SukhpalSHundal7ਧਰਮਾਂ ਦੇ ਨਾਮ ’ਤੇ ਸਾਡੇ ਮੁਲਕ ਵਿੱਚ ਬਹੁਤ ਸਾਰੀਆਂ ਵਿਵੇਕਹੀਣ ਗੱਲਾਂ ਚੱਲ ਰਹੀਆਂ ...
(1 ਨਵੰਬਰ 2018)

 

ਦੁਸਹਿਰੇ ਵਾਲੇ ਦਿਨ ਰਾਵਣ ਦਹਿਨ ਸਮੇਂ ਅੰਮ੍ਰਿਤਸਰ ਦੇ ਜੌੜੇ ਫਾਟਕ ਕੋਲ ਸੈਂਕੜੇ ਵਿਅਕਤੀਆਂ ਦਾ ਮੌਤ ਦੇ ਸ਼ਿਕਾਰ ਹੋ ਜਾਣਾ ਅਤੇ ਸੈਂਕੜੇ ਹੋਰਾਂ ਦਾ ਜ਼ਖਮੀ ਹੋਣਾ, ਕਈ ਘਰਾਂ ਦੇ ਕਮਾਊ ਜੀਆਂ ਦਾ ਚਲੇ ਜਾਣਾ, ਕਈ ਬੱਚਿਆਂ ਦਾ ਯਤੀਮ ਹੋ ਜਾਣਾ, ਅਣਗਿਣਤ ਪਰਿਵਾਰਾਂ ਦਾ ਆਪਣੇ ਪਿਆਰਿਆਂ ਨੂੰ ਗੰਵਾ ਦੇਣਾ ਅਤਿਅੰਤ ਦੁਖਦਾਈ ਅਤੇ ਦਿਲ-ਕੰਬਾਊ ਘਟਨਾ ਹੈਮੀਡੀਆ ਵਿੱਚ ਸੁਣਨ ਨੂੰ ਮਿਲਿਆ ਹੈ ਕਿ ਇਹ ਰੇਲ ਹਾਦਸਾ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਪੂਰਬੀ ਪੰਜਾਬ ਦਾ ਸਭ ਤੋਂ ਵੱਡਾ ਰੇਲ ਹਾਦਸਾ ਹੈਇਹ ਹਾਦਸਾ ਸਾਰੇ ਵਿਵੇਕਸ਼ੀਲ ਵਿਅਕਤੀਆਂ ਨੂੰ ਇਸ ਮਾਮਲੇ ਨਾਲ ਜੁੜੇ ਬਹੁਤ ਸਾਰੇ ਪਹਿਲੂਆਂ ਬਾਰੇ ਸੋਚਣ ਲਈ ਮਜਬੂਰ ਕਰ ਰਿਹਾ ਹੈਇਸ ਹਾਦਸੇ ’ਤੇ ਸੋਚ ਵਿਚਾਰ ਕਰਨੀ ਜ਼ਰੂਰੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਭਵਿੱਖ ਵਿੱਚ ਨਾ ਵਾਪਰਨ

ਸਾਡੇ ਮੁਲਕ ਵਿੱਚ ਧਾਰਮਿਕ ਉਤਸਵਾਂ, ਮੇਲਿਆਂ-ਠੇਲਿਆਂ, ਮੰਦਰਾਂ, ਮਜ਼ਾਰਾਂ, ਡੇਰਿਆਂ ਆਦਿ ’ਤੇ ਸ਼ਰਧਾਲੂਆਂ ਦੀਆਂ ਭੀੜਾਂ ਜੁੜਨੀਆਂ ਇੱਕ ਹਰ ਰੋਜ਼ ਵਾਪਰਨ ਵਾਲਾ ਵਰਤਾਰਾ ਹੈ, ਜਿੱਥੇ ਸਰਕਾਰੀ ਪ੍ਰਬੰਧਾਂ ਦੀ ਲੱਗਭਗ ਗੈਰ-ਮੌਜੂਦਗੀ ਹੁੰਦੀ ਹੈਹਾਦਸੇ ਵਾਪਰਦੇ ਹਨ, ਸਰਕਾਰ ਦੇ ਮੰਤਰੀ ਅਤੇ ਅਧਿਕਾਰੀ ਆਦਿ ਸੁੱਕੀ ਹਮਦਰਦੀ ਪ੍ਰਗਟ ਕਰਦੇ ਹਨ, ਮਾਲੀ ਸਹਾਇਤਾ ਦੇ ਐਲਾਨ ਕੀਤੇ ਜਾਂਦੇ ਹਨ ਜੋ ਬਾਅਦ ਵਿੱਚ ਸਰਕਾਰੀ ਫਾਈਲਾਂ ਵਿੱਚ ਗੁਆਚ ਕੇ ਰਹਿ ਜਾਂਦੇ ਹਨਵਿਚਾਰਨ ਵਾਲੀ ਗੱਲ ਹੈ ਕਿ ਅਜਿਹੇ ਉਤਸਵ ਸਾਡੇ ਸਮਾਜ ਦਾ ਕੀ ਸੰਵਾਰ ਰਹੇ ਹਨ? ਜੇਕਰ ਧਰਮ ਦੇ ਜਨਮ ’ਤੇ ਵਿਕਾਸ ਦੀ ਪ੍ਰਕਿਰਿਆ ਦਾ ਵਿਸ਼ਲੇਸ਼ਣ ਕਰੀਏ ਤਾਂ ਪਤਾ ਚੱਲਦਾ ਹੈ ਕਿ ਜਦੋਂ ਆਦਮ ਸਮਾਜ ਵਿੱਚ ਮਨੁੱਖ ਸੱਭਿਅਤਾ ਦੀ ਆਰੰਭਕ ਅਵਸਥਾ ਵਿੱਚ ਸੀ ਉਸ ਵੇਲੇ ਉਸਦੀ ਬੁੱਧੀ ਦਾ ਵਿਕਾਸ ਵੀ ਇੱਕ ਸਾਧਾਰਨ ਬੱਚੇ ਦੀ ਬੁੱਧੀ ਵਰਗਾ ਹੀ ਸੀਇਸ ਲਈ ਉਹ ਬੱਚਿਆਂ ਦੀ ਤਰ੍ਹਾਂ ਹੀ ਹਨੇਰੇ, ਅਣਜਾਣੇ ਸਥਾਨ, ਅਣਜਾਣੀ ਵਸਤੂ ਤੋਂ ਭੈਅ ਖਾਂਦਾ ਸੀਇਸੇ ਭੈਅ ਨੇ ਉਹਦੇ ਮਨ ਵਿੱਚ ਕਾਲਪਨਿਕ ਦੇਵਤਾਵਾਂ ਦੀ ਰਚਨਾ ਕੀਤੀਇਸ ਤਰ੍ਹਾਂ ਧਰਮ ਮਾਨਵ ਵਿਕਾਸ ਦੇ ਬਚਪਨ ਦੇ ਸਮੇਂ ਦਾ ਪ੍ਰਤੀਕ ਹੈ ਜਦੋਂ ਕਿ ਵਿਗਿਆਨ ਮਨੁੱਖੀ ਗਿਆਨ ਦੇ ਵਿਕਾਸ ਦੀ ਪ੍ਰਕਿਰਿਆ ਹੈ ਜੋਕਿ ਅਮੁੱਕ ਉਡਾਰੀ ਹੈਇਹ ਇੱਕ ਤਲਖ ਸੱਚਾਈ ਹੈ ਕਿ ਵਿਗਿਆਨਕ ਸੋਚ ਵਾਲਾ ਵਿਅਕਤੀ ਬਿਨਾਂ ਕੋਈ ਧਰਮ ਕਰਮ ਦਾ ਕੰਮ ਕੀਤੇ ਆਪਣਾ ਜੀਵਨ ਬਸਰ ਕਰ ਸਕਦਾ ਹੈ ਪਰ ਧਰਮਾਂ ਦੇ ਪ੍ਰਚਾਰਕ ਅਰਥਾਤ ਮੰਦਰਾਂ, ਗੁਰਦੁਆਰਿਆਂ, ਮਸਜਿਦਾਂ ਆਦਿ ਦੇ ਮਾਲਕ ਵਿਗਿਆਨ ਦੀਆਂ ਕਾਢਾਂ ਅਤੇ ਵਿਗਿਆਨ ਵੱਲੋਂ ਪ੍ਰਦਾਨ ਕੀਤੀਆਂ ਸੁੱਖ ਸਹੂਲਤਾਂ ਤੋਂ ਬਿਨਾਂ ਨਹੀਂ ਰਹਿ ਸਕਦੇ

ਆਦਮ ਸਮਾਜ ਵਿੱਚ ਮਨੁੱਖ ਬਿਜਲੀ ਦੇ ਚਮਕਣ, ਬਰਸਾਤ, ਅੱਗ ਆਦਿ, ਜਿਨ੍ਹਾਂ ਤੋਂ ਉਹ ਡਰ ਜਾਂਦਾ ਸੀ ਉਨ੍ਹਾਂ ਨੂੰ ਅਗਿਆਤ ਸ਼ਕਤੀ ਸਮਝ ਕੇ ਉਨ੍ਹਾਂ ਦੀ ਪੂਜਾ-ਅਰਾਧਨਾ ਕਰਨ ਲੱਗ ਪੈਂਦਾ ਹੈ ਤੇ ਸਮਾਂ ਪਾ ਕੇ ਇਨ੍ਹਾਂ ਨੂੰ ਸੂਰਜ ਦੇਵਤਾ, ਅਗਨੀ ਦੇਵਤਾ, ਇੰਦਰ ਦੇਵਤਾ ਦੇ ਨਾਮ ਦੇ ਦਿੱਤੇਇਸ ਤਰ੍ਹਾਂ ਅਗਿਆਨਤਾ ਅਤੇ ਸ਼ਰਧਾ ਵਿੱਚੋਂ ਹੀ ਧਰਮ ਦਾ ਵਿਕਾਸ ਹੁੰਦਾ ਰਿਹਾ ਹੈ

ਹੌਲੀ ਹੌਲੀ ਮਨੁੱਖ ਦੇ ਕਬੀਲੇ ਦੇ ਸ਼ਕਤੀਸ਼ਾਲੀ ਵਿਅਕਤੀ ਵੀ ਮਰਨ ਉਪਰੰਤ ਇਨ੍ਹਾਂ ਕਲਪਿਤ ਦੇਵਤਾਵਾਂ ਦੀ ਮੰਡਲੀ ਵਿੱਚ ਸ਼ਾਮਲ ਹੋ ਗਏਇਸ ਤਰ੍ਹਾਂ ਹੌਲੀ ਹੌਲੀ ਇਹ ਡਰ ਹੀ ਧਰਮ ਦਾ ਸਥਾਨ ਲੈਂਦਾ ਗਿਆ ਵਿਵੇਕਹੀਣ ਅਤੇ ਕਮਜ਼ੋਰ ਲੋਕਾਂ ਦੀ ਆਸਥਾ ਧਰਮ ਵਿੱਚ ਵਧਦੀ ਚਲੀ ਗਈ ਜਦੋਂ ਕਿ ਤਾਕਤਵਰ, ਸ਼ੋਸ਼ਣ ਕਰਨ ਵਾਲੇ ਵਰਗ ਵੱਲੋਂ ਧਰਮ ਦਾ ਇਸਤੇਮਾਲ ਲੋਕਾਂ ਨੂੰ ਡਰਾਉਣ, ਲਾਲਚ ਦੇਣ ਅਤੇ ਯਥਾ ਸਥਿਤੀ ਬਣਾਈ ਰੱਖਣ ਅਤੇ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਕੀਤਾ ਜਾਂਦਾ ਰਿਹਾ ਹੈ

ਸੰਸਾਰ ਵਿੱਚ ਧਰਮ ਦੇ ਨਾਮ ’ਤੇ ਜਿੰਨਾ ਨਰ ਸੰਘਾਰ ਹੋਇਆ ਹੈ, ਇੰਨਾ ਹੋਰ ਕਿਸੇ ਕਾਰਨ ਕਰਕੇ ਨਹੀਂ ਹੋਇਆਧਰਮ ਦੇ ਨਾਮ ’ਤੇ ਵੱਡੀਆਂ ਤੋਂ ਵੱਡੀਆਂ ਭੀੜਾਂ ਇਕੱਠੀਆਂ ਕਰਨ ਵਿੱਚ ਧਾਰਮਿਕ ਅੰਧ ਵਿਸ਼ਵਾਸ ਦੀ ਭੂਮਿਕਾ ਰਹੀ ਹੈਸਾਡੇ ਮੁਲਕ ਵਿੱਚ ਇਸਦੀਆਂ ਵੱਡੀਆਂ ਮਿਸਾਲਾਂ ਮਿਲਦੀਆਂ ਹਨ ਜਿਵੇਂ 1947 ਵਿੱਚ ਪੰਜਾਬ ਦਾ ਖੂਨੀ ਬਟਵਾਰਾ, 1984 ਅਤੇ 2002 ਵਿੱਚ ਸਿੱਖਾਂ ਅਤੇ ਮੁਸਲਮਾਨਾਂ ਦੇ ਫ਼ਿਰਕੂ ਕਤਲੇਆਮ। ਪੰਜਾਬ ਵਿੱਚ 80ਵਿਆਂ ਦੀ ਖਾਲਿਸਤਾਨੀ ਅਤਿਵਾਦੀ ਲਹਿਰ, 1992 ਵਿੱਚ ਬਾਬਰੀ ਮਸਜਿਦ ਗਿਰਾਉਣ ਦੀਆਂ ਫਿਰਕੂ ਘਟਨਾਵਾਂ ਜਿਨ੍ਹਾਂ ਵਿੱਚ ਸੈਂਕੜੇ ਬੇਦੋਸ਼ੇ ਲੋਕਾਂ ਦਾ ਕਤਲ ਕੀਤਾ ਗਿਆਸਾਡੇ ਪੰਜਾਬ ਵਿੱਚ 1947 ਵਿੱਚ ਪੰਜਾਬ ਦਾ ਖੂਨੀ ਬਟਵਾਰਾ ਉਹ ਦੁਰਘਟਨਾ ਹੈ ਜਿਹੜੀ ਮਨੁੱਖੀ ਇਤਿਹਾਸ ਦਾ ਸਭ ਤੋਂ ਕਾਲਾ ਅਧਿਆਏ ਹੈ। ਜਦੋਂ ਪੱਛਮੀ ਪੰਜਾਬ ਵਿੱਚੋਂ ਲੀਗੀ ਦੰਗਾਕਾਰੀਆਂ ਨੇ ਸਿੱਖਾਂ ਅਤੇ ਹਿੰਦੂਆਂ ਨੂੰ ਕਾਫਰ ਕਹਿਕੇ ਮਾਰਿਆ, ਲੁੱਟਿਆ ਅਤੇ ਖਦੇੜਿਆ ਅਤੇ ਪੂਰਬੀ ਪੰਜਾਬ ਵਿੱਚ ਸਿੱਖ ਦੰਗਾਕਾਰੀਆਂ ਨੇ ਗਰੀਬ ਅਤੇ ਸਾਧਨਹੀਣ ਨਿਰਦੋਸ਼ ਅਤੇ ਮਾਸੂਮ ਮੁਸਲਮਾਨਾਂ ਨੂੰ ਤੁਰਕ ਅਤੇ ਮੁਸਲੇ ਕਹਿ ਕੇ ਮਾਰਿਆ, ਲੁੱਟਿਆ ਅਤੇ ਖਦੇੜਿਆਦੋ ਵਰਗਾਂ ਵਿੱਚ ਵੰਡੇ ਸਮਾਜ ਵਿੱਚ ਧਰਮ ਹਮੇਸ਼ਾ ਮਨੁੱਖ ਦੁਆਰਾ ਮਨੁੱਖ ਦੇ ਸ਼ੋਸ਼ਣ, ਅਨਿਆਂ, ਅੱਤਿਆਚਾਰ ਦੇ ਨਾਲ ਖੜ੍ਹਾ ਹੋਇਆ ਹੈ ਅਤੇ ਅਣਮਨੁੱਖੀ ਕਾਰਿਆਂ ਦੀ ਮਹਿਮਾ ਗਾਉਂਦਾ ਰਿਹਾ ਹੈਧਰਮ ਹਮੇਸ਼ਾ ਲਿਤਾੜੀ ਜਾਂਦੀ ਜਨਤਾ ਦੇ ਵਿਰੁੱਧ ਸ਼ਾਸਕ ਵਰਗ ਦਾ ਪ੍ਰਬਲ ਹਥਿਆਰ ਰਿਹਾ ਹੈ ਜਦੋਂ ਕਿ ਇਨਸਾਨੀ ਜ਼ਿੰਦਗੀ ਅਤੇ ਇਨਸਾਨੀ ਕਦਰਾਂ ਕੀਮਤਾਂ ਕਿਸੇ ਵੀ ਧਰਮ ਨਾਲੋਂ ਜ਼ਿਆਦਾ ਪਵਿੱਤਰ ਦਰਜਾ ਰੱਖਦੀਆਂ ਹਨਇਹ ਲਾਜ਼ਮੀ ਨਹੀਂ ਕਿ ਅੱਛੇ ਇਨਸਾਨ ਬਣਨ ਲਈ ਹਰ ਬੰਦਾ ਧਾਰਮਿਕ ਹੀ ਹੋਵੇਇੱਕ ਨਾਸਤਿਕ ਬੰਦਾ ਵਧੀਆ ਇਨਸਾਨ ਹੋ ਸਕਦਾ ਹੈ। ਇਸਦੇ ਉਲਟ ਇੱਕ ਧਾਰਮਿਕ ਕੱਟੜਪੁਣੇ ਦਾ ਸ਼ਿਕਾਰ ਵਿਅਕਤੀ ਸਭ ਤੋਂ ਖਤਰਨਾਕ ਵਿਅਕਤੀ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਹੁੰਦਾ ਵੀ ਰਿਹਾ ਹੈ

ਕੋਈ ਵੀ ਧਰਮ ਕਿਸੇ ਇੱਕ ਵਿਅਕਤੀ ਦੀ ਰਚਨਾ ਨਹੀਂ ਹੁੰਦੀ ਨਾ ਹੀ ਕਿਸੇ ਧਰਮ ਦਾ ਨਿਕਾਸ ਅਚਾਨਕ ਹੁੰਦਾ ਹੈ ਅਤੇ ਨਾ ਹੀ ਕਿਸੇ ਦਾਰਸ਼ਨਿਕ ਨੂੰ ਉਹ ਧਾਰਮਿਕ ਗਿਆਨ ਨਾਜ਼ਿਲ ਹੁੰਦਾ ਹੈਹਰ ਧਰਮ ਆਪਣੇ ਯੁੱਗ ਦੀਆਂ ਪ੍ਰਸਥਿਤੀਆਂ ਅਤੇ ਵਾਤਾਵਰਣ ਵਿੱਚੋਂ ਪੈਦਾ ਹੋਇਆ ਹੁੰਦਾ ਹੈਅਸਲ ਵਿੱਚ ਧਾਰਮਿਕ ਰਹਿਬਰ ਆਪਣੇ ਸਮੇਂ ਦੇ ਸਮਾਜ ਸੁਧਾਰਕ ਸਨ ਕਿਉਂਕਿ ਸੰਵੇਦਨਸ਼ੀਲ ਹੋਣ ਕਰਕੇ ਉਨ੍ਹਾਂ ਨੇ ਸਾਰੀ ਸਥਿਤੀ ਨੂੰ ਬਹੁਤ ਗੰਭੀਰਤਾ ਨਾਲ ਮਹਿਸੂਸ ਕੀਤਾਇਹ ਸਥਿਤੀ ਹਰ ਧਰਮ ਤੇ ਲਾਗੂ ਹੈਪਰ ਪ੍ਰਤੀਕਿਰਿਆ ਵਾਦੀ ਅਤੇ ਉੱਨਤੀ-ਰੋਧਕ ਸ਼ਕਤੀਆਂ ਇਨ੍ਹਾਂ ਸਮਾਜ ਸੁਧਾਰਕਾਂ ਵੱਲੋਂ ਦਰਸਾਏ ਸਿਧਾਂਤਾਂ ਨੂੰ ਫੇਰ ਕੱਟੜਪੰਥੀ ਬਣਾ ਕੇ ਨਵੀਆਂ ਰਹੁ-ਰੀਤਾਂ ਵਾਲੇ ਨਵੇਂ ਧਰਮ ਦੀ ਰਚਨਾ ਕਰ ਲੈਂਦੀਆਂ ਹਨ

ਧਰਮ ਜਿੱਥੇ ਸ਼ੋਸ਼ਕ ਵਰਗ ਦਾ ਇੱਕ ਅਸਤਰ ਹੈ, ਉੱਥੇ ਦੂਜੇ ਪਾਸੇ ਪੂੰਜੀਵਾਦੀ ਲੋਕਤੰਤਰ ਵਿੱਚ ਸੱਤਾ ਤੱਕ ਪਹੁੰਚਣ ਦੀ ਪੌੜੀ ਦਾ ਕੰਮ ਵੀ ਇਸੇ ਤੋਂ ਲਿਆ ਗਿਆ ਹੈਆਜ਼ਾਦੀ ਪਿੱਛੋਂ ਪਾਕਿਸਤਾਨ ਦਾ ਗਠਨ ਅਤੇ ਫਿਰ ਸੰਪਰਦਾਇਕ ਇੱਛਾਵਾਂ ਦੀ ਪੂਰਤੀ ਦਾ ਹੀ ਪਰਿਣਾਮ ਸੀਧਰਮ ਜਨਤਾ ਨੂੰ ਵੰਡਣ ਅਤੇ ਸ਼ੋਸ਼ਕ ਵਰਗ ਦੀ ਗੱਦੀ ਦੀ ਸਲਾਮਤੀ ਦਾ ਔਜ਼ਾਰ ਹੈਕਈ ਵਾਰ ਜਦੋਂ ਜਨਤਾ ਇਨ੍ਹਾਂ ਸ਼ੋਸ਼ਕਾਂ ਦੀਆਂ ਚਾਲਾਂ ਨੂੰ ਸਮਝਣ ਲੱਗਦੀ ਹੈ ਤਾਂ ਧਰਮਾਂ ਦੇ ਮੇਲਮਿਲਾਪ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰੰਤੂ ਧਰਮ ’ਤੇ ਕਦੇ ਚੋਟ ਨਹੀਂ ਕੀਤੀ ਜਾਂਦੀਧਰਮ ਦੇ ਨਾਂ ’ਤੇ ਵਾਪਰਨ ਵਾਲੀਆਂ ਘਟਨਾਵਾਂ ਵੱਲ ਵੇਖਦੇ ਹਾਂ ਤਾਂ ਲੱਗਦਾ ਹੈ, ਧਰਮ ਇੱਕ ਧੋਖਾ ਹੈ, ਧਰਮ ਛਲਾਵਾ ਹੈ

ਧਰਮਾਂ ਦੇ ਨਾਮ ’ਤੇ ਚੱਲ ਰਹੀਆਂ ਫੋਕਟ ਰਸਮਾਂ ਨੂੰ ਆਸਥਾ ਦਾ ਨਾਮ ਦਿੱਤਾ ਜਾਂਦਾ ਹੈ ਪਰ ਆਸਥਾ ਵੀ ਇਹ ਤਾਂ ਨਹੀਂ ਕਹਿੰਦੀ ਕਿ ਤੁਸੀਂ ਵਿਵੇਕਹੀਣ ਵਿਵਹਾਰ ਕਰੋਮਨੁੱਖਤਾ ਦੀ ਭਲਾਈ, ਵਿਕਾਸ, ਸਲਾਮਤੀ ਅਤੇ ਸੁਰੱਖਿਆ ਸਭ ਤੋਂ ਵੱਡਾ ਧਰਮ ਦਾ ਕਾਰਜ ਹੈਜੇਕਰ ਅੰਮ੍ਰਿਤਸਰ ਹਾਦਸੇ ਨਾਲ ਜੁੜੇ ਹੋਏ ਪਹਿਲੂਆਂ ਬਾਰੇ ਵਿਚਾਰ ਕਰੀਏ ਤਾਂ ਪ੍ਰਬੰਧਕਾਂ ਅਤੇ ਜਨਤਾ ਦੀ ਵਿਵੇਕਹੀਣਤਾ ਦੇ ਕਈ ਪਹਿਲੂ ਸਹਿਜੇ ਹੀ ਸਾਹਮਣੇ ਆ ਜਾਂਦੇ ਹਨਪਹਿਲੀ ਗੱਲ ਇਹ ਕਿ ਰਾਵਣ ਦੇ ਪੁਤਲੇ ਦੀ ਪਿੱਠ ਰੇਲਵੇ ਲਾਈਨ ਵੱਲ ਕਰ ਕੇ ਇਹਨੂੰ ਰੇਲਵੇ ਲਾਈਨ ਦੇ ਬਿਲਕੁਲ ਨੇੜੇ ਖੜ੍ਹਾ ਕੀਤਾ ਜਾਣਾ ਚਾਹੀਦਾ ਸੀ ਤਾਂ ਜੋ ਅੱਗ ਲੱਗਣ ਉਪਰੰਤ ਲੋਕਾਂ ਨੂੰ ਖਾਲੀ ਜਗ੍ਹਾ ਵੱਲ ਭੱਜਣ ਦਾ ਮੌਕਾ ਆਸਾਨੀ ਨਾਲ ਮਿਲ ਸਕਦਾਦੂਜੀ ਗੱਲ ਪ੍ਰਬੰਧਕਾਂ ਵੱਲੋਂ ਵਿਚਾਰੀ ਜਾਣ ਵਾਲੀ ਅਤੇ ਧਿਆਨ ਰੱਖਣ ਵਾਲੀ ਇਹ ਸੀ ਕਿ ਮੈਦਾਨ ਵਿੱਚ ਲੋਕਾਂ ਦੇ ਬੈਠਣ ਖਲੋਣ ਲਈ ਪੂਰੀ ਥਾਂ ਉਪਲਬਧ ਹੈ? ਲੋਕਾਂ ਨੂੰ ਰੇਲਵੇ ਲਾਈਨ ਵੱਲ ਬਣੀ ਦੀਵਾਰ ਪਾਰ ਕਰਕੇ ਰੇਲਵੇ ਲਾਈਨ ’ਤੇ ਕਦਾਚਿਤ ਨਹੀਂ ਸੀ ਬੈਠਣਾ ਚਾਹੀਦਾਇਹ ਸਿੱਧਾ ਮੌਤ ਨੂੰ ਸੱਦਾ ਦੇਣਾ ਸੀਮਾਮਲੇ ਦੇ ਹੋਰ ਵੀ ਬਹੁਤ ਸਾਰੇ ਪਹਿਲੂ ਹਨਕੀ ਜ਼ਿਲਾ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਗਈ, ਕੀ ਰੇਲਵੇ ਅਥਾਰਟੀਜ਼ ਨੂੰ ਕੋਈ ਅਗਾਊਂ ਸੂਚਨਾ ਦਿੱਤੀ ਗਈ ਕਿ ਜੌੜਾ ਪੁਲ ਕੋਲ ਰਾਵਣ ਦਹਿਨ ਕੀਤਾ ਜਾਣਾ ਹੈ ਅਤੇ ਹਜ਼ਾਰਾਂ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ

ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ ਧਰਮਾਂ ਦੇ ਨਾਮ ’ਤੇ ਸਾਡੇ ਮੁਲਕ ਵਿੱਚ ਬਹੁਤ ਸਾਰੀਆਂ ਵਿਵੇਕਹੀਣ ਗੱਲਾਂ ਚੱਲ ਰਹੀਆਂ ਹਨਇਤਿਹਾਸ ਖੋਜੀਆਂ ਅਨੁਸਾਰ ਰਾਮਾਇਣ ਨਾ ਕੋਈ ਇਤਿਹਾਸਕ ਦਸਤਾਵੇਜ਼ ਹੈ ਅਤੇ ਨਾ ਹੀ ਧਾਰਮਿਕ ਦਸਤਾਵੇਜ਼ ਹੈ ਬਲਕਿ ਇਹ ਇੱਕ ਮਹਾਂਕਾਵਿ ਹੈ ਅਤੇ ਪ੍ਰਾਚੀਨ ਭਾਰਤ ਦੀ ਇੱਕ ਮਨੋਰੰਜਕ ਕਾਲਪਨਿਕ ਕਥਾ ਹੈਰਾਮ ਰਾਵਣ ਯੁੱਧ ਦੇ ਕੋਈ ਪੁਖਤਾ ਇਤਿਹਾਸਕ ਪ੍ਰਮਾਣ ਮੌਜੂਦ ਨਹੀਂ ਹਨਆਸਥਾ ਦੇ ਨਾਮ ’ਤੇ ਕੀਤੀਆਂ ਜਾ ਵਿਵੇਕਹੀਣ ਗੱਲਾਂ ਸਾਰੇ ਧਰਮਾਂ ਵਿੱਚ ਮੌਜੂਦ ਹਨਗੁਰੂ ਨਾਨਕ ਦੇਵ ਜੀ ਸਾਰੀ ਉਮਰ ਵਹਿਮਾਂ, ਭਰਮਾਂ, ਕਰਾਮਾਤਾਂ ਵਿਰੁੱਧ ਬਾਣੀ ਲਿਖਦੇ ਰਹੇ ਪਰ ਉਨ੍ਹਾਂ ਦੇ ਆਪਣੇ ਜੀਵਨ ਨਾਲ ਬਹੁਤ ਸਾਰੀਆਂ ਕਰਾਮਾਤਾਂ ਜੋੜ ਦਿੱਤੀਆਂ ਗਈਆਂ ਹਨ। ਇਸ ਨਵੇਂ ਯੁਗ ਦੇ ਵਿਵੇਕਸ਼ੀਲ ਵਿਚਾਰਧਾਰਾ ਵਾਲੇ ਧਰਮ ਨੂੰ ਬਹੁਤ ਸਾਰੀਆਂ ਰੀਤਾਂ ਜੋੜ ਕੇ ਬਾਕੀ ਧਰਮਾਂ ਦੀ ਤਰ੍ਹਾਂ ਪਰੰਪਰਾਵਾਦੀ ਬਣਾ ਦਿੱਤਾ ਗਿਆ ਹੈ।। ਹੱਜ ਦੌਰਾਨ ਸ਼ੈਤਾਨ ਨੂੰ ਪੱਥਰ ਮਾਰਨ ਸਮੇਂ ਭਗਦੜ ਵਿੱਚ ਲੋਕਾਂ ਦੇ ਮਰਨ ਦੀ ਘਟਨਾ ਮੱਕੇ ਵਿੱਚ ਕਈ ਵਾਰ ਵਾਪਰ ਚੁੱਕੀ ਹੈ

ਧਰਮ ਦੇ ਨਾਮ ’ਤੇ ਅੰਧ ਵਿਸ਼ਵਾਸ ਚਲਾ ਕੇ ਸਿਆਸਤ ਦਾ ਧੰਦਾ ਚਲਾਉਣਾ ਸਿਆਸਤਦਾਨਾਂ ਦੀ ਲੋੜ ਹੋ ਸਕਦੀ ਹੈ, ਇਹ ਲੋਕਾਂ ਦੀ ਲੋੜ ਨਹੀਂ ਹੈਲੋਕਾਂ ਨੂੰ ਸਿੱਖਿਆ, ਰੋਜ਼ਗਾਰ, ਸਿਹਤ ਸਹੂਲਤਾਂ, ਪਦੂਸ਼ਣ ਤੋਂ ਮੁਕਤੀ, ਅੱਛੀਆਂ ਸੜਕਾਂ, ਟਰੈਫਿਕ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਜੀਵਨ ਦੇ ਹੋਰ ਅਨੇਕਾਂ ਹੀ ਮਸਲਿਆਂ ਦਾ ਹੱਲ ਚਾਹੀਦਾ ਹੈ

ਕੁੱਝ ਵੀ ਹੋਵੇ ਅੰਮ੍ਰਿਤਸਰ ਦਾ ਹਾਦਸਾ ਸਭ ਨੂੰ ਝੰਜੋੜ ਕੇ ਰੱਖ ਗਿਆ ਹੈ ਅਤੇ ਮਨਾਂ ਵਿੱਚ ਅਨੇਕਾਂ ਸਵਾਲ ਛੱਡ ਗਿਆ ਹੈ ਜਿਨ੍ਹਾਂ ਦੇ ਜਵਾਬ ਸਾਨੂੰ ਲੱਭਣੇ ਪੈਣਗੇ

*****

(1373)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੁਖਪਾਲ ਸਿੰਘ ਹੁੰਦਲ

ਸੁਖਪਾਲ ਸਿੰਘ ਹੁੰਦਲ

Mohali, Punjab, India.
Phone: (91 - 98145 - 28282)
Email: (sukhpal_hundal2000@yahoo.com)