Shameel7“ਅਸੀਂ ਹੋਰ ਕਿੰਨਾ ਕੁ ਗਰਕਾਂਗੇ!” ਉਨ੍ਹਾਂ ਦਾ ਕਹਿਣਾ ਸੀ ਕਿ ਜੇ ਤੁਸੀਂ ...
(1 ਅਪਰੈਲ 2021)
(ਸ਼ਬਦ: 1060)


ਇਹ ਬੜਾ ਅਜੀਬ ਸਵਾਲ ਹੈ
ਕਈਆਂ ਨੂੰ ਇਹ ਬੇਤੁਕਾ ਵੀ ਲੱਗ ਸਕਦਾ ਹੈਪਰ ਇਸ ਪਾਸੇ ਜੇ ਧਿਆਨ ਦਿੱਤਾ ਜਾਵੇ ਤਾਂ ਅਜਿਹੀ ਸਚਾਈ ਦਿਸਣੀ ਸ਼ੁਰੂ ਹੁੰਦੀ ਹੈ, ਜਿਸ ਨੂੰ ਦੇਖਕੇ ਸ਼ਰਮ ਆਵੇਗੀ

ਇਸਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਨੁਕਤਾ ਇਹ ਵੀ ਕੁਝ ਲੋਕ ਪੇਸ਼ ਕਰਦੇ ਹਨ ਕਿ ਪਰਵਾਸ ਨਾਲ ਨੈਤਿਕ ਨਿਘਾਰ ਵਿੱਚ ਕੋਈ ਵਾਧਾ ਨਹੀਂ ਹੋਇਆਜੋ ਨੈਤਿਕ ਕਦਰਾਂ-ਕੀਮਤਾਂ ਸਾਡੇ ਕੋਲ ਪਹਿਲਾਂ ਹੀ ਸਨ, ਉਹੀ ਲੈ ਕੇ ਅਸੀਂ ਸਾਰੀ ਦੁਨੀਆ ਵਿੱਚ ਗਏ ਹਾਂ ਅਤੇ ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਉਹ ਸਚਾਈ ਸਿਰਫ ਪੰਜਾਬ ਤਕ ਸੀਮਤ ਸੀ ਅਤੇ ਹੁਣ ਸਾਰੀ ਦੁਨੀਆ ਵਿੱਚ ਬਿਖਰ ਗਈ ਹੈ

ਕੁਝ ਨੂੰ ਇਹ ਸੁਣਨਾ ਚੰਗਾ ਵੀ ਨਹੀਂ ਲੱਗੇਗਾ, ਕਿਉਂਕਿ ਅਸੀਂ ਪੰਜਾਬੀ ਮਹਿਮਾ ਸੁਣਨ ਦੇ ਇੰਨੇ ਆਦੀ ਹੋ ਚੁੱਕੇ ਹਾਂ ਕਿ ਸਾਨੂੰ ਆਪਣੀ ਨੁਕਤਾਚੀਨੀ ਸੁਣਕੇ ਬੁਰਾ ਲੱਗ ਸਕਦਾ ਹੈ

ਇੱਕ ਤਾਜ਼ਾ ਘਟਨਾ ਮੇਰੇ ਸਾਹਮਣੇ ਆਈ ਹੈ ਇੱਕ ਨੌਜਵਾਨ ਨੇ ਮੈਂਨੂੰ ਫੋਨ ਕੀਤਾ, ਜਿਸਦਾ ਦੋਸਤ ਇੰਡੀਆ ਤੋਂ ਵਾਪਸ ਆਇਆ ਸੀਉਹ ਦੋਵੇਂ ਇੱਥੇ ਵਰਕ ਪਰਮਿਟ ’ਤੇ ਸਨਕੈਨੇਡਾ ਦੇ ਨਵੇਂ ਨਿਯਮਾਂ ਮੁਤਾਬਕ ਮੁਲਕ ਦੇ ਬਾਹਰੋਂ ਜੋ ਵੀ ਹਵਾਈ ਸਫ਼ਰ ਕਰਕੇ ਆਉਂਦਾ ਹੈ, ਉਸ ਨੂੰ ਤਿੰਨ ਦਿਨ ਆਪਣੇ ਖਰਚੇ ’ਤੇ ਸਰਕਾਰ ਦੁਆਰਾ ਮਨਜ਼ੂਰ ਹੋਟਲਾਂ ਵਿੱਚ ਰਹਿਣਾ ਪੈਂਦਾ ਹੈਇਸ ਦੌਰਾਨ ਉਸਦੇ ਕੋਵਿਡ ਟੈਸਟ ਦੀ ਉਡੀਕ ਕੀਤੀ ਜਾਂਦੀ ਹੈਇਸ ਤੋਂ ਬਾਦ ਉਸ ਨੂੰ 10-11 ਦਿਨ ਲਈ ਸੈਲਫ ਆਈਸੋਲੇਟ ਕਰਨਾ ਪੈਂਦਾ ਹੈ, ਕਿਸੇ ਅਜਿਹੀ ਥਾਂ ’ਤੇ ਜਿੱਥੇ ਉਹ ਦੂਜਿਆਂ ਤੋਂ ਅਲੱਗ ਇੱਕ ਵੱਖਰੇ ਕਮਰੇ ਵਿੱਚ ਰਹੇਜਿਹੜੇ ਨੌਜਵਾਨ ਪੜ੍ਹਨ ਲਈ ਆਏ ਹਨ ਜਾਂ ਜਿਹੜੇ ਵਰਕ ਪਰਮਿਟ ’ਤੇ ਹਨ, ਉਨ੍ਹਾਂ ਕੋਲ ਇਸ ਤਰ੍ਹਾਂ ਰਹਿਣ ਦੀ ਸੁਵਿਧਾ ਨਹੀਂ ਹੁੰਦੀਉਹ ਅਕਸਰ ਕਈ-ਕਈ ਜਣੇ ਕੋਈ ਬੇਸਮੈਂਟ ਜਾਂ ਅਪਾਰਟਮੈਂਟ ਕਿਰਾਏ ’ਤੇ ਲੈ ਕੇ ਰਹਿੰਦੇ ਹਨਇਸ ਕਰਕੇ ਇਸ ਤਰ੍ਹਾਂ ਦੇ ਲੋਕਾਂ ਵਾਸਤੇ ਕਈਆਂ ਨੇ ਸੈਲਫ-ਆਈਸੋਲੇਸ਼ਨ ਵਾਸਤੇ ਥਾਂ ਕਿਰਾਏ ’ਤੇ ਦੇਣੀ ਸ਼ੁਰੂ ਕਰ ਦਿੱਤੀ ਹੈਇਹ ਲੋਕ ਸੋਸ਼ਲ ਮੀਡੀਆ ’ਤੇ ਇਸ਼ਤਿਹਾਰ ਪਾਉਂਦੇ ਹਨ ਅਤੇ ਉੱਥੋਂ ਹੀ ਅਜਿਹੇ ਲੋੜਵੰਦ ਨੌਜਵਾਨ ਇਨ੍ਹਾਂ ਦੀਆਂ ਥਾਂਵਾਂ ਬੁੱਕ ਕਰ ਲੈਂਦੇ ਹਨ

ਜਿਸ ਨੌਜਵਾਨ ਨੇ ਮੈਂਨੂੰ ਕਾਲ ਕੀਤੀ ਸੀ, ਉਸ ਦੇ ਦੋਸਤ ਨੇ ਅਜਿਹੀ ਕੋਈ ਥਾਂ ਹੀ ਬੁੱਕ ਕੀਤੀ ਸੀ ਉਸ ਨੌਜਵਾਨ ਨੇ ਮੇਰੀ ਅੱਗੇ ਅਜਿਹੇ ਮੁੰਡਿਆਂ ਨਾਲ ਗੱਲਬਾਤ ਕਰਵਾਈ, ਜਿਹੜੇ ਅਜਿਹੀਆਂ ਕੁਝ ਥਾਂਵਾਂ ’ਤੇ ਰਹਿ ਰਹੇ ਸਨਜਿਹੜੇ ਕਮਰੇ ਉਨ੍ਹਾਂ ਬੁੱਕ ਕੀਤੇ ਸਨ, ਉਨ੍ਹਾਂ ਬਾਰੇ ਵਾਅਦਾ ਕੀਤਾ ਗਿਆ ਸੀ ਕਿ ਤੁਹਾਨੂੰ ਅਲੱਗ ਕਮਰਾ ਮਿਲੇਗਾ, ਅਲੱਗ ਵਾਸ਼ਰੂਮ ਹੋਵੇਗਾ, ਖਾਣਾ ਨਾਲ ਮਿਲੇਗਾਇਨ੍ਹਾਂ ਵਿੱਚੋਂ ਕੁਝ ਕੁ ਨੂੰ ਜਿਨ੍ਹਾਂ ਥਾਂਵਾਂ ’ਤੇ ਲਿਜਾਇਆ ਗਿਆ ਸੀ, ਉਨ੍ਹਾਂ ਦੀ ਹਾਲਤ ਕੈਨੇਡੀਅਨ ਮਿਆਰਾਂ ਮੁਤਾਬਕ ਬਹੁਤ ਬੁਰੀ ਸੀਕਿਸੇ ਨੇ ਗੈਰ-ਕਾਨੂੰਨੀ ਤਰੀਕੇ ਨਾਲ ਘਰ ਦੇ ਲਿਵਿੰਗ ਏਰੀਆ ਵਿੱਚ ਪਾਰਟੀਸ਼ਨ ਕਰਕੇ ਡੱਬੇ ਨੁਮਾ ਕਮਰੇ ਬਣਾਏ ਸਨਇਨ੍ਹਾਂ ਕਮਰਿਆਂ ਵਿੱਚ ਇਨ੍ਹਾਂ ਨੌਜਵਾਨਾਂ ਨੂੰ ਠਹਿਰਾਇਆ ਗਿਆ ਇੱਕੋ ਵਾਸ਼ਰੂਮ ਸਾਰੇ ਵਰਤਦੇ ਸਨਵਾਸ਼ਰੂਮ ਵਿੱਚ ਕੋਈ ਟਾਇਲਟ ਪੇਪਰ, ਸੋਪ ਆਦਿ ਕੁਝ ਵੀ ਨਹੀਂ ਸੀਕਿਚਨ ਵਿੱਚ ਚਾਹ ਬਣਾਉਣ ਵਾਸਤੇ ਵੀ ਕੋਈ ਸਮਾਨ ਨਹੀਂ ਸੀਖਾਣੇ ਦੇ ਨਾਂ ’ਤੇ ਇੱਕ ਟਿਫਨ ਸਵੇਰੇ 11-12 ਵਜੇ ਆ ਜਾਂਦਾ, ਜਿਸ ਵਿੱਚ ਦੋ ਸਬਜ਼ੀਆਂ ਤੇ ਛੇ ਰੋਟੀਆਂ ਹੁੰਦੀਆਂ ਅਤੇ ਕਿਹਾ ਇਹ ਜਾਂਦਾ ਸੀ ਕਿ ਇਸ ਨਾਲ ਹੀ ਤੁਸੀਂ ਪੂਰਾ ਦਿਨ ਕੱਢਣਾ ਹੈਕਮਰਿਆਂ ਵਿੱਚ ਕੋਈ ਸਫਾਈ ਨਹੀਂ ਸੀਘਰ ਵਿੱਚ ਕੌਕਰੋਚ ਘੁੰਮਦੇ ਸਨ

ਇਹ ਨੌਜਵਾਨ ਕੈਨੇਡਾ ਵਿੱਚ ਪਹਿਲੀ ਵਾਰ ਆਏ ਸਨਇਨ੍ਹਾਂ ਨੂੰ ਇੱਥੋਂ ਦੇ ਸਿਸਟਮ ਦਾ ਕੁਝ ਵੀ ਪਤਾ ਨਹੀਂ ਸੀਆਈਸੋਲੇਸ਼ਨ ਕਾਰਨ ਵੈਸੇ ਵੀ ਕਿਤੇ ਜਾਣ ਦੀ ਮਨਾਹੀ ਸੀ ਅਤੇ ਉੱਤੋਂ ਨਵੇਂ ਹੋਣ ਕਰਕੇ ਵੈਸੇ ਵੀ ਕਿਤੇ ਜਾਣਾ ਉਨ੍ਹਾਂ ਲਈ ਮੁਸ਼ਕਲ ਸੀਇਨ੍ਹਾਂ ਨੂੰ ਲੱਗਿਆ ਕਿ ਉਹ ਤਾਂ ਕਿਸੇ ਦੀ ਕੈਦ ਵਿੱਚ ਪਹੁੰਚ ਗਏ ਹਨਇਨ੍ਹਾਂ ਨੂੰ ਇਹ ਕਿਹਾ ਗਿਆ ਕਿ ਜੇ ਤੁਹਾਨੂੰ ਕੋਈ ਕੁਆਰਨਟੀਨ ਅਫਸਰ ਪੁੱਛਣ ਆਵੇ ਤਾਂ ਕਹਿਣਾ ਕਿ ਸਾਡੇ ਕੋਲ ਅਲੱਗ ਕਮਰਾ ਅਤੇ ਅਲੱਗ ਵਾਸ਼ਰੂਮ ਹੈਸਾਰਾ ਕੁਝ ਠੀਕ ਹੈ

ਇਸ ਤਰ੍ਹਾਂ ਦਾ ਧੰਦਾ ਚਲਾਉਣ ਵਾਲਾ ਇਹ ਪੰਜ-ਛੇ ਲੋਕਾਂ ਦਾ ਇੱਕ ਗਰੁੱਪ ਹੈ, ਜਿਨ੍ਹਾਂ ਨੇ ਅਲੱਗ ਅਲੱਗ ਘਰਾਂ ਵਿੱਚ ਅਜਿਹੇ ਇੰਤਜ਼ਾਮ ਕਰ ਰੱਖੇ ਹਨਅਜਿਹੇ ਹੋਰ ਵੀ ਬਹੁਤ ਲੋਕ ਹੋਣਗੇਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਹੂਲਤਾਂ ਦੀ ਘਾਟ ਬਾਰੇ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ ਡਰਾਇਆ ਧਮਕਾਇਆ ਗਿਆ ਕਿ ਉਨ੍ਹਾਂ ਦੀ ਸ਼ਿਕਾਇਤ ਕਰ ਦਿੱਤੀ ਜਾਵੇਗੀਜਿਹੜੇ ਨੌਜਵਾਨ ਬੱਚੇ ਪਹਿਲੀ ਵਾਰ ਇਸ ਮੁਲਕ ਵਿੱਚ ਆਏ ਹੋਣ, ਉਨ੍ਹਾਂ ਲਈ ਅਜਿਹੀ ਹਾਲਤ ਵਿੱਚ ਡਰ ਜਾਣਾ ਕੁਦਰਤੀ ਹੈ

ਮੈਂ ਇਨ੍ਹਾਂ ਵਿੱਚੋਂ ਕੁਝ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀ ਮਦਦ ਲਈ ਪੇਸ਼ਕਸ਼ ਕੀਤੀ, ਪਰ ਉਹ ਇੰਨੇ ਡਰੇ ਹੋਏ ਸਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਿਵੇਂ ਕਿਵੇਂ ਔਖੇ ਹੋ ਕੇ ਪੰਜ-ਸੱਤ ਦਿਨ ਹੋਰ ਕੱਢ ਲਈਏਉਹ ਕੋਈ ਵੀ ਪੰਗਾ ਲੈਣ ਤੋਂ ਡਰਦੇ ਸਨ

ਇੱਕ ਨੌਜਵਾਨ ਜਿਹੜਾ ਇੱਥੋਂ ਨਿਕਲ ਆਇਆ, ਉਸਨੇ ਮੇਰੇ ਰੇਡੀਓ ਸ਼ੋਅ ਵਿੱਚ ਆ ਕੇ ਆਪਣੀ ਕਹਾਣੀ ਸੁਣਾਈਇਸ ਕਹਾਣੀ ਨੂੰ ਸੁਣਨ ਤੋਂ ਬਾਦ ਮੈਂਨੂੰ ਕੁਝ ਹੋਰ ਲੋਕਾਂ ਦੇ ਫੋਨ ਆਏ ਇੱਕ ਬਜ਼ੁਰਗ ਦੇ ਸ਼ਬਦ ਮੇਰੇ ਦਿਮਾਗ ਵਿੱਚ ਚੱਲ ਰਹੇ ਹਨ: “ਅਸੀਂ ਹੋਰ ਕਿੰਨਾ ਕੁ ਗਰਕਾਂਗੇ!” ਉਨ੍ਹਾਂ ਦਾ ਕਹਿਣਾ ਸੀ ਕਿ ਜੇ ਤੁਸੀਂ ਬਿਜ਼ਨਸ ਚਲਾ ਹੀ ਰਹੇ ਹੋ, ਹਰ ਸਟੂਡੈਂਟ ਤੋਂ ਪੰਜ-ਸੱਤ ਸੌ ਲੈ ਰਹੇ ਹੋ ਤਾਂ ਜੇ ਉਨ੍ਹਾਂ ਨੂੰ ਤਿੰਨ ਵਕਤ ਖਾਣਾ ਦੇ ਦੇਵੋਗੇ ਤਾਂ ਤੁਹਾਡਾ ਕੀ ਘਟ ਜਾਣਾ ਹੈ? ਉਹ ਬੋਲੇ ਕਿ ਅਸੀਂ ਉਹ ਲੋਕ ਹਾਂ, ਜੋ ਜਗ੍ਹਾ-ਜਗ੍ਹਾ ਲੰਗਰ ਖਵਾਉਣ ਵਾਲੇ ਹਾਂਪਰ ਪੈਸੇ ਦੇ ਲਾਲਚ ਵਿੱਚ ਸਾਡੀ ਇਹ ਹਾਲਤ ਹੋ ਗਈ ਹੈ!

ਇਸ ਇੱਕ ਮਿਸਾਲ ਨੂੰ ਸਾਰੀ ਕਮਿਉਨਿਟੀ ਦੀ ਮਿਸਾਲ ਨਹੀਂ ਬਣਾਇਆ ਜਾ ਸਕਦਾ, ਪਰ ਅਜਿਹਾ ਇੰਨਾ ਕੁਝ ਹੋ ਰਿਹਾ ਹੈ, ਜਿਹੜਾ ਅਸੀਂ ਰੋਜ਼ ਦੇਖ ਰਹੇ ਹਾਂ ਜਾਂ ਸੁਣ ਰਹੇ ਹਾਂਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਇਨ੍ਹਾਂ ਮੁਲਕਾਂ ਵਿੱਚ ਪਹੁੰਚਣ ਵਾਲੇ ਸਾਡੇ ਬਹੁਤ ਸਾਰੇ ਲੋਕਾਂ ਅੰਦਰ ਪੈਸੇ ਦੀ ਦੌੜ ਨੇ ਇੰਨਾ ਕੁਝ ਤੋੜ ਦਿੱਤਾ ਹੈ, ਜਿਹੜਾ ਕਈ ਵਾਰ ਸਾਰੀ ਕਮਿਊਨਿਟੀ ਦਾ ਜਲੂਸ ਕੱਢ ਦਿੰਦਾ ਹੈ

ਇਸ ਨੈਤਿਕ ਨਿਘਾਰ ਦੀ ਇੱਕ ਵਿਆਖਿਆ ਕਿਸੇ ਦੋਸਤ ਨੇ ਦਿੱਤੀਉਹ ਕਹਿੰਦਾ ਹੈ ਕਿ ਕੈਨੇਡਾ ਪਹੁੰਚਣ ਲਈ ਜਿਸ ਤਰ੍ਹਾਂ ਸਾਡੇ ਬਹੁਤ ਸਾਰੇ ਲੋਕ ਫਰੌਡ, ਝੂਠ ਅਤੇ ਹੇਰਾਫੇਰੀਆਂ ਦਾ ਸਹਾਰਾ ਲੈ ਰਹੇ ਨੇ, ਉਨ੍ਹਾਂ ਦਾ ਨਿਘਾਰ ਉਸੇ ਦਿਨ ਸ਼ੁਰੂ ਹੋ ਜਾਂਦਾ ਹੈਜਿਹੜੇ ਇਨਸਾਨ ਨੇ ਕੈਨੇਡਾ ਪਹੁੰਚਣ ਲਈ ਗੁਰੂ ਗ੍ਰੰਥ ਸਾਹਿਬ ਅੱਗੇ ਝੂਠੀਆਂ ਲਾਵਾਂ ਲਈਆਂ ਹੋਣਗੀਆਂ, ਉਸ ਨੂੰ ਤੁਸੀਂ ਦੁਨੀਆ ਦੀ ਕਿਹੜੀ ਸਹੁੰ ਨਾਲ ਡਰਾ ਸਕੋਗੇ? ਜਾਂ ਉਸਦੀ ਕਿਹੜੀ ਸਹੁੰ ’ਤੇ ਤੁਸੀਂ ਯਕੀਨ ਕਰੋਗੇ?

ਇੰਮੀਗਰੇਸ਼ਨ, ਪ੍ਰੌਪਰਟੀਆਂ ਖਰੀਦਣ, ਮੌਰਗੇਜ ਲੈਣ, ਸਰਕਾਰਾਂ ਵਲੋਂ ਮਿਲਦੇ ਤਰ੍ਹਾਂ ਤਰਾਂ ਦੇ ਬੈਨੀਫਿਟ ਲੈਣ ਅਤੇ ਹਰ ਸੁਵਿਧਾ ਦੀ ਦੁਰਵਰਤੋਂ ਕਰਨ ਲਈ ਦੁਨੀਆ ਦਾ ਜੋ ਫਰੌਡ ਸਾਡੇ ਲੋਕ ਕਰ ਰਹੇ ਹਨ, ਉਸਨੇ ਅਜਿਹੀ ਹਾਲਤ ਬਣਾ ਦਿੱਤੀ ਹੈ ਕਿ ਸਾਨੂੰ ਅੱਜਕੱਲ੍ਹ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਸਾਡੇ ਲੋਕਾਂ ਨੇ ਕੈਨੇਡਾ ਨੂੰ ਵੀ ਉਸੇ ਤਰ੍ਹਾਂ ਦਾ ਬਣਾ ਦੇਣਾ ਹੈ, ਜਿਹੋ ਜਿਹੇ ਇਹ ਆਪ ਹਨ

ਇਸਦਾ ਇਹ ਮਤਲਬ ਨਹੀਂ ਕਿ ਸਾਡੀ ਕਮਿਊਨਿਟੀ ਵਿੱਚ ਚੰਗੇ ਲੋਕਾਂ ਦੀ ਕਮੀ ਹੈ ਅਤੇ ਨਾ ਹੀ ਇਸਦਾ ਇਹ ਮਤਲਬ ਹੈ ਕਿ ਇਹ ਨੈਤਿਕ ਨਿਘਾਰ ਸਿਰਫ ਸਾਡੇ ਲੋਕਾਂ ਵਿੱਚ ਹੀ ਹੈ ਪਰ ਅਸੀਂ ਚਿੰਤਾ ਸਿਰਫ ਆਪਣਿਆਂ ਦੀ ਕਰ ਸਕਦੇ ਹਾਂ ਅਤੇ ਜੇ ਅੱਜਕਲ੍ਹ ਕਿਤੇ ਵੀ ਬੈਠੀਏ ਤਾਂ ਗੱਲ ਇਸ ਤਰ੍ਹਾਂ ਦੇ ਫਰੌਡ ਅਤੇ ਨੈਤਿਕ ਨਿਘਾਰ ’ਤੇ ਪਹੁੰਚ ਹੀ ਜਾਂਦੀ ਹੈ ਕੁਝ ਤਾਂ ਅਜਿਹਾ ਹੈ, ਜਿਸ ਬਾਰੇ ਸਾਨੂੰ ਸੋਚਣ ਵਿਚਾਰਨ ਦੀ ਲੋੜ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2683)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸ਼ਮੀਲ

ਸ਼ਮੀਲ

Brampton, Ontario, Canada.
Email: (shameel8@gmail.com)