SandeepKamboj7ਜਿੱਥੇ ਵਟਸਐਪ ਸਾਡੇ ਲਈ ਬਹੁਤ ਜ਼ਿਆਦਾ ਫਾਇੰਦੇਮੰਦ ਸਿੱਧ ਹੋ ਰਿਹਾ ਹੈ, ਉੱਥੇ ਹੀ ...
(31 ਮਈ 2020)

 

ਵਟਸਐਪ ਦਾ ਐਪ ਇੰਟਰਫੇਸ ਬਹੁਤ ਸਧਾਰਨ ਅਤੇ ਉਪਭੋਗਤਾ-ਅਨੁਕੂਲ ਹੈ, ਇਸੇ ਕਰਕੇ ਇਸਦੀ ਵਰਤੋਂ ਕਰਨਾ ਬਹੁਤ ਸੌਖਾ ਹੈਵਟਸਐਪ ਮੈਸੇਂਜਰ ਇੱਕ ਮੁਫ਼ਤ ਡਿਜੀਟਲ ਸੁਨੇਹਾ ਸਰਵਿਸ ਹੈਸਭ ਤੋਂ ਪਹਿਲਾ ਟੈਕਸਟ ਮੈਸਿਜ ਭੇਜਣ ਲਈ 1 ਰੁਪਏ ਪ੍ਰਤੀ ਮੈਸਿਜ ਜਾਂ ਫਿਰ ਮੈਸਿਜ ਪੈਕ ਲੈਣਾ ਪੈਂਦਾ ਸੀ ਜੋ ਕਿ ਉਪਭੋਗਤਾ ਨੂੰ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਸੀ। ਪਰ ਹੁਣ ਵਟਸਐਪ ਨੇ ਟੈਕਸਟ ਮੈਸਿਜ ਦੀ ਥਾਂ ਲੈ ਲਈ ਹੈ। ਅਸੀਂ ਮੁਫਤ ਵਿੱਚ ਜਿੰਨੇ ਚਾਹੀਏ ਕਿਸੇ ਨੂੰ ਮੈਸਿਜ ਭੇਜ ਸਕਦੇ ਹਾਂਪਹਿਲਾਂ ਅਸੀਂ ਅਗਰ ਬਾਹਰਲੇ ਮੁਲਕਾਂ ਵਿੱਚ ਗੱਲਬਾਤ ਕਰਨੀ ਹੁੰਦੀ ਸੀ ਤਾਂ ਸਾਨੂੰ ਪ੍ਰਤੀ ਮਿੰਟ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਖਰਚਾ ਆਉਂਦਾ ਸੀ ਜੋ ਕਿ ਹਰ ਕਿਸੇ ਲਈ ਭਰਨਾ ਬਹੁਤ ਮੁਸ਼ਕਿਲ ਸੀ। ਪਰ ਹੁਣ ਅਸੀਂ ਵਟਸਐਪ ਤੇ ਮੁਫਤ ਵਾਇਸ ਅਤੇ ਵੀਡਿਉ ਕਾਲ ਜਿੰਨਾ ਸਮਾਂ ਚਾਹੀਏ ਕਰ ਸਕਦੇ ਹਾਂਵਟਸਐਪ ਦੀ ਲੋਕਪ੍ਰਿਅਤਾ ਦੁਨੀਆਂ ਵਿੱਚ ਕਰੀਬ 450 ਮਿਲੀਅਨ ਲੋਕਾਂ ਵਿੱਚ ਹੈਵਟਸਐਪ ਵਿੱਚ ਹਰ ਉਹ ਚੀਜ਼ ਹੈ, ਜੋ ਇੱਕ ਸੁਨੇਹਾ ਸੇਵਾ ਵਿੱਚ ਹੋਣੀ ਚਾਹੀਦੀ ਹੈ

ਹੁਣ ਵਟਸਐਪ ਨੇ ਛੋਟੇ ਕਾਰੋਬਾਰਾਂ ਦੇ ਮਾਲਕਾਂ ਨੂੰ ਵੀ ਨਿਸ਼ਾਨਾ ਬਣਾ ਕੇ ਸਟੈਂਡਅਲੋਨ ਬਿਜ਼ਨਸ ਐਪ ਜਾਰੀ ਕੀਤਾ, ਜਿਸ ਨੂੰ ਵਟਸਐਪ ਬਿਜ਼ਨਸ ਕਿਹਾ ਜਾਂਦਾ ਹੈ, ਤਾਂ ਜੋ ਕੰਪਨੀਆਂ ਨੂੰ ਉਨ੍ਹਾਂ ਦੇ ਨਗਾਹਕਾਂ ਨਾਲ ਸੰਚਾਰ ਕਰਨ ਦੀ ਆਗਿਆ ਦਿੱਤੀ ਜਾ ਸਕੇਵਟਸਐਪ ਦੀ ਖੋਜ ਯਾਹੂ ਵਿੱਚ ਕੰਮ ਕਰ ਚੁੱਕੇ ਕਰਮਚਾਰੀ ਜੈਨ ਕੌਮ ਅਤੇ ਬਰੈਨ ਐਕਟਨ ਨੇ ਸਾਂਝੇ ਰੂਪ ਵਿੱਚ 2009 ਵਿੱਚ ਕੀਤੀਵਟਸਐਪ ਦੇ ਇਹ ਦੋਵੇਂ ਮਾਲਕ ਸਭ ਤੋਂ ਪਹਿਲਾਂ ਆਪਣਾ ਇਹ ਵਿਚਾਰ ਲੈ ਕੇ ਫੇਸਬੁੱਕ ਅਤੇ ਟਵਿਟਰ ਕੋਲ ਗਏ ਪਰ ਦੋਨਾਂ ਨੇ ਇਸ ਪ੍ਰੋਜੈਕਟ ਵਿੱਚ ਰੁਚੀ ਨਹੀਂ ਵਿਖਾਈਫਿਰ ਜਦੋਂ ਵਟਸਐਪ ਵਿਸ਼ਵ ਪ੍ਰਸਿੱਧ ਹੋ ਗਿਆ ਤਾਂ ਫੇਸਬੁੱਕ ਨੇ ਇਸ ਨੂੰ 2014 ਵਿੱਚ 19 ਅਰਬ ਅਮਰੀਕੀ ਡਾਲਰ ਵਿੱਚ ਖ਼ਰੀਦਿਆ ਇੱਕ ਰਿਪੋਰਟ ਅਨੁਸਾਰ ਜੁਲਾਈ 2019 ਤਕ ਵਟਸਐਪ ਦੇ ਐਕਟਿਵ ਯੂਜ਼ਰ ਦੀ ਗਿਣਤੀ 1.6 ਅਰਬ ਸੀਵਟਸਐਪ ਦਿਨੋ ਦਿਨ ਸਾਡੀ ਮੁੱਢਲੀ ਜ਼ਰੂਰਤ ਬਣਦਾ ਜਾ ਰਿਹਾ ਹੈ ਕਿਉਂਕਿ ਵਟਸਐਪ ਵਰਤੋਂ ਲਈ ਪੂਰੀ ਤਰ੍ਹਾਂ ਮੁਫਤ ਹੈਇਸ ਉੱਤੇ ਤੁਰੰਤ ਹੀ ਦੁਨੀਆਂ ਵਿੱਚ ਕਿਤੇ ਵੀ ਕੋਈ ਸੁਨੇਹਾ ਸਕਿੰਟ ਵਿੱਚ ਭੇਜਿਆ ਜਾ ਸਕਦਾ ਹੈ

ਅੱਜ ਕੱਲ੍ਹ ਲਗਭਗ ਸਾਰੇ ਹੀ ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਅਤੇ ਸੰਸਥਾਵਾਂ ਵਿੱਚ ਵੀ ਬਹੁਤ ਜ਼ਰੂਰੀ ਦਸਤਾਵੇਜ਼ ਸਕਿੰਟ ਵਿੱਚ ਦੂਸਰੇ ਵਿਅਕਤੀ ਤਕ ਵਟਸਐਪ ਰਾਹੀਂ ਭੇਜੇ ਜਾਂਦੇ ਹਨਇਹ ਵੀ ਕਹਿ ਸਕਦੇ ਹਾਂ ਦਫਤਰਾਂ/ ਸੰਸਥਾਵਾਂ, ਬਿਜ਼ਨੈਸਮੈਨ, ਸਕੂਲਾਂ ਨੌਕਰੀਪੇਸ਼ਾ ਲੋਕਾਂ ਦਾ ਬਹੁਤ ਜ਼ਿਆਦਾ ਕੰਮ ਵਟਸਐਪ ਰਾਹੀਂ ਹੀ ਚੱਲ ਰਿਹਾ ਹੈਕਰੋਨਾ ਕਰਫਿਊ/ ਲੋਕਡਾਊਨ ਦੇ ਦੌਰਾਨ ਵੀ ਅਧਿਆਪਕਾਂ ਨੇ ਵਟਸਐਪ ਰਾਹੀਂ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਆਨਲਾਇਨ ਸਟੱਡੀ ਕਰਵਾਈ

ਵਟਸਐਪ ਦਾ ਸਭ ਤੋਂ ਵਧੀਆ ਫੀਚਰ ਇਹ ਵੀ ਹੈ ਕਿ ਅਸੀਂ ਇੱਕ ਵਟਸਐਪ ਗਰੁੱਪ ਬਣਾ ਸਕਦੇ ਹਾਂ ਜਿਸ ਵਿੱਚ 250 ਵਿਅਕਤੀਆਂ ਨੂੰ ਸ਼ਾਮਲ ਕਰ ਸਕਦੇ ਹਾਂ ਜਦੋਂ ਅਸੀਂ ਗਰੁੱਪ ਵਿੱਚ ਕੋਈ ਇੱਕ ਸੁਨੇਹਾ ਭੇਜਾਂਗੇ ਤਾਂ ਉਹ ਸੁਨੇਹਾ ਇੱਕ ਸਕਿੰਟ ਵਿੱਚ 250 ਲੋਕਾਂ ਤਕ ਪਹੁੰਚ ਜਾਵੇਗਾਸਾਰੇ ਕਾਲਜਾਂ, ਯੂਨੀਵਰਸਿਟੀਆਂ, ਦਫਤਰਾਂ, ਸੰਸਥਾਵਾਂ, ਵਪਾਰਕ ਅਦਾਰਿਆਂ ਨੇ ਆਪੋ ਆਪਣੇ ਸਟਾਫ ਮੈਬਰਾਂ ਦੇ ਵਟਸਐਪ ਗਰੁੱਪ ਬਣਾਏ ਹੁੰਦੇ ਹਨ। ਜਦੋਂ ਵੀ ਸਟਾਫ ਨੂੰ ਕਿਸੇ ਤਰ੍ਹਾਂ ਦੀ ਕੋਈ ਹਦਾਇਤ ਦੇਣੀ ਹੁੰਦੀ ਹੈ ਜਾਂ ਕੋਈ ਕੰਮ ਹੁੰਦਾ ਹੈ ਤਾਂ ਉਹ ਤੁਰੰਤ ਗਰੁੱਪ ਵਿੱਚ ਭੇਜਦੇ ਹਨ ਅਤੇ ਸਾਰੇ ਸਟਾਫ ਮੈਬਰਾਂ ਤਕ ਪਹੁੰਚ ਜਾਂਦੀ ਹੈ

ਵਟਸਐਪ ਰਾਹੀਂ ਪ੍ਰਾਪਤ ਹੋਈ ਚੰਗੀ ਜਾਣਕਾਰੀ ਨਾਲ ਸਾਡੇ ਗਿਆਨ ਵਿੱਚ ਅਥਾਹ ਵਾਧਾ ਹੁੰਦਾ ਹੈਐੈਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ, ਜਿਸ ਬਾਰੇ ਕਦੇ ਸੋਚਿਆ ਵੀ ਨਹੀਂ ਹੁੰਦਾ ਅਤੇ ਨਾ ਹੀ ਅਜਿਹੀਆਂ ਕੰਮ ਦੀਆਂ ਗੱਲਾਂ ਕਦੇ ਕਿਤਾਬਾਂ ਵਿੱਚੋਂ ਪੜ੍ਹੀਆਂ ਹੁੰਦੀਆਂ ਹਨਨੈਤਿਕ ਸਿੱਖਿਆ, ਚੰਗੇ ਵਿਚਾਰ, ਵਿਗਿਆਨਕ ਕਾਢਾਂ, ਆਧੁਨਿਕ ਤਕਨੀਕ, ਇਤਿਹਾਸ, ਸੱਭਿਆਚਾਰਕ, ਵਿਰਸਾ, ਦੇਸ਼-ਵਿਦੇਸ਼ ਦੀਆਂ ਤਾਜ਼ਾ ਘਟਨਾਵਾਂ ਅਤੇ ਹੋਰ ਪਤਾ ਨਹੀਂ ਕੀ ਕੁਝਇਸ ਤਰ੍ਹਾਂ ਬਹੁਮੁੱਲਾ ਗਿਆਨ ਸਾਨੂੰ ਵਟਸਐਪ ਰਾਹੀਂ ਮਿਲਦਾ ਰਹਿੰਦਾ ਹੈਇਹ ਬੌਧਿਕ ਗਿਆਨ ਵਧਾਉਣ ਦਾ ਬਹੁਤ ਵਧੀਆ ਅਤੇ ਸਸਤਾ ਸਾਧਨ ਹੈਇਸ ਰਾਹੀਂ ਸਾਨੂੰ ਆਪਣੀ ਗੱਲ ਕਿਸੇ ਅੱਗੇ ਰੱਖਣ ਦਾ ਅਤੇ ਆਪਣੀ ਕਲਾ ਨੂੰ ਨਿਖਾਰਨ ਦਾ ਮੌਕਾ ਵੀ ਮਿਲਦਾ ਹੈ

ਵਟਸਐਪ ਵਰਤਣ ਵਿੱਚ ਬਹੁਤ ਆਸਾਨ ਹੈ। ਇੱਥੋਂ ਤਕ ਕਿ ਇੱਕ ਸਾਧਾਰਨ ਮੋਬਾਇਲ ਉਪਭੋਗਤਾ ਵੀ ਇਸਦੀ ਵਰਤੋਂ ਕਰ ਸਕਦਾ ਹੈਇਸ ਵਿੱਚ ਵੌਇਸ ਕਾਲ ਦੀ ਸੁਵਿਧਾ ਵੀ ਮੌਜੂਦ ਹੈ, ਵੀਡੀਓ ਕਾਲਿੰਗ ਵੀ ਉਪਲਬਧ ਹੈਵਟਸਐਪ ਤੇ ਕਿਸੇ ਨੂੰ ਵੀ 100Mb ਤਕ ਦਸਤਾਵੇਜ਼ ਫਾਈਲਾਂ ਭੇਜੀਆਂ ਜਾ ਸਕਦੀਆਂ ਹਨ ਜਿਵੇਂ ਕਿ ਪੀਡੀਐੱਫ, ਸਲਾਈਡ ਸ਼ੋਅਜ਼ ਆਦਿਸਭ ਤੋਂ ਵੱਡੀ ਗੱਲ ਇਹ ਹੈ ਕਿ ਅਜੇ ਤਕ ਡਿਸਪਲੇ ਸਕ੍ਰੀਨ ਤੇ ਇਸਦਾ ਕੋਈ ਇਸ਼ਤਿਹਾਰ ਨਹੀਂ ਆਉਂਦਾਵਟਸਐਪ ਕਾਲਿੰਗ ਨੇ ਇਸ ਨੂੰ ਵਧੇਰੇ ਭਰੋਸੇਮੰਦ ਬਣਾਇਆ ਹੈਵਟਸਐਪ ਵਿੱਚ ਤੁਹਾਡੇ ਦੁਆਰਾ ਭੇਜੇ ਗਏ ਸੰਦੇਸ਼ ਨੂੰ ਮਿਟਾਉਣ ਦੀਆਂ ਵਿਸ਼ੇਸ਼ਤਾਵਾਂ ਵੀ ਹਨ (ਇਸ ਲਈ ਜੋ ਕੁਝ ਤੁਸੀਂ ਕਿਸੇ ਨੂੰ ਭੇਜਿਆ ਹੈ, ਉਹ ਉਸ ਨੂੰ ਪੜ੍ਹਨ ਦੇ ਯੋਗ ਨਹੀਂ ਹੋਵੇਗਾ) ਇੱਕ ਘੰਟਾ ਦੇ ਅਰਸੇ ਵਿੱਚ ਅਸੀਂ ਡਿਲੀਟ ਕਰ ਸਕਦੇ ਹਾਂਇਹ ਤੁਹਾਡੇ ਫੋਨ ਤੋਂ ਸੰਪਰਕ ਇੰਪੋਰਟ ਕਰਦਾ ਹੈ ਅਤੇ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਕਿੰਨੇ ਦੋਸਤ ਵਟਸਐਪ ਦੀ ਵਰਤੋਂ ਕਰ ਰਹੇ ਹਨਵਟਸਐਪ ਰਾਹੀਂ ਤੁਸੀਂ ਆਪਣੇ ਮਿੱਤਰਾਂ ਨਾਲ ਆਪਣਾ ਸਥਾਨ, ਫੋਟੋਆਂ, ਸਥਿਤੀ, ਚਿੱਤਰ, ਦਸਤਾਵੇਜ਼ ਅਤੇ ਵੀਡਿਓ ਵੀ ਸਾਂਝੇ ਕਰ ਸਕਦੇ ਹੋ ਤੁਸੀਂ 15 ਮਿੰਟ, 1 ਘੰਟਾ ਅਤੇ 8 ਘੰਟਿਆਂ ਲਈ ਲਾਈਵ ਟਿਕਾਣਾ ਵੀ ਸਾਂਝਾ ਕਰ ਸਕਦੇ ਹੋ

ਇਹ ਸਿਮ ਕਾਰਡ ਤੋਂ ਬਿਨਾਂ ਕੰਮ ਕਰਦਾ ਹੈ, ਸਿਰਫ ਤਾਂ ਹੀ ਜੇਕਰ ਤੁਹਾਡਾ (ਮੋਬਾਈਲ ਨੰਬਰ) ਖਾਤਾ ਪਹਿਲਾਂ ਹੀ ਰਜਿਸਟਰਡ ਹੈ ਤੁਹਾਨੂੰ ਆਪਣੇ ਦੋਸਤਾਂ ਨਾਲ ਗੱਲਬਾਤ ਸਾਂਝੀ ਕਰਨ ਲਈ ਕੋਈ ਪੈਸਾ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ (ਇੰਟਰਨੈਟ ਖਰਚਿਆਂ ਤੋਂ ਇਲਾਵਾ)ਵਟਸਐਪ ਇਹ ਵੀ ਦਰਸਾਉਂਦਾ ਹੈ ਕਿ ਤੁਹਾਡਾ ਸੁਨੇਹਾ ਭੇਜਿਆ ਹੈ ਜਾਂ ਨਹੀਂ ਅਤੇ ਪ੍ਰਾਪਤ ਕਰਨ ਵਾਲੇ ਨੇ ਸੁਨੇਹਾ ਪ੍ਰਾਪਤ ਕੀਤਾ ਹੈ ਜਾਂ ਪੜ੍ਹਿਆ ਹੈ। (ਭੇਜੇ ਗਏ ਲਈ ਸਿੰਗਲ ਟਿਕ ਅਤੇ ਡਿਲਿਵਰ ਲਈ ਡਬਲ ਟਿਕ, ਗ੍ਰੇਅ ਡਿਲਿਵਰਡ ਲਈ ਹੈ ਅਤੇ ਨੀਲਾ ਇਹ ਦਰਸਾਉਣ ਲਈ ਹੈ ਕਿ ਸੁਨੇਹਾ ਵਿਅਕਤੀ ਦੁਆਰਾ ਪੜ੍ਹਿਆ ਗਿਆ ਹੈ)ਇਹ ਵੀ ਦਰਸਾਉਂਦਾ ਹੈ ਕਿ ਪ੍ਰਾਪਤ ਕਰਨ ਵਾਲੇ ਨੇ ਤੁਹਾਡਾ ਵੌਇਸ ਸੁਨੇਹਾ ਪ੍ਰਾਪਤ ਕੀਤਾ ਅਤੇ ਇਸ ਨੂੰ ਸੁਣਿਆ ਜਾਂ ਨਹੀਂ

ਵਟਸਐਪ ਵਿੱਚ ਸਭ ਤੋਂ ਵਧੀਆ ਵਿਸ਼ੇਸ਼ਤਾ ਇਹ ਹੈ ਕਿ ਇਹ ਤੁਹਾਡੇ ਮੌਜੂਦਾ ਵਟਸਐਪ ਖਾਤੇ ਨੂੰ ਗੁਆਏ ਬਿਨਾਂ ਤੁਹਾਡੇ ਨੰਬਰ ਨੂੰ ਕਿਸੇ ਹੋਰ ਨੰਬਰ ਵਿੱਚ ਬਦਲਣ ਦਾ ਸੌਖਾ ਢੰਗ ਪ੍ਰਦਾਨ ਕਰਦਾ ਹੈਵਟਸਐਪ ਨੇ ਐਂਡ-ਟੂ-ਐਂਡ ਇਨਕ੍ਰਿਪਸ਼ਨ ਫੀਚਰ ਦੇਣਾ ਸ਼ੁਰੂ ਕਰ ਦਿੱਤਾ, ਜੋ ਤੁਹਾਡੇ ਵਟਸਐਪ ਸੰਚਾਰ ਨੂੰ ਬਹੁਤ ਜ਼ਿਆਦਾ ਸੁਰੱਖਿਅਤ ਬਣਾਉਂਦਾ ਹੈਇਸ ਨੇ ਵੈੱਬ ਬਰਾਉਜ਼ਰ ਅਤੇ ਡੈਸਕਟੌਪ ਸਿਸਟਮ (ਵਿੰਡੋਜ਼, ਮੈਕਸ) ਵਿੱਚ ਸਿੱਧਾ ਵਰਤਣ ਲਈ ਇਸਦੀਆਂ ਸੇਵਾਵਾਂ ਨੂੰ ਵਧਾ ਦਿੱਤਾ ਹੈਇਹ ਆਮ ਟੈਕਸਟ ਅਤੇ ਮਲਟੀਮੀਡੀਆ ਸੰਦੇਸ਼ਾਂ ਦੀ ਲਾਗਤ ਘਟਾ ਕੇ ਤੁਹਾਡੇ ਪੈਸੇ ਦੀ ਬੱਚਤ ਕਰਦਾ ਹੈ

ਜਿੱਥੇ ਵਟਸਐਪ ਸਾਡੇ ਲਈ ਬਹੁਤ ਜ਼ਿਆਦਾ ਫਾਇੰਦੇਮੰਦ ਸਿੱਧ ਹੋ ਰਿਹਾ ਹੈ, ਉੱਥੇ ਹੀ ਕੁਝ ਸ਼ਰਾਰਤੀ ਲੋਕ ਇਸਦੀ ਦੁਰਵਰਤੋਂ ਕਰਕੇ ਗਲਤ ਅਫਵਾਹਾਂ ਨੂੰ ਵਟਸਐਪ ਜ਼ਰੀਏ ਮਿੰਟਾਂ ਸਕਿੰਟਾਂ ਵਿੱਚ ਵਾਇਰਲ ਕਰ ਦਿੰਦੇ ਹਨ ਜੋ ਕਿ ਸਭ ਲਈ ਦੁਚਿੱਤੀ ਅਤੇ ਭੰਬਲਭੂਸੇ ਵਾਲੀ ਸਥਿਤੀ ਬਣ ਜਾਂਦੀ ਹੈ ਕਿ ਇਸ ਅਫਵਾਹ ’ਤੇ ਵਿਸ਼ਵਾਸ ਕਰੀਏ ਜਾਂ ਨਾ ਕਰੀਏਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਅਸੀਂ ਵਟਸਐਪ ਦੀ ਸੁਚੱਜੀ ਵਰਤੋਂ ਕਰਕੇ ਇਸਦਾ ਫਾਇਦਾ ਲਈਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2167) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੰਦੀਪ ਕੰਬੋਜ

ਸੰਦੀਪ ਕੰਬੋਜ

Village: Golu Ka Mor, Firozpur, Punjab, India.
Phone: (91 - 98594-00002)
Email: (s.kamboj123@gmail.com)