TejinderVirliDr6ਦੁਨੀਆ ਭਰ ਦੇ ਲੋਕ ਜਦੋਂ ਸ਼ਾਂਤੀ ਵਾਰਤਾ ’ਤੇ ਨਜ਼ਰਾਂ ਟਿਕਾਈ ਬੈਠੇ ਸਨ ਉਸ ਵਕਤ ...
(13 ਅਪਰੈਲ 2026)


ਅਮਰੀਕਾ ਅਤੇ ਇਰਾਨ ਜੰਗ ਬੰਦੀ ਦੌਰਾਨ ਗੱਲਬਾਤ ਦਾ ਇੱਕ ਹੋਰ ਦੌਰ ਸ਼ੁਰੂ ਹੋਇਆ ਤੇ ਖ਼ਤਮ ਵੀ ਹੋ ਗਿਆ
, ਜਿਸ ’ਤੇ ਦੁਨੀਆਂ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨਇਹ ਸਪਸ਼ਟ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਉਸ ਸਮੇਂ ਹੋਈ ਜਦੋਂ ਦੋਨਾਂ ਧਿਰਾਂ ਵਿਚਕਾਰ ਵਿਸ਼ਵਾਸ ਦੀ ਪੂਰਨ ਘਾਟ ਹੈਡਿਪਲੋਮੈਟਿਕ ਬੇਵਿਸ਼ਵਾਸੀ ਦਾ ਮਾਹੌਲ ਅਮਰੀਕਾ ਦੀਆਂ ਪਸਾਰਵਾਦੀ ਨੀਤੀਆਂ ਦੀ ਉਪਜ ਹੈਦੋਵਾਂ ਧਿਰਾਂ ਨੇ ਪਿਛਲੇ ਸਾਲ ਦੋ ਵਾਰ ਗੱਲਬਾਤ ਕੀਤੀ ਸੀ, ਅਤੇ ਦੋਵੇਂ ਵਾਰ ਕੋਸ਼ਿਸ਼ਾਂ ਦੇ ਸਫਲ ਹੋਣ ਤੋਂ ਪਹਿਲਾਂ ਹੀ ਜੰਗ ਛਿੜ ਗਈ ਸੀ

ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਹੈ ਕਿ, “ਅਮਰੀਕਾ ਅਤੇ ਇਰਾਨ ਵਿਚਕਾਰ ਕੋਈ ਸਮਝੌਤਾ ਨਹੀਂ ਹੋਇਆ ਹੈ।” ਇਸਲਾਮਾਬਾਦ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ, ਉਨ੍ਹਾਂ ਕਿਹਾ, “ਪਾਕਿਸਤਾਨ ਨੇ ਗੱਲਬਾਤ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਚੰਗਾ ਕੰਮ ਕੀਤਾ ਤਾਂ ਜੋ ਇੱਕ ਸਮਝੌਤਾ ਹੋ ਸਕੇਅਸੀਂ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈਉਨ੍ਹਾਂ ਨੇ ਸਾਡੀਆਂ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈਗੱਲਬਾਤ ਵਿੱਚ ਜੋ ਵੀ ਕਮੀਆਂ ਸਨ, ਉਹ ਪਾਕਿਸਤਾਨੀਆਂ ਕਾਰਨ ਨਹੀਂ ਸਨਪਾਕਿਸਤਾਨ ਨੇ ਬਹੁਤ ਵਧੀਆ ਕੰਮ ਕੀਤਾ।”

ਅਮਰੀਕੀ ਵਫਦ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੀਲਡ ਮਾਰਸ਼ਲ ਅਸੀਮ ਮੁਨੀਰ ਦੀ ਪ੍ਰਸ਼ੰਸਾ ਕੀਤੀ, ਤੇ ਅਮਰੀਕਾ ਲਈ ਰਵਾਨਾ ਹੋ ਗਏ ਹਨ

ਦੁਨੀਆਂ ਦੇ ਸ਼ਾਂਤੀ ਪਸੰਦ ਲੋਕਾਂ ਨੇ ਇੱਕ ਦੁਖਦਾਈ ਵੀਡੀਓ ਦੇਖੀ ਜਿਸ ਵਿੱਚ ਅਮਰੀਕੀ ਵਫਦ ਗੱਲਬਾਤ ਖਤਮ ਕਰਕੇ ਵਾਪਸ ਮੁੜ ਰਿਹਾ ਹੈ ਉਸ ਵੀਡੀਓ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਨੂੰ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ, ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੂੰ ਵਿਦਾਇਗੀ ਦਿੰਦੇ ਦੇਖਿਆ ਜਾ ਸਕਦਾ ਹੈ

ਜਦੋਂ ਬੇਵਿਸ਼ਵਾਸੀ ਦਾ ਆਲਮ ਇਸ ਹੱਦ ਤਕ ਹੋਵੇ ਤਾਂ ਉਸ ਵੇਲੇ ਵਿਚੋਲੇ ਦੀ ਭੂਮਿਕਾ ਵੀ ਬਹੁਤ ਅਹਿਮ ਹੋ ਜਾਂਦੀ ਹੈ ਪਾਕਿਸਤਾਨ ਨੇ ਇਸ ਨੂੰ ਬਹੁਤ ਮਹੱਤਤਾ ਪੂਰਨ ਤਰੀਕੇ ਨਾਲ ਹੱਲ ਕੀਤਾ ਹੈਜਦੋਂ ਅਮਰੀਕੀ ਉਪ ਰਾਸ਼ਟਰਪਤੀ ਆਪਣੇ ਵਫਦ ਨਾਲ ਇਸਲਾਮਾਬਾਦ ਪਹੁੰਚਦੇ ਹਨ ਤਾਂ ਉਸ ਵੇਲੇ ਮਨੀਰ ਹੁਰੀ ਡਿਪਲੋਮੈਟਿਕ ਡਰੈੱਸ ਜਾਨੀ ਕੋਰਟ ਪੈਂਟ ਵਿੱਚ ਦਿਖਾਈ ਦਿੰਦੇ ਹਨ ਤੇ ਜਿਸ ਵੇਲੇ ਇਰਾਨ ਦਾ ਵਫਦ ਆਉਂਦਾ ਹੈ ਤਾਂ ਉਸ ਵੇਲੇ ਮੁਨੀਰ ਹੁਰੀਂ ਫੌਜੀ ਵਰਦੀ ਵਿੱਚ ਦਿਖਾਈ ਦਿੰਦੇ ਹਨਇਸਦੇ ਪ੍ਰਤੀਕ ਮਈ ਅਰਥ ਕਿਸੇ ਤੋਂ ਲੁਕੇ ਹੋਏ ਨਹੀਂਪਾਕਿਸਤਾਨ ਦੇ ਵਾਯੂਮੰਡਲ ਵਿੱਚ ਇਰਾਨੀ ਜਹਾਜ਼ ਦੇ ਪ੍ਰਵੇਸ਼ ਕਰਦਿਆਂ ਹੀ ਜਿਸ ਤਰੀਕੇ ਨਾਲ ਪਾਕਿਸਤਾਨ ਦੀ ਫੌਜ ਦੇ ਲੜਾਕੂ ਜਹਾਜ਼ਾਂ ਨੇ ਉਸ ਨੂੰ ਸੁਰੱਖਿਆ ਛਤਰੀ ਵਜੋਂ ਐਸਕੋਰਟ ਕੀਤਾ, ਉਹ ਆਪਣੇ ਆਪ ਵਿੱਚ ਇੱਕ ਭਾਵੁਕ ਕਰਨ ਵਾਲਾ ਦ੍ਰਿਸ਼ ਸੀਤੇ ਬੇਵਿਸ਼ਵਾਸੀ ਦੇ ਆਲਮ ਵਿੱਚ ਸੁਰੱਖਿਆ ਦੀ ਗਰੰਟੀਇਹ ਦ੍ਰਿਸ਼ ਉਸ ਬੇਵਿਸ਼ਵਾਸੀ ਵਿੱਚੋਂ ਪੈਦਾ ਹੋਇਆ ਸੀ ਜਿਹੜੀ ਅਮਰੀਕਾ ਅਤੇ ਇਜ਼ਰਾਇਲ ਨੇ ਪਿਛਲੇ ਸਮਿਆਂ ਵਿੱਚ ਪੈਦਾ ਕਰ ਲਈ ਹੈਜਿਸ ਵਿੱਚ ਸ਼ਾਂਤੀ ਦੀ ਗੱਲ ਕਰਨਾ ਵੀ ਮੁਸ਼ਕਿਲ ਹੋ ਗਿਆ ਹੈਇਹ ਸਾਰੀ ਗੱਲਬਾਤ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਸੇਰੇਨਾ ਹੋਟਲ ਵਿੱਚ ਹੋ ਰਹੀ ਸੀਦੁਨੀਆਂ ਨੇ ਨੋਟ ਕੀਤਾ ਕਿ ਅਮਰੀਕੀ ਅਤੇ ਇਰਾਨੀ ਵਫਦ ਇੱਕੋ ਹੋਟਲ ਵਿੱਚ ਠਹਿਰਿਆਇੱਕੋ ਹੋਟਲ ਵਿੱਚ ਠਹਿਰਨ ਦਾ ਮਕਸਦ ਵੀ ਉਹ ਬੇਵਿਸ਼ਵਾਸ਼ੀ ਦਾ ਆਲਮ ਹੈ ਜਿਹੜਾ ਇਜ਼ਰਾਇਲ ਤੇ ਅਮਰੀਕਾ ਨੇ ਬਣਾਇਆ ਹੋਇਆ ਹੈ ਕਿ ਹਮਲਾ ਗੱਲ ਕਰਨ ਆਇਆ ’ਤੇ ਵੀ ਹੋ ਸਕਦਾ ਹੈ

ਗੱਲਬਾਤ ਖਤਮ ਹੋਣ ਤੋਂ ਪਹਿਲਾਂ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਕੀ ਨੇ ਐਕਸ ’ਤੇ ਦੱਸਿਆ ਕਿ ਪਾਕਿਸਤਾਨ ਦੀ ਸਦਭਾਵਨਾ ਅਤੇ ਵਿਚੋਲਗੀ ਹੇਠ ਅੱਜ ਸਵੇਰੇ ਸ਼ੁਰੂ ਹੋਈ ਮੁਸ਼ਕਿਲ ਗੱਲਬਾਤ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੀਇਸ ਸਮੇਂ ਦੌਰਾਨ ਦੋਵਾਂ ਧਿਰਾਂ ਵਿਚਕਾਰ ਕਈ ਸੰਦੇਸ਼ਾਂ ਅਤੇ ਲਿਖਤੀ ਡਰਾਫਟਾਂ ਦਾ ਆਦਾਨ-ਪ੍ਰਦਾਨ ਵੀ ਕੀਤਾ ਗਿਆ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਗੱਲਬਾਤ ਵਿੱਚ ਹੌਰਮੂਜ਼ ਜਲਡਮਰੂ, ਪ੍ਰਮਾਣੂ ਮੁੱਦੇ, ਜੰਗ ਦੇ ਨੁਕਸਾਨ ਲਈ ਮੁਆਵਜ਼ਾ, ਪਾਬੰਦੀਆਂ ਹਟਾਉਣ ਅਤੇ ਇਸ ਭੂਗੋਲਿਕ ਖੇਤਰ ਵਿੱਚ ਦੁਸ਼ਮਣੀ ਦੇ ਪੂਰੀ ਤਰ੍ਹਾਂ ਬੰਦ ਬਾਰੇ ਚਰਚਾ ਕੀਤੀ ਗਈ

ਮੈਕਰੋਨ ਨੇ X ’ਤੇ ਇੱਕ ਪੋਸਟ ਵਿੱਚ ਕਿਹਾ ਕਿ ਉਸਨੇ ਮਸੂਦ ਪੇਜ਼ੇਸ਼ਕੀਅਨ ਨਾਲ ਗੱਲ ਕੀਤੀ ਅਤੇ ਸਾਰੇ ਦੇਸ਼ਾਂ ਨੂੰ ਸ਼ਾਮਲ ਕਰਨ ਵਾਲੇ ਖੇਤਰੀ ਸੁਰੱਖਿਆ ਗਰੰਟੀ ਸਮਝੌਤੇ ਦੀ ਜ਼ਰੂਰਤ ’ਤੇ ਜ਼ੋਰ ਦਿੱਤਾਉਸਨੇ ਹੌਰਮੂਜ਼ ਜਲਡਮਰੂ ਨੂੰ ਦੁਬਾਰਾ ਖੋਲ੍ਹਣ ਦੀ ਮੰਗ ਵੀ ਕੀਤੀ ਅਤੇ ਲੇਬਨਾਨ ਸਮੇਤ ਜੰਗਬੰਦੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ

ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਸਵਾਲਾਂ ਦੇ ਜਵਾਬ ਵਿੱਚ ਅਮਰੀਕਾ ਦੇ ਉਪ ਰਾਸ਼ਟਰਪਤੀ ਵੈਂਸ ਨੇ ਕਿਹਾ, “ਸਿੱਧੀ ਸਚਾਈ ਇਹ ਹੈ ਕਿ ਸਾਨੂੰ ਇਰਾਨ ਤੋਂ ਇੱਕ ਸਪਸ਼ਟ ਅਤੇ ਠੋਸ ਵਚਨਬੱਧਤਾ ਦੀ ਲੋੜ ਹੈ ਕਿ ਉਹ ਨਾ ਤਾਂ ਪ੍ਰਮਾਣੂ ਹਥਿਆਰ ਵਿਕਸਿਤ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਨਾ ਹੀ ਇਸਨੂੰ ਵਿਕਸਿਤ ਕਰਨ ਦੇ ਸਾਧਨ ਪ੍ਰਾਪਤ ਕਰੇਗਾ” ਵੈਂਸ ਨੇ ਕਿਹਾ ਕਿ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ “ਨਸ਼ਟਹੋ ਗਿਆ ਹੈ, ਪਰ ਉਸਨੇ ਇਹ ਵੀ ਜ਼ੋਰ ਦਿੱਤਾ ਕਿ ਭਵਿੱਖ ਵਿੱਚ ਇਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਿਤ ਕਰਨ ਤੋਂ ਰੋਕਣ ਲਈ “ਮਜ਼ਬੂਤ ​​ਅਤੇ ਬੁਨਿਆਦੀ ਰਾਜਨੀਤਿਕ ਇੱਛਾ ਸ਼ਕਤੀਦੀ ਲੋੜ ਹੈ ਵੈਂਸ ਨੇ ਕਿਹਾ ਕਿ ਗੱਲਬਾਤ ਦੌਰਾਨ, ਇਰਾਨ ਦੀਆਂ ਕਈ ਫ੍ਰੀਜ਼ ਕੀਤੀਆਂ ਜਾਇਦਾਦਾਂ ’ਤੇ ਚਰਚਾ ਕੀਤੀ ਗਈ

ਇਸ ਗੱਲਬਾਤ ਦੇ ਸਿਰੇ ਨਾ ਚੜ੍ਹਨ ਬਾਰੇ ਜਿੱਥੇ ਦੁਨੀਆਂ ਭਰ ਦੇ ਸ਼ਾਂਤੀ ਪਸੰਦ ਲੋਕਾਂ ਦੇ ਮਨਾਂ ਅੰਦਰ ਬੁਖਲਾਹਟ ਵਧ ਗਈ ਹੈ, ਉੱਥੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਫਿਰ ਪੁਰਾਣੀ ਸੁਰ ਵਿੱਚ ਹੀ ਬਿਆਨ ਦਿੰਦਿਆਂ ਆਖਿਆ ਹੈ, “ਅਸੀਂ ਦੇਖਾਂਗੇ ਕੀ ਹੁੰਦਾ ਹੈ? ਪਰ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।” ਟਰੰਪ ਨੇ ਆਪਣੇ ਦਾਅਵੇ ਨੂੰ ਦੁਹਰਾਉਂਦਿਆ ਕਿਹਾ ਕਿ ਅਮਰੀਕਾ ਨੇ ਇਰਾਨ ਦੀ ਹਵਾਈ ਸੈਨਾ, ਜਲ ਸੈਨਾ ਅਤੇ ਲੀਡਰਸ਼ਿੱਪ ਨੂੰ ਤਬਾਹ ਕਰ ਦਿੱਤਾ ਹੈ ਅਤੇ ਹੁਣ ਉਹ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਲਈ ਕੰਮ ਕਰ ਰਿਹਾ ਹੈ

ਟਰੰਪ ਨੇ ਕਿਹਾ ਕਿ ਅਮਰੀਕਾ ਇਹ ਉਨ੍ਹਾਂ ਦੇਸ਼ਾਂ ਲਈ ਕਰ ਰਿਹਾ ਹੈ ਜੋ “ਡਰ ਗਏ, ਕਮਜ਼ੋਰ ਜਾਂ ਸਸਤੇ ਸਨਸਾਨੂੰ ਨਾਟੋ ਤੋਂ ਮਦਦ ਨਹੀਂ ਮਿਲੀ।” ਟਰੰਪ ਨੇ ਆਪਣੀ ਪੁਰਾਣੀ ਸੁਰ ਨੂੰ ਬਹਾਲ ਰੱਖਦਿਆਂ ਕਿਹਾ, “ਜੋ ਵੀ ਹੁੰਦਾ ਹੈ, ਅਸੀਂ ਜਿੱਤਾਂਗੇਅਸੀਂ ਉਸ ਦੇਸ਼ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਹੈ।”

ਇਹ ਗੱਲਬਾਤ ਸ਼ੁਰੂ ਹੋਈ ਤੇ ਖਤਮ ਹੋ ਗਈ, ਪਰ ਇਸਦੇ ਵੱਡੇ ਅਰਥ ਅਤੇ ਵੱਡੇ ਸੁਨੇਹੇ ਦੁਨੀਆ ਨੇ ਦੇਖ ਲਏ ਹਨ

ਦੁਨੀਆ ਭਰ ਨੇ ਦੇਖਿਆ ਕਿ ਕਿਵੇਂ ਅਮਰੀਕਾ ਦੇ ਨਾਗਰਿਕ ਟਰੰਪ ਦੀਆਂ ਪਸਾਰਵਾਦੀ ਨੀਤੀਆਂ ਦੇ ਖਿਲਾਫ ਲੱਖਾਂ ਦੀ ਗਿਣਤੀ ਵਿੱਚ ਸੜਕਾਂ ’ਤੇ ਆ ਗਏ ਤੇ ਉੱਥੇ ਦੂਸਰੇ ਪਾਸੇ ਇਰਾਨ ਦੀ ਪੰਜ ਹਜ਼ਾਰ ਸਾਲ ਪੁਰਾਣੀ ਸੱਭਿਅਤਾ ਨੂੰ ਖਤਮ ਕਰਨ ਦੀਆਂ ਧਮਕੀਆਂ ਦੇਣ ਵਾਲੇ ਟਰੰਪ ਦੀ ਡੈਡਲਾਈਨ ਖਤਮ ਹੁੰਦਿਆਂ ਸਾਰ ਹੀ ਇਰਾਨ ਦੇ ਕਰੋੜਾਂ ਲੋਕ ਉਸ ਐਨਰਜੀ ਸੈਂਟਰ ਦੇ ਆਲੇ ਦੁਆਲੇ ਇਕੱਤਰ ਹੋ ਗਏ, ਜਿਸ ਨੂੰ ਬੰਬਾਂ ਨਾਲ ਤਬਾਹ ਕਰ ਦੇਣ ਦੀ ਧਮਕੀ ਅਮਰੀਕੀ ਰਾਸ਼ਟਰਪਤੀ ਟ੍ਰੰਪ ਨੇ ਦਿੱਤੀ ਸੀਦੇਖਕੇ ਟਰੰਪ ਨੂੰ 15 ਦਿਨ ਲਈ ਯੁੱਧਬੰਦੀ ਦਾ ਐਲਾਨ ਕਰਨਾ ਪਿਆਤੇ ਗੱਲਬਾਤ ਲਈ ਰਸਤਾ ਤਲਾਸ਼ਣਾ ਪਿਆ

ਜਿਹੜਾ ਕੰਮ ਸੈਂਕੜੇ ਮਿਜ਼ਾਇਲਾਂ ਅਤੇ ਦਰਜਣਾਂ ਬੰਬ ਰਲ ਕੇ ਨਹੀਂ ਕਰ ਸਕਦੇ ਉਹ ਕੰਮ ਇੱਕ ਤਸਵੀਰ ਨੇ ਕਰ ਦਿੱਤਾ, ਜਿਹੜੀ ਤਸਵੀਰ ਪਾਕਿਸਤਾਨ ਵਿੱਚ ਉੱਤਰਨ ਤੋਂ ਬਾਅਦ, ਇਰਾਨੀ ਸੰਸਦ ਦੇ ਸਪੀਕਰ ਅਤੇ ਗੱਲਬਾਤ ਵਿੱਚ ਸ਼ਾਮਲ ਹੋਣ ਆਏ ਇਰਾਨੀ ਨੇਤਾ ਮੁਹੰਮਦ ਬਾਕਰ ਕਾਲੀਬਾਫ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਸਾਂਝੀ ਕੀਤੀ ਸੀ, ਜੋ ਮਿੰਟਾਂ ਵਿੱਚ ਹੀ ਵਾਇਰਲ ਹੋ ਗਈ

ਇਹ ਫੋਟੋ ਰਾਵਲਪਿੰਡੀ ਦੇ ਨੂਰ ਖਾਨ ਏਅਰਬੇਸ ’ਤੇ ਇਰਾਨੀ ਵਫਦ ਨਾਲ ਪਹੁੰਚੇ ਜਹਾਜ਼ ਦੀ ਅੰਦਰੋਂ ਲਈ ਗਈ ਸੀ

ਫੋਟੋ ਵਿੱਚ ਜਹਾਜ਼ ਦੀਆਂ ਸੀਟਾਂ ’ਤੇ ਰੱਖੇ ਚਾਰ ਬੱਚਿਆਂ ਦੀਆਂ ਤਸਵੀਰਾਂ ਦਿਖਾਈ ਦਿੰਦੀਆਂ ਹਨਫੋਟੋ ਵਿੱਚ ਜਹਾਜ਼ ਦੀ ਸੀਟ ’ਤੇ ਸਕੂਲ ਬੈਗ ਰੱਖਿਆ ਗਿਆ ਹੈ, ਅਤੇ ਹਰੇਕ ਸੀਟ ’ਤੇ ਇੱਕ ਚਿੱਟਾ ਫੁੱਲ ਵੀ ਰੱਖਿਆ ਗਿਆ ਹੈਯੁੱਧ ਵਿਰਾਮ ਦੀ ਗੱਲਬਾਤ ਲਈ ਆਏ ਇਰਾਨ ਦੇ ਚਾਰ ਡੇਲੀਗੇਟਾਂ ਦੇ ਨਾਲ ਉਹ 168 ਮਸੂਮ ਧੀਆਂ ਵੀ ਹਨ ਜਿਹੜੀਆਂ ਅਮਰੀਕੀ ਜੰਗਬਾਜ਼ਾਂ ਨੇ ਬੰਬ ਸਿੱਟ ਕੇ ਪੜ੍ਹਨ ਗਈਆਂ ਮਾਰ ਦਿੱਤੀਆਂਭਾਵੇਂ ਇਹ ਇੱਕ ਸੰਕੇਤ ਸੀ ਪਰ ਇਹ ਸੰਕੇਤ ਉਸ 5 ਹਜ਼ਾਰ ਸਾਲ ਪੁਰਾਣੀ ਸਭਿਅਤਾ ਦੇ ਸੁਭਾਅ ਨੂੰ ਬਿਆਨ ਕਰਦਾ ਹੈ ਜਿਹੜੀ ਸੱਭਿਅਤਾ ਆਪਣੇ ਮਰ ਚੁੱਕਿਆ ਨੂੰ ਭੁੱਲਦੀ ਨਹੀਂ ਸਗੋਂ ਆਪਣੇ ਨਾਲ ਰੱਖਦੀ ਹੈ ਉਹਨਾਂ ਨੂੰ ਸ਼ਾਇਦ ਮਾਰਿਆ ਨਹੀਂ ਜਾ ਸਕਦਾ

ਇਰਾਨ ਤੋਂ ਪਾਕਿਸਤਾਨ ਪਹੁੰਚੇ ਜਹਾਜ਼ ਦਾ ਨਾਮ ਮਿਨਾਬ 168’ ਰੱਖਿਆ ਗਿਆ ਕਾਲੀਬਾਫ ਨੇ ਫੋਟੋਆਂ ਦੇ ਨਾਲ ਆਪਣੀ ਪੋਸਟ ਵਿੱਚ ਲਿਖਿਆ, “ਇਹ ਉਡਾਣ ਅਤੇ ਗੱਲਬਾਤ ਵਿੱਚ ਮੇਰੇ ਸਾਥੀ ਨੇ।”

ਦੁਨੀਆ ਭਰ ਦੇ ਲੋਕ ਜਦੋਂ ਸ਼ਾਂਤੀ ਵਾਰਤਾ ’ਤੇ ਨਜ਼ਰਾਂ ਟਿਕਾਈ ਬੈਠੇ ਸਨ ਉਸ ਵਕਤ ਇਰਾਨ ਨੇ ਦੁਨੀਆਂ ਦਾ ਧਿਆਨ 28 ਫਰਵਰੀ ਨੂੰ ਮਿਨਾਬ ਸ਼ਹਿਰ ਵਿੱਚ ਇੱਕ ਬੱਚਿਆਂ ਦੇ ਉਸ ਸਕੂਲ ਵੱਲ ਕਰ ਦਿੱਤਾ ਜਿਸ ਨੂੰ ਅਮਰੀਕਾ ਅਤੇ ਇਜ਼ਰਾਇਲ ਨੇ ਮਿਜ਼ਾਇਲ ਹਮਲੇ ਨਾਲ ਤਬਾਹ ਕਰ ਦਿੱਤਾ ਸੀ ਤੇ ਜਿਸ ਹਮਲੇ ਵਿੱਚ ਮਸੂਮ ਬੱਚੀਆਂ ਸਮੇਤ 168 ਲੋਕ ਮਾਰੇ ਗਏ ਸਨਹੁਣ ਜਦੋਂ ਸ਼ਾਂਤੀ ਦੀ ਗੱਲਬਾਤ ਹੋ ਰਹੀ ਹੈ ਤਾਂ ਉਨ੍ਹਾਂ ਮਾਸੂਮਾਂ ਨੂੰ ਯਾਦ ਰੱਖਣਾ ਇੱਕ ਸੱਭਿਅਤਾ ਦੀ ਗੌਰਵਮਈ ਪਰੰਪਰਾ ਦਾ ਹਿੱਸਾ ਬਣ ਗਈ ਹੈ

ਅਮਰੀਕਾ ਇਸ ਘਟਨਾ ਦੀ ਸ਼ਰਮਿੰਦਗੀ ਤੋਂ ਬਚ ਨਹੀਂ ਸਕਦਾਇਸੇ ਲਈ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਨੂੰ ਕਹਿਣਾ ਪਿਆ ਕਿ ਮਿਨਾਬ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ

ਪੰਜ ਹਜ਼ਾਰ ਸਾਲ ਪੁਰਾਣੀ ਸੱਭਿਅਤਾ ਪਲਾਂ ਵਿੱਚ ਖਤਮ ਨਹੀਂ ਹੁੰਦੀ1979 ਜਦੋਂ ਇਰਾਨ ਵਿੱਚ ਇਸਲਾਮਕ ਇਨਕਲਾਬ ਆਇਆ ਤੇ ਸ਼ਾਹ ਦੀ ਸੱਤਾ ਦਾ ਅੰਤ ਹੋਇਆ, ਲੋਕ ਲੜ ਰਹੇ ਸਨ ਤੇ ਸ਼ਹੀਦ ਹੋ ਰਹੇ ਸਨ ਤਾਂ ਪੈਰਿਸ ਤੋਂ ਖ਼ਬਰ ਆਈ ਕਿ ਦੇਸ਼ ਬਦਰ ਕੀਤੇ ਇਮਾਮ ਖਮੀਨੀ ਇਰਾਨ ਵਾਪਸ ਪਰਤ ਰਹੇ ਹਨਕੰਮ ਚਲਾਊ ਪ੍ਰਧਾਨ ਮੰਤਰੀ ਬਖ਼ਤਿਆਰ ਦਾ ਬਿਆਨ ਆਇਆ, “ਸਨਮਾਨਯੋਗ ਇਮਾਮ ਖਮੀਨੀ ਨੂੰ ਤਹਿਰਾਨ ਹਵਾਈ ਅੱਡੇ ਉੱਪਰ ਲੈਣ ਵਾਸਤੇ ਮੈਂ ਆਪ ਜਾਵਾਂਗਾ।”

ਇਮਾਮ ਨੇ ਕਿਹਾ, ਜੇ ਉਹ ਬਤੌਰ ਪ੍ਰਧਾਨ ਮੰਤਰੀ ਆਏਗਾ, ਮੈਂ ਉਸਨੂੰ ਨਹੀਂ ਮਿਲਾਂਗਾਉਸਨੇ ਮਿਲਣਾ ਹੈ ਤਾਂ ਅਸਤੀਫ਼ਾ ਦੇ ਕੇ ਆਵੇ

ਪ੍ਰਧਾਨ ਮੰਤਰੀ ਬਖ਼ਤਿਆਰ ਨਹੀਂ ਆਇਆਹਵਾਈ ਅੱਡੇ ਉੱਪਰ ਬਹੁਤ ਵੱਡੀ ਭੀੜ ਜਮ੍ਹਾਂ ਹੋ ਗਈਇਮਾਮ ਦਾ ਘਰ ਕੁੰਮ ਸ਼ਹਿਰ ਵਿੱਚ ਸੀਲੋਕ ਜਾਣਦੇ ਸਨ ਕਿ ਤਹਿਰਾਨ ਤੋਂ ਉਹ ਕੁੰਮ ਹੀ ਜਾਏਗਾ

ਜਿਵੇਂ ਸਾਰਾ ਇਰਾਨ ਤਹਿਰਾਨ ਤੋਂ ਕੁੰਮ ਨੂੰ ਜਾਣ ਵਾਲੀ ਸੜਕ ਦੇ ਦੋਹੀਂ ਪਾਸੀਂ ਤੁਰ ਆਇਆਇਮਾਮ ਜਹਾਜ਼ਾਂ ਤੋਂ ਉੱਤਰਿਆ ਤਾਂ ਫੁੱਲਾਂ ਨਾਲ ਲੱਦ ਦਿੱਤਾਪੁੱਛਿਆ- ਹਜ਼ੂਰ ਘਰ ਚੱਲੋਗੇ ਹੁਣ? ਇਮਾਮ ਖੁਮੇਨੀ ਨੇ ਕਿਹਾ, “ਘਰ? ਆ ਤਾਂ ਗਿਆ ਹਾਂ ਆਪਣੇ ਘਰ

ਇਰਾਨ ਮੇਰਾ ਘਰ ਹੈਫਿਰ ਪੁੱਛਿਆ, “ਤਾਂ ਵੀ, ਤਹਿਰਾਨ ਚੱਲੀਏ ਕਿ ਪਵਿੱਤਰ ਸ਼ਹਿਰ ਕੁੰਮ?

ਇਮਾਮ ਨੇ ਕਿਹਾ, “ਪਹਿਲੋਂ ਤਹਿਰਾਨ ਦੇ ਕਬਰਿਸਤਾਨ ਵਿੱਚ ਜਾਵਾਂਗਾਮੇਰੇ ਹਜ਼ਾਰਾਂ ਬੱਚੇ ਬੱਚੀਆਂ ਉੱਥੇ ਸੁੱਤੇ ਪਏ ਹਨਲੜਾਈ ਮੈਂ ਅਰੰਭ ਕੀਤੀਉਹ ਇਸ ਕਰਕੇ ਲੜੇ ਕਿ ਫਤਹਿਯਾਬ ਹੋ ਕੇ ਆਪਣੇ ਇਮਾਮ ਨੂੰ ਮਿਲਾਂਗੇਫਤਹਿਯਾਬ ਤਾਂ ਹੋ ਗਏ ਪਰ ਉਹ ਹੁਣ ਨਹੀਂ ਰਹੇਉਨ੍ਹਾਂ ਨੂੰ ਮਿਲਣ ਕਬਰਿਸਤਾਨ ਵਿੱਚ ਮੈਂ ਜਾਵਾਂਗਾ

ਕਬਰਿਸਤਾਨ ਵਿੱਚ ਜਾ ਕੇ ਸ਼ਹੀਦਾਂ ਲਈ ਫ਼ਾਤਿਹਾ ਪੜ੍ਹ ਕੇ ਇਮਾਮ ਨੇ ਕਿਹਾ, “ਮੌਤ ਪਿੱਛੋਂ ਮੇਰੀ ਕਬਰ ਮੇਰੇ ਇਸ ਪਰਿਵਾਰ ਵਿੱਚ ਬਣੇ ਮੈਨੂੰ ਇੱਥੇ ਦਫਨ ਕਰਨਾ ਇੱਥੇ ਮੈਨੂੰ ਚੈਨ ਮਿਲੇਗਾਇਹ ਮੇਰੀ ਵਸੀਅਤ ਹੈਨੋਟ ਕੀਤੀ ਜਾਵੇ

ਜਿੱਥੇ ਸਾਰੇ ਵਤਨ ਨੂੰ ਆਪਣਾ ਘਰ ਅਤੇ ਸ਼ਹੀਦ ਹੋਇਆਂ ਨੂੰ ਆਪਣਾ ਪਰਿਵਾਰ ਸਮਝਿਆ ਜਾਂਦਾ ਹੋਵੇ, ਉਹ ਸੱਭਿਅਤਾਵਾਂ ਇੱਦਾਂ ਖਤਮ ਨਹੀਂ ਹੁੰਦੀਆਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (
This email address is being protected from spambots. You need JavaScript enabled to view it.om)

About the Author

Dr. Tejinder Virli

Dr. Tejinder Virli

Whatsapp: (91 - 94647 - 97400)
Email: (Virli@rediffmail.com)