MulakhSingh6ਸਿੱਖਿਆ ਦੀ ਅਸਲ ਕਸਵੱਟੀ ਇਹ ਨਹੀਂ ਕਿ ਅਸੀਂ ਕਿੰਨੀ ਜਾਣਕਾਰੀ ਯਾਦ ਕਰ ...
(30 ਜੁਲਾਈ 2026)


ਕਿਸੇ ਵੀ ਸਮਾਜ ਵਿੱਚ ਸਿੱਖਿਆ ਦਾ ਉਦੇਸ਼ ਸਿਰਫ ਪੜ੍ਹਨਾ-ਲਿਖਣਾ ਸਿਖਾਉਣਾ ਨਹੀਂ ਹੁੰਦਾ
; ਸਿੱਖਿਆ ਦਾ ਅਸਲ ਮਕਸਦ ਮਨੁੱਖ ਵਿੱਚ ਅਜਿਹੀ ਸਮਰੱਥਾ ਪੈਦਾ ਕਰਨਾ ਹੁੰਦਾ ਹੈ ਕਿ ਉਹ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਸਮਝ ਸਕੇ, ਉਸ ਬਾਰੇ ਤਰਕ ਕਰ ਸਕੇ, ਸਵਾਲ ਪੁੱਛ ਸਕੇ, ਦੂਜਿਆਂ ਦੇ ਵਿਚਾਰਾਂ ਨੂੰ ਸੁਣ ਸਕੇ ਅਤੇ ਲੋੜ ਪੈਣ ’ਤੇ ਆਪਣੇ ਵਿਚਾਰ ਵੀ ਬਦਲ ਸਕੇਇਸ ਅਰਥ ਵਿੱਚ ਸਿੱਖਿਆ ਕੇਵਲ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਨਹੀਂ, ਸਗੋਂ ਆਪਣੇ ਆਪ ਨੂੰ ਲਗਾਤਾਰ ਵਿਕਸਿਤ ਕਰਨ ਦੀ ਪ੍ਰਕਿਰਿਆ ਹੈ

ਪੁਰਾਤਨ ਸਮਾਜਾਂ ਵਿੱਚ ਸਿੱਖਿਆ ਦਾ ਕੋਈ ਵੱਖਰਾ ਸੰਸਥਾਗਤ ਢਾਂਚਾ ਨਹੀਂ ਸੀਪਰਿਵਾਰ, ਭਾਈਚਾਰਾ, ਕੰਮ-ਧੰਦਾ ਅਤੇ ਸਮਾਜਿਕ ਜੀਵਨ ਹੀ ਸਿੱਖਣ ਦੇ ਮੁੱਖ ਸਾਧਨ ਸਨਬੱਚਾ ਆਪਣੇ ਵੱਡਿਆਂ ਨੂੰ ਦੇਖ ਕੇ ਸਿੱਖਦਾ ਸੀਖੇਤੀ, ਕਾਰੀਗਰੀ, ਸੰਗੀਤ, ਲੋਕ-ਬੁੱਧੀ ਅਤੇ ਜੀਵਨ-ਮੁੱਲ, ਇਹ ਸਭ ਜੀਵਨ ਦੇ ਅਨੁਭਵਾਂ ਰਾਹੀਂ ਅੱਗੇ ਵਧਦੇ ਸਨਇਸ ਪ੍ਰਕਿਰਿਆ ਵਿੱਚ ਸਵਾਲ ਵੀ ਹੁੰਦੇ ਸਨ, ਦੂਜਿਆਂ ਵੱਲ ਦੇਖ ਕੇ ਕੁਝ ਕਰ ਸਕਣਾ ਵੀ ਅਤੇ ਸਾਂਝਾ ਅਨੁਭਵ ਵੀ

ਸਮੇਂ ਦੇ ਨਾਲ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਬਣੀਆਂਇਸ ਨਾਲ ਮਨੁੱਖੀ ਸੱਭਿਆਚਾਰ ਨੂੰ ਬਹੁਤ ਵੱਡਾ ਲਾਭ ਹੋਇਆਗਿਆਨ ਨੂੰ ਵਿਵਸਥਿਤ ਢੰਗ ਨਾਲ ਸੰਭਾਲਣਾ, ਉਸਦੀ ਜਾਂਚ ਕਰਨਾ ਅਤੇ ਨਵੀਂਆਂ ਖੋਜਾਂ ਨੂੰ ਅੱਗੇ ਵਧਾਉਣਾ ਸੰਭਵ ਹੋਇਆਵਿਗਿਆਨ, ਤਕਨਾਲੋਜੀ ਅਤੇ ਚਿਕਿਤਸਾ ਵਰਗੇ ਖੇਤਰਾਂ ਵਿੱਚ ਹੋਈ ਤਰੱਕੀ ਇਸੇ ਸੰਸਥਾਗਤ ਸਿੱਖਿਆ ਦਾ ਨਤੀਜਾ ਹੈਸਿੱਖਿਆ ਦਾ ਜਨਤਕ ਢਾਂਚਾ ਉਸਰਨ ਨਾਲ ਲਾਜ਼ਮੀ ਸਿੱਖਿਆ ਤਕ ਸਾਧਨ ਵਿਹੂਣੇ ਵਰਗਾਂ ਦੀ ਪਹੁੰਚ ਵੀ ਵਧੀਪਰ ਇਸ ਵਿਕਾਸ ਦੇ ਨਾਲ ਇੱਕ ਨਵੀਂ ਚੁਣੌਤੀ ਵੀ ਪੈਦਾ ਹੋਈਕਈ ਵਾਰ ਸਿੱਖਿਆ ਨੂੰ ਇੱਕ ਅਜਿਹੀ ਪ੍ਰਕਿਰਿਆ ਸਮਝ ਲਿਆ ਗਿਆ ਜਿਸ ਵਿੱਚ ਇੱਕ ਧਿਰ ਸਿਰਫ ‘ਜਾਣਦੀ’ ਹੈ ਅਤੇ ਦੂਜੀ ਧਿਰ ਸਿਰਫ ‘ਸਿੱਖਦੀ’ ਹੈਇਸ ਧਾਰਨਾ ਵਿੱਚ ਗਿਆਨ ਦਾ ਪ੍ਰਵਾਹ ਮੁੱਖ ਤੌਰ ’ਤੇ ਇੱਕੋ ਦਿਸ਼ਾ ਵਿੱਚ ਹੁੰਦਾ ਹੈ

ਬ੍ਰਾਜ਼ੀਲ ਦੇ ਪ੍ਰਸਿੱਧ ਸਿੱਖਿਆ-ਦਰਸ਼ਨਿਕ ਪਾਉਲੋ ਫਰੇਰੇ ਨੇ ਇਸ ਰੁਝਾਨ ਦੀ ਡੂੰਘੀ ਆਲੋਚਨਾ ਕੀਤੀਉਨ੍ਹਾਂ ਨੇ ਕਿਹਾ ਕਿ ਜੇ ਸਿੱਖਿਆ ਸਿਰਫ ਜਾਣਕਾਰੀ ਨੂੰ ਵਿਦਿਆਰਥੀਆਂ ਦੇ ਮਨ ਵਿੱਚ ਜਮ੍ਹਾਂ ਕਰਵਾਉਣ ਤਕ ਸੀਮਿਤ ਰਹਿ ਜਾਵੇ ਤਾਂ ਉਹ ਮਨੁੱਖ ਨੂੰ ਸੋਚਣ ਵਾਲਾ ਨਹੀਂ, ਸਗੋਂ ਸਿਰਫ ਯਾਦ ਰੱਖਣ ਵਾਲਾ ਬਣਾ ਦਿੰਦੀ ਹੈਫਰੇਰੇ ਦੇ ਅਨੁਸਾਰ ਅਸਲ ਸਿੱਖਿਆ ਸੰਵਾਦ ਤੋਂ ਜਨਮ ਲੈਂਦੀ ਹੈਅਧਿਆਪਕ ਅਤੇ ਵਿਦਿਆਰਥੀ, ਦੋਵੇਂ ਸਿੱਖਣ ਦੀ ਪ੍ਰਕਿਰਿਆ ਦੇ ਭਾਗੀਦਾਰ ਹੁੰਦੇ ਹਨਅਧਿਆਪਕ ਸਿਖਾਉਂਦਾ ਵੀ ਹੈ ਅਤੇ ਸਿੱਖਦਾ ਵੀ ਹੈ; ਵਿਦਿਆਰਥੀ ਸਿੱਖਦਾ ਵੀ ਹੈ ਅਤੇ ਆਪਣੇ ਅਨੁਭਵਾਂ ਰਾਹੀਂ ਸਿੱਖਣ ਦੀ ਪ੍ਰਕਿਰਿਆ ਨੂੰ ਅਮੀਰ ਵੀ ਕਰਦਾ ਹੈ

ਫਰੇਰੇ ਦੀ ਇਹ ਗੱਲ ਅੱਜ ਵੀ ਉੰਨੀ ਹੀ ਪ੍ਰਸੰਗਿਕ ਹੈਸੰਵਾਦ ਦਾ ਅਰਥ ਇਹ ਨਹੀਂ ਕਿ ਹਰ ਵਿਚਾਰ ਬਰਾਬਰ ਸਹੀ ਹੈ ਜਾਂ ਹਰ ਰਾਏ ਨੂੰ ਬਿਨਾਂ ਜਾਂਚੇ ਮੰਨ ਲਿਆ ਜਾਵੇ, ਸੰਵਾਦ ਦਾ ਅਰਥ ਇਹ ਹੈ ਕਿ ਸਿੱਖਣ ਦੀ ਪ੍ਰਕਿਰਿਆ ਵਿੱਚ ਹਰ ਭਾਗੀਦਾਰ ਨੂੰ ਇੱਕ ਮਨੁੱਖ ਵਜੋਂ ਸਨਮਾਨ ਦਿੱਤਾ ਜਾਵੇ ਅਤੇ ਸਮਝ ਨੂੰ ਸਾਂਝੇ ਤੌਰ ’ਤੇ ਹੋਰ ਡੂੰਘਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇੱਕ ਮਹੱਤਵਪੂਰਨ ਸਵਾਲ ਇਹ ਹੈ ਕਿ ਸੰਵਾਦ ਸਿੱਖਣ ਦੀ ਬੁਨਿਆਦ ਹੈ, ਤਾਂ ਫਿਰ ਬਹੁਤ ਸਾਰੀਆਂ ਸਥਿਤੀਆਂ ਵਿੱਚ ਸੰਵਾਦ ਬਣਦਾ ਕਿਉਂ ਨਹੀਂ?

ਅਸੀਂ ਅਕਸਰ ਇਹ ਮੰਨ ਲੈਂਦੇ ਹਾਂ ਕਿ ਜੇ ਕਿਸੇ ਵਿਅਕਤੀ ਕੋਲ ਗਿਆਨ ਹੈ ਅਤੇ ਉਹ ਉਸ ਨੂੰ ਸਪਸ਼ਟ ਸ਼ਬਦਾਂ ਵਿੱਚ ਦੂਜੇ ਤਕ ਪਹੁੰਚਾ ਦੇਵੇ ਤਾਂ ਸਿੱਖਣਾ ਆਪਣੇ ਆਪ ਹੋ ਜਾਵੇਗਾਪਰ ਮਨੁੱਖੀ ਸਿੱਖਣ ਦੀ ਪ੍ਰਕਿਰਿਆ ਇੰਨੀ ਸੌਖੀ ਨਹੀਂਸਿੱਖਣਾ ਕੇਵਲ ਜਾਣਕਾਰੀ ਪ੍ਰਾਪਤ ਕਰਨ ਦਾ ਨਾਂ ਨਹੀਂ; ਇਹ ਆਪਣੇ ਪੁਰਾਣੇ ਅਨੁਭਵਾਂ, ਵਿਸ਼ਵਾਸਾਂ, ਭਾਸ਼ਾ ਅਤੇ ਨਵੇਂ ਵਿਚਾਰਾਂ ਵਿਚਕਾਰ ਇੱਕ ਲਗਾਤਾਰ ਸੰਵਾਦ ਹੈ

ਇਸੇ ਲਈ ਇੱਕੋ ਗੱਲ ਦੋ ਵੱਖ-ਵੱਖ ਵਿਅਕਤੀਆਂ ਉੱਤੇ ਵੱਖਰਾ ਅਸਰ ਪਾਉਂਦੀ ਹੈਕੋਈ ਉਸ ਨੂੰ ਤੁਰੰਤ ਸਵੀਕਾਰ ਕਰ ਲੈਂਦਾ ਹੈ, ਕੋਈ ਉਸ ’ਤੇ ਸ਼ੱਕ ਕਰਦਾ ਹੈ ਅਤੇ ਕੋਈ ਉਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੰਦਾ ਹੈਇਹ ਫਰਕ ਸਿਰਫ ਜਾਣਕਾਰੀ ਦੀ ਘਾਟ ਕਰਕੇ ਨਹੀਂ ਹੁੰਦਾ; ਇਸਦੇ ਪਿੱਛੇ ਮਨੁੱਖੀ ਮਨ ਦੀ ਬਣਤਰ ਕੰਮ ਕਰ ਰਹੀ ਹੁੰਦੀ ਹੈਮਨੋਵਿਗਿਆਨ ਸਾਨੂੰ ਦੱਸਦਾ ਹੈ ਕਿ ਮਨੁੱਖ ਨਵੀਂ ਜਾਣਕਾਰੀ ਨੂੰ ਖਾਲੀ ਕਾਗਜ਼ ਵਾਂਗ ਸਵੀਕਾਰ ਨਹੀਂ ਕਰਦਾਉਹ ਉਸਦੀ ਤੁਲਨਾ ਆਪਣੇ ਪੁਰਾਣੇ ਅਨੁਭਵਾਂ ਨਾਲ ਕਰਦਾ ਹੈਜੇ ਨਵੀਂ ਗੱਲ ਉਸਦੇ ਅਨੁਭਵ ਨਾਲ ਮੇਲ ਖਾਂਦੀ ਹੈ ਤਾਂ ਉਸ ਨੂੰ ਸਵੀਕਾਰ ਕਰਨਾ ਅਸਾਨ ਹੋ ਜਾਂਦਾ ਹੈਜੇ ਉਹ ਉਸਦੀ ਪੁਰਾਣੀ ਸਮਝ ਨਾਲ ਟਕਰਾਉਂਦੀ ਹੈ ਤਾਂ ਮਨ ਵਿੱਚ ਸੰਦੇਹ ਪੈਦਾ ਹੋਣਾ ਸੁਭਾਵਿਕ ਹੈਇਸ ਲਈ ਸੰਦੇਹ ਹਮੇਸ਼ਾ ਅਗਿਆਨਤਾ ਦੀ ਨਿਸ਼ਾਨੀ ਨਹੀਂ ਹੁੰਦਾ; ਕਈ ਵਾਰ ਉਹ ਸਿੱਖਣ ਦੀ ਸ਼ੁਰੂਆਤ ਵੀ ਹੁੰਦਾ ਹੈ

ਇਸ ਵਿੱਚ ਭਾਸ਼ਾ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈਭਾਸ਼ਾ ਸਿਰਫ ਜਾਣਕਾਰੀ ਪਹੁੰਚਾਉਣ ਦਾ ਸਾਧਨ ਨਹੀਂਭਾਸ਼ਾ ਇਹ ਵੀ ਨਿਰਧਾਰਤ ਕਰਦੀ ਹੈ ਕਿ ਅਸੀਂ ਦੁਨੀਆ ਨੂੰ ਕਿਵੇਂ ਦੇਖਦੇ ਹਾਂਇੱਕੋ ਘਟਨਾ ਨੂੰ ਵੱਖ-ਵੱਖ ਸ਼ਬਦਾਂ ਵਿੱਚ ਬਿਆਨ ਕਰਨ ਨਾਲ ਉਸਦਾ ਅਰਥ ਵੀ ਬਦਲ ਸਕਦਾ ਹੈਇਸੇ ਲਈ ਕੋਈ ਵੀ ਸਿੱਖਣ ਦੀ ਪ੍ਰਕਿਰਿਆ ਤਦੋਂ ਹੀ ਪ੍ਰਭਾਵਸ਼ਾਲੀ ਬਣਦੀ ਹੈ ਜਦੋਂ ਉਹ ਸਿੱਖਣ ਵਾਲੇ ਦੀ ਭਾਸ਼ਾ, ਉਸਦੇ ਜੀਵਨ ਅਤੇ ਉਸਦੇ ਅਨੁਭਵ ਨਾਲ ਜੁੜਦੀ ਹੈਭਾਸ਼ਾ ਨਾਲ ਇੱਕ ਹੋਰ ਪੱਖ ਵੀ ਜੁੜਿਆ ਹੋਇਆ ਹੈ - ਪ੍ਰਮਾਣਿਕਤਾ ਦਾਹਰ ਸਮਾਜ ਵਿੱਚ ਕੁਝ ਅਵਾਜ਼ਾਂ ਨੂੰ ਸੁਭਾਵਿਕ ਤੌਰ ’ਤੇ ਵੱਧ ਭਰੋਸੇਯੋਗ ਮੰਨਿਆ ਜਾਂਦਾ ਹੈਕਿਸੇ ਖੋਜ ਸੰਸਥਾ ਦੀ ਰਿਪੋਰਟ, ਵਿਸ਼ੇਸ਼ਗ ਜਾਂ ਕਿਸੇ ਅਧਿਆਪਕ ਦੀ ਗੱਲ ਨੂੰ ਅਸੀਂ ਇਸ ਲਈ ਗੰਭੀਰਤਾ ਨਾਲ ਲੈਂਦੇ ਹਾਂ ਕਿਉਂਕਿ ਉਹ ਇੱਕ ਅਜਿਹੀ ਪ੍ਰਕਿਰਿਆ ਵਿੱਚੋਂ ਲੰਘ ਕੇ ਆਏ ਹੁੰਦੇ ਹਨ ਜਿਸ ਵਿੱਚ ਜਾਂਚ, ਪਰਖ ਅਤੇ ਜਵਾਬਦੇਹੀ ਸ਼ਾਮਲ ਹੁੰਦੀ ਹੈਇਹ ਭਰੋਸਾ ਸਮਾਜ ਲਈ ਜ਼ਰੂਰੀ ਹੈਪਰ ਜੇ ਇਹ ਭਰੋਸਾ ਇੱਕ-ਪਾਸੜ ਹੋ ਜਾਵੇ ਅਤੇ ਦੂਜੇ ਦੇ ਅਨੁਭਵ ਨੂੰ ਸੁਣਨ ਦੀ ਥਾਂ ਹੀ ਨਾ ਰਹੇ ਤਾਂ ਸੰਵਾਦ ਕਮਜ਼ੋਰ ਪੈਣ ਲਗਦਾ ਹੈਦੂਜੇ ਪਾਸੇ ਜੇ ਹਰ ਵਿਅਕਤੀ ਆਪਣੇ ਅਨੁਭਵ ਨੂੰ ਹੀ ਅੰਤਿਮ ਸੱਚ ਮੰਨ ਲਵੇ ਅਤੇ ਕਿਸੇ ਜਾਂਚ ਜਾਂ ਤਰਕ ਨੂੰ ਸਵੀਕਾਰ ਨਾ ਕਰੇ, ਤਾਂ ਵੀ ਸੰਵਾਦ ਸੰਭਵ ਨਹੀਂ ਰਹਿੰਦਾਇਸ ਲਈ ਸੰਵਾਦ ਦਾ ਅਧਾਰ ਸਿਰਫ ਬੋਲਣਾ ਨਹੀਂ, ਸਗੋਂ ਸੁਣਨਾ ਅਤੇ ਆਪਣੇ ਵਿਚਾਰ ਦੀ ਜਾਂਚ ਲਈ ਤਿਆਰ ਰਹਿਣਾ ਵੀ ਹੈ

ਸੰਵਾਦ ਦਾ ਅਰਥ ਇਹ ਨਹੀਂ ਕਿ ਦੋਵੇਂ ਧਿਰਾਂ ਕੋਲ ਇੱਕੋ ਜਿਹਾ ਗਿਆਨ ਹੈ ਜਾਂ ਦੋਹਾਂ ਦੀ ਹਰ ਗੱਲ ਇੱਕੋ ਜਿਹੀ ਸਹੀ ਹੈਸੰਵਾਦ ਦਾ ਅਰਥ ਇਹ ਹੈ ਕਿ ਦੋਵੇਂ ਧਿਰਾਂ ਇਹ ਮੰਨਦੀਆਂ ਹਨ ਕਿ ਸਮਝ ਹੋਰ ਡੂੰਘੀ ਹੋ ਸਕਦੀ ਹੈਇਹੀ ਨਿਮਰਤਾ ਸਿੱਖਣ ਦੀ ਅਸਲ ਸ਼ੁਰੂਆਤ ਹੈਇਸੇ ਲਈ ਚੰਗਾ ਅਧਿਆਪਕ ਸਿਰਫ ਜਵਾਬ ਨਹੀਂ ਦਿੰਦਾ; ਉਹ ਅਜਿਹੇ ਸਵਾਲ ਵੀ ਪੁੱਛਦਾ ਹੈ ਜੋ ਸਿੱਖਣ ਵਾਲੇ ਨੂੰ ਸੋਚਣ ਲਈ ਮਜਬੂਰ ਕਰਨਇਸੇ ਤਰ੍ਹਾਂ ਚੰਗਾ ਸਿੱਖਣ ਵਾਲਾ ਸਿਰਫ ਸੁਣਦਾ ਨਹੀਂ; ਉਹ ਸਵਾਲ ਵੀ ਕਰਦਾ ਹੈਸਵਾਲ ਪੁੱਛਣਾ ਵਿਰੋਧ ਨਹੀਂ ਹੁੰਦਾ, ਸਗੋਂ ਸਮਝ ਨੂੰ ਹੋਰ ਡੂੰਘਾ ਕਰਨ ਦੀ ਕੋਸ਼ਿਸ਼ ਹੁੰਦੀ ਹੈ

ਅਸੀਂ ਸਿੱਖਿਆ ਨੂੰ ਲੰਬੇ ਸਮੇਂ ਤਕ ‘ਗਿਆਨ ਦੇਣ’ ਦੀ ਪ੍ਰਕਿਰਿਆ ਵਜੋਂ ਦੇਖਦੇ ਰਹੇ ਹਾਂਪਰ ਜੇ ਧਿਆਨ ਨਾਲ ਵੇਖੀਏ ਤਾਂ ਅਸਲ ਸਿੱਖਣਾ ‘ਅਰਥ ਸਿਰਜਣ’ ਦੀ ਪ੍ਰਕਿਰਿਆ ਹੈਅਧਿਆਪਕ, ਵਿਦਿਆਰਥੀ, ਕਿਤਾਬ, ਅਨੁਭਵ ਅਤੇ ਸਮਾਜ - ਇਹ ਸਾਰੇ ਮਿਲ ਕੇ ਅਰਥਾਂ ਦਾ ਨਿਰਮਾਣ ਕਰਦੇ ਹਨਇਸ ਵਿੱਚ ਕੋਈ ਇੱਕ ਧਿਰ ਇਕੱਲੀ ਕਾਫੀ ਨਹੀਂ ਹੁੰਦੀਇਸ ਲਈ ਸਿੱਖਿਆ ਦੀ ਸਭ ਤੋਂ ਵੱਡੀ ਚੁਣੌਤੀ ਜਾਣਕਾਰੀ ਦੀ ਘਾਟ ਨਹੀਂ, ਸਗੋਂ ਅਰਥਪੂਰਨ ਸੰਵਾਦ ਦੀ ਘਾਟ ਹੈਜਿੱਥੇ ਸੰਵਾਦ ਰੁਕ ਜਾਂਦਾ ਹੈ, ਉੱਥੇ ਸਿੱਖਣਾ ਵੀ ਹੌਲੀ-ਹੌਲੀ ਰੁਕਣ ਲਗਦਾ ਹੈਅਤੇ ਜਿੱਥੇ ਸਵਾਲ ਪੁੱਛਣ, ਸੁਣਨ, ਸੋਚਣ ਅਤੇ ਆਪਣੇ ਵਿਚਾਰ ਨੂੰ ਬਦਲਣ ਦੀ ਸੰਸਕ੍ਰਿਤੀ ਜ਼ਿੰਦਾ ਰਹਿੰਦੀ ਹੈ, ਉੱਥੇ ਗਿਆਨ ਵੀ ਜ਼ਿੰਦਾ ਰਹਿੰਦਾ ਹੈ

ਇਸ ਲਈ ਸਿੱਖਿਆ ਦੀ ਅਸਲ ਕਸਵੱਟੀ ਇਹ ਨਹੀਂ ਕਿ ਅਸੀਂ ਕਿੰਨੀ ਜਾਣਕਾਰੀ ਯਾਦ ਕਰ ਲਈ ਹੈ, ਅਸਲ ਕਸੌਟੀ ਇਹ ਹੈ ਕਿ ਕੀ ਅਸੀਂ ਇੱਕ ਅਜਿਹਾ ਸੰਵਾਦ ਰਚ ਸਕੇ ਹਾਂ ਜਿਸ ਵਿੱਚ ਨਵੇਂ ਵਿਚਾਰਾਂ ਲਈ ਥਾਂ ਵੀ ਹੋਵੇ, ਸਬੂਤਾਂ ਲਈ ਸਤਿਕਾਰ ਵੀ ਅਤੇ ਮਨੁੱਖੀ ਅਨੁਭਵ ਲਈ ਸੰਵੇਦਨਸ਼ੀਲਤਾ ਵੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮੁਲਖ ਸਿੰਘ

ਮੁਲਖ ਸਿੰਘ

Pipli, Sirsa, Haryana, India.
Phone: (91 - 94162 - 55877)
Email: (mulkhpipli@gmail.com)