KulwantBudhlada7“... ਸਾਡੇ ਰਸਤੇ ਜ਼ਰਾ ਕੁ ਹਟਵੇਂ ਹੋਣ ਦੇ ਬਾਵਜੂਦ ਸਾਡੇ ਜਮਾਤੀ ਹੋਣ ਦੀ ਸਾਂਝ ਅਤੇ ਦੋਸਤੀ ...
(20 ਜੁਲਾਈ 2019)

 

NiranjanBoha3ਨਿਰੰਜਣ ਬੋਹਾ ਮੇਰਾ ਸਕੂਲੀਆ ਮਿੱਤਰ ਐਛੇਵੀਂ ਤੋਂ ਦਸਵੀਂ ਜਮਾਤ ਤੱਕ ਸਾਰੇ ਸਕੂਲ ਵਿੱਚੋਂ ਕਲਾਸ ਵਾਈਜ਼ ਘੱਟ ਵੇਟ ਦਾ ਰਿਕਾਰਡ ਵੀ ਨਿਰੰਜਣ ਬੋਹਾ ਦੇ ਨਾਂ ਬੋਲਦਾ ਹੈਇਕੱਠੇ ਅਸੀਂ ਰਹੇ ਪੜ੍ਹਦੇ, ਸਾਡੀ ਨਿੱਕੇ ਹੁੰਦਿਆਂ ਦੀ ਆੜੀ” ਛੇਵੀਂ ਤੋਂ ਦਸਵੀਂ ਤੱਕ ਦਾ ਮੇਰਾ ਸਕੂਲੀ ਸਫਰ ਅਰੋੜਿਆਂ ਦੇ ਘਰਾਂ ਵਿੱਚੋਂ ਆਉਂਦੇ ਮਾੜਕੂ ਜਿਹੇ ਜਮਾਤੀ ਨੰਨ੍ਹੀ ਨਾਲ ਬੀਤਿਆ ਹੈਨੰਨ੍ਹੀ ਤੋਂ ਨਿਰੰਜਣ ਬੋਹਾ ਕਦੋਂ ਬਣ ਗਿਆ, ਇਸਦਾ ਮੈਂਨੂੰ ਕੋਈ ਇਲਮ ਨਹੀਂਹਾਂ, ਜਦੋਂ ਮਿਲਿਆ ਤਾਂ ਸਾਬਤ ਸੂਰਤ ਸਾਹਿਤਕਾਰ ਤੇ ਪੱਤਰਕਾਰ ਨਿਰੰਜਣ ਬੋਹਾ ਦੇ ਰੂਪ ਵਿੱਚ ਮਿਲਿਆਅੱਠਵੀਂ ਜਮਾਤ ਤੱਕ ਬੀ ਸ਼ੈਕਸ਼ਨ ਵਿੱਚ ਪੜ੍ਹਦਿਆਂ ਨਿਰੀ ਹੱਡੀਆਂ ਦੀ ਮੁੱਠ ਨੰਨ੍ਹੀ ਨਾਲ ਛੇੜ-ਛਾੜ ਕਰਨ ਦਾ ਸੁਆਦ ਵੱਖਰਾ ਸੀਸਾਡੀ ਜਮਾਤ ਵਿੱਚ ਪੜ੍ਹਨ ਵਿੱਚ ਸਭ ਤੋਂ ਹੁਸ਼ਿਆਰ ਸਾਥੀ ਮੈਂਨੂੰ ਅੱਜ ਵੀ ਯਾਦ ਨੇਮੌਲੀ ਰਾਮ ਕਾ ਪਾਲ ਤੇ ਉਸ ਦੀ ਭੈਣ ਸਰੋਜ, ਸ੍ਰੀ ਨਿਵਾਸ ਸਿਰੀਆ ਮੇਰਾ ਮਿੱਤਰ ਕਬੱਡੀ ਵਾਲਾ ਜਸਵੰਤ-ਇਹ ਚਾਰੇ ਤਾਂ ਅੱਗ ਦੀ ਨਾਲ ਹੁੰਦੇ ਸੀਪਹਿਲੇ ਦੂਜੇ ਨੰਬਰ ਉੱਤੇ ਆਉਣ ਲਈ ਇਹ ਆਪਸ ਵਿੱਚ ਡਹਿ ਡਹਿ ਮਰਦੇਮੇਰੇ ਤੇ ਫੁਲੇਲ ਵਰਗੇ ਨਿਲਾਇਕ ਅਤੇ ਨਿਰੰਜਣ, ਵਲੈਤੀ ਕਾ ਛਿੰਦਾ ਤੇ ਰਾਜੇ ਚਹਿਲ ਵਰਗੇ ਦਰਮਿਆਨੇ ਸੀ

ਨਿਰੰਜਣ ਜਦੋਂ ਵੀ ਕਲਾਸ ਵਿੱਚ ਦੋਸਤਾਂ ਨਾਲ ਖੜ੍ਹ ਕੇ ਗੱਲ ਕਰਦਾ ਤਾਂ ਦੋਵੇਂ ਹੱਥਾਂ ਨਾਲ ਢੂਹੀ ਦੇ ਪਿਛਲੇ ਪਾਸੇ ਆਪਣੀਆਂ ਦੋਵੇਂ ਕੂਹਣੀਆਂ ਫੜ ਕੇ ਖੜ੍ਹਦਾ ਸੀਸ਼ੇਰਖਾ ਵਾਲੇ ਦੇ ਫੁਲੇਲ ਤੇ ਦੇਸੂ ਇਸ ਨੂੰ ਪੁੱਠੀ ਬੁੱਕਲ਼ ਵਾਲਾ ਕਹਿੰਦੇ ਹੁੰਦੇ ਸੀਸਰਦੀਆਂ ਦੀ ਰੁੱਤੇ ਉਸ ਸਮੇਂ ਪਿੰਡਾਂ ਦੇ ਮੁੰਡੇ ਘਰ ਦੀਆਂ ਬੁਣੀਆਂ ਖੇਸੀਆਂ ਦੀ ਬੁੱਕਲ ਮਾਰ ਕੇ ਹੀ ਸਕੂਲ ਵਿੱਚ ਆਉਂਦੇ ਸੀ, ਕੋਟੀ ਜਾਂ ਸਵੈਟਰ ਦਾ ਤਾਂ ਸ਼ਹਿਰਾਂ ਵਿੱਚ ਰਿਵਾਜ ਸੀਸਾਡਾ ਜਮਾਤੀ ਨੰਨ੍ਹੀ ਸਰਦੀਆਂ ਲੰਘਣ ਤੋਂ ਬਾਅਦ ਵੀ ਇੱਕ ਮਹੀਨਾ ਸਵੈਟਰ ਨਹੀਂ ਸੀ ਲਾਹੁੰਦਾਗਾਮੀਵਾਲੇ ਦਾ ਕਰਤਾਰ ਕਹਿੰਦਾ ਹੁੰਦਾ, ਜੇ ਨੰਨ੍ਹੀ ਨੂੰ ਆਪਣੇ ਵਾਂਗੂ ਖੇਸੀ ਬੁੱਕਲ਼ ਮਾਰਨੀ ਪੈ ਜਾਵੇ ਤਾਂ ਮਾਰ ਨੀ ਸਕਦਾ, ਕਿਉਂਕਿ ਬੁੱਕਲ਼ ਮਾਰਨ ਲਈ ਬਾਹਵਾਂ ਛਾਤੀ ਨਾਲ ਲਾਉਣੀਆਂ ਪੈਂਦੀਆਂ ਨੇ ਤੇ ਨੰਨ੍ਹੀ ਢੂਹੀ ਨਾਲ ਲਾ ਕੇ ਰੱਖਦੈਜਦ ਕਦੀ ਖਾਲੀ ਪੀਰਡ ਜਾਂ ਖੇਡਾਂ ਦਾ ਪੀਰਡ ਹੁੰਦਾ ਤਾਂ ਸਾਰੇ ਜਮਾਤੀ ਆਪਣੀ ਮਨਪਸੰਦ ਖੇਡ ਖੇਡਦੇਬੱਸ ਇੱਕਲਾ ਸਾਡਾ ਸਤਾਈ ਕਿੱਲੋ ਵੇਟ ਵਰਗ ਦਾ ਭਲਵਾਨ ਨਿਰੰਜਣ ਕੁਮਾਰ ਗਰਾਊਂਡ ਦੀ ਇੱਕ ਨੁੱਕਰੇ ਮੁਕੜੀ ਜਿਹੀ ਮਾਰ ਕੇ ਬੈਠਾ ਸਭ ਨੂੰ ਦੇਖਦਾ ਰਹਿੰਦਾਕਲਾਸ ਵਿੱਚ ਜਿਸ ਨੂੰ ਕੋਈ ਵੀ ਨਾ ਖੰਘਣ ਦਿੰਦਾ, ਉਹ ਨੰਨ੍ਹੀ ’ਤੇ ਹਵਾ ਕਰ ਜਾਂਦਾਨਿਰੰਜਣ ਨੇ ਹਾਈ ਸਕੂਲ ਦਾ ਸਫਰ 27 ਕਿੱਲੋ ਤੋਂ ਸ਼ੁਰੂ ਕਰਕੇ 37 ਕਿੱਲੋ ਤੇ ਹੀ ਖਤਮ ਕਰ ਦਿੱਤਾਮੈਂਨੂੰ ਨਹੀਂ ਲਗਦਾ ਬਈ ਸਕੂਲ ਸਮੇਂ ਚਾਲੀ ਕਿੱਲੋ ਦਾ ਹੋਇਆ ਹੋਊਮੇਰਾ ਸਾਥ ਨਿਰੰਜਣ ਨਾਲ ਬਤੌਰ ਜਮਾਤੀ ਨੌਂਵੀਂ ਤੱਕ ਦਾ ਰਿਹਾਅਸੀਂ ਤੇਰਾਂ ਖਿਡਾਰੀ ਨੌਂਵੀਂ ਵਿੱਚ ਬ੍ਰੇਕਾਂ ਮਾਰ ਗਏ ਸੀਪਰ ਬਾਕੀ ਸਾਂਝਾ ਅੱਜ ਵੀ ਟਿੱਚ ਬਟਣਾਂ ਦੀ ਜੋੜੀ ਵਾਂਗੂ ਜੁੜੀਆਂ ਹੋਈਆਂ ਨੇ

ਇੱਕ ਵਾਰ ਸਨਿੱਚਰਵਾਰ ਦੀ ਬਾਲ ਸਭਾ ਵਿੱਚ ਸਾਡੇ ਪੰਜਾਬੀ ਮਾਸਟਰ ਨੇ ਸਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਸੁਣਾਉਣ ਲਈ ਕਿਹਾਜਦੋਂ ਨੰਨ੍ਹੀ ਦੀ ਵਾਰੀ ਆਈ ਤਾਂ ਹਸ ਆਪਣੇ ਅੰਦਾਜ਼ ਵਿੱਚ ਆਪਣੀਆਂ ਬਾਂਹਾਂ ਪਿੱਠ ਪਿੱਛੇ ਬੰਨ੍ਹ ਕੇ ਵਿਨੋਦ ਸਹਿਗਲ ਦੀਆਂ ਇਹ ਲਾਈਨਾਂ ਸੁਣਾਉਣ ਲੱਗਾ-

ਜਾਮ ਕੱਟ ਲਵੋ ਬੰਦ ਬੰਦ ਮੇਰਾ,
ਮੇਰੇ ਯਾਰ ਦਾ ਪਲ਼ੰਘ ਬਣਾਉਣ ਦੇ ਲਈ

ਬਾਹਵਾਂ ਮੇਰੀਆਂ ਦੇ ਬਣਾ ਲਿਓ ਚਾਰ ਪਾਵੇ,
ਲੱਤਾਂ ਰੱਖ ਲਿਓ ਸੇਰੂ ਬਣਾਉਣ ਦੇ ਲਈ

ਉਸਦੀ ਕਵਿਤਾ ਪੂਰੀ ਹੋਣ ਪਿੱਛੋਂ ਸ਼ਰਾਰਤੀਆਂ ਦਾ ਸਰਤਾਜ ਫਲੇਲ ਸਿੰਘ ਬੋਲ ਪਿਆ, “ਓਏ ਨੰਨ੍ਹੀ ਤੇਰੀ ਤਾਂ ਪਲ਼ੰਘ ਬਣਾਉਣ ਦੀ ਥਾਂ ’ਤੇ ਪੀੜ੍ਹੀ ਹੀ ਬਣੂੰ।” ਸਾਰੀ ਕਲਾਸ ਦੀਆਂ ਵੱਖੀਆਂ ਹੱਸ ਹੱਸ ਦੂਹਰੀਆਂ ਹੋ ਗਈਆਂਦਸਵੀਂ ਕਰਨ ਤੋਂ ਬਾਦ ਲਗਭਗ ਦਸ ਸਾਲ ਮੇਰਾ ਸੰਪਰਕ ਸਾਰਿਆਂ ਤੋਂ ਘੱਟ ਵੇਟ ਦੇ ਇਸ ਭਲਵਾਨ ਨਾਲੋਂ ਟੁੱਟਿਆ ਰਿਹਾ

1987 ਵਿੱਚ ਮੇਰੇ ਬੈਂਕ ਦੀ ਬਰਾਂਚ ਬੋਹਾ ਖੁੱਲ੍ਹ ਗਈ ਤੇ ਮੈਂ ਬੋਹਾ ਆ ਗਿਆਇੱਕ ਵਾਰ ਫਿਰ ਤੋਂ ਨਿਰੰਜਣ ਨਾਲ ਤਾਰਾਂ ਜੁੜ ਗਈਆਂਉਦੋਂ ਤੱਕ ਨੰਨੀ ‘ਨਿਰੰਜਣ ਬੋਹਾ’ ਬਣ ਚੁੱਕਾ ਸੀਹੁਣ ਅਸੀਂ ਬੋਹਾ ਦੀਆਂ ਖੇਡ ਗਤੀਵਿਧੀਆਂ ਦੇ ਸੰਗੀ ਬਣ ਗਏਹਰ ਵਰ੍ਹੇ ਖੇਡਾਂ ਕਰਾਉਣੀਆਂ, ਜਿਨ੍ਹਾਂ ਵਿੱਚ ਨਿਰੰਜਣ ਦੀ ਭੂਮਿਕਾ ਪੱਤਰਕਾਰੀ ਵਾਲੀ ਹੁੰਦੀ ਸੀਗੁਲਵੰਤ ਮਲੌਦਵੀ ਤੇ ਕੁਲਦੀਪ ਦੀਪ ਦੀ ਜੋੜੀ ਦੇ ਨਾਲ ਨਾਲ ਡਾ. ਦਵਿੰਦਰ ਬੋਹਾ ਦੇ ਬੋਹਾ ਸਕੂਲ ਵਿੱਚ ਆਉਣ ਤੋਂ ਬਾਅਦ ਖੇਡਾਂ ਦੇ ਨਾਲ ਨਾਲ ਸਾਹਿਤਕ ਸਰਗਰਮੀਆਂ ਵੀ ਜ਼ੋਰ ਫੜ ਗਈਆਂਅਸੀਂ ਕੱਬਡੀ ਖੇਡਦੇ ਤੇ ਉਹ ਸ਼ਬਦਾਂ ਦਾ ਖਿਡਾਰੀ ਬਣ ਕੇ ਸਾਡਾ ਸਾਥ ਦੇਂਦਾਉਦੋਂ ਤੱਕ ਉਹ 47 ਕਿਲੋ ਭਾਰ ਵਰਗ ਦੇ ਦਾਇਰੇ ਵਿੱਚ ਆ ਗਿਆ ਸੀ

ਮੈਂਨੂੰ ਲੱਗਦਾ ਹੈ ਕਿ ਨੰਨ੍ਹੀ ਨੂੰ ਨਿਰੰਜਣ ਬੋਹਾ ਬਣਾਉਣ ਵਿੱਚ ਸਾਡੇ ਸਕੂਲ ਦੇ ਮਾਸਟਰ ਰਾਮ ਚੰਦ ਚੰਨ ਗੁਰਨਿਆਂ ਵਾਲੇ ਦਾ ਸਭ ਤੋਂ ਵੱਧ ਰੋਲ ਰਿਹਾ ਹੈਮਾਸਟਰ ਰਾਮ ਚੰਨ ਉਸ ਵੇਲੇ ਸਾਡੇ ਅੱਜ ਦੇ ਡਾਕਟਰ ਕੁਲਦੀਪ ਦੀਪ ਨਾਲ਼ੋਂ ਕਿਸੇ ਪੱਖ ਤੋਂ ਵੀ ਘੱਟ ਨਹੀਂ ਸੀਲੋਹੜੇ ਦਾ ਕਲਾਕਾਰ, ਗੀਤਕਾਰ, ਭੰਗੜੇ ਦਾ ਸਰਦਾਰ, ਖਿਡਾਰੀ ਅਤੇ ਸਿਰੇ ਦਾ ਡਰਾਮੇਬਾਜ਼ (ਨਾਟਕਕਾਰ) ਸੀਪੰਦਰਾਂ ਅਗਸਤ ਜਾਂ ਛੱਬੀ ਜਨਵਰੀ ਵੇਲੇ ਉਸਦਾ ਤਿਆਰ ਕੀਤਾ ਰੰਗਾ-ਰੰਗ ਪ੍ਰੋਗਰਾਮ ਕਿਸੇ ਲਿਸ਼ਕਾਰੇ ਪ੍ਰੋਗਰਾਮ ਤੋਂ ਘੱਟ ਨਹੀਂ ਸੀ ਹੁੰਦਾਨੰਨ੍ਹੀ ਨੂੰ ਪਹਿਲੀ ਵਾਰ ਉਸ ਨੇ ਹੀ ਡਰਾਮੇ ਦੀ ਸਟੇਜ ਤੇ ਚੜ੍ਹਾਇਆ ਸੀ ਤੇ ਫਿਰ ਅਗਲਾ ਰਾਹ ਉਸ ਆਪਣੀ ਮਿਹਨਤ ਨਾਲ ਆਪ ਤਿਆਰ ਕਰ ਲਿਆਉਸ ਵੱਲੋਂ ਤਿਆਰ ਕਰਵਾਏ ਇੱਕ ਨਾਟਕ ਵਿੱਚ ਨਿਰੰਜਣ ਨੇ ਅੰਨ੍ਹੇ ਵਿਅਕਤੀ ਦਾ ਰੋਲ ਕੀਤਾ ਸੀ, ਮੈਂਨੂੰ ਨਾਟਕ ਦਾ ਨਾਮ ਤਾਂ ਯਾਦ ਨਹੀਂ ਪਰ ਨਿਰੰਜਣ ਦੇ ਛੋਟੇ ਜਿਹੇ ਰੋਲ ਦਾ ਡਾਇਲਾਗ ਅੱਜ ਵੀ ਯਾਦ ਐ

ਇਹ ਨਿਰੰਜਣ ਦੀ ਬਚਪਨ ਦੀ ਕਲਾਕਾਰੀ ਸੀਮੈਂਨੂੰ ਬਚਪਨ ਵਿੱਚ ਅੰਨ੍ਹੇ ਦਾ ਰੋਲ ਕਰਨ ਵਾਲਾ ਕਲਾਕਾਰ ਹੁਣ ਗੰਜਿਆਂ ਨੂੰ ਕੰਘੀਆਂ ਵੇਚਣ ਵਾਲਾ ਕਲਾਕਾਰ ਲੱਗਦੈਕਦੇ ਪਿੱਠ ਪਿੱਛੇ ਹੱਥ ਬੰਨ੍ਹ ਕੇ ਰੱਖਣ ਤੇ ਆਪਣੇ ਸੁਕੜੇ ਜਿਹੇ ਸਰੀਰ ਕਾਰਨ ਉਹ ਆਪਣੇ ਜਮਾਤੀਆਂ ਲਈ ਹਾਸੇ ਦਾ ਪਾਤਰ ਸੀ ਤੇ ਹੁਣ ਉਹ ਖੁਦ ਹਾਸ ਰਸੀ ਟੋਟਕਿਆਂ ਦਾ ਭੰਡਾਰ ਹੈਨਾਲ ਦੇ ਸਾਥੀਆਂ ਤੇ ਵਧੀਆ ਚੁਟਕਲੇ ਘੜ੍ਹ ਲੈਂਦਾ ਹੈ ਤੇ ਮਹਿਫਲਾਂ ਵਿੱਚ ਸੁਣਾ ਕੇ ਮੇਲਾਂ ਲੁੱਟਣ ਦੀ ਕੋਸ਼ਿਸ਼ ਕਰਦਾ ਹੈ1987 ਤੋਂ ਬਾਅਦ ਦੀਆਂ ਮਿਲਣੀਆਂ ਵਿੱਚ ਮੈਂਨੂੰ ਮਾੜਕੂ ਜਿਹੇ ਸਰੀਰ ਵਿੱਚੋਂ ਬਹੁਤ ਮਜ਼ਬੂਤ ਇਰਾਦੇ ਵਾਲਾ ਨਿਰੰਜਣ ਮਿਲਿਆ ਸੀਹਰ ਕਿਸਮ ਦੀ ਸਟੇਜ ਦਾ ਸੰਚਾਲਕ, ਬੋਹਾ ਦੀ ਹਰ ਗਤੀਵਿਧੀ ਵਿੱਚ ਅਗਾਊਂ ਰੋਲ ਨਿਭਾਉਣ ਵਾਲਾ ਨਿਰੰਜਣ ਹੁਣ ਪੁੱਠੀਆਂ ਸਿੱਧੀਆਂ ਘਤਿੱਤਾਂ ਵੀ ਕਰਨ ਲੱਗ ਪਿਆਆਪਣੇ ਹਿੱਸੇ ਦੀਆਂ ਜਿਹੜੀਆਂ ਸ਼ਰਾਰਤਾਂ ਉਹ ਸਕੂਲੀ ਜੀਵਨ ਵਿੱਚ ਨਹੀਂ ਸੀ ਕਰ ਸਕਿਆ, ਥੋੜ੍ਹੇ ਸੁਲਝੇ ਅਤੇ ਸੰਜਮੀ ਢੰਗ ਨਾਲ ਉਹੀ ਸ਼ਰਾਰਤਾਂ ਦੀ ਝਲਕ ਮੈਂਨੂੰ ਉਸਦੇ ਕਾਰ ਵਿਹਾਰ ਵਿੱਚ ਵੇਖਣ ਨੂੰ ਮਿਲਣ ਲੱਗੀਕਿਸੇ ਸੁਣਾਈ ਜਾਣ ਵਾਲੀ ਗੱਲ ਨੂੰ ਕਵੀਸ਼ਰਾਂ ਵਾਂਗੂ ਇਕ ਰੁਪਈਏ ਨੂੰ ਸਵਾ ਲੱਖ ਦਮੜਾ” ਬਣਾ ਕੇ ਪੇਸ਼ ਕਰਨ ਦੀ ਕਲਾ ਵਿੱਚ ਹੁਣ ਉਹ ਪੂਰਾ ਮਾਹਿਰ ਹੋ ਗਿਆ ਸੀ

ਇਸ ਸਮੇਂ ਦੌਰਾਨ ਨਿਰੰਜਣ ਬੋਹਾ ਅਤੇ ਪ੍ਰਿੰਸੀਪਲ ਗੁਲਵੰਤ ਮਲੌਦਵੀ ਦੀ ਯਾਰੀ ਵੀ ਟਿੱਚ ਬਟਨਾਂ ਦੀ ਜੋੜੀ ਵਰਗੀ ਸੀਗੁਲਵੰਤ ਮਲੌਦਵੀ ਦੀ ਮਿੱਠਾ ਬੋਲਣ ਦੀ ਆਦਤ ਤੇ ਨਿਮਰਤਾ ਬਾਰੇ ਵੀ ਉਸ ਇੱਕ ਚੁਟਕਲਾ ਘੜ ਲਿਆ ਜੋ ਉਸ ਗੁਲਵੰਤ ਮਲੌਦਵੀ ਦੀ ਹਾਜ਼ਰੀ ਵਿੱਚ ਹੀ ਇਸ ਤਰ੍ਹਾਂ ਸੁਣਾਇਆ-

ਅਸੀਂ ਬੁਢਲਾਡੇ ਤੋਂ ਬੋਹਾ ਨੂੰ ਆ ਰਹੇ ਸੀਮੰਡੇਰਨਿਆ ਕੋਲ ਆ ਕੇ ਸਕੂਟਰ ਪੈਂਚਰ ਹੋ ਗਿਆਸਟਿੱਪਣੀ ਬਦਲਣ ਲਈ ਇੱਕ ਦੋ ਇੱਟਾਂ ਦੀ ਲੋੜ ਸੀ ਜੋ ਕਿਤੇ ਨੇੜੇ ਤੇੜੇ ਨਹੀਂ ਸਨਸਾਨੂੰ ਲਟੋ-ਪੀਂਘ ਹੁੰਦਿਆਂ ਵੇਖ ਕੇ ਖੇਤ ਦਾ ਮਾਲਕ ਆ ਗਿਆਮਲੌਦਵੀ ਨੇ ਉਸ ਕੋਲੋਂ ਦੋ ਇੱਟਾਂ ਦੀ ਮੰਗ ਕੀਤੀਜ਼ਿਮੀਂਦਾਰ ਨੇ ਆਪਣੇ ਟਿਊਬਵੈੱਲ ਵਾਲੇ ਕੋਠੇ ਕੋਲੋਂ ਦੋ ਇੱਟਾਂ ਲਿਆ ਦਿੱਤੀਆਂਮਲੌਦਵੀ ਸਾਹਿਬ ਆਪਣੇ ਮਿੱਠ ਬੋਲੜੇ ਅੰਦਾਜ਼ ਵਿੱਚ ਜ਼ਿਮੀਂਦਾਰ ਨੂੰ ਕਹਿਣ ਲੱਗੇ, “ਭਾਈ ਸਾਹਿਬ, ਮੈਂ ਤੁਹਾਡਾ ਕਿਨ੍ਹਾਂ ਸ਼ਬਦਾਂ ਨਾਲ ਧੰਨਵਾਦ ਕਰਾਂ, ਮੇਰੇ ਕੋਲ ਸ਼ਬਦ ਨੀ, ਤੁਸੀਂ ਆਹ ਇੱਟਾਂ ਵਾਲੀ ਬੜੀ ਸੇਵਾ ਕੀਤੀ ਐਇਹ ਧੰਨਵਾਦੀ ਸ਼ਬਦ ਮਲੌਦਵੀ ਨੇ ਆਪਣੀ ਸੰਜੀਦਗੀ ਭਰੀ ਆਦਤ ਅਨੁਸਾਰ ਕਈ ਵਾਰ ਦੁਹਰਾਏਇੱਕ ਦੋ ਵਾਰ ਤਾਂ ਉਸ ਜ਼ਿਮੀਂਦਾਰ ਨੇ ਕਿਹਾ ਜੀ ਕੋਈ ਗੱਲ ਨੀਫਿਰ ਅੱਕ ਕੇ ਕਹਿੰਦਾ, ਭਾਈ ਸਾਹਿਬ ਤੁਸੀਂ ਮੇਰੀਆਂ ਇੱਟਾਂ ਈ ਮੋੜ ਦਿਓ ਤੇ ਮੇਰਾ ਖਹਿੜਾ ਛੱਡੋ” ਕੋਲ ਬੈਠਾ ਮਲੌਦਵੀ ਆਖੇ ... ਬੋਹਾ ਸਾਹਿਬ ਨੇ ਆਹ ਨਵਾਂ ਟੋਟਕਾ ਤਿਆਰ ਕਰ ਲਿਆ

ਇੱਕ ਵਾਰ ਬੋਹਾ ਦੇ ਇੱਕ ਨਾਮੀ ਪੱਤਰਕਾਰ ਬਾਰੇ ਮੈਂ ਉਸ ਦੀ ਗ਼ੈਰਹਾਜ਼ਰੀ ਵਿੱਚ ਉਸ ਵੇਲੇ ਦੇ ਠਾਣੇਦਾਰ ਕੇਸਰ ਸਿੰਘ ਦੀ ਹਾਜ਼ਰੀ ਵਿੱਚ ਕਹਿ ਦਿੱਤਾ ਕਿ ਇਸਦਾ ਕੀ ਐ, ਇਸ ਨੂੰ ਤਾਂ ਭਾਵੇਂ ਹੱਡਾਂ ਰੋੜੀ ਦਾ ਪ੍ਰਧਾਨ ਬਣਾ ਦਿਓ, ਇਸ ਨੂੰ ਤਾਂ ਪ੍ਰਧਾਨਗੀ ਚਾਹੀਦੀ ਐਕਿਸੇ ਨੇ ਪੱਤਰਕਾਰ ਕੋਲ ਚੁਗ਼ਲੀ ਲਾ ’ਤੀਅਗਲੇ ਦਿਨ ਪੱਤਰਕਾਰ ਲੋਹਾ ਲਾਖਾ ਹੋਇਆ ਫਿਰੇਨਿਰੰਜਣ ਕੋਲ ਜਾ ਕੇ ਲੱਗਿਆ ਅਵਾ ਤਵਾ ਬੋਲਣਮੈਂ ਇਉਂ ਕਰਦੂੰ, ਮੈਂ ਆਹ ਕਰਦੂੰਵਿੱਚੇ ਕੇਸਰ ਠਾਣੇਦਾਰ ’ਤੇ ਔਖਾ ਹੋਈ ਜਾਵੇਨਿਰੰਜਣ ਨੇ ਉਸ ਨੂੰ ਚਾਹ ਪਾਣੀ ਪਿਆ ਕੇ ਕਿਹਾ, “ ... ਕਿਸੇ ਕਿਸੇ ਬੰਦੇ ਦਾ ਮੂੰਹ ਕੁਹਾੜੇ ਨਾਲ ਪਾਟਿਆ ਹੁੰਦੈਹੁਣ ਤਾਂ ਉਸ ਨੇ ਦਸ ਬੰਦਿਆਂ ’ਚ ਕਿਹੈ, ਕੱਲ੍ਹ ਨੂੰ ਟੂਰਨਾਮੈਂਟ ’ਤੇ ਹਜ਼ਾਰਾਂ ਦੇ ’ਕੱਠ ਵਿੱਚ ਕੁਮੈਂਟਰੀ ਕਰਦੇ ਨੇ ਮਾਈਕ ਵਿੱਚ ਕਹਿ ਦਿੱਤਾ, ਫਿਰ ਕੀ ਬਣੂੰ ਤੇਰਾਸਿਆਣਾ ਬਣ, ਚੁੱਪ ਕਰਕੇ ਰਾਜ਼ੀਨਾਮਾ ਕਰਲੈ

ਅਗਲੇ ਦਿਨ ਪੱਤਰਕਾਰ ਨੂੰ ਨਾਲ ਲੈ ਕੇ ਨਿਰੰਜਣ ਮੇਰੇ ਕੋਲ ਆ ਗਿਆਗਲਤੀ ਮੈਂ ਕੀਤੀ ਸੀ, ਮਾਫ਼ੀ ਪੱਤਰਕਾਰ ਮੰਗ ਰਿਹਾ ਸੀਹੈ ਨਾ ਕਲਾਕਾਰੀ

1073-74 ਤਕ ਮੇਰਾ ਜਮਾਤੀ ਰਹੇ ਨੰਨ੍ਹੀ ਨੂੰ ਜਦੋਂ ਹੁਣ ਮਿਲਦੇ ਹਾਂ ਉਸਦਾ ਭਾਰ 27 ਕਿੱਲੋ ਤੋਂ ਵਧ ਕੇ 57 ਕਿੱਲੋ ਦੇ ਲਗਭਗ ਹੋ ਗਿਆ ਹੈ, ਪਰ ਹੁਣ ਉਹ ਆਪਣਾ ਸਾਹਿਤਕ ਭਾਰ ਕਈ ਗੁਣਾਂ ਵਧਾਈ ਫਿਰਦਾ ਹੈਭਾਵੇਂ ਉਹ ਕਵਿਤਾ ਵੀ ਲਿਖਦਾ ਹੈ ਅਤੇ ਕਹਾਣੀ ਵੀ, ਵਾਰਤਕ ਵੀ ਲਿਖਦਾ ਹੈ ਅਤੇ ਹਾਸ ਵਿਅੰਗ ਵੀ, ਪਰ ਵਧੇਰੇ ਉੱਘੜਵੀਂ ਪਛਾਣ ਉਸਨੇ ਆਲੋਚਕ ਵਜੋਂ ਬਣਾਈ ਹੋਈ ਹੈਮਲੌਦਵੀ ਸਾਹਿਬ ਵਰਗਾ ਕੋਈ ਇਸ ਨੂੰ ਨਿੰਮ ਦਾ ਪੱਤਾ ਆਖਦਾ ਹੈ ਆਖੇ ਤੇ ਕੋਈ ਹੋਰ ਕੌੜਤੁੰਮਾਕਿਸੇ ਨੂੰ ਨਿਰੰਜਣ ਵੱਲੋਂ ਪਰੋਸੇ ਸ਼ਬਦਾਂ ਰੂਪੀ ਮਾਂਹ ਸੁਆਦੀ ਲੱਗਦੇ ਨੇ ਤੇ ਕਿਸੇ ਨੂੰ ਵਾਦੀਵੱਖ ਵੱਖ ਸਟੇਜਾਂ ਉੱਤੇ ਰੂ-ਬਰੂ ਹੋ ਕੇ ਉਹ ਆਪਣੇ ਮਾੜਕੂ ਭਲਵਾਨ ਤੋਂ ਕਲਮੀ ਭਲਵਾਨ ਬਣਨ ਤੱਕ ਦਾ ਸਾਹਿਤਕ ਸਫਰ ਬੇ-ਬਾਕੀ ਨਾਲ ਦੱਸਦਾ ਹੈਸਾਹਿਤਕ ਸੱਥਾਂ ਵਿੱਚ ਵੱਖ ਵੱਖ ਕਿਤਾਬਾਂ ਬਾਰੇ ਹੋਣ ਵਾਲੀਆਂ ਗੋਸ਼ਟੀਆਂ ਦਾ ਹਿੱਸਾ ਬਣ ਕੇ ਉਹ ਕਈ ਡੂੰਘੀਆਂ ਚੋਭਾਂ ਵੀ ਲਾ ਜਾਂਦਾ ਹੈ

ਮੈਂ ਸਿਹਤਕਾਰ (ਖਿਡਾਰੀ) ਤੇ ਨਿਰੰਜਣ ਬੋਹਾ ਸਾਹਿਤਕਾਰ, ਸਾਡੇ ਰਸਤੇ ਜ਼ਰਾ ਕੁ ਹਟਵੇਂ ਹੋਣ ਦੇ ਬਾਵਜੂਦ ਸਾਡੇ ਜਮਾਤੀ ਹੋਣ ਦੀ ਸਾਂਝ ਅਤੇ ਦੋਸਤੀ ਅੱਜ ਤੱਕ ਨਿਭ ਰਹੀ ਹੈਮੈਂ ਸੋਚਿਆ ਕਿ ਅਕਸਰ ਲਿਖਾਰੀ ਹੀ ਖਿਡਾਰੀਆਂ ਬਾਰੇ ਲਿਖਦੇ ਨੇ, ਕਿਉਂ ਨਾ ਆਪਣੇ ਆੜੀ ਅਤੇ ਲਿਖਾਰੀ ਨਿਰੰਜਣ ਬੋਹਾ ਬਾਰੇ ਲਿਖ ਕੇ ਉਲਟੇ ਬਾਂਸ ਬਰੇਲੀ ਨੂੰ ਮੋੜ ਕੇ ਵੇਖਾਂਇੱਕ ਵਾਰ ਨਿਰੰਜਣ ਨੇ ਮਾਨਸਾ ਇੱਕ ਪੁਸਤਕ ਤੇ ਪੇਪਰ ਪੜ੍ਹਨਾ ਸੀ ਤੇ ਸਵੱਬੀਂ ਇਸ ਗੋਸ਼ਟੀ ਵਿੱਚ ਮੈਂ ਵੀ ਹਾਜ਼ਰ ਸਾਂਬਾਕੀ ਬੁਲਾਰੇ ਥੋੜ੍ਹੀ ਧੀਮੀ ਸੁਰ ਵਿੱਚ ਬੋਲੇਜਦੋਂ ਨਿਰੰਜਣ ਬੋਲਿਆ ਤਾਂ ਮਾਈਕ ਦੇ ਪੱਤੇ ਪਾੜਣ ਵਾਲੇ ਕਰ ਦਿੱਤੇਜਦੋਂ ਬੋਲ ਕੇ ਹਟਿਆ ਤਾਂ ਮੈਥੋਂ ਰਿਹਾ ਨਾ ਗਿਆਚੰਦਰੀ ਜ਼ੁਬਾਨ ਨੂੰ ਕਾਬੂ ਵਿੱਚ ਰੱਖਣ ਦੀ ਆਦਤ ਨਾ ਹੋਣ ਕਾਰਨ ਮੈਂ ਪਿੱਛੋਂ ਹੀ ਹੇਕ ਲਾ ਦਿੱਤੀ-

“ਸਾਡਾ ਯਾਰ ਵੇਖਣ ਨੂੰ ਤਾਂ ਪਊਆ ਜਿਹਾ ਲਗਦੈ ਪਰ ਨਸ਼ਾ ਇਸ ਵਿੱਚ ਬੋਤਲ ਜਿੰਨਾ ਹੈ” ਉਸ ਸਮੇਂ ਮੈਂਨੂੰ ਨਿਰੰਜਣ ਬੋਹਾ ਬਾਅਦ ਮਾੜਕੂ ਜਿਹੀਆ ਹੱਡੀਆਂ ਵਿੱਚੋਂ ਲੋਹੜੇ ਦੀ ਦਮਦਾਰ ਅਵਾਜ਼ ਕੱਢਣ ਵਾਲਾ ਦੂਸਰਾ ਕੁਲਦੀਪ ਮਾਣਕ ਜਾਪਿਆ ਸੀ
ਮੇਰੇ ਕੋਲ ਨਿਰੰਜਣ ਦੀਆਂ ਸਾਹਿਤਕ ਸਰਗਰਮੀਆਂ ਦਾ ਬਹੁਤਾ ਲੇਖਾ-ਜੋਖਾ ਤਾਂ ਹੈ ਨਹੀਂ, ਪਰ ਇੰਨਾ ਕੁ ਅਨੁਮਾਨ ਐ ਬਈ ਇਸ ਨੇ ਪੰਜ ਛੇ ਮੌਲਿਕ ਕਿਤਾਬਾਂ ਦੀ ਰਚਨਾ ਕੀਤੀ ਹੈ ਅਨੇਕਾਂ ਕਿਤਾਬਾਂ ਦੇ ਮੁੱਖ ਬੰਧ ਲਿਖ ਕੇ ਲੇਖਕਾਂ ਦੀ ਸੋਭਾ ਵਿੱਚ ਵਾਧਾ ਕੀਤਾ ਹੈਉਸਨੇ ਯੂਨੀਵਰਸਿਟੀਆ ਅਤੇ ਸਾਹਿਤ ਅਕਾਦਮੀ ਸਮੇਤ ਵੱਖ ਵੱਖ ਵੱਖ ਅਦਾਰਿਆਂ ਦੇ ਸਾਹਿਤਕ ਸਮਾਗਮ ਵਿੱਚ ਅਨੇਕਾਂ ਵਾਰ ਪਰਚੇ ਪੜ੍ਹੇ ਨੇਆਪਣੀ ਦਮਦਾਰ ਕਲਮ ਨਾਲ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਅਨੇਕਾਂ ਆਰਟੀਕਲ ਅਖ਼ਬਾਰਾਂ ਦੇ ਜ਼ਰੀਏ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰ ਚੁੱਕਾ ਹੈਆਪਣੀਆਂ ਬਗੈਰ ਕਿਸੇ ਲਾਲਚ ਤੋਂ ਸੱਚ ਦੇ ਨੇੜੇ ਵਾਲ਼ੀਆਂ ਖ਼ਬਰਾਂ ਨਾਲ ਪੱਤਰਕਾਰ ਭਾਈਚਾਰੇ ਦੀ ਇੱਜ਼ਤ ਵਿੱਚ ਵੀ ਵਾਧਾ ਕੀਤਾ ਹੈਹੁਣ ਦਾ ਨਿਰੰਜਣ ਬੋਹਾ ਸਾਹਿਤ ਰਚਨਾ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਬੱਲੇ ਬੱਲੇ ਕਰਵਾਈ ਜਾਂਦਾ ਹੈਆਪਣੇ ਨਾਲ ਰੂਬਲ ਮੱਲ੍ਹੀ ਵਰਗੇ ਹਿੰਮਤੀ ਨੌਜਵਾਨਾਂ ਨੂੰ ਜੋੜ ਕੇ, ਵੱਖ ਸਕੂਲਾਂ ਵਿੱਚ, ਪਿੰਡਾਂ ਦੀਆਂ ਸੱਥਾਂ ਵਿੱਚ ਅਤੇ ਵੱਖ ਵੱਖ ਅਗਾਂਹ ਵਧੂ ਕਲੱਬ ਨੂੰ ਨਾਲ ਲੈ ਕੇ ਨਸ਼ਾ ਵਿਰੋਧੀ ਮੁਹਿੰਮ ਦਾ ਸੂਤਰਧਾਰ ਬਣਿਆ ਹੋਇਆ ਹੈਅੱਜ ਦੇ ਸਮੇਂ ਦੀ ਮੁੱਖ ਲੋੜ ਪਾਣੀ ਦੀ ਬੱਚਤ’ ਕਰਨ ਸੰਬੰਧੀ ਇਲਾਕੇ ਦੀ ਹਰ ਸਟੇਜ ਦਾ ਮੁੱਖ ਬਲਾਰਾ ਬਣ ਕੇ, ਆਪਣੀ ਕਲਾ ਨਾਲ ਸ੍ਰੋਤਿਆਂ ਨੂੰ ਕੀਲ ਲੈਣ ਦੀ ਜੁਗਤ ਜਾਣਦਾ ਹੈ

ਕਿਸੇ ਵੀ ਅਦਾਰੇ ਨੇ ਕੋਈ ਵੀ ਸਮਾਗਮ ਰੱਖਿਆ ਹੋਵੇ ਤੇ ਉਸ ਵਿੱਚ ਨਿਰੰਜਣ ਦੀ ਸ਼ਮੂਲੀਅਤ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾਹਰ ਵਿਸ਼ੇ ਉੱਤੇ ਬੋਲਣ ਦੀ ਸਮਰੱਥਾ ਨਿਰੰਜਣ ਵਰਗੇ ਵਿਰਲੇ ਬੁਲਾਰੇ ਕੋਲ ਹੀ ਹੁੰਦੀ ਐਇਹ ਵੀ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂਨਿਰੰਜਣ ਦੇ ਦੋਵੇਂ ਬੇਟੇ ਨਵਨੀਤ ਕੱਕੜ ਤੇ ਮਨਮੀਤ ਕੱਕੜ ਸਕੂਲ ਸਮੇਂ ਤੋਂ ਹੀ ਬਾਪੂ ਦੀ ਪੈੜ ਵਿੱਚ ਪੈੜ ਧਰਦੇ ਨਜ਼ਰ ਆਏਸਕੂਲ ਤੋਂ ਕਾਲਜ ਤੱਕ ਹਰ ਸਾਹਿਤਕ ਸਟੇਜ ਦਾ ਸ਼ਿੰਗਾਰ ਬਣੇ ਰਹੇਅੱਜ ਕੱਲ੍ਹ ਦੋਵੇਂ ਆਪ ਸਿੱਖਿਆ ਖੇਤਰ ਵਿੱਚ ਵੱਡਮੁੱਲੀ ਸੇਵਾ ਕਰ ਰਹੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1671)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਕੁਲਵੰਤ ਬੁਢਲਾਡਾ

ਕੁਲਵੰਤ ਬੁਢਲਾਡਾ

Budhlada, Mansa, Punjab, India.