਨੇ ਜਨਮ ਲਿਆ ਤਾਂ ਕਾਂਤਾ ਆਪਣੇ ਗੋਢਿਆਂ ਦਾ ਦਰਦ ਭੁੱਲ ਗਈਉਸ ਨੇ ਮਿਸਿਜ਼ ਨੂੰ ਟੈਲੀਫੋਨ ਨ੍ਹੀਂ ਕੀਤਾਕੁੜੀਆਂ ਵਾਂਗ ਦਗੜ-ਦਗੜ ਕਰਦੀ ਪੌੜੀਆਂ ਉੱਤਰੀ ਤੇ ਬਰਫੀ ਦੀ ਪਲੇਟ ਮਿਸਿਜ਼ ਅੱਗੇ ਕਰਕੇ ਬੋਲੀ, ‘ਭੈਣ ਜੀ, ਅਜੇ ਇਸੇ ਨਾਲ ਮੂੰਹ ਮਿੱਠਾ ਕਰੋਵੱਡੀ ਪਾਰਟੀ ਬਾਅਦ ਵਿੱਚ ਕਰਾਂਗੇਮੈਂ ਤਾਂ ਆਪਣੇ ਪੋਤੇ ਦਾ ਨਾਂ ਵੀ ਰੱਖ ਲਿਆ- ਚਿਰਾਗਉਹ ਜਿਹੜਾ ਮਰਜ਼ੀ ਰੱਖਣਮੈਂ ਤਾਂ ਇਸੇ ਨਾਂ ਨਾਲ ਸੱਦਿਆ ਕਰਨਾ’ ਰਜਨੀ ਨੇ ਸਾਰੀ ਕਲੋਨੀ ਵਿੱਚ ‘ਲਵਲੀ ਸਵੀਟ ਹਾਊਸ’ ਤੋਂ ਮਿਠਿਆਈ ਦੇ ਡੱਬੇ ਮੰਗਵਾ ਕੇ ਵੰਡੇਖੁਸਰਿਆਂ ਨੂੰ ਟੈਲੀਫੋਨ ਕਰਕੇ ਸੱਦਿਆਭੰਡਾ ਕੋਲੋਂ ਬਾਹਰਲੇ ਦਰਵਾਜ਼ੇ ’ਤੇ ਸਰੀਂਹ ਦੇ ਪੱਤੇ ਬੰਨ੍ਹਵਾਏ

“ਜਿਸ ਦਿਨ ਨੂੰਹ-ਪੁੱਤ ਤੇ ਪੋਤਰੇ ਨੇ ਆਉਣਾ ਹੁੰਦਾ, ਉਸ ਦਿਨ ਕਾਂਤਾ ਦੀ ਅੱਡੀ ਫਰਸ਼ ’ਤੇ ਨਾ ਲਗਦੀਘਰ ਤਾਂ ਕੀ, ਬਾਹਰਲੀਆਂ ਪੌੜੀਆਂ ਦੀ ਸਫਾਈ ਆਪ ਕੋਲ ਖੜ੍ਹ ਕੇ ਕਰਾਉਂਦੀਉਹ ਤਾਂ ਚਾਅ ਨਾਲ ਉੱਡੀ ਫਿਰਦੀਮੁੰਡੇ ਦੇ ਪਸੰਦ ਦਾ ਚਿਕਨ ਬਣਾਉਂਦੀਮੱਛੀ ‘ਮਹਿਤਾ ਫਿਸ਼ ਕੋਰਨਰ’ ਤੋਂ ਮੰਗਵਾਉਦੀਆਉਂਦੇ ਸਾਰ ਹੀ ਨੂੰਹ ਰਸੋਈ ਦਾ ਕੰਮ ਸੰਭਾਲ ਲੈਂਦੀਕਾਂਤਾ ਪੋਤਰੇ ਨਾਲ ਖੇਡਣ ਲੱਗ ਜਾਂਦੀਆਪਣੇ ਹਸਬੈਂਡ ਨੂੰ ਵਾਰ-ਵਾਰ ਕਹਿੰਦੀ- ਆਹ ਦੇਖੋ ਨਾ ਚਿਰਾਗ ਦਾ ਮੱਥਾ ਤਾਂ ਜਮਾ ਤੁਹਾਡੇ ਵਰਗਾਨੱਕ ਮੇਰੇ ਵਰਗਾ ਤਿੱਖਾ’ ਕਾਂਤਾ ਦਾ ਹਸਬੈਂਡ ਵੀ ਆਪਣੇ ਪੋਤਰੇ ਵੱਲ ਦੇਖਦਾ-ਦੇਖਦਾ ਭਾਵੁਕ ਹੋ ਜਾਂਦਾ ਪਰ ਉਸ ਕਦੇ ਆਪਣੇ ਪੋਤਰੇ ’ਤੇ ਹੱਕ ਨਾ ਜਿਤਾਇਆਉਸ ਦੀ ਭਾਵਨਾ ਬਾਬੇ ਵਾਲੀ ਨ੍ਹੀਂ, ਨਾਨੇ ਵਾਲੀ ਰਹੀਨੂੰਹ-ਪੋਤੇ ਨਾਲ ਕਾਂਤਾ ਨੂੰ ਆਪਣਾ ਘਰ ਭਰਿਆ-ਭਰਿਆ ਲੱਗਦਾਜੇ ਬਹੂ ਦੇ ਪਾਏ ਹੋਏ ਕੱਪੜੇ ਉਸ ਨੂੰ ਪਸੰਦ ਨਾ ਆਉਂਦੇ ਤਾਂ ਉਹ ਪਿਓ-ਪੁੱਤ-ਪੋਤਰੇ ਨੂੰ ਘਰੇ ਛੱਡ ਕੇ, ਬਹੂ ਨੂੰ ਨਾਲ ਜਾ ਕੇ ਸ਼ੌਪਿੰਗ ਕਰਵਾਉਂਦੀਅੱਗੋਂ ਪਿੱਛੋਂ ਦਸਾਂ-ਵੀਹਾਂ ਦੀ ਕਿਰਸ ਕਰਨ ਵਾਲੀ ਸ਼ਾਹ ਖਰਚ ਬਣ ਜਾਂਦੀਸੂਟ ਭਾਵੇਂ ਪੰਜ ਹਜ਼ਾਰ ਦਾ ਆਵੇ ਜਾਂ ਦਸ ਹਜ਼ਾਰ ਦਾ, ਉਹ ਆਪਣੀ ਪਸੰਦ ਦਾ ਹੀ ਲੈ ਕੇ ਦਿੰਦੀ, ‘ਮੇਰੀ ਨੂੰਹ ਰਾਣੀ ਨੂੰ ਜਚਣਾ ਚਾਹੀਦਾਤੇਰੇ ਸਹੁਰੇ ਨੇ ਮੈਂਨੂੰ ਕਿਹਾ ਹੋਇਆ ਕਿ ਬਹੂ ਦੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਆਅਸੀਂ ਪੈਸੇ ਜੋੜ ਕੇ ਕੀ ਕਰਨੇਮਗਰੋਂ ਵੀ ਇਨ੍ਹਾਂ ਨੇ ਸਾਂਭਣੇਧੀਏ, ਤੂੰ ਖੁੱਲ੍ਹਾ ਖਰਚਅਜੇ ਤੇਰੀ ਸੱਸ ਜਿਉਂਦੀ ਆ, ਤੇਰੀਆਂ ਰੀਝਾਂ ਪੂਰੀਆਂ ਕਰਨ ਵਾਲੀਬੱਸ ਇੰਨਾ ਧਿਆਨ ਰੱਖ ਲਈਂ ਕਿ ਵੱਡੀ ਨੂੰ ਪਤਾ ਨਾ ਲੱਗੇਜੇ ਪਤਾ ਲੱਗ ਗਿਆ ਤਾਂ ਉਸ ਨੇ ਬੋਲਣ ਲੱਗਿਆਂ ਇਹ ਵੀ ਭੁੱਲ ਜਾਣਾ ਕਿ ਮੈਂ ਉਸ ਦੀ ਛੋਟੀ ਭੈਣ ਆਂਉਨ੍ਹਾਂ ਨੂੰ ਕਿੱਦਾਂ ਸਮਝਾਵਾਂ ਕਿ ਪੋਤਾ ਮੇਰਾ ਵੀ ਕੁਛ ਲੱਗਦਾ ਆ’ ਉਹ ਰਾਤ ਨੂੰ ਜਾਣ ਲੱਗਦੇ ਤਾਂ ਕਾਂਤਾ ਜ਼ੋਰ ਦੇ ਕੇ ਕਹਿੰਦੀ, ‘ਇੱਥੇ ਰਹਿ ਲਓ ਨਾਇਹ ਵੀ ਤੁਹਾਡਾ ਘਰ ਹੀ ਹੈ ਨਾ’ ਨਵਜੀਤ ਕਹਿੰਦਾ, ‘ਰਾਤ ਨੂੰ ਅਸੀਂ ਇਕੱਠਿਆਂ ਨੇ ਰੋਟੀ ਖਾਣ ਦੀ ਆਦਤ ਪਾਈ ਹੋਈ ਆਜੇ ਅਸੀਂ ਨਾ ਗਏ ਤਾਂ ਮੰਮੀ-ਡੈਡੀ ਨੇ ਕੁਛ ਨ੍ਹੀਂ ਖਾਣਾਨਾ ਹੀ ਉਨ੍ਹਾਂ ਨੂੰ ਨੀਂਦ ਆਉਣੀ ਆਂ’ ਕਾਂਤਾ ਕਹਿੰਦੀ, ‘ਉਨ੍ਹਾਂ ਨੂੰ ਵੀ ਇੱਥੇ ਬੁਲਾ ਲੈਂਦੇ ਆਂ’ ਪਰ ਨਵਜੀਤ ਨਾ ਰੁੱਕਦਾਉਸ ਨੂੰ ਆਪਣੀ ਮਾਂ ਦਾ ਫਿਕਰ ਰਹਿੰਦਾ ਕਿ ਪਤਾ ਨ੍ਹੀਂ ਕੀ-ਕੀ ਸੋਚ ਕੇ ਆਪਣਾ ਬਲੱਡ ਪ੍ਰੈੱਸ਼ਰ ਵਧਾ ਲਵੇਗੀ

“ਕਦੇ-ਕਦੇ ਮੇਰੇ ਮਨ ਵਿੱਚ ਆਉਂਦਾ ਕਿ ਮੈਂ ਨਵਜੀਤ ਨੂੰ ਸ਼ਹਿਰ ਦੇ ਕਿਸੇ ਹੋਟਲ ਵਿੱਚ ਲੰਚ ਕਰਾਵਾਂਉਸ ਦੇ ਮਨ ਦੀ ਗੱਲ ਪੁੱਛਾਂਇਹੀ ਕਿ ਕਦੇ ਉਸ ਦਾ ਮਨ ਇਹ ਤਾਂ ਨ੍ਹੀਂ ਕਰਦਾ ਕਿ ਆਪਣੇ ਅਸਲੀ ਮਾਂ-ਪਿਓ ਕੋਲ ਪੱਕਾ ਹੀ ਆ ਜਾਵੇਹੁਣ ਉਸ ਦੀ ਮਾਂ ਨੂੰ ਉਸ ਦੀ ਬਹੁਤ ਜ਼ਿਆਦਾ ਲੋੜ ਹੈਜਦੋਂ ਬੰਦਾ ਨੌਕਰੀ ਕਰਦਾ ਹੋਵੇ ਤਾਂ ਸਮਾਂ ਬੀਤਦੇ ਦਾ ਪਤਾ ਨ੍ਹੀਂ ਲੱਗਦਾਰਿਟਾਇਰਮੈਂਟ ਮਗਰੋਂ ਸਮਾਂ ਖੜ੍ਹ ਜਾਂਦਾਕਾਂਤਾ ਨੂੰ ਗੱਠੀਏ ਨੇ ਜ਼ਿਆਦਾ ਹੀ ਤੰਗ ਕੀਤਾ ਹੋਇਆਉਹ ਮਸਾਂ-ਮਸਾਂ ਗੋਡਿਆਂ ਜਾਂ ਸੋਟੀ ’ਤੇ ਭਾਰ ਪਾ ਕੇ ਉੱਠਦੀ ਆਦੋ ਨੌਕਰਾਣੀਆਂ ਰੱਖੀਆਂ ਹੋਈਆਂਇੱਕ ਰੋਟੀ-ਪਾਣੀ ਤੇ ਕੱਪੜੇ ਧੋਣ ਲਈ, ਦੂਜੀ ਸਫਾਈ ਕਰਨ ਲਈਮੀਆਂ-ਬੀਵੀ ਨੂੰ ਲੱਖ ਤੋਂ ਜ਼ਿਆਦਾ ਪੈਨਸ਼ਨ ਮਿਲਦੀ ਆਮਕਾਨ ਦਾ ਕਿਰਾਇਆ ਵੀਹ ਹਜ਼ਾਰ ਆ ਮਹੀਨੇ ਦਾਦੋ ਜੀਆਂ ਦਾ ਕਿੰਨਾ ਕੁ ਖਰਚ ਹੋ ਜਾਣ?ਮੈਂ ਦੇਖਿਆ ਕਿ ਜਦੋਂ ਕਾਂਤਾ ਦੇ ਨੂੰਹ-ਪੁੱਤ ਚਲੇ ਜਾਂਦੇ ਨੇ ਤਾਂ ਉਹ ਕਿੰਨੇ ਦਿਨ ਉਦਾਸ-ਉਦਾਸ ਰਹਿੰਦੀ ਆਮਿਸਿਜ਼ ਫੋਨ ਕਰਕੇ ਹਾਲ-ਚਾਲ ਪੁੱਛਣ ਤਾਂ ਉਸ ਦੀ ਆਵਾਜ਼ ਨ੍ਹੀਂ ਨਿਕਲਦੀਮੈਂ ਨਵਜੀਤ ਨੂੰ ਸਮਝਾਵਾਂ ਕਿ ਹਫਤੇ ਵਿੱਚ ਦੋ ਵਾਰ ਅਵੱਸ਼ ਹੀ ਇੱਧਰ ਗੇੜਾ ਮਾਰਿਆ ਕਰੇਇਸ ਨਾਲ ਉਸ ਦੀ ਮਾਂ ਨੂੰ ਭਾਵਨਾਤਮਕ ਸਪੋਰਟ ਮਿਲੇਗੀ… ਉਸ ਦੀ ਮਾਂ ਤਾਂ ਉਸ ਨਾਲ ਇੱਥੋਂ ਤੀਕ ਜੁੜੀ ਹੋਈ ਹੈ ਕਿ ਜੇ ਉਹ ਨੰਗੇ ਪੈਰ ਵੀ ਪੌੜੀਆਂ ਚੜ੍ਹੇ, ਫੇਰ ਵੀ ਉਹ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਪੁੱਤ ਆ ਰਿਹਾਮੈਂ ਉਸ ਨਾਲ ਲੰਮੀ-ਚੌੜੀ ਗੱਲਬਾਤ ਕਰਨੀ ਚਾਹੁੰਦਾ ਸੀ

“ਮੈਂ ਪਿੰਡ ਵਿੱਚੋਂ ਸ਼ਹਿਰ ਆ ਕੇ ਕੋਠੀ ਬਣਵਾਈ ਪਰ ਪਿੰਡ ਵਾਲਾ ਭਾਈਚਾਰਾ ਕਦੇ ਨ੍ਹੀਂ ਛੱਡਿਆਮੇਰੀ ਮਿਸਿਜ਼ ਨੇ ਵੀ… ਮੈਨੂੰ ਲੱਗਦਾ ਕਿ ਰਜਨੀ ਨੇ ਮਾਂ ਬਣਨ ਦਾ ਸੁਖ ਦੇਖਿਆ, ਕਾਂਤਾ ਨੇ ਜੰਮਣ-ਪੀੜਾ ਸਹੀਆਂ ਪਰ ਬੱਚੇ ਨੂੰ ਖਿਡਾ ਕੇ ਨਹੀਂ ਦੇਖਿਆਜਦੋਂ ਮਾਂ ਨੂੰ ਇਸ ਗੱਲ ਦਾ ਇਹਸਾਸ ਹੋ ਜਾਵੇ ਕਿ ਕੀ ਹੋਇਆ ਜੇ ਮੈਂ ਢਿੱਡੋਂ ਨ੍ਹੀਂ ਜਾਇਆ ਪਰ ਹੈ ਤਾਂ ਮੇਰਾ ਪੁੱਤ, ਤਾਂ ਉਹ ਆਪਣੇ ਪੁੱਤ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹੋ ਜਾਂਦੀ ਆਮੈਂ ਇਹ ਭਾਵਨਾ ਰਜਨੀ ਵਿੱਚ ਦੇਖੀ ਆ… ਉਦੋਂ ਕਾਂਤਾ ਜਵਾਨ ਸੀਉਸ ਦਾ ਜ਼ਿਆਦਾ ਧਿਆਨ ਆਪਣੇ ਕੰਮ ’ਤੇ ਘਰ ਵਾਲੇ ਵੱਲ ਸੀਫੇਰ ਉਸ ਦੇ ਮਨ ਵਿੱਚ ਇਹ ਖਿਆਲ ਕਦੇ ਨ੍ਹੀਂ ਆਇਆ ਸੀ ਕਿ ਮੁੜ ਕੇ ਉਨ੍ਹਾਂ ਦੇ ਔਲਾਦ ਨ੍ਹੀਂ ਹੋਣੀਨਵਜੀਤ ਤੋਂ ਬਾਅਦ ਉਨ੍ਹਾਂ ਚਾਰ ਸਾਲ ਬੱਚਾ ਪੈਦਾ ਨਾ ਹੋਣ ਦਿੱਤਾਫੇਰ ਉਸ ਦੀ ਬਦਲੀ ਹਸਬੈਂਡ ਦੇ ਸ਼ਹਿਰ ਦੀ ਹੋ ਗਈ ਤਾਂ ਉਸ ਇਸ ਬਾਰੇ ਸੋਚਿਆਇੰਗਲਿਸ਼ ਵਿੱਚ ਕੀ ਕਹਿੰਦੇ ਹੁੰਦੇ ਆ ‘ਯੂ ਹੈਵ ਮਿੱਸਡ ਦੀ ਟ੍ਰੇਨ’ ਵਾਲੀ ਗੱਲ ਹੋ ਗਈਉਨ੍ਹਾਂ ਮਹਿੰਗੇ ਤੋਂ ਮਹਿੰਗੇ ਡਾਕਟਰ ਨਾਲ ਸੰਪਰਕ ਬਣਾਏਕੋਈ ਪੀਰ-ਪੈਂਗਬਰ ਨਾ ਛੱਡਿਆ ਜਿੱਥੇ ਨੱਕ ਨਾ ਰਗੜਿਆ ਹੋਵੇਬੱਚਾ ਤਾਂ ਨਾ ਹੋਇਆ, ਗੱਠੀਆ ਅਵੱਸ਼ ਹੋ ਗਿਆ

“ਮੈਂ ਆਪਣੇ ਮਨ ਦੀ ਗੱਲ ਮਿਸਿਜ਼ ਨੂੰ ਦੱਸੀਮਿਸਿਜ਼ ਕਹਿੰਦੇ, ‘ਪੁੱਛਣ ਵਾਲੀ ਕਿਹੜੀ ਗੱਲ ਆ? ਉਸ ਨੇ ਰਜਨੀ ਨੂੰ ਆਪਣੀ ਮਾਂ ਮੰਨਿਆ ਹੋਇਆ, ਕਾਂਤਾ ਨੂੰ ਮਾਸੀਉਹ ਕਿਹੜਾ ਅਨਪੜ੍ਹ ਆ, ਜਿਹਨੂੰ ਸਮਝਾਉਣ ਦੀ ਲੋੜ ਆ? ਉਸ ਨੂੰ ਸਾਰੀਆਂ ਗੱਲਾਂ ਦਾ ਪਤਾਕੋਈ ਗੱਲ ਲੁਕੀ ਛਿਪੀ ਨਹੀਂਉਸ ਦੀ ਵਹੁਟੀ ਨੂੰ ਵੀ ਪਤਾਤੁਸੀਂ ਚੁੱਪ ਕਰਕੇ ਬੈਠੋਜਨਾਨੀਆਂ ਦੀਆਂ ਗੱਲਾਂ ਵਿੱਚ ਨਹੀਂ ਆਉਣਾਜੇ ਨਾ ਮੰਨੇ ਤਾਂ ਮੈਂ ਅਗਾਂਹ ਨੂੰ ਕੋਈ ਗੱਲ ਨਹੀਂ ਦੱਸਿਆ ਕਰਨੀਆਪਣਾ ਪੜ੍ਹਿਆ-ਲਿਖਿਆ ਵਿਚਾਰ ਲਓ- ਮੈਂ ਹਥਿਆਰ ਨਾ ਸੁੱਟੇ ਪਰ ਪਹਿਲ ਵੀ ਨਾ ਕੀਤੀ

“ਭਾਜੀ, ਇਹ ਬੜੀ ਲੰਮੀ-ਚੌੜੀ ਕਹਾਣੀ ਆ ਇਨ੍ਹਾਂ ਦੋਂਹ ਪਰਿਵਾਰਾਂ ਦੀਹੁਣ ਮੁੱਕਦੀ ਗੱਲਾਂ ਦੱਸਦਾਂ। ਪਿਛਲੇ ਹਫਤੇ ਅਚਨਚੇਤ ਰਜਨੀ ਆਈਉੱਪਰਲੇ ਪੋਰਸ਼ਨ ਨੂੰ ਜਿੰਦਰਾ ਲੱਗਾ ਦੇਖ ਕੇ ਮਿਸਿਜ਼ ਕੋਲ ਆ ਬੈਠੀਤੁਹਾਨੂੰ ਪਤਾ ਈ ਆ ਕਿ ਦੋ ਜਨਾਨੀਆਂ ਘੰਟਾ ਕੁ ਕੱਠੀਆਂ ਬੈਠ ਜਾਣ ਤਾਂ ਸੱਤ ਪੀੜ੍ਹੀਆਂ ਦੇ ਪੋਤੜੇ ਫੋਲ ਜਾਂਦੀਆਂ ਨੇਰਜਨੀ ਦੋ ਘੰਟੇ ਮਿਸਿਜ਼ ਕੋਲ ਬੈਠੀ ਆਪਣੇ ਦੁੱਖੜੇ ਰੋਂਦੀ ਰਹੀ ਕਿ ਕਾਂਤਾ ਨੇ ਉਸ ਦਾ ਪੁੱਤ ਪੱਟ ਕੇ ਲੈ ਜਾਣਾਉਸਨੇ ਗੁਰਦਵਾਰੇ ਜਾ ਕੇ ਅਖੰਡਪਾਠ ਸੁੱਖਿਆ ਕਿ ਕਾਂਤਾ ਤੇ ਉਸ ਦਾ ਘਰਵਾਲਾ ਮਰ ਜਾਵੇ ਤਾਂ ਉਹ ਆਪਣੇ ਆਖਰੀ ਚਾਰ ਦਿਨ ਸੁਖਾਲ਼ੇ ਲੰਘਾ ਲਵੇਪਤਾ ਨ੍ਹੀਂ ਕਦੋਂ ਸੱਚੇ ਪਾਤਸ਼ਾਹ ਨੇ ਉਸ ਦੀ ਦੁਖੀ ਆਵਾਜ਼ ਸੁਣਨੀ ਆ

“ਐਦਾਂ ਹੀ ਕੁਝ ਦਿਨ ਪਹਿਲਾਂ ਕਾਂਤਾ ਨੇ ਆਪਣੇ ਮਨ ਦੀ ਗੱਲ ਮੇਰੀ ਮਿਸਜ਼ ਨੂੰ ਦੱਸੀ ਸੀ - ਮੈਂ ਤਾਂ ਦੋ ਵੇਲੇ ਸੁੱਤੀ ਉੱਠਦੀ ਅਰਦਾਸ ਕਰਦੀ ਆਂ ਕਿ ਵੱਡੀ ਭੈਣ ਤੇ ਜੀਜਾ ਜੀ ਦਾ ਐਕਸੀਡੈਂਟ ਹੋ ਜਾਏਦੋਨੋਂ ਇਕੱਠੇ ਹੀ ਮਰ ਜਾਣਫੇਰ ਹੀ ਮੇਰੇ ਘਰ ਮੇਰੇ ਨੂੰਹ-ਪੁੱਤ ਆ ਸਕਦੇ ਨੇਉਸੇ ਦਿਨ ਮੈਂਨੂੰ ਚੈਨ ਆਉਣਾ, ਮੈਂ ਰੱਜਵੀਂ ਨੀਂਦਰੇ ਸੌਣਾਜੇ ਇਹ ਹੋ ਜਾਵੇ ਤਾਂ ਮੈਂ ਮਹਾਂਮਾਈ ਦਾ ਜਗਰਾਤਾ ਕਰਾਵਾਂਗੀ।”

ਇਹ ਕਹਾਣੀ ਸੁਣਾ ਕੇ ਕੰਗ ਨੇ ਮੇਰੇ ਵੱਲ ਦੇਖਿਆ

ਮੈਂ ਚੁੱਪ ਰਿਹਾਮੇਰੇ ਵਿੱਚ ਕੁਝ ਵੀ ਕਹਿਣ ਜਾਂ ਸੁਣਨ ਦੀ ਸਮਰੱਥਾ ਨਹੀਂ ਰਹੀ ਸੀ

**

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2812)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਿੰਦਰ

ਜਿੰਦਰ

Jalandhar, Punjab, India.
Phone: (91 - 98148 - 03254)

Email: (jinder340@gmail.com)