baljindersangha7“ਜਰਨੈਲ ਸਿੰਘ ਸੇਖਾ ਅਤੇ ਡਾ. ਸਾਧੂ ਸਿੰਘ ਨੇ ਮਹਿੰਦਰ ਸੂਮਲ ਦੀ ਲਿਖਤ ਅਤੇ ਉਹਨਾਂ ਦੇ ਜੀਵਨ ਬਾਰੇ ...”
(8 ਅਕਤੂਬਰ 2017)

 

ਕੈਨੇਡਾ ਵਿਚ ਪੰਜਾਬੀ ਦੇ ਮੁੱਢਲੇ ਲੇਖਕਾਂ ਵਿੱਚੋਂ ਮਹਿੰਦਰ ਸੂਮਲ ਨੂੰ ਕੀਤਾ ਗਿਆ ਸਨਮਾਨਿਤ

 BaljinderSanghCD1

 

ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ 18ਵਾਂ ਸਲਾਨਾ ਸਮਾਗਮ ਵਾਈਟਹੌਰਨ ਕਮਿਊਨਟੀ ਹਾਲ ਵਿਚ ਕੀਤਾ ਗਿਆ ਇਸ ਸਮਾਗਮ ਵਿਚ ਕੈਨੇਡਾ ਦੀ ਧਰਤੀ ’ਤੇ ਸੱਤਰਵਿਆਂ ਤੋਂ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੁੜੇ ਲੇਖਕ ਮਹਿੰਦਰ ਸੂਮਲ ਨੂੰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ ਇਸ ਪੁਰਸਕਾਰ ਵਿਚ ਇਕ ਪਲੈਕ, ਇੱਕ ਹਜ਼ਾਰ ਡਾਲਰ ਦੀ ਨਕਦ ਰਾਸ਼ੀ ਅਤੇ ਇੱਕ ਸਭਾ ਦੇ ਮੈਂਬਰਾਂ ਦੀਆਂ ਕਿਤਾਬਾਂ ਦਾ ਬੰਡਲ ਹੁੰਦਾ ਹੈ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਤਰਲੋਚਨ ਸਿੰਘ ਸੈਂਹਿਬੀ, ਸਰਪ੍ਰਸਤ ਜਸਵੰਤ ਸਿੰਘ ਗਿੱਲ, ਮੁੱਖ ਮਹਿਮਾਨ ਵਜੋਂ ਮਹਿੰਦਰ ਸੂਮਲ, ਲੇਖਕ ਮੰਗਾ ਬਾਸੀ ਅਤੇ ਬਖ਼ਸ਼ ਸੰਘਾ ਸ਼ਾਮਿਲ ਸਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਬਲਵੀਰ ਗੋਰਾ ਨੇ ਬਾਖ਼ੂਬੀ ਨਿਭਾਈ ਜਸਵੰਤ ਸਿੰਘ ਗਿੱਲ ਨੇ ਸਭ ਨੂੰ ਜੀ ਆਇਆ ਕਿਹਾ ਅਤੇ ਸਭਾ ਵੱਲੋਂ ਸਾਲ 2011 ਵਿਚ ਕੀਤੀ ਪਹਿਲੀ ਅਲਬਰਟਾ ਪੰਜਾਬੀ ਵਿਸ਼ਵ ਕਾਨਫ਼ਰੰਸ ਦਾ ਜ਼ਿਕਰ ਕੀਤਾ ਬਲਜਿੰਦਰ ਸੰਘਾ ਨੇ ਸਭਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਭਾ ਦਾ ਲੇਖਕਾਂ ਨੂੰ ਸਨਮਾਨ ਦੇਣ ਦਾ ਪਿਛਲੇ ਸਤਾਰਾਂ ਸਾਲਾ ਦਾ ਇਤਿਹਾਸ ਹੈ ਗਿਆਨੀ ਕੇਸਰ ਸਿੰਘ ਨਾਵਲਿਸਟ ਦੇ ਸਨਮਾਨ ਨਾਲ ਸ਼ੁਰੂ ਹੋਇਆ ਲੇਖਕਾਂ ਦੇ ਸਨਮਾਨ ਦਾ ਇਹ ਕਾਫ਼ਲਾ ਜਿੱਥੇ ਅੱਜ 18ਵੇਂ ਲੇਖਕ ਦਾ ਸਨਮਾਨ ਕਰ ਰਿਹਾ ਹੈ, ਉੱਥੇ ਹੀ ਸਭਾ ਵੱਲੋਂ ਬੱਚਿਆਂ ਦੇ ਪੰਜਾਬੀ ਬੋਲਣ ਦੀ ਮੁਹਾਰਤ ਦੇ ਮੁਕਾਬਲੇ ਵੀ ਪਿਛਲੇ ਛੇ ਸਾਲਾਂ ਤੋਂ ਸਲਾਨਾ ਕਰਵਾਏ ਜਾਂਦੇ ਹਨ ਸਭਾ ਵੱਲੋਂ ਪਿਛਲੇ 19 ਸਾਲਾਂ ਤੋਂ ਲਗਾਤਾਰ ਮਹੀਨਾਵਾਰ ਸਾਹਿਤਕ ਬੈਠਕਾਂ ਹੁੰਦੀਆਂ ਹਨ ਬਾਹਰੋਂ ਆਏ ਲੇਖਕਾਂ ਨਾਲ ਸਾਹਿਤਕ ਮਿਲਣੀਆਂ ਅਤੇ ਇਸ ਸਭ ਲਈ ਹਰੇਕ ਦੋ ਸਾਲਾਂ ਬਾਅਦ ਨਵੀਂ ਚੁਣੀ ਗਈ ਕਾਰਜਕਾਰੀ ਕਮੇਟੀ ਦਾ ਹਰੇਕ ਮੈਂਬਰ 500 ਡਾਲਰ ਦਾ ਯੋਗਦਾਨ ਆਪਣੇ ਕੋਲੋਂ ਪਾਉਂਦਾ ਹੈ ਅਤੇ ਕੁਝ ਸੱਜਣ ਸਭਾ ਦੇ ਕੰਮਾਂ ਨੂੰ ਦੇਖਦਿਆਂ ਸਪਾਂਸਰਸ਼ਿੱਪ ਵੀ ਦਿੰਦੇ ਹਨ

ਜਰਨੈਲ ਸਿੰਘ ਸੇਖਾ ਅਤੇ ਡਾ. ਸਾਧੂ ਸਿੰਘ ਨੇ ਮਹਿੰਦਰ ਸੂਮਲ ਦੀ ਲਿਖਤ ਅਤੇ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਜ਼ਿਕਰਯੋਗ ਹੈ ਕਿ ਮਹਿੰਦਰ ਸੂਮਲ ਨੇ ਜਿੱਥੇ 1973 ਵਿਚ ਮੁੱਢਲੇ ਮੈਂਬਰ ਦੇ ਤੌਰ ’ਤੇ ਸਾਹਿਤ ਸਭਾ ਵੈਨਕੂਵਰ ਬਣਾਈ ਜੋ ਹੁਣ ‘ਪੰਜਾਬੀ ਲੇਖਕ ਮੰਚ’ ਹੈ, ਉੱਥੇ ਹੀ ਕੈਨੇਡਾ ਵਿਚ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕੈਨੇਡਾ ਵਿਚ ਪਹਿਲੀ ਭੰਗੜਾ ਟੀਮ ਵੀ ਬਣਾਈ, ਜਿਸਨੇ ਪਹਿਲੀ ਵਾਰ 1976 ਦੀਆਂ ਮਾਂਟਰੀਅਲ ਉਲੰਪਿਕ ਖੇਡਾਂ ਵਿਚ ਭੰਗੜਾ ਪਾਇਆ ਅਤੇ ਇਸ ਨਾਚ ਨੂੰ ਮਾਣਤਾ ਦਿਵਾਈ ਇਸ ਤੋਂ ਬਿਨਾਂ ਅੱਠ ਕਿਤਾਬਾਂ ਦਾ ਇਹ ਲੇਖਕ ਹੋਰ ਵੀ ਕਈ ਸੰਸਥਾਵਾਂ ਦਾ ਬਾਨੀ ਮੈਂਬਰ ਹੈ

ਡਾ. ਬਲਵਿੰਦਰ ਕੌਰ ਬਰਾੜ ਨੇ ਮਹਿੰਦਰ ਸੂਮਲ ਦੇ ਸਨਮਾਨ ਬਾਰੇ ਗੱਲ ਕਰਦਿਆਂ ਸਭਾ ਨੂੰ ਇਸ ਕਾਰਜ ਦੀ ਵਧਾਈ ਦਿੰਦਿਆਂ ਲੇਖਕਾਂ ਦੇ ਸਨਮਾਨ ਦੇ ਇਸ ਕੰਮ ਨੂੰ ਜਾਰੀ ਰੱਖਣ ਲਈ ਕਿਹਾ ਹੈਰੀਟੇਜ ਗਿੱਧਾ ਅਕੈਡਮੀ ਵੱਲੋਂ ਜਸਪ੍ਰਿਆ ਜੌਹਲ ਦੀ ਅਗਵਾਈ ਵਿਚ ਬੱਚੀਆਂ ਨੇ ਬਹੁਤ ਹੀ ਵਧੀਆ ਸੱਭਿਆਚਾਰਕ ਸਮਾਗਮ ਪੇਸ਼ ਕੀਤਾ ਸਭਾ ਦੇ ਕਾਰਜਕਾਰੀ ਮੈਂਬਰਾਂ ਦੀ ਹਾਜ਼ਰੀ ਵਿਚ ਮਹਿੰਦਰ ਸੂਮਲ ਦਾ ਸਨਮਾਨ ਕੀਤਾ ਗਿਆ ਬ੍ਰਿਟਿਸ਼ ਕੌਲੰਬੀਆਂ ਤੋਂ ਆਏ ਲੇਖਕਾਂ ਜਰਨੈਲ ਸਿੰਘ ਸੇਖਾ, ਮਹਿੰਦਰ ਸੂਮਲ, ਮੰਗਾ ਬਾਸੀ, ਮੋਹਨ ਸਿੰਘ ਗਿੱਲ, ਪਾਲ ਢਿੱਲੋ, ਜਰਨੈਲ ਸਿੰਘ ਆਰਟਿਸਟ, ਡਾ. ਸਾਧੂ ਸਿੰਘ ਨੇ ਸਟੇਜ ਤੋਂ ਸਭਾ ਨੂੰ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਲੱਗਭੱਗ ਦੋ ਦਹਾਕਿਆਂ ਤੋਂ ਸਭਾ ਦੁਆਰਾ ਕੀਤੇ ਜਾ ਰਹੇ ਸਾਹਿਤਕ ਅਤੇ ਸੱਭਿਆਚਾਰਕ ਕੰਮਾਂ ਲਈ ਭਵਨ ਕਮੇਟੀ ਅਤੇ ਸੁੱਖੀ ਬਾਠ ਵੱਲੋਂ ਭੇਜਿਆ ਸਨਮਾਨ ਪੱਤਰ ਭੇਂਟ ਕੀਤਾ ਅਤੇ ਨਾਲ ਹੀ ਪੰਜਾਬ ਭਵਨ ਸਰੀ ਵੱਲੋਂ ਅਕਤੂਬਰ ਮਹੀਨੇ ਕਰਵਾਏ ਜਾ ਰਹੇ ਸਮਾਗਮ ਵਿਚ ਹਾਜ਼ਰੀ ਦਾ ਸੱਦਾ ਦਿੱਤਾ ਸਾਹਿਤਕ ਕਿਤਾਬਾਂ ਦੇ ਸਟਾਲ ਤੋਂ ਹਾਜ਼ਰੀਨ ਨੇ ਆਪਣੀ ਪਸੰਦ ਦੀਆਂ ਕਿਤਾਬਾਂ ਖਰੀਦੀਆਂ

ਮਾਸਟਰ ਬਚਿੱਤਰ ਸਿੰਘ ਗਿੱਲ ਦੀ ਕਵੀਸ਼ਰੀ, ਮਹਿੰਦਰ ਸੂਮਲ ਅਤੇ ਮੰਗਾ ਬਾਸੀ ਦੀਆਂ ਬੋਲੀਆਂ ਦਾ ਜਿੱਥੇ ਹਾਜ਼ਰੀਨ ਨੇ ਅਨੰਦ ਮਾਣਿਆ ਉੱਥੇ ਹੀ ਜਸਵੰਤ ਸਿੰਘ ਸੇਖੋਂ ਨੇ ਬੱਚਿਆਂ ਦੇ ਜੱਥੇ ਨਾਲ ਖ਼ੂਬ ਰੰਗ ਬੰਨ੍ਹਿਆ ਇਸ ਤੋਂ ਇਲਾਵਾ ਜੋਗਾ ਸਿੰਘ, ਸਵਰੂਪ ਕੌਰ ਸੰਘਾ, ਗੁਰਮੀਤ ਕੌਰ ਸਰਪਾਲ, ਗੁਰਤਾਜ ਸਿੰਘ ਲਿੱਟ, ਹਰੀਪਾਲ, ਪ੍ਰਭਲੀਨ ਕੌਰ ਗਰੇਵਾਲ, ਸਿਮਰ ਸਿੱਧੂ, ਅਰਸ਼ਵੀਰ ਸਿੰਘ ਢੁੱਡੀਕੇ, ਮਹਿੰਦਰਪਾਲ ਸਿੰਘ ਪਾਲ, ਬਖ਼ਸ਼ ਸੰਘਾ, ਮੋਹਨ ਗਿੱਲ, ਪ੍ਰੀਤ ਢੱਡਾ, ਬਲਜਿੰਦਰ ਸੰਘਾ, ਪਾਲ ਸੇਖੋਂ, ਸੁਖਵਿੰਦਰ ਸਿੰਘ ਤੂਰ, ਜੀਵਨਜੋਤ ਸਿੰਘ ਸਿਆੜ, ਬਲਵੀਰ ਗੋਰਾ, ਮੋਹਨ ਸਿੰਘ ਬਾਠ, ਜਰਨੈਲ ਸਿੰਘ ਆਰਟਿਸਟ, ਹਰਨੇਕ ਬੱਧਣੀ, ਗੁਰਲਾਲ ਰੁਪਾਲੋਂ, ਸੁਖਪਾਲ ਪਰਮਾਰ, ਜਰਨੈਲ ਤੱਗੜ, ਗੁਰਚਰਨ ਸਿੰਘ ਹੇਅਰ ਆਦਿ ਨੇ ਵਧੀਆ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਨਾਲ ਸੰਜੀਦਾ ਹਾਜ਼ਰੀ ਲਵਾਈ

ਮੰਗਾ ਬਾਸੀ ਬਾਰੇ ਲੇਖਕਾਂ ਦੇ ਵਿਚਾਰਾਂ ਦੀ ਕਿਤਾਬ ‘ਮੰਗਾ ਬਾਸੀ ਕਾਵਿ - ਮੂਲਵਾਸ ਅਤੇ ਪਰਵਾਸ ਦਾ ਦਵੰਦ’ ਸਭਾ ਨੂੰ ਭੇਂਟ ਕੀਤੀ ਗਈ ਸਭਾ ਦੇ ਹੋਰ ਕਾਰਜਕਾਰੀ ਮੈਂਬਰਾਂ ਮੰਗਲ ਸਿੰਘ ਚੱਠਾ, ਰਣਜੀਤ ਸਿੰਘ ਲਾਡੀ (ਗੋਬਿੰਦਪੁਰੀ), ਗੁਰਬਚਨ ਸਿੰਘ ਬਰਾੜ, ਹਰੀਪਾਲ, ਦਵਿੰਦਰ ਸਿੰਘ ਮਲਹਾਂਸ, ਗੁਰਲਾਲ ਰੁਪਾਲੋਂ, ਮਹਿੰਦਰਪਾਲ ਸਿੰਘ ਪਾਲ, ਜ਼ੋਰਾਵਰ ਸਿੰਘ ਬਾਂਸਲ ਨੇ ਆਪਣੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਈਆਂ

ਅਖ਼ੀਰ ਵਿਚ ਸਭਾ ਦੇ ਪ੍ਰਧਾਨ ਤਰਲੋਚਨ ਸਿੰਘ ਸੈਂਹਿਬੀ ਵੱਲੋਂ ਸਭ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ ਅਤੇ ਸਮੇਂ ਦੀ ਘਾਟ ਕਾਰਨ ਜਿਹਨਾਂ ਲੇਖਕਾ ਨੂੰ ਸਮਾਂ ਨਹੀਂ ਮਿਲ ਸਕਿਆ, ਉਹਨਾਂ ਤੋਂ ਮੁਆਫ਼ੀ ਮੰਗੀ ਗਈ ਕੈਲਗਰੀ ਨਿਵਾਸੀਆਂ, ਪੰਜਾਬੀ ਮੀਡੀਆ ਅਤੇ ਕੈਲਗਰੀ ਵਿਚ ਹੋਰ ਸਮਾਜਿਕ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ

ਸਭਾ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਹਮੇਸ਼ਾ ਦੀ ਤਰ੍ਹਾਂ ਮਹੀਨੇ ਦੇ ਤੀਸਰੇ ਐਤਵਾਰ ਅਕਤੂਬਰ 15, 2017 ਨੂੰ ਕੋਸੋ ਹਾਲ ਵਿਚ ਹੋਵੇਗੀ ਹੋਰ ਜਾਣਕਾਰੀ ਲਈ ਪ੍ਰਧਾਨ ਤਰਲੋਚਨ ਸਿੰਘ ਸੈਂਹਿਬੀ ਨਾਲ 403-827-1483 ਜਾਂ ਜਨਰਲ ਸਕੱਤਰ ਬਲਵੀਰ ਗੋਰਾ ਨਾਲ 403-472-2662 ’ਤੇ ਰਾਬਤਾ ਕੀਤਾ ਜਾ ਸਕਦਾ ਹੈ

*****

About the Author

Baljinder Sangha

Baljinder Sangha

Calgary, Alberta, Canada.
Phone: (403 - 680 - 3212)
Email: (sanghabal@yahoo.ca)