ArwinderKKakra7ਅੱਜ ਜੇਕਰ ਅਸੀਂ ਭਾਰਤ ਦੀਆਂ ਸਮੁੱਚੀਆਂ ਔਰਤਾਂ ਵੱਲ ਝਾਤੀ ਮਾਰੀਏ ਤਾਂ ਔਰਤ ਦੀ ਅਜ਼ਾਦੀ ...
(8 ਮਾਰਚ 2026)


8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ
ਇਹ ਦਿਨ ਔਰਤਾਂ ਦੇ ਅਧਿਕਾਰਾਂ ਅਤੇ ਸਮਾਜ ਵਿੱਚ ਉਹਨਾਂ ਦੀ ਹੋਂਦ ਉਜਾਗਰ ਕਰਦਾ ਹੈਇਸ ਦਿਨ ਦੀ ਸ਼ੁਰੂਆਤ ਮਜ਼ਦੂਰ ਔਰਤਾਂ ਦੇ ਸੰਘਰਸ਼ ਨਾਲ ਹੋਈ ਸੀ8 ਮਾਰਚ 1857 ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਕੱਪੜਾ ਮਿੱਲ ਵਿੱਚ ਮਜ਼ਦੂਰ ਔਰਤਾਂ ਨੇ 10 ਘੰਟੇ ਕੰਮ ਦੀ ਦਿਹਾੜੀ, ਬਿਹਤਰ ਮਜ਼ਦੂਰੀ, ਕੰਮ ਦੀਆਂ ਬਿਹਤਰ ਹਾਲਤਾਂ ਤੇ ਔਰਤਾਂ ਅਤੇ ਮਰਦ ਦੇ ਬਰਾਬਰ ਹੱਕਾਂ ਦੀ ਮੰਗ ਨੂੰ ਲੈ ਕੇ ਸੰਘਰਸ਼ ਕੀਤਾਕਾਰਖਾਨੇ ਦੇ ਮਾਲਕਾਂ ਦੀ ਸ਼ਹਿ ’ਤੇ ਪੁਲੀਸ ਨੇ ਔਰਤਾਂ ਦੇ ਇਸ ਸੰਘਰਸ਼ ਨੂੰ ਕੁਚਲਣ ਲਈ ਜਬਰ ਢਾਹਿਆਉਸ ਜ਼ੁਲਮ ਦਾ ਸ਼ਿਕਾਰ ਬਹੁਤ ਸਾਰੀਆਂ ਔਰਤਾਂ ਹੋਈਆਂਉਸ ਤੋਂ ਬਾਅਦ ਔਰਤਾਂ ਨੇ ਇਕੱਠੇ ਲੜਾਈ ਲੜਨ ਦਾ ਅਹਿਦਨਾਮਾ ਲਿਆ ਤੇ ਆਪਣੀਆਂ ਮੰਗਾਂ ਲਈ ਸੰਘਰਸ਼ ਕੀਤਾ ਅਤੇ ਜਿੱਤ ਵੀ ਪ੍ਰਾਪਤ ਹੋਈਇਸ ਸੰਘਰਸ਼ ਦੀ ਬਦੌਲਤ ਤਲਾਕ ਲੈਣ, ਵੋਟ ਦਾ ਹੱਕ, ਕੰਮ ਦੀ ਦਿਹਾੜੀ ਦੇ ਘੰਟੇ ਘੱਟ ਕਰਨ ਵਰਗੇ ਅਨੇਕਾਂ ਹੱਕ ਹਾਸਲ ਕੀਤੇ19ਵੀਂ ਅਤੇ 20ਵੀਂ ਸਦੀ ਦੀ ਸ਼ੁਰੂਆਤ ਦੌਰਾਨ ਕਲਾਰਾ ਜੈਟਕਿਨ, ਰੋਜ਼ਾ ਲਕਸਮਬਰਗ ਆਦਿ ਔਰਤਾਂ ਨੇ ਔਰਤ ਅੰਦੋਲਨ ਦੀ ਅਗਵਾਈ ਕੀਤੀ8 ਮਾਰਚ 1908 ਨੂੰ ਕੱਪੜਾ ਮਿੱਲ ਦੀਆਂ ਮਜ਼ਦੂਰ ਔਰਤਾਂ ਨੇ ਫਿਰ ਸੰਘਰਸ਼ ਕੀਤਾ ਤੇ ਸੱਤਾ ਦਾ ਜਬਰ ਵੀ ਸਹਿਣ ਕੀਤਾ ਤੇ ਕੁਝ ਔਰਤਾਂ ਸ਼ਹੀਦ ਹੋਈਆਂ, ਪਰ ਉਨ੍ਹਾਂ ਨੇ ਆਪਣੇ ਅਕੀਦੇ ਤੋਂ ਮੁੱਖ ਨਹੀਂ ਮੋੜਿਆਔਰਤ ਆਗੂ ਕਲਾਰਾ ਜੈਟਕਿਨ ਨੇ ਕੌਪਨਹੈਗਨ ਵਿੱਚ ਸੰਸਾਰ ਦੀਆਂ ਚਿਤੰਨ ਔਰਤਾਂ ਦੀ 8 ਮਾਰਚ 1910 ਦੀ ਕਾਨਫਰੰਸ ਕੀਤੀ ਅਤੇ ਸ਼ਹੀਦ ਔਰਤਾਂ ਨੂੰ ਸ਼ਰਧਾਂਜਲੀ ਦੇਣ ਲਈ 8 ਮਾਰਚ ਦਾ ਦਿਨ ਚੁਣਿਆ ਜੋ ਨਾਰੀ ਚੇਤਨਾ ਦੇ ਤੌਰ ’ਤੇ ਮਨਾਇਆ ਜਾਵੇਸਰਬਸੰਮਤੀ ਨਾਲ ਇਹ ਦਿਨ ‘ਮਹਿਲਾ ਕੌਮਾਂਤਰੀ ਦਿਵਸ’ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਗਿਆਇਹ ਦਿਨ ਯੂਰਪ ਅਤੇ ਹੋਰ ਦੇਸ਼ਾਂ ਵਿੱਚ ਵੱਖਰੇ ਵੱਖਰੇ ਤੌਰ ’ਤੇ ਮਨਾਇਆ ਗਿਆ1975 ਵਿੱਚ ਕੌਮਾਂਤਰੀ ਔਰਤ ਲਹਿਰ ਦੇ ਵਧਦੇ ਦਬਾਅ ਕਾਰਨ ਸੰਯੁਕਤ ਰਾਸ਼ਟਰ ਸੰਘ ਨੇ 8 ਮਾਰਚ ਦੇ ਦਿਨ ਨੂੰ ਕੌਮਾਂਤਰੀ ਔਰਤ ਦਿਵਸ ਮਨਾਉਣ ਦੀ ਮਾਨਤਾ ਦਿੱਤੀ

ਇਸ ਦਿਨ ਨੂੰ ਵੱਖੋ ਵੱਖਰੇ ਢੰਗ ਦੇ ਨਾਲ ਮਨਾਇਆ ਜਾਂਦਾ ਹੈਕਿਤੇ ਜਸ਼ਨ ਹੁੰਦੇ ਹਨ ਅਤੇ ਕਿਤੇ ਔਰਤਾਂ ਦੇ ਅਧਿਕਾਰਾਂ ਬਾਰੇ ਸੈਮੀਨਾਰ, ਕਿਤੇ ਔਰਤਾਂ ਦੀ ਸਮਾਜਿਕ ਦੇਣ ਬਾਰੇ ਚਰਚਾਵਾਂ ਕਰਨ ਲਈ ਪ੍ਰੋਗਰਾਮ, ਕਿਤੇ ਸੱਭਿਆਚਾਰਕ ਪ੍ਰੋਗਰਾਮ ਕੀਤੇ ਜਾਂਦੇ ਹਨ‌ਸੱਤਾ ਰੂੜ ਜਮਾਤ ਵੀ ਇਸ ਦਿਨ ਦੇ ਅਸਲ ਅਰਥ ਨੂੰ ਛਪਾਉਣ ਲਈ ਕੁਝ ਮੱਧਵਰਗੀ ਅਤੇ ਉੱਚ ਵਰਗ ਦੀਆਂ ਔਰਤਾਂ ਦੇ ਵਿਅਕਤੀਗਤ ਕਾਰਨਾਮਿਆਂ ਨੂੰ ਕੇਂਦਰਿਤ ਕਰਦਿਆਂ ਕਲੱਬਾਂ, ਹੋਟਲਾਂ ਜਾਂ ਰੈਸਟੋਰੈਂਟਾਂ ਵਿੱਚ ਤੋਹਫਿਆਂ ਨਾਲ ਵੀ ਸਨਮਾਨਿਤ ਕੀਤਾ ਜਾਂਦਾ ਹੈ। ਕਿਤੇ ਇਹ ਦਿਨ ਖਰੀਦਦਾਰੀ ਆੜ ਹੇਠ ਕੌਸਮੈਟਿਕ ਕੰਪਨੀਆਂ ਇਸ ਦਿਨ ‘ਨੂੰ ਔਰਤਾਂ ਲਈ ਵਿਸ਼ੇਸ਼” “ਤੋਹਫਿਆਂਦਾ ਐਲਾਨ ਕਰਦੀਆਂ ਹਨਅਸਲ ਵਿੱਚ ਕੌਮਾਂਤਰੀ ਔਰਤ ਦਿਵਸ ਦੇ ਇਤਿਹਾਸ, ਇਸਦੇ ਇਤਿਹਾਸਕ ਮਹੱਤਵ ਅਤੇ ਵਰਤਮਾਨ ਸਮੇਂ ਵਿੱਚ ਇਸਦੀ ਅਸਲ ਪ੍ਰਸੰਗਿਕਤਾ ਬਾਰੇ ਜਾਣਨਾ ਬਹੁਤ ਜ਼ਰੂਰੀ ਹੈਇਸ ਸਮਾਜ ਵਿੱਚੋਂ ਲੁੱਟ-ਖਸੁੱਟ, ਦਾਬੇ, ਜਬਰ, ਅਨਿਆਂ, ਗੈਰਬਰਾਬਰੀ ਦੇ ਸਭ ਤਰ੍ਹਾਂ ਦੇ ਅਸਾਵੇਂਪਣ ਦਾ ਖਾਤਮਾ ਕਰਨ ਵਾਲੇ ਚਿਤੰਨ ਲੋਕ/ਸੰਗਠਨ ਕੌਮਾਂਤਰੀ ਔਰਤ ਦਿਵਸ ਦੇ ਅਸਲ ਇਤਿਹਾਸ ’ਤੇ ਇਸ ਦਿਨ ਦੇ ਅਸਲ ਅਰਥਾਂ ਨੂੰ ਦੱਸਦਿਆਂ ਔਰਤਾਂ ਅੰਦਰ ਚੇਤਨਾ ਪੈਦਾ ਕਰਦੇ ਹਨਇਸ ਨਾਲ ਔਰਤ ਨੂੰ ਦਰਪੇਸ਼ ਮੁਸ਼ਕਲਾਂ ਦਾ ਖਾਤਮਾ ਕਰਨ ਲਈ ਸਾਂਝੇ ਸੰਘਰਸ਼ ਦਾ ਰਾਹ ਦੇਖਿਆ ਜਾਵੇਇਹ ਸਾਰਾ ਕੁਝ ਦੇਖਣ ਦੇ ਲਈ ਸਭ ਤੋਂ ਪਹਿਲਾਂ ਔਰਤ ਦੀ ਮੌਜੂਦਾ ਸਥਿਤੀ ਪ੍ਰਤੀ ਜਾਗਰੂਕ ਹੋਣਾ ਪਵੇਗਾਅੰਤਰਰਾਸ਼ਟਰੀ ਔਰਤ ਦਿਵਸ ਦਾ ਮੁੱਖ ਉਦੇਸ਼ ਔਰਤਾਂ ਦੇ ਅਧਿਕਾਰਾਂ ਨੂੰ ਮਜ਼ਬੂਤ ਕਰਨਾ, ਉਹਨਾਂ ਦੀ ਸਮਾਜਿਕ, ਆਰਥਿਕ, ਅਤੇ ਰਾਜਨੀਤਿਕ ਸਥਿਤੀ ਨੂੰ ਸੁਧਾਰਨਾ, ਔਰਤ ਦੀ ਸਮਾਜ ਵਿੱਚ ਬਰਾਬਰ ਦੀ ਹਿੱਸੇਦਾਰੀ ਤਹਿਤ ਉਸਦੇ ਸਨਮਾਨ ਨੂੰ ਕਾਇਮ ਰੱਖਣਾ ਹੈਇਹ ਦਿਨ ਔਰਤ ਦੀ ਮੁਕਤੀ ਦਾ ਪ੍ਰਤੀਕ ਹੈਸਮਾਜ ਦੀ ਸਥਿਤੀ ਨੂੰ ਵਾਚਦੇ ਹੋਏ ਨਾਰੀ ਪੱਖੀ ਚਿਤੰਨ ਸੰਗਠਨ ਇਸ ਦਿਨ ਨੂੰ ਨਾਰੀ ਦੀ ਅਜ਼ਾਦੀ ਦੇ ਸਵਾਲ ਨਾਲ ਜੋੜ ਕੇ ਦੇਖਦੇ ਹਨਇਹ ਦਿਨ ਔਰਤਾਂ ਨੂੰ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰਨ ਪ੍ਰੇਰਿਤ ਕਰਦਾ ਹੈਇਸ ਲਈ ਇਹ ਔਰਤ ਸੰਘਰਸ਼ ਦੀ ਬਾਤ ਪਾਉਂਦਾ ਅਤੇ ਸਮਾਜ ਵਿੱਚ ਔਰਤ ਨੂੰ ਬਣਦਾ ਸਨਮਾਨ ਦਿਵਾਉਣ ਲਈ ਪ੍ਰੇਰਨਾ ਦਿੰਦਾ ਹੈ

ਇਹ ਦਿਨ ਔਰਤ ਨੂੰ ਅਹਿਸਾਸ ਕਰਵਾਉਂਦਾ ਹੈ ਕਿ ਉਹ ਆਪਣੀ ਸਥਿਤੀ ਸੁਧਾਰਨ ਲਈ ਸਮੂਹਿਕ ਰੂਪ ਵਿੱਚ ਜਿੰਨਾ ਚਿਰ ਲੜਾਈ ਨਹੀਂ ਲੜਦੀ, ਉੰਨਾ ਚਿਰ ਲੁੱਟ ਤੋਂ ਮੁਕਤ ਨਹੀਂ ਹੋ ਸਕਦੀਸਾਡੇ ਮੁਲਕ ਵਿੱਚ ਔਰਤ ਦੀ ਅਜ਼ਾਦੀ, ਔਰਤ ਦੀ ਹੋਂਦ ਅਤੇ ਔਰਤ ਦੀ ਸੁਰੱਖਿਆ ਦਾ ਸਵਾਲ ਔਰਤ ਦੀ ਮੁਕਤੀ ਨਾਲ ਜੁੜਿਆ ਹੋਇਆ ਹੈਇਹ ਦਿਨ ਸਮੁੱਚੀ ਮਨੁੱਖਤਾ ਦੀ ਲੁੱਟ-ਖਸੁੱਟ ਤੋਂ ਮੁਕਤੀ ਲਈ ਔਰਤਾਂ ਵੱਲੋਂ ਕੀਤੇ ਸੰਘਰਸ਼ ਦੀ ਸ਼ਮੂਲੀਅਤ ਦਾ ਗਵਾਹ ਵੀ ਬਣਦਾ ਹੈਇਤਿਹਾਸ ਦੱਸਦਾ ਹੈ ਕਿ ਹਰ ਸਮਾਜਿਕ ਲਹਿਰ ਔਰਤਾਂ ਦੀ ਹਿੱਸੇਦਾਰੀ ਤੋਂ ਬਿਨਾਂ ਅੱਗੇ ਨਹੀਂ ਵਧ ਸਕਦੀਜਦੋਂ ਕੁੱਲ ਅਬਾਦੀ ਵਿੱਚੋਂ ਅੱਧੀ ਅਬਾਦੀ ਔਰਤਾਂ ਦੀ ਹੋਵੇ ਤਾਂ ਹਰ ਖੇਤਰ ਵਿੱਚ ਬਰਾਬਰੀ ਦਾ ਹੱਕ ਮਿਲਣਾ ਜ਼ਰੂਰੀ ਹੈਕਿਸੇ ਵੀ ਦੇਸ਼ ਦਾ ਵਿਕਾਸ ਵੇਖਣਾ ਹੋਵੇ ਤਾਂ ਔਰਤ ਦੀ ਸਥਿਤੀ ਤੋਂ ਜਾਇਜ਼ਾ ਲਿਆ ਜਾ ਸਕਦਾ ਹੈਸਾਡੇ ਸਮਾਜ ਵਿੱਚ ਔਰਤ ਦੀ ਲੁੱਟ ਖਸੁੱਟ ਦੀਆਂ ਬਹੁ ਪਰਤਾਂ ਹਨ, ਵੱਖੋ ਵੱਖਰੇ ਵਰਗ ਨਾਲ ਸਬੰਧਤ ਔਰਤਾਂ ਦੀਆਂ ਵੱਖੋ ਵੱਖਰੀਆਂ ਮੁਸ਼ਕਿਲਾਂ ਹਨਇੱਕ ਪਾਸੇ ਉੱਚ ਅਤੇ ਮੱਧਵਰਗੀ ਔਰਤਾਂ ਸਮਾਜਿਕ ਗੁਲਾਮੀ ਦਾ ਸ਼ਿਕਾਰ ਹਨ, ਉੱਥੇ ਕੁਝ ਹਿੱਸਾ ਮੱਧ ਵਰਗੀ ਔਰਤਾਂ ਦਾ ਆਰਥਿਕ ਅਤੇ ਸਮਾਜਿਕ ਗੁਲਾਮੀ ਵਿੱਚ ਜਕੜਿਆ ਹੋਇਆ ਹੈ, ਪਰ ਹੇਠਲੇ ਵਰਗ ਦੀਆਂ ਔਰਤਾਂ ਜਿੱਥੇ ਆਰਥਿਕ, ਸਮਾਜਿਕ, ਮਾਨਸਿਕ ਗੁਲਾਮੀ ਸਹਿਣ ਕਰ ਰਹੀਆਂ ਹਨ, ਉੱਥੇ ਦਲਿਤ ਔਰਤਾਂ ਨੂੰ ਜਾਤ ਨਾਲ ਸਬੰਧਿਤ ਵੀ ਕਈ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਇੱਥੋਂ ਇਹ ਸਪਸ਼ਟ ਹੁੰਦਾ ਹੈ ਕਿ 21ਵੀਂ ਸਦੀ ਵਿੱਚ ਜਦੋਂ ਇਹ ਰੌਲਾ ਪਾਇਆ ਜਾ ਰਿਹਾ ਹੈ ਕਿ ਸਮਾਜ ਵਿੱਚੋਂ ਲਿੰਗਕ ਵਿਤਕਰਾ ਖ਼ਤਮ ਹੋ ਰਿਹਾ ਹੈਇਹ ਕਿਸ ਪਰਤ ਤਕ ਸੀਮਿਤ ਹੈ, ਸਵਾਲ ਅੱਜ ਇਹ ਹੈ ਕਿ ਸਮੁੱਚੀ ਮਨੁੱਖਤਾ ਦੀ ਲੁੱਟ ਦੀ ਝਲਕ ਦੇ ਅਨੇਕਾਂ ਰੂਪ ਨਜ਼ਰ ਆਉਂਦੇ ਹਨ ਜਿਸ ਵਿੱਚ ਲੋਕਾਂ ਦੇ ਬੁਨਿਆਦੀ ਮੁੱਦਿਆਂ ਦੇ ਨਾਲ ਨਾਲ ਜਾਤ-ਪਾਤ, ਕੌਮੀ, ਕਬਾਇਲੀ ਅਤੇ ਔਰਤ ਮੁਕਤੀ ਦਾ ਸਵਾਲ ਆਦਿ ਨੂੰ ਕਿਵੇਂ ਹੱਲ ਕੀਤਾ ਜਾਵੇਦੇਸ਼ ਦੇ ਹਾਕਮ ਕਹਿ ਰਹੇ ਹਨ ਕਿ ਅਸੀਂ ਦੁਨੀਆਂ ਦੀ ਤੀਜੀ ਸ਼ਕਤੀ ਬਣਨ ਜਾ ਰਹੇ ਹਾਂਅਜਿਹੇ ਸਮੇਂ ਔਰਤ ਦੀ ਮੁਕਤੀ ਬਾਰੇ ਚਿੰਤਨ, ਮੰਥਨ ਕਰਨਾ ਹੋਰ ਵੀ ਜ਼ਰੂਰੀ ਹੈ

ਅੱਜ ਜੇਕਰ ਅਸੀਂ ਭਾਰਤ ਦੀਆਂ ਸਮੁੱਚੀਆਂ ਔਰਤਾਂ ਵੱਲ ਝਾਤੀ ਮਾਰੀਏ ਤਾਂ ਔਰਤ ਦੀ ਅਜ਼ਾਦੀ ਅਤੇ ਹੋਂਦ ਦੇ ਮਸਲੇ ਨਾਲ ਜੁੜਿਆ ਔਰਤ ਦੀ ਸੁਰੱਖਿਆ ਦਾ ਮਸਲਾ ਇੱਕ ਅਹਿਮ ਮੁੱਦਾ ਬਣਿਆ ਹੋਇਆ ਹੈਅੱਜ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨਔਰਤਾਂ ਉੱਤੇ ਹਿੰਸਾ, ਘਰੇਲੂ ਹਿੰਸਾ, ਦਾਜ ਲਈ ਉਤਪੀੜਨ, ਮਰਦ ਦੇ ਮੁਕਾਬਲੇ ਉਜਰਤਾਂ ਵਿੱਚ ਵਿਤਕਰਾ, ਲੜਕੀਆਂ ਦੀ ਪਰਵਰਿਸ਼ ਵਿੱਚ ਵਿਤਕਰਾ ਅਤੇ ਔਰਤਾਂ ਨਾਲ ਬਲਾਤਕਾਰ ਜਿਹੇ ਅਹਿਮ ਮੁੱਦੇ ਹਨ ਜੋ ਹਰ ਸੰਵੇਦਨਸ਼ੀਲ ਮਨੁੱਖ ਦਾ ਧਿਆਨ ਖਿੱਚਦੇ ਹਨਔਰਤਾਂ ਘਰੇਲੂ ਕੰਮ, ਬੱਚਿਆਂ ਦੀ ਸਾਂਭ-ਸੰਭਾਲ ਦੇ ਨਾਲ ਨਾਲ ਨੌਕਰੀ ਪੇਸ਼ਾ, ਦਿਹਾੜੀ ਆਦਿ ਸਾਰਾ ਕੰਮ ਕਰਦੀਆਂ ਹਨ, ਪਰ ਉਨ੍ਹਾਂ ਦੇ ਕੰਮ ਦੀ ਅਹਿਮੀਅਤ ਨਾ ਜਾਣਦੇ ਹੋਏ ਉਨ੍ਹਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਸਮਝਿਆ ਜਾਂਦਾ ਹੈਘਰ-ਪਰਿਵਾਰ ਤੋਂ ਲੈ ਕੇ ਪੂਰੇ ਸਮਾਜਿਕ ਤਾਣੇ ਬਾਣੇ ਵਿੱਚ ਹਰ ਥਾਂ ’ਤੇ ਔਰਤਾਂ ਅਸੁਰੱਖਿਅਤ ਹਨਔਰਤਾਂ ਨਾਲ ਛੇੜਖਾਨੀ, ਅਗਵਾ, ਬਲਾਤਕਾਰ, ਤੇਜ਼ਾਬ ਸੁੱਟਣ ਆਦਿ ਜਿਹੇ ਭਿਆਨਕ ਅਪਰਾਧ ਲਗਾਤਾਰ ਵਧਦੇ ਜਾ ਰਹੇ ਹਨਉਸਦੇ ਜਿਸਮ ਨਾਲ ਖੇਡਣਾ ਅਤੇ ਆਪਣੇ ਮਰਦਾਊਪਣੇ ਦਾ ਅਹਿਸਾਸ ਕਰਵਾਉਣਾ ਇਸ ਸਮਾਜ ਵਿੱਚ ਆਮ ਵਰਤਾਰਾ ਬਣ ਗਿਆ ਜੋ ਸੰਸਥਾਗਤ ਹਿੰਸਾ ਵਿੱਚ ਵਟਦਾ ਨਜ਼ਰ ਆ ਰਿਹਾ ਹੈਸਮਾਜ ਵਿੱਚ ਕਈ ਘਟਨਾਵਾਂ ਇਸਦਾ ਸਬੂਤ ਹਨ ਜਿਵੇਂ ਮਹਿਲਾ ਪਹਿਲਵਾਨਾਂ ਦਾ ਸੰਘਰਸ਼, ਹਾਥਰਸ ਦਾ ਗੈਂਗ ਰੇਪ, ਕਠੂਆ ਬਲਾਤਕਾਰ ਕੇਸ ਅਤੇ ਮਨੀਪੁਰ ਵਿੱਚ ਕੁੱਕੀ ਔਰਤਾਂ ਉੱਪਰ ਕੀਤੀ ਗਈ ਸਮੂਹਿਕ ਹਿੰਸਾ, ਕਲਕੱਤਾ ਵਿੱਚ ਮਹਿਲਾ ਟਰੇਨੀ ਡਾਕਟਰ ਦੇ ਬਲਾਤਕਾਰ ਤੋਂ ਬਿਨਾਂ ਹੋਰ ਵੀ ਬਹੁਤ ਕੁਝ ਸਾਹਮਣੇ ਹੈ, ਜਿਸ ਤਹਿਤ ਮਨੁੱਖਤਾ ਨੂੰ ਸ਼ਰਮਸਾਰ ਹੋਣਾ ਪੈਂਦਾ ਹੈਇਸ ਸਮਾਜ ਵਿੱਚ ਅੱਜ ਦਲਿਤ ਹੋਣਾ ਬਹੁਤ ਵੱਡਾ ਗੁਨਾਹ ਹੈ ਅਤੇ ਇੱਕ ਦਲਿਤ ਔਰਤ ਹੋਣਾ ਹੋਰ ਵੀ ਗੁਨਾਹ ਹੈਜਦੋਂ ਘੱਟ ਗਿਣਤੀ ਅਤੇ ਦਲਿਤ ਔਰਤਾਂ ਖਿਲਾਫ ਜਿਸ ਕਿਸਮ ਦੇ ਅਪਰਾਧ ਵਧ ਰਹੇ ਹਨ, ਉਸ ਵਿੱਚ ਬਹੁਤ ਹੀ ਖੌਫਨਾਕ ਤਰੀਕੇ ਨਾਲ ਕੀਤੇ ਗਏ ਕਤਲ ਵੀ ਹਨਅਯੁੱਧਿਆ ਵਿੱਚ ਕਥਾ ਸੁਣਨ ਗਈ ਇੱਕ ਦਲਿਤ ਬੱਚੀ ਦਾ ਬਲਾਤਕਾਰ ਕਰ ਕੇ ਦੋਵੇਂ ਅੱਖਾਂ ਬਾਹਰ ਕੱਢ ਉਸ ਨੂੰ ਨਗਨ ਹਾਲਤ ਵਿੱਚ ਸੁੱਟ ਦੇਣਾ, ਮੋਗਾ ਜ਼ਿਲ੍ਹੇ ਦੇ ਪਿੰਡ ਲੁਹਾਰਾ ਤੋਂ ਭੱਠੇ ’ਤੇ ਕੰਮ ਕਰਨ ਵਾਲੀ ਇੱਕ ਪਰਵਾਸੀ ਗਰੀਬ ਘਰ ਦੀ ਕੁੜੀ ਨੂੰ ਬਲਾਤਕਾਰ ਕਰਕੇ ਉਸ ਨੂੰ ਅਰਧ ਨਗਨ ਅਵਸਥਾ ਵਿੱਚ ਦੱਬ ਦਿੱਤਾ, ਦਿੱਲੀ ਵਿੱਚ 5 ਲੋਕਾਂ ਨੇ 22 ਸਾਲਾ ਲੜਕੀ ਅਤੇ ਉਸਦੀ 17 ਸਾਲਾ ਭਤੀਜੀ ਨੂੰ ਕੋਲਡ ਡ੍ਰਿੰਕ ਵਿੱਚ ਨਸ਼ੀਲਾ ਪਦਾਰਥ ਪਿਲਾ ਕੇ ਉਨ੍ਹਾਂ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ, ਹੁਸ਼ਿਆਰਪੁਰ (ਪੰਜਾਬ) ਵਿੱਚ ਇੱਕ ਵਿਅਕਤੀ ਨੂੰ ਇੱਕ ਲੜਕੀ ਨਾਲ ਜਬਰ-ਜ਼ਨਾਹ ਕੀਤਾਉੱਤਰ ਪ੍ਰਦੇਸ਼ ਦੇ ਇੱਕ ਮਦਰੱਸੇ ਵਿੱਚ 14 ਸਾਲਾ ਨਾਬਾਲਿਗ ਲੜਕੀ ਦੇ ਸੈਕਸ ਸ਼ੋਸ਼ਣ ਕੀਤਾ ਗਿਆਦਿੱਲੀ ਦੇ ‘ਬਵਾਨਾ’ ਵਿੱਚ 50 ਸਾਲਾਂ ਇੱਕ ਵਿਅਕਤੀ ਨੂੰ 5 ਸਾਲਾ ਬੱਚੀ ਨਾਲ ਜਬਰ-ਜਨਾਹ, ਇੰਦੌਰ ਮੱਧ ਪ੍ਰਦੇਸ) ਵਿੱਚ ਇੱਕ 15 ਸਾਲਾ ਲੜਕੀ ਨਾਲ ਸਮੂਹਿਕ ਜਬਰ-ਜਨਾਹ, ਪੰਜਾਬ ਦੇ ਸ਼ਹਿਰ ਨਾਭਾ ਅਤੇ ਜਲੰਧਰ ਵਿੱਚ ਜਬਰ-ਜਨਾਹ ਅਤੇ ਤਰਨਤਾਰਨ ਵਿੱਚ ਨਿਰਵਸਤਰ ਕਰਕੇ ਔਰਤ ਨੂੰ ਸ਼ਰੇਆਮ ਘੁਮਾਉਣਾ ਦੀਆਂ ਦਿਨ ਦਿਹਾੜੇ ਘਟਨਾਵਾਂ ਨੇ ਔਰਤਾਂ ਅਤੇ ਲੜਕੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ

ਇਨ੍ਹਾਂ ਅਤੇ ਇਹੋ ਜਿਹੀਆਂ ਹੋਰ ਅਨੇਕਾਂ ਘਟਨਾਵਾਂ ਦਾ ਸਾਹਮਣੇ ਆਉਣਾ ਵਰਤਮਾਨ ਪ੍ਰਸ਼ਾਸਕੀ ਢਾਂਚੇ ਉੱਪਰ ਬਹੁਤ ਵੱਡਾ ਸਵਾਲ ਹੈਅਜਿਹੀਆਂ ਘਟਨਾਵਾਂ ਲਈ ਕੀ ਪਿਤਰਕੀ ਪ੍ਰਬੰਧ ਜ਼ਿੰਮੇਵਾਰ ਹੈ ਜਾਂ ਰਾਜਸੀ/ਸੱਭਿਆਚਾਰਕ ਢਾਂਚਾ; ਇਸ ਬਾਰੇ ਵਿਚਾਰ ਬਹੁਤ ਜ਼ਰੂਰੀ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਮੁਲਜ਼ਮ ਬਚ ਜਾਂਦਾ ਹੈ ਜਾਂ ਬਚਾਇਆ ਜਾਂਦਾ ਹੈਜਿਸ ਦੇਸ਼ ਵਿੱਚ ਔਰਤ ਦੇ ਹੱਕ ਵਿੱਚ ਬਹੁਤ ਸਾਰੇ ਕਾਨੂੰਨ ਬਣਾਏ ਜਾ ਚੁੱਕੇ ਹੋਣ, ਫਿਰ ਵੀ ਮੁਜਰਮ ਨੂੰ ਖੌਫ ਨਾ ਹੋਵੇ; ਚਾਹੇ ਬਿਲਕੀਸ ਬਾਨੋ ਵਾਲਾ ਕੇਸ ਹੋਵੇ, ਪਹਿਲਵਾਨ ਲੜਕੀਆਂ ਵਾਲਾ ਕੇਸ, ਉਣਾਓ ਕੇਸ, ਇਸਦੀਆਂ ਪ੍ਰਮੁੱਖ ਉਦਾਹਰਨਾਂ ਹਨਜਿਨ੍ਹਾਂ ਮੁਜਰਮਾਂ ਨੂੰ ਰਾਜਸੀ ਸ਼ਹਿ ’ਤੇ ਬਚਾ ਲੈਣਾ ਬਾਕੀ ਮੁਜਰਮਾਂ ਦਾ ਵੀ ਹੌਸਲਾ ਵਧਾਉਣਾ ਹੈ ਇਹ ਸਿਰਫ ਔਰਤਾਂ ਦਾ ਅਪਮਾਨ ਹੀ ਨਹੀਂ ਬਲਕਿ ਅਜਿਹੇ ਫੈਸਲੇ ਕਾਨੂੰਨ ਪ੍ਰਬੰਧ ਉੱਪਰ ਵੀ ਸਵਾਲ ਖੜ੍ਹੇ ਕਰਦੇ ਹਨ

ਬਿਮਾਰ ਮਾਨਸਿਕਤਾ ਦੇ ਸ਼ਿਕਾਰ ਵਿਅਕਤੀ ਦੀ ਸੋਚ ਔਰਤ ਵਿਰੋਧੀ ਘਟਨਾਵਾਂ ਦੀ ਪੈਦਾਇਸ਼ ਬਣਦੀ ਹੈਔਰਤ ਨੂੰ ਆਪਣੇ ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ਨਾਲ ਲੜਾਈ ਲੜਨ ਦੀ ਲੋੜ ਹੈਜਗੀਰੂ/ਮੱਧਯੁਗੀ ਸੋਚ ਦੀ ਜਕੜ ਔਰਤ ਨੂੰ ਸੰਸਕਾਰਾਂ, ਮੁੱਲਾਂ, ਰੀਤਾਂ ਰਿਵਾਜ਼ਾਂ ਦੇ ਤੌਰ ’ਤੇ ਮਾਨਸਿਕਤਾ ਨੂੰ ਪ੍ਰਭਾਵਿਤ ਕਰੀ ਬੈਠੀ ਹੈਭਾਰਤੀ ਸਮਾਜ ਵਿੱਚ ਔਰਤ ਵਿਰੋਧੀ ਮਾਨਸਿਕਤਾ ਦੀਆਂ ਜੜ੍ਹਾਂ ਵਹੁਤ ਡੂੰਘੀਆਂ ਹਨਇਸ ਦੇਸ਼ ਵਿੱਚ ਪਿਤਰੀ ਸੱਤਾ ਦੀ ਪੀਡੀ ਜਕੜ ਮਨੁੱਖ ਨੂੰ ਆਪਣੇ ਅਧੀਨ ਕਰੀ ਬੈਠੀ ਹੈਇਸ ਵਿੱਚ ਮਰਦਾਂ ਨਾਲੋਂ ਔਰਤ ਵਧ ਪਿਸ ਰਹੀ ਹੈਉਹ ਇੱਕ ਪਾਸੇ ਪਿੱਤਰਕੀ ਸੱਤਾ ਤੇ ਰਾਜ ਸੱਤਾ ਅਤੇ ਦੂਜੇ ਪਾਸੇ ਥੋਪੀਆਂ ਜਾ ਰਹੀਆਂ ਪੂੰਜੀਵਾਦੀ ਕਦਰਾਂ ਕੀਮਤਾਂ ਦੇ ਚੱਕਰਵਿਊ ਵਿੱਚ ਘਿਰੀ ਹੋਈ ਹੈਇਹ ਸਾਰੇ ਹਾਲਾਤ ਪਿਤਰ ਸੱਤਾ ਨੂੰ ਮਜ਼ਬੂਤ ਕਰਦੇ ਹਨ ਪਿਤਰ ਸੱਤਾ ਹਵਾ ਵਿੱਚ ਨਹੀਂ ਲਟਕ ਰਹੀ ਬਲਕਿ ਇਸਦਾ ਆਧਾਰ ਜਮਾਤੀ ਸਮਾਜ ਵਿੱਚ ਹੈ ਅਤੇ ਵਿਕਾਸ ਸੱਭਿਆਚਾਰ ਵਿੱਚ ਪਿਆ ਹੈਸਮਾਜਿਕ ਵਿਕਾਸ ਦੇ ਇੱਕ ਪੜਾਅ ’ਤੇ ਆ ਕੇ ਜਦੋਂ ਸਮਾਜ ਵਿੱਚ ਨਿੱਜੀ ਜਾਇਦਾਦ ਦਾ ਸੰਕਲਪ ਪੈਦਾ ਹੋਇਆ ਤਾਂ ਸਮਾਜ ਵਿੱਚ ਵਾਧੂ ਪੈਦਾਵਾਰ ਉੱਤੇ ਕਬਜ਼ੇ ਦੀ ਭਾਵਨਾ ਨੇ ਅਜਿਹੀ ਜਮਾਤ ਪੈਦਾ ਕੀਤੀ ਜੋ ਪੈਦਾਵਾਰੀ ਸਾਧਨਾਂ ਨੂੰ ਕੰਟਰੋਲ ਕਰਦੀ ਹੈ ਤੇ ਦੂਜੇ ਪਾਸੇ ਪੈਦਾਵਾਰ ਵਿਹੂਣੀ ਜਮਾਤ ਪੈਦਾ ਹੋ ਗਈ ਜੋ ਪਹਿਲੀ ਜਮਾਤ ਦੀ ਅਧੀਨਗੀ ਸਵੀਕਾਰ ਕਰਨ ਲੱਗੀਇਸੇ ਪੜਾਅ ’ਤੇ ਆ ਕੇ ਔਰਤ ਪ੍ਰਤੀ ਵੀ ਮਰਦ ਦੀ ਕਬਜ਼ੇ ਦੀ ਭਾਵਨਾ ਉਸ ਨੂੰ ਦੁਜੈਲੇ ਨੰਬਰ ’ਤੇ ਲੈ ਗਈ

ਔਰਤ ਦੀ ਗੁਲਾਮੀ ਅਤੇ ਮੌਜੂਦਾ ਸਥਿਤੀ ਲਈ ਜਿੱਥੇ ਪਿਤਰਕੀ ਸੱਤਾ ਜ਼ਿੰਮੇਵਾਰ ਹੈ, ਉੱਥੇ ਰਾਜ ਪ੍ਰਬੰਧ ਅਤੇ ਖਪਤਕਾਰੀ ਸੱਭਿਆਚਾਰ ਵੀ ਜ਼ਿੰਮੇਵਾਰ ਹੈਅੱਜ ਮੁਲਕ ਦੀ ਔਰਤ ਸਾਹਵੇਂ ਬਦਲਦੀਆਂ ਹਾਲਤਾਂ ਵਿੱਚ ਕਿਰਤ ਦੀ ਲੁੱਟ ਅਤੇ ਦਾਬੇ ਦੇ ਸਵਾਲ ਅੱਗੇ ਨਵੀਂਆਂ ਚੁਣੌਤੀਆਂ ਪੇਸ਼ ਹਨਸਰਮਾਏਦਾਰੀ ਮੰਡੀ ਦੇ ਪਾਸਾਰੇ ਵੱਲੋਂ ਔਰਤ ਨੂੰ ਸਸਤੀ ਕਿਰਤ ਸ਼ਕਤੀ ਵਜੋਂ ਅੱਗੇ ਲਿਆਂਦਾ ਜਾ ਰਿਹਾ ਹੈਮੁਨਾਫਾ ਕੇਂਦਰਿਤ ਪ੍ਰਬੰਧ ਨੇ ਔਰਤ ਦੀ ਅਜ਼ਾਦੀ ਦੇ ਨਾਮ ਹੇਠ ਨਵੇਂ ਮਿਆਰ ਸਥਾਪਿਤ ਕਰ ਕੇ ਸਰੀਰਕ ਲੁੱਟ ਨੂੰ ਵਧਾਇਆ ਹੈਕਾਰਪੋਰੇਟੀ ਪ੍ਰਬੰਧ ਨੇ ਔਰਤ ਦੇ ਜਿਸਮ ਦਾ ਜਿਨਸੀਕਰਨ ਕਰ ਕੇ ਉਸ ਨੂੰ ਨੁਮਾਇਸ਼ ਦੀ ਵਸਤ ਬਣਾ ਦਿੱਤਾ ਹੈਇੱਕ ਪਾਸੇ ਔਰਤ ਨੂੰ ਭੋਗ ਦੀ ਵਸਤੂ ਸਮਝਿਆ ਜਾ ਰਿਹਾ ਹੈਜਗੀਰੂ ਸੱਭਿਆਚਾਰ ਅਤੇ ਨੰਗੇਜ਼ਵਾਦੀ, ਕਾਮੁਕਤਾਵਾਦੀ, ਖਪਤਵਾਦੀ ਗਲੇ-ਸੜੇ ਸੱਭਿਆਚਾਰ ਦੇ ਪ੍ਰਸਾਰ ਤਹਿਤ ਫਿਲਮਾਂ, ਗਾਣਿਆਂ ਆਦਿ ਵਿੱਚ ਔਰਤਾਂ ਦੇ ਸੁੰਦਰ ਸਰੀਰ ਤੇ ਅੰਗਾਂ ਨੂੰ ਪ੍ਰਦਰਸ਼ਨ ਵਜੋਂ ਦਿਖਾਇਆ ਜਾਂਦਾ ਹੈਪੋਰਨੋਗ੍ਰਾਫੀ ਖਪਤਕਾਰੀ ਸੱਭਿਆਚਾਰ ਦਾ ਸਭ ਤੋਂ ਘਿਨਾਉਣਾ ਰੂਪ ਹੈਇਸ ਰਾਹੀਂ ਸਰੀਰਕ ਹਿੰਸਾ, ਬਲਾਤਕਾਰ ਨੂੰ ਜਾਇਜ਼ ਬਣਾ ਕੇ ਪੇਸ਼ ਕੀਤਾ ਜਾਂਦਾ ਹੈਇਸ ਵਿਚਲੀ ਲਿੰਗ ਕਿਰਿਆ ਨੂੰ ਹੀ ਮਨੁੱਖੀ ਰਿਸ਼ਤੇ ਦਾ ਕੇਂਦਰ ਦਰਸਾਇਆ ਜਾਂਦਾ ਹੈ ਜਿਸ ਵਿੱਚ ਔਰਤ-ਮਰਦ ਦੇ ਰਿਸ਼ਤਿਆਂ ਵਿਚਲੇ ਇਨਸਾਨੀ ਪੱਖ ਖ਼ਤਮ ਕਰਕੇ ਪਸ਼ੂ ਬਿਰਤੀ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈਦੂਜੇ ਪਾਸੇ ਪਿਛਾਖੜੀ ਸੋਚ ਨੂੰ ਹੋਰ ਪੀਡਾ ਕਰਨ ਲਈ ਸੱਤਾਧਾਰੀ ਜਮਾਤ ਦੀ ਕੱਟੜਪੰਥੀ ਸੋਚ ਮੱਧ ਯੁੱਗੀ ਰੂੜ੍ਹੀਵਾਦੀ ਮੁੱਲਾਂ ਨੂੰ ਸਥਾਪਿਤ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈਇਹ ਸਾਰਾ ਕੁਝ ਵਾਚਦਿਆਂ ਇਹ ਕਿਹਾ ਜਾਂਦਾ ਹੈ ਕਿ ਅੱਜ ਸਾਡੇ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਦਰਜਾ ਨਹੀਂ ਮਿਲਿਆਉਂਝ ਅਸੀਂ ਕਹਿ ਰਹੇ ਹਾਂ ਕਿ ਔਰਤ, ਮਰਦ ਦੇ ਬਰਾਬਰ ਦੀ ਹੱਕਦਾਰ ਹੈਦੇਸ਼ ਦੇ ਵਿਕਾਸ ਵਿੱਚ ਬਰਾਬਰ ਦੇ ਕੰਮ ਕਰਦੀ ਔਰਤ ਸਿਰਫ ਇੱਕ ਪ੍ਰਤੀਸ਼ਤ ਪੈਦਾਵਾਰੀ ਸਾਧਨਾਂ ’ਤੇ ਕਾਬਜ਼ ਹੈਉਹ ਭਾਵੇਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀ ਹੈ, ਪਰ ਸਮੁੱਚੇ ਤੌਰ ’ਤੇ ਸਿਹਤ, ਸਿੱਖਿਆ, ਰਾਜਨੀਤੀ, ਪ੍ਰਸ਼ਾਸਨ ਵਿੱਚ ਉਸਦੀ ਹੋਂਦ ਮਰਦ ਨਾਲੋਂ ਪਛੜੀ ਹੋਈ ਹੈਮਾਨਸਿਕ, ਸਮਾਜਿਕ, ਆਰਥਿਕ ਸ਼ੋਸ਼ਣ ਹੰਢਾਉਂਦੀ ਔਰਤ ਦੀ ਦਸ਼ਾ ਲਗਾਤਾਰ ਨਿੱਘਰ ਰਹੀ ਹੈਜੇਕਰ ਆਰਥਿਕ ਤੌਰ ’ਤੇ ਉਹ ਕਾਮਯਾਬ ਵੀ ਹੋਈ ਹੈ, ਫਿਰ ਵੀ ਉਹ ਆਪਣੀ ਮਰਜ਼ੀ ਨਾਲ ਫੈਸਲੇ ਲੈਣ ਤੋਂ ਵਾਂਝੀ ਹੈਆਪਣੀ ਤਨਖਾਹ/ਆਮਦਨ ਵੀ ਆਪਣੀ ਮਰਜ਼ੀ ਅਨੁਸਾਰ ਖਰਚਣ ਦਾ ਅਧਿਕਾਰ ਜ਼ਿਆਦਾਤਰ ਔਰਤਾਂ ਨੂੰ ਨਹੀਂ ਹੈਔਰਤਾਂ ਨੂੰ ਫੈਸਲਾਕੁੰਨ ਸ਼ਕਤੀ ਬਣਨ ਲਈ ਬਰਾਬਰੀ ਦੇ ਸਮਾਜ ਸਿਰਜਣ ਦੀ ਲੜਾਈ ਤੇਜ਼ ਕਰਨੀ ਪਵੇਗੀਕੁਝ ਮੰਗਾਂ ਨੂੰ ਤਿੱਖੇ ਰੂਪ ਵਿੱਚ ਉਠਾਉਣ ਦੀ ਲੋੜ ਹੈ

ਔਰਤਾਂ ਖ਼ਿਲਾਫ ਵਧ ਰਹੇ ਅਪਰਾਧਾਂ ਦੀ ਜੜ੍ਹ ਨਾਬਰਾਬਰੀ ਵਾਲੇ ਪ੍ਰਬੰਧ ਅੰਦਰਲੀ ਪਿਛਾਂਹਖਿੱਚੂ ਸੋਚ ਵਿੱਚ ਹੈਇਸ ਵਿਰੁੱਧ ਆਵਾਜ਼ ਉਠਾਉਣ ਦੀ ਜ਼ਰੂਰਤ ਹੈਇੱਕ ਪਾਸੇ ਲਿੰਗ ਸਮਾਨਤਾ ਲਿਆਉਣ ਲਈ ਔਰਤ ਨੂੰ ਮਰਦ ਦੇ ਬਰਾਬਰ ਕੰਮ ਕਰਨ ਦੇ ਮੌਕੇ ਦਿੱਤੇ ਜਾਣ ਤੇ ਬਿਨਾਂ ਕਿਸੇ ਵਿਤਕਰੇ ਤੋਂ ਉਸ ਨੂੰ ਬਣਦਾ ਮਾਣ ਦਿੱਤਾ ਜਾਵੇਘਰਾਂ ਤੋਂ ਬਾਹਰ ਕੰਮਕਾਜ ਕਰਦੀਆਂ ਔਰਤਾਂ ਨੂੰ ਮਰਦਾਂ ਦੇ ਬਰਾਬਰ ਵੇਤਨ ਦਿੱਤਾ ਜਾਵੇਆਪਣੇ ਘਰਾਂ ਵਿੱਚ ਕੰਮ ਕਰਦੀਆਂ ਔਰਤਾਂ ਦੇ ਘਰੇਲੂ ਕੰਮਾਂ ਨੂੰ ਸਮਾਜਿਕ ਪੈਦਾਵਾਰ ਦੀ ਮਾਨਤਾ ਦਿੱਤੀ ਜਾਵੇਔਰਤ ਨੂੰ ਮਾਂ-ਬਾਪ ਦੀ ਜਾਇਦਾਦ ਦਾ ਹਿੱਸਾ ਦਿੱਤਾ ਜਾਵੇ ਤੇ ਉਸ ਪ੍ਰਤੀ ਤੰਗਦਿਲੀ ਤੋਂ ਉੱਪਰ ਉੱਠ ਕੇ ਆਪਣੀ ਮਾਨਸਿਕਤਾ ਬਦਲੀ ਜਾਵੇਔਰਤ ਨੂੰ ਵੀ ਮਰਦ ਬਰਾਬਰ ਮਨੁੱਖ ਸਮਝਿਆ ਜਾਵੇਅਜਿਹੀ ਸਥਿਤੀ ਪੈਦਾ ਕਰਨ ਲਈ ਔਰਤ ਨੂੰ ਆਪਣੀ ਲੜਾਈ ਮੁਕਤੀ ਦੀ ਦਿਸ਼ਾ ਇਖਤਿਆਰ ਕਰ ਕੇ ਲੜਨੀ ਪਵੇਗੀ, ਉਸਦੀ ਮੁਕਤੀ ਕਿਰਤੀ ਲੋਕਾਂ ਦੀ ਮੁਕਤੀ ਨਾਲ ਜੁੜੀ ਹੋਈ ਹੈ ਆਉ ਔਰਤ ਦਿਵਸ ’ਤੇ ਇਹ ਪ੍ਰਣ ਕਰੀਏ ਕਿ ਅਸੀਂ ਔਰਤ ਦੇ ਹੱਕਾਂ ਦੀ ਲੜਾਈ ਮਿਲ ਕੇ ਲੜਾਂਗੇ ਅਤੇ ਸੋਹਣਾ ਸਮਾਜ ਸਿਰਜਣ ਵੱਲ ਅੱਗੇ ਵਧਾਂਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਅਰਵਿੰਦਰ ਕੌਰ ਕਾਕੜਾ

ਡਾ. ਅਰਵਿੰਦਰ ਕੌਰ ਕਾਕੜਾ

WhatsApp: (91 - 94636 - 15536)
Email: (kakraak@gmail.com)