SukhpreetSBrar7ਜਿਵੇਂ ਜਿਵੇਂ ਉਹ ਬੋਲਦੀ ਗਈ, ਮੇਰਾ ਸਰੀਰ ਸੁੰਨ ਹੁੰਦਾ ਗਿਆ ...
(25 ਮਾਰਚ 2018)

 

ਇਸੇ ਸਾਲ ਜਨਵਰੀ ਮਹੀਨੇ ਦੀ ਘਟਨਾ ਹੈ ਇਹ। ਜਦ ਛੇਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਤਾਂ ਗਗਨ ਅੱਵਲ ਰਹੀਪਰ ਪਹਿਲਾਂ ਵਾਂਗ ਹੀ ਮੈਨੂੰ ਉਸਦੇ ਚਿਹਰੇ ਉੱਤੇ ਖ਼ੁਸ਼ੀ ਦੀ ਕੋਈ ਲਕੀਰ ਨਜ਼ਰ ਨਾ ਆਈਉਹ ਰੋਜ਼ਾਨਾ ਦੀ ਤਰ੍ਹਾਂ ਚੁੱਪ-ਗੜੁੱਪ ਹੀ ਰਹੀਸੱਤਵੀਂ ਜਮਾਤ ਵਿੱਚ ਦਾਖ਼ਲ ਹੋਣ ਤੋਂ ਬਾਅਦ ਵੀ ਪਹਿਲਾਂ ਦੀ ਤਰ੍ਹਾਂ ਜ਼ਿਆਦਾ ਗ਼ੈਰ ਹਾਜ਼ਰ ਹੀ ਰਹਿੰਦੀਮੈਂ ਉਸ ਨੂੰ ਜਿੱਥੇ ਵੀ ਦੇਖਦਾ, ਬਸ ਚੁੱਪ ਹੀ ਦੇਖਦਾਜਦ ਵੀ ਜਮਾਤ ਵਿੱਚ ਪੜ੍ਹਾ ਰਿਹਾ ਹੁੰਦਾ, ਉਹ ਬਿਨਾਂ ਕੋਈ ਪ੍ਰਸ਼ਨ ਪੁੱਛੇ ਚੁੱਪ ਚਾਪ ਸੁਣੀ ਜਾਂਦੀਬਲਾਉਣ ’ਤੇ ਹੀ ਉਸਦੇ ਬੁੱਲ੍ਹਾਂ ’ਤੇ ਆਵਾਜ਼ ਲਰਜ਼ਦੀ ਸੀਪ੍ਰੰਤੂ ਕੋਈ ਵੀ ਟੈਸਟ ਹੁੰਦਾ, ਗਗਨ ਉਸ ਟੈਸਟ ਵਿੱਚੋਂ ਟੌਪ ਕਰਦੀ ਕਈ ਵਾਰ ਵਲ ਬਹਾਨਾ ਪਾ ਕੇ ਮੈਂ ਉਸਦੀ ਚੁੱਪ ਦਾ ਕਾਰਨ ਪੁੱਛਣ ਦਾ ਮਨ ਬਣਾਇਆ ਪਰ ਉਸਦਾ ਚਿਹਰਾ ਦੇਖ ਕੇ ਕਦੀ ਹਿੰਮਤ ਜਿਹੀ ਨਹੀਂ ਪਈ

ਗਗਨ ਮੈਨੂੰ ਹਰ ਵੇਲੇ ਵਿਚਾਰੀ ਜਿਹੀ ਜਾਪਦੀਜਦ ਵੀ ਉਹ ਕੁੜੀ ਕਿਤਾਬ ਵਿੱਚੋਂ ਕੋਈ ਸਬਕ ਪੜ੍ਹ ਰਹੀ ਹੁੰਦੀ ਤਾਂ ਮੇਰੀਆਂ ਅੱਖਾਂ ਵਿੱਚ ਉਸਦੇ ਭੋਲੇ ਮਾਤਾ ਪਿਤਾ ਦੀਆਂ ਤਸਵੀਰਾਂ ਬਣਨ-ਵਿਗਸਣ ਲੱਗਦੀਆਂ, ਹਾਲਾਂਕਿ ਮੈਂ ਕਦੇ ਵੀ ਉਸਦੇ ਮਾਤਾ ਪਿਤਾ ਦੇਖੇ ਨਹੀਂ ਸਨਜਦ ਵੀ ਉਹ ਮੂੰਹ ਵਿੱਚੋਂ ਕੋਈ ਅਲਫ਼ਾਜ਼ ਬੋਲਦੀ ਤਾਂ ਇੰਝ ਪ੍ਰਤੀਤ ਹੁੰਦਾ ਜਿਵੇਂ ਸਦੀਆਂ ਤੋਂ ਚੁੱਪ ਬੈਠੀ ਕੁਦਰਤ ਨੇ ਅੱਜ ਆਪਣਾ ਮੌਨ ਤੋੜਿਆ ਹੋਵੇਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਦ ਘਰੇਲੂ ਪ੍ਰੀਖਿਆ ਦਾ ਨਤੀਜਾ ਆਇਆ ਤਾਂ ਲੰਬੀ ਗ਼ੈਰ ਹਾਜ਼ਰੀ ਦੇ ਬਾਵਜੂਦ ਵੀ ਉਹ ਕੁੜੀ ਜਮਾਤ ਵਿੱਚੋਂ ਅੱਵਲ ਰਹੀਅੱਜ ਮੈਂਨੂੰ ਉਸਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਕੁਝ ਤਿਣਕੇ ਤੈਰਦੇ ਜਾਪੇਨਤੀਜਾ ਸੁਣਨ ਤੋਂ ਬਾਅਦ ਉਹ ਆਪਣੀਆਂ ਦੋ ਸਹੇਲੀਆਂ ਨਾਲ ਮੇਰੇ ਕੋਲ ਆਈ ਤੇ ਕਹਿਣ ਲੱਗੀ, “ਸਰ, ਮੈਂ ਤੁਹਾਡੇ ਤੋਂ ਕੁਝ ਪੁੱਛਣਾ ਹੈ?”

ਮੈਂ ਵੀ ਜਲਦੀ ਕੁਝ ਸੁਣਨ ਦੀ ਉਤੇਜਨਾ ਕਰਕੇ ਕਿਹਾ, “ਹਾਂ ਜੀ ਪੁੱਤਰ, ਪੁੱਛੋ ਜੋ ਵੀ ਪੁੱਛਣਾ ਹੈ

ਉਸਨੇ ਕਿਹਾ, “ਸਰ, ਮੈਂ ਤੁਹਾਡੇ ਇਕੱਲਿਆਂ ਤੋਂ ਕੁਝ ਪੁੱਛਣਾ ਹੈ

ਮੈਂ ਇਸ ਤਬਦੀਲੀ ਤੋਂ ਹੈਰਾਨ ਸਾਂਤੇ ਮੈਂ ਜਲਦੀ ਹੀ ਉਸਦੇ ਨਾਲ ਆਈਆਂ ਕੁੜੀਆਂ ਨੂੰ ਕਮਰੇ ਤੋਂ ਬਾਹਰ ਭੇਜ ਦਿੱਤਾ

ਇਸ ਸਮੇਂ ਤੱਕ ਮੇਰੀ ਉਸਦੇ ਸਵਾਲ ਨੂੰ ਸੁਣਨ ਦੀ ਉਤਸੁਕਤਾ ਸਿਖ਼ਰ ਤੇ ਪਹੁੰਚ ਚੁੱਕੀ ਸੀਮੈਂ ਦੁਬਾਰਾ ਉਸਨੂੰ ਆਪਣਾ ਸਵਾਲ ਪੁੱਛਣ ਲਈ ਕਿਹਾਮੇਰਾ ਹੁੰਗਾਰਾ ਮਿਲ ਜਾਣ ’ਤੇ ਉਹ ਝਟ ਬੋਲੀ, “ਸਰ, ਕਬਜ਼ਾ ਕਿਵੇਂ ਛੁਡਾਈਦਾ?”

ਮੈਂ ਉਸਦਾ ਸਵਾਲ ਸਮਝ ਨਾ ਸਕਿਆ ਕਿ ਉਹ ਪੁੱਛਣਾ ਕੀ ਚਾਹੁੰਦੀ ਏਮੇਰੇ ਕਹਿਣ ’ਤੇ ਉਸਨੇ ਦਰਦ ਭਰੀ ਕਹਾਣੀ ਖੋਲ੍ਹ ਕੇ ਰੱਖ ਦਿੱਤੀਜਿਵੇਂ ਜਿਵੇਂ ਉਹ ਬੋਲਦੀ ਗਈ, ਮੇਰਾ ਸਰੀਰ ਸੁੰਨ ਹੁੰਦਾ ਗਿਆ

ਉਸਨੇ ਦੱਸਿਆ, “ਸਰ, ਅਸੀਂ ਚਾਰ ਭੈਣਾਂ ਹਾਂਮੈਂ ਸਭ ਤੋਂ ਵੱਡੀ ਹਾਂਮੇਰੀ ਮਾਂ ਨੂੰ ਕੈਂਸਰ ਹੈ ਤੇ ਭਾਪਾ ਵੀ ਬਹੁਤ ਬਿਮਾਰ ਰਹਿੰਦਾ ਹੈਅਸੀਂ ਉਹਨਾਂ ਦੇ ਇਲਾਜ ਲਈ ਆਪਣੇ ਚਾਚੇ ਨੂੰ ਘਰ ਗਹਿਣੇ ਰੱਖਿਆ ਸੀਮੈਂ ਹੀ ਘਰ ਦਾ ਸਾਰਾ ਕੰਮ ਕਰਦੀ ਹਾਂਸਕੂਲ ਤੋਂ ਛੁੱਟੀ ਕਰਕੇ ਖੇਤਾਂ ਵਿੱਚ ਜਾ ਕੇ ਸਿੱਟੇ ਚੁਗਦੀ ਹਾਂ ਤੇ ਮਾਂ ਦੇ ਇਲਾਜ ਲਈ ਪੈਸੇ ਜੋੜ ਰਹੀ ਹਾਂਪਰ ਹੁਣ ਮੇਰਾ ਚਾਚਾ ਕਹਿੰਦਾ ਏ ਕਿ ਜੇ ਅਸੀਂ ਉਹਨ੍ਹਾਂ ਦੇ ਪੈਸੇ ਨਾ ਮੋੜੇ ਤਾਂ ਉਹ ਘਰ ਉੱਪਰ ਕਬਜ਼ਾ ਕਰ ਲਵੇਗਾ ਤੇ ਇਸ ਘਰ ਨੂੰ ਉਹ ਬੈਂਕ ਵਾਲਿਆਂ ਨੂੰ ਵੇਚ ਦੇਵੇਗਾਤੁਸੀਂ ਦੱਸੋ ਸਰ, ਕਬਜ਼ਾ ਕਿਵੇਂ ਛੁਡਾਈਦਾ?”

ਉਸਦੇ ਸਵਾਲ ਨੇ ਮੈਨੂੰ ਹਿਲਾ ਕੇ ਰੱਖ ਦਿੱਤਾਉਸਦੇ ਬੋਲ ਵਾਰ ਵਾਰ ਮੇਰੇ ਦਿਮਾਗ਼ ਵਿੱਚ ਵਦਾਣ ਵਾਂਗ ਵੱਜ ਰਹੇ ਸਨ, ‘ਸਰ, ਕਬਜ਼ਾ ਕਿਵੇਂ ਛੁਡਾਈਦਾ?... ਸਰ, ਕਬਜ਼ਾ ਕਿਵੇਂ ਛੁਡਾਈਦਾ?...’ ਉਸ ਨੰਨ੍ਹੀ ਪਰੀ ਦਾ ਹੱਸਣ ਖੇਡਣ ਵਾਲਾ ਬਚਪਨ ਮਾਤਾ ਪਿਤਾ ਦੀ ਬਿਮਾਰੀ ਅਤੇ ਘਰ ਦੀਆਂ ਮਜ਼ਬੂਰੀਆਂ ਨੇ ਖ਼ਤਮ ਕਰ ਦਿੱਤਾਕਰਜ਼ੇ ਦੇ ਬੋਝ ਨੇ ਉਸਦੇ ਚਿਹਰੇ ਦੀ ਰੌਣਕ ਨਿਗਲ ਲਈ ਅਤੇ ਸ਼ਾਇਦ ਇਸੇ ਕਰਕੇ ਉਸ ਦੀਆਂ ਅੱਖਾਂ ਵਿੱਚ ਘੋਰ ਉਦਾਸੀ ਪਸਰ ਗਈ ਸੀ

... ਤੇ ਇਹ ਕੁੜੀ ਇੰਨੀਆਂ ਸਮੱਸਿਆਵਾਂ ਦੇ ਬਾਵਜੂਦ ਵੀ ਪੜ੍ਹ ਰਹੀ ਹੈਕੀ ਇਸਦੇ ਸੁਪਨੇ ਵੀ ਕਦੇ ਉਡਾਰੀ ਭਰਨਗੇ? ਕੀ ਇਹ ਆਪਣੀ ਪੜ੍ਹਾਈ ਜਾਰੀ ਰੱਖ ਸਕੇਗੀ? ਕੀ ਇਹ ਵੀ ਕਦੇ ਮੌਨ ਤੋੜੇਗੀ? ਕੀ ਇਹ ਆਪਣੀ ਘਰ ਨੂੰ ਗ਼ੁਰਬਤ ਦੀ ਦਲਦਲ ਵਿੱਚੋਂ ਕੱਢ ਪਾਵੇਗੀ? ਜੇ ਇਹ ਸਫ਼ਲ ਹੋਵੇਗੀ ਤਾਂ ਕਿਵੇਂ?... ਸੋਚਦਾ ਸੋਚਦਾ ਮੈਂ ਕੁਰਸੀ ਉੱਤੇ ਮਾਨੋ ਨਿੱਸਲ ਹੋਇਆ ਬੈਠਾ ਸਾਂਉਂਜ ਇਹ ਵੀ ਜਾਪਿਆ ਕਿ ਮੈਨੂੰ ਪਾਏ ਪਹਿਲੇ ਸਵਾਲ ਨਾਲ ਗਗਨ ਨੇ ਜ਼ਿੰਦਗੀ ਦੇ ਲੰਮੇ ਸੰਘਰਸ਼ ਦੇ ਪਹਿਲੇ ਪੌਡੇ ਉੱਤੇ ਆਪਣਾ ਪੈਰ ਧਰ ਲਿਆ ਸੀ

*****

(1075)

About the Author

ਸੁਖਪ੍ਰੀਤ ਸਿੰਘ ਬਰਾੜ

ਸੁਖਪ੍ਰੀਤ ਸਿੰਘ ਬਰਾੜ

Tamkot, Sri Mukatsar Sahib, Punjab, India.
Phone: (91 - 94176 - 03670)
Email: (sukhpreetsingh3670@gmail.com)