AmandeepKaur7ਇੱਕ ਚੰਗੀ ਪੁਸਤਕ ਸੁਹਿਰਦ ਦੋਸਤ ਵਰਗੀ ਹੁੰਦੀ ਹੈ। ਪੁਸਤਕ ਪੜ੍ਹਨ ਨਾਲ ਮਨੁੱਖ ਦਾ ...
(16 ਜੂਨ 2018)

 

BookReading1ਪੁਸਤਕਾਂ ਅਜਿਹਾ ਸ਼ਾਹੀ ਖਜ਼ਾਨਾ ਹੁੰਦੀਆਂ ਹਨ ਜਿਨ੍ਹਾਂ ਵਿੱਚ ਸੋਨਾ, ਚਾਂਦੀ ਜਾਂ ਹੀਰੇ ਜਵਾਹਰ ਨਹੀਂ ਬਲਕਿ ਗਿਆਨ ਤੇ ਬੁੱਧੀ ਦੇ ਵਿਚਾਰ ਤੇ ਭਾਵਨਾਵਾਂ ਸੰਗ੍ਰਹਿ ਕਰਕੇ ਰੱਖੀਆਂ ਹੁੰਦੀਆਂ ਹਨਮੌਜੂਦਾ ਸਮਾਜ ਵਿੱਚ ਜਿੱਥੇ ਟੀ.ਵੀ., ਰੇਡੀਓ, ਅਖ਼ਬਾਰਾਂ, ਕੰਪਿਊਟਰ ਆਦਿ ਸਾਧਨ ਮਨੁੱਖ ਦੇ ਗਿਆਨ ਵਿੱਚ ਵਾਧਾ ਕਰਦੇ ਹਨ, ਉੱਥੇ ਪੁਸਤਕਾਂ ਨੂੰ ਪਿੱਛੇ ਨਹੀਂ ਛੱਡਿਆ ਜਾ ਸਕਦਾਇੱਕ ਵਿਦਵਾਨ ਦਾ ਕਥਨ ਹੈ ਕਿ “ਪੁਸਤਕਾਂ ਪੜ੍ਹਨਾ ਸਮਾਂ ਬਰਬਾਦ ਕਰਨਾ ਨਹੀਂ ਹੈਇੱਕ ਚੰਗੀ ਪੁਸਤਕ ਸੁਹਿਰਦ ਦੋਸਤ ਵਰਗੀ ਹੁੰਦੀ ਹੈਪੁਸਤਕ ਪੜ੍ਹਨ ਨਾਲ ਮਨੁੱਖ ਦਾ ਗਿਆਨ ਤਾਂ ਵਧਦਾ ਹੀ ਹੈ, ਸਗੋਂ ਉਸਦਾ ਦ੍ਰਿਸ਼ਟੀਕੋਣ ਵੀ ਵਿਸ਼ਾਲ ਹੋ ਜਾਂਦਾ ਹੈਉਹ ਤੰਗ ਖਿਆਲੀ ਦੇ ਘੇਰੇ ਵਿੱਚੋ ਨਿਕਲ ਕੇ ਮਾਨਵਵਾਦੀ ਵਿਚਾਰਾਂ ਦਾ ਧਾਰਨੀ ਹੋ ਜਾਂਦਾ ਹੈਸਾਡੇ ਸਮਾਜ ਵਿੱਚ ਵੱਡੇ-ਵੱਡੇ ਪੁਸਤਕਾਲੇ ਬਣਾਏ ਗਏ ਹਨਪੁਸਤਕਾਂ ਪੜ੍ਹਨ ਦੇ ਚਾਹਵਾਨਾਂ ਲਈ ਪੁਸਤਕਾਲੇ ਵਰਦਾਨ ਤੋਂ ਘੱਟ ਨਹੀਂ ਹਨ

ਅੱਜ ਦੇ ਯੁੱਗ ਵਿੱਚ ਲੇਖਕ ਨਵੇਂ-ਨਵੇਂ ਵਿਸ਼ਿਆਂ ਉੱਤੇ ਪੁਸਤਕਾਂ ਲਿਖ ਰਹੇ ਹਨ ਜੋ ਸਾਡੇ ਗਿਆਨ ਵਿੱਚ ਵਾਧਾ ਤਾਂ ਕਰਦੇ ਹੀ ਹਨ ਸਗੋਂ ਜੀਵਨ ਨੂੰ ਸਹੀ ਸੇਧ ਵੀ ਪ੍ਰਦਾਨ ਕਰਦੇ ਹਨ ਤਾਂ ਜੋ ਮਨ ਵਿਸ਼ੇ ਵਿਕਾਰਾਂ ਤੋਂ ਮੁਕਤ ਰਹਿ ਸਕੇਪੁਸਤਕਾਲੇ ਆਮ ਵਿਅਕਤੀ ਦੇ ਗਿਆਨ ਦੀ ਚਾਹ ਪੂਰਦੇ ਹਨ

ਮਾਪਿਆਂ ਨੂੰ ਛੋਟੇ ਉਮਰ ਦੇ ਬੱਚਿਆਂ ਨੂੰ ਅਤੇ ਸਕੂਲ ਵਿੱਚ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੇ ਗਿਆਨ ਵਿੱਚ ਨਿਰੰਤਰ ਵਾਧਾ ਹੋ ਸਕੇਛੋਟੀ ਤੋਂ ਛੋਟੀ ਤੇ ਵੱਡੀ ਵੱਡੀ ਪੁਸਤਕ ਸਾਡੇ ਗਿਆਨ ਵਿੱਚ ਹਮੇਸ਼ਾ ਹੀ ਵਾਧਾ ਕਰਦੀ ਹੈਬੱਸ ਲੋੜ ਇਸ ਗੱਲ ਦੀ ਹੈ ਕਿ ਇਹ ਗਿਆਨ ਕਦੋਂ ਤੇ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ? ਪੁਸਤਕਾਂ ਸਾਨੂੰ ਬੀਤ ਚੁੱਕੇ ਸਮੇਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ ਜਿਵੇਂ ਪੁਰਾਣੇ ਸਮੇਂ ਦੀਆਂ ਜੰਗਾਂ, ਯੁੱਧਾਂ, ਰਾਜਿਆਂ-ਮਹਾਰਾਜਿਆਂ, ਸ਼ਹੀਦਾਂ, ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਆਦਿ ਬਾਰੇਜਿਨ੍ਹਾਂ ਬਾਰੇ ਅਸੀਂ ਨਹੀਂ ਜਾਣਦੇ ਉਹਨਾਂ ਬਾਰੇ ਪੁਸਤਕਾਂ ਸਾਨੂੰ ਦੱਸਦੀਆਂ ਹਨ

ਕਿਤਾਬਾਂ ਬਾਰੇ ਕਿਸੇ ਲੇਖਕ ਨੇ ਸੱਚ ਕਿਹਾ ਹੈ:

ਚੁੱਪ ਰਹਿ ਕੇ ਵੀ ਬੋਲਦੀਆਂ ਕਿਤਾਬਾਂ,
ਵਰਕੇ ਜ਼ਿੰਦਗੀ ਦੇ ਖੋਲ੍ਹਦੀਆਂ ਕਿਤਾਬਾਂ
ਸਦੀਆਂ ਦੇ ਇਤਿਹਾਸ, ਵਿਚ ਮਹਿਫੂਜ਼ ਕਿਤਾਬਾਂ ਦੇ,
ਸਮੁੱਚੀ ਜ਼ਿੰਦਗੀ ਵਿਚ ਮੌਜੂਦ ਕਿਤਾਬਾਂ ਦੇ

ਰਾਜਨੀਤੀ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਨ ਲਈ ਰਾਜਨੀਤਿਕ ਪੁਸਤਕਾਂ ਯੋਗ ਭੂਮਿਕਾ ਨਿਭਾਉਂਦੀਆਂ ਹਨਸਾਹਿਤ ਦੀਆਂ ਪੁਸਤਕਾਂ ਮਨੁੱਖ ਵਿੱਚ ਅਜਿਹਾ ਗਿਆਨ ਭਰਦੀਆਂ ਹਨ ਜੋ ਕਿ ਮਨੁੱਖ ਨੂੰ ਜਾਗਰੂਕ, ਵਧੀਆ ਸੋਚ, ਚੰਗੀ ਦਿੱਖ, ਸਮੇਂ ਦੇ ਹਾਣੀ ਤੇ ਸਭਿਆਚਾਰਕ ਪੱਖਾਂ ਤੋਂ ਜਾਣੂ ਕਰਵਾਉਂਦੀਆਂ ਹਨਇਹਨਾਂ ਤੋਂ ਇਲਾਵਾ ਪੁਸਤਕਾਂ ਹੋਰ ਵੀ ਅਨੇਕ ਵਿਸ਼ਿਆਂ ਦਾ ਗਿਆਨ ਸਾਡੇ ਤੱਕ ਪਹੁੰਚਾਉਂਦੀਆਂ ਹਨਚੰਗੀਆਂ ਪੁਸਤਕਾਂ ਹਮੇਸ਼ਾ ਹੀ ਸਾਡੇ ਜੀਵਨ ਵਿੱਚ ਉਸਾਰੂ ਭੂਮਿਕਾਵਾਂ ਨਿਭਾਉਂਦੀਆਂ ਰਹੀਆਂ ਹਨਸਾਨੂੰ ਬੱਚਿਆਂ, ਵਿਦਿਆਰਥੀਆਂ, ਨੌਜਵਾਨਾਂ ਤੇ ਹਰ ਉਮਰ ਦੇ ਵਿਅਕਤੀਆਂ ਨੂੰ ਪੁਸਤਕਾਂ ਪੜ੍ਹਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਇੱਕ ਵਧੀਆ ਸਮਾਜ ਦਾ ਨਿਰਮਾਣ ਹੋ ਸਕੇ ਤੇ ਸਮਾਜ ਵਿੱਚ ਫੈਲ ਰਹੀਆਂ ਭੈੜੀਆਂ ਕੁਰੀਤੀਆਂ ਨੂੰ ਠੱਲ੍ਹ ਪਾਈ ਜਾ ਸਕੇ

ਪੁਸਤਕਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈਪਰ ਅਜੋਕੇ ਯੁੱਗ ਵਿੱਚ ਪੁਸਤਕਾਂ ਪੜ੍ਹਨ ਦਾ ਰੁਝਾਨ ਕਾਫ਼ੀ ਘਟ ਗਿਆ ਹੈਇਸ ਦਾ ਸ਼ਾਇਦ ਇੱਕ ਕਾਰਨ ਸਾਡੇ ਸਮਾਜ ਵਿੱਚ ਨਵੀਂ ਟੈਕਨੌਲੋਜੀ ਦਾ ਆਉਣਾ ਹੈਵਿਦਿਆਰਥੀ ਪੜ੍ਹਨ ਨਾਲੋਂ ਵਿਹਲੇ ਸਮੇਂ ਵਿੱਚ ਫੋਨ ਦੀ ਵਰਤੋਂ ਕਰਨਾ ਜ਼ਰੂਰੀ ਸਮਝਦੇ ਹਨ ਪਰ ਜੋ ਗਿਆਨ ਸਾਨੂੰ ਪੁਸਤਕਾਂ ਤੋਂ ਪ੍ਰਾਪਤ ਹੋਣਾ ਹੈ ਉਹ ਸਾਨੂੰ ਹੋਰ ਕਿਸੇ ਵਸੀਲੇ ਤੋਂ ਵੀ ਪ੍ਰਾਪਤ ਨਹੀਂ ਹੋ ਸਕਦਾ

ਪੁਸਤਕਾਂ ਦਾ ਗਿਆਨ ਮਨੁੱਖ ਨੂੰ ਜਿੱਥੇ ਵਧੀਆ, ਸੁਚਾਰੂ, ਯੋਗ ਤੇ ਹਿੰਮਤੀ ਇਨਸਾਨ ਬਣਾ ਸਕਦਾ ਹੈ ਉੱਥੇ ਜੇਕਰ ਇਹਨਾਂ ਦੀ ਗਲਤ ਵਰਤੋਂ ਕੀਤੀ ਜਾਵੇ ਤਾਂ ਇਹ ਮਨੁੱਖ ਨੂੰ ਇਸਦਾ ਉਲਟ ਰੂਪ ਵੀ ਪ੍ਰਦਾਨ ਕਰ ਸਕਦੀਆਂ ਹਨਇਸ ਲਈ ਚੰਗੇ ਤੇ ਯੋਗ ਗਿਆਨ ਵਾਸਤੇ ਚੰਗੇ ਅਧਿਆਪਕਾਂ ਦਾ ਸਹਾਰਾ ਲਿਆ ਜਾ ਸਕਦਾ ਹੈਹਰ ਗਿਆਨ ਹਰ ਉਮਰ ਵਿੱਚ ਯੋਗ ਨਹੀਂ ਹੋ ਸਕਦਾ ਇਸ ਲਈ ਗਿਆਨ ਦੀ ਪ੍ਰਾਪਤੀ ਉਮਰ ਦੇ ਹਿਸਾਬ ਨਾਲ ਹੀ ਠੀਕ ਰਹਿੰਦੀ ਹੈ

ਪੁਸਤਕਾਂ ਸਾਡੇ ਚਰਿੱਤਰ ਨਿਰਮਾਣ ਵਿੱਚ ਸਰਵੋਤਮ ਭੂਮਿਕਾ ਨਿਭਾਉਂਦੀਆਂ ਹਨਸਾਨੂੰ ਇਨ੍ਹਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਸੱਚਾ ਦੋਸਤ ਜੀਵਨ ਵਿੱਚ ਸਹੀ ਮਾਰਗ ਦਰਸ਼ਕ ਹੁੰਦਾ ਹੈ ਤੇ ਕਿਤਾਬਾਂ ਸਾਡੇ ਜੀਵਨ ਨੂੰ ਸਹੀ ਸੇਧ ਦਿੰਦੀਆਂ ਹਨਪੁਸਤਕਾਂ ਪੜ੍ਹਨਾ ਕੋਈ ਬੇਕਾਰ ਕੰਮ ਨਹੀਂ ਸਗੋਂ ਸਾਨੂੰ ਇਨ੍ਹਾਂ ਤੋਂ ਕਈ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈਇਸ ਲਈ ਸਾਨੂੰ ਆਪਣੀ ਜ਼ਿੰਦਗੀ ਵਿੱਚ ਇਨ੍ਹਾਂ ਦਾ ਮਹੱਤਵ ਸਮਝਦੇ ਹੋਏ ਇਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਲੋੜ ਹੈ

ਕੋਈ ਮਹਿਬੂਬ ਨੀ ਸੋਹਣਾ ਕਿਤਾਬ ਵਰਗਾ,
ਰੰਗ, ਫੁੱਲ ਨੀ ਮਨਮੋਹਣਾ ਕਿਤਾਬ ਵਰਗਾ

ਕਿਤਾਬਾਂ ਹਰ ਵੇਲੇ ਸਾਥ ਦਿੰਦੀਆਂ,
ਕੋਈ ਦੋਸਤ ਨੀ ਹੋਣਾ ਕਿਤਾਬ ਵਰਗਾ

*****

(1194)

About the Author

ਪ੍ਰੋ. ਅਮਨਦੀਪ ਕੌਰ

ਪ੍ਰੋ. ਅਮਨਦੀਪ ਕੌਰ

Madpur, Samrala, Ludhiana, Punjab,India.
Phone: (91 - 94641 - 05388)