DeepakAgnihotri7ਨਸ਼ਾ ਤਸਕਰਾਂ ਵਲੋਂ ਭੀੜ ਵਾਲੀਆਂ ਥਾਂਵਾਂ ਦੀ ਬਜਾਏ ਹੁਣ ...
(5 ਅਕਤੂਬਰ 2019)

 

ਸੂਬੇ ਵਿੱਚ ਨਸ਼ੇ ਦੇ ਦਿਨ ਪ੍ਰਤੀ ਦਿਨ ਵਧ ਰਹੇ ਪ੍ਰਚਲਨ ਅਤੇ ਇਸ ਦਲਦਲ ਵਿੱਚ ਫਸੇ ਨਸ਼ੇੜੀਆਂ ਅਤੇ ਤਸਕਰਾਂ ਵਲੋਂ ਹੁਣ ਆਪਣੇ ਕਾਰੋਬਾਰ ਵਿੱਚ ਵਾਧਾ ਕਰਨ ਲਈ 13 ਤੋਂ 15 ਸਾਲ ਤੱਕ ਦੇ ਨੌਜਵਾਨਾਂ ਨੂੰ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈਪਹਿਲਾਂ ਹੀ ਨਸ਼ੇ ਦੇ ਇਸ ਘਿਨਾਉਣੀ ਦਲਦਲ ਵਿੱਚ ਫਸੇ ਨੌਜਵਾਨਾਂ ਵਲੋਂ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਪੁੰਗਰਦੀ ਪੰਜਾਬੀ ਪੀੜ੍ਹੀ ਉੱਤੇ ਨਜ਼ਰ ਰੱਖ ਕੇ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਅਤੇ ਲਾਲਚ ਦੇ ਕੇ ਨਸ਼ੇ ਦੇ ਆਦੀ ਬਣਾਉਣ ਲਈ ਕਈ ਤਰ੍ਹਾਂ ਦੇ ਟੋਲੇ ਸਰਗਰਮ ਹਨਪਹਿਲਾਂ ਹੀ ਨਸ਼ੇ ਦੇ ਆਦੀ ਨੌਜਵਾਨ ਜਿਹੜੇ ਕਿ ਆਪਣੀ ਨਸ਼ੇ ਦੀ ਪੂਰਤੀ ਲਈ ਆਰਥਿਕ ਤੌਰ ਉੱਤੇ ਕੰਗਾਲ ਹੋ ਰਹੇ ਹਨ ਉਨ੍ਹਾਂ ਵਲੋਂ ਆਪਣੀ ਪੂਰਤੀ ਅਤੇ ਕੁਝ ਮੁਨਾਫ਼ੇ ਲਈ ਅੱਗੇ ਇਨ੍ਹਾਂ ਨੌਜਵਾਨੀ ਦੀ ਦਹਿਲੀਜ਼ ਉੱਤੇ ਕਦਮ ਰੱਖ ਰਹੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈਅੱਡੋ ਅੱਡ ਨਸ਼ਿਆਂ ਲਈ ਅੱਡ ਅੱਡ ਨਾਮ ਅਤੇ ਕੋਡ ਵਰਡ ਰੱਖੇ ਹੋਏ ਹਨ ਜਿਨ੍ਹਾਂ ਦਾ ਆਮ ਲੋਕਾਂ ਨੂੰ ਜਾਂ ਭੀੜ ਵਾਲੀਆਂ ਥਾਵਾਂ ਉੱਤੇ ਪਤਾ ਹੀ ਨਹੀਂ ਲੱਗਦਾ ਅਤੇ ਤਸਕਰ ਇਨ੍ਹਾਂ ਸ਼ਬਦਾਂ ਰਾਹੀਂ ਆਪਣਾ ਸਮਾਨ ਵੇਚ ਕੇ ਅੱਗੇ ਲੰਘ ਜਾਂਦੇ ਹਨ

ਨਸ਼ੇ ਦੇ ਕੋਡ ਵਰਡ ਨਸ਼ਾ ਤਸਕਰਾਂ ਵਲੋਂ ਹਰ ਤਰ੍ਹਾਂ ਦੇ ਨਸ਼ਾ ਦਾ ਅਜਿਹਾ ਨਾਮ ਅਤੇ ਕੋਡ ਵਰਡ ਰੱਖੇ ਗਏ ਹਨ ਜਿਨ੍ਹਾਂ ਦਾ ਨਾਮ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾਨਸ਼ਾ ਤਸਕਰਾਂ ਵਲੋਂ ਭੀੜ ਵਾਲੀਆਂ ਥਾਂਵਾਂ ਦੀ ਬਜਾਏ ਹੁਣ ਅਜਿਹੇ ਸਥਾਨਾਂ ਨੂੰ ਚੁਣਨਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਉਨ੍ਹਾਂ ਨੂੰ ਆਪਣਾ ਸਮਾਨ ਵੇਚਣ ਲਈ ਖਤਰਾ ਨਾ ਲਗਦਾ ਹੋਵੇਇਸ ਕੰਮ ਲਈ ਬੈਂਕਾਂ, ਡਾਕਘਰਾਂ, ਸਿੱਖਿਆ ਸੰਸਥਾਵਾਂ, ਬੱਸ ਅੱਡਿਆਂ ਅਤੇ ਧਾਰਮਿਕ ਸਥਾਨਾਂ ਨੂੰ ਮੁੱਖ ਕੇਂਦਰ ਬਣਾਇਆ ਜਾਦਾ ਹੈਨਸ਼ੇ ਦੀਆਂ ਗੋਲੀਆਂ ਅਤੇ ਕੈਪਸੂਲਾਂ ਲਈ ਭੱਬੂ ਅਤੇ ਚੀਜੀ ਵਰਗੇ ਨਾਮਾਂ ਦਾ ਇਸਤੇਮਾਲ ਹੋ ਰਿਹਾ ਹੈ ਜਦ ਕਿ ਚਿੱਟੇ ਨਸ਼ੀਲੇ ਪਾਊਡਰ, ਟੀਕੇ, ਸਮੈਕ ਅਤੇ ਹੈਰੋਇਨ ਲਈ ਰੌਂਦ, ਸੈਲ, ਮਾਊਜ਼ਰ ਵਰਗੇ ਕੋਡ ਵਰਡ ਇਸਤੇਮਾਲ ਕੀਤੇ ਜਾ ਰਹੇ ਹਨ

ਸੁਵਿਧਾ ਅਨੁਸਾਰ ਕੀਮਤ ਅਤੇ ਔਰਤਾਂ ਦੀ ਸ਼ਮੂਲੀਅਤ

ਇਨ੍ਹਾਂ ਨਸ਼ਿਆਂ ਨੂੰ ਖਰੀਦਣ ਲਈ ਵੀ ਸੁਵਿਧਾ ਅਨੁਸਾਰ ਕੀਮਤ ਮਿਲ ਰਹੀ ਹੈਚੌਕਾਂ ਜਾਂ ਲਿੰਕ ਰੋਡਾਂ ਉੱਤੇ ਪੁਲਿਸ ਦੀ ਵਧੀ ਗਸ਼ਤ ਅਤੇ ਨਾਕਿਆਂ ਕਾਰਨ ਨਸ਼ਾ ਤਸਕਰਾਂ ਵਲੋਂ ਨਸ਼ਾ ਪੀਣ ਵਾਲਿਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਸਥਾਨ ਉੱਤੇ ਨਸ਼ਾ ਪਹੁੰਚਾਉਣ ਦੇ ਵੀ ਪ੍ਰਬੰਧ ਕੀਤੇ ਜਾ ਰਹੇ ਹਨਤਸਕਰਾਂ ਦੇ ਘਰਾਂ ਜਾਂ ਉਨ੍ਹਾਂ ਦੇ ਹੋਰ ਕੰਮਾਂ ਕਾਰਾਂ ਵਾਲੇ ਸਥਾਨਾਂ ਤੋਂ ਨਸ਼ਾ ਖਰੀਦਣ ਲਈ 400 ਤੋਂ 500 ਰੁਪਏ ਵਸੂਲੇ ਜਾ ਰਹੇ ਹਨਰਸਤਿਆਂ ਅਤੇ ਸੁਰੱਖਿਅਤ ਟਿਕਾਣਿਆਂ ਉੱਤੇ ਨਸ਼ਾ ਖਰੀਦਣ ਲਈ 600 ਤੋਂ 700 ਰੁਪਏ ਲਏ ਜਾ ਰਹੇ ਹਨ ਜਦਕਿ ਨਸ਼ੇ ਦੇ ਆਦੀਆਂ ਵਲੋਂ ‘ਹੋਮ ਡਿਲਵਰੀ’ ਲੈਣ ਲਈ 1000 ਰੁਪਏ ਤੋਂ 1200 ਰੁਪਏ ਤੱਕ ਇੱਕ ਪੁੜੀ ਜਾਂ ਮੰਗੀ ਗਈ ਮਿਕਦਾਰ ਅਨੁਸਾਰ ਅਦਾਇਗੀ ਕੀਤੀ ਜਾ ਰਹੀ ਹੈਇਸ ਕੰਮ ਲਈ ਪਿੰਡਾਂ ਦੀਆਂ ਗਲੀਆਂ ਅਤੇ ਸ਼ਹਿਰਾਂ ਦੀਆਂ ਲਿੰਕ ਰੋਡਾਂ ਨੂੰ ਚੁਣਿਆ ਜਾ ਰਿਹਾ ਹੈ ਅਤੇ ਨਸ਼ਾ ਤਸਕਰਾਂ ਅਤੇ ਖਰੀਦਾਰਾਂ ਦਾ ਆਪਸੀ ਆਦਾਨ ਪ੍ਰਦਾਨ ਵਹੀਕਲਾਂ ਦੇ ਕੋਲੋਂ ਗੁਜ਼ਰਦਿਆਂ ਹੀ ਕਰ ਦਿੱਤਾ ਜਾਂਦਾ ਹੈ

ਛੋਟੀ ਉਮਰੇ ਨੌਜਵਾਨ ਤੇ ਲੜਕੀਆਂ ਆਉਣ ਲੱਗੇ ਗਰਿਫ਼ਤ ਵਿੱਚ

ਨਸ਼ਾ ਤਸਕਰਾਂ ਵਲੋਂ ਦਸਵੀਂ ਤੋਂ ਬਾਰ੍ਹਵੀਂ ਜਮਾਤਾਂ ਵਿੱਚ ਪੜ੍ਹਦੇ ਮੁੰਡਿਆਂ ਕੁੜੀਆਂ ਅਤੇ ਕਾਲਜਾਂ ਦੇ ਨੌਜਵਾਨ ਮੁੰਡਿਆਂ ਕੁੜੀਆਂ ਨੂੰ ਨਸ਼ੇ ਦੇ ਸੇਵਨ ਵਿੱਚ ਜਿੱਥੇ ਲਗਾਇਆ ਜਾ ਰਿਹਾ ਹੈ ਉੱਥੇ ਉਨ੍ਹਾਂ ਨੂੰ ਵੱਧ ਕਮਾਈ ਅਤੇ ਜੇਬ ਖਰਚ ਦਾ ਲਾਲਚ ਦੇ ਕੇ ਅੱਗੇ ਸਪਲਾਈ ਕਰਨ ਲਈ ਆਪਣੇ ਨਾਲ ਸ਼ਾਮਿਲ ਕੀਤਾ ਜਾ ਰਿਹਾ ਹੈਨਸ਼ੇ ਦੇ ਇਸ ਕੋਹੜ ਵਿੱਚ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਸਕੂਲੀ ਵਿਦਿਆਰਥੀ ਤੇਜ਼ੀ ਨਾਲ ਨਸ਼ਾ ਲੈਣ ਦੇ ਆਦੀ ਬਣਦੇ ਜਾ ਰਹੇ ਹਨਲੜਕੀਆਂ ਦੀ ਗਿਣਤੀ ਵਿੱਚ ਰੋਜਾਨਾ ਹੀ ਵਾਧਾ ਹੋ ਰਿਹਾ ਹੈ ਅਤੇ ਨਸ਼ਾ ਤਸਕਰਾਂ ਵਲੋਂ ਨਸ਼ਾ ਵੇਚਣ ਦੀ ਬਜਾਏ ਨੌਜਵਾਨ ਮੁੰਡੇ ਕੁੜੀਆਂ ਨੂੰ ਨਸ਼ਾ ਸੁੰਘਣ ਲਈ ਪ੍ਰੇਰਿਤ ਕਰਕੇ ਪਹਿਲਾਂ ਇਹ ਕੰਮ ਮੁਫ਼ਤ ਵਿੱਚ ਕਰਵਾਇਆ ਜਾਂਦਾ ਹੈ ਪ੍ਰੰਤੂ ਉਸ ਤੋਂ ਬਾਅਦ ਜਿਨ੍ਹਾਂ ਨੌਜਵਾਨਾਂ ਕੋਲ ਪੈਸੇ ਨਹੀਂ ਹੁੰਦੇ, ਉਨ੍ਹਾਂ ਕੋਲੋਂ ਸੁੰਘਣ ਲਈ 30 ਤੋਂ 50 ਰੁਪਏ ਤੱਕ ਵਸੂਲੇ ਜਾ ਰਹੇ ਹਨਜਿਹੜੇ ਨਸ਼ੇੜੀ ਵੱਡੀ ਰਕਮ ਨਹੀਂ ਖਰਚ ਸਕਦੇ ਉਹ ਤੇਜ਼ੀ ਨਾਲ ਨਸ਼ਾ ਸੁੰਘਣ ਦੀ ਇਸ ਵਿਧੀ ਨੂੰ ਅਪਣਾ ਰਹੇ ਹਨ

ਲੁੱਟਾਂ ਖੋਹਾਂ ਵਿੱਚ ਵਾਧਾ

ਨਸ਼ੇ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਨੌਜਵਾਨਾਂ ਵਲੋਂ ਜਦੋਂ ਨਸ਼ਾ ਲੈਣ ਅਤੇ ਖਰੀਦਣ ਲਈ ਪੈਸੇ ਨਹੀਂ ਬਚਦੇ ਉਹ ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹਾਂ ਅਤੇ ਚੋਰੀਆਂ ਵੱਲ ਨੂੰ ਆਕਰਸ਼ਿਤ ਹੁੰਦੇ ਹਨਸਾਡੇ ਹਲਕੇ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਲੁੱਟਾਂ ਖੋਹਾਂ ਵਿੱਚ ਹੋਇਆ ਅਥਾਹ ਵਾਧਾ ਇਸ ਗੱਲ ਦੀ ਵੀ ਗਵਾਹੀ ਭਰਦਾ ਹੈ ਕਿ ਜ਼ਿਲ੍ਹੇ ਵਿੱਚ ਪੁਲਿਸ ਵਲੋਂ ਵੱਖ ਵੱਖ ਲੁੱਟਾਂ ਖੋਹਾਂ ਅਤੇ ਚੋਰੀਆਂ ਵਿੱਚ ਕਾਬੂ ਕੀਤੇ ਸੈਕੜੇ ਨੌਜਵਾਨ ਨਸ਼ੇ ਦੀ ਪੂਰਤੀ ਲਈ ਇਹ ਕੰਮ ਕਰ ਰਹੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1758)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਦੀਪਕ ਅਗਨੀਹੋਤਰੀ

ਦੀਪਕ ਅਗਨੀਹੋਤਰੀ

Mahilpur, Hoshiarpur, Punjab, India.
Phone: (91 - 98770 - 62090)
Email: (agnihotrinews71@gmail.com)