GagandeepSBugra7ਉਹ ਮੈਂਨੂੰ ਦੇਖਦੇ ਸਾਰ ਕੰਧ ਟੱਪ ਕੇ ਭੱਜ ਗਿਆ। ਇਕਲੌਤੇ ਬੱਚੇ ਦੇ ਮਾਪੇ ...
(25 ਮਾਰਚ 2020)

 

ਐਤਵਾਰ ਹੋਣ ਕਾਰਨ ਮੈਂ ਖੇਤ ਦੇ ਕੰਮਾਂ ਵਿੱਚ ਰੁੱਝਿਆ ਹੋਇਆ ਸੀ ਕਿ ਅਚਾਨਕ ਫੋਨ ਦੀ ਘੰਟੀ ਵੱਜੀਵਿਦੇਸ਼ੀ ਨੰਬਰ ਹੋਣ ਕਾਰਨ ਉਤਸੁਕਤਾ ਹੋਈਫੋਨ ਚੁੱਕਿਆ ਤਾਂ ਉੱਧਰੋਂ ਨੌਜਵਾਨ ਦੀ ਪਿਆਰੀ ਜਿਹੀ ਅਵਾਜ਼ ਆਈ, “ਸਤਿ ਸ੍ਰੀ ਅਕਾਲ ਸਰ, ਮੈਂ ਨਵਕਿਰਨਪਾਲ ਬੋਲਦਾਂ ਸਰ ਮੈਂ ਆਸਟਰੇਲੀਆ ਹਾਂਅੱਜ ਜੇ ਮੈਂ ਜਿਉਨਾਂ ਤਾਂ ਤੁਹਾਡੇ ਕਰਕੇ, ਪਤਾ ਨੀ ਮੈਂ ਕਿੱਥੇ ਹੁੰਦਾ ਜੇ ਤੁਸੀਂ ਮੈਂਨੂੰ ਨਾ ਸਾਂਭਦੇ।”

ਉਹ ਨੌਜਵਾਨ ਲਗਾਤਾਰ ਬੋਲ ਰਿਹਾ ਸੀ ਮੈਂਨੂੰ ਪਛਾਣਦੇ ਦੇਰ ਨਾ ਲੱਗੀ, ਨਵਕਿਰਨਪਾਲ ਮੇਰਾ ਵਿਦਿਆਰਥੀ ਸੀਕਾਫੀ ਚਿਰ ਉਸਨੇ ਮੇਰੇ ਨਾਲ ਆਪਣੀ ਜ਼ਿੰਦਗੀ, ਸਕੂਲ ਤੇ ਵਿਦੇਸ਼ ਵਿੱਚ ਸੈੱਟ ਹੋਣ ਦੀਆਂ ਗੱਲਾਂ ਕੀਤੀਆਂਫੋਨ ਬੰਦ ਕਰਨ ਤੋਂ ਬਾਅਦ ਮੇਰੀਆਂ ਯਾਦਾਂ ਦੇ ਪੰਖੇਰੂ ਲਗਭਗ ਗਿਆਰਾਂ ਕੁ ਸਾਲ ਪਿੱਛੇ ਚਲੇ ਗਏਉਦੋਂ ਮੈਂ ਧੂਰੀ ਦੇ ਨਾਮਵਰ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਸੀਕਿਸੇ ਕਾਰਨ ਕਰਕੇ ਲਾਗਲੇ ਪਿੰਡ ਦਾ ਨੌਵੀਂ ਵਿੱਚ ਪੜ੍ਹਦਾ ਬੇਹੱਦ ਸਾਊ ਤੇ ਪਿਆਰਾ ਬੱਚਾ ਨਵਕਿਰਨਪਾਲ ਚਿੰਤਾ ਰੋਗ ਦਾ ਸ਼ਿਕਾਰ ਹੋ ਗਿਆ ਕੁਝ ਅਧਿਆਪਕ ਅਤੇ ਵਿਦਿਆਰਥੀ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਪਰ ਮੈਂ ਉਸਦੇ ਵਧੇਰੇ ਨੇੜੇ ਰਹਿਣ ਦੀ ਕੋਸ਼ਿਸ਼ ਕਰਦਾਪਹਿਲੇ ਪੱਕੇ ਪੇਪਰ ਵਾਲੇ ਦਿਨ ਉਹ ਸਕੂਲ ਨਾ ਆਇਆ ਤਾਂ ਮੈਂ ਉਸ ਨੂੰ ਘਰ ਲੈਣ ਚਲਾ ਗਿਆ ਪਰ ਉਹ ਮੈਂਨੂੰ ਦੇਖਦੇ ਸਾਰ ਕੰਧ ਟੱਪ ਕੇ ਭੱਜ ਗਿਆਇਕਲੌਤੇ ਬੱਚੇ ਦੇ ਮਾਪੇ ਰੋ ਰਹੇ ਸਨਦੂਜੇ ਦਿਨ ਮੈਂ ਫਿਰ ਉਸ ਨੂੰ ਲੈਣ ਚਲਾ ਗਿਆਉਹ ਖਾਮੋਸ਼, ਡਰਿਆ ਹੋਇਆ ਤੇ ਉਦਾਸ ਬੈਠਾ ਸੀਮੈਂ ਉਸ ਨਾਲ ਗੱਲਾਂ ਕੀਤੀਆਂ ਉਸ ਨੂੰ ਪਿਆਰਿਆ ਤੇ ਸਮਝਾਇਆਲਗਭਗ ਅੱਧੇ ਕੁ ਘੰਟੇ ਦੀ ਗੱਲਬਾਤ ਪਿੱਛੋਂ ਉਹ ਮੇਰੇ ਨਾਲ ਸਕੂਲ ਆ ਗਿਆ

ਮੈਂ ਪ੍ਰਿੰਸੀਪਲ ਤੋਂ ਆਗਿਆ ਲੈ ਕੇ ਨਵਕਿਰਨਪਾਲ ਨੂੰ ਬਾਕੀ ਬੱਚਿਆਂ ਤੋਂ ਅੱਡ ਬਿਠਾ ਕੇ ਉਸ ਦੇ ਦੋਵੇਂ ਪੇਪਰ ਲੈ ਲਏਪੜ੍ਹਨ ਵਿੱਚ ਵਧੀਆ ਹੋਣ ਕਾਰਨ ਉਹ ਪੇਪਰ ਠੀਕ ਕਰ ਗਿਆ ਤੇ ਇਸ ਨਾਲ ਉਸ ਨੂੰ ਅਤੇ ਮੈਂਨੂੰ ਵੀ ਥੋੜ੍ਹਾ ਹੌਸਲਾ ਹੋ ਗਿਆਇਸ ਤੋਂ ਬਾਅਦ ਮੈਂ ਲਗਾਤਾਰ ਹਰ ਰੋਜ਼ ਘਰੋਂ ਆਪ ਉਸ ਨੂੰ ਲਿਆਉਂਦਾ ਤੇ ਪੇਪਰ ਤੋਂ ਬਾਅਦ ਘਰ ਛੱਡ ਕੇ ਆਉਂਦਾ

ਨਤੀਜੇ ਤੋਂ ਪਹਿਲਾਂ ਵਧੇਰੇ ਅਧਿਆਪਕ ਉਸ ਦਾ ਨਾਮ ਕੱਟਣ ਤੇ ਬਜ਼ਿੱਦ ਸਨ ਪਰ ਮੈਂ ਸਭ ਨੂੰ ਬੇਨਤੀ ਕਰਕੇ ਉਸ ਨੂੰ ਦਸਵੀਂ ਵਿੱਚ ਦਾਖਲਾ ਦੇਣ ਲਈ ਪ੍ਰਿੰਸੀਪਲ ਨੂੰ ਮਨਾ ਲਿਆਦਸਵੀਂ ਵਿੱਚ ਮੈਂ ਉਸਦਾ ਵਧੇਰੇ ਖਿਆਲ ਰੱਖਣ ਲੱਗਿਆ

ਕੁਝ ਸਮੇਂ ਬਾਅਦ ਮੇਰੀ ਸਰਕਾਰੀ ਅਧਿਆਪਕ ਵਜੋਂ ਤਾਇਨਾਤੀ ਆਪਣੇ ਪਿੰਡ ਦੇ ਨੇੜੇ ਹੋ ਗਈਪਤਾ ਲੱਗਦਾ ਰਹਿੰਦਾ ਕਿ ਨਵਕਿਰਨਪਾਲ ਹੁਣ ਠੀਕ ਹੈ ਅਤੇ ਵਧੀਆ ਪੜ੍ਹ ਰਿਹਾ ਹੈ

ਹੁਣ ਕੁਝ ਦਿਨ ਪਹਿਲਾਂ ਨਵਕਿਰਨਪਾਲ ਦਾ ਪਿਤਾ ਮੈਨੂੰ ਧੂਰੀ ਬਜ਼ਾਰ ਵਿੱਚ ਮਿਲਿਆ ਤਾਂ ਉਸਨੇ ਮੈਂਨੂੰ ਗਲਵੱਕੜੀ ਪਾ ਲਈਉਸਨੇ ਦੱਸਿਆ ਕਿ ਸਕੂਲ ਛੱਡਣ ਵਾਲਾ ਨਵਕਿਰਨਪਾਲ ਤੁਸੀਂ ਅਜਿਹਾ ਰਾਹ ਪਾਇਆ ਕਿ ਉਹ ਐੱਮ ਐੱਸ ਸੀ ਕਰਕੇ, ਵਿਆਹ ਕਰਵਾ ਕੇ ਆਸਟ੍ਰੇਲੀਆ ਚਲਿਆ ਗਿਆ ਤੇ ਉੱਥੇ ਸੈੱਟ ਹੈਉਹ ਤੁਹਾਨੂੰ ਯਾਦ ਕਰਦਾ ਰਹਿੰਦਾ ਹੈਉਸਦੇ ਪਿਤਾ ਨੇ ਉਸ ਦਿਨ ਮੇਰਾ ਫੋਨ ਨੰਬਰ ਵੀ ਲੈ ਲਿਆਮੈਂ ਸੋਚ ਰਿਹਾ ਸੀ ਕਿ ਸ਼ਾਇਦ ਇਹ ਮਾਣ ਸਿਰਫ਼ ਅਧਿਆਪਕ ਨੂੰ ਹੀ ਮਿਲ ਸਕਦਾ ਹੈ

ਇਸੇ ਤਰ੍ਹਾਂ ਮੇਰੀ ਇੱਕ ਵਿਦਿਆਰਥਣ ਜਦੋਂ ਜੱਜ ਬਣੀ, ਸਕੂਲ ਨੇ ਉਸ ਨੂੰ ਸਨਮਾਨਤ ਕਰਨ ਦਾ ਸਮਾਗਮ ਉਲੀਕਿਆਉਸ ਵਿਦਿਆਰਥਣ ਨੇ ਮੇਰੇ ਸਮੇਤ ਆਪਣੇ ਪੁਰਾਣੇ ਅਧਿਆਪਕਾਂ ਹੱਥੋਂ ਸਨਮਾਨ ਲੈਣ ਦੀ ਇੱਛਾ ਜ਼ਾਹਰ ਕੀਤੀਮੈਂ ਹੈਰਾਨ ਹੋਇਆ ਕਿ ਉਸ ਨੂੰ ਮੇਰੀਆਂ ਜਮਾਤ ਵਿੱਚ ਬੋਲੀਆਂ ਕਵਿਤਾਵਾਂ, ਸ਼ੇਅਰ ਅਤੇ ਹੋਰ ਗੱਲਾਂ ਜ਼ੁਬਾਨੀ ਯਾਦ ਸਨਉਸ ਨੇ ਮੇਰੇ ਮੂੰਹੋਂ ਹਰਭਜਨ ਹਲਵਾਰਵੀ ਦੀ ਨਜ਼ਮ “ਰੌਸ਼ਨ ਸਵੇਰੇ ਆਉਣਗੇ” ਸੁਣਨ ਦੀ ਇੱਛਾ ਜਾਹਰ ਕੀਤੀ, ਕਿਉਂਕਿ ਉਸ ਅਨੁਸਾਰ ਮੇਰੇ ਦੁਆਰਾ ਬੋਲੀ ਜਾਂਦੀ ਇਸ ਰਚਨਾ ਨੇ ਉਸ ਨੂੰ ਹਮੇਸ਼ਾ ਔਕੜਾਂ ਨਾਲ ਲੜਨ ਲਈ ਪ੍ਰੇਰਿਆ ਹੈ

ਅਧਿਆਪਕਾਂ ਦੁਆਰਾ ਦਿੱਤੀ ਹੱਲਾਸ਼ੇਰੀ, ਸੁਭਾਵਿਕ ਕੀਤੀਆਂ ਗੱਲਾਂ ਅਤੇ ਸ਼ਖਸੀਅਤ ਦਾ ਬੱਚੇ ਅਚੇਤ ਹੀ ਪ੍ਰਭਾਵ ਕਬੂਲ ਲੈਂਦੇ ਹਨ ਜੋ ਉਸ ਦੀ ਸ਼ਖਸੀਅਤ ਦੇ ਨਕਸ਼ ਘੜਨ ਦਾ ਆਧਾਰ ਬਣਦੇ ਹਨਸਰਕਾਰੀ ਸਕੂਲਾਂ ਵਿੱਚ ਭਾਵੇਂ ਧਰਾਤਲੀ ਹਕੀਕਤਾਂ ਦਾ ਬਹੁਤ ਫ਼ਰਕ ਹੈ ਪਰ ਬੱਚਿਆਂ ਦੀਆਂ ਅੱਖਾਂ ਵਿੱਚ ਤੈਰਦੇ ਸੁਪਨੇ ਉਹੀ ਨੇਅਧਿਆਪਨ ਇੱਕ ਭਾਵਨਾਤਮਕ ਕਾਰਜ ਹੈਸਰਕਾਰੀ ਨੀਤੀਆਂ ਭਾਵੇਂ ਭਾਵਨਾਵਾਂ ਦੀ ਥਾਂ ਅੰਕੜੇ ਪ੍ਰਧਾਨ ਹਨ ਪਰ ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ ਹਮੇਸ਼ਾ ਬਾਲਾਂ ਦੀ ਕਲਾ ਤੇ ਸਮਰਥਾ ਨੂੰ ਵਿੱਦਿਅਕ, ਸਾਹਿਤਕ, ਸੱਭਿਆਚਾਰਕ ਤੇ ਮੰਚੀ ਗਤੀਵਿਧੀਆਂ ਰਾਹੀਂ ਤਰਾਸ਼ਣ ਅਤੇ ਖੰਭ ਦੇਣ ਦੀ ਕੋਸ਼ਿਸ਼ ਕਰੀਦੀ ਹੈ, ਕਿਉਂਕਿ ਇਹਨਾਂ ਨਿੱਕੇ ਖੰਭਾਂ ਨੂੰ ਪਰਵਾਜ਼ ਲੋੜੀਂਦੀ ਹੈ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2019)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਗਗਨਦੀਪ ਸਿੰਘ ਬੁਗਰਾ

ਗਗਨਦੀਪ ਸਿੰਘ ਬੁਗਰਾ

Village: Bugra, Sangrur, Punjab, India.
Phone: (91 - 98149 - 19299)
Email: (gdsbugra@gmail.com)