GurKirpalSAshak7ਜੇਕਰ ਰਿਸ਼ਤੇ ਗੁਣਾਂ ਜਾਂ ਸੰਸਕਾਰਾਂ ਦੀ ਥਾਂ ਕੇਵਲ ਬੈਂਡ ਸਕੋਰਜਾਂ ਸ਼ਰਤਾਂ ਦੇ ਅਧਾਰ ’ਤੇ ...
(3 ਸਤੰਬਰ 2026)

 

ਕੈਨੇਡਾ ਪਰਵਾਸ ਲਈ ਆਪਣੇ ਵੀਜ਼ੇ ਵਾਸਤੇ ਫੋਟੋਗ੍ਰਾਫਰ ਕੋਲ ਤਸਵੀਰ ਖਿਚਵਾਉਣ ਆਈ ਉਸ ਅਠਾਰਾਂ ਕੁ ਸਾਲਾਂ ਦੀ ਮਾਸੂਮ ਬੱਚੀ ਦਾ ਚਿਹਰਾ ਮੈਨੂੰ ਕਦੇ ਨਹੀਂ ਭੁੱਲਦਾ, ਜਿਸਦਾ ਬਾਪ ਆਪ-ਮੁਹਾਰੇ ਹੁੱਬ-ਹੁੱਬ ਕੇ ਦੱਸ ਰਿਹਾ ਸੀ, “ਪਰਿਵਾਰ ’ਤੇ ਉੱਪਰ ਵਾਲੇ ਦੀ ਮਿਹਰ ਹੋ ਗਈ ਹੈ ਜੀਅੱਠ ਬੈਂਡ ਆ ਗਏ ਸੀ ਤੇ ਨਾਲ ਹੀ ਚੰਗਾ ਰਿਸ਼ਤਾ ਵੀ ਮਿਲ ਗਿਆਬੜੇ ਚੰਗੇ ਬੰਦੇ ਨੇ ਜੀ, ਕਹਿੰਦੇ ਤੁਸੀਂ ਕੁੜੀ ਨੂੰ ਭੇਜੋ, ਸਾਰਾ ਖਰਚਾ ਅਸੀਂ ਕਰਾਂਗੇਬੇਟੀ ਦੀ ਐਡਮਿਸ਼ਨ ਤਾਂ ਹੋ ਹੀ ਗਈ ਹੈ, ਸਾਡਾ ਪ੍ਰਾਹੁਣਾ ਵੀ ਸਪਾਉਸ ਵੀਜ਼ੇ ’ਤੇ ਨਾਲ ਹੀ ਚਲਿਆ ਜਾਵੇਗਾਆਪੇ ਸੈਟਲ ਹੋ ਜਾਣਗੇ ਉੱਥੇਚਹੁੰ ਸਾਲਾਂ ਨੂੰ ਭਾਈ ਵੀ ਜਵਾਨ ਹੋਇਆ ਸਮਝੋ, ਉਹਨੂੰ ਵੀ ਬੁਲਾ ਲਊਗੀਸਾਡੀ ਚਿੰਤਾ ਮੁੱਕੂ, ਇੱਥੇ ਵੀ ਭਲਾ ਕੀ ਰੱਖਿਆ ਐ?

ਉਸ ਬੱਚੀ ਦੇ ਚਿਹਰੇ ’ਤੇ ਕੋਈ ਭਾਵ ਨਹੀਂ ਸੀ ਲਗਦਾ ਨਹੀਂ ਸੀ ਕਿ ਆਈਲੈਟਸ ਕਰਨ ਤੋਂ ਪਹਿਲਾਂ ਉਹ ਕਦੇ ਸ਼ਹਿਰ ਇਕੱਲੀ ਵੀ ਗਈ ਹੋਵੇਗੀਪਤਾ ਨਹੀਂ ਉਹ ਬਾਪ ਕਿਹੜੇ ਸੁਪਨਿਆਂ ਦੀ ਉਧੇੜ-ਬੁਣ ਵਿੱਚ ਸੀ, “ਪਹਿਲਾਂ ਮੇਰੀ ਭੂਆ ਦੇ ਮੁੰਡੇ ਦੀ ਕੁੜੀ ਵੀ ਗਈ ਸੀ ਉੱਥੇ, ਵਧੀਆ ਨਜ਼ਾਰੇ ਮਾਣ ਰਹੀ ਐਸੁੱਖ ਨਾਲ ਹੁਣ ਤਾਂ ਦੋ ਜੁਆਕ ਨੇ ਉਹਦੇਪਹਿਲਾ ਛਿਲਾ ਕਟਾਉਣ ਉਹਦੀ ਸੱਸ ਗਈ ਸੀ ਤੇ ਐਤਕੀਂ ਮੇਰੀ ਭੂਆ ਦਾ ਮੁੰਡਾ ਤੇ ਉਹਦੀ ਘਰਵਾਲੀ ਛੇ ਮਹੀਨੇ ਨਜ਼ਾਰੇ ਲੈ ਕੇ ਆਏ ਨੇ।”

ਅੱਜ ਜਦੋਂ ਪੰਜਾਬ ਦਾ ਹਰ ਦੂਜਾ ਘਰ ਵਿਦੇਸ਼ ਜਾਣ ਦੇ ਸੁਪਨੇ ਦੇਖ ਰਿਹਾ ਹੈ, ਉੱਥੇ ਇਸਦੀ ਸਭ ਤੋਂ ਵੱਡੀ ਕੀਮਤ ਔਰਤਾਂ ਨੂੰ ਚੁਕਾਉਣੀ ਪੈ ਰਹੀ ਹੈਪਰਵਾਸ ਦੇ ਨਾਂ ’ਤੇ ਔਰਤਾਂ ਦੇ ਜਜ਼ਬਾਤਾਂ, ਸੁਪਨਿਆਂ, ਸੁਰੱਖਿਆ ਅਤੇ ਹੋਂਦ ਦੀ ਬਲੀ ਦਿੱਤੀ ਜਾ ਰਹੀ ਹੈਅੱਜ ਪੰਜਾਬ ਵਿੱਚ ਪੜ੍ਹੀ-ਲਿਖੀ ਅਤੇ ਆਈਲੈਟਸ ਪਾਸ ਕੁੜੀ ਨੂੰ ਇੱਕ ਇਨਸਾਨ ਦੀ ਬਜਾਏ “ਵੀਜ਼ਾ ਟਿਕਟ” ਵਜੋਂ ਦੇਖਿਆ ਜਾਣ ਲੱਗਾ ਹੈਭੂਆ ਦੇ ਮੁੰਡੇ ਦੀ ਕੁੜੀਵਾਲੇ ਨਸੀਬ ਸਾਰੀਆਂ ਕੁੜੀਆਂ ਦੇ ਨਹੀਂ ਹੁੰਦੇ। ਬਹੁਤ ਸਾਰੇ ਪਰਿਵਾਰ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਅਜਿਹੀ ਕੁੜੀ ਦੀ ਤਲਾਸ਼ ਕਰਦੇ ਹਨ ਜਿਸਦੇ ਬੈਂਡ ਸਕੋਰ ਚੰਗੇ ਹੋਣਅਜਿਹੇ ਹਾਲਾਤ ਵਿੱਚ ਔਰਤ ਨੂੰ ਇੱਕ ਮਨੁੱਖ ਦੇ ਰੂਪ ਵਿੱਚ ਨਹੀਂ, ਬਲਕਿ ਇੱਕ ਸਾਧਨਵਜੋਂ ਵਰਤਿਆ ਜਾਂਦਾ ਹੈਲੜਕੇ ਦਾ ਪਰਿਵਾਰ ਪੜ੍ਹਾਈ ਦਾ ਖਰਚਾ ਚੁੱਕਣ ਦਾ ਲਾਲਚ ਦਿੰਦਾ ਹੈ, ਪਰ ਦੁਖਾਂਤ ਉਦੋਂ ਵਾਪਰਦਾ ਹੈ ਜਦੋਂ ਵਿਦੇਸ਼ ਪਹੁੰਚਦਿਆਂ ਹੀ ਅਕਸਰ ਕੁੜੀ ਨੂੰ ਛੱਡ ਦਿੱਤਾ ਜਾਂਦਾ ਹੈ ਜਾਂ ਉਸ ’ਤੇ ਪੈਸੇ ਭੇਜਣ ਦਾ ਅੰਨ੍ਹੇਵਾਹ ਦਬਾਅ ਪਾਇਆ ਜਾਂਦਾ ਹੈਇੰਝ ਕੁੜੀ ਦੀ ਸਿੱਖਿਆ ਅਤੇ ਭਵਿੱਖ ਵੀਜ਼ੇ ਦੀ ਭੇਟ ਚੜ੍ਹ ਜਾਂਦੇ ਹਨ

ਅਜਿਹੇ ਵਿਆਹ ਅਕਸਰ ਪਿਆਰ ਜਾਂ ਸਾਂਝ ’ਤੇ ਨਹੀਂ, ਬਲਕਿ ਇੱਕ ਵਪਾਰਕ ਸਮਝੌਤੇ ’ਤੇ ਟਿਕੇ ਹੁੰਦੇ ਹਨਕੁੜੀ ਦੇ ਮਾਪੇ ਕੇਵਲ ਗਰੀਬੀ ਜਾਂ ਮਜਬੂਰੀ ਕਾਰਨ ਹੀ ਨਹੀਂ, ਬਲਕਿ ਕਈ ਵਾਰ ਆਪਣੇ ਪੁੱਤਾਂ ਨੂੰ ਬਾਹਰ ਭੇਜਣ ਖਾਤਰ ਜਾਂ ਖੁਦ ਵਿਦੇਸ਼ ਜਾਣ ਦੇ ਸੁਪਨੇ ਪੂਰੇ ਕਰਨ ਲਈ ਆਪਣੀ ਧੀ ਨੂੰ ਅਜਿਹੇ ਰਿਸ਼ਤੇ ਵਿੱਚ ਬੰਨ੍ਹ ਦਿੰਦੇ ਹਨ, ਜਿੱਥੇ ਉਸਦੀ ਆਪਣੀ ਪਸੰਦ ਜਾਂ ਇੱਛਾ ਦੀ ਕੋਈ ਅਹਿਮੀਅਤ ਨਹੀਂ ਹੁੰਦੀਪੰਜਾਬ ਵਿੱਚੋਂ ਕੈਨੇਡਾ, ਆਸਟ੍ਰੇਲੀਆ ਅਤੇ ਇੰਗਲੈਂਡ ਜਾਣ ਦਾ ਜਨੂੰਨ ਇੰਨਾ ਵਧ ਗਿਆ ਹੈ ਕਿ ਹੁਣ “ਕੰਟਰੈਕਟ ਮੈਰਿਜ” ਇੱਕ ਕਾਰੋਬਾਰ ਦਾ ਰੂਪ ਲੈ ਚੁੱਕੀ ਹੈਸਮਾਜਿਕ ਅਤੇ ਨੈਤਿਕ ਗਿਰਾਵਟ ਇਸ ਹੱਦ ਤਕ ਜਾ ਪੁੱਜੀ ਹੈ ਕਿ ਅਖਬਾਰਾਂ ਦੇ ਇਸ਼ਤਿਹਾਰਾਂ ਵਿੱਚ ਪੀ.ਐੱਮ.’ (ਪੇਪਰ ਮੈਰਿਜ) ਅਰਥਾਤ ਕੰਟਰੈਕਟ ਮੈਰਿਜ ਦੀ ਗੱਲ ਸ਼ਰੇਆਮ ਲਿਖੀ ਹੁੰਦੀ ਹੈ

ਜੇਕਰ ਰਿਸ਼ਤੇ ਗੁਣਾਂ ਜਾਂ ਸੰਸਕਾਰਾਂ ਦੀ ਥਾਂ ਕੇਵਲ ਬੈਂਡ ਸਕੋਰਜਾਂ ਸ਼ਰਤਾਂ ਦੇ ਅਧਾਰ ’ਤੇ ਤੈਅ ਹੋਣੇ ਹਨ ਤਾਂ ਉਨ੍ਹਾਂ ਦੇ ਨਿਭਣ ਦੀ ਉਮੀਦ ਵੀ ਨਿਗੂਣੀ ਰਹਿ ਜਾਂਦੀ ਹੈਇਹ ਅਕਸਰ ਪੜ੍ਹਨ ਨੂੰ ਮਿਲਦਾ ਹੈ ਕਿ ਲੜਕੇ ਨੇ ਵਿਦੇਸ਼ ਪਹੁੰਚ ਕੇ ਕੁੜੀ ਨੂੰ ਛੱਡ ਦਿੱਤਾਕਈ ਵਾਰ ਅਜਿਹੀਆਂ ਖਬਰਾਂ ਵੀ ਆਉਂਦੀਆਂ ਹਨ ਕਿ ਕੁੜੀ ਨੇ ਵਿਦੇਸ਼ ਜਾ ਕੇ ਲੜਕੇ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾਅਜਿਹੇ ਹਾਲਾਤ ਵਿੱਚ ਕਈ ਵਾਰ ਕੁੜੀਆਂ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੀਆਂ ਹੁੰਦੀਆਂ ਹਨ, ਖਾਸ ਕਰਕੇ ਉਦੋਂ ਜਦੋਂ ਕੋਈ ਹੋਰ ਪਹਿਲਾਂ ਹੀ ਉੱਥੇ ਮੌਜੂਦ ਹੁੰਦਾ ਹੈ, ਜਿਸ ਬਾਰੇ ਮਾਪੇ ਵੀ ਬੇਖਬਰ ਹੁੰਦੇ ਹਨ

ਧੀਆਂ ਨੂੰ ਵਿਦੇਸ਼ ਵਿਆਹ ਕੇ ਗਿਣਤੀਆਂ-ਮਿਣਤੀਆਂ ਕਰਨ ਵਾਲੇ ਮਾਪਿਆਂ ਦੀ ਵੀ ਕੋਈ ਘਾਟ ਨਹੀਂ ਉਨ੍ਹਾਂ ਨੂੰ ਜਾਪਦਾ ਹੈ ਕਿ ਅਸਲੀ ਸਵਰਗਸਿਰਫ ਵਿਦੇਸ਼ ਵਿੱਚ ਹੀ ਹੈ ਅਤੇ ਉਹ ਧੀਆਂ ਦੇ ਮੋਢਿਆਂ ’ਤੇ ਚੜ੍ਹ ਕੇ ਉੱਥੇ ਵਸਣਾ ਲੋਚਦੇ ਹਨਅਜਿਹੇ ਵਿੱਚ ਐੱਨ.ਆਰ.ਆਈ. ਮੁੰਡਾ ਦੇਖ ਕੇ ਵਿੱਤੋਂ ਬਾਹਰ ਜਾ ਕੇ ਦਾਜ-ਦਹੇਜ ਦਿੱਤਾ ਜਾਂਦਾ ਹੈ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈਕਈ ਵਾਰ ਇਹ ਵਿਦੇਸ਼ੀ ਲਾੜੇਵਿਆਹ ਨੂੰ ਮਹਿਜ਼ ‘ਛੁੱਟੀਆਂ ਦਾ ਮਨੋਰੰਜਨ’ ਸਮਝਦੇ ਹਨਲੜਕਾ ਪੰਜਾਬ ਆਉਂਦਾ ਹੈ, ਧੂਮ-ਧਾਮ ਨਾਲ ਵਿਆਹ ਹੁੰਦਾ ਹੈ ਅਤੇ ਕੁਝ ਦਿਨਾਂ ਬਾਅਦ ਕਾਗਜ਼ੀ ਕਾਰਵਾਈਦਾ ਬਹਾਨਾ ਲਾ ਕੇ ਵਿਦੇਸ਼ ਉਡ ਜਾਂਦਾ ਹੈਉਹ ਕੁੜੀ ਸਾਰੀ ਉਮਰ ਪੰਜਾਬ ਵਿੱਚ ਹੀ ਉਡੀਕ ਕਰਦੀ ਰਹਿ ਜਾਂਦੀ ਹੈਅਜਿਹੀਆਂ ਹਜ਼ਾਰਾਂ ਔਰਤਾਂ ਪੰਜਾਬ ਵਿੱਚ ਜਿਉਂਦੀਆਂ ਵਿਧਵਾਵਾਂਵਜੋਂ ਜ਼ਿੰਦਗੀ ਬਤੀਤ ਕਰ ਰਹੀਆਂ ਹਨਇਹ ਉਨ੍ਹਾਂ ਦੀ ਜਵਾਨੀ ਅਤੇ ਉਮੀਦਾਂ ਦਾ ਕਤਲ ਹੈ

ਜਿਹੜੀਆਂ ਕੁੜੀਆਂ ਵਿਦੇਸ਼ੀ ਧਰਤੀ ’ਤੇ ਪਹੁੰਚ ਵੀ ਜਾਂਦੀਆਂ ਹਨ, ਉਨ੍ਹਾਂ ਨੂੰ ਕਈ ਵਾਰ ਦੋਹਰੀ ਮਾਰ ਹੰਢਾਉਣੀ ਪੈਂਦੀ ਹੈਭਾਵੇਂ ਇਹ ਸਭ ਦਾ ਸੱਚ ਨਹੀਂ ਹੈ - ਅਣਗਿਣਤ ਕੁੜੀਆਂ ਉੱਥੇ ਆਪਣਾ ਉਹੀ ਸੁਖੀ ਜੀਵਨ ਵੀ ਬਤੀਤ ਕਰ ਰਹੀਆਂ ਹਨ ਜਿਨ੍ਹਾਂ ਦੇ ਉਨ੍ਹਾਂ ਨੇ ਸੁਪਨੇ ਲਏ ਹੁੰਦੇ ਹਨ ਪਰ ਸੌਦੇਬਾਜ਼ੀ ’ਤੇ ਟਿਕੇ ਰਿਸ਼ਤੇ ਅਕਸਰ ਖੋਖਲੇ ਸਾਬਤ ਹੁੰਦੇ ਹਨ ਬਿਗਾਨੀ ਧਰਤੀ ’ਤੇ ਸਮਾਜਿਕ ਸਹਾਰਾ ਨਾ ਹੋਣ ਕਾਰਨ ਕਈ ਵਾਰ ਉਨ੍ਹਾਂ ਨੂੰ ਬੰਧੂਆ ਮਜ਼ਦੂਰਾਂ ਵਾਂਗ ਰੱਖਿਆ ਜਾਂਦਾ ਹੈ ਉਨ੍ਹਾਂ ਦੀ ਕਮਾਈ ਪਤੀ ਜਾਂ ਸਹੁਰੇ ਪਰਿਵਾਰ ਵੱਲੋਂ ਖੋਹ ਲਈ ਜਾਂਦੀ ਹੈ ਅਤੇ ਵਿਰੋਧ ਕਰਨ ’ਤੇ ਡਿਪੋਰਟ ਕਰਵਾਉਣ ਦੀ ਧਮਕੀ ਦਿੱਤੀ ਜਾਂਦੀ ਹੈਇੱਥੇ ਉਨ੍ਹਾਂ ਦੀ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ

ਅਜਿਹੇ ਹਾਲਾਤ ਤੋਂ ਬਚਣ ਲਈ ਜ਼ਰੂਰੀ ਹੈ ਕਿ ਵਿਆਹ ਨੂੰ ਵਿਦੇਸ਼ ਜਾਣ ਦਾ ਜ਼ਰੀਆਜਾਂ ਸੌਦਾਸਮਝਣ ਦੀ ਬਜਾਏ, ਇਸ ਨੂੰ ਦੋ ਇਨਸਾਨਾਂ ਦੀ ਸਾਂਝ ਵਜੋਂ ਦੇਖਿਆ ਜਾਵੇਧੀਆਂ ਦੇ ਬੈਂਡ ਸਕੋਰਨੂੰ ਦਾਜ ਦੀ ਵਸਤੂ ਨਾ ਬਣਾਇਆ ਜਾਵੇਜੇਕਰ ਕੋਈ ਪਰਿਵਾਰ ਸਿਰਫ ਵੀਜ਼ੇ ਜਾਂ ਪੈਸੇ ਦੇ ਲਾਲਚ ਵਿੱਚ ਰਿਸ਼ਤਾ ਕਰ ਰਿਹਾ ਹੈ ਤਾਂ ਉਸ ਨੂੰ ਦੂਰੋਂ ਹੀ ਮੱਥਾ ਟੇਕ ਦਿੱਤਾ ਜਾਵੇ

ਰਿਸ਼ਤਿਆਂ ਤੋਂ ਇਲਾਵਾ, ਹੁਣ ਚਾਰ ਪੈਸੇ ਕਮਾਉਣ ਲਈ ਵਿਦੇਸ਼ ਗਈਆਂ ਕੁੜੀਆਂ ਨੂੰ ਇੱਕ ਨਵੇਂ ਸੰਕਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈਗਰੀਬ ਪਰਿਵਾਰਾਂ ਦੀਆਂ ਔਰਤਾਂ ਅਕਸਰ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਖਾੜੀ ਦੇਸ਼ਾਂ ਵਿੱਚ ਘਰੇਲੂ ਨੌਕਰਾਣੀਆਂ ਵਜੋਂ ਜਾਂਦੀਆਂ ਹਨ, ਜਿੱਥੇ ਉਨ੍ਹਾਂ ਦੇ ਪਾਸਪੋਰਟ ਖੋਹ ਕੇ ਉਨ੍ਹਾਂ ਨੂੰ ਅਣਮਨੁੱਖੀ ਹਾਲਤਾਂ ਵਿੱਚ ਰੱਖਿਆ ਜਾਂਦਾ ਹੈਕਈ ਵਾਰ ਜਿਸਮਾਨੀ ਸ਼ੋਸ਼ਣ ਅਤੇ ਖਰੀਦੋ-ਫਰੋਖਤ ਵਰਗੀਆਂ ਵਹਿਸ਼ੀਆਨਾ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨਇਹ ਗਰੀਬੀ ਹੱਥੋਂ ਔਰਤ ਦੀ ਇੱਜ਼ਤ ਅਤੇ ਜੀਵਨ ਦੀ ਸਭ ਤੋਂ ਵੱਡੀ ਬਲੀ ਹੈ

ਔਰਤਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਆਪਣੇ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਹੋਣਜਿਸ ਦੇਸ਼ ਵਿੱਚ ਉਹ ਜਾ ਰਹੀਆਂ ਹਨ, ਉੱਥੋਂ ਦੇ ਐਮਰਜੈਂਸੀ ਨੰਬਰ, ਦੂਤਾਵਾਸ ਦੇ ਸੰਪਰਕ ਅਤੇ ਸਥਾਨਕ ਮਹਿਲਾ ਸਹਾਇਤਾ ਕੇਂਦਰਾਂ ਬਾਰੇ ਜਾਣਕਾਰੀ ਪਹਿਲਾਂ ਹੀ ਕੋਲ ਰੱਖਣੀ ਚਾਹੀਦੀ ਹੈਕਿਸੇ ਵੀ ਏਜੰਟ ਜਾਂ ਅਣਜਾਣ ਵਿਅਕਤੀ ਕੋਲ ਆਪਣਾ ਪਾਸਪੋਰਟ ਸੌਂਪਣ ਦੀ ਗਲਤੀ ਕਦੇ ਨਾ ਕੀਤੀ ਜਾਵੇ

ਸਭ ਤੋਂ ਅਹਿਮ ਗੱਲ ਇਹ ਹੈ ਕਿ ਔਰਤਾਂ ਆਪਣੇ ਅੰਦਰ ਇੰਨਾ ਆਤਮ-ਵਿਸ਼ਵਾਸ ਪੈਦਾ ਕਰਨ ਕਿ ਉਹ ਕਿਸੇ ਵੀ ਕਿਸਮ ਦੇ ਸ਼ੋਸ਼ਣ ਵਿਰੁੱਧ ਅਵਾਜ਼ ਉਠਾ ਸਕਣਵਿਦੇਸ਼ ਜਾਣ ਦਾ ਸੁਪਨਾ ਜ਼ਰੂਰ ਦੇਖੋ, ਪਰ ਆਪਣੀ ਹੋਂਦ, ਇੱਜ਼ਤ ਅਤੇ ਸੁਰੱਖਿਆ ਦੀ ਕੀਮਤ ’ਤੇ ਨਹੀਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)