JaswinderSinghDr7ਧੀਰ ਉਹਨਾਂ ਚੋਣਵੇਂ ਲੇਖਕਾਂ ਵਿੱਚੋਂ ਹਨਜਿਹਨਾਂ ਚਾਹੇ ਇੰਗਲੈਂਡ ਵਿੱਚ ਰਹਿ ਕੇ ...
(7 ਮਈ 2021)

 

DarshanDheer2ਦਰਸ਼ਨ ਧੀਰ ਲੰਮਾ ਤੇ ਸ਼ਾਨਦਾਰ ਜੀਵਨ ਤੇ ਸਾਹਿਤ ਸਫ਼ਰ ਪਿੱਛੇ ਛੱਡ, 87ਵੇਂ ਵਰ੍ਹੇ ਵਿੱਚ ਪਰਵੇਸ਼ ਕਰ, ਰੁਖ਼ਸਤ ਹੋ ਗਏਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਦੇ ਉਸੇ ਹਸਪਤਾਲ, ਜਿੱਥੇ ਉਸਦੀ ਧੀ ਨਰੇਸ਼ ਮੁੱਖ ਨਰਸ ਹੈ, ਧੀਰ ਨੇ ਨਾਮਵਰ ਸ਼ਾਇਰ ਤੇ ਪੁੱਤਰਾਂ ਵਰਗੇ ਜਵਾਈ ਡਾ. ਮਹਿੰਦਰ ਗਿੱਲ, ਤਿੰਨਾਂ ਪੁੱਤਰਾਂ ਵਕੀਲ ਰਵਿੰਦਰ ਜੌਹਲ, ਇੰਜ. ਹਿਰਦੇਸ਼ ਤੇ ਡਾ. ਅਮਨਦੀਪ ਦੀ ਹਾਜ਼ਰੀ ਵਿੱਚ ਭਰੇ-ਭਕੁੰਨੇ ਬਾਗ-ਪਰਿਵਾਰ ਅਤੇ ਸੰਸਾਰ ਨੂੰ ਅਲਵਿਦਾ ਆਖੀਉਹ 9 ਅਪਰੈਲ 2021 ਦੀ ਸਵੇਰ ਸਾਥੋਂ ਸਦਾ ਲਈ ਵਿੱਛੜ ਗਏ

10 ਫਰਵਰੀ 1935 ਨੂੰ ਚੱਕ ਨੰਬਰ ਐੱਫ ਐੱਫ ਚਾਰ, ਤਹਿਸੀਲ ਕਰਨਪੁਰ, ਜ਼ਿਲ੍ਹਾ ਗੰਗਾਨਗਰ (ਰਾਜਸਥਾਨ) ਜਨਮੇ ਅਤੇ ਹਿੰਦੀ ਮਾਧਿਅਮ ਵਿੱਚ ਪੜ੍ਹੇ ਧੀਰ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਪੰਜਾਬੀਅਤ ਨਾਲ ਆਖਰੀ ਸਾਹਾਂ ਤਕ ਵਫਾ ਪੁਗਾਈਕੁਝ ਹਫ਼ਤੇ ਪਹਿਲਾਂ ਹੀ ਉਸਦਾ ਪੰਦਰਵਾਂ ਨਾਵਲ ‘ਛੋਟੇ ਲੋਕ’ ਛਪ ਕੇ ਆਇਆਚਾਅ ਨਾਲ ਉਹ ਅਗਲੀਆਂ ਵਿਉਂਤਾਂ ਬਣਾ ਹੀ ਰਿਹਾ ਸੀ ਕਿ ਅਚਾਨਕ ਬਿਮਾਰ ਹੋ ਗਿਆ

ਸਾਹਿਤ ਪੜ੍ਹਨ ਤੇ ਲਿਖਣ ਦਾ ਸ਼ੌਕ ਬਚਪਨ ਤੋਂ ਪੁਗਾਉਂਦੇ ਧੀਰ ਨੇ ਸ਼ੁਰੂ ਵਿੱਚ ਤੁਕਾਂਤਕ ਕਵਿਤਾ ’ਤੇ ਹੱਥ ਅਜ਼ਮਾਇਆ‘ਨਵਾਂ ਜ਼ਮਾਨਾ’ ਵਿੱਚ ਕੰਮ ਕਰਦੇ ਗਰਾਈਂ ਹਰਬੰਸ ਸਿੰਘ ਪਰਵਾਨਾ ਦੀ ਸਲਾਹ, ‘ਦਰਸ਼ਨ! ਤੂੰ ਕਹਾਣੀ ਲਿਖਿਆ ਕਰ, ਕਹਾਣੀ ਤੂੰ ਚੰਗੀ ਲਿਖ ਸਕਨਾ’ ਨੇ ਉਸ ਅੰਦਰਲੇ ਕਥਾਕਾਰ ਨੂੰ ਜ਼ੁੰਬਸ਼ ਦਿੱਤੀਲਿਖਤ ਵਿੱਚ ਰੜਕਦੇ ਹਿੰਦੀ ਪ੍ਰਭਾਵਾਂ ਕਰਕੇ ਪ੍ਰੀਤਲੜੀ ਨੂੰ ਭੇਜੀ ਪਹਿਲੀ ਕਹਾਣੀ ‘ਜੜ੍ਹਹੀਣ’ ਸ਼੍ਰੀ ਨਵਤੇਜ ਸਿੰਘ ਨੇ ਇਹ ਲਿਖ ਪਰਤਾ ਦਿੱਤੀ ਕਿ ‘ਇਹਦੇ ਵਿੱਚ ਹਿੰਦੀ ਸ਼ਬਦ ਹੀ ਨਹੀਂ, ਹਿੰਦੀ ਮੁਹਾਵਰਾ ਵੀ ਝਾਕਦਾ ਹੈ।’ ਪਰ ‘ਤੇਰੇ ਵਿੱਚ ਚੰਗੀ ਕਹਾਣੀ ਲਿਖਣ ਦੀ ਯੋਗਤਾ ਹੈ’, ਦੀ ਥਾਪੀ ਨੇ ਧੀਰ ਨੂੰ ਪੱਕੇ ਪੈਰੀਂ ਤੁਰਨ ਲਈ ਪ੍ਰੇਰਿਆਅਧਿਆਪਕੀ ਛੱਡ 1963 ਵਿੱਚ ਉਹ ਬਰਮਿੰਘਮ (ਇੰਗਲੈਡ) ਪਹੁੰਚਿਆਫਾਊਂਡਰੀ ਅਤੇ ਹੋਰ ਕਰੜੇ ਕੰਮਾਂ ਵਿੱਚ ਰੱਤ ਬਾਲਦੇ ਨੇ ਆਪਣੀ ਸਾਹਿਤਕ ਲਗਨ ਮਰਨ ਨਾ ਦਿੱਤੀਵੁਲਵਰਹੈਂਪਟਨ ਪੱਕਾ ਨਿਵਾਸ ਕੀਤਾ ਤੇ ਨਰਿੰਜਨ ਸਿੰਘ ਨੂਰ ਵਰਗੇ ਸੁਹਿਰਦ ਲੇਖਕਾਂ ਅਤੇ ਪ੍ਰਗਤੀਸ਼ੀਲ ਲਿਖਾਰੀ ਸਭਾ, ਗ੍ਰੇਟ ਬ੍ਰਿਟੇਨ ਨਾਲ ਦਿਲੀ ਤੇ ਦਿਮਾਗੀ ਸਾਂਝ ਦੀ ਬਦੌਲਤ ਉਸਦੀਆਂ ਸੀਮਾਵਾਂ ਸੰਭਾਵਨਾਵਾਂ ਵਿੱਚ ਬਦਲਦੀਆਂ ਗਈਆਂਪ੍ਰਗਤੀਸ਼ੀਲ ਵਿਚਾਰਧਾਰਾ ਦੀ ਪ੍ਰਤਿਬਧਤਾ ਕਰਕੇ ਹੀ ਉਸਨੇ ਆਪਣੇ ਨਾਮ ਨਾਲ ਆਪਣਾ ਗੋਤ ‘ਜੌਹਲ’ ਜੋੜਨ ਦੀ ਥਾਂ ਤਖੱਲਸ ‘ਮਨਧੀਰ’ ਜੋੜਿਆ ਅਤੇ ਮਗਰੋਂ ਲੰਮਾ ਲੱਗਣ ਕਰਕੇ ‘ਧੀਰ’ ਬਣਾ ਲਿਆ1972 ਵਿੱਚ ਉਸਦਾ ਪਹਿਲਾ ਕਹਾਣੀ ਸੰਗ੍ਰਹਿ ‘ਲੂਣੀ ਮਹਿਕ’ ਛਪਿਆਸੋਹਣਾ ਹੁੰਗਾਰਾ ਮਿਲਿਆ ਤੇ ਫਿਰ ਚੱਲ ਸੋ ਚੱਲਉੱਤੋੜਿੱਤੀ ਪੰਜ ਕਹਾਣੀ ਸੰਗ੍ਰਹਿ ਛਪੇ

ਫਿਰ ਜਿਵੇਂ ਕਹਾਣੀ ਦਾ ਪਿੜ ਉਸਦੇ ਮੇਚ ਦਾ ਨਾ ਰਿਹਾ ਹੋਵੇਉਸ ਹੌਲੀ-ਹੌਲੀ ਨਾਵਲ ਵਲ ਮੁਹਾਣ ਕੀਤਾਪਹਿਲਾ ਨਾਵਲ ‘ਆਪਣੇ ਆਪਣੇ ਰਾਹ’ 1980 ਵਿੱਚ ਛਪਿਆਪੰਜਾਬੀ ਪਾਠਕਾਂ ਅਤੇ ਚਿੰਤਕਾਂ ਦੇ ਧਿਆਨ ਨੂੰ ਉਸਦੇ ਗਲਪ ਦੇ ਭਖਦੇ ਮਸਲਿਆਂ ਨੇ ਉਚੇਚੇ ਤੌਰ ’ਤੇ ਪ੍ਰਭਾਵਿਤ ਕੀਤਾਇਉਂ ਸਹਿਜ ਭਾਅ ਸ਼ੌਕ, ਲਗਨ ਵਿੱਚੋਂ ਇੱਕ ਦਰਸ਼ਨ ਧੀਰ ਉਗਮਿਆਂ, ਜਿਹਨੇ ਧਰਤੀ ਜ਼ਰੂਰ ਬਦਲੀ, ਪਰ ਨਾ ਪੰਜਾਬੀਪਣੇ ਵਾਲਾ ਖ਼ਾਲਸ ਸੁਭਾਅ ਬਦਲਿਆ, ਨਾ ਸਾਹਿਤਕ ਸ਼ੌਕਉਹੀ ਮੜਕ, ਉਹੀ ਦੇਸੀਪਣਾ, ਉਹੀ ਤਕੜਾ ਚੀੜ੍ਹਾ ਜੁੱਸਾ ਤੇ ਉਹੀ ਲੋਕਾਈ ਦੇ ਦੁੱਖਾਂ, ਮੁਸੀਬਤਾਂ, ਕਰੜੇ ਸੰਘਰਸ਼ਾਂ, ਅਜਿੱਤ ਇਰਾਦਿਆਂ ਵਾਲਾ ਦਿਲ-ਦਿਮਾਗਉਹ ਤਾਉਮਰ ਪੰਜਾਬੀਅਤ ਦੀਆਂ ਉੱਚ ਇਨਸਾਨੀ ਕਦਰਾਂ ਕੀਮਤਾਂ ਨੂੰ ਦਿਲ ਵਿੱਚ ਵਸਾ ਕੇ ਹੀ ਨਹੀਂ, ਪਰਚਮ ਵਾਂਗ ਉੱਚਾ ਝੁਲਾ ਕੇ ਸਵੈਮਾਣ ਨਾਲ ਜੀਵਿਆ, ਅਡੋਲ, ਅਟੰਕਬਿਲਕੁਲ ਉਵੇਂ ਜਿਵੇਂ ਉਹ ਸਾਰੇ ਸਾਹਿਤਕ ਸਮਾਗਮਾਂ ਵਿੱਚ ਚਾਅ ਨਾਲ ਜਾਂਦਾਜੇ ਸਟੇਜ ’ਤੇ ਨਾ ਹੁੰਦਾ ਤਾਂ ਸਰੋਤਿਆਂ ਵਿੱਚ ਸਭ ਤੋਂ ਪਿਛਲੀ ਪੰਕਤੀ ਵਿੱਚ ਬੈਠਦਾ, ਨਾ ਖੁਦ ਗੱਲ ਕਰਦਾ, ਨਾ ਕਿਸੇ ਨੂੰ ਕਰਨ ਦਿੰਦਾਜਦ ਬੁਲਾਰੇ ਦੀ ਕਿਸੇ ਗੱਲ ਨਾਲ ਸਹਿਮਤੀ ਨਾ ਹੁੰਦੀ, ਬੇਚੈਨ ਬੇਤਾਬ ਬਹਿਸ ਦੀ ਸ਼ੁਰੂਆਤ ਉਡੀਕਦਾ ਤੇ ਸਭ ਤੋਂ ਪਹਿਲਾਂ, ਆਪਣੇ ਸਗਵੇਂ ਕੱਦ ਦਾ ਪੂਰਾ ਸਦਉਪਯੋਗ ਕਰ, ਸਭ ਤੋਂ ਉੱਚਾ ਸ਼ਤੀਰ ਹੱਥ ਖੜ੍ਹਾ ਕਰਦਾਬੇਝਿਜਕ ਉਸ ਮੁੱਦੇ ਨੂੰ ਸਾਫ਼ ਸਿੱਧੇ ਮੂਲੋਂ ਥੋੜ੍ਹੇ ਸ਼ਬਦਾਂ ਵਿੱਚ ਕਹਿੰਦਾਲੰਮੇ ਭਾਸ਼ਣ ਉਸਨੂੰ ਨਹੀਂ ਸੀ ਆਉਂਦੇ-ਭਾਉਂਦੇਕੰਮ ਦੀ ਗੱਲ ਕੀਤੀ, ਬੱਸਪਰ ਕੋਈ ਲੋਹ-ਲਿਹਾਜ਼ ਨਹੀਂਇਹਨਾਂ ਮਸਲਿਆਂ ਵਿੱਚ ਉਹ ਖ਼ਾਸਾ ਕੁਰਖ਼ਤ ਸੀ, ਕੋਈ ਸਹਿਮਤ ਹੋਵੇ ਜਾਂ ਨਾਉਹ ਵੀ ਘੱਟੇ ਹੀ ਸਹਿਮਤ ਹੁੰਦਾਜਿਵੇਂ ਜੀਵਨ ਦੀ ਬੇਕਿਰਕ ਫਾਉਂਡਰੀ ਵਿੱਚ ਕੰਮ ਕਰ ਖ਼ੁਦ ਹੀ ਫੌਲਾਦ ਬਣ ਗਿਆ ਹੋਵੇ, ਉਸਦੇ ਖਿਆਲਾਂ ਵਿੱਚ ਵੀ ਫੌਲਾਦੀ ਪੁੱਠ ਰਲ਼ ਗਈ ਹੋਵੇ

ਕਮਾਈ ਦੇ ਮਾਮਲੇ ਵਿੱਚ ਧੀਰ ਦੀ ਅਨੂਠੀ ਧੁਨ ਸੀ ਤੇ ਉਹ ਧੁਨ ਦਾ ਬੜਾ ਪੱਕਾ ਸੀਤਕੜੇ ਹੋ 56 ਸਾਲ ਦੀ ਉਮਰੇ ਸਮੇਂ ਤੋਂ ਪਹਿਲਾਂ ਸੇਵਾ-ਮੁਕਤੀ ਲਈ, ਕੁਲਵਕਤੀ ਲੇਖਕ ਬਣਨ ਦਾ ਵੱਡਾ ਫੈਸਲਾ ਲੈਬਥੇਰੇ ਸੋਚਦੇ ਹਨ, ਪਰ ਸਿਰਫ਼ ਸੋਚਦੇ ਹੀ ਤੁਰ ਜਾਂਦੇ ਹਨਉਸ ਜੌਬ ਹੀ ਨਹੀਂ ਛੱਡੀ, ਸਾਕਾਦਾਰੀ ਦੀਆਂ ਪੰਜਾਲੀਆਂ ਵੀ ਲਾਹ ਸੁੱਟੀਆਂਬਕੌਲ ਉਹਨਾਂ ਦੀ ਪਤਨੀ ਹਰਬੰਸ ਕੌਰ, ‘ਇਹ ਤਾਂ ਬੁੱਕਾਂ ਨਾਲ ਵਿਆਹਿਐ!’ ਉਹ ਆਖਦੀ ‘ਏਹਨੂੰ ਬੱਸ ਕਿਤਾਬਾਂ ਦਾ ਅਮਲ ਆ’ ਪਰ ਸ਼੍ਰੀਮਤੀ ਧੀਰ ਨੂੰ ਸਾਹਿਤਕ ਸਮਾਗਮਾਂ ਦੌਰਾਨ ਗਰਮਾ ਗਰਮ ਚਾਹ, ਸਮੌਸੇ, ਵੇਸਣ ਵਰਤਾਉਂਦੇ, ਪੰਜਾਬੀ ਭਰੱਪਣ ਨਾਲ ਉੱਚੀ-ਉੱਚੀ ਸਵਾਗਤ ਕਰਦੇ ਧੀ ਨਰੇਸ਼, ਡਾ. ਦੇਵਿੰਦਰ, ਦਲਬੀਰ ਦੀ ਜਥੇਦਾਰਨੀ ਬਣੀ ਵੇਖਦੇ, ਤਾਂ ਪਤਾ ਚਲਦਾ ਉਸ ਅੰਦਰ ਸਾਹਿਤ ਤੇ ਧੀਰ ਦੀ ਸਾਹਿਤਕਾਰੀ ਲਈ ਕਿੰਨੇ ਚਾਅ ਨੇਇਹੀ ਚਾਅ ਮੈਂ ਸਾਊਥਾਲ ਦੇ ਸਮਾਗਮਾਂ ਵਿੱਚ ਹਰਜੀਤ ਅਟਵਾਲ ਦੀਆਂ ਧੀਆਂ, ਦਰਸ਼ਨ ਬੁਲੰਦਵੀ ਦੀ ਪਤਨੀ ਚਰਨਜੀਤ, ਸਲੋਹ ਮਿਸਜ਼ ਮੁਹਿੰਦਰਪਾਲ ਧਾਲੀਵਾਲ, ਕੈਲੀਫੋਰਨੀਆ ਪ੍ਰੋ. ਹਰਿਭਜਨ ਸਿੰਘ ਦੇ ਮਿਸਜ਼ ਭਾਨੂੰ, ਸੁਰਜੀਤ, ਹਰਪ੍ਰੀਤ ਧੂਤ ਵਿੱਚ ਵੇਖੀ ਤਾਂ ਸਮਝ ਆਇਆ ਕਿ ਪਰਦੇਸੀਂ ਸਾਹਿਤ ਭਾਸ਼ਾ, ਸਭਿਆਚਾਰ ਦੀ ਜੋਤ ਜਗਾਈ ਰੱਖਣ ਵਾਲੇ ਸੂਰਮਿਆਂ ਦੀ ਅਸਲ ਤਾਕਤ ਪਰਿਵਾਰ ਹਨਇਹ ਝੱਖੜਾਂ ਵਿੱਚ ਦੀਵੇ ਬਾਲਣ ਵਾਲੇ ਪੰਜਾਬੀ ਪਰਿਵਾਰ ਹਨਇਸ ਲਈ ਧੁਰ ਅੰਦਰ ਸੁੱਚਾ ਲਗਾਉ ਤੇ ਹਠਧਰਮੀ ਸਮੇਤ ਉੱਦਮ ਦਰਕਾਰ ਹੈਇਹ ਆਪਣੇ ਸਾਹਿਤ ਭਾਸ਼ਾ ਸਭਿਅਚਾਰ ਲਈ ਹਠ ਤੇ ਉੱਦਮ ਪਰਵਾਸੀ ਲੇਖਕ ਦੀ ਹੋਣੀ ਦੀ ਵੰਗਾਰ ਹੈ, ਉਸਦੇ ਪ੍ਰਾਣਾਂ-ਤ੍ਰਾਣਾਂ ਦੀ ਜ਼ਾਮਨ ਵੀ ਤੇ ਹਾਸਿਲ ਵੀ

ਪ੍ਰਸਿੱਧ ਕਹਾਣੀਕਾਰ ਰਘਬੀਰ ਢੰਡ ਨੇ ਧੀਰ ਬਾਰੇ ਲਿਖਿਆ ਹੈ, “ਸਾਹਿਤ ਜਿਵੇਂ ਉਸਦਾ ਇਸ਼ਟ ਹੋਵੇ, ਲਹੂ ਤੇ ਸਾਹ ਹੋਵੇ, ਰੂਹ ਹੋਵੇ।” ਧੀਰ ਨੂੰ ਆਪਣੇ ਲੇਖਕ ਹੋਣ ’ਤੇ ਅਨੂਠਾ ਮਾਣ ਰਿਹਾਕੋਈ ਉਸਦੇ ਮੂੰਹ ’ਤੇ ਸਾਹਿਤ ਜਾਂ ਸਾਹਿਤਕਾਰੀ ਨੂੰ ਨੀਵਾਂ ਵਿਖਾਉਣ ਦੀ ਜ਼ੁਰਅਤ ਨਹੀਂ ਸੀ ਰੱਖਦਾਉਹ ਗਲ਼ ਪੈਣ ਤਕ ਜਾਂਦਾ

ਉਸਦੇ ਨਾਵਲ ਪੰਜਾਬੀ ਬੰਦੇ ਵਿਸ਼ੇਸ਼ਕਰ ਪਰਵਾਸੀ ਬੰਦੇ ਦੀ ਇਨਸਾਨੀ ਸ਼ਨਾਖ਼ਤ ਅਤੇ ਸੰਘਰਸ਼ ਦੀ ਮੁੱਲਵਾਨ ਦਾਸਤਾਨ ਹਨ ਇਸੇ ਵਿਲੱਖਣਤਾ ਕਰਕੇ ਡਾ.ਧਨਵੰਤ ਕੌਰ ਉਸਦੀਆਂ ਲਿਖਤਾਂ ਨੂੰ ਪੰਜਾਬੀ ਡਾਇਸਪੋਰੇ ਦਾ ਸਭਿਆਚਾਰਕ ਇਤਿਹਾਸ ਸਿਰਜਣ ਲਈ ‘ਅਖੁੱਟ ਭੰਡਾਰ’ ਮੰਨਦੇ ਹਨਉਹ ਸਿਰੜੀ ਲੇਖਕ ਤੇ ਪ੍ਰਬੀਨ ਖੋਜੀ ਵਾਂਗ ਸਿਰ ਸੁੱਟ ਕੇ ਆਪਣੇ ਲਿਖਣ ਪ੍ਰਾਜੈਕਟ ਵਿੱਚ ਜੁਟਿਆ ਰਹਿੰਦਾ

ਧੁੰਦਲਾ ਸੂਰਜ’ ਨਾਵਲ ਬਾਰੇ ਡਾ. ਹਰਿਭਜਨ ਸਿੰਘ ਨੇ ਧੀਰ ਦੀ ਨਾਵਲਕਾਰੀ ਦੀ ਬੁਲੰਦੀ ਨੂੰ ਬਾਖ਼ੂਬੀ ਤੇ ਸਹੀ ਪਛਾਣਿਆ‘ਜਾਹਲੀ ਪਰਵਾਸ’ ਬਾਰੇ ਇਸ ਲਿਖਤ ਨੂੰ ਉਸ ‘ਇਤਿਹਾਸਕ ਮਹੱਤਵ ਵਾਲੀ ਰਚਨਾ’ ਮੰਨਿਆ, “ਇਹਨੂੰ ਕੋਈ ਪਰਵਾਸੀ ਹੀ ਲਿਖ ਸਕਦਾ ਸੀਪਰਵਾਸੀ ਜਿਸ ਨੂੰ ਆਪਣੇ ਦੇਸ਼ ਤੋਂ ਆਉਣ ਵਾਲੇ ਪਰਵਾਸੀਆਂ ਨਾਲ ਹਮਦਰਦੀ ਹੋਵੇਜਾਹਲੀਆਂ ਨੂੰ ਆਪਣੀਆਂ ਲਿਖਤਾਂ ਵਿੱਚ ਟਿਕਾਉਣਾ, ਆਪਣੇ ਘਰ ਵਿੱਚ ਓਭੜ, ਬਿਗਾਨੇ ਨੂੰ ਵਸਾਉਣ ਵਰਗਾ ਅਨੁਭਵ ਹੈ।” ਧੀਰ ਆਪਣੀ ਪੰਜਾਬੀਅਤ ਦੀ ਵਿਸ਼ਾਲ ਤੇ ਨਿੱਗਰ ਮਾਨਵਵਾਦੀ ਦ੍ਰਿਸ਼ਟੀ ਕਰਕੇ ਹੀ ‘ਸੰਘਰਸ਼’, ‘ਲਕੀਰਾਂ ਤੇ ਮਨੁੱਖ’, ‘ਪੈੜਾਂ ਦੇ ਆਰ-ਪਾਰ’, ‘ਘਰ ਤੇ ਕਮਰੇ’ ਵਰਗੇ ਮਹਾਂ-ਕਾਵਿਕ ਨਾਵਲ ਲਿਖ ਸਕਿਆਉਸਨੇ ਦਮਿਤ ਲੋਕਾਈ ਦੀ ਪੀੜਾ ਤੇ ਮੁਸਲਸਲ ਸੰਗਰਾਮ ਨੂੰ ਜ਼ੁਬਾਨ ਦਿੱਤੀ

ਧੀਰ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬੀ ਜੀਵਨ-ਜਾਚ, ਇਸਦੀਆਂ ਕਦੀਮੀ ਪ੍ਰਬਲ ਰੁਚੀਆਂ, ਚਾਹਤਾਂ, ਅਮੋੜ ਵਾਦੀਆਂ, ਭੈੜਾਂ ਤੇ ਜੀਵਨ ਰੌਆਂ ਨੂੰ ਪ੍ਰਤਿਬਿੰਬਤ ਕਰਦੇ ਪਾਤਰਾਂ ਦੀ ਸਿਰਜਣਾ ਪਰਵਾਸੀ ਪਰਿਵੇਸ਼ਾਂ ਵਿੱਚ ਉਹਨਾਂ ਦੀਆਂ ਹੋਂਦਾਂ-ਹੋਣੀਆਂ ਦੁਆਲੇ ਉਸਾਰੀਉਹਦੇ ਪਾਤਰ ਉਹਨਾਂ ਸਥਿਤੀਆਂ ਵਿੱਚੋਂ ਆਪਣੀ ਸਲਾਮਤੀ-ਸ਼ਨਾਖ਼ਤ ਉਸਾਰਨ ਦੇ ਆਹਰ ਵਿੱਚ ਹੁੰਦੇ ਹਨ, ਜੋ ਨਾ ਦੇਸ ਵਿੱਚ, ਨਾ ਵਿਦੇਸ ਵਿੱਚ ਉਹਨਾਂ ਲਈ ਸੁਖਾਵੀਂ ਤੇ ਸਾਵੀਂ ਹੈਉਹ ਸੰਘਰਸ਼ਸ਼ੀਲ ਲੋਕਾਈ ਦਾ ਲੇਖਕ ਸੀਉਸਦੇ ਲਿਖਣ ਦੇ ਉਦੇਸ਼ ਸਾਫ਼ ਸਨਬਿਰਤਾਂਤ ਸਰਲ ਹੁੰਦਾ ਸੀਮੁੱਖ ਪਾਤਰ ਆਪਣੇ ਹਾਲਾਤ ਨਾਲ ਜੂਝ ਰਹੇ ਹੁੰਦੇ ਹਨ, ਚਾਹੇ ਉਹ ਜਿੱਤਣ ਜਾਂ ਹਾਰਨਧੀਰ ਦੀ ਦਿਲਚਸਪੀ ਉਹਨਾਂ ਦੀ ਮਨੁੱਖੀ ਜੱਦੋਜਹਿਦ ਤੇ ਇਨਸਾਨੀ ਸੁਫਨਿਆਂ ਦੇ ਸਫ਼ਰ ਲਈ ਤੜਪ ਵਿੱਚ ਸੀਉਹ ਹਕੀਕਤਾਂ ਨਾਲ ਬਰ ਮੇਚ ਕੇ ਲਿਖਣ ਵਾਲਾ ਸਾਹਿਤਕਾਰ ਸੀਉਸਨੇ ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਿਤ ਸਾਹਿਤਕ ਸਵੈਜੀਵਨੀ ‘ਪੂਰਬ-ਪੱਛਮ ਦੀ ਕਮਾਈ’ ਵਿੱਚ ਆਪਣੀ ਸਿਰਜਣ ਪ੍ਰਕਿਰਿਆ ਅਤੇ ਉਦੇਸ਼ ਬਾਰੇ ਸਾਫ਼ ਲਿਖਿਆ ਹੈ, “ਮੇਰੇ ਮੁੱਖ ਪਾਤਰ ਬਹਾਦਰ ਹਨ, ਦਲੇਰ ਵੀ ਹਨ ਤੇ ਉਹ ਨਵੀਆਂ ਲੀਹਾਂ ਪਾਉਣ ਦੀ ਹਿੰਮਤ ਵੀ ਰੱਖਦੇ ਹਨਦੱਬੂ ਨਹੀਂ ਹੁੰਦੇ ਤੇ ਨਾ ਹੀ ਰੀਂਅ ਰੀਂਅ ਕਰਨਾ ਜਾਣਦੇ ਹਨ, ਵਿਸ਼ੇਸ਼ ਕਰਕੇ, ਇਸਤਰੀ ਮੁੱਖ ਪਾਤਰ।”

ਦਰਸ਼ਨ ਧੀਰ ਨੇ ਤਾਉਮਰ ਬਹੁਪੱਖੀ ਸਾਧਨਾ ਕਰ ਪੰਜਾਬੀਅਤ ਨੂੰ ਪ੍ਰਫੁੱਲਤ ਕੀਤਾਉਸਦੀਆਂ ਲਿਖਤਾਂ ਉੱਪਰ ਮਿਲੇ ਸਨਮਾਨਾਂ ਨੇ ਉਸਦੀ ਮਿਹਨਤ ਤੇ ਸਿਰਜਣਾ ਨੂੰ ਇੱਕ ਤਰ੍ਹਾਂ ਨਾਲ ਪ੍ਰਵਾਨ-ਪ੍ਰਮਾਣਿਤ ਕੀਤਾਸ਼੍ਰੋਮਣੀ ਗਲਪਕਾਰ ਸਨਮਾਨ ਭਾਰਤੀ ਮਜ਼ਦੂਰ ਸਭਾ, ਯੂ ਕੇ ਵਲੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਵਿਦੇਸ਼ੀ ਸਾਹਿਤਕਾਰ ਸਨਮਾਨ ਤੇ ਭਾਸ਼ਾ ਵਿਭਾਗ, ਪੰਜਾਬ ਨੇ ਸ਼੍ਰੋਮਣੀ ਬਦੇਸ਼ੀ ਸਾਹਿਤਕਾਰ ਨਾਲ ਨਿਵਾਜ਼ਿਆਧੀਰ ਉਹਨਾਂ ਚੋਣਵੇਂ ਲੇਖਕਾਂ ਵਿੱਚੋਂ ਹਨ, ਜਿਹਨਾਂ ਚਾਹੇ ਇੰਗਲੈਂਡ ਵਿੱਚ ਰਹਿ ਕੇ ਪੰਜਾਬੀ ਸਾਹਿਤ ਦੀ ਸੇਵਾ ਕੀਤੀ, ਪਰ ਉਹਨਾਂ ਦੀਆਂ ਮਿਆਰੀ ਲਿਖਤਾਂ ਨੇ ਉਹਨਾਂ ਨੂੰ ਮਹਿਜ਼ ਪ੍ਰਵਾਸੀ ਲੇਖਕ ਹੀ ਨਹੀਂ, ਪੰਜਾਬੀ ਸਾਹਿਤ ਦੇ ਮੂਹਰਲੀ ਕਤਾਰ ਦੇ ਲੇਖਕਾਂ ਵਿੱਚ ਹੋਣ ਦਾ ਮਾਣ ਬਖ਼ਸ਼ਿਆ‘ਰਣਭੂਮੀ’ ਨਾਵਲ ਬਾਰੇ ਲਿਖਦਿਆਂ ਡਾ. ਰਾਜਿੰਦਰਪਾਲ ਸਿੰਘ ਨੇ ਸਹੀ ਮੁਲਾਂਕਣ ਕੀਤਾ ਹੈ ਕਿ “ਦਰਸ਼ਨ ਧੀਰ ਕੇਵਲ ਪਰਵਾਸੀ ਨਾਵਲਕਾਰਾਂ ਵਿੱਚ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਨਾਵਲਕਾਰਾਂ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ।” ਡਾ. ਗੁਰਪਾਲ ਸਿੰਘ ਸੰਧੂ ‘ਅਜਨਬੀ ਚਿਹਰੇ’ ਨਾਵਲ ਦਾ ਮੁਲਾਂਕਣ ਕਰਦੇ ਧੀਰ ਨੂੰ ‘ਸਮਕਾਲੀ ਪੰਜਾਬੀ ਨਾਵਲ ਦਾ ਮੁਹਾਂਦਰਾ ਉਲੀਕਣ ਅਤੇ ਵੱਖਰੀ ਬਿਰਤਾਂਤਕ ਵਿਧੀ’ ਪ੍ਰਦਾਨ ਕਰਨ ਵਾਲਿਆਂ ਵਿੱਚੋਂ ‘ਪਹਿਲੀ ਕਤਾਰ ਦਾ ਨਾਵਲਕਾਰ’ ਮੰਨਦਾ ਹੈ

ਧੀਰ ਦਾ ਇਉਂ ਇਕਦਮ ਰੁਖ਼ਸਤ ਹੋ ਜਾਣਾ ਸਾਡੇ ਸਭ ਲਈ ਵੱਡਾ ਸਦਮਾ ਹੈਮੈਡਮ ਦਲੀਪ ਕੌਰ ਟਿਵਾਣਾ ਐਸੇ ਵੇਲਿਆਂ ’ਤੇ ਅਕਸਰ ਕਿਹਾ ਕਰਦੇ ਸਨ, ‘ਜਦੋਂ ਸਾਡਾ ਕੋਈ ਮਰਦਾ ਨਾ, ਉਹ ਜਿੰਨਾ ਸਾਡਾ ਹੁੰਦਾ, ਸਾਡੇ ਅੰਦਰੋਂ ਵੀ ਉੰਨਾ ਮਰ ਜਾਂਦਾ ਹੈ’, ਇਹ ਵੱਡਾ ਸੱਚ ਹੈਪਰ ਮੈਡਮ ਟਿਵਾਣਾ ਮਰ ਕੇ ਵੀ ਸਾਡੇ ਸੰਗ-ਸਾਥ ਹਨਧੀਰ ਸਾਡੇ ਦਰਮਿਆਨ ਹੀ ਨਹੀਂ, ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਵਿੱਚ ਵੀ ਜ਼ਿੰਦਾ ਰਹਿਣਗੇਆਪਣੇ ਉਜਵਲ ਚਿਹਰੇ-ਮੋਹਰੇ, ਮਿੱਠੀਆਂ-ਨਮਕੀਨ ਯਾਦਾਂ ਤੇ ਸਭ ਤੋਂ ਵੱਧ ਆਪਣੀ ਸਾਹਿਤਕ ‘ਖੱਟੀ ਕਮਾਈ’ ਦੇ ਬਲਬੂਤੇਉਹਨਾਂ ਦੀ ਵੱਡੀ ਕਮਾਈ ਸਾਡੀ ਸ਼ਾਨਦਾਰ ਵਿਰਾਸਤ ਦੀ ਧਰੋਹਰ ਬਣੀ ਰਹੇਗੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2759)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਜਸਵਿੰਦਰ ਸਿੰਘ

ਡਾ. ਜਸਵਿੰਦਰ ਸਿੰਘ

Patiala, Punjab, India.
Phone: (91 - 98728 - 60245)
Email: (jaswinder245@gmail.com)