JasvinderSKhuddian7ਅੱਜ ਬਜਾਰੂ ਮਾਨਸਿਕਤਾ ਅਤੇ ਪੂੰਜੀਵਾਦੀ ਪਿੱਠਭੂਮੀ ਨੇ ਸਾਡੇ ਸੱਭਿਆਚਾਰ ਨੂੰ ਗੰਧਲਾ ਕਰਕੇ ...
(19 ਮਾਰਚ 2019)

 

ਅਸੀਂ ਕੀ ਸੋਚਦੇ ਹਾਂ, ਅਸੀਂ ਕਿਵੇਂ ਸੋਚਦੇ ਹਾਂ ਅਤੇ ਅਸੀਂ ਕਿਉਂ ਸੋਚਦੇ ਹਾਂਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਨੁੱਖੀ ਸੱਭਿਆਚਾਰ ਦੇ ਗਰਭ ਵਿੱਚ ਹੀ ਹਨਸੱਭਿਆਚਾਰ ਹੀ ਮਨੁੱਖੀ ਸੋਚ ਨੂੰ ਜਨਮਦਾ, ਤਰਾਸ਼ਦਾ ਅਤੇ ਸੰਵਾਰਦਾ ਹੈਮਨੁੱਖੀ ਸੱਭਿਆਚਾਰ ਹੀ ਆਪਣੇ ਵੱਖ ਵੱਖ ਅੰਗਾਂ ਰਾਹੀਂ ਮਨੁੱਖੀ ਸੋਚ ਨੂੰ ਪ੍ਰਭਾਵਿਤ ਕਰਦਾ ਹੈਕਿਸੇ ਸਮੂਹ ਦੀ ਚੰਗੀ ਜਾਂ ਮਾੜੀ ਸੋਚ ਦਾ ਉਪਜਣਾ ਉਸਦੇ ਸੱਭਿਆਚਾਰਕ ਪਿਛੋਕੜ ਦੀ ਧਰਾਤਲ ਵਿੱਚੋਂ ਹੀ ਪੈਦਾ ਹੁੰਦਾ ਹੈਕਿਸੇ ਸੱਭਿਅਤਾ ਦੀ ਪਹਿਚਾਣ ਉਸਦੇ ਸੱਭਿਆਚਾਰ ਤੋਂ ਹੀ ਹੁੰਦੀ ਹੈਵਿਕਸਤ ਅਤੇ ਅਵਿਕਸਤ ਸੱਭਿਅਤਾਵਾਂ ਵਿੱਚ ਭੌਤਿਕ ਅਤੇ ਪਦਾਰਥਕ ਉੱਨਤੀ ਦੇ ਨਾਲੋਂ ਬੌਧਿਕ ਉੱਨਤੀ ਦਾ ਫ਼ਰਕ ਜ਼ਿਆਦਾ ਹੁੰਦਾ ਹੈ

ਮਨੁੱਖੀ ਸੱਭਿਆਚਾਰ ਮੁੱਖ ਰੂਪ ਵਿੱਚ ਤਿੰਨ ਪ੍ਰਕਾਰ ਦਾ ਹੁੰਦਾ ਹੈਪਦਾਰਥਕ, ਪ੍ਰਤੀਮਾਨਕ ਅਤੇ ਬੌਧਿਕਪਹਿਲੇ ਭਾਗ ਪਦਾਰਥਕ ਸੱਭਿਆਚਾਰ ਵਿੱਚ ਖਾਣ ਪੀਣ ਦੀ ਸਮੱਗਰੀ, ਪਹਿਰਾਵਾ, ਹਾਰ ਸ਼ਿੰਗਾਰ, ਆਵਾਜਾਈ ਅਤੇ ਢੋਆ ਢੁਆਈ ਦੇ ਸਾਧਨ, ਸੰਚਾਰ ਸਾਧਨ, ਮਾਪ ਯੰਤਰ, ਇਮਾਰਤਾਂ, ਪੂਜਾ ਸਮੱਗਰੀ, ਸੰਦ ਅਤੇ ਹਥਿਆਰ ਆਦਿ ਸ਼ਾਮਿਲ ਹਨਦੂਜੇ ਭਾਗ ਪ੍ਰਤੀਮਾਨਕ ਸੱਭਿਆਚਾਰ ਵਿੱਚ ਲੋਕਾਚਾਰ, ਸਦਾਚਾਰ, ਟੈਬੂ ਅਤੇ ਕਾਨੂੰਨੀ ਨਿਯਮ ਹੁੰਦੇ ਹਨਸੱਭਿਆਚਾਰ ਦਾ ਤੀਜਾ ਭਾਗ ਸਭ ਤੋਂ ਮਹੱਤਵਪੂਰਨ ਭਾਗ ਹੈਬੌਧਿਕ ਸੱਭਿਆਚਾਰ ਵਿੱਚ ਗਿਆਨ, ਵਿਚਾਰ, ਰੁੱਚੀਆਂ, ਕਦਰਾਂ ਅਤੇ ਵਿਸ਼ਵਾਸ਼ ਦੇ ਅੰਸ਼ ਪਾਏ ਜਾਂਦੇ ਹਨਇਹ ਅੰਸ਼ ਮੁੱਖ ਤੌਰ’ਤੇ ਸਾਹਿਤ, ਕਲਾ, ਧਰਮ, ਮਿਥਿਹਾਸ ਅਤੇ ਫਲਸਫੇ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨਸੱਭਿਆਚਾਰ ਦਾ ਇਹ ਪੱਖ ਹੀ ਮਨੁੱਖ ਦੇ ਭੂਤ ਨੂੰ ਪ੍ਰਗਟਾਉਂਦਾ, ਵਰਤਮਾਨ ਨੂੰ ਦਰਸਾਉਂਦਾ ਅਤੇ ਭਵਿੱਖ ਨੂੰ ਕਿਆਸਦਾ ਹੈਜੇ ਸਾਡਾ ਵਰਤਮਾਨ ਸੱਭਿਆਚਾਰ ਬੌਧਿਕ ਪੱਖ ਤੋਂ ਅਮੀਰ ਨਹੀਂ ਹੈ ਤਾਂ ਅਸੀਂ ਆਪਣੇ ਚੰਗੇਰੇ ਭਵਿੱਖ ਦੀਆਂ ਕਿਆਸ ਅਰਾਈਆਂ ਵੀ ਨਹੀਂ ਲੱਗਾ ਸਕਦੇ

ਬੌਧਿਕ ਸੱਭਿਆਚਾਰ ਆਪਣਾ ਮੁਹਾਂਦਰਾ ਬਦਲ ਰਿਹਾ ਹੈ ਤੇ ਇਹ ਬਦਲਾਅ ਬੜੇ ਕੋਝੇ ਰੂਪ ਵਿੱਚ ਸਾਡੇ ਸਾਹਮਣੇ ਆ ਰਿਹਾ ਹੈਬੌਧਿਕ ਸੱਭਿਆਚਾਰ ਦੇ ਅੰਸ਼ਾਂ ਵਿੱਚੋਂ ਧਰਮ ਮੌਜੂਦਾ ਦੌਰ ਵਿੱਚ ਸਿਰਫ ਕੱਟੜਵਾਦਤਾ ਫੈਲਾ ਰਿਹਾ ਹੈਧਰਮ ਦੇ ਨਾ ਤੇ ਘੱਟ ਗਿਣਤੀ ਫਿਰਕਿਆਂ ਨੂੰ ਨਪੀੜਿਆ ਜਾ ਰਿਹਾ ਹੈਉਹਨਾਂ ਨੂੰ ਖਾਣ ਪੀਣ, ਰਹਿਣ ਸਹਿਣ ਆਦਿ ਦੇ ਨਾਮ ਤੇ ਬਹੁ ਗਿਣਤੀ ਧਰਮ ਵੱਲੋਂ ਖ਼ੌਫ਼ਜ਼ਦਾ ਕੀਤਾ ਜਾ ਰਿਹਾ ਹੈਭੀੜ ਰੂਪੀ ਦਹਿਸ਼ਤ ਨਾਲ ਕਿਸੇ ਸਮੇਂ ਕਿਸੇ ਦਾ ਵੀ ਕਤਲ ਹੋ ਜਾਣਾ ਆਮ ਵਰਤਾਰਾ ਬਣਦਾ ਜਾ ਰਿਹਾ ਹੈਸਾਹਿਤ ਨੂੰ ਅਜੋਕੇ ਦੌਰ ਵਿੱਚ ਟੀ.ਵੀ. ਅਤੇ ਮੋਬਾਇਲ ਦੀ ਵੱਡੀ ਮਾਰ ਪੈ ਰਹੀ ਹੈਜੀਵਨ ਦੇ ਮੁੱਖ ਫਲਸਫੇ ਵਜੋਂ ਸਿਰਫ ਅਤੇ ਸਿਰਫ ਖਪਤਕਾਰੀ, ਪੂੰਜੀਵਾਦੀ ਤੇ ਮੁਨਾਫ਼ਾਖ਼ੋਰੀ ਪ੍ਰਵਿਰਤੀ ਉੱਭਰਵੇਂ ਰੂਪ ਵਿੱਚ ਸਾਹਮਣੇ ਆ ਰਹੀ ਹੈਕਲਾ ਅਤੇ ਗੀਤ ਸੰਗੀਤ ਦੇ ਨਾਮ’ਤੇ ਸਿਰਫ ਲੱਚਰਤਾ, ਫੂਹੜਪੁਣਾ, ਹੈਂਕੜ, ਅਸ਼ਲੀਲਤਾ ਅਤੇ ਅਯਾਸ਼ੀ ਹੀ ਪਰੋਸੀ ਜਾ ਰਹੀ ਹੈਆਈ.ਆਈ.ਐੱਮ. ਅਹਿਮਦਾਬਾਦ ਵੱਲੋਂ ਪੰਜਾਬ ਵਿੱਚ ਇੱਕ ਸਰਵੇ ਵਿੱਚ ਯੂਨੀਵਰਸਿਟੀਆਂ ਦੇ ਨੌਜਵਾਨ ਮੁੰਡੇ ਕੁੜੀਆਂ ਤੋਂ ਉਹਨਾਂ ਦੇ ਪਸੰਦ ਦੇ ਕੁਝ ਗਾਣੇ ਚੁਣ ਕੇ ਦੇਣ ਲਈ ਕਿਹਾ ਗਿਆਇਸ ਤਰ੍ਹਾਂ ਇਕੱਤਰ 2000 ਗਾਣਿਆਂ ਵਿੱਚੋਂ 1200 ਗਾਣਿਆਂ ਵਿੱਚ ਸਿਰਫ ਔਰਤ ਦੀ ਅੰਗ ਸਿਫ਼ਤ, ਹਥਿਆਰਾਂ ਅਤੇ ਨਸ਼ਿਆਂ ਦਾ ਜ਼ਿਕਰ ਜਿਹੇ ਵਿਸ਼ੇ ਹੀ ਸਨਇਸ ਸਰਵੇ ਦੇ ਸਿੱਟੇ ਇਹ ਸਾਹਮਣੇ ਆਏ ਕਿ ਕੁੜੀਆਂ ਅਤੇ ਮੁੰਡਿਆਂ ਵਿੱਚ ਨਸ਼ਿਆਂ ਦੀ ਰੁਚੀ ਅਤੇ ਔਰਤ ਪ੍ਰਤੀ ਨਾਂਹ ਪੱਖੀ ਨਜ਼ਰੀਆ ਸਾਂਝਾ ਹੈਜਵਾਨੀ ਦੇ ਮੂੰਹ ਚੜ੍ਹੇ ਗੀਤ ਹੀ ਅਗਲੇਰੀ ਜਵਾਨੀ ਲਈ ਪਗਡੰਡੀਆਂ ਤੈਅ ਕਰਨਗੇ

ਮੌਜੂਦਾ ਧਰਮ, ਸਾਹਿਤ, ਕਲਾ, ਫਲਸਫਾ ਵਰਤਮਾਨ ਪੀੜ੍ਹੀ ਦੇ ਵਤੀਰੇ ਵਿੱਚ ਰੁੱਖਾਪਨ, ਹੈਂਕੜਬਾਜੀ, ਬੰਦੂਕ ਸੱਭਿਆਚਾਰ, ਕੱਟੜਵਾਦ, ਅਯਾਸ਼ੀਪੁਣੇ ਦੇ ਬੀਜ ਹੀ ਬੋ ਰਹੇ ਹਨਆਦਰਸ਼ ਵਜੋਂ ਸਿਰਫ ਟੀ.ਵੀ. ਸਿਨੇਮਾ ਕਲਾਕਾਰ, ਗੈਂਗਸਟਰ, ਕ੍ਰਿਕਟਰ ਅਤੇ ਨੇਤਾ ਹੀ ਬਚਦੇ ਹਨਸ਼ਾਇਦ ਹੀ ਕਿਸੇ ਨੌਜਵਾਨ ਦਾ ਆਦਰਸ਼ ਕੋਈ ਵਿਗਿਆਨੀ, ਕੋਈ ਲੇਖਕ ਅਤੇ ਕੋਈ ਚਿੰਤਕ ਹੋਵੇਰੌਬਰਟ ਮੁਗਾਬੇ ਦੇ ਕਥਨ ਅਨੁਸਾਰ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਇਹ ਕਿਵੇਂ ਸਮਝਾਉਗੇ ਕਿ ਸਿੱਖਿਆ ਸਫਲਤਾ ਦੀ ਕੂੰਜੀ ਹੈ ਜਦੋਂ ਕਿ ਅਸੀਂ ਮੌਜੂਦਾ ਦੌਰ ਵਿੱਚ ਪੜ੍ਹੇ ਲਿਖੇ ਹੋਏ ਗਰੀਬਾਂ ਅਤੇ ਮੁਜਰਿਮ ਅਮੀਰਾਂ ਨਾਲ ਘਿਰੇ ਹੋਏ ਹਾਂ

ਮਾਰਕਸਵਾਦੀ ਚਿੰਤਕ ਅਨਤੋਨੀਓ ਗ੍ਰਾਮਸ਼ੀ ਸੱਭਿਆਚਾਰਕ ਦਾਬੇ ਬਾਰੇ ਕਹਿੰਦਾ ਹੈ ਕੇ ਕਿਸੇ ਸਮਾਜ ਦੀ ਮੁਕਤੀ ਕਈ ਪੱਖਾਂ ਤੋਂ ਪ੍ਰਭਾਵਿਤ ਹੁੰਦੀ ਹੈਜੇ ਇਹ ਪੱਖ ਆਰਥਿਕ, ਰਾਜਨੀਤਿਕ, ਸਮਾਜਿਕ ਹਨ ਤਾਂ ਇੱਕ ਪੱਖ ਸੱਭਿਆਚਾਰਕ ਵੀ ਹੈਜਿੰਨਾ ਸਮਾਂ ਸਾਡਾ ਸੱਭਿਆਚਾਰ ਕਿਸੇ ਗੈਰ ਸੱਭਿਆਚਾਰ ਦੇ ਦਾਬੇ ਦੇ ਅਧੀਨ ਵਿਕਸਤ ਹੁੰਦਾ ਰਹੇਗਾ, ਉਂਨਾ ਸਮਾਂ ਸਾਡਾ ਆਪਣਾ ਨਿਰੋਲ ਅਤੇ ਖਰਾ ਸੱਭਿਆਚਾਰ ਉਪਜਣਾ ਮੁਸ਼ਕਿਲ ਹੈਇਸ ਉਪਜੇ ਸੱਭਿਆਚਾਰ ਉੱਪਰ ਵੀ ਗੈਰ ਸੱਭਿਆਚਾਰ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਵੇਗਾਇਸ ਤਰ੍ਹਾਂ ਕਿਸੇ ਸਮਾਜ ਦੇ ਵਿਕਾਸ ਲਈ ਉਸਦੇ ਸੱਭਿਆਚਾਰ ਦਾ ਮੁਕਤ ਹੋਣਾ ਵੀ ਲਾਜ਼ਮੀ ਹੈ

ਅੱਜ ਬਜਾਰੂ ਮਾਨਸਿਕਤਾ ਅਤੇ ਪੂੰਜੀਵਾਦੀ ਪਿੱਠਭੂਮੀ ਨੇ ਸਾਡੇ ਸੱਭਿਆਚਾਰ ਨੂੰ ਗੰਧਲਾ ਕਰਕੇ ਇਸਦੇ ਬੌਧਿਕ ਪੱਖ ਨੂੰ ਵੀ ਖੁੰਢਾ ਕਰ ਦਿੱਤਾ ਹੈਮਨੁੱਖ ਦੇ ਬੌਧਿਕ ਵਿਕਾਸ ਦਾ ਮੁੱਢਲਾ ਸਕੂਲ ਉਸਦਾ ਪਰਿਵਾਰ ਹੀ ਹੁੰਦਾ ਹੈਅੱਜ ਦੇ ਮਸ਼ੀਨੀ ਯੁੱਗ ਵਿੱਚ ਮਨੁੱਖ ਦਾ ਮਸ਼ੀਨੀਕਰਨ ਹੁੰਦਾ ਜਾ ਰਿਹਾ ਹੈਮਨੁੱਖ ਗੈਰ ਜਜ਼ਬਾਤੀ ਅਤੇ ਸੰਵੇਦਨਹੀਣ ਹੁੰਦਾ ਜਾ ਰਿਹਾ ਹੈਜ਼ਿੰਦਗੀ ਦੀ ਤੇਜ਼ ਰਫਤਾਰ ਨੇ ਉਸਦੇ ਘਰ ਪਰਿਵਾਰ ਦੇ ਮਾਹੌਲ ਨੂੰ ਵੀ ਪ੍ਰਭਾਵਿਤ ਕੀਤਾ ਹੈਮਾਪੇ ਅਤੇ ਬੱਚਿਆਂ ਵਿੱਚ ਆਪਸੀ ਸਾਂਝਾਂ ਦਿਨੋ ਦਿਨ ਘਟਦੀਆਂ ਜਾ ਰਹੀਆਂ ਹਨਘਰ ਤੋਂ ਬਾਅਦ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਸਾਡੀ ਬੌਧਿਕਤਾ ਨੂੰ ਪ੍ਰਭਾਵਿਤ ਕਰਨ ਅਤੇ ਇਸਨੂੰ ਲਿਸ਼ਕਾਉਣ ਦਾ ਕੰਮ ਕਰਦੇ ਹਨ ਅਤੇ ਇਹ ਕੰਮ ਅਧਿਆਪਕਾਂ ਦੀ ਉਸਾਰੂ ਸੋਚ ਰਾਹੀਂ ਹੀ ਸਿਰੇ ਚੜ੍ਹਦਾ ਹੈਪਰ ਅੱਜ ਸਕੂਲਾਂ ਤੋਂ ਯੂਨੀਵਰਸਿਟੀਆਂ ਤੱਕ ਦਾ ਅਧਿਆਪਕ ਵਰਗ ਖੁਦ ਮਾਨਸਿਕ ਪੀੜਾ ਹੰਢਾ ਰਿਹਾ ਹੈਨਿਗੂਣੀਆਂ ਤਨਖਾਹਾਂ, ਗੈਰ ਵਿੱਦਿਅਕ ਕੰਮਾਂ ਦਾ ਬੋਝ, ਠੇਕੇਦਾਰੀ ਪ੍ਰਥਾ ਅਤੇ ਡਾਵਾਂਡੋਲ ਭਵਿੱਖ ਅਧਿਆਪਕਾਂ ਨੂੰ ਵਿਦਿਆਰਥੀਆਂ ਤੱਕ ਬੌਧਿਕਤਾ ਦੇ ਪ੍ਰਸਾਰ ਵਿੱਚ ਅੜਿੱਕੇ ਦਾ ਕੰਮ ਕਰਦੇ ਹਨ

ਵਰਤਮਾਨ ਵਿੱਚ ਬੌਧਿਕ ਸੱਭਿਆਚਾਰ ਦਾ ਮੁਹਾਂਦਰਾ ਪੂਰਨ ਰੂਪ ਵਿੱਚ ਬਦਲ ਰਿਹਾ ਹੈਜਿਸ ਤਰ੍ਹਾਂ ਦਾ ਸੱਭਿਆਚਾਰ ਅੱਜ ਮੌਜੂਦ ਹੋਵੇਗਾ, ਉਸੇ ਵਿੱਚੋਂ ਹੀ ਤੁਹਾਡਾ ਭਵਿੱਖ ਪੈਦਾ ਹੋਵੇਗਾਰਸੂਲ ਹਮਜ਼ਾਤੋਵ ਅਨੁਸਾਰ ਜੇ ਤੁਸੀਂ ਵਰਤਮਾਨ’ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾਬੌਧਿਕ ਸੱਭਿਆਚਾਰ ਦੇ ਗੈਰ ਉਸਾਰੂ ਅੰਗਾਂ ਦੀ ਜਗ੍ਹਾ ਉਸਾਰੂ ਅੰਗਾਂ ਦਾ ਵਿਕਾਸ ਹੀ ਇਸ ਨਿਘਾਰ ਨੂੰ ਰੋਕ ਸਕਦਾ ਹੈਪ੍ਰਚਲਿਤ ਲੱਚਰ ਗੀਤ ਸੰਗੀਤ ਦੀ ਜਗ੍ਹਾ ਲੋਕ ਪੱਖੀ ਗੀਤ ਸੰਗੀਤ ਅਤੇ ਕਲਾ ਨੂੰ ਹੱਲਾਸ਼ੇਰੀ ਮਿਲਣੀ ਚਾਹੀਦੀ ਹੈਨਾਇਕਾਂ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਲੋਕ ਸੰਕਲਪਾਂ ਨੂੰ ਪ੍ਰਣਾਏ ਵਿਅਕਤੀ ਹੀ ਸਾਡੇ ਨਾਇਕਾਂ ਦੇ ਤੌਰ’ਤੇ ਉੱਭਰ ਸਕਣਉਸਾਰੂ ਅਤੇ ਤਰਕਸ਼ੀਲ ਸਾਹਿਤ ਨੂੰ ਪ੍ਰਫੁਲਿਤ ਕਰਨ ਦੀ ਲੋੜ ਹੈਵਰਤਮਾਨ ਨੌਜਵਾਨ ਪੀੜ੍ਹੀ ਦੀਆਂ ਰੁਚੀਆਂ ਅਤੇ ਕਦਰਾਂ ਕੀਮਤਾਂ ਨਿਘਾਰ ਦਾ ਸ਼ਿਕਾਰ ਹੋ ਰਹੀਆਂ ਹਨਸਾਰਥਿਕ ਸਮਾਂ ਹੋਰ ਫਾਲਤੂ ਰੁਚੀਆਂ ਉੱਤੇ ਅਜਾਈਂ ਗਵਾਇਆ ਜਾ ਰਿਹਾ ਹੈਕਦਰਾਂ ਕੀਮਤਾਂ ਨੂੰ ਪਿੱਛੜੇਪਨ ਦੀ ਨਿਸ਼ਾਨੀ ਸਮਝਕੇ ਅਪਨਾਉਣ ਤੋਂ ਇਨਕਾਰੀ ਹੋਇਆ ਜਾ ਰਿਹਾ ਹੈਇਸ ਬਦਲਾਅ ਦਾ ਮੁੱਖ ਕਾਰਨ ਬੌਧਿਕ ਸੱਭਿਆਚਾਰ ਵਿੱਚ ਵਾਪਰ ਰਹੀ ਤਬਦੀਲੀ ਹੀ ਹੈਜੇ ਅਸੀਂ ਮੌਜੂਦਾ ਬੌਧਿਕ ਸੱਭਿਆਚਾਰ ਨੂੰ ਨਾ ਸੰਭਾਲਿਆ ਤਾਂ ਸਾਡਾ ਭਵਿੱਖ ਵੀ ਖੇਰੂੰ ਖੇਰੂੰ ਹੁੰਦਿਆਂ ਦੇਰ ਨਹੀਂ ਲੱਗੇਗੀਲੋੜ ਹੈ ਮੌਜੂਦਾ ਸਾਹਿਤ, ਕਲਾ, ਧਰਮ ਨੂੰ ਆਪਣਾ ਕੇ ਹਾਂ ਪੱਖੀ ਰੋਲ ਨਿਭਾਉਣ ਦੀ, ਤਾਂ ਜੋ ਚੰਗੇਰੇ ਭਵਿੱਖ ਦੀ ਆਸ ਬਣੀ ਰਹੇ

*****

(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1514)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਜਸਵਿੰਦਰ ਖੁੱਡੀਆਂ

ਜਸਵਿੰਦਰ ਖੁੱਡੀਆਂ

Phone: (91 - 95016 - 91300)
Email: (j.inder303@gmail.com)