SeemaSharma7ਜਦੋਂ ਤੱਕ ਆਮ ਬੰਦੇ ਵਾਲੀ ਖਬਰ ਦੀ ਸੁਰਖੀ, ਆਮ ਲੋਕਾਂ ਦੀ ਗੱਲ ...
(20 ਮਾਰਚ 2020)

 

ਸਵੇਰੇ ਸਵੇਰੇ ਚਾਹ ਦੇ ਕੱਪ ਨਾਲ ਜਦੋਂ ਕੋਈ ਪਾਠਕ ਅਖ਼ਬਾਰ ਖੋਲ੍ਹਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਨਿਗ੍ਹਾ ਮੁੱਖ ਪੰਨੇ ’ਤੇ ਮੋਟੇ ਅੱਖਰਾਂ ਵਿੱਚ ਛਪੀ ਮੁੱਖ ਸੁਰਖੀ ਉੱਤੇ ਆਪ-ਮੁਹਾਰੇ ਚਲੀ ਜਾਂਦੀ ਹੈਕਿਸੇ ਵੀ ਖ਼ਬਰ ਲਈ ਅਖ਼ਬਾਰ ਵੱਲੋਂ ਦਿੱਤੀ ਸੁਰਖੀ ਪਾਠਕ ਲਈ ਵਿਸ਼ੇਸ਼ ਮਾਇਨੇ ਰੱਖਦੀ ਹੈਬਹੁਤ ਵਾਰ ਖ਼ਬਰ ਦੀ ਪੇਸ਼ਕਾਰੀ ਦੇਖ ਕੇ ਹੀ ਪਾਠਕ ਤੈਅ ਕਰਦਾ ਹੈ ਕਿ ਕਿਹੜੀ ਖ਼ਬਰ ਨੂੰ ਪੜ੍ਹਨਾ ਉਸ ਲਈ ਜ਼ਰੂਰੀ ਹੈ ਅਤੇ ਕਿਸ ਨੂੰ ਨਾ ਪੜ੍ਹਨ ਨਾਲ ਉਸ ਦਾ ਕੰਮ ਚੱਲ ਸਕਦਾ ਹੈਸੁਰਖੀ ਵਾਲੀਆਂ ਖ਼ਬਰਾਂ ਆਮ ਕਰਕੇ ਪੜ੍ਹੀਆਂ ਹੀ ਜਾਂਦੀਆਂ ਹਨ

ਐਤਕੀਂ 13 ਮਾਰਚ ਦੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਜ਼ਿਆਦਾਤਰ ਅਖ਼ਬਾਰਾਂ ਵਿੱਚ ਇੱਕ ਖ਼ਬਰ ਨੂੰ ਪੂਰੀ ਤਰਜੀਹ ਦਿੱਤੀ ਗਈ ਸੀ ਅਤੇ ਉਸ ਦਿਨ ਤਕਰੀਬਨ ਸਾਰੇ ਅਖ਼ਬਾਰਾਂ ਦੀ ਸੁਰਖੀ ਮਾੜੇ-ਮੋਟੇ ਹੇਰ-ਫੇਰ ਨਾਲ ਇੱਕੋ ਜਿਹੀ ਸੀ ਜਿਹੜੀ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀਖ਼ਬਰ ਕਰੋਨਾਵਾਇਰਸ ਕਰਕੇ ਭਾਰਤ ਵਿੱਚ ਹੋਈ ਮੌਤ ਬਾਰੇ ਸੀਕਿਉਂ ਜੋ ਕਰੋਨਾਵਾਇਰਸ ਨਾਲ ਇਹ ਭਾਰਤ ਵਿੱਚ ਹੋਈ ਪਹਿਲੀ ਮੌਤ ਅਖ਼ਬਾਰਾਂ ਲਈ ਕਾਫੀ ਮਹੱਤਵ ਰੱਖਦੀ ਸੀ, ਇਸ ਲਈ ਸਭ ਨੇ ਇਸ ਨੂੰ ਆਪੋ-ਆਪਣੇ ਢੰਗ-ਤਰੀਕੇ ਨਾਲ ਪੂਰੀ ਅਹਿਮੀਅਤ ਅਤੇ ਤਰਜੀਹ ਦਿੱਤੀਗੂੜ੍ਹੇ ਰੰਗ ਨਾਲ ਮੋਟੇ ਮੋਟੇ ਅੱਖਰਾਂ ਵਿੱਚ ਸਜਾਈ ਇਹ ਖ਼ਬਰ ਪਾਠਕਾਂ ਅੱਗੇ ਪਰੋਸੀ ਗਈਇਸ ਸੁਰਖੀ ਤੋਂ ਬਾਅਦ ਆਮ ਲੋਕਾਂ ਵਿੱਚ ਇਸ ਬਿਮਾਰੀ ਬਾਰੇ ਵਧੇਰੇ ਚਰਚਾ ਸ਼ੁਰੂ ਹੋ ਗਈਇਉਂ ਸੁਰਖੀ ਨੇ ਹਰ ਆਮ-ਓ-ਖਾਸ ਨੂੰ ਫ਼ਿਕਰ ਵਿੱਚ ਪਾ ਦਿੱਤਾਕਰੋਨਾਵਾਇਰਸ ਬਾਰੇ ਚਰਚਾ ਤਾਂ ਪਹਿਲਾਂ ਹੋ ਹੀ ਰਹੀ ਸੀ ਪਰ ਇਸ ਸੁਰਖੀ ਤੋਂ ਬਾਅਦ ਸਿਰਫ਼ ਕਰੋਨਾਵਾਇਰਸ ਬਾਰੇ ਹੀ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ

ਇਸੇ ਦਿਨ ਕਈ ਅਖ਼ਬਾਰਾਂ ਦੇ ਦੂਜੇ ਤੋਂ ਪੰਜਵੇਂ ਪੰਨਿਆਂ ਤੱਕ ਕੁਝ ਖ਼ਬਰਾਂ ਛਪੀਆਂ ਸਨ, ਜਿਨ੍ਹਾਂ ਦੀਆਂ ਸੁਰਖੀਆਂ ਬਹੁਤ ਛੋਟੀਆਂ ਸਨ ਅਤੇ ਇਹ ਆਮ ਜਿਹੀਆਂ ਜਾਪਦੀਆਂ ਸਨਇਸੇ ਕਰਕੇ ਇਹ ਖ਼ਬਰਾਂ ਪਾਠਕ ਦਾ ਧਿਆਨ ਖਿੱਚਣ ਤੋਂ ਅਸਮਰਥ ਹੀ ਜਾਪ ਰਹੀਆਂ ਸਨਇਨ੍ਹਾਂ ਵਿੱਚੋਂ ਪਹਿਲੀ ਖ਼ਬਰ ਕਿਸਾਨ ਖੁਦਕੁਸ਼ੀ, ਦੂਜੀ ਬਲਾਤਕਾਰ ਅਤੇ ਤੀਜੀ ਖ਼ਬਰ ਦਹੇਜ ਕਾਰਨ ਮਾਰੀ ਗਈ ਕੁੜੀ ਬਾਰੇ ਸੀਇਹ ਖ਼ਬਰਾਂ ਵੀ ਮੌਤ ਨਾਲ ਸਬੰਧਤ ਸਨ ਪਰ ਇਹ ਮੌਤਾਂ ਕਰੋਨਾਵਾਇਰਸ ਵਰਗੀ ਕਿਸੇ ਖਾਸ ਬਿਮਾਰੀ ਕਾਰਨ ਨਹੀਂ ਹੋਈਆਂ ਸਨਇਸੇ ਲਈ ਇਹ ਖ਼ਬਰਾਂ ਅਖਬਾਰ ਦੀ ਪਹਿਲੀ ਸੁਰਖੀ ਵਾਲੀ ਥਾਂ ਜਗ੍ਹਾ ਨਹੀਂ ਬਣਾ ਸਕੀਆਂ

ਇੱਕ ਰਿਪੋਰਟ ਮੁਤਾਬਿਕ ਭਾਰਤ ਵਿੱਚ ਹਰ 15 ਮਿੰਟ ਵਿੱਚ ਇੱਕ ਬਲਾਤਕਾਰ ਹੁੰਦਾ ਹੈਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਮੁਤਾਬਿਕ ਹਰ ਦਿਨ ਪੂਰੇ ਦੇਸ਼ ਅੰਦਰ ਦਹੇਜ ਦੇ 21 ਕੇਸ ਦਰਜ ਹੁੰਦੇ ਹਨਇਸੇ ਤਰ੍ਹਾਂ ਇੱਕ ਹੋਰ ਰਿਪੋਰਟ ਅਨੁਸਾਰ ਪੰਜਾਬ ਵਿੱਚ ਹਰ ਦਿਨ ਇੱਕ-ਦੋ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀ ਕਰਦੇ ਹਨ ਪਰ ਸਵਾਲ ਇਹ ਹੈ ਕਿ ਆਖਿਰ ਕਿਉਂ ਇਹ ਘਟਨਾਵਾਂ ਅਖ਼ਬਾਰ ਦੇ ਮੁੱਖ ਸਫੇ ਤੇ ਆਪਣੀ ਜਗ੍ਹਾ ਨਹੀਂ ਬਣਾ ਸਕੀਆਂ? ਇਨ੍ਹਾਂ ਖ਼ਬਰਾਂ ਨੂੰ ਰੋਜ਼ਮੱਰਾ ਦੀਆਂ ਖ਼ਬਰਾਂ ਵਾਂਗ ਸਿਰਫ਼ ਇੱਕ ਜਾਂ ਬਹੁਤਾ ਹੋਇਆ ਤਾਂ ਦੋ ਕਾਲਮਾਂ ਵਿੱਚ ਨਿਬੇੜ ਕਰ ਦਿੱਤਾ ਜਾਂਦਾ ਹੈਉਂਜ, ਇਨ੍ਹਾਂ ਵਿੱਚ ਵੀ ਸਿਰਫ ਨਾਂ ਥਾਂ ਹੀ ਤਬਦੀਲ ਹੁੰਦੇ ਹਨ, ਬਾਕੀ ਖਬਰਾਂ ਦੀ ਸੁਰਖੀ ਅਤੇ ਸ਼ਬਦ ਬਗੈਰਾ ਉਹੀ ਹੁੰਦੇ ਹਨਸ਼ਾਇਦ ਕਿਸਾਨ ਦੀ ਖੁਦਕੁਸ਼ੀ, ਬਲਾਤਕਾਰ ਅਤੇ ਦਾਜ ਖਾਤਰ ਕੁੜੀ ਦੀ ਮੌਤ ਵਰਗੀਆਂ ਘਟਨਾਵਾਂ ਹੁਣ ਸਾਨੂੰ ਕਬੂਲ ਹੋ ਗਈਆਂ ਹਨਇਹ ਘਟਨਾਵਾਂ ਹੁਣ ਸਾਨੂੰ ਸ਼ਾਇਦ ਝੰਜੋੜਦੀਆਂ ਨਹੀਂਇਸੇ ਲਈ ਇਨ੍ਹਾਂ ਕਾਰਨਾਂ ਕਰਕੇ ਕਿਸੇ ਦੀ ਮੌਤ ਦੀ ਖ਼ਬਰ ਅਖ਼ਬਾਰ ਅਤੇ ਪਾਠਕਾਂ ਲਈ ਕੋਈ ਖਾਸ ਮਾਇਨੇ ਨਹੀਂ ਰੱਖਦੀ

ਕਿਸੇ ਵੀ ਖ਼ਬਰ ਦੀ ਸੁਰਖੀ ਉਸ ਖ਼ਬਰ ਨਾਲ ਸਿਆਸਤ ਕਰਦੀ ਹੈ, ਤੇ ਉਸ ਖ਼ਬਰ ਨੂੰ ਆਮ ਤੋਂ ਖਾਸ ਅਤੇ ਖਾਸ ਤੋਂ ਆਮ ਬਣਾ ਦਿੰਦੀ ਹੈਇਸੇ ਲਈ ਇੱਕ ਪਾਸੇ ਵੱਡੇ ਵੱਡੇ ਅੱਖਰਾਂ ਅਤੇ ਪੰਜ-ਸੱਤ ਕਾਲਮਾਂ ਵਿੱਚ ਫੈਲੀ ਸੁਰਖੀ ਕਿਸੇ ਦੀ ਮੌਤ ਨੂੰ ਖਾਸ ਬਣਾ ਕੇ ਪੇਸ਼ ਕਰਦੀ ਹੈ ਅਤੇ ਲੋਕਾਂ ਦਾ ਧਿਆਨ ਖਿੱਚ ਲੈਂਦੀ ਹੈਦੂਜੇ ਪਾਸੇ ਇੱਕ-ਦੋ ਕਾਲਮ ਜਾਂ ਦਸਾਂ-ਪੰਦਰ੍ਹਾਂ ਸਤਰਾਂ ਵਿੱਚ ਕਿਸੇ ਦੀ ਮੌਤ ਦੀ ਦਰਦ ਭਰੀ ਕਹਾਣੀ ਆਪਣੇ ਆਪ ਵਿੱਚ ਸਿਮਟ ਕੇ ਰਹਿ ਜਾਂਦੀ ਹੈਇਸ ਲਈ ਪਾਠਕ ਦੀ ਵੀ ਇਨ੍ਹਾਂ ਨੂੰ ਪੜ੍ਹਨ ਵਿੱਚ ਕੋਈ ਰੁਚੀ ਨਹੀਂ ਰਹਿੰਦੀ, ਕਿਉਂਕਿ ਇੱਕੋ ਤਰ੍ਹਾਂ ਦੀ ਸੁਰਖੀ ਪੜ੍ਹ ਕੇ ਪਾਠਕ ਵੀ ਅਕੇਵਾਂ ਮਹਿਸੂਸ ਕਰਦਾ ਹੈ ਅਤੇ ਕਿਸਾਨ ਖੁਦਕੁਸ਼ੀ, ਬਲਾਤਕਾਰ ਤੇ ਦਾਜ-ਦਹੇਜ ਵਾਲੀ ਖ਼ਬਰ ਅਤੇ ਇਸੇ ਤਰ੍ਹਾਂ ਦੀਆਂ ਤਮਾਮ ਖ਼ਬਰਾਂ ਦੀ ਸੁਰਖੀ ਪੜ੍ਹ ਕੇ ਪੰਨਾ ਪਲਟ ਲੈਂਦਾ ਹੈ

ਇਸੇ ਤਰ੍ਹਾਂ ਹਰ ਰੋਜ਼ ਕਿੰਨੀਆਂ ਹੀ ਅਜਿਹੀਆਂ ਖ਼ਬਰਾਂ ਸੁਰਖੀ ਦੀ ਸਿਆਸਤ ਕਾਰਨ ਅਖ਼ਬਾਰ ਦੇ ਕਿਸੇ ਵਿਚਲੇ ਪੰਨੇ ਦੇ ਕੋਨੇ ਵਿੱਚ ਦਮ ਤੋੜ ਦਿੰਦੀਆਂ ਹਨਅਖ਼ਬਾਰ ਦੀ ਸੁਰਖੀ ਆਮ ਬੰਦਿਆਂ ਨਾਲ ਸਿਆਸਤ ਕਰਦੀ ਹੈ, ਇਸੇ ਲਈ ਆਮ ਬੰਦੇ ਦੇ ਖਾਸ ਮੁੱਦੇ ਵੀ ਖਾਸ ਨਹੀਂ ਬਣਦੇਜਦੋਂ ਤੱਕ ਆਮ ਬੰਦੇ ਵਾਲੀ ਖਬਰ ਦੀ ਸੁਰਖੀ, ਆਮ ਲੋਕਾਂ ਦੀ ਗੱਲ ਵੱਡੀ ਹੋ ਕੇ ਨਹੀਂ ਕਹਿੰਦੀ, ਉਦੋਂ ਤੱਕ ਕਿਸਾਨ ਖੁਦਕੁਸ਼ੀ ਕਰਦੇ ਰਹਿਣਗੇ, ਕੁੜੀਆਂ ਦਾਜ ਤੇ ਬਲਾਤਕਾਰ ਦੀ ਬਲੀ ਚੜ੍ਹਦੀਆਂ ਰਹਿਣਗੀਆਂ ਅਤੇ ਆਮ ਲੋਕਾਂ ਦੇ ਖਾਸ ਮਸਲੇ ਸੁਰਖੀ ਦੀ ਇਸ ਸਿਆਸਤ ਥੱਲੇ ਦੱਬ ਕੇ ਆਪਣਾ ਦਮ ਤੋੜਦੇ ਰਹਿਣਗੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2007)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸੀਮਾ ਸ਼ਰਮਾ

ਸੀਮਾ ਸ਼ਰਮਾ

Email: (sharma61004@gmail.com)
Phone: (91 - 81950 - 61004)