RosySingh7ਦੇਸ਼ ਅੰਦਰ ਕੀ ਕੁਝ ਵਾਪਰ ਰਿਹਾ ਹੈ, ਮੀਡੀਆ ਵਿੱਚ ਕਦੇ ਨਹੀਂ ਦਿਖਾਇਆ ਜਾਂਦਾ ...
(12 ਮਈ 2020)

 

ਭਾਰਤ ਇਸ ਵੇਲੇ ਕਰੋਨਾ ਮਹਾਂਮਾਰੀ ਅਤੇ ਅਰਥਿਕ ਮੰਦੀ ਦੀ ਦੋਹਰੀ ਮਾਰ ਝੱਲ ਰਿਹਾ ਹੈ ਜਿਸਦੇ ਚੱਲਦਿਆਂ ਜਿੱਥੇ ਆਮ ਗ਼ਰੀਬ ਲੋਕਾਂ ਨੂੰ ਦੋ ਵੇਲੇ ਦੀ ਰੋਟੀ ਦੇ ਵੀ ਲਾਲੇ ਪਏ ਹੋਏ ਹਨ, ਉੱਥੇ ਨਾਲ ਹੀ ਰੋਜ਼ਮਰਾ ਦੀਆਂ ਚੀਜ਼ਾਂ ਦੀ ਕਾਲਾ ਬਾਜ਼ਾਰੀ ਅਤੇ ਮਹਿੰਗਾਈ ਨੇ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਇੱਥੇ ਹੀ ਬੱਸ ਨਹੀਂ, ਸਗੋਂ ਸਰਕਾਰਾਂ ਵੱਲੋਂ ਆਮ ਲੋਕਾਂ ਦੀ ਕਿਸੇ ਵੀ ਕਿਸਮ ਦੀ ਸਹਾਇਤਾ ਕਰਨੀ ਤਾਂ ਦੂਰ ਦੀ ਗੱਲ ਸਗੋਂ ਰਾਜਸੀ ਲੋਕ ਅਤੇ ਸਰਕਾਰਾਂ ਲੋਕਾਂ ਨੂੰ ਰਾਹਤ ਫੰਡ ਦੇ ਨਾਮ ਹੇਠ ਗੁਮਰਾਹ ਕਰਕੇ ਆਪਣੇ ਆਪ ਨੂੰ ਮਸੀਹਾ ਸਾਬਿਤ ਕਰਨ ਲੱਗੇ ਹੋਏ ਹਨ

ਕੇਂਦਰ ਸਰਕਾਰ ਦੇ ਪ੍ਰਧਾਨ ਸੇਵਕ ਤਾਂ ਇਹ ਆਖ ਰਹੇ ਹਨ ਕਿ ਆਪਣੇ ਆਸ-ਪਾਸ ਦੇ ਲੋਕਾਂ ਦੀ ਮਦਦ ਕਰੋ। ਉਹਨਾਂ ਨੂੰ ਭੁੱਖੇ ਨਾ ਸੌਣ ਦਿਓ ਜਦੋਂ ਕਿ ਆਮ ਲੋਕਾਂ ਲਈ ਰਾਸ਼ਣ ਆਦਿ ਦਾ ਪ੍ਰਬੰਧ ਕਰਨ ਸਰਕਾਰਾਂ ਦਾ ਕੰਮ ਹੁੰਦਾ ਹੈਮੌਜੂਦਾ ਸਮੇਂ ਹੋ ਇਹ ਰਿਹਾ ਹੈ ਕਿ ਜਿਹੜੇ ਲੋਕ ਇੱਕ ਵੇਲੇ ਦੀ ਰੋਟੀ ਦਾ ਜੁਗਾੜ ਨਹੀਂ ਕਰ ਸਕਦੇ ਉਹ ਬਚਾਅ ਲਈ ਮਾਸਕ ਅਤੇ ਸੈਨੇਟਾਈਜ਼ਰ ਕਿੱਥੋਂ ਖ਼ਰੀਦ ਸਕਦੇ ਹਨ? ਇੱਥੇ ਤਾਂ ਸਥਿਤੀ ਇਹ ਬਣੀ ਹੋਈ ਹੈ ਕਿ ਦਾਨ ਵੀ ਆਮ ਜਨਤਾ ਕਰੇ, ਆਪਣੇ ਲਾਗੇ ਚਾਗੇ ਦੇ ਜ਼ਰੂਰਤਮੰਦ ਲੋਕਾਂ ਦਾ ਖ਼ਿਆਲ ਕੌਣ ਵੀ ਆਮ ਜਨਤਾ ਰੱਖੇ। ਕਰੋਨਾ ਦੀ ਰੋਕਥਾਮ ਲਈ ਮਾਸਕ ਅਤੇ ਸੈਨੇਟਾਈਜ਼ਰ ਕੌਣ ਖ਼ਰੀਦੇ? ਜਨਤਾ ਰੋਟੀ ਤੋਂ ਵਾਂਝੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਕਰੇ, ਜਨਤਾ ਆਪਣੇ ਕਿਰਾਏਦਾਰਾਂ ਤੋਂ ਕਿਰਾਇਆ ਨਾ ਵਸੂਲੇ, ਜਨਤਾ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਰੱਖੇ, ਜਨਤਾ ਪੀ.ਐੱਮ ਫੰਡ ਵਿੱਚ ਪੈਸੇ ਪਾਵੇ। ਜਨਤਾ ਮਹਿੰਗਾਈ ਭੱਤਾ ਅਤੇ ਡਿਵੈਲਪਮੈਂਟ ਫੰਡ ਕਟਾਵੇ, ਜਨਤਾ ਟੈਕਸ ਭਰੇ, ਤਨਖਾਹਾਂ ਵੀ ਜਨਤਾ ਦੀਆਂ ਹੀ ਕੱਟੀਆਂ ਜਾਣ। ਕੋਰਨਾ ਨਾਲ ਜੰਗ ਕੋਣ ਲੜ ਰਿਹਾ ਹੈ- ਮੋਦੀ ਸਾਹਿਬ ਅਤੇ ਕੈਪਟਨ

ਇੱਥੇ ਹੀ ਬੱਸ ਨਹੀਂ ,ਇੱਕ ਪਾਸੇ ਜਿੱਥੇ ਲੋਕਾਂ ਨੂੰ ਵੱਡੇ ਰਾਹਤ ਪੈਕਜ ਦੀ ਜ਼ਰੂਰਤ ਹੈ ਅਤੇ ਆਮ ਜਨਤਾ ਨੂੰ ਬਿਜਲੀ ਬਿੱਲ, ਕਰਜ਼ੇ ਦਾ ਬਿਆਜ ਆਦਿ ਦੀ ਮੁਆਫ਼ੀ ਦੀ ਉਮੀਦ ਹੈ ਉੱਥੇ ਦੇਸ਼ ਦੇ ਲੱਖਾਂ ਜ਼ਰੂਰਤਮੰਦਾਂ ਦਾ ਚੇਤਾ ਵਿਸਾਰ ਕੇ ਆਰ.ਬੀ.ਆਈ ਨੇ ਬੀ.ਜੇ.ਪੀ ਦੀ ਮਿੱਤਰ ਢਾਣੀ ਦੇ 50 ਦੇ ਕਰੀਬ ਬੈਂਕ ਡਿਫਾਲਟਰਾਂ ਦਾ 68 ਹਜ਼ਾਰ 607 ਕਰੋੜ ਰੁਪਏ ਦਾ ਕਰਜ਼ਾ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਹੀ ਮੁਆਫ਼ ਕਰ ਦਿੱਤਾ ਹੈ ਜਦੋਂ ਕਿ ਇਸ ਵੱਡੀ ਰਕਮ ਨਾਲ ਬਹੁਤ ਸਾਰੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਸੀ ਇਸੇ ਤਰ੍ਹਾਂ ਬਾਬਾ ਰਾਮਦੇਵ ਨੇ ਪੀ.ਐੱਮ ਫੰਡ ਵਿੱਚ ਕੁਝ ਦਾਨ ਦੇ ਕੇ ਆਪਣੀ ਨਵੀਂ ਕੰਪਨੀ ਦਾ 2212 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਵਾ ਲਿਆ ਹੈਜੇਕਰ ਕੋਈ ਗ਼ਰੀਬ ਬੰਦਾ ਬੈਂਕ ਦਾ ਲੱਖ ਦੋ ਲੱਖ ਦਾ ਕਰਜ਼ਾ ਨਾ ਮੋੜ ਸਕੇ ਤਾਂ ਬੈਂਕ ਉਸਦੇ ਘਰ ਦੀ ਜਾਂ ਜ਼ਮੀਨ ਦੀ ਕੁਰਕੀ ਕਰਨ ਤਕ ਪਹੁੰਚ ਜਾਂਦੇ ਹਨ ਪਰ ਅਮੀਰ ਲੋਕਾਂ ਦਾ ਕਰਜ਼ਾ ਬਿਨਾਂ ਕਿਸੇ ਨੂੰ ਭਿਣਕ ਪੈਣ ਦਿੱਤੇ ਹੀ ਮੁਆਫ਼ ਕਰ ਦਿੱਤਾ ਜਾਂਦਾ ਹੈਇਹੋ ਸਾਡੇ ਦੇਸ਼ ਦੀ ਮਹਾਨਤਾ ਹੈ

ਕਰੋਨਾ ਦੀ ਇਸ ਮਹਾਂਮਾਰੀ ਦੀ ਆੜ ਵਿੱਚ ਦੇਸ਼ ਅੰਦਰ ਕੀ ਕੁਝ ਵਾਪਰ ਰਿਹਾ ਹੈ, ਮੀਡੀਆ ਵਿੱਚ ਕਦੇ ਨਹੀਂ ਦਿਖਾਇਆ ਜਾਂਦਾ ਤੁਸੀਂ ਦੁਖੀ ਵੀ ਹੋਵੋਗੇ ਕਿ ਹੁਣ ਯੂ.ਪੀ.ਐੱਸ.ਸੀ ਵਿੱਚ ਸਰਕਾਰ ਸਿੱਧੀ ਭਰਤੀ ਵੀ ਕਰਨ ਲੱਗ ਪਈ ਹੈ ਅਤੇ ਇਸੇ ਤਹਿਤ ਸਰਕਾਰ ਨੇ ਆਪਣੇ 9 ਕਰੀਬੀ ਲੋਕਾਂ ਨੂੰ ਬਿਨਾ ਟੈਸਟ ਦੇ ਆਈ.ਏ.ਐੱਸ ਬਣਾ ਦਿੱਤਾ ਹੈਇਸ ਵਿੱਚ ਐਕਟਰ ਮਨੋਜ ਬਾਜਪਾਈ ਦਾ ਭਰਾ ਵੀ ਸ਼ਾਮਲ ਹੈ। ਹੁਣ ਲੀਡਰਾਂ ਦੇ ਰਿਸ਼ਤੇਦਾਰ ਸਿਰਫ਼ ਲੀਡਰ ਹੀ ਨਹੀਂ ਸਿੱਧੇ ਆਈ.ਏ.ਐੱਸ ਅਫਸਰ ਵੀ ਬਣਨਗੇਇਹਨਾਂ ਅਫਸਰਾਂ ਵਿੱਚ ਸੁਜੀਤ ਬਾਜਪਾਈ ਨੂੰ ਵਾਤਾਵਰਣ ਅਤੇ ਜਲਵਾਯੂ ਮਹਿਕਮੇ ਵਿੱਚ ਜਾਇੰਟ ਸਕੱਤਰ ਲਗਾਇਆ ਗਿਆ ਹੈਰਾਜੀਵ ਸਕਸੈਨਾ ਨੂੰ ਆਰਥਿਕ ਮਾਮਲੇ, ਸੌਰਭ ਮਿਸ਼ਰਾ ਵਿੱਤ ਸੇਵਾ, ਅਰੁਣ ਗੋਇਲ ਨੂੰ ਵਣਜ, ਅੰਬਰ ਦੂਬੇ ਨੂੰ ਨਾਗਰੀ ਉਡਾਨ, ਦਿਨੇਸ਼ ਜਗਦਾਲ ਨਵੀਨੀਕਰਨ ਊਰਜਾ, ਕੋਕੋਲੀ ਘੋਸ਼ ਨੂੰ ਕਿਸਾਨ ਕਲਿਆਣ ਅਤੇ ਸੁਪਨ ਪ੍ਰਸ਼ਾਦ ਸਿੰਘ ਨੂੰ ਸੜਕ ਮਾਰਗ ਵਿਭਾਗਾਂ ਵਿੱਚ ਜਾਇੰਟ ਸਕੱਤਰਾਂ ਦੀ ਉਪਾਧੀ ਦਿੱਤੀ ਗਈ ਹੈ

ਇੱਕ ਪਾਸੇ ਸਾਡੇ ਬੱਚੇ ਦਿਨ ਰਾਤ ਮਿਹਨਤ ਕਰਕੇ ਯੂ.ਪੀ.ਐੱਸ.ਸੀ ਅਤੇ ਐੱਸ.ਐੱਸ.ਸੀ ਦਾ ਟੈਸਟ ਦੇਣ ਲਈ ਤਿਆਰੀ ਕਰਦੇ ਆਪਣੀਆਂ ਨਜ਼ਰਾਂ ਗਵਾ ਲੈਂਦੇ ਹਨ ਅਤੇ ਕੁਝ ਤਾਂ ਇਹ ਟੈਸਟ ਕਲੀਅਰ ਕਰਕੇ ਵੀ ਬੇਰੁਜਗਾਰ ਹਨ ਪਰ ਇਹਨਾਂ ਕਾਬਿਲ ਲੋਕਾਂ ਨੂੰ ਦਰਕਿਨਾਰ ਕਰਕੇ ਸਰਕਾਰ ਆਪਣੇ ਝੋਲੀਚੁੱਕਾਂ ਨੂੰ ਨੌਕਰੀਆਂ ਨਾਲ ਨਿਵਾਜ ਰਹੀ ਹੈ, ਜੋ ਕਿ ਬੇਹੱਦ ਸ਼ਰਮਨਾਕ ਕਾਰਜ ਹੈ। ਇਹ ਅਤੇ ਦੇਸ਼ ਦੇ ਲੋਕਾਂ ਨਾਲ ਸ਼ਰੇਆਮ ਧ੍ਰੋਹ ਹੈ ਮੋਦੀ ਰਾਜ ਵਿੱਚ ਗ਼ਰੀਬਾਂ ਵਾਸਤੇ ਕੁਝ ਵੀ ਨਹੀਂ ਹੈਇਹ ਸਿਰਫ਼ ਆਮ ਲੋਕਾਂ ਦਾ ਪੈਸਾ ਲੈ ਕੇ ਭੱਜਣ ਵਾਲ਼ੇ ਮਾਲੀਆ ਅਤੇ ਮੋਦੀਆਂ ਲੁਟੇਰਿਆਂ ਦੇ ਹਿਤਾਂ ਦੀ ਰਾਖੀ ਕਰਨ ਵਾਲੀ ਸਰਕਾਰ ਹੈ

ਦੇਸ਼ ਵਿੱਚ ਕਰੋਨਾ ਦੀ ਆੜ ਵਿੱਚ ਪਤਾ ਨਹੀਂ ਹੋਰ ਕੀ-ਕੀ ਵਾਪਰ ਰਿਹਾ ਹੈ, ਗੋਦੀ ਮੀਡੀਆ ਨੇ ਆਮ ਲੋਕਾਂ ਤਕ ਕਦੇ ਵੀ ਇਹ ਗੱਲਾਂ ਨਹੀਂ ਪਹੁੰਚਣ ਦਿੱਤੀਆਂ। ਉਹਨਾਂ ਦਾ ਤਾਂ ਬੱਸ ਇੱਕੋ ਨਾਅਰਾ ਹੈ ਕਿ ਮੋਦੀ ਨੇ ਸਾਨੂੰ ਕਰੋਨਾ ਤੋਂ ਬਚਾ ਲੈਣਾ ਹੈਮੋਦੀ ਕਰੋਨਾ ਤੋਂ ਤਾਂ ਭਾਵੇਂ ਬਚਾ ਲਵੇਗਾ ਪਰ ਮੋਦੀ ਤੋਂ ਸਾਨੂੰ ਕੌਣ ਬਚਾਵੇਗਾ?

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2122)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਰੋਜ਼ੀ ਸਿੰਘ

Fatehgarh Churian, Punjab, India.
Email: (aftab_srangal@yahoo.co.in)