VijayBombeli7ਖੂਨ ਦੀ ਅਜਿਹੀ ਫੁਆਰ ਫੁੱਟੀ ਕਿ ਦਹਿਸ਼ਤਜ਼ਦਾ ਹੋਇਆ ਸ਼ਿਵ ਸਿੰਘ ਵਾਹੋਦਾਹੀ ...
(7 ਜੂਨ 2019)

 

ਕਤਲ ਤਾਂ ਉਸਨੇ ਕੀ ਕਰਨਾ ਸੀ, ਲੁੱਟ-ਖੋਹ ਵੀ ਉਸ ਨਾ ਕੀਤੀਸੂਈ-ਸਾਰਖੀ ਵੀ ਨਹੀਂ ਸੀ ਚੁੱਕੀ, ਉਸਨੇ ਮੁਸਲਮਾਨਾਂ ਦੇ ਘਰੋਂਉਸ ਦੇ ਨਾਲਦਿਆਂ ਨੇ ਮਾਰ-ਧਾੜ ਵੀ ਕੀਤੀ, ਕੁੜੀਆਂ ਵੀ ਉਧਾਲੀਆਂਹੱਥ ਬੰਨ੍ਹੀ ਖੜ੍ਹੇ ਬੇਦੋਸ਼ੇ ਵੀ ਮਾਰੇਦਰ-ਹਕੀਕਤ; ਘੱਟ ਦੋਵਾਂ ਧਿਰਾਂ ਵਿੱਚੋਂ, ਕਿਸੇ ਫਿਰਕੂ ਲਾਣੇ ਨੇ ਵੀ ਨਹੀਂ ਸੀ ਕੀਤੀਨਾ ਇੱਧਰਲਿਆਂ, ਨਾ ਉੱਧਰਲਿਆਂਤੇ ਸੰਤਾਪ, ਆਮ ਤੇ ਭਲਿਆਂ ਲੋਕਾਂ ਨੇ ਹੀ ਹੰਢਾਇਆਮਗਰੋਂ, ਉਸਦੇ ਜਾਣੂ ਕਾਤਲੀ ਗ੍ਰੋਹਾਂ ਵਿੱਚੋਂ ਬਹੁਤੇ ਕਾਤਲ ਬੁਰੇ ਹਾਲੀਂ ਮਰੇ, ਪਛਤਾਵੇ ਦੇ ਭਰੇ ਹੋਏਬਹੁੜੀਆਂ ਪਾਉਂਦੇ ਉਹ ਬੁੱਢ-ਵਰੇਸ ਉਸ ਨੂੰ ਵੀ ਅਤੀਤ ਯਾਦ ਕਰਵਾ ਦਿੰਦੇ

ਅੰਤ ਮੌਤ ਤੱਕ ਪਛਤਾਵਾ ਉਸ ਨੂੰ ਇਸ ਗੱਲ ਦਾ ਰਿਹਾ, ਉਹ ਫਿਰਕੂ ਗ੍ਰੋਹਾਂ ਸੰਗ ਕਿਉਂ ਤੁਰ ਪਿਆ ਸੀਗਿਆ ਤਾਂ ਭਾਵੇਂ ਉਹ ਅਣਮੰਨੇ ਜਿਹੇ ਮਨ ਨਾਲ, ਉਹ ਵੀ ਇੱਕ ਦਿਨ ਹੀਖੂਨ ਵੀ ਉਸ ਨਹੀਂ ਸੀ ਵਗਾਇਆਰਿਹਾ ਵੀ ਪਿੱਛੇ-ਪਿੱਛੇ, ਥੋੜ੍ਹਾ ਹਟਵਾਂਉਸ ਨੂੰ ਲੱਗਦਾ, ਜੇ ਇਸ ਗੱਲ ਦੀ ਰੱਤੀ-ਮਾਸਾ ਭਿਣਕ ਵੀ ਚੌਧਰੀ ਕਰਮ ਇਲਾਹੀ ਤੱਕ ਪਹੁੰਚ ਗਈ ਤਾਂ ਜੱਗੋਂ ਤੇਰ੍ਹਵੀਂ ਹੋ ਜਾਣੀ ਸੀਕਰਮ ਇਲਾਹੀ ਦੇ ਖ਼ਤ ਦਾ ਜਵਾਬ ਲਿਖਦਿਆਂ ਉਸ ਨੂੰ ਜਾਪਦਾ ਕਿ ਉਹ ਸਿਆਹੀ ਨਾਲ ਨਹੀਂ, ਉਸ ਦੀ ਧਿਰ ਦੀ ਰੱਤ ਨਾਲ ਲਿਖ ਰਿਹਾ ਹੈ ਇਹ ਖ਼ਤ, ਜਿਸ ਧਿਰ ਨੇ ਬਲਦੇ-ਭਾਂਬੜਾਂ ਵਿੱਚੋਂ ਵੀ ਉਸ ਦੇ ਟੱਬਰ ਨੂੰ ਸੁੱਖੀ-ਸਾਂਦੀ ਵੰਡ ਦੀ ਬਲਦੀ ਲੀਕ ਪਾਰ ਕਰਾਈ ਸੀਹਰ ਮੋੜਵੇਂ ਖ਼ਤ ਦੇ ਲਫ਼ਜ਼ ਕਾਲੇ ਜਾਂ ਨੀਲੇ ਨਹੀਂ, ਗੂੜੇ ਲਾਲ-ਰੱਤੇ ਜਾਪਦੇਖੂਨ ਨਾਲ ਲੱਥ ਪੱਥਖੂਨ, ਜਿਹੜਾ ਆਪਣਿਆਂ ਨੇ ਵੀ ਵਗਾਇਆ ਸੀ

ਪਿੱਛਿਓਂ ਉਹ ਚੱਕ ਨੰਬਰ 15, ਬਹਾਵਲਪੁਰ, ਹੁਣ ਪਾਕਿਸਤਾਨ, ਤੋਂ ਸਨਨੰਬਰਦਾਰ ਸ਼ਿਵ ਸਿੰਘ ਵੀਹ ਵਰ੍ਹਿਆਂ ਦਾ ਭਰ-ਜਵਾਨ ਸੀ, ਜਦੋਂ ਉਹ ਮੁਕਲਾਵਾ ਲੈਣ ਆਇਆ, ਵੱਡੇ ਰੌਲਿਆਂ ਵੇਲੇ ਆਪਣੇ ਪੁਰਖ਼ਿਆਂ ਦੇ ਪਿੰਡ ਚੱਬੇਵਾਲ ਘਿਰ ਕੇ ਰਹਿ ਗਿਆ ਸੀਉਸ ਦੇ ਭਰੇ-ਭਕੁੰਨੇ ਪਰਿਵਾਰ ਦੇ ਦੋ ਘੱਟ ਵੀਹ ਜੀਅ, ਉੱਧਰ ਘੇਰੇ ਗਏ, ਜਦੋਂ ਦੋ ਮੁਲਖਾਂ ਦਾ ਐਲਾਨ ਹੋਇਆਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਜੀਉਂਦੇ-ਜਾਗਦੇ ਹਨ ਜਾਂ ਮਾਰੇ ਗਏਸ਼ਿਵ ਸਿੰਘ ਹੁਰਾਂ ਦਾ ਜੱਦੀ ਪਿੰਡ ਹੁਸ਼ਿਆਰਪੁਰ ਵਿੱਚ ਪੈਂਦਾ ਸੀ, ਹੁਣ ਵਾਲਾ ਅਸੰਬਲੀ ਹਲਕਾ, ਚੱਬੇਵਾਲਪਿੰਡ ਵਿੱਚ ਉਹ ਸ਼ਾਹ ਵੱਜਦੇ, ਜਿਹੜੇ ਵਪਾਰ ਦੇ ਸਿਲਸਿਲੇ ਵਿੱਚ ਬਹਾਵਲਪੁਰ ਜਾ ਟਿਕੇ ਸਨ

ਰੌਲਿਆਂ ਦੀ ਮਾਰ-ਧਾੜ ਤੋਂ ਉਪਰਾਮ ਹੋਏ ਸ਼ਿਵ ਸਿੰਘ ਨੂੰ ਕਈ ਛਛਕੇਰਦੇ, “ਬੈਠਾ ਕੀ ਕਰਦਾਂ, ਚੁੱਕ ਲੈ ਛਵ੍ਹੀਆਂਕੋਈ ਨੀ ਛੱਡਿਆ ਹੋਣਾ ਤੇਰਾ ਉੱਧਰਤੀਵੀਆਂ ਵੀ, ਮੁਸਲਿਆਂ ਘਰ ਪਾ ਲਈਆਂ ਹੋਣੀਆਂ।”

ਇਨ੍ਹਾਂ ਗੱਲਾਂ ਨੇ ਸ਼ਿਵ ਸਿੰਘ ਦੇ ਮਨ ਦਾ ਚੈਨ ਖੋਹ ਲਿਆਉਸ ਨੂੰ ਲੱਗਦਾ, ਪਾਗਲ ਹੋ ਜਾਵੇਗਾ ਉਹ ਪੈਸੇ-ਧੇਲੇ ਦੀ ਤਾਂ ਗੱਲ ਹੀ ਛੱਡੋ, ਜੀਅ ਹੀ ਬਚ ਕੇ ਹੀ ਆ ਜਾਣ

ਉਂਜ ਸ਼ਿਵ ਸਿੰਘ ਨੂੰ ‘ਰੱਬ’ ਨਾਲੋਂ ਚੱਕ ਨੰਬਰ 15 ਦੇ ਮੁਸਲਮਾਨਾਂ ਉੱਤੇ ਵੱਧ ਭਰੋਸਾ ਸੀ - ਇੰਝ ਨੀ ਕਰ ਸਕਦੇ ਉਹਖ਼ਾਸ ਕਰਕੇ, ਦਾਨੇ ਕਰਮ ਇਲਾਹੀ ਵਰਗਿਆਂ ਦੇ ਹੁੰਦਿਆਂਉਹ ਬੁੜ-ਬੁੜਾ ਉੱਠਦਾ

ਕਤਲੋਗਾਰਤ ਦੀਆਂ ਵਧ ਰਹੀਆਂ ਹਵਾਈਆਂ ਨੇ ਸ਼ਿਵ ਸਿੰਘ ਤੋਂ ਆਪਣੇ ਜੀਆਂ ਦੇ ਜਿਉਂਦੇ ਹੋਣ ਦੀ ਆਸ ਮੁਕਾ ਛੱਡੀਚੱਕ ਨੰਬਰ 25 ਵਿੱਚ ਨਹੀਂ ਤਾਂ ਜਰੂਰ ਉਹ ਰਸਤੇ ਵਿੱਚ ਹੀ ਮਾਰੇ ਗਏ ਹੋਣੇ ਆ ... ਉਹ ਕੰਧਾਂ ਨਾਲ ਟੱਕਰਾਂ ਮਾਰ ਰੋਂਦਾਘਰੋਂ ਬਾਹਰ ਨਿੱਕਲਦਾ ਤਾਂ ਉੱਚੀ-ਉੱਚੀ ‘ਆਗੂਆਂ’ ਨੂੰ ਕੋਸਦਾਕਦੇ ਆਪਣੇ ਅਤੇ ਕਦੇ ਮੁਸਲਮਾਨਾਂ ਦਿਆਂ ਨੂੰਜੁੱਸੇ ਦੇ ਤਕੜੇ, ਪਰ ਦਿਲ ਵਜੋਂ ਨਰਮ, ਸ਼ਿਵ ਸਿੰਘ ਨੂੰ ਇਨ੍ਹਾਂ ਦਿਨਾਂ ਵਿੱਚ ਕਦੀ ਕਦੀ ਮੁਸਲਮਾਨਾਂ ਦਾ ਕਤਲੇਆਮ ਹੱਕੀ ਵੀ ਜਾਪਦਾਉਸ ਦੀ ਇਸੇ ਮਨੋਸਥਿਤੀ ਦਾ ਫ਼ਾਇਦਾ ਲੈ ਕੇ ਧਾੜਵੀਆਂ ਟੋਲਿਆਂ ਨੇ ਇੱਕ ਦਿਨ ਉਸ ਨੂੰ ਆਪਣੇ ਨਾਲ ਤੋਰ ਹੀ ਲਿਆ

ਇਹ ਦਿਨ ਉਹ ਸੀ, ਜਦ ਬਸੀ ਕਲਾਂ-ਭੇੜੂਆ ਬਿਛੋਹੀ ਤਰਫ਼ ‘ਮੋਰਚਾ’ ਲੱਗਾ, ਮਗਰੋਂ ਜਿਹੜਾ ਨਾਰੂ ਨੰਗਲ ਦੇ ਮੋਰਚੇ ਵਜੋਂ ਮਸ਼ਹੂਰ ਹੋਇਆਨਾਰੂ ਨੰਗਲ ਮੁਸਲਮਾਨਾਂ ਦਾ ਕੇਂਦਰੀ ਪਿੰਡ ਸੀਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਮੁਸਲਮਾਨਾਂ ਦੀ ਚੋਖੀ ਵਸੋਂ ਸੀਫਿਰ, ਬਾਈ ਬਸੀਆਂ ਵਿੱਚੋਂ ਬਹੁਤੀਆਂ ਦੇ ਵਸਣ ਦਾ ਸਬੱਬ ਤਾਂ ਬਣੇ ਹੀ ਮੁਸਲਮਾਨ ਸਨਨਾਰੂ ਨੰਗਲ ਦੇ ਪਠਾਣ ਮੁਸਲਮਾਨਾਂ ਦੀ ਇਲਾਕੇ ਵਿੱਚ ਬੜੀ ਸਦਭਾਵੀ ਭੱਲ ਸੀਸਭਨਾਂ ਲੋਕਾਂ ਦੇ ਦੁੱਖ-ਸੁਖ ਦੇ ਸਾਂਝੀ ਸਨ ਉਹਇਲਾਕੇ ਦੇ ਲੋਕ, ਉਨ੍ਹਾਂ ਦੀ ਬੜੀ ਕਦਰ ਕਰਦੇਉੱਥੇ ਕਿਸੇ ਸਾਡਾ ਵਾਲ ਵਿੰਗਾਂ ਵੀ ਨਹੀਂ ਕਰਨਾ - ਇਹੀ ਸੋਚ ਕੇ ਆਲੇ-ਦੁਆਲੇ ਦੇ ਕਈ ਮੁਸਲਿਮ ਪਰਿਵਾਰ ਵੀ ਨਾਰੂ ਨੰਗਲ ਆ ਢੁੱਕੇ

ਉਸ ਮੋਰਚੇ ਦੀ ਅਗਵਾਈ ਮਾਹਿਲਪੁਰ ਤੋਂ ਉੱਪਰਲੇ ਇਲਾਕੇ ਦਾ ‘ਵਿੱਦਿਅਕ ਦਾਨੀ’ ਕਹਾਉਂਦਾ ਇੱਕ ਡੇਰੇ ਦਾ ਪ੍ਰਮੁੱਖ ਕਰ ਰਿਹਾ ਸੀਨਾਲ ਉਸ ਦੇ ਚੱਬੇਵਾਲੀਆਂ ‘ਜਥੇਦਾਰ’ ਠਾਕੁਰ ਸੁੰਹ ਹੁੰਦਾ, ਜਾਂ ਫਿਰ ਤਾਰਾ ਸਿੰਘਲਹਿਲੀ ਵਾਲਾ ਖਰੂਦੀ ਜੋਗਾ ਸਿੰਘ ਤਾਂ ਨਾਲ ਹੋਣਾ ਹੀ ਸੀ, ਨਿਰਮਲਾ ਕਹਾਉਂਦਾ ਬੰਬੇਲੀ ਖਿੱਤੇ ਦਾ ਇੱਕ ‘ਸਾਧ’ ਵੀ ਬਾਰੂਦੀ ਹਥਿਆਰ ਚੁੱਕੀ ਫਿਰਦਾਤਮਾਸ਼ਬੀਨ, ਚੋਰ-ਉਚੱਕੇ, ਤੀਵੀਆਂ ਉਧਾਲਣ ਵਾਲੇ ਪਿੱਛੇ ਕਿਵੇਂ ਰਹਿ ਸਕਦੇ ਸਨਨਾਰੂ ਨੰਗਲ ਇਕੱਠੇ ਹੋਏ ਕੁਝ ਮੁਸਲਮਾਨਾਂ ਨੇ ਹਜੂਮ ਨੂੰ ਆਤਸ਼ੀ ਹਥਿਆਰਾਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮਾਰੇ ਗਏਪਿੰਡ ਨੂੰ ਅੱਗ ਲਾ ਦਿੱਤੀ ਗਈਕੁਝ ਖੂਹ ਤਾਂ ਲਾਸ਼ਾਂ ਨਾਲ ਭਰ ਗਏਕਈ ਕੁੜੀਆਂ-ਚਿੜੀਆਂ ਨੇ ਕੰਧਾਂ ਕੋਠਿਆਂ ਤੋਂ ਜਾਂ ਖੂਹਾਂ ਵਿੱਚ ਛਾਲਾਂ ਮਾਰ ਦਿੱਤੀਆਂਕੁਝ ਇੱਕ ਨੇ ਤਾਂ ਇੱਜ਼ਤ-ਆਬਰੂ ਖਾਤਰ ਆਪਣੀਆਂ ਮੁਟਿਆਰਾਂ ਨੂੰ ਹੱਥੀਂ ਹੀ ਮਾਰ ਦਿੱਤਾਰੱਜ ਕੇ ਲੁੱਟ-ਖੋਹ, ਮਾਰ-ਧਾੜ ਹੋਈਕੁਝ ਜਵਾਨ-ਜਹਾਨ ਕੁੜੀਆਂ-ਤ੍ਰੀਮਤਾਂ ਉਧਾਲੀਆਂ ਵੀ ਗਈਆਂ

ਜਥੇ ਦੇ ‘ਆਗੂ’ ਜਿਹੜੇ ਪਿੰਡ ਦੀ ਜੂਹੋਂ ਬਾਹਰ ਘਣੇ ਅੰਬਾਂ ਵਿੱਚ ਸ਼ਿਸਤ ਲਾਈ ਬੈਠੇ ਸਨ, ਮੂਹਰੇ ਬਚੇ ਹੋਏ ਬੁੱਢੇ-ਠੇਰੇ, ਬੱਚਿਆਂ ਸਮੇਤ ਹੱਥ-ਬੰਨ੍ਹ ਆ ਖੜ੍ਹੇ ਹੋਏ – “ਰੱਖ ਲਓ ਜਾਂ ਮਾਰ ਦਿਓ” ਉਨ੍ਹਾਂ ਅਰਜੋਈ ਕੀਤੀਸਾਰੀਆਂ ਧਿਰਾਂ ਦੇ ‘ਰੱਬਾਂ’ ਦਾ ਵਾਸਤਾ ਪਾਇਆਕੁਰਲਾਹਟ ਮਚੀ ਪਈ ਸੀਇਸੇ ਧਮੱਚੜ ਵਿੱਚ ਜਿਉਂ ਹੀ ਇੱਕ ਜੋਬਨ-ਵੰਤੀ ਉੱਥੋਂ ਨੱਸ ਤੁਰੀ ਤਾਂ ‘ਦੁਮਾਲੇ’ ਰਚਾਈ ਬੈਠੇ ਸਾਧ ਦੇ ਬਰਛੇ ਨੇ ਪਿੱਠ ਚੀਰ ਦੋਹਾਂ ਦੋਧੀਆਂ ਵਿਚਕਾਰ ਮੂੰਹ ਜਾ ਕੱਢਿਆਖੂਨ ਦੀ ਅਜਿਹੀ ਫੁਆਰ ਫੁੱਟੀ ਕਿ ਦਹਿਸ਼ਤਜ਼ਦਾ ਹੋਇਆ ਸ਼ਿਵ ਸਿੰਘ ਵਾਹੋਦਾਹੀ ਪਿੰਡ ਨੂੰ ਨੱਸ ਤੁਰਿਆਉਸ ਨੂੰ ਜਾਪਿਆ ਜਿਵੇਂ ਉਹ ਚੱਬੇਵਾਲ ਨਹੀਂ, ਚੱਕ ਨੰਬਰ 15 ਬਹਾਵਲਪੁਰ ਨੂੰ ਆਪਣੇ ਟੱਬਰ ਦੀਆਂ ਕੁੜੀਆਂ ਬਚਾਉਣ ਨੱਸਿਆ ਜਾ ਰਿਹਾ ਹੋਵੇਚੱਬੇਵਾਲ ਪਹੁੰਚ ਉਸ ਆਪਣੇ ਆਪ ਨੂੰ ਘਰ ਵਿੱਚ ਬੰਦ ਕਰ ਲਿਆ

ਸਬੱਬੀਂ, ਦੋ ਕੁ ਹਫਤੇ ਬਾਅਦ ਉਸ ਦੇ ਟੱਬਰ ਦੇ ਸਾਰੇ ਜੀਅ, ਸਹੀ-ਸਲਾਮਤ, ਰਾਜਸਥਾਨ ਵੱਲ ਦੀ ਸਰਹੱਦ ਆ ਟੱਪੇਫਿਰਕੂ ਲਾਣਿਆਂ ਨੇ ਘੇਰ ਉਨ੍ਹਾਂ ਨੂੰ ਵੀ ਲਿਆ ਸੀਲੁੱਟੇ ਹੀ ਨਹੀਂ, ਮਾਰੇ ਉਨ੍ਹਾਂ ਵੀ ਜਾਣਾ ਸੀ, ਜੇ ਪਿੰਡ ਦਾ ਦਾਨਾ ਬੰਦਾ ਚੌਧਰੀ ਕਰਮ ਇਲਾਹੀ ਫ਼ਰਿਸ਼ਤਾ ਬਣ ਨਾ ਬਹੁੜਦਾਵਹਿਸ਼ੀ ਮੁਸਲਿਮ ਟੋਲਿਆਂ ਮੂਹਰੇ ਕਰਮ ਇਲਾਹੀ ਅਤੇ ਉਸ ਦੇ ਸਾਥੀ ‘ਦੀਵਾਰਾਂ’ ਬਣ ਕੇ ਖਲੋ ਗਏ ਸਨਉਨ੍ਹਾਂ ਦੀਆਂ ਤੀਵੀਆਂ ਤੱਕ ਨੇ ਸ਼ਿਵ ਸਿੰਘ ਦਾ ਟੱਬਰ, ਉਦੋਂ ਤੱਕ ਕਲਾਵੇ ਵਿੱਚ ਲਈ ਰੱਖਿਆ ਜਦ ਤੀਕ ਰਾਤੋ-ਰਾਤ ਸਮੇਤ ਮਾਲ-ਅਸਬਾਬ, ਉਨ੍ਹੀਂ ਆਪਣੇ ਇਨ੍ਹਾਂ ਹਿੰਦੂ-ਸਿੱਖ ਹਮਸਾਇਆ ਨੂੰ ਸੁੱਖੀ-ਸਾਂਦੀ ਰਾਜਸਥਾਨ ਵਾਲੀ ਲੀਕ ਨਾ ਟਪਾ ਦਿੱਤਾ

ਜੇ ਮੈਂ ਵੀ ਕਾਤਲ ਹੋ ਨਿੱਬੜਦਾ, ਤਾਂ ਕੀ ਜਵਾਬ ਦਿੰਦਾ ਕਰਮ ਇਲਾਹੀ ਨੂੰ? ਜਦੋਂ ਵੀ ਕਰਮ ਇਲਾਹੀ ਦੀ ਚਿੱਠੀ, ਜਿਹੜੀ ਸੱਠਵਿਆਂ ਤੀਕ ਉਸ ਦੇ ਮਾਂ-ਬਾਪ ਨੂੰ ਆਉਂਦੀ ਰਹੀ, ਤਾਂ ਉਹ ਬਿਚਲਿਤ ਹੋ ਉੱਠਦਾਖ਼ਤ ਪੜ੍ਹਦਿਆਂ ਉਹ ਆਪਣੇ-ਆਪ ਨੂੰ ਪਾਪ-ਬੋਝ ਨਾਲ ਲੱਦਿਆ ਮਹਿਸੂਸ ਕਰਦਾਧੜਵੈਲ ਚੌਧਰੀ ਹੋਣ ਦੇ ਬਾਵਜੂਦ ਉਸ ਨੂੰ ਕਿਰਤ ਕਮਾਈ ਕਰਨ ਵਾਲਾ ਕਰਮ ਇਲਾਹੀ ਸੂਫ਼ੀ ਫ਼ਕੀਰ ਜਾਪਦਾਆਪਣੇ ਸਾਧ ਲਾਣੇ ਤੋਂ ਯਕੀਨ ਤਾਂ ਉਸਦਾ ਉਦੋਂ ਹੀ ਚੁੱਕਿਆ ਗਿਆ ਸੀ, ਜਿਨ੍ਹਾਂ ਸ਼ਰਨ ਆਇਆਂ ਦੀ ਲਾਜ ਵੀ ਨਹੀਂ ਸੀ ਰੱਖੀ

ਸ਼ਿਵ ਸਿੰਘ ਹੁਣ ਧੌਲ-ਦਾੜ੍ਹੀਆ ਹੋ ਚੱਲਿਆ ਸੀ, ਪੋਤੇ-ਦੋਹਤਰਿਆਂ ਵਾਲਾਉਸ ਦਾ ਦਿਲ ਕਰਦਾ, ਉਹ ਇਸ ਮੂਕ-ਪਾਪ ਤੋਂ ਮੁਕਤ ਹੋਣ ਲਈ ਪਾਕਿਸਤਾਨ ਜਾ ਕੇ ਚੌਧਰੀ ਕਰਮ ਇਲਾਹੀ ਦੇ ਪਰਿਵਾਰ ਤੋਂ ਮਾਫ਼ੀ ਮੰਗੇ, ਗਿੜ-ਗੜਾਏ ਉਨ੍ਹਾਂ ਸਾਹਮਣੇਬਹੁੜੀ ਪਾਵੇ -ਕਰਮ ਇਲਾਹੀ! ਮੈਂ ਕਾਤਲਾਂ ਨਾਲ ਨਹੀਂ ਸੀ - ਪਰ ਪਾਕਿਸਤਾਨ ਜਾਣਾ ਤਾਂ ਦੂਰ, ਪੈਂਹਠ (1965) ਤੋਂ ਬਾਅਦ ਤਾਂ ਚਿੱਠੀਆਂ ਵੀ ਬੰਦ ਹੋ ਗਈਆਂ ਸਨ

ਬਿਰਧ ਅਵਸਥੀ, ਸ਼ਿਵ ਸਿੰਘ ਲਿਖਾਰੀ ਬਣੇ ਆਪਣੇ ਪੁੱਤ ਨੂੰ ਅਰਜੋਈ ਕਰਦਾ - ਮਾਸਟਰ ਅਵਤਾਰ ਸੰਧੂ, ਮੇਰੇ ਬੇਟਿਆ, ਇੱਕ ਕਥਾ ਲਿਖੀਂ, ਜਿਸ ਵਿੱਚ ਚੌਧਰੀ ਕਰਮ ਇਲਾਹੀ ਵਰਗਿਆਂ ਦੇ ਉਪਕਾਰ ਦੀ ਬਾਤ ਵੀ ਹੋਵੇ ਅਤੇ ਸਾਡੇ ਵਰਗਿਆਂ ਦੇ ਪਾਪ ਦੀ ਵੀ।”

ਸਿਤਮ ਵੇਖੋ! ਉਸਦੇ ਜਿਉਂਦੇ ਜੀਅ ਉਸਦਾ ਪੁੱਤ ਤਾਂ ਕਹਾਣੀ ਨਹੀਂ ਲਿਖ ਸਕਿਆ, ਸ਼ਾਇਦ ਇਹ ਮਾਰਮਿਕ ਕਥਾ ਉਹ ਨਾ ਵੀ ਲਿਖੇ, ਪਰ ਸੱਚ ਜਾਣਿਓ, ਮੈਂ ਇਹ ਕਥਾ ਬਿਆਨਦਿਆਂ ਜਰੂਰ ਖੂਨ ਦੇ ਅੱਥਰੂ ਰੋ ਰਿਹਾ ਹਾਂਆਓ ਰੋਈਏ!

*****

ShivSingh2

    

    ਫੋਟੋ: 1928 ਵਿੱਚ ਸ਼ਿਵ ਸਿੰਘ ਆਪਣੇ ਬਾਪ ਦਾਦਿਆਂ ਨਾਲਦੋਹਾਂ ਕੁਰਸੀਆਂ ਵਿਚਕਾਰ

 

 

 

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1622)

 

 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਵਿਜੈ ਬੰਬੇਲੀ

ਵਿਜੈ ਬੰਬੇਲੀ

Phone: (91 - 94634 - 39075)
Email: (vijaybombeli@yahoo.com)