GurcharanRampuri7ਤੇਰੇ ਫ਼ੋਨ ਬਹੁਤ ਆਉਂਦੇ ਹਨ। ਤੂੰ ਵੀ ਲੰਮੀਆਂ-ਲੰਮੀਆਂ ਕਾਲਾਂ ਕਰਦਾ ਰਹਿੰਦਾ ਹੈ ...”
(10 ਅਕਤੂਬਰ 2018)

 

ਸਾਡੇ ਅਜ਼ੀਮ ਕਵੀ ਗੁਰਚਰਨ ਰਾਮਪੁਰੀ ਨਹੀਂ ਰਹੇ!


ਗੁਰਚਰਨ ਰਾਮਪੁਰੀ
 

GurcharanRampuri5

23 ਜਨਵਰੀ 1929 - 8 ਅਕਤੂਬਰ 2018



ਜਨਮ ਸਥਾਨ: ਰਾਮਪੁਰ
, ਜ਼ਿਲ੍ਹਾ ਲੁਧਿਆਣਾ, ਪੰਜਾਬ।
ਮਾਪੇ: ਸ. ਸੋਹਣ ਸਿੰਘ ਅਤੇ ਸਰਦਾਰਨੀ ਬਚਨ ਕੌਰ।
ਪਰਿਵਾਰ: ਸੁਰਜੀਤ ਕੌਰ (ਸੁਪਤਨੀ), ਜਸਬੀਰ ਸਿੰਘ, ਰਾਵਿੰਦਰ ਸਿੰਘ (ਪੁੱਤਰ), ਦੇਵਿੰਦਰ ਕੌਰ, ਹਰਮਹਿੰਦਰ ਕੌਰ (ਧੀਆਂ)
ਵਿੱਦਿਆ: ਹਾਈ ਸਕੂਲ (ਡਿਪਲੋਮਾ-ਇਨ ਡਰਾਫਟਸਮੈਨ)
ਕਿੱਤਾ: ਬੀ. ਸੀ. ਹਾਈਡਰੋ ਵਿੱਚ ਲੰਬਾ ਸਮਾਂ ਕੰਮ ਕੀਤਾ (ਹੁਣ ਰੀਟਾਇਰਡ)।
ਪੁਸਤਕਾਂ: ਕਣਕਾਂ ਦੀ ਖੁਸ਼ਬੋ, ਕੌਲ ਕਰਾਰ, ਕਿਰਨਾਂ ਦਾ ਆਲ੍ਹਣਾ, ਅੰਨ੍ਹੀ ਗਲ਼ੀ, ਕੰਚਨੀ, ਕਤਲਗਾਹ,ਅਗਨਾਰ, ਅੱਜ ਤੋਂ ਆਰੰਭ ਤਕ, ਦੋਹਾਵਲੀ, ਕਾਵਿ-ਸੰਗ੍ਰਹਿ।
ਅਨੁਵਾਦ: ਸਾਂਝਾ ਅਸਮਾਨ, (ਉਰਦੂ), ਪਾਰੇ ਦਾ ਨਗਰ (ਹਿੰਦੀ), ਐਨਥੋਲੋਜੀ ਆਫ ਦੀ ਮਾਡਰਨ ਪੰਜਾਬੀ ਪੋਇਟਰੀ ਪੰਜ
ਕਵਿਤਾਵਾਂ (ਰਸ਼ੀਅਨ), ਐਨਥੋਲੋਜੀ ਆਫ਼ ਏਸ਼ੀਅਨ ਪੋਇਟਸ ਇਨ ਕੈਨੇਡਾ ‘ਗਰੀਨ ਸਨੋ’ ਕਵਿਤਾ ਸਮੇਤ।

**

ਕੁਝ ਸ਼ਬਦ ਮੇਰੇ ਵੱਲੋਂ:

ਸੋਮਵਾਰ (8 ਅਕਤੂਬਰ) ਬਾਅਦ ਦੁਪਹਿਰ ਮੈਂ ਦੋ-ਤਿੰਨ ਵਾਰ ਰਾਮਪੁਰੀ ਸਾਹਿਬ ਨੂੰ ਫੋਨ ਕੀਤਾ। ਕੋਈ ਉੱਤਰ ਨਾ ਮਿਲਿਆ। ਜਦੋਂ ਸ਼ਾਮ ਨੂੰ ਮੈਂ ਫਿਰ ਫੋਨ ਕੀਤਾ ਤਾਂ ਰਾਮਪੁਰੀ ਸਾਹਿਬ ਦੀ ਬੇਟੀ ਨੇ ਫੋਨ ਚੁੱਕਿਆ। ਬੇਟੀ ਦੇ ਦੱਸਣ ’ਤੇ ਪਤਾ ਲੱਗਾ ਕਿ ਰਾਮਪੁਰੀ ਸਾਹਿਬ ਤਾਂ ਕੁਝ ਘੰਟੇ ਪਹਿਲਾਂ (ਸਾਢੇ ਬਾਰਾਂ ਵਜੇ) ਆਪਣੀ ਜੀਵਨ ਯਾਤਰਾ ਪੂਰੀ ਕਰ ਗਏ ਸਨ। ਮਨ ਨੂੰ ਝਟਕਾ ਜਿਹਾ ਲੱਗਿਆ ...।

ਪਿਛਲੇ ਲੰਮੇ ਸਮੇਂ ਤੋਂ ਮੈਂ ਅਕਸਰ ਰਾਮਪੁਰੀ ਸਾਹਿਬ ਨੂੰ ਮਹੀਨੇ-ਡੇਢ ਮਹੀਨੇ ਬਾਅਦ ਫੋਨ ਕਰ ਲੈਂਦਾ ਸਾਂ। ਜੇ ਕਦੇ ਮੈਂ ਖੁੰਝ ਜਾਂਦਾ, ਉਹ ਫੋਨ ਖੜਕਾ ਦਿੰਦੇ। ਸਾਹਿਤਕ ਮਸਲਿਆਂ ਬਾਰੇ ਜਾਂ ‘ਸਰੋਕਾਰ’ ਵਿੱਚ ਛਪੀਆਂ ਰਚਨਾਵਾਂ ਬਾਰੇ ਅਸੀਂ ਗੱਲ ਕਰ ਲਈਦੀ ਸੀ। ਜਿਸ ਲੇਖਕ ਦੀ ਰਚਨਾ ਉਨ੍ਹਾਂ ਨੂੰ ਵਧੇਰੇ ਪ੍ਰਭਾਵਤ ਕਰਦੀ, ਉਸ ਨੂੰ ਉਹ ਈਮੇਲ ਰਾਹੀਂ ਸ਼ਾਬਾਸ਼ ਦੇਣ ਤੋਂ ਕਦੇ ਨਹੀਂ ਸਨ ਝਿਜਕਦੇ। ਅਤੇ ਨਾਲ ਹੀ ਮੈਨੂੰ ਵੀ ਈਮੇਲ ਰਾਹੀਂ ਸੂਚਿਤ ਕਰ ਦਿੰਦੇ ਸਨ।

ਕਈ ਵਾਰ ਪੰਜਾਬੀ ਦੇ ਸ਼ਬਦਜੋੜਾਂ ਬਾਰੇ ਵੀ ਸਾਡੀ ਗੱਲਬਾਤ ਹੁੰਦੀ। ਗਲਤ ਸ਼ਬਦਜੋੜ ਰਾਮਪੁਰੀ ਸਾਹਿਬ ਨੂੰ ਬਹੁਤ ਉਪਰਾਮ ਕਰਦੇ ਸਨ। ਸ਼ਬਦਜੋੜਾਂ ਦੀ ਅਹਿਮੀਅਤ ਬਾਰੇ ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ। ਸੋਮਵਾਰ ਵੀ ਮੈਂ ਰਾਮਪੁਰੀ ਸਾਹਿਬ ਨਾਲ ‘ਇਸ ਦਾ’ ਅਤੇ ‘ਇਸਦਾ’, ‘ਪੜ੍ਹ ਕੇ’ ਅਤੇ ‘ਪੜ੍ਹਕੇ’ ਜਿਹੇ ਸ਼ਬਦਾਂ ਵਿਚਲੇ ਅੰਤਰ ਬਾਰੇ ਹੀ ਗੱਲ ਕਰਨੀ ਸੀ ਕਿ ਇਨ੍ਹਾਂ ਵਿੱਚੋਂ ਕਿਹੜਾ ਰੂਪ ਸਹੀ ਹੈ ਅਤੇ ਕਿਹੜਾ ਗਲਤ। ਹੁਣ ਇਹ ਘਾਟ ਸਦਾ ਰੜਕਦੀ ਰਹੇਗੀ ...।

ਜਦੋਂ ਕਦੇ ਕੋਈ ਸਮੱਸਿਆ ਨਾ ਵੀ ਹੋਣੀ, ਉਦੋਂ ਵੀ ਰਾਮਪੁਰੀ ਸਾਹਿਬ ਨਾਲ ਗੱਲ ਕੀਤਿਆਂ ਮਨ ਨੂੰ ਬਹੁਤ ਸਕੂਨ ਮਿਲਦਾ ਸੀ। ਹਲੀਮੀ ਉਨ੍ਹਾਂ ਦੇ ਸੁਭਾਅ ਦਾ ਮੁੱਖ ਅੰਗ ਸੀ।

ਰਾਮਪੁਰੀ ਸਾਹਿਬ ਦੀ ਕਵਿਤਾ ਹੀ ਨਹੀਂ, ਵਾਰਤਕ ਵੀ ਬਹੁਤ ਉੱਚ ਪੱਧਰ ਦੀ ਹੈ। ਜਦੋਂ ਮੈਂ ਉਨ੍ਹਾਂ ਦਾ ਲੇਖ ‘ਸਿਰ ਸਲਾਮਤ ਹੈ’ ਪੜ੍ਹਿਆ ਤਾਂ ਉਨ੍ਹਾਂ ਪਾਸੋਂ ‘ਸਰੋਕਾਰ’ ਵਿੱਚ ਛਾਪਣ ਲਈ ਮੰਗ ਲਿਆ। ਇਹ ਲੇਖ ਸਰੋਕਾਰ ਵਿੱਚ ਇੱਕ ਮਾਰਚ 2015 ਨੂੰ ਛਪਿਆ ਸੀ। ਰਾਮਪੁਰੀ ਸਾਹਿਬ ਦੀ ਵਾਰਤਕ ਦੀ ਵੰਨਗੀ ਵਜੋਂ ਅੱਜ ਇਹ ਲੇਖ ਦੁਬਾਰਾ ਹਾਜ਼ਰ ਹੈ ... ਅਵਤਾਰ ਗਿੱਲ।

**

ਮੈਡੀਕਲ ਟੈਸਟਾਂ ਸਮੇਂ ਡਾਕਟਰਾਂ ਨੇ ਮੇਰੇ ਅੰਦਰ ਕੋਈ ਰੰਗਦਾਰ ਦਵਾਈ ਪਾਈ ਤਾਂ ਮੇਰੇ ਸਰੀਰ ਉੱਤੇ ਉਹਦਾ ਬੁਰਾ ਅਸਰ ਪਿਆ ਅਤੇ ਮੇਰੇ ਗੁਰਦੇ ਫੇਲ ਹੋ ਗਏਮੇਰੇ ਸਾਲ਼ੇ ਦਾ ਪੋਤਾ ਨੀਲ ਸਰਾਂ ਡਾਕਟਰ ਹੈਉਹ ਐਫ਼.ਆਰ.ਸੀ.ਐੱਸ (ਓਰਥੋ) ਦੀ ਡਿਗਰੀ ਲੈ ਕੇ ਅੱਜ ਕੱਲ੍ਹ ਮਾਂਟਰੀਅਲ ਵਿਚ ਕੰਮ ਕਰ ਰਿਹਾ ਹੈ, ਵੈਨਕੂਵਰੋਂ ਚਾਰ ਹਜ਼ਾਰ ਮੀਲ ਦੂਰਉਹ ਆਪਣੇ ਪਿਤਾ ਨੂੰ ਮਿਲਣ ਸਿਰਫ਼ ਦੋ ਦਿਨਾਂ ਲਈ ਵੈਨਕੂਵਰ ਆਇਆ ਹੋਇਆ ਸੀਨੀਲ ਨੇ ਮੇਰੀ ਅਤਿ-ਮੰਦੀ ਹਾਲਤ ਦੇਖੀ, ਡਾਕਟਰਾਂ ਨੂੰ ਮੇਰੇ ਨਾਲ ਆਪਣਾ ਨਾਤਾ ਦੱਸਿਆ, ਆਪਣਾ ਪਛਾਣ ਕਾਰਡ ਦਿੱਤਾ ਅਤੇ ਬੇਨਤੀ ਕੀਤੀ, “ਕੀ ਮੈਨੂੰ ਮਰੀਜ਼ ਦੀ ਮੈਡੀਕਲ-ਹਿਸਟਰੀ ਦੇਖਣ ਦੀ ਆਗਿਆ ਮਿਲ ਸਕਦੀ ਹੈ?”

ਡਾਕਟਰਾਂ ਨੇ ਡਾਕਟਰ ਦਾ ਲਿਹਾਜ਼ ਕੀਤਾ ਅਤੇ ਮੇਰਾ ਕੰਪਿਊਟਰ ਕੋਡ ਨੀਲ ਨੂੰ ਦੇ ਦਿੱਤਾਡਾ. ਨੀਲ ਨੇ ਮੇਰਾ ਮੈਡੀਕਲ ਪਿਛੋਕੜ ਵਾਚਿਆਅਧੀਨਗੀ ਨਾਲ ਡਾਕਟਰਾਂ ਨੂੰ ਆਪਣੇ ਵਿਚਾਰ ਦੱਸੇ, “ਮੇਰਾ ਅਨੁਮਾਨ ਹੈ ਕਿ ਇਨਫੈਕਸ਼ਨ ਸ਼ਾਇਦ ਖੱਬੇ ਗੋਡੇ ’ਤੇ ਸੱਟ ਲੱਗਣ ਨਾਲ ਸ਼ੁਰੂ ਹੋਈ ਹੋਵੇਇਹ ਗੋਡਾ ਕੁਝ ਸਾਲ ਪਹਿਲਾਂ ਬਦਲਿਆ ਗਿਆ ਸੀ, ਇਸ ਦੀ ਪੜਤਾਲ ਕਰਨ ਬਾਰੇ ਵਿਚਾਰ ਕਰੋ

ਮੇਰਾ ਇਲਾਜ ਕਰ ਰਹੇ ਸਰਜਨ ਨੇ ਸਹਿਮਤ ਹੁੰਦਿਆਂ ਮੇਰੇ ਗੋਡੇ ਵਿਚ ਗਲ਼ੀ ਕੀਤੀ ਤਾਂ ਰਾਧ ਦੀ ਮੋਟੀ ਧਾਰ ਵਗ ਤੁਰੀਫਿਰ ਡਾਕਟਰਾਂ ਨੇ ਗੋਡੇ ਦਾ ਅਪਰੇਸ਼ਨ ਕਰਕੇ ਬਹੁਤ ਸਾਰੀ ਰਾਧ ਜੰਤਰਾਂ ਨਾਲ ਚੂਸੀਸ਼ਾਇਦ ਸਰੀਰ ਵਿਚ ਜ਼ਹਿਰ ਘਟਣ ਨਾਲ ਮੇਰੇ ਗੁਰਦੇ ਮੁੜ ਕੰਮ ਕਰਨ ਲੱਗੇਡਾਕਟਰਾਂ ਨੂੰ ਮੇਰੇ ਬਾਰੇ ਆਸ ਬੱਝ ਗਈਉਹਨਾਂ ਮੇਰੇ ਹੋਰ ਟੈਸਟ ਕੀਤੇ ਅਤੇ ਇਲਾਜ ਸ਼ੁਰੂ ਕਰ ਦਿੱਤਾ

ਜਦ ਮੈਨੂੰ ਰਤਾ ਕੁ ਹੋਸ਼ ਆਈ ਤਾਂ ਮੈਂ ਆਪਣਾ ਹੱਥ ਹਿਲਾਉਣ ਦਾ ਜਤਨ ਕੀਤਾ, ਪਰ ਹੱਥ ਨਾ ਹਿੱਲਿਆਮੈਨੂੰ ਆਪਣੇ ਬੀਮਾਰ ਹੋਣ ਦਾ ਅਤੇ ਆਪਣੀ ਨਤਾਕਤੀ ਦਾ ਅਹਿਸਾਸ ਹੋਇਆਮੇਰਾ ਮਨ ਘੋਰ-ਉਦਾਸੀ ਵਿਚ ਡੁੱਬ ਗਿਆ, ਪਰ ਮਾਰਫ਼ੀਨ ਦੇ ਨਸ਼ੇ ਵਿਚ ਮੇਰੀ ਉਹ ਸੋਚ ਛੇਤੀ ਖੋ ਗਈ

ਦੇਵਿੰਦਰ ਨੇ ਮੈਨੂੰ ਛੋਹਿਆ ਅਤੇ ਵਾਜ਼ ਮਾਰੀ, “ਪਿਤਾ ਜੀ!” ਮੈਂ ਜ਼ੋਰ ਲਾ ਕੇ ਅੱਖਾਂ ਪੁੱਟੀਆਂ ਤਾਂ ਮੇਰੀਆਂ ਦੋਵੇਂ ਧੀਆਂ ਖੜ੍ਹੀਆਂ ਮੈਨੂੰ ਦਿਸੀਆਂਛੋਟੀ ਧੀ ਹਰਮੁਹਿੰਦਰ, ਮੈਨੂੰ ਮਿਲਣ ਸਿਆਟਲ (ਅਮਰੀਕਾ) ਤੋਂ ਇਕ ਦਿਨ ਪਹਿਲਾਂ ਆਈ ਸੀਮੈਂ ਬਹੁਤ ਮੁਸ਼ਕਿਲ ਨਾਲ ਬੋਲ ਕੇ, ਉਹਨਾਂ ਨੂੰ ਪੁੱਛਿਆ, “ਤੁਸੀਂ ਸਾਰੇ ਠੀਕ ਹੋ?” ਅਤੇ ਮੇਰਾ ਮੂੰਹ ਸੁੱਕ ਗਿਆ

ਦੇਵਿੰਦਰ ਬੋਲੀ, “ਹਾਂ, ਅਸੀਂ ਸਾਰੇ ਠੀਕ ਹਾਂਹਰਮੋ ਤੁਹਾਡੇ ਕੋਲ, ਹਫ਼ਤਾ ਭਰ ਰਹਿਣ ਆਈ ਹੈ; ਪਰ ਤੁਸੀਂ ਬੀਮਾਰ ਹੋ ਕੇ ਹਸਪਤਾਲ ਪਹੁੰਚ ਗਏ!”

ਮੈਂ ਆਪਣੇ ਦੋ ਪੁੱਤਰਾਂ ਵੱਲ ਦੇਖਿਆ ਤੇ ਪੁੱਛਿਆ, “ਤੁਸੀਂ ਸਾਰੇ ਸਹੀ ਸਲਾਮਤ ਹੋ? ਆਪਣਾ ਘਰ ਤਾਂ ਲੁਟੇਰਿਆਂ ਨੇ ਸਾੜ ਦਿੱਤਾ ਹੈ

ਦੇਵਿੰਦਰ ਬੋਲੀ, “ਕਿਹੜਾ ਘਰ?”

“ਜਿਹੜਾ ਕਿੰਗਜ਼ਵੇ ’ਤੇ ਸੀ

“ਕਿੰਗਜ਼ਵੇ ਉੱਤੇ ਆਪਣਾ ਕੋਈ ਘਰ ਹੈ ਹੀ ਨਹੀਂਆਪਾਂ ਤਾਂ ਕੋਕੁਇਟਲਮ ਵਿਚ ਰਹਿੰਦੇ ਹਾਂ

“ਅੱਛਾ?” ਮੈਂ ਸੋਚੀਂ ਪੈ ਕੇ ਚੁੱਪ ਕਰ ਲਿਆਮੈਨੂੰ ਯਾਦ ਆਇਆ ਕਿ ਲੁਟੇਰਿਆਂ ਨੇ ਮੇਰੇ ਅਤੇ ਮੇਰੇ ਭਰਾ ਦੇ ਟੱਬਰ ਨੂੰ ਸਾਡੇ ਘਰ ਦੀ ਟਾਂਡ ਵਿਚ ਕੈਦ ਕੀਤਾ ਹੋਇਆ ਸੀਸਾਡੇ ਕੈਦ ਕੀਤੇ ਜਾਣ ਦੀ ਗੱਲ ਮੈਨੂੰ ਐਨ ਵਿਸਤਾਰ ਨਾਲ ਚੇਤੇ ਸੀਠੱਗਾਂ ਦਾ ਟੋਲਾ ਸਾਥੋਂ ਤੀਹ ਲੱਖ ਡਾਲਰ ਦੀ ਮੰਗ ਕਰ ਰਿਹਾ ਸੀਸਾਡੇ ਦੋਹਾਂ ਟੱਬਰਾਂ ਨੂੰ ਮਜ਼ਬੂਤ ਰੱਸੀਆਂ ਨਾਲ ਨੂੜਿਆ ਹੋਇਆ ਸੀਠੱਗ ਛੁਰੀਆਂ, ਭਾਲੇ, ਨੇਜ਼ੇ ਸਾਡੇ ਨੇੜੇ ਕਰ-ਕਰ ਕੇ ਸਾਨੂੰ ਡਰਾ ਰਹੇ ਸਨ

ਮੈਨੂੰ ਖ਼ਿਆਲ ਆਇਆ ਕਿ ਇਰਾਕ, ਅਫ਼ਗਾਨਿਸਤਾਨ ਅਤੇ ਹੋਰ ਦੇਸ਼ਾਂ ਵਿਚ ਦਹਿਸ਼ਤਗਰਦਾਂ ਦੇ ਗੈਂਗ ਅਖ਼ਬਾਰ ਨਵੀਸਾਂ, ਬਦੇਸ਼ੀਆਂ ਜਾਂ ਆਪਣੇ ਵਿਰੋਧੀ ਸਿਆਸਤਦਾਨਾਂ ਨੂੰ ਅਗਵਾ ਕਰਕੇ ਕੈਦ ਕਰ ਲੈਂਦੇ ਹਨਉਹ ਵੀ ਸਾਡੇ ਵਾਂਗ ਨੂੜ ਦਿੱਤੇ ਜਾਂਦੇ ਹੋਣਗੇਉਹਨਾਂ ਦੇ ਹੱਥ ਵੀ ਸਾਡੇ ਵਾਂਗ ਪਿੱਛੇ ਬੰਨ੍ਹ ਦਿੱਤੇ ਜਾਂਦੇ ਹੋਣਗੇ ਅਤੇ ਉਹ ਵੀ ਬੇਬਸੀ ਵਿਚ ਸਾਡੇ ਵਾਂਗ ਸਟਪਟਾਂਦੇ ਹੋਣਗੇਫਿਰ ਮੈਂ ਸਿਰ ਮੋੜ ਕੇ ਟਾਂਡ ਵਿੱਚੋਂ ਘਰ ਦੀ ਕੰਧ ਅੰਦਰ ਝਾਕਿਆਓਥੇ ਮੈਨੂੰ ਕਾਲੀ ਹਬਸ਼ੀ ਸੁੰਦਰੀ ਦੀਆਂ ਕੰਧ ਉੱਤੇ ਲਟਕਾਉਣ ਵਾਲੀਆਂ ਕਈ ਮੂਰਤੀਆਂ ਦਿਸੀਆਂਹਰ ਮੂਰਤੀ ਦੇ ਗਲ ਦੁਆਲੇ ਸੁਨਹਿਰੀ ਹਾਰ ਪੇਂਟ ਕੀਤਾ ਹੋਇਆ ਸੀਮੈਨੂੰ ਇਹ ਗੱਲ ਅਜੀਬ ਲੱਗੀ ਕਿ ਮੂਰਤੀਆਂ ਕੰਧ ਦੇ ਅੰਦਰ ਰੱਖੀਆਂ ਹੋਈਆਂ ਹਨਠੱਗਾਂ ਦਾ ਮੋਹਰੀ ਧਮਕੀ ਭਰੇ ਅੰਦਾਜ਼ ਵਿਚ ਬੋਲਿਆ, “ਮਾਇਆ ਛੇਤੀ ਮੰਗਾਓਦੱਸੋ! ਕਿਸ ਨੂੰ ਫ਼ੋਨ ਕਰਾਂ?”

“ਸਾਡੇ ਕੋਲ ਏਨੀਂ ਮਾਇਆ ਕਿੱਥੇ ਹੈ? ਅਸੀਂ ਤਾਂ ਮਸਾਂ ਗੁਜ਼ਾਰਾ ਕਰਦੇ ਹਾਂਸਾਡੇ ਉੱਤੇ ਰਹਿਮ ਕਰੋਸਾਨੂੰ ਛੱਡ ਦਿਓ

“ਤੂੰ ਝੂਠ ਬੋਲ ਰਿਹਾ ਹੈਂਸਿੱਧਾ ਹੋ ਕੇ ਡਾਲਰ ਮੰਗਵਾ; ਤਾਂ ਹੀ ਤੁਹਾਨੂੰ ਛੱਡਾਂਗੇ, ਨਹੀਂ ਤਾਂ ਇਸ ਘਰ ਨੂੰ ਅੱਗ ਲਾ ਦਿਆਂਗੇ

“ਮੈਂ ਸੱਚ ਬੋਲਦਾ ਹਾਂਸਾਡੇ ਕੋਲ ਏਨੀ ਮਾਇਆ ਨਹੀਂ ਹੈ

ਠੱਗਾਂ ਨੇ ਘਰ ਨੂੰ ਅੱਗ ਲਾ ਦਿੱਤੀ ਤੇ ਆਪ ਭੱਜ ਗਏ

ਪਤਾ ਨਹੀਂ ਮੈਂ ਕਿਵੇਂ ਹਸਪਤਾਲ ਪਹੁੰਚ ਗਿਆਦੂਜੀ ਮੰਜ਼ਿਲ ਦੇ ਕਮਰੇ ’ਚੋਂ ਮੈਂ ਹਸਪਤਾਲ ਦੀ ਕੰਧ ਦੇ ਅੰਦਰ ਹੇਠਾਂ ਝਾਕਿਆਓਥੇ ਵੀ ਮੈਨੂੰ ਕਾਲੀ ਹਬਸ਼ਣ ਦੀਆਂ ਮੂਰਤੀਆਂ ਪਈਆਂ ਦਿਸੀਆਂਮੈਂ ਸੋਚਿਆ ਇਸ ਹਸਪਤਾਲ ਦੇ ਅਮਲੇ ਦੇ ਲੋਕ ਵੀ ਉਹਨਾਂ ਠੱਗਾਂ ਨਾਲ ਰਲੇ ਹੋਏ ਹਨ

ਨਰਸ ਮੇਰੇ ਇਨਜੈਕਸ਼ਨ ਲਾਉਣ ਲੱਗੀ ਤਾਂ ਮੈਂ ਚੀਖਿਆ, “ਖ਼ਬਰਦਾਰ! ਮੇਰੇ ਕੋਈ ਟੀਕਾ ਨਾ ਲਾਓਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ

ਨਰਸ ਬੋਲੀ, “ਅਸੀਂ ਤਾਂ ਤੇਰਾ ਇਲਾਜ ਕਰ ਰਹੇ ਹਾਂਤੂੰ ਬਹੁਤ ਬੀਮਾਰ ਹੈਂ?” ਭਿਆਨਕ ਸੁਪਨਾ ਟੁੱਟ ਗਿਆਮੈਂ ਨਿਢਾਲ ਪਿਆ ਸੋਚ ਰਿਹਾ ਸੀ ਕਿ ਇਹ ਮੈਨੂੰ ਕੀ ਹੋ ਗਿਆ ਹੈ? ਮੈਨੂੰ ਚੇਤੇ ਆਇਆ ਕਿ ਮੈਂ 20 ਦਸੰਬਰ 2005 ਨੂੰ ਆਥਣ ਵੇਲੇ ਆਪਣੇ ਘਰ ਦੇ ਕਿਚਨ ਵਿਚ, ਗਿੱਠ ਕੁ ਉੱਚੇ, ਪਲਾਸਟਿਕ ਦੇ ਇਕ ਸਟੂਲ ਉੱਤੇ ਖੜੋ ਕੇ ‘ਸ਼ਰਬਤ-ੲ-ਰੂਹ ਅਫਜ਼ਾਂ’ ਦੀ ਬੋਤਲ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸਾਂਬੋਤਲ ਅਲਮਾਰੀ ਦੇ ਸਿਖ਼ਰ ਦੇ ਖ਼ਾਨੇ ਦੇ ਐਨ ਪਿੱਛੇ ਦੂਰ ਪਈ ਸੀਮੈਂ ਉਸ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀਬੇਧਿਆਨੀ ਵਿਚ ਮੇਰਾ ਖੱਬਾ ਪੈਰ ਰਤਾ ਉੱਪਰ ਚੁੱਕਿਆ ਗਿਆ ਅਤੇ ਸਟੂਲ ਟੇਢਾ ਹੋ ਕੇ ਮੇਰੇ ਹੇਠੋਂ ਨਿਕਲ ਗਿਆਮੈਂ ਏਧਰ ਓਧਰ ਫਰਿੱਜ਼, ਸਟੋਵ, ਅਲਮਾਰੀ, ਕਾਊਂਟਰ ਵਿਚ ਟਕਰਾ ਕੇ, ਟਾਈਲਾਂ ਦੇ ਸਖ਼ਤ ਫਰਸ਼ ਉੱਤੇ ਮੂੰਹ ਭਾਰ ਡਿੱਗ ਪਿਆਕੁਝ ਪਲ ਲਈ ਮੇਰਾ ਚਿਹਰਾ ਸੁੰਨ ਹੋ ਗਿਆਮੇਰਾ ਨੱਕ, ਮੱਥਾ, ਫਰਸ਼ ਨਾਲ ਬੁਰੀ ਤਰ੍ਹਾਂ ਟਕਰਾ ਗਏ ਸਨਮੈਂ ਦੇਖਿਆ ਕਿ ਮੇਰੀ ਬਾਂਹ ਲੱਗਣ ਨਾਲ ਵੋਦਕਾ ਦੀ ਬੋਤਲ ਫਰਸ਼ ਉੱਤੇ ਡਿਗ ਕੇ ਟੁੱਟ ਗਈ ਸੀਕੱਚ ਦੇ ਹਜ਼ਾਰਾਂ ਟੁਕੜੇ ਮੇਰੇ ਆਲੇ-ਦੁਆਲੇ ਖਿੰਡੇ ਪਏ ਸਨਫਰਸ਼ ਉੱਤੇ ਵੋਦਕਾ ਦਾ ਛੱਪੜ ਲੱਗਾ ਪਿਆ ਸੀਮੈਂ ਏਧਰ ਓਧਰ ਦੇਖਿਆ ਕਿ ਕਿਸੇ ਨੇ ਮੈਨੂੰ ਡਿੱਗਦਿਆਂ ਦੇਖਿਆ ਤਾਂ ਨਹੀਂਫਿਰ ਮੈਨੂੰ ਖ਼ਿਆਲ ਆਇਆ “ਮੂਰਖਾ! ਤੂੰ ਤਾਂ ਘਰ ਵਿਚ ਹੈਂ ਹੀ ਇਕੱਲਾਤੈਨੂੰ ਵੇਖਣਾ ਕੀਹਨੇ ਹੈ!”

ਮੈਂ ਕੱਚ ਦੇ ਟੁਕੜਿਆਂ ਤੋਂ ਬਚ ਕੇ ਆਪਣੇ ਹੱਥ ਫ਼ਰਸ਼ ’ਤੇ ਟਿਕਾਏ ਅਤੇ ਖੜ੍ਹੇ ਹੋਣ ਦੀ ਕੋਸ਼ਿਸ਼ ਕੀਤੀਜਦ ਮੈਂ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਗਿਆ ਤਾਂ ਮੈਂ ਸ਼ੁਕਰ ਕੀਤਾ ਕਿ ਮੇਰੀ ਦੇਹ ਸਹੀ ਸਲਾਮਤ ਹੈਕੋਈ ਹੱਡੀ ਨਹੀਂ ਟੁੱਟੀਮੈਂ ਆਪਣੇ ਆਪ ਨੂੰ ਸਾਂਭਿਆ ਅਤੇ ਫੈਮਿਲੀ-ਰੂਮ ਵਿਚ ਕਾਊਚ ਉੱਤੇ ਬੈਠ ਗਿਆਮੈਨੂੰ ਯਾਦ ਆਇਆ ਕਿ ਦੋ ਕੁ ਮਹੀਨੇ ਪਹਿਲਾਂ ਮੈਂ ਕਾਰ ਵਿਚ, ਲੇਖਕ ਮਿੱਤਰਾਂ ਨਾਲ ਵੈਨਕੂਵਰ ਤੋਂ 800 ਮੀਲ ਦੂਰ, ਕੈਲਗਰੀ ਸ਼ਹਿਰ ਨੂੰ ਜਾ ਰਿਹਾ ਸਾਂ300 ਮੀਲ ਸਫ਼ਰ ਕਰਕੇ ਅਸੀਂ ਕੈਮਲੂਪਸ ਸ਼ਹਿਰ ਵਿਚ ਰੁਕੇਓਥੇ ਮੈਂ ਕਾਸੇ ਵਿਚ ਅੜ੍ਹਕ ਕੇ ਡਿੱਗ ਪਿਆ ਸਾਂ ਅਤੇ ਮੇਰੀ ਖੱਬੀ ਕੂਹਣੀ ਟੁੱਟ ਗਈ ਸੀ ਜਿਸ ਦਾ ਕਬਜ਼ਾ ਦੋ ਮਹੀਨੇ ਹਸਪਤਾਲ ਰਹਿਣ ਪਿੱਛੋਂ ਪਾਇਆ ਗਿਆ ਕਿਉਂਕਿ ਮੇਰੇ ਦਿਲ ਵਿਚ ਕੋਈ ਨੁਕਸ ਸੀ

ਹੁਣ ਘਰ ਵਿਚ ਦੋਬਾਰਾ ਡਿੱਗਣ ਬਾਰੇ ਸੋਚ ਕੇ ਮੈਂ ਉਦਾਸ ਹੋ ਗਿਆ

ਮੈਨੂੰ ਚਿੰਤਾ ਹੋਈਮੇਰੇ ਨਾਲ ਅੱਜ ਕੱਲ੍ਹ ਇਹ ਹਾਦਸੇ ਕਿਉਂ ਹੋ ਰਹੇ ਹਨ? ਮੈਨੂੰ ਸਮਝ ਆਈ ਕਿ ਮੇਰੀ ਬੇਧਿਆਨੀ ਵਾਲੇ ਸੁਭਾਅ ਕਰਕੇ ਇਹ ਦੁਰਘਟਨਾਵਾਂ ਹੋ ਰਹੀਆਂ ਹਨਸ਼ਾਇਦ ਇਹ ਮੇਰੇ ਬੁਰੇ ਦਿਨਾਂ ਦੀ ਨਿਸ਼ਾਨੀ ਹੈਅਸਲ ਵਿਚ ਜਦੋਂ ਮੈਂ ਕੁਝ ਕਰ ਰਿਹਾ ਹੋਵਾਂ, ਉਸੇ ਕੰਮ ਵੱਲ ਆਪਣਾ ਸੰਪੂਰਨ ਧਿਆਨ ਦੇਵਾਂਇਕ ਸਮੇਂ ਇਕੋ ਕੰਮ ਕਰਾਂ; ਇਹ ਨਹੀਂ ਕਿ ਫ਼ਰਸ਼ ਧੋਣ ਵੇਲੇ ਖ਼ਬਰਾਂ ਵੀ ਸੁਣੀ ਜਾਵਾਂਮੈਂ ਉੱਠ ਕੇ ਫ਼ਰਸ਼ ਉੱਤੇ ਖਿੰਡਿਆ ਕੱਚ ਇਕੱਠਾ ਕਰਕੇ ਸੁੱਟਿਆਵੋਦਕਾ ਸਵੇਰ ਤੱਕ ਆਪਣੇ ਆਪ ਉੱਡ ਗਈਮੈਂ ਸੋਚਿਆ, ਅੱਜ ਸ਼ਰਬਤ ਨੇ ਮੇਰੀ ਰੂਹ ਰਤਾ ਵਧੇਰੇ ਹੀ ਅਫਜ਼ਾ ਕਰ ਦਿੱਤੀਮੇਰਾ ਅੰਦਰ ਹੱਸਿਆ ਅਤੇ ਉਦਾਸ ਵੀ ਹੋਇਆਦੂਜੇ ਦਿਨ ਮੇਰੇ ਖੱਬੇ ਗੋਡੇ ਵਿਚ ਦਰਦ ਹੋਣ ਲੱਗ ਗਿਆ, ਜੋ ਚਾਰ ਦਿਨਾਂ ਵਿਚ ਵਧ ਕੇ ਅਸਹਿ ਹੋ ਗਿਆਮੈਂ ਦੇਵਿੰਦਰ ਨੂੰ ਫ਼ੋਨ ਕਰਕੇ ਬੁਲਾ ਲਿਆਉਹ ਘਰ ਨੂੰ ਜਿੰਦਾ ਲਾ ਕੇ ਚਾਬੀਆਂ ਲੈ ਗਈ

ਮੈਨੂੰ ਕੋਈ ਪਤਾ ਨਹੀਂ ਕਿ ਮੈਂ ਬੇਹੋਸ਼ ਹੋ ਕੇ ਕਦੋਂ ਕੋਮੇ ਵਿਚ ਚਲਾ ਗਿਆਪਿੱਛੋਂ ਮੈਨੂੰ ਮੇਰੇ ਬੱਚਿਆਂ ਨੇ ਦੱਸਿਆ ਕਿ 27 ਦਸੰਬਰ 05 ਨੂੰ ਮੈਂ ਬੇਹੋਸ਼ ਹੋ ਗਿਆ ਸੀ

ਮੈਨੂੰ ਆਪਣਾ ਭਵਿੱਖ ਬਹੁਤ ਹਨੇਰਾ ਜਾਪਿਆਮੈਂ ਸੋਚਿਆ, ‘ਹੋ ਸਕਦਾ ਹੈ ਕਿ ਮੈਂ ਕਦੇ ਵੀ ਤੁਰ ਨਾ ਸਕਾਂ; ਲਿਖ ਪੜ੍ਹ ਨਾ ਸਕਾਂਫਿਰ ਮੇਰਾ ਜਿਊਣਾ ਕਿਸ ਕੰਮ? ਇਸ ਤੋਂ ਚੰਗਾ ਸੀ ਕਿ ਮੈਂ ਮਰ ਹੀ ਜਾਂਦਾ’ ਪਰ ਹੁਣ ਕੁਝ ਵੀ ਮੇਰੇ ਵੱਸ ਨਹੀਂ ਸੀ

ਮੇਰੇ ਮਾਰਫ਼ੀਨ ਦੇ ਟੀਕੇ ਲੱਗ ਰਹੇ ਸਨਜਦ ਨਸ਼ਾ ਘਟਦਾ ਤਾਂ ਮੇਰਾ ਸਾਰਾ ਸਰੀਰ ਦੁਖਦਾਸਾਰੇ ਅੰਗ ਪੀੜ ਪੀੜ ਹੋ ਜਾਂਦੇਮੈਂ ਨਰਸ ਨੂੰ ਬੁਲਾਉਂਦਾ, ਆਪਣੀ ਮੰਦੀ ਹਾਲਤ ਦੱਸਦਾ ਅਤੇ ਉਹ ਮੇਰੇ ਮਾਰਫ਼ੀਨ ਦਾ ਟੀਕਾ ਲਾ ਦੇਂਦੀ

ਕੁਝ ਦਿਨ ਮੈਨੂੰ ਇੰਟੈਨਸਿਵ ਕੇਅਰ ਯੂਨਿਟ ਵਿਚ ਰੱਖਿਆ ਗਿਆਇਕ ਦਿਨ ਮੈਂ ਮਾਰਫ਼ੀਨ ਦੇ ਨਸ਼ੇ ਵਿਚ ਅਹਿੱਲ ਪਿਆ ਸੀ ਕਿ ਲਾਗਲੇ ਕਮਰੇ ’ਚੋਂ ਬੜੀ ਲੰਮੀ ਤਿੱਖੀ ਚੀਖ਼ ਉੱਭਰੀ ਅਤੇ ਹਵਾ ਵਿਚ ਖਿੰਡ ਗਈਫਿਰ ਇਹ ਚੀਖਾਂ ਵਾਰ-ਵਾਰ ਉੱਭਰੀਆਂਚੀਖਾਂ ਸੁਣ ਕੇ ਮੈਂ ਸੋਚਿਆ: ‘ਕੋਈ ਵਿਚਾਰਾ ਮੇਰੇ ਨਾਲੋਂ ਵੀ ਔਖਾ ਹੈ, ਤਾਂ ਹੀ ਇੰਝ ਚੀਖ਼ ਰਿਹਾ ਹੈਜਦ ਮੇਰੀ ਰਤਾ ਕੁ ਅੱਖ ਲੱਗਦੀ ਤਾਂ ਲੰਮੀ ਚੀਖ਼ ਮੈਨੂੰ ਜਗਾ ਦਿੰਦੀਮੇਰਾ ਮਨ ਦੁਖੀ ਹੋ ਜਾਂਦਾਏਨੇ ਨੂੰ ਕੋਈ ਸੋਹਣੀ ਨੌਜਵਾਨ ਕੁੜੀ ਮੇਰੇ ਦਰ ਵਿਚ ਰੁਕ ਕੇ ਬੋਲੀ, “ਮਿਸਟਰ ਰਾਮਪੁਰੀ! ਤੁਸੀਂ ਏਥੇ ਕਿਵੇਂ?”

ਆਵਾਜ਼ ਜਾਣੀ ਪਛਾਣੀ ਲੱਗੀਮੈਂ ਜ਼ੋਰ ਲਾ ਕੇ ਅੱਖਾਂ ਖੋਲ੍ਹੀਆਂ ਤੇ ਫ਼ਤਨੇਹ ਨੂੰ ਪਹਿਚਾਣਿਆਇਹ ਮੇਰੇ ਬੈਂਕ ਦੀ ਕਰਜ਼ਾ ਮੈਨੇਜਰ ਹੈਇਹ ਈਰਾਨ ਵਿਚ ਜੰਮੀ, ਬਹਾਈ ਮਤ ਦੀ ਬੀਬੀ ਹੈ, ਅਤੀ ਮਿੱਠ-ਬੋਲੜੀਇਸ ਨੂੰ ਮੈਂ ਦਿੱਲੀ ਦੇ ਪ੍ਰਸਿੱਧ ਬਹਾਈ-ਮੰਦਿਰ ਦੀਆਂ ਫ਼ੋਟੋਆਂ ਲਿਆ ਕੇ ਦਿੱਤੀਆਂ ਸਨਇਹ ਮੰਦਿਰ ਕੰਵਲ ਦੀ ਸ਼ਕਲ ਦਾ ਹੈ, ਬੇਹੱਦ ਖ਼ੂਬਸੂਰਤ, ਦਿੱਲੀ ਦੇ ਨਰਕ ਵਿਚ ਸੁਰਗ, ਸੋਹਣਾ ਤੇ ਬੇਦਾਗ਼

ਮੈਂ ਫ਼ਤਨੇਹ ਨੂੰ ਦੱਸਿਆ, “ਮੈਂ ਆਪਣੇ ਘਰ ਵਿਚ ਡਿੱਗ ਪਿਆ ਸੀਮੇਰੇ ਸਰੀਰ ਅੰਦਰ ਜ਼ਹਿਰ ਫੈਲ ਗਈ ਹੈਤੁਸੀਂ ਏਥੇ ਕਿਵੇਂ?”

“ਮੇਰੇ ਸੋਲਾਂ ਸਾਲ ਦੇ ਪੁੱਤਰ ਨੂੰ ਛਾਤੀ ਦਾ ਕੈਂਸਰ ਹੋ ਗਿਆ ਹੈਉਹਦਾ ਅਪਰੇਸ਼ਨ ਅੱਜ ਹੀ ਹੋਇਆ ਹੈਵਿਚਾਰਾ ਦਰਦ ਨਾਲ ਚੀਖ਼ ਰਿਹਾ ਹੈ

“ਇਹ ਤਾਂ ਬੜੀ ਮਾੜੀ ਖ਼ਬਰ ਹੈਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈਬੜੀ ਨਾਮੁਰਾਦ ਬੀਮਾਰੀ ਹੈਏਨੀ ਛੋਟੀ ਉਮਰ ਵਿਚ ਏਡਾ ਦੁੱਖ! ਡਾਕਟਰ ਕੀ ਦੱਸਦੇ ਹਨ?”

“ਆਸ ਹੈ ਮੇਰਾ ਪੁੱਤਰ ਛੇਤੀ ਹੀ ਠੀਕ ਹੋ ਜਾਵੇਗਾਡਾਕਟਰ ਬਹੁਤ ਆਸਵੰਦ ਹਨ ਫ਼ਤਨੇਹ ਦੀ ਆਵਾਜ਼ ਗ਼ਮ ਵਿਚ ਡੁੱਬੀ ਹੋਈ ਸੀ“ਅੱਛਾ, ਮਿਸਟਰ ਰਾਮਪੁਰੀ! ਮੈਂ ਚੱਲਦੀ ਹਾਂ

ਮੈਂ ਸੋਚਿਆ, ਹਸਪਤਾਲ ਦੁਖੀਆਂ ਨਾਲ ਭਰਿਆ ਜਗਤ ਹੈ

**

ਜਦ ਮੈਂ ਜਾਗਿਆ ਤਾਂ ਪਾਸਾ ਬਦਲਣ ਦਾ ਸੋਚਿਆ, ਪਰ ਮੈਂ ਆਪਣਾ ਹੱਥ ਵੀ ਹਿਲਾ ਨਾ ਸਕਿਆਮਨ ਵਿਚ ਪੁੱਠੀਆਂ ਸੋਚਾਂ ਜਾਗ ਪਈਆਂ, ‘ਮੈਂ ਸ਼ਾਇਦ ਹੁਣ ਕਦੇ ਵੀ ਤੰਦਰੁਸਤ ਨਾ ਹੋ ਸਕਾਂਅਜਿਹਾ ਜਿਊਣਾ ਤਾਂ ਬੇਕਾਰ ਹੈ, ਜੇ ਮੈਂ ਮਰ ਜਾਂਦਾ ਤਾਂ ਚੰਗਾ ਹੁੰਦਾਪਰ ਇਹ ਹੋਇਆ ਨਹੀਂਆਤਮ ਹੱਤਿਆ ਕਰ ਲਵਾਂਇਹ ਮੈਂ ਕਿਵੇਂ ਕਰਾਂਗਾ? ਮੈਂ ਤਾਂ ਆਪਣਾ ਹੱਥ ਵੀ ਹਿਲਾਉਣ ਜੋਗਾ ਨਹੀਂ

ਨਿਰਾਸ਼ਾ-ਭਰੀਆਂ ਇਹਨਾਂ ਸੋਚਾਂ ਵਿਚ ਮੈਨੂੰ ਮੇਰੇ ਕਿਸੇ ਮਿੱਤਰ ਦਾ ਚੇਤਾ ਆਇਆ, ਜਿਹਦੇ ਵੀਹ ਸਾਲ ਦੇ ਜਵਾਨ ਪੁੱਤਰ ਨੇ ਦਰਿਆ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀਮਰਨ ਵਾਲੇ ਦੇ ਦਿਲ ਵਿਚ ਵੀ ਗ਼ਮਾਂ ਦੀ ਕੋਈ ਸਿਖ਼ਰ ਹੋਵੇਗੀਪੁੱਤਰ ਦੀ ਮੌਤ ਪਿੱਛੋਂ ਮਾਂ-ਪਿਓ ਦੀ ਬੇਬਸੀ ਚੇਤੇ ਕਰਕੇ ਮੈਂ ਕੰਬ ਗਿਆਮੇਰੇ ਮਰਨ ਪਿੱਛੋਂ ਮੇਰੇ ਪਰਿਵਾਰ ਦੇ ਜੀਆਂ ਦਾ ਕੀ ਹਾਲ ਹੋਵੇਗਾ? ਉਹ ਸਾਰੇ ਅਤੇ ਮੇਰੇ ਅਣਗਿਣਤ ਮਿੱਤਰ ਪਿਆਰੇ ਭਿਆਨਕ ਮਾਨਿਸਕ ਪੀੜ ਵਿੱਚੋਂ ਲੰਘਣਗੇਮੇਰੇ ਬਾਰੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ‘ਹੋਰਾਂ ਨੂੰ ਮੱਤਾਂ ਦਿੰਦਾ ਹੁੰਦਾ ਸੀ, ‘ਆਤਮਘਾਤੀ ਮਹਾਂ ਕਸਾਈ...’ ਜਦ ਆਪਣੇ ’ਤੇ ਪਈ ਤਾਂ ਭਾਂਜ ਦਾ ਰਾਹ ਫੜ ਲਿਆਇਸ ਨਾਲ ਮੇਰੇ ਸਾਰੇ ਜੀਵਨ ਦੀ ਕੀਤੀ-ਕਰਾਈ ਸਦਾ ਲਈ ਕਲੰਕਿਤ ਹੋ ਜਾਏਗੀ

ਦੋ ਡਾਕਟਰ ਆਏ, ਇਕ ਨੇ ਮੇਰੀ ਨਬਜ਼ ਦੇਖੀ, ਫਿਰ ਦੂਜੇ ਨਾਲ ਕੋਈ ਗੱਲਾਂ ਕੀਤੀਆਂ, ਕੋਲ ਖੜ੍ਹੀ ਨਰਸ ਨੂੰ ਕੁਝ ਹਦਾਇਤਾਂ ਦੇ ਕੇ ਚਲੇ ਗਏ

ਮੈਂ ਸੋਚਣ ਲੱਗਾ: ਕਿੰਨੇ ਲੋਕ ਮੇਰੇ ਬਾਰੇ ਫ਼ਿਕਰਮੰਦ ਹਨ! ਕਿੰਨੇ ਓਹੜ-ਪੋਹੜ ਕਰ ਰਹੇ ਹਨਮੇਰੇ ਪਰਿਵਾਰ ਦੇ ਜੀਅ ਸ਼ਾਇਦ ਅਰਦਾਸਾਂ ਕਰ ਰਹੇ ਹੋਣਗੇਮੈਨੂੰ ਇਹਨਾਂ ਸਾਰੇ ਲੋਕਾਂ ਦੀ ਕਰਨੀ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਪੁੱਠੀਆਂ ਸੋਚਾਂ ਬੰਦ ਕਰਨੀਆਂ ਚਾਹੀਦੀਆਂ ਹਨਚੰਗੇ ਵੇਲੇ ਦੀ ਆਸ ਕਰਨੀ ਚਾਹੀਦੀ ਹੈਜੇ ਮੈਂ ਮਰਿਆ ਨਹੀਂ, ਤਾਂ ਇਹਦਾ ਵੀ ਕੋਈ ਕਾਰਨ ਹੋਵੇਗਾਖ਼ਬਰੇ ਕੁਦਰਤ ਨੇ ਮੇਰੇ ਕੋਲੋਂ ਕੋਈ ਹੋਰ ਕੰਮ ਕਰਾਉਣੇ ਹੋਣਮੇਰੇ ਅੰਗਾਂ ਵਿੱਚੋਂ ਚੀਸ ਉੱਠੀ ਤਾਂ ਮੈਂ ਨਰਸ ਨੂੰ ਬੁਲਾ ਕੇ ਬੇਨਤੀ ਕੀਤੀ, “ਮੇਰਾ ਦਰਦ ਵਧ ਗਿਆ ਹੈਕੋਈ ਇੰਜੈਕਸ਼ਨ ਲਾਣ ਦੀ ਕਿਰਪਾ ਕਰੋ

ਨਰਸ ਮਾਰਫ਼ੀਨ ਦਾ ਸੂਆ ਲਾ ਗਈਮੈਂ ਘੂਕ ਸੌਂ ਗਿਆਕਈ ਦਿਨ ਮੈਨੂੰ ਇਨਟੈਨਸਿਵ ਕੇਅਰ ਯੂਨਿਟ ਵਿਚ ਰੱਖਿਆ ਗਿਆਕਈ ਡਾਕਟਰ ਮੈਨੂੰ ਦੇਖਣ ਰੋਜ਼ ਆਉਂਦੇਘੰਟੀ ਵਜਾਣ ’ਤੇ ਨਰਸ ਤੁਰੰਤ ਹਾਜ਼ਿਰ ਹੁੰਦੀ ਤੇ ਮੇਰੀ ਲੋੜ ਪੂਰੀ ਕਰਦੀਖ਼ੂਨ ਟੈਸਟ ਕਰਨ ਲਈ ਨਰਸ ਖ਼ੂਨ ਦੀਆਂ ਕਈ ਸ਼ੀਸ਼ੀਆਂ ਭਰ ਕੇ ਲੈ ਜਾਂਦੀਖ਼ੂਨ ਦਾ ਨਮੂਨਾ ਦੇਣ ਵੇਲੇ ਮੈਨੂੰ ਸੂਈ ਤੋਂ ਡਰ ਲੱਗਦਾਕਦੇ ਮੇਰੀ ਨਾੜ ਛੇਤੀ ਲੱਭ ਜਾਂਦੀ, ਕਦੇ ਦੋ ਤਿੰਨ ਵਾਰ ਸੂਈ ਦੀ ਪੀੜ ਸਹਿਣੀ ਪੈਂਦੀਪਲਾਸਟਿਕ ਦੀ ਪਤਲੀ ਪਾਈਪ ਵਿਚ ਜਦ ਮੈਂ ਆਪਣਾ ਖ਼ੂਨ ਆਇਆ ਦੇਖਦਾ ਤਾਂ ਮੈਨੂੰ ਤਸੱਲੀ ਮਿਲਦੀ ਕਿ ਸੂਈ ਦਾ ਦੁੱਖ ਮੁੜ ਨਹੀਂ ਝੱਲਣਾ ਪਵੇਗਾ, ਪਰ ਮੇਰੇ ਲਹੂ ਨਾਲ ਭਰੀਆਂ ਸ਼ੀਸ਼ੀਆਂ ਮੈਨੂੰ ਚੰਗੀਆਂ ਨਾ ਲੱਗਦੀਆਂਅਸਲ ਵਿਚ ਮੇਰਾ ਪਾਲਣ ਪੋਸ਼ਣ ਅਜਿਹੇ ਪਰਿਵਾਰ ਵਿਚ ਹੋਇਆ ਹੈ, ਜਿੱਥੇ ਕਦੇ ਮੁਰਗਾ ਵੀ ਨਹੀਂ ਵੱਢਿਆ ਗਿਆ, ਮੀਟ ਨਹੀਂ ਰਿੱਝਿਆਉਂਝ ਮੇਰੇ ਪਿਤਾ ਨੇ ਜਾਂ ਮੈਂ ਕੋਈ ਪੱਕੀ ਲਕੀਰ ਕਦੇ ਨਹੀਂ ਕੱਢੀਅਸੀਂ ਘਰੋਂ ਬਾਹਰ ਮੀਟ ਖਾ ਲੈਂਦੇ ਰਹੇ ਸਾਂਮੈਂ ਤਾਂ ਫ਼ਿਲਮ ਵਿਚ ਵੀ ਡੁੱਲ੍ਹਦਾ ਖ਼ੂਨ ਦੇਖ ਨਹੀਂ ਸਕਦਾ

ਮੇਰੀ ਮਾਤਾ ਸੰਨ 1973 ਵਿਚ ਸਾਡੇ ਕੋਲ ਆ ਗਈਫਿਰ ਉਹਨੇ ਸਾਨੂੰ ਮੀਟ ਵਾਲੀ ਕੜਛੀ ਨਾਲ ਦਾਲ ਨਹੀਂ ਵਰਤਾਉਣ ਦਿੱਤੀ

ਕੁਝ ਦਿਨਾਂ ਪਿੱਛੋਂ ਮੈਨੂੰ ਆਈਸੋਲੇਸ਼ਨ ਵਾਰਡ ਵਿਚ ਬਦਲ ਦਿੱਤਾ ਗਿਆਏਥੇ ਮੈਂ ਕਮਰੇ ਵਿਚ ਇਕੱਲਾ ਸੀ, ਕਿਉਂਕਿ ਮੇਰੇ ਅੰਦਰ ਇਨਫੈਕਸ਼ਨ ਸੀਇਸ ਕਮਰੇ ਦੇ ਬਾਹਰ ਦੋ ਵੱਡੇ ਡੱਬਿਆਂ ਵਿਚ ਗਾਊਨਾਂ ਅਤੇ ਮੂੰਹ ਉੱਤੇ ਲਾਉਣ ਵਾਲੀਆਂ ਛਾਣਨੀਆਂ ਦੇ ਢੇਰ ਪਏ ਸਨਜਦ ਵੀ ਕੋਈ ਨਰਸ ਕਮਰੇ ਵਿਚ ਆਉਂਦੀ ਉਹ ਹਰ ਵਾਰ ਨਵਾਂ ਗਾਊਨ ਪਾਉਂਦੀ, ਮੂੰਹ ਉੱਤੇ ਨਵੀਂ ਪੱਟੀ ਬੰਨ੍ਹਦੀਡਾਕਟਰ ਵੀ ਏਹੀ ਕਰਦੇਬਾਹਰ ਜਾਣ ਵੇਲੇ ਪਾਇਆ ਹੋਇਆ ਗਾਊਨ ਅਤੇ ਮੂੰਹ ਦੀ ਪੱਟੀ ਦਰੋਂ ਬਾਹਰ ਪਏ ਹੋਰ ਡੱਬਿਆਂ ਵਿਚ ਸੁੱਟ ਜਾਂਦੇ

ਮੇਰੇ ਇਸ ਕਮਰੇ ਵਿਚ ਆਣ ਤੋਂ ਕੁਝ ਚਿਰ ਪਿੱਛੋਂ ਨਰਸ ਆਈ ਤੇ ਬੋਲੀ, “ਮੈਂ ਮੀਨੂੰ ਹਾਂ, ਤੁਹਾਡੀ ਨਰਸ; ਤੁਹਾਡਾ ਬਲੱਡ ਪਰੈਸ਼ਰ ਅਤੇ ਟੈਂਪਰੇਚਰ ਚੈੱਕ ਕਰਨਾ ਹੈ

ਮੈਂ ਬਾਂਹ ਉਸ ਅੱਗੇ ਕਰ ਦਿੱਤੀ ਅਤੇ ਆਪਣਾ ਮੂੰਹ ਖੋਲ੍ਹ ਕੇ ਥਰਮਾਮੀਟਰ ਜੀਭ ਹੇਠਾਂ ਰੱਖ ਕੇ ਬੁੱਲ੍ਹ ਮੀਚ ਲਏਦੋਵੇਂ ਕੰਮ ਕਰਕੇ ਮੀਨੂੰ ਬੋਲੀ, “ਤੁਹਾਡਾ ਦਵਾਈਆਂ ਲੈਣ ਦਾ ਵੀ ਵੇਲਾ ਹੈ, ਮੈਂ ਲੈ ਆਈ ਹਾਂ

ਉਹ ਇਕ ਗੋਲੀ ਮੇਰੇ ਮੂੰਹ ਵਿਚ ਪਾ ਕੇ ਪਾਣੀ ਦਾ ਗਿਲਾਸ ਮੇਰੇ ਬੁੱਲ੍ਹਾਂ ਨੂੰ ਲਾਉਂਦੀਜਦ ਦਵਾਈਆਂ ਮੁੱਕ ਗਈਆਂ ਤਾਂ ਮੀਨੂੰ ਚਲੀ ਗਈਮੈਂ ਕਮਰੇ ਵਿਚ ਇਕੱਲਾ ਰਹਿ ਗਿਆਕੁਝ ਚਿਰ ਪਿੱਛੋਂ ਮੀਨੂੰ ਫਿਰ ਆਈ ਅਤੇ ਬੋਲੀ, “ਤੁਹਾਡੀ ਇਨਫੈਕਸ਼ਨ ਦੇ ਇਲਾਜ ਲਈ ਤੁਹਾਡੀ ਨਾੜ ਰਾਹੀਂ ਐਂਟੀਬਾਇਓਟਿਕ ਦਵਾਈ ਲਗਾਤਾਰ ਲੰਮਾ ਸਮਾਂ ਦੇਣੀ ਹੈਕਿਹੜੀ ਬਾਂਹ ਵਿਚ ਸੂਈ ਲਾਵਾਂ?”

“ਖੱਬੀ ਬਾਂਹ ਵਿਚ ਲਾ ਦਿਓਸੱਜਾ ਹੱਥ ਮੈਂ ਖਾਣ ਪੀਣ ਲਈ ਵਰਤ ਸਕਾਂਗਾਮੀਨੂੰ ਨੇ ਬੜੇ ਧਿਆਨ ਨਾਲ ਮੇਰੀ ਨਾੜ ਟੋਲੀ ਅਤੇ ਸੂਈ ਲਾ ਦਿੱਤੀ

“ਮੀਨੂੰ ਜੀ! ਤੁਹਾਡਾ ਜਨਮ ਕਿੱਥੇ ਹੋਇਆ ਸੀ? " ਮੈਂ ਉਹਦੇ ਸਾਂਵਲੇ ਨੈਣ ਨਕਸ਼ਾਂ ਵੱਲ ਦੇਖਦਿਆਂ ਪੁੱਛਿਆ

“ਕੀਨੀਆ (ਅਫਰੀਕਾ) ਵਿਚਮੇਰੇ ਮਾਤਾ-ਪਿਤਾ ਇੰਡੀਆ ਦੀ ਰਿਆਸਤ ਕੱਛ ਵਿੱਚੋਂ ਆਏ ਸਨ

ਮੈਂ ਸੋਚਣ ਲੱਗਿਆ, ਇਸਦਾ ਪੂਰਾ ਨਾਂ ਸ਼ਾਇਦ ਮੀਨਾਕਸ਼ੀ ਹੋਵੇ“ਤੁਹਾਡਾ ਪੂਰਾ ਨਾਂ ਕੀ ਹੈ?”

‘ਰੁਮੀਨਾ ਅਲੀ

“ਤੁਸੀਂ ਇਸਮਾਇਲੀ ਹੋ?”

“ਤੁਸੀਂ ਕਿਵੇਂ ਬੁੱਝਿਆ?”

“ਸੰਨ 71-72 ਦੇ ਨੇੜੇ ਕਿੰਨੇ ਸਾਰੇ ਏਸ਼ੀਆਈ ਲੋਕ ਯੂਗੰਡਾ ਅਤੇ ਹੋਰ ਅਫ਼ਰੀਕੀ ਦੇਸ਼ਾਂ ਚੋਂ ਕੈਨੇਡਾ ਆਏ ਸੀਉਹਨਾਂ ’ਚੋਂ ਵੱਡੀ ਗਿਣਤੀ ਇਸਮਾਇਲੀ ਲੋਕਾਂ ਦੀ ਸੀਉਹਨਾਂ ’ਚੋਂ ਅਨੇਕਾਂ ਮੇਰੇ ਮਿੱਤਰ ਹਨ

“ਤੁਸੀਂ ਗੁਜਰਾਤੀ ਬੋਲਦੇ ਹੋ?”

“ਨਹੀਂ, ਅਸੀਂ ਘਰ ਵਿਚ ਕੱਛੀ ਬੋਲਦੇ ਹਾਂਕੱਛੀ ਗੁਜਰਾਤੀ ਤੋਂ ਵੱਖਰੀ ਹੈ

ਮੀਨੂੰ ਦੂਜੀ ਸਵੇਰ ਆਈ ਤੇ ਬੋਲੀ, “ਮੈਂ ਤੁਹਾਨੂੰ ਟਾਵਲ-ਬਾਥ ਦੇਣ ਆਈ ਹਾਂ

ਉਸ ਨੇ ਕਈ ਛੋਟੇ ਵੱਡੇ ਤੌਲੀਏ ਮੇਰੇ ਮੰਜੇ ਉੱਤੇ ਰੱਖ ਦਿੱਤੇ ਤੇ ਤਸਲੇ ਵਿਚ ਗਰਮ ਪਾਣੀ ਲੈ ਆਈਤੌਲੀਆ ਭਿਉਂ ਕੇ ਉਸ ਨੇ ਮੇਰੇ ਚਿਹਰੇ ਉੱਤੇ ਰੱਖਿਆਤੌਲੀਆ ਭਾਫ਼ਾਂ ਛੱਡ ਰਿਹਾ ਸੀ, ਇਸ ਨਾਲ ਮੈਨੂੰ ਬੜਾ ਸੁੱਖ ਮਹਿਸੂਸ ਹੋਇਆਉਹਨੇ ਮੇਰਾ ਸਾਰਾ ਸਰੀਰ ਅੱਗਾ-ਪਿੱਛਾ ਬੜੇ ਧਿਆਨ ਨਾਲ ਸਾਫ਼ ਕੀਤਾਫਿਰ ਸੁੱਕੇ ਤੌਲੀਏ ਨਾਲ ਸੁਕਾਇਆਕਈ ਦਿਨਾਂ ਪਿੱਛੋਂ ਮੇਰੀ ਕਾਇਆ ਨੇ ਸਫ਼ਾਈ ਮਹਿਸੂਸ ਕੀਤੀ

ਮੈਂ ਕਿਹਾ, “ਧੰਨਵਾਦ! ਮੀਨੂੰ ਜੀ

“ਯੂ ਆਰ ਵੈਲਕਮ ਮੀਨੂੰ ਨੇ ਮੈਨੂੰ ਦਵਾਈਆਂ ਦੇ ਦਿੱਤੀਆਂਮੇਰੇ ਬਿਸਤਰੇ ਦੀ ਚਾਦਰ ਬਦਲ ਦਿੱਤੀਸਰਹਾਣਿਆਂ ਦੇ ਗਿਲਾਫ਼ ਬਦਲ ਦਿੱਤੇ

ਇੱਕੋ ਫੇਰੀ ਵਿਚ ਸਾਰੇ ਕੰਮ ਮੁਕਾ ਕੇ ਉਹ ਬਾਹਰ ਜਾਣ ਲੱਗੀ ਤਾਂ ਮੈਂ ਕਿਹਾ, “ਮੀਨੂੰ ਜੀ! ਤੁਸੀਂ ਬਹੁਤ ਪਿਆਰੀ ਸ਼ਖ਼ਸੀਅਤ ਹੋ “ਥੈਂਕ ਯੂ ਉਹ ਮੁਸਕਰਾਈ! ਆਪਣੀਆਂ ਦੋਵੇਂ ਬਾਹਾਂ ਉਸ ਨੇ ਉੱਚੀਆਂ ਚੁੱਕੀਆਂ ਤੇ ਘੁੰਮ ਕੇ ਗੇੜਾ ਦਿੱਤਾ, “ਆਈ ਐੱਮ ਦਾ ਬੈੱਸਟ

ਉਸਦੀ ਇਹ ਬੇਬਾਕ ਅਦਾ ਮੈਨੂੰ ਚੰਗੀ ਲੱਗੀਮੈਂ ਕਿਹਾ, “ਤੁਸੀਂ ਨੱਚਦੇ ਬਹੁਤ ਚੰਗੇ ਲੱਗਦੇ ਹੋ

“ਮੈਂ ਬਾਲ-ਰੂਮ ਡਾਂਸ ਬਹੁਤ ਕੀਤਾ ਹੈਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਨੱਚੀ ਹਾਂ, ਪਰ ਨਾਚ ਵੇਲੇ ਦੋ ਗੱਲਾਂ ਮੈਂ ਕਦੇ ਬਰਦਾਸ਼ਤ ਨਹੀਂ ਕਰਦੀਪਹਿਲੀ ਗੱਲ ਏਹੇ ਕਿ ਨਾਲ ਨੱਚਣ ਵਾਲਾ ਮੇਰੇ ਗੋਡਿਆਂ ਵਿਚਕਾਰ ਗੋਡਾ ਘਸੋੜੇ, ਦੂਜਾ ਬਦਬੂਦਾਰ ਸਾਹਅਜਿਹੇ ਨਾਚੇ ਦੀ ਮੈਂ ਤੁਰਤ ਛੁੱਟੀ ਕਰ ਦਿੰਦੀ ਹਾਂ

ਇਕ ਦਿਨ ਹੋਰ ਨਰਸ ਮੈਨੂੰ ਦਵਾਈਆਂ ਦੇਣ ਆਈਗੱਲਾਂ ਵਿਚ ਮੀਨੂੰ ਦਾ ਜ਼ਿਕਰ ਆ ਗਿਆਮੇਰੇ ਮੂੰਹੋਂ ਆਪ ਮੁਹਾਰੇ ਨਿਕਲਿਆ, “ਮੀਨੂੰ ਬਹੁਤ ਔਰਗੇਨਾਈਜ਼ਡ ਹੈ

ਉਹ ਨਰਸ ਚੁੱਪ-ਚਾਪ ਮੇਰੇ ਵੱਲ ਝਾਕੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਇਸ ਕੋਲ ਕਿਸੇ ਹੋਰ ਦੀ ਸ਼ਲਾਘਾ ਕਰ ਰਿਹਾ ਹਾਂਅਗਲੇ ਹੀ ਪਲ ਮੈਂ ਕਿਹਾ, “ਤੇਰੇ ਵਾਂਗੂੰ

ਉਹ ਖਿੜ ਗਈ ਤੇ ਬੋਲੀ, “ਧੰਨਵਾਦ ਤੇ ਮੁਸਕਰਾਂਦੀ ਚਲੀ ਗਈ

ਮੇਰੇ ਬੱਚੇ ਮੈਨੂੰ ਮਿਲਣ ਆਏ ਤਾਂ ਮੇਰਾ ਸਪੁੱਤਰ ਜਸਬੀਰ ਥੋੜ੍ਹਾ ਚਿਰ ਗੱਲਾਂ ਕਰਕੇ ਬੋਲਿਆ, “ਮੈਨੂੰ ਇਹ ਮੂੰਹ ਉੱਤੇ ਲਾਇਆ ਪਟਾ ਬਹੁਤ ਬੁਰਾ ਲੱਗਦਾ ਹੈਇਸ ਨਾਲ ਤਾਂ ਗੱਲ ਵੀ ਚੱਜ ਨਾਲ ਨਹੀਂ ਕਰ ਹੁੰਦੀ

ਮੈਂ ਕਿਹਾ, “ਤੂੰ ਇਹ ਫ਼ਿਲਟਰ ਲਾਹੀਂ ਨਾਨਹੀਂ ਤਾਂ ਨਰਸ ਨੇ ਤੈਨੂੰ ਕਮਰੇ ਵਿੱਚੋਂ ਕੱਢ ਦੇਣਾ ਹੈ

“ਦੇਖੀ ਜਾਊ

ਉਹੀ ਗੱਲ ਹੋਈਮੇਰੇ ਦਰਵਾਜ਼ੇ ਦੇ ਸਾਹਮਣੇ ਲੰਘੀ ਜਾਂਦੀ ਨਰਸ ਕਮਰੇ ਦੇ ਅੰਦਰ ਝਾਕੀ ਅਤੇ ਬੋਲੀ, “ਆਪਣੇ ਮਹਿਮਾਨ ਨੂੰ ਕਹੋ ਕਿ ਇਹ ਆਪਣੇ ਮੂੰਹ ’ਤੇ ਫ਼ਿਲਟਰ ਲਾਵੇਨਹੀਂ ਤਾਂ ਕਮਰੇ ’ਚੋਂ ਬਾਹਰ ਆ ਜਾਵੇ

ਜਸਬੀਰ ਨੇ ਫਿਲਟਰ ਮੂੰਹ ’ਤੇ ਲਾ ਲਿਆ

ਮੇਰੀ ਨਾੜ ਵਿਚ ਲਾਈ ਸੂਈ ਜੇ ਰਤਾ ਵੀ ਹਿੱਲ ਜਾਂਦੀ ਜਾਂ ਦਵਾਈ ਮੁੱਕ ਜਾਂਦੀ ਤਾਂ ਅਲਾਰਮ ਵੱਜ ਜਾਂਦਾਮੈਂ ਨਰਸ ਨੂੰ ਬੁਲਾਉਂਦਾ ਅਤੇ ਉਹ ਸੂਈ ਠੀਕ ਕਰਕੇ ਜਾਂ ਹੋਰ ਲੋੜੀਂਦੀ ਕਾਰਵਾਈ ਕਰਦੀ ਤੇ ਚਲੀ ਜਾਂਦੀਇਸ ਤਰ੍ਹਾਂ ਹਰ ਰਾਤ ਮੇਰੀ ਨੀਂਦ ਕਈ ਵਾਰ ਖੁੱਲ੍ਹ ਜਾਂਦੀਫਿਰ ਮੈਂ ਕਿੰਨਾ ਚਿਰ ਜਾਗਦਾ ਰਹਿੰਦਾਨਾੜ ਵਿਚਲੀ ਸੂਈ ਨੂੰ ਹਿੱਲਣ ਤੋਂ ਬਚਾਉਣ ਲਈ ਮੈਨੂੰ ਅਹਿੱਲ ਪਏ ਰਹਿਣ ਖ਼ਾਤਰ ਬਹੁਤ ਧਿਆਨ ਰੱਖਣਾ ਪੈਂਦਾ; ਪਰ ਨੀਂਦ ਸਮੇਂ ਕੋਈ ਕੀ ਕਰੇ? ਵਾਰ-ਵਾਰ ਅਲਾਰਮ ਵੱਜਣ ਤੋਂ ਮੈਂ ਵੀ ਦੁਖੀ ਸਾਂ ਅਤੇ ਨਰਸਾਂ ਵੀਫਿਰ ਇਕ ਦਿਨ ਮੈਨੂੰ ਐਕਸਰੇ ਰੂਮ ਵਿਚ ਲਿਜਾਇਆ ਗਿਆਮੇਰੇ ਡੌਲੇ ਵਿਚ ਛੋਟੀ ਜਹੀ ਗਲੀ ਕੀਤੀ ਗਈਉਸ ਰਾਹੀਂ ਪਲਾਸਟਿਕ ਦੀ ਇਕ ਬਾਰੀਕ ਪਾਈਪ ਮੇਰੇ ਦਿਲ ਤੱਕ ਨਾੜ ਰਾਹੀਂ ਧੱਕੀ ਗਈ ਅਤੇ ਮੇਰੇ ਅੰਦਰ ਦਿਲ ਦੇ ਨੇੜੇ ਛੱਡ ਦਿੱਤੀ ਗਈਦਵਾਈ ਵਾਲੀ ਸੂਈ ਉਸ ਪਾਈਪ ਦੇ ਸਿਰੇ ਵਿਚ ਲਾ ਦਿੱਤੀ ਗਈਇਸ ਨਾਲ ਮੇਰੇ ਕਮਰੇ ਵਿਚ ਵੱਜਣ ਵਾਲੇ ਅਲਾਰਮ ਲੱਗਭਗ ਮੁੱਕ ਗਏਨਰਸਾਂ ਅਤੇ ਮੈਂ ਖ਼ੁਸ਼ ਸਾਂਮੈਨੂੰ ਐਂਟੀਬਾਇਔਟਿਕ ਦੇਣ ਦੇ ਛੇ ਹਫ਼ਤੇ ਮੁੱਕਣ ਤੱਕ, ਉਹ ਪਾਈਪ ਮੇਰੇ ਅੰਦਰ ਰਹੀਫਿਰ ਟੈਸਟ ਕੀਤੇ ਗਏ ਅਤੇ ਫਿਰ ਲੋੜ ਮੁੱਕਣ ਉੱਤੇ ਉਹ ਪਾਈਪ ਬਾਹਰ ਖਿੱਚ ਲਈ ਗਈਟੈਸਟਾਂ ਦੇ ਠੀਕ ਨਤੀਜੇ ਆਉਣ ਉੱਤੇ ਸਾਰੇ ਲੋਕ ਖ਼ੁਸ਼ ਸਨਮੈਨੂੰ ਆਪ ਵੀ ਰਾਜ਼ੀ ਹੋਣ ਦਾ ਰਤਾ ਭਰੋਸਾ ਆ ਗਿਆ

ਮੈਨੂੰ ਪਿਆਸ ਲੱਗੀ, ਤਾਂ ਮੈਂ ਘੰਟੀ ਦਾ ਬਟਨ ਦੱਬਿਆਇਕ ਮਰਦ-ਨਰਸ ਆਇਆ ਅਤੇ ਬੋਲਿਆ, “ਕਿੱਦਾਂ ... ਆ ...?” ਉਹਦਾ ਲਹਿਜਾ ਬਹੁਤ ਸ਼ੁੱਧ ਦੁਆਬੀ ਸੀਮੈਂ ਉਸਦੇ ਮੂੰਹ ਵੱਲ ਦੇਖਦਾ ਹੈਰਾਨ ਸਾਂ

“ਠੀਕ ਹਾਂਮਿੱਤਰਾ! ਤੂੰ ਕਿਹੜੇ ਦੇਸ਼ ਤੋਂ ਹੈਂ?”

“ਫ਼ਿਲੀਪੀਨ ਤੋਂ

“ਤੂੰ ਪੰਜਾਬੀ ਕਿੱਥੋਂ ਸਿੱਖੀ?”

“ਲੋਕਾਂ ਤੋਂਮੈਂ ਪੰਦਰਾਂ ਬੋਲੀਆਂ ਦੇ ਮੋਟੇ-ਮੋਟੇ ਸ਼ਬਦ ਸਿੱਖੇ ਹੋਏ ਆਜਿੱਥੋਂ ਦਾ ਮਰੀਜ਼ ਹੁੰਦਾ, ਮੈਂ ਉਹਦਾ ਅੰਦਾਜ਼ਾ ਲਾਉਂਦਾ ਹਾਂ ਅਤੇ ਵਾਹ ਲੱਗਦੀ ਉਹਦੀ ਬੋਲੀ ਵਿਚ ਉਸ ਨਾਲ ਹੈਲੋ ਕਰਦਾ ਹਾਂਇਸ ਨਾਲ ਮਰੀਜ਼ ਤੁਰਤ ਮੇਰੇ ਨੇੜੇ ਆ ਜਾਂਦਾ ਹੈਸੋ ਸਾਡੀ ਚੰਗੀ ਨਿਭਦੀ ਹੈ

“ਤੇਰਾ ਨਾਂ ਕੀ ਹੈ?”

“ਜੇਸਨ ਸਿੰਘ

“ਮੇਰੇ ਲਈ ਤਾਂ ਤੂੰ ਸ਼ਹਿਜ਼ਾਦਾ ਹੈਂਮੈਂ ਤੈਨੂੰ ਪ੍ਰਿੰਸ ਕੰਵਰ ਸਿੰਘ ਕਹਿ ਕੇ ਬੁਲਾਇਆ ਕਰਾਂਗਾ

“ਸ਼ੁਕਰੀਆ

ਜਿੰਨਾ ਚਿਰ ਮੈਂ ਇਸ ਹਸਪਤਾਲ ਵਿਚ ਰਿਹਾਸਾਡੀ ਬਹੁਤ ਸੁਹਣੀ ਨਿਭੀ

ਇਸ ਹਸਪਤਾਲ ਵਿਚ ਨਰਸਾਂ ਤੀਜਾ ਹਿੱਸਾ ਚਿੱਟੀਆਂ, ਤੀਜਾ ਹਿੱਸਾ ਫ਼ਿਲੀਪੀਨੋ ਅਤੇ ਤੀਜਾ ਹਿੱਸਾ ਭਾਰਤੀ ਪਾਕਿਸਤਾਨੀ ਹਨ, ਟਾਵੀਆਂ-ਟਾਵੀਆਂ ਅਫ਼ਰੀਕਨ ਕਾਲ਼ੀਆਂ ਨਰਸਾਂ ਵੀ ਹਨ

ਮੈਂ ਬਹੁਤ ਦਿਨਾਂ ਦਾ ਲੰਮਾ ਪਿਆ ਸੀ, ਬੇਬਸ ਅਤੇ ਅਹਿੱਲਅਤੀ ਕਮਜ਼ੋਰਪਾਸਾ ਲੈਣਾ ਵੀ ਮੇਰੇ ਵਸ ਵਿਚ ਨਹੀਂ ਸੀਮੈਨੂੰ ਪਿੱਠ ਉੱਤੇ ਸਿੱਧੇ ਸੌਣ ਦੀ ਆਦਤ ਹੈਨਰਸ ਆ ਕੇ ਕਹਿਣ ਲੱਗੀ, “ਇਸੇ ਤਰ੍ਹਾਂ ਲੰਮਾ ਸਮਾਂ ਪਿੱਠ ਉੱਤੇ ਪਏ ਰਹਿਣ ਨਾਲ ਤੇਰੇ ਪਿੱਛੇ ਬੈੱਡ ਸੋਰ ਹੋ ਜਾਣਗੇਇਹ ਛੇਤੀ ਰਾਜ਼ੀ ਵੀ ਨਹੀਂ ਹੁੰਦੇਤੈਨੂੰ ਪਾਸਾ ਦਿਵਾ ਦੇਵਾਂ?”

“ਜ਼ਰੂਰ! ਤੁਸੀਂ ਬਹੁਤ ਠੀਕ ਕਹਿ ਰਹੋ ਹੋ

ਮੇਰੀ ਨਰਸ ਨੇ ਦੂਜੀ ਨਰਸ ਨੂੰ ਵਾਜ ਮਾਰੀਉਹਨਾਂ ਨੇ ਬਹੁਤ ਧਿਆਨ ਨਾਲ ਮੇਰੇ ਸਰੀਰ ਨੂੰ ਖੱਬਿਓਂ ਧੱਕ ਕੇ ਵੱਖੀ ਪਰਨੇ ਕਰ ਦਿੱਤਾਦੋ ਵੱਡੇ ਸਰਹਾਣੇ ਮੇਰੀ ਪਿੱਠ ਪਿੱਛੇ ਰੱਖ ਦਿੱਤੇ ਅਤੇ ਇਕ ਸਿਰਹਾਣਾ ਮੇਰੀਆਂ ਲੱਤਾਂ ਵਿਚਕਾਰ ਦੇ ਦਿੱਤਾਮੇਰੀ ਪਿੱਠ ਵਿੱਚੋਂ ਭਾਫ਼ ਨਿਕਲੀਮੈਂ ਨਰਸਾਂ ਦਾ ਧੰਨਵਾਦ ਕੀਤਾ ਅਤੇ ਆਪਣਾ ਸਰੀਰ ਢਿੱਲਾ ਛੱਡ ਦਿੱਤਾਮੇਰੇ ਖੱਬੇ ਗੋਡੇ ਅਤੇ ਖੱਬੀ ਕੂਹਣੀ ਵਿਚ ਤਿੱਖੀ ਚੀਸ ਪਈਮੈਂ ਕਸੀਮ ਵੱਟ ਕੇ ਦਰਦ ਬਰਦਾਸ਼ਤ ਕਰ ਲਿਆਮੈਂ ਦਰਦ ਵਲੋਂ ਆਪਣਾ ਧਿਆਨ ਹਟਾ ਕੇ ਆਪਣੇ ਸੱਜਣਾਂ ਮਿੱਤਰਾਂ ਬਾਰੇ ਸੋਚਣ ਦੀ ਕੋਸ਼ਿਸ਼ ਕੀਤੀਥੋੜ੍ਹਾ ਚਿਰ ਪਿੱਛੋਂ ਮੇਰੀ ਅੱਖ ਲੱਗ ਗਈਕੋਈ ਸੁਪਨਾ ਆਇਆਸੁਪਨੇ ਵਿਚ ਮੈਂ ਆਪਣੇ ਪਿੰਡ ਰਾਮਪੁਰ ਘੁੰਮਦਾ ਰਿਹਾਜਦ ਮੈਂ ਜਾਗਿਆ ਤਾਂ ਘੜੀ ਦੇਖੀਖੱਬੀ ਵੱਖੀ ਪਿਆਂ ਮੈਨੂੰ ਡੇਢ ਘੰਟਾ ਲੰਘ ਗਿਆ ਸੀਮੈਂ ਘੰਟੀ ਵਜਾਈ, ਨਰਸ ਆਈ ਤਾਂ ਮੈਂ ਬੇਨਤੀ ਕੀਤੀ, “ਮੇਰੀ ਵੱਖੀ ਥੱਕ ਗਈ ਹੈਕਿਰਪਾ ਕਰਕੇ ਮੈਨੂੰ ਪਿੱਠ ਪਰਨੇ ਕਰ ਦਿਓ

ਨਰਸ ਨੇ ਸਰਹਾਣੇ ਚੁੱਕ ਦਿੱਤੇ ਅਤੇ ਮੋਢੇ ਤੋਂ ਫੜ ਕੇ ਮੈਨੂੰ ਪਿੱਠ ਪਰਨੇ ਕਰ ਦਿੱਤਾਮੈਂ ਬੇਹੱਦ ਆਰਾਮ ਮਹਿਸੂਸ ਕੀਤਾ ਅਤੇ ਦਰਦ ਘਟਾਉਣ ਲਈ ਟੈਲੇਨੋਲ ਦੀਆਂ ਗੋਲੀਆਂ ਮੰਗੀਆਂਨਰਸ ਨੇ ਇਕ ਗੋਲੀ ਮੇਰੇ ਮੂੰਹ ਵਿਚ ਰੱਖੀ ਅਤੇ ਪਾਣੀ ਦਾ ਗਿਲਾਸ ਮੇਰੇ ਮੂੰਹ ਨੂੰ ਲਾਇਆਮੇਰੇ ਹੱਥ ਵਿਚ ਗਿਲਾਸ ਫੜਣ ਜੋਗੀ ਤਾਕਤ ਨਹੀਂ ਸੀ

ਇਸ ਤਰ੍ਹਾਂ ਨਰਸਾਂ ਇਕ ਵਾਰ ਦਿਨ ਵੇਲੇ ਅਤੇ ਇਕ ਵਾਰ ਰਾਤ ਵੇਲੇ ਮੇਰਾ ਪਾਸਾ ਬਦਲਦੀਆਂਮੈਨੂੰ ਨਰਸਾਂ ਦੀ ਇਹ ਗੱਲ ਬਹੁਤ ਚੰਗੀ ਲੱਗੀ

ਮੈਂ ਸੋਚਣ ਲੱਗਾ, ‘ਮੇਰੀ ਬਿਮਾਰੀ ਤਾਂ ਬਹੁਤ ਵਿਗੜ ਗਈ ਲੱਗਦੀ ਹੈ, ਲੰਮਾ ਸਮਾਂ ਦੁੱਖ ਭੋਗਣਾ ਪਵੇਗਾਕੀ ਮੈਂ ਕਦੇ ਤੰਦਰੁਸਤ ਹੋ ਕੇ ਉੱਠ ਬੈਠ ਸਕਾਂਗਾ? ਤੁਰ ਸਕਾਂਗਾਲਿਖ ਸਕਾਂਗਾ? ਮੈਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾਮੈਨੂੰ ਮਨ ਤਕੜਾ ਰੱਖਣਾ ਚਾਹੀਦਾ ਹੈ

ਮੈਂ ਸੋਚਾਂ ਵਿਚ ਡੁੱਬਾ ਹੋਇਆ ਸੀ ਕਿ ਲੰਮੀ-ਝੰਮੀ ਮਲੂਕ ਜਿਹੀ ਗੋਰੀ ਕੁੜੀ ਮੇਰੇ ਕੋਲ ਆਈ ਅਤੇ ਕਹਿਣ ਲੱਗੀ, “ਮਿਸਟਰ ਰਾਮਪੁਰੀਮੈਂ ਐਲੀਸਨ ਹਾਂ, ਤੁਹਾਡੀ ਫਿਜ਼ੀਓ ਥੈਰਾਪਿਸਟ, ਮੈਂ ਤੁਹਾਨੂੰ ਕੁਝ ਕਸਰਤਾਂ ਕਰਵਾਉਣੀਆਂ ਹਨ

“ਠੀਕ ਹੈ

“ਚਿਰ ਤੱਕ ਲੰਮੇ ਪਏ ਰਹਿਣ ਨਾਲ ਅੰਗ ਬਹੁਤ ਕਮਜ਼ੋਰ ਹੋ ਜਾਂਦੇ ਹਨ, ਤੁਸੀਂ ਆਪਣੇ ਹੱਥਾਂ ਪੈਰਾਂ ਦੀਆਂ ਉਂਗਲਾਂ ਹਿਲਾਓ; ਲੱਤਾਂ ਖੱਬੇ ਸੱਜੇ ਕਰੋ, ਖ਼ਾਸ ਕਰ ਖੱਬੀ ਲੱਤ ਜਿਸਦਾ ਅਪਰੇਸ਼ਨ ਹੋਇਆ ਹੈਮੈਂ ਉਹਦੇ ਕਹਿਣ ਅਨੁਸਾਰ ਹੱਥ ਪੈਰ ਲੱਤਾਂ ਹਿਲਾਈਆਂ ਤਾਂ ਖੱਬੇ ਗੋਡੇ ਵਿਚ ਤਿੱਖਾ ਦਰਦ ਹੋਇਆਮੈਂ ਕਿਹਾ, “ਮੇਰੀ ਤਾਂ ਜਾਨ ਨਿਕਲਦੀ ਹੈ, ਮੈਂ ਖੱਬੀ ਲੱਤ ਨਹੀਂ ਚੁੱਕ ਸਕਦਾਇਸ ਗੋਡੇ ਦੀ ਬੜੀ ਕੱਟ ਵੱਢ ਹੋਈ ਹੈ

“ਨਹੀਂ, ਤੂੰ ਚੁੱਕ ਸਕਦਾ ਹੈਂਕੋਸ਼ਿਸ਼ ਕਰਚਾਹੇ ਇਕ ਇੰਚ ਉੱਤੇ ਚੁੱਕ ਮੈਂ ਲੱਤ ਚੁੱਕੀ ਤਾਂ ਸਖ਼ਤ ਪੀੜ ਹੋਈਲੱਤ ਮੈਂ ਮੰਜੇ ਉੱਤੇ ਰੱਖ ਲਈ

ਮੈਂ ਹੌਸਲਾ ਕੀਤਾ, ਪੀੜ ਸਹੀ ਅਤੇ ਲੱਤ ਪੰਜ ਵਾਰੀ ਚੁੱਕੀ

“ਤੂੰ ਹੁਣ ਪੈਰਾਂ ਨੂੰ ਸੱਜੇ ਖੱਬੇ, ਉੱਪਰ ਥੱਲੇ ਕਰ

ਇਸ ਤਰ੍ਹਾਂ ਉਹਨੇ ਕੁਝ ਹੋਰ ਕਸਰਤਾਂ ਕਰਵਾਈਆਂ ਤੇ ਕਹਿਣ ਲੱਗੀ, “ਅੱਜ ਸਿਰਫ਼ ਏਨਾ ਹੀਮੈਂ ਸ਼ਾਮ ਨੂੰ ਫਿਰ ਥੋੜ੍ਹਾ ਚਿਰ ਲਈ ਆਵਾਂਗੀ!”

ਮੈਨੂੰ ਡਰ ਲੱਗਿਆ, “ਇਹ ਫਿਰ ਆਏਗੀ, ਫਿਰ ਦਰਦ ਹੋਏਗਾ

ਸ਼ਾਮ ਨੂੰ ਐਲੀਸਨ ਫੇਰ ਆਈ ਤੇ ਉਹਨੇ ਮੈਨੂੰ ਕਸਰਤਾਂ ਕਰਵਾਈਆਂਇਸ ਵਾਰ ਦਰਦ ਰਤਾ ਘੱਟ ਹੋਇਆਐਲੀਸਨ ਰੋਜ਼ ਦੋ ਵੇਲੇ ਆਉਣ ਲੱਗੀਮੇਰੇ ਅੰਗ ਰਤਾ ਹਿੱਲਣ ਲੱਗੇਮੈਨੂੰ ਦਰਦ ਸਹਿਣ ਦੀ ਆਦਤ ਪੈ ਗਈ, ਐਲੀਸਨ ਤੋਂ ਡਰ ਲੱਗਣੋਂ ਹਟ ਗਿਆ

ਮੈਨੂੰ ਕਸਰਤਾਂ ਕਰਵਾ ਕੇ ਐਲੀਸਨ ਬੋਲੀ, “ਕੱਲ੍ਹ ਅਤੇ ਪਰਸੋਂ ਮੇਰੀ ਛੁੱਟੀ ਦੇ ਦਿਨ ਹਨਹੁਣ ਮੈਂ ਤੈਨੂੰ ਚੌਥੇ ਨੂੰ ਮਿਲਾਂਗੀਮੇਰੀ ਥਾਂ ਸੋਫ਼ੀਆ ਤੈਨੂੰ ਕਸਰਤਾਂ ਕਰਵਾਏਗੀ ਮੇਰੇ ਮਨ ਵਿਚ ਸੰਸਾ ਉੱਠਿਆ, ‘ਕੀ ਸੋਫ਼ੀਆ ਏਨੇ ਹੀ ਧਿਆਨ ਨਾਲ ਮੈਨੂੰ ਕਸਰਤਾਂ ਕਰਵਾਏਗੀ? ’

ਸੋਫ਼ੀਆ ਨੇ ਅਗਲੇ ਦੋ ਦਿਨ ਮੈਨੂੰ ਕਸਰਤਾਂ ਕਰਵਾਈਆਂਸੋਫ਼ੀਆ ਐਲੀਸਨ ਤੋਂ ਰਤਾ ਕੁ ਕਰੜੀ ਸੀਮੈਂ ਐਲੀਸਨ ਨੂੰ ਉਡੀਕਣ ਲੱਗਾ

ਐਲੀਸਨ ਆਈ ਤਾਂ ਮੈਂ ਪੁੱਛਿਆ, “ਛੁੱਟੀਆਂ ਕਿਵੇਂ ਸਨ? ਮੈਨੂੰ ਤੇਰਾ ਵਿਗੋਚਾ ਲੱਗਾ ਸੀ

ਉਹ ਮੁਸਕਰਾ ਪਈਮੈਨੂੰ ਕਸਰਤ ਕਰਾਉਂਦਿਆਂ ਉਹ ਬੋਲੀ, “ਮੈਂ ਇੰਡੀਅਨ ਫ਼ਿਲਮ ਦੇਖਣੀ ਹੈ ਪੂਰਾ ਨਾ ਚੇਤੇ ਨਹੀਂ ਆ ਰਿਹਾ, ਰੈਂਗ... ਰੈਂਗ... ਜਾਂ ਇਹੋ ਜਿਹਾ ਕੁਝ ਹੈ

ਮੈਂ ਅੰਦਾਜ਼ਾ ਲਾਇਆ, “ਰੰਗ ਦੇ ਬਸੰਤੀ?”

“ਹਾਂ, ਹਾਂ ਏਹੀ ਹੈਇਸ ਨਾਂ ਦਾ ਮਤਲਬ ਕੀ ਹੈ?”

“ਡਾਈ ਮੀ ਇਨ ਦਾ ਕਲਰ ਆਫ਼ ਸਪਰਿੰਗ!” ਮੈਂ ਅਟਕਲ-ਪੱਚੂ ਅਨੁਵਾਦ ਕੀਤਾ

“ਬਹੁਤ ਦਿਲਚਸਪ ਹੈ

“ਤੂੰ ਇਹ ਫ਼ਿਲਮ ਕਿਉਂ ਦੇਖਣਾ ਚਾਹੁੰਦੀ ਹੈਂ?”

“ਮੇਰਾ ਮਿੱਤਰ-ਮੁੰਡਾ ਸ੍ਰੀਲੰਕਾ ਤੋਂ ਹੈ, ਪਰ ਉਹ ਪਲ਼ਿਆ ਤੇ ਪੜ੍ਹਿਆ ਬੰਬਈ ਹੈਸੋ ਉਹ ਹਿੰਦੀ ਸਮਝਦਾ ਹੈ

“ਉਹ ਫ਼ਿਲਮ ਤੈਨੂੰ ਕਿਵੇਂ ਸਮਝ ਆਏਗੀ?”

“ਅੰਗਰੇਜ਼ੀ ਸਬ-ਟਾਈਟਲ ਹੋਣਗੇਮੈਂ ਆਪਣੇ ਮਿੱਤਰ ਤੋਂ ਕਹਾਣੀ ਬਾਰੇ ਕੁਝ ਪੁੱਛ ਲਵਾਂਗੀਉਹ ਇਕ ਵਾਰੀ ਫ਼ਿਲਮ ਦੇਖ ਚੁੱਕਾ ਹੈਹੁਣ ਉਹਦੀ ਇੱਛਾ ਹੈ ਕਿ ਅਸੀਂ ਦੋਵੇਂ ਇਕੱਠੇ ਉਹ ਫ਼ਿਲਮ ਦੇਖੀਏ

ਮੈਂ ਸੋਚਿਆ, ‘ਕੀ ਪਤਾ ਮੇਰਾ ਰੰਗ ਉਹਦੇ ਮਿੱਤਰ ਨਾਲ ਕੁਝ ਮਿਲਦਾ ਹੋਵੇ

“ਐਲੀਸਨ! ਤੁਹਾਡਾ ਜਨਮ ਕਿੱਥੇ ਹੋਇਆ ਸੀ?”

“ਲੰਡਨ, ਇੰਗਲੈਂਡ ਵਿਚਮੈਂ ਪੰਜ ਕੁ ਸਾਲ ਪਹਿਲਾਂ ਕੈਨੇਡਾ ਆਈ ਸਾਂਤੂੰ ਕੈਨੇਡਾ ਕਦੋਂ ਆਇਆ ਸੀ?”

“ਬਿਆਲੀ ਸਾਲ ਪਹਿਲਾਂਸੰਨ 1964 ਵਿਚ

“ਮੈਂ ਤਾਂ ਓਦੋਂ ਜੰਮੀ ਵੀ ਨਹੀਂ ਸਾਂ

ਅਸੀਂ ਦੋਵੇਂ ਹੱਸ ਪਏ ਅਤੇ ਉਹ ਮੁਸਕਰਾਉਂਦੀ ਚਲੀ ਗਈ

**

ਇਕ ਰਾਤ ਮੈਂ ਲੰਮਾ ਪਿਆ ਨੀਂਦ ਦੀ ਉਡੀਕ ਕਰ ਰਿਹਾ ਸੀਮੇਰੇ ਕਮਰੇ ਦੇ ਬਾਹਰੋਂ ਉੱਚੀ-ਉੱਚੀ ਗ਼ੁੱਸੇ ਭਰੀਆਂ ਗੱਲਾਂ ਦਾ ਰੌਲਾ ਸੁਣਨ ਲੱਗਾਕੋਈ ਕਹਿ ਰਿਹਾ ਸੀ, “ਤੁਸੀਂ ਏਸ਼ੀਅਨ ਲੋਕ ਏਸ ਮੁਲਕ ਵਿਚ ਕਿਉਂ ਆਏ ਹੋ? ਇਹ ਵਲੈਤ ਦੇ ਗੋਰਿਆਂ ਦਾ ਮੁਲਕ ਹੈਮੈਨੂੰ ਪੂਰਬੀ ਯੂਰਪ ਤੋਂ ਆਏ ਲੋਕ ਵੀ ਚੰਗੇ ਨਹੀਂ ਲੱਗਦੇਮੇਰੇ ਮੱਥੇ ਨਾ ਲੱਗੋਮੈਨੂੰ ਕੁਰਸੀ ਵਿਚ ਕਿਉਂ ਬੰਨ੍ਹਿਆ ਹੋਇਆ ਹੈ? ਮੈਨੂੰ ਖੋਲ੍ਹੋ

ਵਾਰਡ ਦੀ ਇਨਚਾਰਜ ਨਰਸ ਬੋਲੀ, “ਮਿਸਟਰ! ਤੁਹਾਡੇ ਹਿੱਪ ਦੀ ਸਰਜਰੀ ਅੱਜ ਹੀ ਹੋਈ ਹੈਦੋ ਰਾਤਾਂ ਤੁਹਾਡਾ ਇਸ ਤਰ੍ਹਾਂ ਬੈਠੇ ਰਹਿਣਾ ਬਹੁਤ ਜ਼ਰੂਰੀ ਹੈਨਹੀਂ ਤਾਂ ਹਿੱਪ ਬਾਹਰ ਨਿਕਲ ਸਕਦਾ ਹੈਬਹੁਤ ਹਿੱਲੋ ਜੁੱਲੋ ਨਾ

“ਮੈਨੂੰ ਹੁਕਮ ਦੇਣ ਵਾਲੀ ਤੂੰ ਕੌਣ ਹੈ? ਮੈਨੂੰ ਖੋਲ੍ਹੋ

“ਮਿਸਟਰ! ਹੋਰ ਮਰੀਜ਼ ਸੁੱਤੇ ਪਏ ਨੇਤੁਸੀਂ ਵੀ ਸੌਣ ਦੀ ਕੋਸ਼ਿਸ਼ ਕਰੋਮੈਂ ਤੁਹਾਡੇ ਉੱਤੇ ਹੋਰ ਤੱਤਾ ਕੀਤਾ ਕੰਬਲ ਦੇ ਦਿੰਦੀ ਹਾਂਠੰਢ ਕਾਫ਼ੀ ਹੈ"

“ਖ਼ਬਰਦਾਰ! ਜੇ ਕੋਈ ਮੇਰੇ ਨੇੜੇ ਆਇਆਮੇਰੀ ਮਰਜ਼ੀ ਹੈਮੈਂ ਨਹੀਂ ਸੌਂਦਾਲਾ ਲਓ ਜਿਹੜਾ ਜ਼ੋਰ ਲਾਉਣਾ ਹੈਮੈਨੂੰ ਖੋਲ੍ਹੋ"

“ਮਿਸਟਰ! ਤੁਸੀਂ ਦਵਾਈ ਲੈ ਲਓ ਅਤੇ ਸੌਂ ਜਾਓ

“ਮੈਂ ਤੁਹਾਡੇ ਗੰਦੇ ਹੱਥਾਂ ਤੋਂ ਕੁਝ ਨਹੀਂ ਲੈਣਾ

ਇਹ ਰੌਲਾ ਇਕ ਘੰਟਾ ਚੱਲਦਾ ਰਿਹਾਮੇਰਾ ਜੀਅ ਕੀਤਾ ਕਿ ਦਰ ਕੋਲ ਖੜ੍ਹਕੇ ਕਹਾਂ, “ਭਾਈ ਸਾਹਿਬ! ਹੋਰ ਮਰੀਜ਼ਾਂ ਉੱਤੇ ਰਹਿਮ ਕਰੋ ਪਰ ਮੈਂ ਤਾਂ ਆਪਣੇ ਮੰਜੇ ਉੱਤੇ ਪਾਸਾ ਲੈਣ ਜੋਗਾ ਵੀ ਨਹੀਂ ਸਾਂ

ਇਕ ਹੋਰ ਰਾਤ ਕੋਈ ਮਰੀਜ਼ ਔਰਤ ਉੱਚੀ-ਉੱਚੀ ਰੌਲਾ ਪਾਉਣ ਲੱਗੀ, “ਇਸ ਹਸਪਤਾਲ ਨੂੰ ਅੱਗ ਲੱਗ ਜਾਣੀ ਹੈਅਸੀਂ ਸਾਰੇ ਵਿੱਚੇ ਸੜ ਜਾਵਾਂਗੇਮੈਨੂੰ ਪਾਲ਼ਾ ਲੱਗ ਰਿਹਾ ਹੈ, ਮੇਰੇ ਉੱਤੇ ਹੋਰ ਕੰਬਲ ਦੇ ਦਿਓ ਓਏ

ਅੰਗਰੇਜ਼ੀ ਬੋਲਣ ਦੇ ਉਸਦੇ ਲਹਿਜੇ ਤੋਂ ਮੈਨੂੰ ਜਾਪਿਆ ਕਿ ਇਹ ਔਰਤ ਪੰਜਾਬੀ ਹੈਫਿਰ ਉਹ ਗਾਉਣ ਲੱਗੀ:

“ਭਤੀਜੇ! ਨਿਸ਼ਾ ਕਰਾ ਦੇ, ਨਿਸ਼ਾ ਕਰਾ ਦੇ

ਜਦ ਉਹ ਬੋਲਣੋ ਨਾ ਹਟੀ ਤਾਂ ਡਿਊਟੀ ਉਤਲੇ ਮਰਦ-ਨਰਸ ਨੇ ਪੰਜਾਬੀ ਵਿਚ ਕਿਹਾ, “ਚਾਚੀ! ਤੂੰ ਚੁੱਪ ਕਰਦੀ ਹੈਂ ਕਿ ਨਹੀਂ, ਕਿ ਕਰਾਵਾਂ ਤੇਰੀ ਨਿਸ਼ਾ! ਖ਼ਬਰਦਾਰ ਜੇ ਬੋਲੀ, ਹੈਂ!” ਇਹ ਕਹਿ ਕੇ ਉਹਨੇ ਆਪਣੇ ਕੋਲ ਪਈ ਖੂੰਡੀ ਫ਼ਰਸ਼ ਉੱਤੇ ਜ਼ੋਰ ਨਾਲ ਠਕੋਰੀਉਹ ਔਰਤ ਚੁੱਪ ਕਰ ਗਈ

ਡੇਵ ਉਸ ਰਾਤ ਮੇਰੀ ਵੀ ਦੇਖਭਾਲ ਕਰ ਰਿਹਾ ਸੀਉਹ ਪੰਜਾਬੀ ਨੌਜਵਾਨ ਦਵਿੰਦਰ ਸਿੰਘ ਹੈਉਹ ਮੈਨੂੰ ਕੋਈ ਦਵਾਈ ਦੇਣ ਆਇਆ ਤਾਂ ਮੈਂ ਪੁੱਛਿਆ, “ਇਹ ਰੌਲਾ ਪਾਉਣ ਵਾਲੀ ਤੀਵੀਂ ਕੌਣ ਹੈ?”

“ਇਹ ਪੰਜਾਹ ਕੁ ਸਾਲ ਦੀ ਪੰਜਾਬਣ ਹੈਇਹਦਾ ਦਿਮਾਗ਼ ਹਿੱਲ ਚੁੱਕਾ ਹੈਇਹ ਕਦੇ ਕੁਝ ਮੰਗਦੀ ਹੈ, ਕਦੇ ਕੁਝਅਸੀਂ ਇਹਨੂੰ ਬਹੁਤ ਕੁਝ ਕਹਿ ਵੀ ਨਹੀਂ ਸਕਦੇਨਰਸਿੰਗ ਦੇ ਸਾਡੇ ਕੰਮ ਵਿਚ ਸਭ ਕੁਝ ਦੇਖਣਾ, ਸੁਣਨਾ, ਸਹਿਣਾ ਪੈਂਦਾ ਹੈਮਨ ਤੇ ਸਰੀਰ ਕੰਮ ਵਿਚ ਬਹੁਤ ਥੱਕ ਜਾਂਦੇ ਹਨਆਥਣ ਨੂੰ ਘਰ ਜਾ ਕੇ ਮਸਾਂ ਮੰਜੇ ਉੱਤੇ ਡਿਗੀਦਾ ਹੈ

ਮੇਰੇ ਬੀਮਾਰ ਹੋਣ ਤੋਂ ਚਾਰ ਕੁ ਹਫ਼ਤੇ ਪਿੱਛੋਂ ਮੇਰਾ ਸਤੱਤਰਵਾਂ ਜਨਮ ਦਿਨ ਆ ਗਿਆਮੇਰੇ ਪੁੱਤ, ਧੀਆਂ, ਦੋਹਤਾ, ਪੋਤੀਆਂ ਇਕੱਠੇ ਹੋ ਕੇ ਹਸਪਤਾਲ ਆ ਗਏਨਰਸਾਂ ਨੇ ਮੈਨੂੰ ਸਹਾਰਾ ਦੇ ਕੇ ਬਿਠਾ ਦਿੱਤਾਪਿੱਠ ਪਿੱਛੇ ਰਜ਼ਾਈ ਸਰਹਾਣੇ ਰੱਖ ਦਿੱਤੇਮੈਂ ਬਹੁਤ ਥੱਕਿਆ ਟੁੱਟਿਆ ਹੋਇਆ ਸੀਮੇਰਾ ਮੂੰਹ ਦੰਦਾਂ ਬਿਨਾਂ ਖੋਖਲਾ ਸੀਮੇਰਾ ਚਿਹਰਾ ਬੀਮਾਰੀ ਕਾਰਨ ਲਟਕ ਗਿਆ ਸੀਮੇਰੀ ਮੰਦੀ ਹਾਲਤ ਦੇਖ ਕੇ ਮੇਰੀ ਪੋਤੀ ਐਸ਼ਲੀ ਹੱਸੀ ਅਤੇ ਬੋਲੀ, “ਮਾਂ ਜੀ ਬੈਠੀ ਹੈਇੰਨ ਬਿਨ ਮਾਂ ਜੀ!” ਉਹ ਮੈਨੂੰ ਦੇਖ ਕੇ ਮੇਰੀ ਬੀਮਾਰ ਕਮਜ਼ੋਰ ਮਾਤਾ ਦੇ ਆਖ਼ਰੀ ਦਿਨਾਂ ਨੂੰ ਚੇਤੇ ਕਰ ਰਹੀ ਸੀਮੈਂ ਤੀਹ ਦਿਨਾਂ ਵਿਚ ਤੀਹ ਸਾਲ ਬੁੱਢਾ ਹੋ ਗਿਆ ਸਾਂਮੇਰੀਆਂ ਲੱਤਾਂ ਬਾਹਾਂ ਸੁੱਕ ਗਈਆਂ ਸਨਮੇਰੀ ਇਸ ਹਾਲਤ ਸਮੇਂ ਬੱਚਿਆਂ ਵਲੋਂ ਮੇਰਾ ਜਨਮ ਦਿਨ ਮਨਾਉਣ ਦੀ ਗੱਲ ਉੱਤੇ ਮੇਰਾ ਅੰਦਰ ਹੱਸਿਆ, “ਮੈਂ ਮੌਤ-ਕੰਢਿਓਂ ਮੁੜ ਕੇ ਆਇਆ ਹਾਂਪਤਾ ਨਹੀਂ ਕਿੰਨਾ ਚਿਰ ਬੀਮਾਰ ਰਹਿਣਾ ਹੈਇਹ ਬੱਚੇ ਮੇਰੇ ਜਨਮ ਦਿਨ ਦੀਆਂ ਮੋਮਬੱਤੀਆਂ ਬਾਲ਼ ਰਹੇ ਹਨ ਪਰ ਮੈਂ ਚੁੱਪ ਰਿਹਾ ਅਤੇ ਆਪਣੇ ਪਰਿਵਾਰ ਦੇ ਚਾਅ ਵਿਚ ਸ਼ਾਮਲ ਹੁੰਦਾ ਹੌਲ਼ੀ-ਹੌਲ਼ੀ ਗੱਲਾਂ ਕਰੀ ਗਿਆ

ਹਸਪਤਾਲ ਦਾ ਖਾਣਾ ਆਉਂਦਾ, ਪਰ ਮੈਨੂੰ ਉਹ ਫਿੱਕਾ ਤੇ ਬੇਰਸ ਲੱਗਦਾਮੈਂ ਦੁੱਧ, ਦਹੀਂ, ਆਈਸ ਕਰੀਮ ਤੇ ਹੋਰ ਨਰਮ ਚੀਜ਼ਾਂ ਖਾ ਲੈਂਦਾ; ਪਰ ਕਰੜੀਆਂ ਸਬਜ਼ੀਆਂ ਮੈਂ ਨਹੀਂ ਖਾ ਸਕਦਾ ਸਾਂ ਕਿਉਂਕਿ ਮੇਰੀ ਬਣਾਉਟੀ ਦੰਦਾਵਲੀ ਹੁਣ ਫਿੱਟ ਨਹੀਂ ਸੀ ਰਹੀਮੇਰਾ ਭਾਰ ਚਾਲੀ ਪੌਂਡ ਘਟ ਗਿਆ ਸੀ

ਇੱਕ ਦਿਨ ਡਾਕਟਰ ਕੇ ਆਈ ਤੇ ਬੋਲੀ, “ਤੇਰੇ ਸਰੀਰ ਵਿਚ ਸੋਡੀਅਮ ਲੋੜ ਤੋਂ ਘੱਟ ਹੈਤੇਰਾ ਵਜ਼ਨ ਵੀ ਘਟ ਗਿਆ ਹੈਮੈਨੂੰ ਕਿਚਨ ਵਾਲਿਆਂ ਨੇ ਦੱਸਿਆ ਕਿ ਤੇਰੀ ਥਾਲੀ ਭਰੀ ਭਰਾਈ ਮੁੜ ਜਾਂਦੀ ਹੈਕੀ ਗੱਲ ਹੈ?”

“ਮੇਰਾ ਮੂੰਹ ਜਮ੍ਹਾ ਈ ਬੋੜਾ ਹੋ ਗਿਐਸਖ਼ਤ ਚੀਜ਼ਾਂ ਮੈਂ ਖਾ ਨਹੀਂ ਸਕਦਾਜੋ ਹੋ ਸਕਦਾ ਹੈ ਮੈਂ ਖਾ ਲੈਂਦਾ ਹਾਂ

“ਸੋਡੀਅਮ ਠੀਕ ਕਰਨ ਲਈ ਤੈਨੂੰ ਲੂਣ ਵਾਲੀਆਂ ਚੀਜ਼ਾਂ ਵਧੇਰੇ ਖਾਣੀਆਂ ਚਾਹੀਦੀਆਂ ਹਨਪਾਣੀ ਘੱਟ ਪੀਣਾ ਪਵੇਗਾ, ਚੌਵੀ ਘੰਟੇ ਵਿਚ ਸਿਰਫ਼ ਡੇਢ ਲਿਟਰ"

“ਪਰ ਮੇਰਾ ਤਾਂ ਬਲੱਡ ਪਰੈਸ਼ਰ ਹਾਈ ਹੈਲੂਣ ਨਾਲ ਉਹ ਹੋਰ ਵਧ ਜਾਏਗਾ

“ਮੈਂ ਜਾਣਦੀ ਹਾਂਦਵਾਈਆਂ ਦਾ ਇਹ ਦੁਸ਼ਟ-ਚੱਕਰ ਹੈਇਕ ਗੱਲ ਠੀਕ ਕਰੋਕਿਧਰੇ ਹੋਰ ਨੁਕਸ ਪੈ ਜਾਂਦਾ ਹੈਪਰ ਤੇਰੀ ਸੋਡੀਅਮ ਤਾਂ ਠੀਕ ਕਰਨੀ ਹੀ ਪਵੇਗੀਤੂੰ ਕੋਈ ਬਦਲਵੀਂ ਖ਼ੁਰਾਕ ਖਾ ਕੇ ਦੇਖਮੈਂ ਜਾਣਦੀ ਹਾਂ ਕਿ ਹਸਪਤਾਲ ਦਾ ਖਾਣਾ ਬਹੁਤ ਹੀ ਬੇਰਸ ਹੁੰਦਾ ਹੈਤੂੰ ਘਰੋਂ ਕੁਝ ਮੰਗਵਾ ਲਿਆ ਕਰ"

“ਠੀਕ ਹੈਧੰਨਵਾਦ

ਇਹ ਗੱਲਾਂ ਕਰਦੀ ਡਾ. ਕੇ ਸਾਰਾ ਸਮਾਂ ਮੁਸਕਰਾਉਂਦੀ ਰਹੀਉਹ ਲੰਮੀ ਝੰਮੀ ਸੋਹਣੀ ਹੈਗੋਰਾ ਨਿਛੋਹ ਰੰਗ ਖ਼ੂਬਸੂਰਤ ਪਰ ਸਰੀਰ ਖਾਸੇ ਮੋਟੇ ਅੰਗ ਦਾਮੇਰੇ ਨਾਲ ਗੱਲਾਂ ਕਰਨ ਸਮੇਂ ਉਹ ਵਾਰ-ਵਾਰ ਆਪਣੇ ਬਲਾਊਜ਼ ਨੂੰ ਹੇਠਾਂ ਖਿੱਚਦੀ ਅਤੇ ਆਪਣੀ ਪੈਂਟ ਨੂੰ ਉੱਤੇ ਚੁੱਕਦੀ ਰਹੀ

“ਤੇਰੀ ਸੋਡੀਅਮ ਠੀਕ ਕਰਨ ਲਈ ਮੈਂ ਤੈਨੂੰ ਨਵੀਂ ਦਵਾਈ ਵੀ ਦੇਵਾਂਗੀ

ਡਾ. ਕੇ ਚਲੀ ਗਈਮੈਂ ਸੋਚਣ ਲੱਗਿਆ, “ਡਾ. ਕੇ ਤਾਂ ਡਾਕਟਰ ਹੈ, ਲੋਕਾਂ ਦੀ ਸਿਹਤ ਠੀਕ ਕਰਦੀ ਹੈਮੋਟਾਪਾ ਘਟਾਉਣ ਲਈ ਲੋਕਾਂ ਨੂੰ ਸਲਾਹਾਂ ਦਿੰਦੀ ਹੋਵੇਗੀ, ਪਰ ਇਹ ਆਪ?”

ਮੇਰੀ ਨਰਸ ਆਈ ਅਤੇ ਮੇਰੇ ਪਾਣੀ ਦਾ ਜੱਗ ਚੁੱਕ ਕੇ ਲੈ ਗਈਮੇਰੇ ਸਿਰਹਾਣੇ ਲੱਗੇ ਬੋਰਡ ’ਤੇ ਲਿਖ ਦਿੱਤਾ ਗਿਆ-ਚੌਵੀ ਘੰਟੇ ਵਿਚ ਸਿਰਫ਼ ਡੇਢ ਲਿਟਰ ਪਾਣੀਨਰਸ ਜੱਗ ਅੱਧਾ ਭਰ ਕੇ ਮੇਰੇ ਕੋਲ ਰੱਖ ਗਈਮੇਰਾ ਮੂੰਹ ਸੁੱਕਣ ਲੱਗਿਆਮੈਂ ਜੱਗ ’ਚੋਂ ਥੋੜ੍ਹਾ ਜਿਹਾ ਪਾਣੀ ਪਾ ਕੇ ਪੀਤਾ ਅਤੇ ਪਾਣੀ ਵੱਲ ਹਸਰਤ ਭਰੀ ਨਜ਼ਰ ਨਾਲ ਦੇਖਿਆ

ਮੈਂ ਲੂਣ ਵਧੇਰੇ ਖਾਣ ਲੱਗਿਆਮੈਨੂੰ ਵਧੇਰੇ ਪਿਆਸ ਲੱਗਣ ਲੱਗੀਮੈਂ ਨਰਸ ਨੂੰ ਆਪਣੀ ਮੁਸ਼ਕਿਲ ਦੱਸੀ, ਤਾਂ ਉਹ ਡੰਡੀ ਵਾਲਾ ਨਿੱਕਾ ਜਿਹਾ ਸਪੰਜ ਮੈਨੂੰ ਦੇ ਗਈ ਤੇ ਬੋਲੀ, “ਪਾਣੀ ਵਿਚ ਡਬੋ ਕੇ ਇਸ ਨਾਲ ਮੂੰਹ ਰਤਾ ਗਿੱਲਾ ਕਰ ਲਿਆ ਕਰਤੈਨੂੰ ਪਾਣੀ ਬੰਨ੍ਹਵਾਂ ਹੀ ਮਿਲੇਗਾਮੈਂ ਸੋਚਿਆ, “ਕਿਤੇ ਇਕ ਮੁਸੀਬਤ ਹੈ? ! ਮੈਨੂੰ ਹਜ਼ਰਤ ਮੁਹੰਮਦ ਸਾਹਿਬ ਦਾ ਦੋਹਤਾ ਇਮਾਮ ਹੁਸੈਨ ਯਾਦ ਆਇਆ, ਜਿਹਨੂੰ ਤਿੰਨ ਦਿਨ ਪਿਆਸਾ ਰੱਖਿਆ ਗਿਆ ਤੇ ਫਿਰ ਕਤਲ ਕਰ ਦਿੱਤਾ ਗਿਆ ਸੀਮੇਰੇ ਲਈ ਹਸਪਤਾਲ ਹੀ ਕਰਬਲਾ ਬਣ ਗਿਆ ਸੀਮੈਂ ਅੱਠ ਹਫ਼ਤੇ ਪਾਣੀ ਲਈ ਤਰਸਦਾ ਰਿਹਾਇਕ ਦਿਨ ਮੇਰਾ ਪਾਣੀ ਥੋੜ੍ਹਾ ਰਹਿ ਗਿਆਮੇਰਾ ਪੁੱਤਰ ਰਵੀ ਮੈਨੂੰ ਮਿਲਣ ਆਇਆਜਦ ਨਰਸ ਕਿਸੇ ਹੋਰ ਕਮਰੇ ਵੱਲ ਗਈ, ਤਾਂ ਮੈਂ ਰਵੀ ਨੂੰ ਕਿਹਾ, “ਮੇਰੇ ਜੱਗ ਵਿਚ ਥੋੜ੍ਹਾ ਹੋਰ ਪਾਣੀ ਪਾ ਲਿਆਉਹ ਲੈ ਆਇਆਫਿਰ ਮੈਂ ਸੋਚਿਆ, “ਮੇਰੇ ਤਾਂ ਪਿਸ਼ਾਬ ਵਾਲੀ ਨਾਲੀ ਅਤੇ ਥੈਲੀ ਲੱਗੀ ਹੋਈ ਹੈਜਦ ਨਰਸ ਥੈਲੀ ਵਾਲਾ ਪਿਸ਼ਾਬ ਮਿਣੇਗੀ ਤਾਂ ਮੇਰੀ ਚੋਰੀ ਫੜੀ ਜਾਵੇਗੀਮੈਂ ਅਜਬ ਦੁਬਿਧਾ ਵਿਚ ਅੱਠ ਹਫ਼ਤੇ ਪਾਣੀ ਨੂੰ ਤਰਸਦਾ ਰਿਹਾ, ਪਰ ਮੇਰੀ ਸੋਡੀਅਮ ਨਾ ਵਧੀ, ਤਾਂ ਡਾਕਟਰ ਹਾਰ ਕੇ ਕਹਿਣ ਲੱਗੀ, “ਤੇਰੀ ਸੋਡੀਅਮ ਦੀ ਪੱਧਰ ਸ਼ਾਇਦ ਪੱਕੀ ਹੀ ਨੀਵੀਂ ਹੈ, ਮੈਂ ਪਾਣੀ ਦੀ ਪਾਬੰਦੀ ਤੇਰੇ ਤੋਂ ਚੁੱਕ ਰਹੀ ਹਾਂ

ਮੇਰਾ ਜੱਗ ਨਰਸ ਨੇ ਫਿਰ ਵੀ ਨਾ ਭਰਿਆਮੈਂ ਉਹਨੂੰ ਪਾਣੀ ਹੋਰ ਲਿਆਉਣ ਲਈ ਕਿਹਾ ਤਾਂ ਉਹ ਬੋਲੀ, “ਤੈਨੂੰ ਹੋਰ ਪਾਣੀ ਨਹੀਂ ਮਿਲ ਸਕਦਾ

ਨਰਸ ਨੂੰ ਇਤਬਾਰ ਨਾ ਆਇਆਉਹਨੇ ਬਾਹਰ ਜਾ ਕੇ ਮੇਰਾ ਚਾਰਟ ਚੈੱਕ ਕੀਤਾ ਅਤੇ ਮੇਰਾ ਜੱਗ ਪੂਰਾ ਭਰ ਗਈਮੈਂ ਰੱਜ ਕੇ ਪਾਣੀ ਪੀਤਾ ਅਤੇ ਲੰਮਾ ਪੈ ਗਿਆਦੋ ਤਿੰਨ ਦਿਨਾਂ ਪਿਛੋਂ ਮੈਂ ਮਹਿਸੂਸ ਕੀਤਾ ਕਿ ਹੁਣ ਮੈਨੂੰ ਪਿਆਸ ਹੀ ਘੱਟ ਲੱਗਦੀ ਹੈ, ਮੇਰਾ ਮੂੰਹ ਨਹੀਂ ਸੁੱਕਦਾਮੈਂ ਆਪਣੀ ਖ਼ੁਰਾਕ ਬਾਰੇ ਆਪਣੇ ਬੱਚਿਆਂ ਨਾਲ ਗੱਲ ਕੀਤੀ ਉਹ ਕਹਿਣ ਲੱਗੇ, ਇਹ ਤਾਂ ਬਹੁਤ ਚੰਗੀ ਗੱਲ ਹੈ, ਇਸ ਨਾਲ ਤੁਸੀਂ ਛੇਤੀ ਤੰਦਰੁਸਤ ਹੋ ਜਾਵੋਗੇ

ਸਬਜ਼ੀਆਂ, ਮੀਟ ਦੀ ਤਰੀ, ਮੂਲੀ ਤੇ ਗੋਭੀ ਤੇ ਵੇੜ੍ਹਵੇਂ ਪਰਾਉਂਠੇ, ਰੈਤਾ, ਦਾਲਾਂ, ਦਹੀਂ, ਅਚਾਰ, ਫੁਲਕੇ, ਖੀਰ, ਸੇਵੀਆਂ ਆਉਣ ਲੱਗੀਆਂਮੈਂ ਸੁਆਦ ਨਾਲ ਜਦ ਜੀਅ ਕਰਦਾ ਓਦੋਂ ਖਾਂਦਾਮੇਰੀ ਗਿਆਰਾਂ ਵਜੇ ਲੰਚ ’ਤੇ ਸਾਢੇ ਚਾਰ ਵਜੇ ਸ਼ਾਮ ਦੀ ਰੋਟੀ ਖਾਣ ਦੀ ਮਜਬੂਰੀ ਖ਼ਤਮ ਹੋ ਗਈਰਾਤ ਨੂੰ ਸੌਣ ਲੱਗਿਆਂ, ਜੇ ਮੈਨੂੰ ਭੁੱਖ ਹੁੰਦੀ ਤਾਂ ਖਾਣਾ ਮਾਈਕਰੋਵੇਵ ਵਿਚ ਗਰਮ ਕਰਕੇ ਖਾ ਲੈਂਦਾਘਰ ਦਾ ਖਾਣਾ ਖਾਣਾ ਨਾਲ ਮੇਰਾ ਭਾਰ ਘਟਣੋਂ ਹਟ ਗਿਆਮੇਰੀ ਸੋਡੀਅਮ ਦੀ ਪੱਧਰ ਵੀ ਰਤਾ ਉੱਤੇ ਆਉਣ ਲੱਗੀ, ਪਰ ਠੀਕ ਪੱਧਰ ਉੱਤੇ ਕਦੇ ਨਾ ਆਈ

ਆਈਸੋਲੇਸ਼ਨ ਵਾਰਡ ਦੇ ਕਮਰੇ ਦੀ ਬਾਰੀ ਵਿੱਚੋਂ ਮੈਨੂੰ ਅਸਮਾਨ ਦਿਸਦਾ; ਦੂਰ ਕਿਸੇ ਉੱਚੀ ਸੜਕ ਦੇ ਕੰਢੇ ਲੱਗੇ ਲੰਮੇ ਦਰੱਖ਼ਤਾਂ ਦੀ ਕਤਾਰ ਦਿਸਦੀਇਹ ਨਜ਼ਾਰਾ ਮੈਨੂੰ ਚੰਗਾ ਲੱਗਦਾ ਪਰ ਇੱਕੋ ਤਸਵੀਰ ਕੋਈ ਕਿੰਨਾ ਕੁ ਚਿਰ ਦੇਖ ਸਕਦਾ ਹੈ! ਮੇਰੀ ਇਕੱਲ ਮੇਰੇ ਮਨ ਵਿਚ ਰੜਕਦੀ

ਜਦੋਂ ਮੇਰੀ ਰੂਹ ਰਤਾ ਕੁ ਤਕੜੀ ਹੋਈ ਤਾਂ ਮੈਂ ਘਰੋਂ ਰੇਡੀਓ-ਟੇਪ ਰੀਕਾਰਡਰ ਮੰਗਵਾ ਲਿਆਮੈਂ ਕਦੇ ਖ਼ਬਰਾਂ ਸੁਣ ਲੈਂਦਾ, ਕਦੇ ਕੋਈ ਪੰਜਾਬੀ ਰੇਡੀਓ ਸਟੇਸ਼ਨ ਲਾ ਲੈਂਦਾਕਦੇ ਗ਼ਜ਼ਲਾਂ ਦੀ ਟੇਪ ਲਾ ਲੈਂਦਾਚੰਗਾ ਸੰਗੀਤ ਅਤੇ ਚੰਗੇ ਸ਼ੇਅਰ ਸੁਣਨ ਨਾਲ ਮੇਰੇ ਦਿਨ ਰਤਾ ਕੁ ਸੌਖੇ ਲੰਘਣ ਲੱਗੇਫੇਰ ਵੀ ਕਦੇ ਮੈਂ ਉਦਾਸ ਹੋ ਜਾਂਦਾ, ਨਿਰਾਸ਼ਾ ਦਾ ਬੁੱਲਾ ਆਉਂਦਾਮੈਂ ਆਪਣੀ ਬੇਧਿਆਨੀ ਕਾਰਨ ਜ਼ਖ਼ਮੀ ਹੋ ਕੇ, ਏਡੀ ਬੀਮਾਰੀ ਸਹੇੜ ਲੈਣ ਲਈ ਆਪਣੇ ਆਪ ਨੂੰ ਕੋਸਦਾ, ਪਛਤਾਉਂਦਾਫਿਰ ਸੋਚਦਾ ਕਿ ਜੋ ਹੋ ਗਿਆ ਹੈ, ਉਸ ਨੂੰ ਮੈਂ ਬਦਲ ਨਹੀਂ ਸਕਦਾ

ਮੈਂ ਆਪਣੇ ਕਮਰੇ ਵਿਚ ਆਪਣਾ ਫ਼ੋਨ ਲਗਵਾ ਲਿਆ, ਪਰ ਮੈਨੂੰ ਫ਼ੋਨ ਚੁੱਕਣ ਸਮੇਂ ਪੀੜ ਹੁੰਦੀਜੇ ਫ਼ੋਨ ਰਤਾ ਪਰੇ ਪਿਆ ਹੋਵੇ, ਤਾਂ ਮੈਂ ਉਸ ਤਕ ਪਹੁੰਚਣ ਜੋਗਾ ਨਹੀਂ ਸਾਂਫ਼ੋਨ ਕਰਕੇ ਮੇਰਾ ਨਾਤਾ, ਬਾਹਰਲੀ ਦੁਨੀਆ ਨਾਲ ਰਤਾ ਕੁ ਜੁੜ ਗਿਆ

ਇਕ ਦਿਨ ਮੈਂ ਆਪਣੇ ਕਵੀ-ਮਿੱਤਰ ਨਦੀਮ ਪਰਮਾਰ ਨੂੰ ਆਪਣੀ ਹਾਲਤ ਦੱਸ ਦਿੱਤੀ ਅਤੇ ਬੇਨਤੀ ਕੀਤੀ ਕਿ ਉਹ ਲੇਖਕ-ਮੰਚ ਦੇ ਮਿੱਤਰਾਂ ਨੂੰ ਮੇਰੀ ਬੀਮਾਰੀ ਅਤੇ ਅਜੋਕੀ ਹਾਲਤ ਬਾਰੇ ਦੱਸ ਦੇਵੇ; ਨਾਲ ਹੀ ਸਲਾਹ ਦਿੱਤੀ ਕਿ ਲੇਖਕ-ਮਿੱਤਰ ਮੇਰੀ ਖ਼ਬਰ-ਸਾਰ ਲੈਣ ਹਸਪਤਾਲ ਨਾ ਆਉਣ; ਕਿਉਂਕਿ ਮੈਂ ਆਈਸੋਲੇਸ਼ਨ-ਵਾਰਡ ਵਿਚ ਹਾਂ

ਪੰਜਾਬੋਂ ਸੈਰ ਕਰਨ ਆਏ ਤੇ ਵੈਨਕੂਵਰ ਦੇ ਪੰਜਾਬੀ ਲਿਖਾਰੀ ਮਿੱਤਰ ਮੇਰੀ ਖ਼ਬਰ ਲੈਣ ਆਉਣ ਲੱਗੇਇਹਨਾਂ ਸਾਰਿਆਂ ਦੀਆਂ ਮਿਲਣੀਆਂ ਨੇ ਮੈਨੂੰ ਸਾਹਿਤ-ਜਗਤ ਨਾਲ ਜੋੜੀ ਰੱਖਿਆਇਕ ਦਿਨ ਨਰਿੰਦਰ ਭਾਗੀ ਮੇਰੇ ਲਈ ਭਾਰਤੀ ਸ਼ਾਸਤਰੀ ਸੰਗੀਤ ਦੀਆਂ ਦੋ ਟੇਪਾਂ ਲਿਆਏ, ਜੋ ਮੈਂ ਅਨੇਕਾਂ ਵਾਰ ਸੁਣੀਆਂ ਤੇ ਮਾਣੀਆਂ

ਕਦੇ-ਕਦੇ ਰਾਮਪੁਰ-ਵਾਸੀ ਮੈਨੂੰ ਮਿਲਣ ਆਉਂਦੇ ਜਾਂ ਫ਼ੋਨ ਕਰਦੇ ਤਾਂ ਅਸੀਂ ਰਾਮਪੁਰ ਦੀਆਂ, ਲਿਖਾਰੀ ਸਭਾ ਰਾਮਪੁਰ ਦੀਆਂ, ਰਾਮਪੁਰ ਨਾਲ ਖਹਿ ਕੇ ਵਗਦੀ ਨਹਿਰ ਸਰਹੰਦ ਦੀਆਂ, ਪਿੰਡ ਦੇ ਸਾਧਾਂ ਦੇ ਰੰਗੀਨ ਜੀਵਨ ਦੀਆਂ ਗੱਲਾਂ ਕਰਦੇਮਨ ਲੰਘੇ ਸਮੇਂ ਦੀਆਂ ਗੱਲਾਂ ਕਰ ਕੇ ਜੀਵਨ ਦੀਆਂ ਅਨੇਕ ਘੜੀਆਂ ਮੁੜ ਕੇ ਜਿਊਂਦਾ ਰਿਹਾਇਸ ਨਾਲ ਮੈਂ ਆਪਣੀ ਉਮਰ ਦੇ ਅਨੇਕਾਂ ਪੜਾਅ ਮੁੜ ਕੇ ਹੰਢਾਉਂਦਾ ਰਿਹਾ

ਇਕ ਦਿਨ ਇਕ ਗੋਰੀ ਨਰਸ ਮੇਰਾ ਬਲੱਡ ਪ੍ਰੈਸ਼ਰ ਆਦਿ ਚੈੱਕ ਕਰਨ ਆਈ ਅਤੇ ਆਪਣਾ ਕੰਮ ਮੁਕਾ ਦੇ ਬੋਲੀ, “ਮਿਸਟਰ ਰਾਮਪੁਰੀ! ਤੁਸੀਂ ਕਿਹੜੇ ਦੇਸ਼ ਵਿਚ ਜਨਮੇ ਸੀ

“ਇੰਡੀਆ

“ਇੰਡੀਆ ਦੇ ਕਿਹੜੇ ਸੂਬੇ ਵਿਚ?”

“ਪੰਜਾਬ ਵਿਚ

“ਮੈਂ ਪੰਜਾਬੀ ਪੜ੍ਹ ਰਹੀ ਹਾਂ

“ਕਿੱਥੇ?”

“ਯੂਨੀਵਰਸਿਟੀ ਆਫ਼ ਬ੍ਰਿਟਿਸ਼-ਕੋਲੰਬੀਆ ਵਿਚ

“ਤੂੰ ਰਹਿੰਦੀ ਕਿਹੜੇ ਕਸਬੇ ਵਿਚ ਹੈਂ?”

“ਮੈਪਲ-ਰਿੱਜ ਵਿਚ

“ਤੇਰੇ ਕਸਬੇ ਤੋਂ ਯੂ.ਬੀ.ਸੀ. ਤਾਂ ਚਾਲੀ ਮੀਲ ਦੂਰ ਹੈਪੰਜਾਬੀ ਪੜ੍ਹਨ ਲਈ ਤੈਨੂੰ ਬਹੁਤ ਲੰਮਾ ਸਫ਼ਰ ਕਰਨਾ ਪੈਂਦਾ ਹੈ, ਆਉਣ-ਜਾਣ ਅੱਸੀ ਮੀਲ

“ਫੇਰ ਕੀ ਹੋਇਆ? ਮੈਨੂੰ ਇਹ ਪੈਂਡਾ ਲੰਮਾ ਨਹੀਂ ਲੱਗਦਾ

“ਤੂੰ ਪੰਜਾਬੀ ਕਿਉਂ ਪੜ੍ਹ ਰਹੀ ਹੈਂ?”

“ਮੇਰਾ ਬੁਆਇ ਫਰੈਂਡ ਪੰਜਾਬੀ ਸਿੱਖ ਹੈ

“ਤੁਹਾਡਾ ਮੇਲ-ਜੋਲ ਕਿੰਨੇ ਚਿਰ ਤੋਂ ਚੱਲ ਰਿਹਾ ਹੈ?”

“ਅੱਠ ਸਾਲ ਤੋਂ

“ਵਿਆਹ ਨਹੀਂ ਕਰਵਾਇਆ?”

“ਉਹਦੇ ਮਾਪੇ ਨਹੀਂ ਮੰਨਦੇਉਹ ਤਾਂ ਮੇਰਾ ਮੂੰਹ ਦੇਖਣ ਨੂੰ ਵੀ ਤਿਆਰ ਨਹੀਂ

“ਕਿਉਂ?”

“ਕਿਉਂਕਿ ਮੈਂ ਬਰਮਿੰਘਮ ਇੰਗਲੈਂਡ ਦੀ ਜੰਮੀ ਚਿੱਟੀ ਕੁੜੀ ਹਾਂ

“ਕੀ ਉਹਦੇ ਮਾਪੇ ਅਨਪੜ੍ਹ ਹਨ?”

“ਨਹੀਂ! ਉਹ ਤਾਂ ਯੂਨੀਵਰਸਿਟੀ ਡਿਗਰੀਆਂ ਵਾਲੇ ਹਨ

ਮੈਨੂੰ ਬੜੀ ਨਮੋਸ਼ੀ ਮਹਿਸੂਸ ਹੋਈਮੈਂ ਘੜੀ ਕੁ ਲਈ ਬੌਂਦਲ ਗਿਆਫਿਰ ਮੈਂ ਆਪਣੇ ਆਪ ਨੂੰ ਸਾਂਭਿਆ ਤੇ ਕਿਹਾ, “ਡਟੇ ਰਹੋਅਖ਼ੀਰ ਵਿਚ ਜਿੱਤ ਤੁਹਾਡੀ ਹੋਵੇਗੀ!”

“ਮੈਨੂੰ ਪਤੈ ਉਹਨੇ ਘੜੀ ਕੁ ਮੇਰੇ ਵੱਲ ਇਕ-ਟਕ ਦੇਖਿਆ ਤੇ ਬੋਲੀ, “ਧੰਨਵਾਦ

ਸਾਡੇ ਭਾਈਚਾਰੇ ਦੇ ਕੁਝ ਹਿੱਸੇ ਦਾ ਪੁੱਠਾ-ਨਸਲਵਾਦ ਕਿੰਨਾ ਚਿਰ ਮੇਰੇ ਮਨ ਨੂੰ ਦੁੱਖ ਦਿੰਦਾ ਰਿਹਾ

ਕਸਰਤ ਮਾਹਿਰ ਐਲੀਸਨ ਨੇ ਇਕ ਦਿਨ ਮੈਨੂੰ ਸਹਾਰਾ ਦੇ ਕੇ ਬਿਠਾਇਆ ਅਤੇ ਮੰਜੇ ਦੇ ਸੱਜੇ ਪਾਸੇ ਲੱਤਾਂ ਲਮਕਾਉਣ ਲਈ ਕਿਹਾਆਪਣੀ ਸੱਜੀ ਲੱਤ ਮੈਂ ਸੌਖ ਨਾਲ ਸੱਜੇ ਪਾਸੇ ਲਮਕਾ ਲਈ; ਜਦ ਖੱਬੀ ਲੱਤ ਖਿਸਕਾ ਕੇ ਹੇਠਾਂ ਲਮਕਾਉਣ ਲੱਗਾ; ਤਾਂ ਤਿੱਖਾ ਦਰਦ ਹੋਇਆ, ਪਰ ਫਿਰ ਵੀ ਮੈਂ ਦੋਵੇਂ ਲੱਤਾਂ ਲਮਕਾ ਕੇ ਬੈਠਾ ਰਿਹਾਐਲੀਸਨ ਬੋਲੀ, “ਵਾਹ ਬਈ ਵਾਹ, ਬਹੁਤ ਅੱਛੇ! ਹਰ ਰੋਜ਼ ਦੋਨੋਂ ਵੇਲੇ ਇੰਝ ਹੀ ਕਰਿਆ ਕਰਇਸ ਨਾਲ ਤੇਰਾ ਖੱਬਾ ਗੋਡਾ ਰਤਾ ਵਧੇਰੇ ਮੁੜਨ ਲੱਗ ਜਾਏਗਾ, ਇਹ ਬਹੁਤ ਜ਼ਰੂਰੀ ਹੈ

ਕੁਝ ਦਿਨ ਪਿੱਛੋਂ ਐਲੀਸਨ ਨੇ ਕਿਹਾ, “ਲੱਤਾਂ ਸੱਜੇ ਲਮਕਾ ਅਤੇ ਫਰਸ਼ ਉੱਤੇ ਖੜ੍ਹਾ ਹੋ ਉਹਨੇ ਮੇਰੇ ਲੱਕ ਦੁਆਲੇ ਪੇਟੀ ਕਸ ਕੇ ਬੰਨ੍ਹੀ, ਫਿਰ ਮੈਨੂੰ ਪੇਟੀ ਖਿੱਚ ਕੇ ਸਹਾਰਾ ਦਿੱਤਾਮੈਂ ਖੜ੍ਹਨ ਦੀ ਕੋਸ਼ਿਸ਼ ਕੀਤੀ ਪਰ ਖੱਬੀ ਲੱਤ ਵਿਚ ਤੇਜ਼ ਦਰਦ ਕਾਰਨ, ਧੜੰਮ ਕਰਦਾ ਮੰਜੇ ’ਤੇ ਡਿੱਗ ਪਿਆਦੋ ਕੁ ਦਿਨਾਂ ਵਿਚ ਮੈਂ ਆਪਣੇ ਪੈਰਾਂ ਉੱਤੇ ਖੜ੍ਹਨ ਵਿਚ ਕਾਮਯਾਬ ਹੋ ਗਿਆਫਿਰ ਇਕ ਦਿਨ ਐਲੀਸਨ ਬੋਲੀ, “ਇਕ ਕਦਮ ਪੁੱਟ ਮੈਂ ਇਕ ਕਦਮ ਪੁੱਟਿਆ, ਪਰ ਦੂਜਾ ਕਦਮ ਨਾ ਪੁੱਟ ਸਕਿਆਮੈਂ ਕਿਹਾ, “ਮੇਰੀ ਤਾਂ ਜਾਨ ਨਿਕਲਦੀ ਹੈ ਉਸ ਨੇ ਸਹਾਰਾ ਦੇ ਕੇ ਮੈਨੂੰ ਮੰਜੇ ਉੱਤੇ ਬਿਠਾ ਦਿੱਤਾਕੁਝ ਦਿਨਾਂ ਵਿਚ ਮੈਂ ਚਾਰ ਪੰਜ ਕਦਮ ਪੁੱਟਣ ਲੱਗਾਐਲੀਸਨ ਮੈਨੂੰ ਉਤਸ਼ਾਹ ਦੇਂਦੀ, ਵੀਲ-ਚੇਅਰ ਲੈ ਕੇ ਐਨ ਮੇਰੇ ਪਿੱਛੇ ਤੁਰਦੀਥੱਕਣ ਸਾਰ ਮੈਂ ਚੇਅਰ ਉੱਤੇ ਬੈਠ ਜਾਂਦਾਉਹ ਸਹਾਰਾ ਦੇ ਕੇ ਮੈਨੂੰ ਮੰਜੇ ਉੱਤੇ ਲੰਮਾ ਪਾ ਦਿੰਦੀਮੈਂ ਸੋਚਿਆ ਮੇਰਾ ਹਾਲ ਤਾਂ ਨਿੱਕੜੇ ਬੱਚੇ ਵਰਗਾ ਹੈ, ਜੋ ਮਸਾਂ-ਮਸਾਂ, ਪਹਿਲਾਂ ਬੈਠਣਾ, ਫਿਰ ਰੁੜ੍ਹਨਾ ਅਤੇ ਫਿਰ ਤੁਰਨਾ ਸਿੱਖਦਾ ਹੈਮੇਰੀ ਦੋਹਤੀ ਦੀ ਹਾਨਣ ਐਲੀਸਨ ਮਾਂ ਵਾਂਗ, ਮੈਨੂੰ ਹੁਣ ਬੁੱਢੇ ਵਾਰੇ ਮੁੜਕੇ ਤੁਰਨਾ ਸਿਖਾ ਰਹੀ ਹੈ ਅਤੇ ਮੈਂ, ਬੁਢਾਪੇ ਵਿਚ ਆਪਣਾ ਬਚਪਨ ਮੁੜ ਕੇ ਜਿਉਂ ਰਿਹਾ ਹਾਂ

ਮੈਨੂੰ ਰਾਇਲ ਕੋਲੰਬੀਅਨ ਹਸਪਤਾਲ ਵਿਚ ਦਾਖ਼ਿਲ ਹੋਏ ਨੂੰ ਢਾਈ ਮਹੀਨੇ ਹੋ ਗਏ ਸਨਇਕ ਦਿਨ ਮੇਰੀ ਨਰਸ ਨੇ ਮੈਨੂੰ ਦੱਸਿਆ, “ਕੱਲ੍ਹ ਨੂੰ ਤੈਨੂੰ, ਤੇਰੀ ਬਾਕੀ ਰੋਗ-ਮੁਕਤੀ ਲਈ ਕੁਈਨਜ਼ ਪਾਰਕ ਕੇਅਰ ਹੋਮ ਹਸਪਤਾਲ ਵਿਚ ਬਦਲ ਦਿੱਤਾ ਜਾਏਗਾ ਮੈਨੂੰ ਝਟਕਾ ਲੱਗਾ: ਜੋ ਸਬੰਧ ਮੈਂ, ਹੌਲੀ-ਹੌਲੀ, ਇਸ ਹਸਪਤਾਲ ਦੇ ਡਾਕਟਰਾਂ ਤੇ ਨਰਸਾਂ ਨਾਲ ਬਣਾਏ ਹਨ, ਉਹਨਾਂ ਤੋਂ ਇਕ ਦਮ ਵਾਂਝਾ ਹੋ ਜਾਵਾਂਗਾਨਵੀਂ ਅਣਜਾਣ ਥਾਂ ਜਾਣ ਦੇ ਡਰ ਨਾਲ ਮੈਂ ਉਦਾਸ ਹੋ ਗਿਆਦੂਜੀ ਘੜੀ ਮੈਂ ਸੋਚਿਆ ਕਿ ਇਹ ਉਦਾਸੀ ਬੇਕਾਰ ਹੈ, ਜਦ ਨਵੇਂ ਹਸਪਤਾਲ ਵਿਚ ਪਹੁੰਚੇ ਤਾਂ ਦੇਖਾਂਗੇ ਕੀ ਹੁੰਦਾ ਹੈ?

ਨਵਾਂ ਹਸਪਤਾਲ ਵੀ ਮੈਨੂੰ ਠੀਕ ਲੱਗਣ ਲੱਗਾਏਸ ਵਿਚ ਮਰੀਜ਼ਾਂ ਦੀ ਕਸਰਤ ਉੱਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਸੀ

ਦੂਜੀ ਸਵੇਰ ਅੱਠ ਵਜੇ ਬਰੇਕਫ਼ਾਸਟ ਆ ਗਈਮੈਂ ਅਜੇ ਕੁਝ ਖਾ ਪੀ ਹੀ ਰਿਹਾ ਸੀ ਕਿ ਪੰਜਾਹ ਕੁ ਵਰ੍ਹਿਆਂ ਦੀ ਲੰਮੀ-ਝੰਮੀ ਸੋਹਣੀ ਔਰਤ ਆਈ ਅਤੇ ਬੋਲੀ, “ਗੁਡ ਮੌਰਨਿੰਗ! ਮੈਂ ਐਲਵੀਰਾ ਹਾਂ, ਤੁਹਾਡੀ ਫਿਜ਼ੀਓ-ਥੈਰਾਪਿਸਟ; ਮੈਂ ਤੁਹਾਨੂੰ ਚੇਤੇ ਕਰਾਉਣ ਆਈ ਹਾਂ ਕਿ ਕਸਰਤ ਕਰਨ ਦਾ ਵੇਲਾ ਸਾਢੇ ਨੌ ਵਜੇ ਸ਼ੁਰੂ ਹੁੰਦਾ ਹੈਉਸ ਤੋਂ ਪਹਿਲਾਂ ਕਸਰਤ-ਕਮਰੇ ਵਿਚ ਪਹੁੰਚਣ ਦੀ ਕਿਰਪਾ ਕਰਨੀ

ਮੈਂ ਕਿਹਾ, “ਮੇਰੇ ਤਾਂ ਖੱਬੇ ਗੋਡੇ ਦਾ ਅਪਰੇਸ਼ਨ ਹੋਇਆ ਹੈਮੈਂ ਤਾਂ ਪੈਰ ਵੀ ਜ਼ਮੀਨ ਉੱਤੇ ਨਹੀਂ ਲਾ ਸਕਦਾਸਖ਼ਤ ਦਰਦ ਹੁੰਦਾ ਹੈਮੈਨੂੰ ਆਉਣਾ ਔਖਾ ਹੈ

“ਤੈਨੂੰ ਤਾਂ ਕਸਰਤ ਕਰਨ ਦੀ ਬਹੁਤ ਲੋੜ ਹੈਨਹੀਂ ਤਾਂ ਤੇਰਾ ਗੋਡਾ ਜਾਮ ਹੋ ਜਾਏਗਾਮੈਂ ਤੇਰੇ ਲਈ ਵੀਲ੍ਹ-ਚੇਅਰ ਲੈ ਕੇ ਆਊਂਗੀਉਸ ਵਿਚ ਮੈਂ ਤੈਨੂੰ ਆਪ ਲੈ ਕੇ ਜਾਊਂਗੀ, ਸਵਾ ਨੌਂ ਵਜੇ ਤਿਆਰ ਰਹੀਂ

ਐਲਵੀਰਾ ਮਿੱਥੇ ਸਮੇਂ ਉੱਤੇ ਆ ਗਈਮੈਂ ਕਾਫ਼ੀ ਔਖ ਨਾਲ ਉੱਠਿਆ ਅਤੇ ਵੀਲ-ਚੇਅਰ ਵਿਚ ਬਹਿ ਗਿਆਉਹ ਮੈਨੂੰ ਕਸਰਤ-ਕਮਰੇ ਵਿਚ ਲੈ ਗਈ ਅਤੇ ਸਹਾਰਾ ਦੇ ਕੇ ਕੁਰਸੀ ਉੱਤੇ ਬਿਠਾ ਦਿੱਤਾਮੈਂ ਦੇਖਿਆ ਕਿ ਦਸ ਕੁ ਮਰੀਜ਼ ਪਹਿਲਾਂ ਹੀ ਆਏ ਬੈਠੇ ਸਨਮੈਂ ਆਪਣਾ ਸੱਜਾ ਹੱਥ ਲਹਿਰਾ ਕੇ ਸਾਰਿਆਂ ਨੂੰ ਸਲਾਮ ਕੀਤੀਹੌਲੀ-ਹੌਲੀ ਹੋਰ ਮਰੀਜ਼ ਵੀ ਆ ਕੇ ਬੈਠ ਗਏਮੈਂ ਦੇਖਿਆ ਕਿ ਕਈ ਮਰੀਜ਼ ਮੇਰੇ ਕੋਲੋਂ ਵੀ ਵਡੇਰੀ ਉਮਰ ਦੇ ਅਤੇ ਕਮਜ਼ੋਰ ਸਨ, ਕਈਆਂ ਦੇ ਨੱਕ ਨੂੰ ਆਕਸੀਜਨ ਦੀਆਂ ਪਾਈਪਾਂ ਲੱਗੀਆਂ ਹੋਈਆਂ ਸਨਉਹਨਾਂ ਵੱਲ ਦੇਖ ਕੇ ਮੇਰੇ ਮਨ ਦਾ ਤੌਖਲਾ ਰਤਾ ਘਟ ਗਿਆ

ਸਾਢੇ ਨੌਂ ਵੱਜ ਗਏਐਲਵੀਰਾ ਨੇ ਦੋ ਫੁੱਟ ਤੋਂ ਵੱਡੀ ਮਹਾਂ-ਗੇਂਦ ਮਰੀਜ਼ਾਂ ਦੇ ਵਿਚਕਾਰ ਲਿਆ ਸੁੱਟੀ ਅਤੇ ਰਤਾ ਕੁ ਕਿੱਕ ਮਾਰ ਕੇ ਇਕ ਮਰੀਜ਼ ਦੇ ਨੇੜੇ ਕਰ ਦਿੱਤੀਉਸ ਮਰੀਜ਼ ਨੇ ਕਿੱਕ ਮਾਰ ਕੇ ਗੇਂਦ ਦੂਜੇ ਪਾਸੇ ਰੇੜ੍ਹ ਦਿੱਤੀਕਿੱਕਾਂ ਦੀ ਵਾਛੜ ਵਿਚ ਗੇਂਦ, ਕਮਰੇ ਵਿਚ ਚਾਰੇ ਪਾਸੇ ਘੁੰਮਣ ਲੱਗੀਮਰੀਜ਼ਾਂ ਦੇ ਪੈਰ ਮਹਾਂ-ਗੇਂਦ ਨੂੰ ਉਡੀਕਣ ਲੱਗੇਖੇਡ-ਖੇਡ ਵਿਚ ਮਰੀਜ਼ਾਂ ਦੀਆਂ ਲੱਤਾਂ ਦੀ ਕਸਰਤ ਹੋਣ ਲੱਗੀਕੁਝ ਚਿਰ ਪਿੱਛੋਂ ਐਲਵੀਰਾ ਨੇ ਉਹ ਗੇਂਦ ਆਪਣੇ ਕਲਾਵੇ ਵਿਚ ਲੈ ਕੇ ਕਿਸੇ ਮਰੀਜ਼ ਨੂੰ ਫੜਾ ਦਿੱਤੀ ਤੇ ਕਿਹਾ, “ਅਗਲੇ ਦੋਸਤ ਨੂੰ ਫੜਾਓ ਲੋਕਾਂ ਦੀਆਂ ਬਾਹਾਂ ਦੀ ਕਸਰਤ ਹੋਣ ਲੱਗੀਇਸੇ ਤਰ੍ਹਾਂ ਗੇਂਦ ਨਾਲ ਮਰੀਜ਼ਾਂ ਨੂੰ ਕੁਝ ਹੋਰ ਕਸਰਤਾਂ ਕਰਵਾਈਆਂ ਗਈਆਂਫਿਰ ਐਲਵੀਰਾ ਨੇ ਸੀ.ਡੀ. ਪਲੇਅਰ ਦਾ ਬਟਨ ਦੱਬ ਦਿੱਤਾਦੱਖਣੀ ਅਮਰੀਕਾ ਦਾ ਮਧੁਰ ਸੰਗੀਤ ਫ਼ਿਜ਼ਾ ਵਿਚ ਗੂੰਜਿਆਐਲਵੀਰਾ ਸੰਗੀਤ ਦੇ ਤਾਲ ਨਾਲ ਆਪਣੀਆਂ ਬਾਹਾਂ ਖੱਬੇ ਸੱਜੇ ਹੇਠਾਂ ਉੱਤੇ ਲਹਿਰਾਉਣ ਲੱਗੀਸਾਰੇ ਮਰੀਜ਼ ਉਹਦੀ ਨਕਲ ਕਰਨ ਲੱਗੇਜਦ ਬਾਹਾਂ ਥੱਕ ਗਈਆਂ ਤਾਂ ਐਲਵੀਰਾ ਨੇ ਮੋਢਿਆਂ ਅਤੇ ਸਰੀਰ ਦੇ ਹੋਰ ਅੰਗਾਂ ਦੀਆਂ ਕਈ ਕਸਰਤਾਂ ਕਰਵਾਈਆਂਜਦੋਂ ਸੰਗੀਤ ਦਾ ਤਾਲ ਤੇਜ਼ ਹੋ ਜਾਂਦਾ, ਤਾਂ ਮਰੀਜ਼ਾਂ ਦੇ ਅੰਗ ਹੋਰ ਤੇਜ਼ੀ ਨਾਲ ਹਿੱਲਣ ਲੱਗਦੇਇਸ ਤਰ੍ਹਾਂ ਅੱਧਾ ਘੰਟਾ ਬੀਤ ਗਿਆ; ਕਲਾਸ ਦਾ ਸਮਾਂ ਮੁੱਕ ਗਿਆ, ਪਰ ਟੀਚਰ ਨੇ ਮੈਨੂੰ ਅਤੇ ਕੁਝ ਹੋਰ ਮਰੀਜ਼ਾਂ ਨੂੰ ਰੁਕਣ ਲਈ ਕਹਿ ਦਿੱਤਾਫਿਰ ਉਹ ਬਾਕੀ ਦੇ ਕੁਝ ਮਰੀਜ਼ਾਂ ਨੂੰ ਆਪ ਉਹਨਾਂ ਦੇ ਕਮਰਿਆਂ ਵਿਚ ਛੱਡ ਆਈ; ਕੁਝ ਮਰੀਜ਼ ਆਪ ਚਲੇ ਗਏ

ਐਲਵੀਰਾ ਨੇ ਮੈਨੂੰ ਕਿਹਾ, “ਤੂੰ ਇਹ ਸਥਿਰ-ਸਾਈਕਲ ਚਲਾਇਸ ਨਾਲ ਤੇਰੇ ਗੋਡੇ ਵਿਚ ਲਚਕ ਪੈਦਾ ਹੋਵੇਗੀ ਮੈਂ ਸਾਈਕਲ ਚਲਾਉਣ ਲੱਗਾ

ਕੁਝ ਚਿਰ ਸਾਈਕਲ ਚਲਾ ਕੇ ਮੇਰਾ ਗੋਡਾ ਥੱਕ ਗਿਆਉਸ ਵਿਚ ਪੀੜ ਵਧ ਗਈਮੈਨੂੰ ਜੈਨੀ ਸਾਧੂ ਯਾਦ ਆਏ, ਜੋ ਤੁਣਕਾ ਮਾਰ ਕੇ ਆਪਣੇ ਵਾਲ ਪੁੱਟਦੇ ਹੁੰਦੇ ਸਨਉਹ ਹਰ ਤੁਣਕੇ ਨਾਲ ਕਹਿੰਦੇ, “ਅਬ ਦੁਖ ਫਿਰ ਸੁੱਖ ਮੇਰਾ ਮਨ ਵੀ ਸਾਈਕਲ ਦੇ ਹਰ ਗੇੜੇ ਏਹੀ ਰਟਨ ਕਰਦਾ ਰਿਹਾਫਿਰ ਇਸ ਰਟਨ ਬਾਰੇ ਸੋਚ ਕੇ ਮੈਂ ਆਪ ਹੀ ਮੁਸਕਰਾ ਪਿਆ

ਤੀਜੇ ਪਹਿਰ ਦੇ ਸੈਸ਼ਨ ਵਿਚ ਬੈਠਣ ਉੱਠਣ ਦੀਆਂ ਅਜਿਹੀਆਂ ਕਸਰਤਾਂ ਕਰਾਈਆਂ ਜਾਂਦੀਆਂ, ਜੀਹਨਾਂ ਵਿਚ ਲੱਤਾਂ ਬਾਹਾਂ ਦੀ ਵਧੇਰੇ ਵਰਤੋਂ ਕਰਨੀ ਪਵੇ ਅਤੇ ਮਰੀਜ਼, ਖੜੋਣ ਵੇਲੇ ਆਪਣਾ ਸੰਤੁਲਨ ਕਾਇਮ ਰੱਖ ਸਕੇਮੇਰੇ ਅੰਗਾਂ ਵਿਚ ਹੌਲੀ-ਹੌਲੀ ਨਵੀਂ ਤਾਕਤ ਅਤੇ ਵਧੇਰੇ ਸੰਤੁਲਨ ਆਉਣ ਲੱਗਾ; ਮੇਰੇ ਗੋਡੇ ਦੀ ਪੀੜ ਵੀ ਰਤਾ ਰਤਾ ਘਟਣ ਲੱਗੀਇਹ ਤੀਜਾ ਸੈਸ਼ਨ ਮੁੱਕਣ ਪਿੱਛੋਂ ਮਰੀਜ਼ਾਂ ਨੂੰ ਆਈਸਕਰੀਮ ਜਾਂ ਫਲਾਂ ਦਾ ਜੂਸ ਦਿੱਤਾ ਜਾਂਦਾਹਰ ਕੋਈ ਆਪਣੀ ਮਰਜ਼ੀ ਦੀ ਚੀਜ਼ ਖਾ ਪੀ ਲੈਂਦਾ, ਕਈ ਸਿਰਫ਼ ਪਾਣੀ ਪੀਂਦੇ

ਇਕ ਦਿਨ ਤੀਜੀ ਕਲਾਸ ਖਿੰਡਣ ਪਿੱਛੋਂ ਮੈਂ ਐਲਵੀਰਾ ਨੂੰ ਪੁੱਛਿਆ, “ਤੁਸੀਂ ਕਿਸ ਦੇਸ਼ ਤੋਂ ਆਏ ਹੋ?”

“ਪੋਲੈਂਡ ਤੋਂ

“ਕਿੰਨਾ ਚਿਰ ਹੋ ਗਿਆ?”

“ਬਾਰਾਂ ਸਾਲ

“ਕਿਹੜੇ ਸ਼ਹਿਰ ਤੋਂ

“ਗਡੈਂਸਕ ਤੋਂ

“ਫਿਰ ਤਾਂ ਤੁਸੀਂ ਪੋਲੈਂਡ ਵਿਚ ਹੋਈਆਂ ਇਨਕਲਾਬੀ ਤਬਦੀਲੀਆਂ ਅੱਖੀਂ ਦੇਖੀਆਂ ਹੋਣਗੀਆਂ

“ਹਾਂ! ਮੈਂ ਬਹੁਤ ਕੁਝ ਅੱਖੀਂ ਦੇਖਿਆ ਹੈਮੈਂ ਉਸ ਚੌਕ ਦੇ ਬਹੁਤ ਨੇੜੇ ਰਹਿੰਦੀ ਸਾਂ, ਜਿਸ ਵਿਚ ਲੈਖ ਬਵੈਂਸਾ ਦੀ ਅਗਵਾਈ ਹੇਠ ਮਜ਼ਦੂਰਾਂ ਨੇ ਜਲੂਸ ਕੱਢਿਆ ਅਤੇ ਜਲਸਾ ਕੀਤਾ ਸੀਉਹ ਚੌਕ ਮੇਰੇ ਘਰ ਦੀ ਬਾਰੀ ਵਿੱਚੋਂ ਦਿਸਦਾ ਸੀ

ਸਾਡੀ ਗੱਲਬਾਤ ਤੁਰਦੀ ਤੁਰਦੀ ਪੋਲੈਂਡ ਵਿਚ ਹੋਏ ਰਾਜ-ਪਲਟੇ ਤੱਕ ਜਾ ਪਹੁੰਚੀਐਲਵੀਰਾ ਕਹਿਣ ਲੱਗੀ, “ਬਾਕੀ ਤੁਹਾਨੂੰ ਪਤਾ ਹੀ ਹੈ ਕਿ ਪੂਰਬੀ ਯੂਰਪ ਦੇ ਦੇਸ਼ਾਂ ਵਿਚ ਪਿੱਛੋਂ ਕੀ ਹੋਇਆ ਹੈ! ਉਸ ਵੱਡੀ ਤਬਦੀਲੀ ਦਾ ਮੁੱਢ ਗਡੈਂਸਕ ਵਿਚ ਬੱਝਾ ਸੀ

“ਮੈਨੂੰ ਪੂਰਬੀ ਯੂਰਪ ਦੇ ਮੁਲਕਾਂ ਵਿਚ ਬਹੁਤ ਦਿਲਚਸਪੀ ਰਹੀ ਹੈਕਦੇ ਫੇਰ ਖੁੱਲ੍ਹ ਕੇ ਗੱਲਾਂ ਕਰਾਂਗੇ

ਇਕ ਦਿਨ ਐਲਵੀਰਾ ਬੋਲੀ, “ਅੱਜ ਵੀਰਵਾਰ ਹੈਅੱਜ ਕੋਈ ਸਰੀਰਕ ਕਸਰਤ ਨਹੀਂ ਹੋਵੇਗੀਅੱਜ ਆਪਾਂ ਇਕੱਠੇ ਕੋਈ ਖੇਡ ਖੇਡਾਂਗੇਦੋ ਟੀਮਾਂ ਬਣਾ ਲਓ ਮੇਜ਼ਾਂ ਦੇ ਸੱਜੇ ਖੱਬੇ ਦੋ ਟੀਮਾਂ ਬਣ ਗਈਆਂਇਕ ਡੱਬੇ ਵਿਚ ਸੈਂਕੜੇ ਕਾਰਡ ਸਨਉਹਨਾਂ ਉੱਤੇ ਸਵਾਲ ਲਿਖੇ ਹੋਏ ਸਨ, ਜਿਹਨਾਂ ਦੇ ਵਿਸ਼ੇ ਵੱਖੋ-ਵੱਖ ਸਨਇਕ ਕਾਰਡ ਕੱਢਿਆ ਜਾਂਦਾ, ਸਵਾਲ ਪੜ੍ਹਿਆ ਜਾਂਦਾ ਅਤੇ ਐਲਵੀਰਾ ਕਹਿੰਦੀ, “ਸੱਜੇ ਪਾਸੇ ਦੀ ਟੀਮ ਜਵਾਬ ਦੇਵੇਖੱਬੇ ਪਾਸੇ ਵਾਲੇ ਬਿਲਕੁਲ ਚੁੱਪ ਰਹਿਣਖੱਬੇ ਪਾਸੇ ਦੇ ਕਈ ਲੋਕ, ਜਿਹਨਾਂ ਨੂੰ ਸਵਾਲ ਦਾ ਜਵਾਬ ਪਤਾ ਹੁੰਦਾ, ਬੋਲਣ ਲਈ ਬੇਚੈਨ ਹੁੰਦੇ; ਤਾਂ ਐਲਵੀਰਾ ਆਪਣੇ ਬੁੱਲ੍ਹ ’ਤੇ ਉਂਗਲ ਰੱਖ ਕੇ ਕਹਿੰਦੀ, “ਚੁੱਪ, ਤੁਸੀਂ ਆਪਣੀ ਵਾਰੀ ਆਉਣ ’ਤੇ ਬੋਲਣਾ

ਅਗਲੀ ਵਾਰੀ ਖੱਬੂ ਟੀਮ ਦੀ ਹੁੰਦੀਜਿਸ ਟੀਮ ਨੇ ਵਧੇਰੇ ਠੀਕ ਜਵਾਬ ਦਿੱਤੇ ਹਨ, ਉਹ ਜਿੱਤ ਜਾਂਦੀ

ਮਰੀਜ਼ਾਂ ਨੇ ਇਹ ਸਮਾਂ ਸਿਰ ਖੁਰਕਦਿਆਂ, ਸੋਚਦਿਆਂ ਮਾਣਿਆਸਮਾਂ ਬਹੁਤ ਛੇਤੀ ਬੀਤ ਗਿਆ ਜਾਪਿਆ

ਕਸਰਤ-ਕਮਰੇ ਨੂੰ ਜਾਂਦਿਆਂ ਮੈਨੂੰ ਰਾਹ ਵਿਚ ਖੜ੍ਹੀ, ਪੰਜਾਬਣ ਨਰਸ ਮਿਲੀ, ਮੈਂ ਉਸ ਦਾ ਨੇਮ-ਟੈਗ ਪੜ੍ਹਿਆ, “ਅੰਮ੍ਰਿਤਾ”ਰੁਕ ਕੇ ਮੈਂ ਕਿਹਾ, “ਸਤਿ ਸ੍ਰੀ ਅਕਾਲਬੀਬਾ! ਕੀ ਹਾਲ ਹੈ?”

“ਚੰਗਾ ਹੈ, ਅੰਕਲ! ਤੁਸੀਂ ਆਪਣੀ ਦੱਸੋ, ਕਿਵੇਂ ਹੋ?”

“ਪਹਿਲਾਂ ਨਾਲੋਂ ਚੰਗਾ ਹਾਂਬਹੁਤ ਹੌਲੀ-ਹੌਲੀ ਠੀਕ ਹੋ ਰਿਹਾ ਹਾਂਤੁਹਾਡਾ ਨਾਂ ਤਾਂ ਬੜਾ ਮਸ਼ਹੂਰ ਨਾਂ ਹੈ

“ਮੇਰੀ ਭੂਆ ਨੇ ਰੱਖਿਆ ਸੀਉਸ ਨੂੰ ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਬਹੁਤ ਪਸੰਦ ਸਨ, ਤਾਂ ਹੀ ਉਸ ਨੇ ਮੇਰਾ ਨਾਂ ਅੰਮ੍ਰਿਤਾ ਰੱਖ ਦਿੱਤਾ ਤੇ ਮੇਰੇ ਮਾਪਿਆਂ ਨੇ ਪਰਵਾਨ ਕਰ ਲਿਆ

“ਕੀ ਤੁਹਾਨੂੰ ਪਤਾ ਹੈ ਕਿ ਅੰਮ੍ਰਿਤਾ ਪ੍ਰੀਤਮ ਹੋਰੀਂ ਪਿਛਲੇ ਦਿਨੀਂ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨਉਹ ਬਹੁਤ ਲੰਮਾ ਸਮਾਂ ਬੀਮਾਰ ਰਹੇ ਸਨ

“ਸੁਣਿਆ ਸੀਆਪਣੇ ਰੇਡੀਓ ਸਟੇਸ਼ਨਾਂ ਨੇ ਅੰਮ੍ਰਿਤਾ ਜੀ ਬਾਰੇ ਕਈ ਪ੍ਰੋਗਰਾਮ ਬਰਾਡਕਾਸਟ ਕੀਤੇ ਸੀਬਹੁਤ ਅਫ਼ਸੋਸ ਹੋਇਆ ਹੈ

ਕਈ ਦਿਨਾਂ ਪਿੱਛੋਂ ਇਕ ਦਿਨ ਮੈਂ ਕਸਰਤ-ਕਲਾਸ ਮੁੱਕਣ ਮਗਰੋਂ ਆਪਣੇ ਮੰਜੇ ’ਤੇ ਲੰਮਾ ਪਿਆ ਸੋਚ ਰਿਹਾ ਸਾਂਮੈਂ ਆਪਣੇ ਦੁਆਲੇ ਪਰਦੇ ਤਾਣੇ ਹੋਏ ਸਨ ਕਿ ਕਿਸੇ ਨੇ ਪਰਦੇ ਦੀ ਕੰਨੀ ਚੁੱਕੀਇਹ ਅੰਮ੍ਰਿਤਾ ਸੀਉਹ ਮੁਸਕਰਾਈ ਤੇ ਬੋਲੀ, “ਕੀ ਹਾਲ ਹੈ ਅੰਕਲ! ਮੇਰਾ ਲੰਚ-ਬਰੇਕ ਹੈ, ਮੈਂ ਸੋਚਿਆ ਕਿ ਤੁਹਾਡੀ ਖ਼ਬਰ-ਸਾਰ ਲੈ ਕੇ ਆਵਾਂ ਅੰਮ੍ਰਿਤਾ ਮੇਰੇ ਵਾਰਡ ਵਿਚ ਕੰਮ ਨਹੀਂ ਕਰਦੀ ਸੀਮੇਰੀ ਨਰਸ ਹੋਰ ਸੀ

“ਇਹ ਤਾਂ ਤੁਸੀਂ ਬੜੀ ਮੇਹਰਬਾਨੀ ਕੀਤੀਬੈਠੋ!” ਉਹ ਮੇਰੇ ਮੰਜੇ ਦੀ ਪਿਛਾੜੀ ਬੈਠ ਗਈ ਤੇ ਬੋਲੀ, “ਮੈਨੂੰ ਇਕ ਪੰਜਾਬਣ ਨਰਸ-ਮਿੱਤਰ ਨੇ ਦੱਸਿਆ ਹੈ ਕਿ ਤੁਸੀਂ ਕਵੀ ਹੋਮੈਨੂੰ ਆਪਣੇ ਬਾਰੇ ਅਤੇ ਆਪਣੀਆਂ ਲਿਖਤਾਂ ਬਾਰੇ ਕੁਝ ਦੱਸੋ?”

ਮੈਂ ਉਸ ਨੂੰ ਆਪਣੀਆਂ ਕਿਤਾਬਾਂ ਅਤੇ ਆਪਣੇ ਬਾਰੇ ਸੰਖੇਪ ਜਿਹਾ ਵੇਰਵਾ ਦਿੱਤਾ

“ਤੁਹਾਡਾ ਪਿੰਡ ਰਾਮਪੁਰ ਓਹੀ ਹੈ ਜੀਹਨੂੰ ਲਿਖਾਰੀਆਂ ਦਾ ਪਿੰਡ ਕਹਿੰਦੇ ਹਨ? ਇਹ ਕਿੱਥੇ ਕੁ ਹੈ?”

“ਇਹ ਜ਼ਿਲ੍ਹਾ ਲੁਦੇਹਾਣਾ ਵਿਚ, ਦੋਰਾਹਾ ਮੰਡੀ ਕੋਲ ਹੈ

“ਫਿਰ ਤਾਂ ਆਪਾਂ ਗੁਆਂਢੀ ਹਾਂਮੇਰਾ ਸਹੁਰਾ ਪਿੰਡ ਚਾਵਾ-ਪਾਇਲ, ਤੁਹਾਡੇ ਪਿੰਡ ਤੋਂ ਸਿਰਫ਼ ਦਸ ਕੁ ਮੀਲ ਦੂਰ ਹੈ

“ਤੁਹਾਡਾ ਗੋਤ ਕੀ ਹੈ?”

“ਮਾਂਗਟ

“ਰਾਮਪੁਰ ਦੇ ਵਸਨੀਕਾਂ ਦੀ ਬਹੁਗਿਣਤੀ ਦਾ ਗੋਤ ਵੀ ਮਾਂਗਟ ਹੈਦੁਨੀਆ ਬਹੁਤ ਛੋਟੀ ਹੈ

“ਮੇਰੇ ਸਹੁਰਿਆਂ ਦਾ ਪਿਛਲਾ ਜੱਦੀ-ਪੁਸ਼ਤੀ ਪਿੰਡ ਦੋਰਾਹੇ ਕੋਲ ਸੀਰਾਮਪੁਰੋਂ ਸਿਰਫ਼ ਚਾਰ ਮੀਲਪਰ ਮੇਰਾ ਸਹੁਰਾ ਪਰਿਵਾਰ ਕੁਝ ਪੁਸ਼ਤਾਂ ਪਹਿਲਾਂ ਵਧੇਰੀ ਜ਼ਮੀਨ ਲੈਣ ਲਈ ਚਾਵਾ-ਪਾਇਲ ਕੋਲ ਆ ਵਸਿਆ ਸੀਮੇਰੇ ਪਤੀ ਨੇ ਮੈਨੂੰ ਇਹ ਦੱਸਿਆ ਸੀ

“ਤੁਹਾਡੇ ਪੇਕੇ ਕਿੱਥੇ ਹਨ?”

“ਬਾਘਾਪੁਰਾਣੇ

“ਤੁਸੀਂ ਤਾਂ ਸਾਰਾ ਪੰਜਾਬ ਸਾਂਭੀ ਬੈਠੋ ਹੋ, ਇਕ ਸਿਰੇ ਤੋਂ ਦੂਜੇ ਸਿਰੇ ਤਕ

“ਹੁਣ ਅਸੀਂ ਪੰਜਾਬ ਕਿੱਥੇ ਸਾਂਭਿਆ ਹੋਇਆ ਹੈ? ਹੁਣ ਤਾਂ ਪੇਕੇ ਸਹੁਰੇ ਅਮਰੀਕਾ ਕੈਨੇਡਾ ’ਚ ਹੀ ਹਨ

“ਤੁਸੀਂ ਅਮਰੀਕਾ ਵੀ ਰਹੋ ਹੋ?”

“ਹਾਂ! ਅਸਲ ‘ਚ ਸਾਡਾ ਪਰਿਵਾਰ ਪਹਿਲਾਂ ਅਮਰੀਕਾ ਆਇਆ ਸੀਓਥੇ ਹੀ ਮੇਰੇ ਦੋ ਬੱਚੇ ਜਨਮੇ, ਪਰ ਮੇਰੇ ਪਤੀ ਦੇ ਮਾਤਾ-ਪਿਤਾ ਏਥੇ ਵੈਨਕੂਵਰ ਵਿਚ ਰਹਿੰਦੇ ਹਨਮੇਰੇ ਪਤੀ ਨੇ ਕਿਹਾ, “ਜੇ ਆਪਣੇ ਬੱਚੇ ਮੇਰੇ ਮਾਤਾ-ਪਿਤਾ ਦੇ ਕੋਲ ਪਲਣ ਤਾਂ ਇਹ ਸੌਖਿਆਂ ਹੀ ਪੰਜਾਬੀ ਸਿੱਖ ਜਾਣਗੇ

“ਅੰਦਰੋਂ ਮੇਰਾ ਮਨ ਵੈਨਕੂਵਰ ਆਉਣ ਨੂੰ ਨਹੀਂ ਕਰਦਾ ਸੀਪਰ ਤੁਸੀਂ ਜਾਣਦੇ ਹੋ ਕਿ ਬੰਦੇ ਦੀ ਗੱਲ ਮੰਨਣੀ ਪੈਂਦੀ ਹੈ, ਸੋ ਤਿੰਨ ਕੁ ਸਾਲ ਪਹਿਲਾਂ ਅਸੀਂ ਵੈਨਕੂਵਰ ਆ ਗਏ ਪਰ ਮੇਰੇ ਅੱਠ ਸਾਲਾਂ ਦੀ ਉਮਰ ਦੇ ਪੁੱਤਰ ਨੂੰ ਇਹ ਅਦਲਾ-ਬਦਲੀ ਮੂਲੋਂ ਚੰਗੀ ਨਹੀਂ ਲੱਗੀਉਹ ਆਪਣੇ ਪੁਰਾਣੇ ਮਿੱਤਰਾਂ ਨੂੰ ਬਹੁਤ ਚੇਤੇ ਕਰਦਾ ਹੈ, ਉਹਨਾਂ ਦੀ ਘਾਟ ਬੁਰੀ ਤਰ੍ਹਾਂ ਮਹਿਸੂਸ ਕਰਦਾ ਹੈਉਹ ਉਦਾਸ ਰਹਿਣ ਲੱਗਾਉਹਦੀ ਉਦਾਸੀ ਨੂੰ ਪਹਿਲਾਂ ਤਾਂ ਅਸੀਂ ਮਾਮੂਲੀ ਗੱਲ ਸਮਝਦੇ ਰਹੇ, ਪਰ ਕੁਝ ਚਿਰ ਪਿੱਛੋਂ ਮੇਰਾ ਪੁੱਤਰ ਬੀਮਾਰ ਰਹਿਣ ਲੱਗਾਮੈਂ ਉਹਨੂੰ ਬੱਚਿਆਂ ਦੀ ਮਾਹਿਰ ਡਾਕਟਰ ਕੋਲ ਲੈ ਗਈਡਾਕਟਰ ਨੇ ਮੇਰੇ ਪੁੱਤਰ ਨਾਲ ਕਿੰਨਾ ਚਿਰ ਨਿੱਕੀਆਂ-ਨਿੱਕੀਆਂ ਗੱਲਾਂ ਕੀਤੀਆਂ ਅਤੇ ਕਹਿਣ ਲੱਗੀ, “ਇਹ ਬੱਚਾ ਬਹੁਤ ਕੋਮਲ-ਭਾਵੀ ਹੈਇਹ ਆਪਣੇ ਬਚਪਨ ਦੇ ਆਲੇ-ਦੁਆਲੇ ਤੋਂ ਵਿਛੜਨ ਦਾ ਦੁੱਖ ਦਿਲ ’ਤੇ ਲਾ ਬੈਠਾ ਹੈਇਸ ਨੂੰ ਤੁਹਾਡੇ ਧਿਆਨ ਦੀ ਬਹੁਤ ਲੋੜ ਹੈਤੁਸੀਂ ਇਸ ਨਾਲ ਵਧੇਰੇ ਸਮਾਂ ਗੁਜ਼ਾਰੋਇਸ ਦੇ ਹਾਣੀ ਬੱਚਿਆਂ ਨਾਲ ਇਸ ਨੂੰ ਵਧੇਰੇ ਮਿਲਾਓਮੈਂ ਦਵਾਈ ਵੀ ਲਿਖ ਦਿੰਦੀ ਹਾਂ

“ਤੁਹਾਡਾ ਪੁੱਤਰ ਹੁਣ ਕਿਵੇਂ ਹੈ?”

“ਅੱਗੇ ਨਾਲੋਂ ਰਤਾ ਠੀਕ ਹੈਉਹ ਬਹੁਤ ਹੌਲੀ-ਹੌਲੀ ਠੀਕ ਹੋ ਰਿਹਾ ਹੈਮੈਂ ਬੜੀ ਚਿੰਤਾਤੁਰ ਹਾਂਉਸ ਬਾਰੇ ਸੋਚਦੀ ਮੈਂ ਆਪ ਮਾਨਸਿਕ ਤਣਾਅ ਨਾਲ ਥੱਕ ਜਾਂਦੀ ਹਾਂਮੈਥੋਂ ਆਪਣੇ ਕੰਮ ਵੱਲ ਪੂਰਾ ਧਿਆਨ ਨਹੀਂ ਦੇ ਹੁੰਦਾਮੈਂ ਪਰਸੋਂ ਨੂੰ ਦੋ ਹਫ਼ਤੇ ਲਈ, ਤਣਾਅ ਛੁੱਟੀ (ਸਟਰੈੱਸ ਲੀਵ) ’ਤੇ ਜਾ ਰਹੀ ਹਾਂਨਰਸਾਂ ਦੀ ਸਿਫ਼ਟ ਵੀ ਬਹੁਤ ਲੰਮੀ ਹੁੰਦੀ ਹੈ: ਬਾਰਾਂ ਘੰਟੇ

ਮੈਨੂੰ ਆਪਣੇ ਦੋ ਦੋਹੇ ਯਾਦ ਆਏ:

ਦੁਖੀਏ ਨੂੰ ਦੁਖੀਆ ਮਿਲੇ, ਮਿਲਦਾ ਇਕ ਧਰਵਾਸ,

ਕੱਲਾ ਮੈਂ ਹੀ ਨਾ ਦੁਖੀ, ਭਲਾ ਏਹੇ ਅਹਿਸਾਸ

ਦੋ ਘੜੀਆਂ ਮਿੱਤਰ ਮਿਲੇ, ਤੂੰ ਹੀ ਦਰਦ ਨਾ ਫੋਲ,

ਉਹ ਵੀ ਆਪਣੀ ਪੀੜ ਦੀ ਭਰੀ ਫਿਰੇਂਦਾ ਝੋਲ

ਅੰਮ੍ਰਿਤਾ ਨੇ ਐਲਵੀਰਾ ਨੂੰ, ਮੇਰੇ ਕਵੀ ਹੋਣ ਬਾਰੇ ਦੱਸ ਦਿੱਤਾਇਕ ਦਿਨ ਐਲਵੀਰਾ ਕਹਿਣ ਲੱਗੀ, “ਤੇਰੀਆਂ ਕਿੰਨੀਆਂ ਕਿਤਾਬਾਂ ਹਨ?”

“ਤੁਸੀਂ ਇੰਟਰਨੈੱਟ ਉੱਤੇ ਗੂਗਲ ’ਤੇ ਮੇਰਾ ਨਾਂ gurcharan rampuri ਟਾਈਪ ਕਰਕੇ ਇਹ ਜਾਣਕਾਰੀ ਲੈ ਲੈਣੀ

ਦੂਜੇ ਦਿਨ ਐਲਵੀਰਾ ਬੋਲੀ, “ਇੰਟਰਨੈੱਟ ’ਤੇ ਤਾਂ ਤੂੰ ਬੜਾ ਸਜਿਆ ਧਜਿਆ ਬਿਜਨਸਮੈਨ ਲੱਗਦਾ ਹੈਂਤੂੰ ਇਕ ਦਿਨ ਆਪਣੀਆਂ ਨਜ਼ਮਾਂ ਦਾ ਅੰਗਰੇਜ਼ੀ ਤਰਜਮਾ ਕਸਰਤ-ਕਲਾਸ ਵਿਚ ਸੁਣਾ!”

“ਚੰਗਾ! ਦੇਖਾਂਗਾ!” ਮੈਨੂੰ ਆਪਣਾ ਅਜੋਕਾ ਕਮਜ਼ੋਰ ਲਟਕਿਆ ਚਿਹਰਾ ਦਿਸਿਆ

ਕੁਝ ਦਿਨਾਂ ਪਿੱਛੋਂ ਮੇਰੀ ਡਾਕ ਆਈਉਸ ਵਿਚ ਅਮਰੀਕੀ ਰਸਾਲਾ ‘ਚੈਲਸੀ’ ਦਾ ਨਵਾਂ ਅੰਕ ਆਇਆਇਤਿਫਾਕਨ ਉਸ ਰਸਾਲੇ ਵਿਚ ਮੇਰੀਆਂ ਚਾਰ ਨਜ਼ਮਾਂ ਦਾ ਅੰਗਰੇਜ਼ੀ ਅਨੁਵਾਦ ਛਪਿਆ ਸੀ

ਕੁਝ ਦਿਨਾਂ ਪਿੱਛੋਂ ਤੀਜੀ-ਕਸਰਤ ਕਲਾਸ ਮੁੱਕਣ ਉੱਤੇ, ਮੈਂ ਆਪਣੇ ਸਾਥੀ ਮਰੀਜ਼ਾਂ ਨੂੰ ਆਪਣੀਆਂ ਨਜ਼ਮਾਂ ਦਾ ਅਨੁਵਾਦ ਸੁਣਾਇਆਮਰੀਜ਼ਾਂ ਨੇ ਬੜੀ ਸਖ਼ਾਵਤ ਨਾਲ ਨਜ਼ਮਾਂ ਦੀ ਤਾਰੀਫ਼ ਕੀਤੀ

ਮੈਂ ਮਨ ਵਿਚ ਸੋਚਿਆ, ‘ਕਵੀਆ ਮੌਤ ਦੇ ਮੂੰਹ ਵਿਚ ਵੀ ਕਵਿਤਾ-ਪਾਠ ਕਰੀ ਜਾਨਾ ਏਂ!’

ਇਕ ਦਿਨ ਮੇਰਾ ਮਿੱਤਰ ਹਰਜਿੰਦਰ ਥਿੰਦ ਮੈਨੂੰ ਮਿਲਣ ਆਇਆਉਹ ਇਕ ਰੇਡੀਓ, ਟੀ.ਵੀ. ਹੋਸਟ ਹੈ, ਜਿਹਦਾ ਓਪਨ ਲਾਈਨ ਪ੍ਰੋਗਰਾਮ ਬਹੁਤ ਪਸੰਦ ਕੀਤਾ ਜਾਂਦਾ ਹੈਉਹ ‘ਲਲਕਾਰ’ ਵਾਲੇ ਪੱਤਰਕਾਰ ਜਰਨੈਲ ਸਿੰਘ ਦਾ ਪੇਂਡੂ ਹੈਉਹਦਾ ਪਿੰਡ ਰਛੀਨ, ਅਹਿਮਦਗੜ੍ਹ ਮੰਡੀ ਕੋਲ ਹੈਅਸੀਂ ਰਲ ਕੇ ‘ਅਰਸ਼ੀ’ ਨੂੰ ਯਾਦ ਕੀਤਾਫਿਰ ਮੈਂ ਆਪਣੀ ਬੀਮਾਰੀ ਬਾਰੇ ਕਿਹਾ, “ਮੈਂ ਕਈ ਮਹੀਨੇ ਤੋਂ ਬੀਮਾਰ ਤੁਰਿਆ ਆ ਰਿਹਾ ਹਾਂਡਾਕਟਰ ਮੌਤ ਦੇ ਦਰ ਤੋਂ ਮੋੜ ਕੇ ਲਿਆਏ ਹਨਏਨੇ ਲੰਮੇ ਸਮੇਂ ਵਿਚ ਇਲਾਜ ਉੱਤੇ ਮੇਰਾ ਧੇਲਾ ਨਹੀਂ ਲੱਗਿਆ, ਕੋਈ ਖ਼ਰਚ ਨਹੀਂ ਹੋਇਆਜੇ ਏਨਾ ਲੰਮਾ ਇਲਾਜ ਮੈਨੂੰ ਭਾਰਤ, ਅਮਰੀਕਾ ਜਾਂ ਕਿਸੇ ਹੋਰ ਦੇਸ਼ ਵਿਚ ਕਰਾਉਣਾ ਪੈਂਦਾ ਤਾਂ ਹੁਣ ਤਕ ਮੇਰਾ ਘਰ-ਘਾਟ ਵਿਕ ਚੁੱਕਾ ਹੁੰਦਾਸਾਡੇ ਦੇਸ਼ ਕੈਨੇਡਾ ਦਾ ਮੈਡੀਕਲ ਸਿਸਟਮ ਕਿੰਨਾ ਚੰਗਾ ਹੈ? ਮੈਂ ਇਹ ਮੁਲਕ ਛੱਡ ਕੇ ਕਿਤੇ ਹੋਰ ਜਾਣ ਨੂੰ ਤਿਆਰ ਨਹੀਂ

ਹਰਜਿੰਦਰ ਬੋਲਿਆ, “ਤੁਸੀਂ ਇਹ ਗੱਲਾਂ ਮੇਰੇ ਰੇਡੀਓ ਪ੍ਰੋਗਰਾਮ ‘ਕੱਚ ਦੀਆਂ ਮੁੰਦਰਾਂ’ ਵਿਚ ਕਿਉਂ ਨਹੀਂ ਦੱਸਦੇ?”

“ਪਰ ਮੈਂ ਤਾਂ ਏਥੇ ਹਸਪਤਾਲ ’ਚ ਬੀਮਾਰ ਪਿਆਂ ਹਾਂਕਿਤੇ ਜਾਣ ਜੋਗਾ ਨਹੀਂ

“ਤੁਸੀਂ ਕੱਲ੍ਹ ਨੂੰ ਮੇਰੇ ਨਾਲ ਟੈਲੀਫ਼ੋਨ ’ਤੇ ਗੱਲਬਾਤ ਕਰੋਮੈਂ ਲਾਈਨ ਖ਼ਾਲੀ ਰੱਖਾਂਗਾ

ਮੈਂ ਦੂਜੇ ਦਿਨ ਸਵੇਰੇ ਨਿਸ਼ਚਿਤ ਸਮੇਂ ’ਤੇ ਫੋਨ ਕੀਤਾਆਪਣੀ ਲੰਮੀ ਬੀਮਾਰੀ ਦੀ ਵਿਥਿਆ ਸੰਖੇਪ ਕਰਕੇ ਚੌਦਾਂ ਮਿੰਟਾਂ ਵਿਚ ਦੱਸੀ ਅਤੇ ਕਿਹਾ, “ਕੈਨੇਡਾ ਦਾ ‘ਸਰਕਾਰੀ ਸਿਹਤ ਸਿਸਟਮ’ ਕਮਾਲ ਦਾ ਹੈਇਸ ਉੱਤੇ ਪ੍ਰਾਈਵੇਟਾਈਜੇਸ਼ਨ ਲਾਬੀ ਵਲੋਂ ਤੇਜ਼ ਹੱਲੇ ਹੋ ਰਹੇ ਹਨਇਸ ਸਿਸਟਮ ਨੂੰ ਬਚਾਉਣਾ ਅਤੇ ਹੋਰ ਮਜ਼ਬੂਤ ਕਰਨਾ ਚਾਹੀਦਾ ਹੈਇਹ ਸਿਸਟਮ ਬਹੁਤ ਮਾਣ ਕਰਨ ਜੋਗਾ ਹੈ

ਇਕ ਪੰਜਾਬਣ ਨਰਸ ਨੇ ਸਾਡੀ ਰੇਡੀਓ ਗੱਲਬਾਤ ਆਪਣੇ ਘਰ ਸੁਣੀ ਅਤੇ ਸਿਹਤ ਮਹਿਕਮੇ ਦੀ ਰੀਜ਼ਨਲ ਡਾਇਰੈਕਟਰ ਨੂੰ ਫ਼ੋਨ ਕਰਕੇ ਦੱਸਿਆ, “ਕੋਈ ਮਰੀਜ਼, ਪੰਜਾਬੀ ਰੇਡੀਓ ਉੱਤੇ ਕੈਨੇਡਾ ਦੇ ਸਿਹਤ ਸਿਸਟਮ ਬਾਰੇ ਇੰਟਰਵਿਊ ਦਿੰਦਿਆਂ ਇਸ ਸਿਸਟਮ ਦੀ ਬਹੁਤ ਤਾਰੀਫ਼ ਕਰ ਰਿਹਾ ਹੈ

ਰੀਜ਼ਨਲ ਡਾਇਰੈਕਟਰ ਬੋਲੀ, “ਇਹ ਭਲਾ ਬੰਦਾ ਕੌਣ ਹੈ? ਪ੍ਰੈੱਸ ਵਿਚ ਸਾਡੀ ਨਿੰਦਿਆ ਤਾਂ ਬਹੁਤ ਹੁੰਦੀ ਹੈਮੈਨੂੰ ਰੇਡੀਓ ਸਟੇਸ਼ਨ ਦਾ ਫ਼ੋਨ ਦੇ ਅਤੇ ਹੋਸਟ ਦਾ ਨਾਂ ਦੱਸ

ਰੀਜ਼ਨਲ ਡਾਇਰੈਕਟਰ ਨੇ ਫ਼ੋਨ ਕਰਕੇ “ਥਿੰਦ” ਤੋਂ ਪੁੱਛਿਆ, “ਤੁਹਾਡੇ ਪ੍ਰੋਗਰਾਮ ਵਿਚ ਤੁਸੀਂ ‘ਕੈਨੇਡਾ ਦੇ ਸਿਹਤ ਸਿਸਟਮ’ ਬਾਰੇ ਕਿਸੇ ਨਾਲ ਗੱਲਬਾਤ ਕੀਤੀ ਹੈ? ਉਸ ਨੇ ਸਿਹਤ ਸਿਸਟਮ ਦੀ ਤਾਰੀਫ਼ ਕੀਤੀ ਹੈਤੁਹਾਡਾ ਬਹੁਤ ਧੰਨਵਾਦਤੁਸੀਂ ਕਿਸ ਨੂੰ ਇੰਟਰਵਿਊ ਕੀਤਾ ਹੈ?”

“ਉਹ ਪੰਜਾਬੀ ਕਵੀ ਹੈਉਹ ਲੰਮੇ ਸਮੇਂ ਤੋਂ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਹੈਉਹਨੇ ਆਪਣੀ ਹੱਡ ਬੀਤੀ ਦੱਸੀ ਹੈ ਅਤੇ ਸਿਹਤ ਸਿਸਟਮ ਬਾਰੇ ਆਪਣੇ ਪ੍ਰਭਾਵ ਬਿਆਨ ਕੀਤੇ ਸਨ

“ਉਸ ਭਲੇ-ਬੰਦੇ ਤੱਕ ਵੀ ਸਾਡਾ ਧੰਨਵਾਦ ਪੁਚਾ ਦਿਓਕੈਨੇਡਾ ਦੇ ਸਰਕਾਰੀ ਮੈਡੀਕਲ ਸਿਸਟਮ ਉੱਤੇ ਬਹੁਤ ਹੱਲੇ ਹੋ ਰਹੇ ਹਨਇਸ ਸਿਸਟਮ ਦੇ ਵਿਰੁੱਧ ਪ੍ਰਚਾਰ ਕਰਨ ਵਾਲੇ ਲੋਕ ਚਾਹੁੰਦੇ ਨੇ ਕਿ ਕੈਨੇਡਾ ਵਿਚ ਵੀ ਅਨੇਕਾਂ ਹੋਰ ਦੇਸ਼ਾਂ ਵਾਂਗ ਰੋਗੀਆਂ ਦੇ ਇਲਾਜ ਦਾ ਪ੍ਰਾਈਵੇਟ ਸਿਸਟਮ ਹੋਵੇ, ਜਿਸ ਕੋਲ ਮਾਇਆ ਹੋਵੇ ਉਹ ਇਲਾਜ ਕਰਵਾ ਲਵੇ, ਬਾਕੀ ਪੈਣ ਢੱਠੇ ਖੂਹ ਵਿਚਮੈਂ ਜਾਣਦੀ ਹਾਂ ਕਿ ਸਾਡੇ ਸਿਸਟਮ ਵਿਚ ਵੀ ਕਈ ਕੁਝ ਨਵਾਂ ਕਰਨ ਵਾਲਾ ਹੈ; ਪਰ ਜੋ ਸਿਸਟਮ ਸਾਡੇ ਕੋਲ ਹੈ, ਸਾਨੂੰ ਉਸਦੀ ਰਾਖੀ ਕਰਨੀ ਚਾਹੀਦੀ ਹੈ

ਥਿੰਦ ਨੇ ਮੈਨੂੰ ਫ਼ੋਨ ਕੀਤਾ ਅਤੇ ਇਹ ਸਾਰਾ ਕੁਝ ਦੱਸਿਆਮੈਨੂੰ ਮਿੱਤਰਾਂ ਦੀਆਂ ਮਿਲਣੀਆਂ ਅਤੇ ਟੈਲੀਫ਼ੋਨਾਂ ਨੇ ਬੜਾ ਆਸਰਾ ਦਿੱਤਾ; ਜਗਜੀਤ ਬਰਾੜ, ਭੁਪਿੰਦਰ ਮੱਲੀ, ਸ਼ਰੀਫ ਬੱਟ, ਹਰਿਭਜਨ ਬੈਂਸ ਆਦਿ ਮੈਨੂੰ ਮਿਲਣ ਆਏ ਤੇ ਟੈਲੀਫ਼ੂਨ ਕਰਦੇ ਰਹੇ

ਇਕ ਸ਼ਾਮ ਮੈਂ ਰੇਡੀਓ ਲਾਇਆ ਤਾਂ ਮੈਂ ਇਕਬਾਲ ਮਾਹਲ ਦੀ ਆਵਾਜ਼ ਪਹਿਚਾਣੀਉਹ ਬੋਲ ਰਿਹਾ ਸੀ, “ਉੱਘੀ ਗਾਇਕਾ ਸੁਰਿੰਦਰ ਕੌਰ, ਅੱਜ ਸ਼ਾਮ, ਅਮਰੀਕਾ ਵਿਚ, ਆਪਣੀ ਧੀ ਕੋਲ ਸਾਨੂੰ, ਸਥਾਨਕ ਸਮੇਂ ਅਨੁਸਾਰ ਚਾਰ ਕੁ ਵਜੇ ਸਦੀਵੀ ਵਿਛੋੜਾ ਦੇ ਗਈ ਹੈਇਕਬਾਲ ਦੀ ਆਵਾਜ਼ ਸੋਗ ਵਿਚ ਡੁੱਬੀ ਹੋਈ ਸੀਸੁਰਿੰਦਰ ਕੌਰ ਦੀਆਂ ਤਿੰਨ ਧੀਆਂ ਹਨਕੋਈ ਪੁੱਤਰ ਨਹੀਂ ਸੀਇਕਬਾਲ ਸੁਰਿੰਦਰ ਕੌਰ ਦਾ ਧਰਮ ਪੁੱਤਰ ਬਣਿਆ ਹੋਇਆ ਸੀ ਅਤੇ ਉਹਨੂੰ ‘ਮਾਂ’ ਕਹਿ ਕੇ ਬੁਲਾਉਂਦਾ ਸੀਇਕਬਾਲ ਅਤੇ ਮੈਂ ਇੱਕੋ ਸਕੂਲ ਖ਼ਾਲਸਾ ਹਾਈ ਸਕੂਲ ਜਸਪਾਲੋਂ ਦੇ ਵਿਦਿਆਰਥੀ ਰਹੇ ਹਾਂ, ਪਰ ਬਾਰਾਂ ਸਾਲਾਂ ਦੇ ਫ਼ਰਕ ਨਾਲਉਸ ਦੀ ਵਿਉਂਤਬੰਦੀ ਸਦਕਾ ਸੰਨ 1983 ਵਿਚ ਮੇਰੇ ਗੀਤ ਅਤੇ ਗ਼ਜ਼ਲਾਂ ਸੁਰਿੰਦਰ ਕੌਰ, ਉਹਦੀ ਧੀ ਡੋਲੀ ਅਤੇ ਜਗਜੀਤ ਜ਼ੀਰਵੀ ਨੇ ਗਾਈਆਂ ਅਤੇ ਮੇਰੀਆਂ ਰਚਨਾਵਾਂ ਦਾ ਇਕੋ ਇਕ ਆਡੀਓ-ਟੇਪ ਬਣਿਆ

ਮੇਰੀ ਜ਼ਿੰਦਗੀ ਵਿਚ ਕਈ ਇਕਬਾਲ ਹਨਕੁਝ ਮਿੱਤਰ ਹਨ, ਕੁਝ ਰਿਸ਼ਤੇਦਾਰਪਰ ਮੇਰੇ ਲਈ ਮਿੱਤਰਾਂ ਦਾ ਮੁੱਲ ਵਧੇਰੇ ਹੈਉਹ ਮੇਰੇ ਮਨ ਦੇ ਨੇੜੇ ਹਨ

ਇਕਬਾਲ ਅਰਪਣ ਨੂੰ ਮੈਂ ਸਿਰਫ਼ ਦੋ ਵਾਰ ਮਿਲਿਆ ਸਾਂਪਹਿਲੀ ਵਾਰ ਸੰਨ 2003 ਵਿਚ ਜਦੋਂ ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਮੈਨੂੰ ਸਨਮਾਨ ਦਿੱਤਾ ਸੀਓਦੋਂ ਮੈਂ ਸਿਰਫ ਦੋ ਦਿਨ ਇਕਬਾਲ ਅਰਪਣ ਦੇ ਘਰ ਠਹਿਰਿਆ ਸਾਂਦੂਜੀ ਵਾਰ ਮੈਂ ਬਾਰਾਂ ਦਿਨ ਉਸ ਕੋਲ ਰਿਹਾ, ਜਦੋਂ ਮੈਨੂੰ ਇਕਬਾਲ ਨੂੰ ਨੇੜਿਓ ਦੇਖਣ ਦਾ ਮੌਕਾ ਮਿਲਿਆਮੈਨੂੰ ਮਹਿਸੂਸ ਹੋਇਆ ਕਿ ਇਕਬਾਲ ਬੜਾ ਮਿਲਾਪੜਾ, ਦਰਦਮੰਦ ਦਿਲ ਵਾਲਾ ਮਹਿਮਾਨ ਨਿਵਾਜ਼, ਨੇਕ ਇਨਸਾਨ ਹੈਕਵੀ, ਕਹਾਣੀਕਾਰ, ਅਧਿਆਪਕ, ਖਿਡਾਰੀਇਕ ਦਿਨ ਕਸ਼ਮੀਰਾ ਸਿੰਘ ਭਲਵਾਨ ਤੇ ਉਹਦੀ ਪਤਨੀ ਮੈਨੂੰ ਮਿਲਣ ਆਏ

ਇਕ ਦਿਨ ਮੇਰਾ ਪੁੱਤਰ ਮੇਰੀ ਇਕੱਠੀ ਹੋਈ ਡਾਕ ਲੈ ਕੇ ਆਇਆਉਸ ਵਿਚ ‘ਹੁਣ’ ਦਾ ਨਵਾਂ ਅੰਕ ਸੀਮੈਂ ਪਰਚੇ ਉੱਤੇ ਪੰਛੀ-ਝਾਤ ਮਾਰੀਆਨੰਦ ਆ ਗਿਆਮੈਨੂੰ ਕਿੰਨੀਆਂ ਦਿਲਚਸਪ ਲਿਖਤਾਂ ਪੜ੍ਹਨ ਨੂੰ ਮਿਲ ਗਈਆਂਮੈਂ ਹੌਲੀ-ਹੌਲੀ ਪੜ੍ਹਦਾ ਰਿਹਾਕਈ ਲਿਖਤਾਂ ਮੈਨੂੰ ਫੜ ਕੇ ਬਹਿ ਜਾਂਦੀਆਂਅਗਲੇ ਸਫ਼ੇ ਖੋਲ੍ਹਣੇ ਮੁਸ਼ਕਿਲ ਹੋ ਜਾਂਦੇ

ਮੈਂ ਬੀਮਾਰ ਹੋਣ ਕਰਕੇ ਲੰਮਾ ਪੈ ਕੇ ਪੜ੍ਹਦਾ ਸੀਮੋਟੇ ਆਰਟ ਪੇਪਰ ’ਤੇ ਛਪਿਆ 200 ਸਫ਼ੇ ਦਾ ਪਰਚਾ ਫੜ ਕੇ ਜਾਂ ਛਾਤੀ ਉੱਤੇ ਰੱਖ ਕੇ ਪੜ੍ਹਦਿਆਂ ਮੈਂ ਛੇਤੀ ਥੱਕ ਜਾਂਦਾ ਸੀ‘ਹੁਣ’ ਪਰਚਾ ਲੰਮੇ ਪਿਆਂ ਪੜ੍ਹਨਾ ਔਖਾ ਹੈਬੀਮਾਰਾਂ ਅਤੇ ਬੁੱਢਿਆਂ ਲਈ ਕੁਝ ਪਰਚੇ ਪਤਲੇ ਕਾਗਜ਼ ’ਤੇ ਛਪਣੇ ਚਾਹੀਦੇ ਹਨ

ਇਸ ਹਸਪਤਾਲ ਵਿਚ ਡਾਕਟਰ ਇਕ ਹਫ਼ਤੇ ਲਈ ਬਦਲ ਬਦਲ ਕੇ ਡਿਊਟੀ ਦੇਣ ਆਉਂਦੇ ਹਨਡਾ. ਕੇ ਇਕ ਹਫ਼ਤੇ ਲਈ ਡਿਊਟੀ ’ਤੇ ਆਈ ਅਤੇ ਮੈਨੂੰ ਦੇਖ ਕੇ ਕਹਿਣ ਲੱਗੀ, “ਤੇਰੀ ਸਿਹਤ ਅੱਗੇ ਨਾਲੋਂ ਚੰਗੀ ਲੱਗਦੀ ਹੈਤੇਰੀ ਸੋਡੀਅਮ ਕਿਵੇਂ ਹੈ?”

“ਪੱਧਰ ਥੋੜ੍ਹੀ ਹੀ ਉੱਪਰ ਆਈ ਹੈਪੂਰੀ ਠੀਕ ਤਾਂ ਨਹੀਂ ਹੋਈ

ਮੈਨੂੰ ਖੁਸ਼ੀ ਹੋਈ ਕਿ ਡਾ. ਕੇ. ਨੂੰ ਮੇਰੀ ਸੋਡੀਅਮ ਦਾ ਚੇਤਾ, ਏਨਾ ਚਿਰ ਪਿੱਛੋਂ ਵੀ ਹੈਮੇਰੇ ਕਮਰੇ ਦੇ ਬਾਕੀ ਤਿੰਨ ਮਰੀਜ਼ਾਂ ਨੂੰ ਦੇਖ ਕੇ ਉਹ ਚਲੀ ਗਈਮੇਰੇ ਨਾਲ ਵਾਲੇ ਮੰਜੇ ’ਤੇ ਪਈ ਮਰੀਜ਼ ਔਰਤ ਬੋਲੀ, “ਇਹ ਡਾਕਟਰ ਸਿਹਤਮੰਦੀ ਦੀ ਬੜੀ ਮਾੜੀ ਮਿਸਾਲ ਹੈਦੇਖ! ਇਹ ਆਪਣੇ ਮੋਟਾਪੇ ਦਾ ਕੋਈ ਇਲਾਜ ਕਿਉਂ ਨਹੀਂ ਕਰਦੀ? ਪਰ ਇਹ ਆਪਣੇ ਆਪ ਨੂੰ ਬਹੁਤ ਸੋਹਣੀ ਸਮਝਦੀ ਹੈ! ਠੀਕ ਹੈ, ਇਹਦਾ ਮੂੰਹ ਸੋਹਣਾ ਹੈ, ਪਰ ਸਰੀਰ ਤਾਂ ਦੇਖੋ ਕਿਵੇਂ ਥੁੱਲ-ਥੁੱਲ ਕਰਦਾ ਹੈ

“ਤੇਰੀ ਗੱਲ ਠੀਕ ਹੈ, ਪਰ ਆਪਾਂ ਨੂੰ ਕੀ? ਦੇਖ! ਇਹ ਮੁਸਕਰਾ ਕੇ ਗੱਲਾਂ ਕਰਦੀ ਹੈਕਾਹਲੀ ਨਹੀਂ ਕਰਦੀਮਰੀਜ਼ਾਂ ਦਾ ਦੁੱਖ ਬੜੇ ਸਹਿਜ ਨਾਲ ਸੁਣਦੀ ਹੈਡਾਕਟਰ ਵਜੋਂ ਇਹਦੀ ਸ਼ੋਭਾ ਚੰਗੀ ਹੈਅਸੀਂ ਇਹਦੇ ਮੋਟਾਪੇ ਬਾਰੇ ਕਿਉਂ ਚਿੰਤਾ ਕਰੀਏ? ਇਹ ਉਹਦਾ ਜ਼ਾਤੀ ਮਾਮਲਾ ਹੈ"

“ਤੇਰੀ ਗੱਲ ਤਾਂ ਠੀਕ ਹੈਪਰ ਇਸ ਨਖਰੇਲੋ ਨੂੰ ਆਪਣਾ ਭਾਰ ਘਟਾਉਣਾ ਚਾਹੀਦਾ ਹੈਫੇਰ ਇਹ ਹੋਰ ਸੋਹਣੀ ਲੱਗੇਗੀ ਮੈਨੂੰ ਉਸ ਮਰੀਜ਼ ਦੀ ਗੱਲ ਵਿੱਚੋਂ ਈਰਖਾ ਦੀ ਰਤਾ ਕੁ ਬੂ ਆਈ, ਪਰ ਮੈਂ ਕੁਝ ਨਾ ਕਿਹਾ ਅਤੇ ਉਸ ਮਰੀਜ਼ ਵਲੋਂ ਪਾਸਾ ਵੱਟ ਕੇ, ਬਾਰੀ ਵਿੱਚੀਂ ਬਾਹਰ ਨੂੰ ਦੇਖਣ ਲੱਗਿਆ

ਇਕ ਦਿਨ ਡਾ. ਕੇ ਆਈ ਤਾਂ ਉਸ ਨਾਲ ਭੂਰੇ ਰੰਗ ਦਾ ਜੱਤਲ ਕੁੱਤਾ ਸੀ; ਬਹੁਤ ਸੋਹਣਾ, ਬੜੀ ਸ਼ਾਂਤ ਨਜ਼ਰ ਵਾਲਾਡਾਕਟਰ ਕੁੱਤੇ ਨੂੰ ਹਰ ਮਰੀਜ਼ ਕੋਲ ਲੈ ਕੇ ਜਾਂਦੀਮਰੀਜ਼ ਕੁੱਤੇ ਦੀ ਜੱਤ ਉੱਤੇ ਹੱਥ ਫੇਰਦਾ; ਕੁੱਤਾ ਮਰੀਜ਼ ਨੂੰ ਸੁੰਘਦਾ ਅਤੇ ਉਸ ਵੱਲ ਝਾਕਦਾਡਾਕਟਰ ਮੁਸਕਰਾਉਂਦੀ ਅਤੇ ਕੁੱਤੇ ਨੂੰ ਅਗਲੇ ਮਰੀਜ਼ ਕੋਲ ਲੈ ਜਾਂਦੀ

“ਅੱਜ ਮੈਂ ਆਪਣੇ ਕੁੱਤੇ ਦੀ ਦੋਸਤੀ, ਲੋਕਾਂ ਨਾਲ ਪੁਆਉਣ ਲਈ ਲੈ ਕੇ ਆਈ ਹੈਇਹ ਬੜਾ ਚੰਗਾ ਕੁੱਤਾ ਹੈਮੈਂ ਘਰ ਖਰੀਦਿਆ ਹੈ, ਸੱਤਰ ਸਾਲ ਪੁਰਾਣਾ, ਉਸ ਵਿਚ ਕੀਤਾ ਲੱਕੜੀ ਦਾ ਕੰਮ ਕਮਾਲ ਦਾ ਹੈਵੱਡੇ ਘਰ ਵਿਚ ਇਕੱਲੀ ਰਹਿੰਦੀ ਹਾਂਮੈਨੂੰ ਇਸ ਮਿੱਤਰ ਦੀ ਲੋੜ ਸੀਇਸ ਦਾ ਸੁਭਾਅ ਬੜਾ ਸ਼ਾਂਤ ਹੈ, ਪਰ ਇਹ ਕਿਸੇ ਬੰਦੇ ਨੂੰ ਮੇਰੇ ਘਰ ‘ਚ ਵੜਨ ਨਹੀਂ ਦਿੰਦਾ” ਮੈਨੂੰ ਡਾ. ਕੇ ਦੇ ਮੁਟਾਪੇ ਦੀ ਰਤਾ ਕੁ ਸਮਝ ਪੈਣ ਲੱਗੀ

ਮੇਰੇ ਸਾਹਮਣੇ ਵਾਲੇ ਮੰਜੇ ਉੱਤੇ ਪਿਆ ਅੱਸੀ ਕੁ ਸਾਲ ਦੀ ਉਮਰ ਦਾ ਗੋਰਾ ਬੰਦਾ ਆਪਣੇ ਪੁੱਤਰ ਨਾਲ ਗੱਲਾਂ ਕਰ ਰਿਹਾ ਸੀਪੁੱਤਰ ਨੇ ਉਹਦਾ ਹਾਲ ਚਾਲ ਪੁੱਛਿਆ ਤਾਂ ਮਰੀਜ਼ ਬੋਲਿਆ, “ਮੈਨੂੰ ਏਥੇ ਆਏ ਨੂੰ ਤਿੰਨ ਹਫ਼ਤੇ ਹੋ ਗਏ ਨੇਤੂੰ ਏਨੀ ਦੇਰ ਨਾਲ ਕਿਉਂ ਆਇਆ ਹੈਂ?”

“ਡੈਡੀ! ਮੈਂ ਚਾਹੁੰਦਾ ਸੀ ਕਿ ਤੇਰੇ ਦਿੱਤੇ ਸਾਰੇ ਕੰਮ ਮੁਕਾ ਕੇ ਹੀ ਆਵਾਂਮੈਂ ਪਹਿਲਾਂ ਤੁਹਾਡੇ ਘਰ ਦੀ ਸਫ਼ਾਈ ਕੀਤੀ, ਖਿੰਡੀਆਂ ਚੀਜ਼ਾਂ ਥਾਂ-ਥਾਂ ਟਿਕਾਈਆਂ, ਤੁਹਾਡੀ ਰੀਕਰੀਏਸ਼ਨ ਕੈਬਿਨ ਦੀ ਮੁਰੰਮਤ ਕੀਤੀਮੈਂ ਆਪਣੇ ਛੋਟੇ ਭਰਾ ਪੀਟਰ ਨੂੰ ਕਿਹਾ ਸੀ ਕਿ ਉਹ ਤੁਹਾਨੂੰ ਮਿਲਣ ਆਏ, ਤੁਸੀਂ ਢਿੱਲੇ ਹੋਕੀ ਉਹ ਮਿਲਣ ਨਹੀਂ ਆਇਆ?”

“ਨਹੀਂ! ਉਹ ਨਹੀਂ ਆਇਆਉਹ ਤਾਂ ਲਾਪਰਵਾਹ ਹੈਤੂੰ ਛੇਤੀ ਮਿਲਣ ਆਇਆ ਕਰਮੈਂ ਉਦਾਸ ਹੋ ਜਾਂਦਾ ਹਾਂ

ਥੋੜ੍ਹਾ ਚਿਰ ਪਿੱਛੋਂ ਬਜ਼ੁਰਗ ਮਰੀਜ਼ ਨੇ ਫਿਰ ਰਤਾ ਸ਼ਿਕਾਇਤੀ ਸੁਰ ਵਿਚ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਸਪੁੱਤਰ ਬੋਲਿਆ, “ਦੇਖੋ! ਡੈਡੀਤੁਸੀਂ ਮੈਨੂੰ ਬਾਰਾਂ ਸਾਲ ਫ਼ੋਨ ਤੱਕ ਨਹੀਂ ਕੀਤਾ, ਹੁਣ ਜਦੋਂ ਤੁਹਾਨੂੰ ਲੋੜ ਪਈ ਹੈ ਤਾਂ ਮੈਨੂੰ ਫੋਨ ਕਰਕੇ ਹੁਕਮ ਚਾੜ੍ਹ ਦਿੱਤੈਮੈਂ ਰੋਟੀ ਵੀ ਕਮਾਉਣੀ ਹੈਸਾਰਾ ਦਿਨ ਕੰਮ ਕਰਕੇ, ਅੱਗੋਂ ਪਿੱਛੋਂ ਤੁਹਾਡੇ ਕੰਮ ਕੀਤੇ ਹਨਫਿਰ ਮਿਲਣ ਆ ਗਿਆਇਸ ਗੱਲ ਦੀ ਕਦਰ ਕਰੋ

ਬਜ਼ੁਰਗ ਮਰੀਜ਼ ਨੇ ਕੁਝ ਨਾ ਕਿਹਾਲੰਮਾ ਸਮਾਂ ਤਣਾਅ-ਭਰੀ ਚੁੱਪ ਤਣੀ ਰਹੀਫਿਰ ਪੁੱਤਰ ਬੋਲਿਆ, “ਚੰਗਾ ਡੈਡੀਹੁਣ ਮੈਂ ਚੱਲਦਾਂਬੱਚਿਆਂ ਨੂੰ ਸਕੂਲੋਂ ਲੈ ਕੇ ਆਉਣਾ ਹੈ

“ਚੰਗਾ! ਬੈਂਕ ਯੂ

ਮੈਂ ਸੋਚਣ ਲੱਗਿਆ ਕਿ ਮੇਰੇ ਬੱਚੇ ਕਦੇ ਨਾਗਾ ਨਹੀਂ ਪੈਣ ਦਿੰਦੇਕੋਈ ਘਰੋਂ ਰੋਟੀ ਲੈ ਕੇ ਆਉਂਦਾ ਹੈ, ਕੋਈ ਰੈਸਟੋਰੈਂਟ ਤੋਂ ਮੂਲੀਆਂ ਜਾਂ ਗੋਭੀ ਦੇ ਪਰਾਉਂਠੇ, ਕਦੇ ਮਠਿਆਈ ਲੈ ਕੇ ਆਉਂਦਾ ਹੈਮੈਨੂੰ ਕਦੇ ਇਕੱਲ ਮਹਿਸੂਸ ਨਹੀਂ ਹੋਣ ਦਿੰਦੇਕਦੇ ਇਕ ਆਉਂਦਾ ਹੈ, ਕਦੇ ਦੂਜਾਕਦੇ ਮਿੱਤਰਮੇਰੇ ਮਨ ਵਿਚ ਮੇਰੇ ਸਭ ਮਿਲਣ ਵਾਲਿਆਂ ਦੀ ਕਦਰ ਵਧ ਗਈ

ਇਕ ਦਿਨ ਇਕ ਨਰਸ ਮੈਨੂੰ ਰਤਾ ਕੁ ਸ਼ਿਕਾਇਤੀ ਲਹਿਜੇ ਵਿਚ ਬੋਲੀ, “ਤੇਰੇ ਫ਼ੋਨ ਬਹੁਤ ਆਉਂਦੇ ਹਨਤੂੰ ਵੀ ਲੰਮੀਆਂ-ਲੰਮੀਆਂ ਕਾਲਾਂ ਕਰਦਾ ਰਹਿੰਦਾ ਹੈਤੂੰ ਸਾਂਝਾ ਫ਼ੋਨ ਬਹੁਤ ਵਰਤਦਾ ਹੈਂ

“ਮੇਰੀ ਉਮਰ ਦੀ ਏਹੀ ਖੱਟੀ ਕਮਾਈ ਹੈਇਹ ਮੇਰੇ ਇਲਾਜ ਦਾ ਜ਼ਰੂਰੀ ਹਿੱਸਾ ਹੈਨਹੀਂ ਤਾਂ ਮੇਰੀ ਬਿਮਾਰੀ ਹੋਰ ਲੰਮੀ ਹੋ ਜਾਵੇਗੀ

“ਇਹ ਤਾਂ ਤੇਰੀ ਗੱਲ ਠੀਕ ਹੈਮੈਂ ਤਾਂ ਸਰਸਰੀ ਗੱਲ ਕੀਤੀ ਸੀਮੇਰਾ ਮਤਲਬ ਹੈ, ਤੂੰ ਬਹੁਤ ਪਾਪੂਲਰ ਹੈਂ ਉਸ ਨੇ ਗੱਲ ਨੂੰ ਨਵਾਂ ਮੋੜ ਦੇ ਦਿੱਤਾ ਅਤੇ ਮੁਸਕਰਾ ਕੇ ਚਲੀ ਗਈ

ਅਜਮੇਰ ਰੋਡੇ ਮੈਨੂੰ ਮਿਲਣ ਆਇਆਮੈਂ ਉਹਨੂੰ ਹਸਪਤਾਲ ਦੇ ਧੁੱਪ-ਕਮਰੇ ਵਿਚ ਲੈ ਗਿਆਮੇਰੇ ਕਮਰੇ ਵਿਚ ਤਿੰਨ ਹੋਰ ਮਰੀਜ਼ ਹੋਣ ਕਰਕੇ, ਖੁੱਲ੍ਹ ਕੇ ਗੱਲਾਂ ਨਹੀਂ ਸੀ ਹੋ ਸਕਦੀਆਂਇਸ ਕਮਰੇ ਵਿਚ ਧੁੱਪ ਆਈ ਹੋਈ ਸੀਇਹ ਧੁੱਪ ਵਾਲੇ ਪਾਸੇ ਹੀ ਬਣਿਆ ਹੋਇਆ ਹੈਅਜਮੇਰ ਨੇ ਕਮਰੇ ਦੇ ਆਲੇ-ਦੁਆਲੇ ਨਜ਼ਰ ਮਾਰੀਇਕ ਕੰਧ ਉੱਤੇ ਚਾਰ ਵੱਡੀਆਂ ਫ਼ੋਟੋਆਂ ਸਜੀਆਂ ਹੋਈਆਂ ਸਨਇਹਨਾਂ ਵਿਚ ਇੱਕੋ ਸੰਖ ਨੂੰ, ਵੱਖ-ਵੱਖ ਕੋਣਾਂ ਤੋਂ ਦੇਖ ਕੇ ਫ਼ੋਟੋ ਲਈ ਗਈ ਸੀਦੂਜੀ ਕੰਧ ਉੱਤੇ ਕੁਦਰਤੀ ਨਜ਼ਾਰਿਆਂ ਦੀਆਂ ਵੱਡੀਆਂ ਪੇਂਟਿੰਗਾਂ ਲਟਕ ਰਹੀਆਂ ਸਨਅਜਮੇਰ ਬੋਲਿਆ, “ਕਮਾਲ ਹੈਇਹ ਹਸਪਤਾਲ ਤਾਂ ਫਾਈਵ-ਸਟਾਰ ਹੋਟਲ ਵਾਂਗੂੰ ਸਜਾਇਆ ਹੋਇਆ ਹੈਸਾਰਾ ਕੁਝ ਕਿੰਨਾ ਸੁਹਜਾ ਹੈ

ਇਸ ਹਸਪਤਾਲ ਵਿਚ ਆਇਆਂ ਮੈਨੂੰ ਸਾਢੇ ਤਿੰਨ ਮਹੀਨੇ ਤੋਂ ਉੱਤੇ ਹੋ ਗਏ ਸਨਮੇਰੇ ਖੱਬੇ ਗੋਡੇ ਦਾ ਅਪਰੇਸ਼ਨ ਮੁੜ ਕੇ ਹੋਣਾ ਸੀਇਸ ਗੋਡੇ ਵਿਚ ਪਾਇਆ ਹੋਇਆ ਕਬਜ਼ਾ ਆਰਜ਼ੀ ਸੀਇਹ ਕਬਜ਼ਾ ਕੱਢ ਕੇ ਗੋਡੇ ਵਿਚ ਨਵਾਂ ਕਬਜ਼ਾ ਪਾਉਣਾ ਸੀਅਖ਼ੀਰ ਮੇਰੇ ਅਪਰੇਸ਼ਨ ਦੀ ਤਾਰੀਖ 28 ਜੂਨ 2006 ਮਿਥੀ ਗਈਅਪਰੇਸ਼ਨ ਤੋਂ ਇਕ ਰਾਤ ਪਹਿਲਾਂ ਮੇਰੇ ਸਾਰੇ ਸਰੀਰ ਨੂੰ ਜਿਰਮ-ਨਾਸ਼ਕ ਦਵਾਈ ਨਾਲ ਧੋਤਾ ਗਿਆਫਿਰ ਮੈਂ ਇਸ਼ਨਾਨ ਕੀਤਾਅਪਰੇਸ਼ਨ ਵਾਲੇ ਦਿਨ ਦੇ ਤੜਕੇ ਖੱਬੇ ਗੋਡੇ ਦਾ ਆਲ਼ਾ-ਦੁਆਲਾ ਟਿੰਕਚਰ ਆਇਓਡੀਨ ਨਾਲ ਧੋਤਾ ਗਿਆਸਵੇਰ ਨੂੰ ਮੈਂ ਐਂਬੂਲੈਂਸ ਵਿਚ ਰਾਇਲ ਕੋਲੰਬੀਅਨ ਹਸਪਤਾਲ ਪਹੁੰਚ ਗਿਆਅਪਰੇਸ਼ਨ ਲਈ ਸਾਰੀ ਤਿਆਰੀ ਕਰ ਲਈ ਗਈਪਹਿਲਾ ਅਪਰੇਸ਼ਨ ਮੇਰਾ ਹੀ ਸੀਸਰਜਨ ਆਇਆ; ਉਹਦਾ ਪਿਛੋਕੜ ਯੂਨਾਨੀ ਹੈਉਹਦਾ ਪੂਰਾ ਨਾਂ ਬੜਾ ਲੰਮਾ ਹੈ ਕੋਸਟਾਸ ਪੈਨਾਜੀਓਟਾਪਲੂਸਉਹਨੂੰ ਬਹੁਤ ਲੋਕ ਡਾਕਟਰ ‘ਪੀ’ ਕਹਿ ਕੇ ਬੁਲਾਉਂਦੇ ਹਨਡਾਕਟਰ ਨੇ ਮੇਰਾ ਖੱਬਾ ਗੋਡਾ ਨੰਗਾ ਕੀਤਾਕਾਲੀ ਸਿਆਹੀ ਵਾਲੇ ਮੋਟੇ ਫ਼ੈਲਟ-ਪੈੱਨ ਨਾਲ ਮੇਰੇ ਗੋਡੇ ਉੱਤੇ ਟਿਮਕਣੇ ਲਾ ਕੇ ਆਪਣੇ ਇਨੀਸ਼ਲ ਕਰ ਦਿੱਤੇਗੋਡਾ ਏਥੋਂ ਚੀਰਿਆ ਜਾਣਾ ਸੀ

ਮੈਨੂੰ ਅਚਾਨਕ ਖੰਘ ਆ ਗਈਕੁਝ ਦਿਨਾਂ ਤੋਂ ਮੇਰਾ ਸੰਘ ਰਤਾ ਕੁ ਖ਼ਰਾਬ ਸੀ

ਡਾਕਟਰ ਬੋਲਿਆ, “ਮੂੰਹ ਖੋਲ੍ਹ, ਆਪਣਾ ਸੰਘ ਦਿਖਾ!”

ਡਾਕਟਰ ਨੇ ਮੇਰਾ ਸੰਘ ਦੇਖਿਆ ਤੇ ਬੋਲਿਆ, “ਤੂੰ ਇਸ ਗੋਡੇ ਨਾਲ ਤੁਰਦਾ ਹੈਂ?”

“ਹਾਂ! ਮੈਂ ਚਾਰ ਪਹੀਆਂ ਵਾਲੇ ਵਾਕਰ ਨਾਲ ਤੁਰਦਾ ਹਾਂ

“ਦੇਖ! ਇਸ ਉਮਰ ਵਿਚ ਤੂੰ ਮੈਰਾਥੌਨ ਰੇਸ (26 ਮੀਲ ਲੰਮੀ ਦੌੜ) ਤਾਂ ਲਾਉਣੀ ਨਹੀਂਜੇ ਤੂੰ ਤੁਰ ਰਿਹਾ ਹੈਂ, ਤਾਂ ਤੈਨੂੰ ਨਵੇਂ ਅਪਰੇਸ਼ਨ ਦੀ ਕੀ ਲੋੜ ਹੈ? ਅਪਰੇਸ਼ਨ ਪਿੱਛੋਂ ਇਨਫ਼ੈਕਸ਼ਨ ਦਾ ਵੀ ਡਰ ਹੈ

“ਮੈਨੂੰ ਕੀ ਪਤੈ ਡਾਕਟਰ ਸਾਹਿਬ! ਇਹ ਫ਼ੈਸਲਾ ਤਾਂ ਤੁਸੀਂ ਕਰਨਾ ਹੈ?”

“ਤੈਨੂੰ ਅਪਰੇਸ਼ਨ ਦੀ ਕੋਈ ਲੋੜ ਨਹੀਂ

ਮੈਨੂੰ ਆਪਣੇ ਕੰਨਾਂ ਉੱਤੇ ਇਤਬਾਰ ਨਹੀਂ ਆ ਰਿਹਾ ਸੀਮੇਰੇ ਦਿਲ ਵਿਚ ਖ਼ੁਸ਼ੀ ਦਾ ਅਜਿਹਾ ਉਛਾਲਾ ਆਇਆ ਕਿ ਮੈਂ ਡਾਕਟਰ ਨੂੰ ਇਹ ਪੁੱਛਣਾ ਵੀ ਭੁੱਲ ਗਿਆ ਕਿ ਕੀ ਮੇਰੇ ਗੋਡੇ ਦਾ ਇਹ ਆਰਜ਼ੀ ਕਬਜ਼ਾ ਕਿੰਨਾ ਕੁ ਚਿਰ ਕੰਮ ਕਰੀ ਜਾਏਗਾ? ਮੈਂ ਕਿਹਾ, “ਧੰਨਵਾਦ, ਡਾਕਟਰ ਸਾਹਿਬ!”

ਡਾਕਟਰ ਨੇ ਐਂਬੂਲੈਂਸ ਬੁਲਾਈ, ਜੋ ਮੈਨੂੰ ਕੁਈਨਜ਼ ਪਾਰਕ ਹਸਪਤਾਲ ਵਿਚ ਮੁੜ ਕੇ ਛੱਡ ਗਈਸਾਰੀਆਂ ਨਰਸਾਂ ਮੇਰੀ ਕਹਾਣੀ ਸੁਣ ਕੇ ਹੈਰਾਨ ਸਨ

ਚਾਰ ਕੁ ਦਿਨਾਂ ਪਿੱਛੋਂ ਮੈਨੂੰ ਐਲਵੀਰਾ ਨੇ ਕਿਹਾ, “ਤੇਰਾ, ਆਪਣੇ ਘਰ ਜਾਣ ਦਾ ਸਮਾਂ ਆ ਗਿਆ ਹੈਕੁਝ ਦਿਨਾਂ ਵਿਚ ਤੈਨੂੰ ਛੁੱਟੀ ਮਿਲ ਜਾਵੇਗੀਡਾਕਟਰ ਇੰਚਾਰਜ ਨੇ ਵੀ ਆ ਕੇ ਮੈਨੂੰ ਇਹੀ ਗੱਲ ਦੱਸੀ ਅਤੇ ਮੇਰੀਆਂ ਬਾਈ ਦਵਾਈਆਂ ਦੀ ਲਿਸਟ ਮੇਰੇ ਹੱਥ ਫੜਾ ਕੇ ਕਹਿਣ ਲੱਗਾ, “ਇਹ ਦਵਾਈਆਂ ਤੈਨੂੰ ਲਗਾਤਾਰ ਲੰਮਾ ਸਮਾਂ ਲੈਣੀਆਂ ਪੈਣਗੀਆਂਤੂੰ ਹੁਣ ਛੇਤੀ ਘਰ ਜਾ ਸਕੇਂਗਾ

ਫ਼ਿਜ਼ੀਓ ਥੈਰਾਪਿਸਟ ਨੇ ਉਸ ਮੈਡੀਕਲ ਸਾਜ਼ੋ-ਸਮਾਨ ਦੀ ਲਿਸਟ ਦੇ ਦਿੱਤੀ, ਜਿਸਦੀ ਜੋ ਮੈਨੂੰ ਆਪਣੇ ਘਰ ਵਿਚ ਰਹਿਣ ਸਮੇਂ ਤੁਰਨ- ਫਿਰਨ, ਨਹਾਉਣ ਅਤੇ ਆਪਣੀ ਕਿਰਿਆ ਸੋਧਣ ਲਈ ਲੋੜ ਪੈਣੀ ਸੀਮੇਰੇ ਸਪੁੱਤਰ ਉਹ ਸਾਰਾ ਕੁਝ ਰੈੱਡ-ਕਰਾਸ ਤੋਂ ਕੁਝ ਸਮੇਂ ਲਈ ਹੁਧਾਰਾ ਲੈ ਆਏ

ਮੇਰੇ ਮਨ ਵਿਚ ਚਿੰਤਾ ਜਾਗੀ ਕਿ ਹਸਪਤਾਲ ਵਿਚ ਤਾਂ ਚੌਵੀ ਘੰਟੇ ਮੇਰੀ ਸਾਂਭ-ਸੰਭਾਲ ਲਈ ਡਾਕਟਰ ਅਤੇ ਨਰਸਾਂ ਹਨ; ਆਪਣੇ ਘਰ ਜਾ ਕੇ ਮੇਰਾ ਕੀ ਬਣੇਗਾ? ਪਰ ਮੈਂ ਅਗਲੇ ਪਲ ਹੀ ਆਪਣੇ ਸਾਰੇ ਡਰ ਮਨ ਤੋਂ ਪੂੰਝ ਦਿੱਤੇ

ਮੈਂ ਫ਼ੋਨ ਕਰਕੇ ਡਾ. ਸਾਧੂ ਸਿੰਘ ਨੂੰ ਅਪਰੇਸ਼ਨ ਬਾਰੇ, ਆਪਣੀ ਹੋਈ-ਬੀਤੀ ਦੱਸੀ ਤਾਂ ਉਹ ਬੋਲਿਆ, “ਮੰਨਣਾ ਪਵੇਗਾ ਕਿ ਚਮਤਕਾਰ ਅਜੇ ਵੀ ਹੁੰਦੇ ਹਨ

“ਚੰਗਾ ਹੀ ਹੋਇਆਨਹੀਂ ਤਾਂ ਨਵੇਂ ਅਪਰੇਸ਼ਨ ਪਿੱਛੋਂ ਕੁਝ ਮਹੀਨੇ ਹੋਰ ਹਸਪਤਾਲ ਵਿਚ ਕੱਟਣੇ ਪੈਣੇ ਸਨ

ਮੈਂ ਸਾਢੇ ਛੇ ਮਹੀਨੇ ਹਸਪਤਾਲ ਵਿਚ ਰਹਿ ਕੇ 5 ਜੁਲਾਈ ਸੰਨ 2006 ਨੂੰ ਆਪਣੇ ਘਰ ਆ ਗਿਆ

*****

(1337)

(ਨੋਟ: ਇਹ ਲੇਖ ਕਈ ਵਰ੍ਹੇ ਪਹਿਲਾਂ ਪੰਜਾਬ ਤੋਂ ਛਪਦੇ ਪਰਚੇ ‘ਹੁਣ’ ਵਿਚ ਛਪ ਚੁੱਕਾ ਹੈ।)