NetarSMution7ਸਰ ਜੀ, 2004 ਵਿੱਚ ਮੈਨੂੰ ਮੇਰੇ ਸਵਰਗੀ ਡੈਡੀ ਦੀ ਥਾਂ ਨੌਕਰੀ ਮਿਲੀ ਸੀ। ਮੈਂ ਇਸ ...”
(8 ਜਨਵਰੀ 2026)


ਆਪਣੇ ਦਫ਼ਤਰ ਵਿੱਚ ਬੈਠਾ ਮੈਂ ਆਪਣਾ ਕੰਮ ਕਰ ਰਿਹਾ ਸੀ
ਦੀਵਾਨ ਬੇਲਦਾਰ ਇੱਕ ਖੂਬਸੂਰਤ ਅਤੇ ਜਵਾਨ ਲੜਕੀ ਨੂੰ ਕਮਰੇ ਵਿੱਚ ਲੈ ਕੇ ਆਇਆ ਅਤੇ ਬੋਲਿਆ, “ਬਾਊ ਜੀ, ਇਹਨਾਂ ਤੁਹਾਨੂੰ ਮਿਲਣਾ ਹੈ

ਲੜਕੀ ਬੋਲੀ, “ਸਤਿ ਸ੍ਰੀ ਅਕਾਲ ਸਰ ਜੀ

“ਸਤਿ ਸ੍ਰੀ ਅਕਾਲ ਭਾਈ, ਕੋਈ ਕੰਮ ਆਈ ਹੈਂ?” ਮੈਂ ਪੁੱਛਿਆ ਅਤੇ ਨਾਲ ਹੀ ਦੀਵਾਨ ਬੇਲਦਾਰ ਨੂੰ ਪਾਣੀ ਲਿਆਉਣ ਲਈ ਕਿਹਾ

“ਸਰ ਜੀ, 2004 ਵਿੱਚ ਮੈਨੂੰ ਮੇਰੇ ਸਵਰਗੀ ਡੈਡੀ ਦੀ ਥਾਂ ਨੌਕਰੀ ਮਿਲੀ ਸੀ ਮੈਂ ਇਸ ਦਫ਼ਤਰ ਵਿੱਚ ਹੀ ਨੌਕਰੀ ’ਤੇ ਹਾਜ਼ਰ ਹੋਈ ਸੀ ਮੇਰੀ ਤਨਖਾਹ ’ਚੋਂ ਤੀਹ ਰੁਪਏ ਇੰਨਸ਼ੋਰੈਂਸ ਦੇ ਉਦੋਂ ਹੀ ਕੱਟਣੇ ਸ਼ੁਰੂ ਕਰ ਦਿੱਤੇ ਸੀ, ਪਰ ਦਫ਼ਤਰ ਵਾਲਿਆਂ ਨੇ ਜੀ.ਆਈ.ਐੱਸ. ਨੰਬਰ ਜਾਰੀ ਨਹੀਂ ਕੀਤਾ ਮੇਰੇ ਕੱਟੇ ਗਏ ਪੈਸਿਆਂ ਦੀ ਸਲਿੱਪ ਵੀ ਨਹੀਂ ਮਿਲਦੀ ਸਰ ਜੀ, ਮੈਂ ਤੁਹਾਡੇ ਕੋਲ ਬੜੀ ਉਮੀਦ ਲੈ ਕੇ ਆਈ ਹਾਂ, ਮੇਰਾ ਨੰਬਰ ਜਾਰੀ ਕਰ ਦਿਉ ਜੀ

“ਭਾਈ ਬੀਬਾ, 2004 ਦਾ ਐਨਾ ਪੁਰਾਣਾ ਨੰਬਰ ਮੈਂ 2010 ਵਿੱਚ ਕਿਵੇਂ ਜਾਰੀ ਕਰਾਂ? ਮੇਰੇ ਲਈ ਵੀ ਮੁਸ਼ਕਿਲ ਹੈ ਕਿਉਂ ਨਹੀਂ ਕੀਤਾ ਗਿਆ ਤੇਰਾ ਨੰਬਰ ਜਾਰੀ, ਇਹ ਉਸੇ ਵੇਲੇ ਜ਼ਰੂਰੀ ਸੀ?”

“ਸਰ ਜੀ, ਸੱਚੀ ਗੱਲ ਤਾਂ ਇਹ ਹੈ ਕਿ ਮੈਂ ਖੂਬਸੂਰਤ ਤੇ ਜਵਾਨ ਹਾਂ, ਹਰੇਕ ਮੇਰੇ ’ਤੇ ਮੈਲੀ ਅੱਖ ਰੱਖਦਾ ਸੀ, ਪਰ ਮੈਨੂੰ ਆਪਣੇ ਡੈਡੀ ਦੀ ਇੱਜ਼ਤ ਦਾ ਖਿਆਲ ਸੀ ਮੈਂ ਇਹਨਾਂ ਦੀ ਕੋਈ ਪੇਸ਼ ਨਾ ਜਾਣ ਦਿੱਤੀ ਇਸੇ ਲਈ ਮੇਰਾ ਨੰਬਰ ਅਲਾਟ ਨਹੀਂ ਹੋਇਆ ਮੈਂ ਦੁਖੀ ਹੋ ਕੇ ਤੁਹਾਨੂੰ ਦੱਸ ਰਹੀ ਹਾਂ, ਮੈਂ ਇੱਥੋਂ ਬਦਲੀ ਕਰਵਾ ਕੇ ਚਲੀ ਗਈ ਸੀ ਮੇਰੇ ਦਫ਼ਤਰ ਵਾਲੇ ਹੁਣ ਵੀ ਮੇਰੇ ਤੀਹ ਰੁਪਏ ਕੱਟੀ ਜਾ ਰਹੇ ਨੇ, ਨੰਬਰ ਅਲਾਟ ਨਹੀਂ ਕਰ ਰਹੇ

ਡੋਲਿਆ ਤਾਂ ਮੇਰਾ ਮਨ ਵੀ ਪਰ ਪਲ ਭਰ ਵਿੱਚ ਹੀ ਮੇਰੇ ਮਨ ਵਿੱਚ ਵਿਚਾਰ ਆਇਆ, ਜੇਕਰ ਮੇਰੀ ਮੌਤ ਹੋ ਜਾਵੇ, ਮੇਰੀ ਬੇਟੀ ਨੂੰ ਇਸ ਹਾਲਤ ਵਿੱਚ ਨੌਕਰੀ ਕਰਨੀ ਪੈ ਜਾਵੇ? ... ਮੈਂ ਆਪਣੇ ਆਪ ਨੂੰ ਲਾਹਨਤ ਪਾਈ ਅਤੇ ਮਨ ਨੂੰ ਕਾਬੂ ਕਰ ਲਿਆ ਜਦ ਮੈਂ ਬਠਿੰਡੇ ਨੌਕਰੀ ਵਿੱਚ ਆਇਆ ਤਾਂ ਸੁਰਜਨ ਸਿੰਘ ਸੁਪਰਡੈਂਟ ਨੇ ਦਫ਼ਤਰ ਦੀ ਕੁੜੀਆਂ ਵੱਲ ਮਾੜੀ ਨਜ਼ਰ ਨਾਲ ਨਾ ਵੇਖਣ ਦੀ ਨਸੀਹਤ ਦਿੱਤੀ ਸੀ ਮੈਂ ਗੱਲ ਨੂੰ ਪੱਲੇ ਬੰਨ੍ਹ ਲਿਆ ਸੀ

ਉਹ ਲੜਕੀ ਮੇਰੇ ਵੱਲ ਆਸ ਜਿਹੀ ਨਿਗਾਹ ਨਾਲ ਵੇਖ ਰਹੀ ਸੀ ਮੈਨੂੰ ਉਸ ’ਤੇ ਤਰਸ ਆਇਆਮੈਨੂੰ ਲੱਗਾ ਜਿਵੇਂ ਮੇਰੇ ਸਾਹਮਣੇ ਮੇਰੀ ਬੇਟੀ ਬੈਠੀ ਹੋਵੇ ਮੈਂ ਕਿਹਾ, “ਵੇਖ ਬੀਬਾ, ਮੈਂ ਰਿਕਾਰਡ ਵੇਖ ਲੈਨਾ, ਜੇਕਰ ਤੇਰੇ ਜੁਆਇੰਨ ਕਰਨ ਤੋਂ ਬਾਅਦ ਕਿਸੇ ਹੋਰ ਦਾ ਨੰਬਰ ਅਲਾਟ ਹੋ ਗਿਆ ਹੋਇਆ ਤਾਂ ਮੇਰੇ ਲਈ ਮੁਸ਼ਕਿਲ ਹੈ ਜੇ ਨਾ ਹੋਇਆ, ਫੇਰ ਤੇਰਾ ਨੰਬਰ ਅਲਾਟ ਹੋ ਜਾਵੇਗਾ

ਉਹ ਲੜਕੀ ਖੁਸ਼ ਹੋ ਗਈ ਮੈਂ ਉਸਦੇ ਲਈ ਚਾਹ ਮੰਗਵਾ ਦਿੱਤੀ ਅਤੇ ਅਲਮਾਰੀ ਵਿੱਚੋਂ ਫਾਈਲ ਤੇ ਲੈੱਜਰ ਕੱਢ ਲਈ 2002 ਤੋਂ ਬਾਅਦ ਕਿਸੇ ਨੂੰ ਵੀ ਨੰਬਰ ਅਲਾਟ ਨਹੀਂ ਸੀ ਹੋਇਆ ਮੈਂ ਉਸ ਨੂੰ ਕਿਹਾ, “ਭਾਈ ਬੀਬਾ, ਤੇਰਾ ਨੰਬਰ ਅਲਾਟ ਹੋ ਸਕਦਾ ਹੈ, ਜੇ ਮੇਰੇ ਅਫਸਰ ਸਹਿਮਤੀ ਦੇ ਦੇਣ ਤੂੰ ਚਾਰ ਦਿਨਾਂ ਤੱਕ ਆ ਜਾਵੀਂ।”

ਉਹ ਲੜਕੀ ਚਲੀ ਗਈ ਸੀ ਮੇਰੇ ਅਫਸਰ ਸਹਿਬਾਨ ਕੋਲ ਮੁੱਖ ਦਫ਼ਤਰ ਦਾ ਵੀ ਚਾਰਜ ਸੀ ਮੈਂ ਫੋਨ ਲਾ ਲਿਆਸਰ ਜੀ ਬੋਲੇ, “ਹਾਂ ਬਈ, ਕਿਵੇਂ ਫੋਨ ਕੀਤਾ?”

ਮੈਂ ਸਤਿ ਸ੍ਰੀ ਅਕਾਲ ਬੁਲਾ ਕੇ ਕੇਸ ਬਾਰੇ ਦੱਸਿਆ ਸਰ ਜੀ ਕਹਿੰਦੇ, “ਉਏ ਭੋਲਿਆ, ਪੰਛੀਆ ਜੇ ਤੇਰੇ ਕੋਲ ਕੋਈ ਕੰਮ ਕਰਾਉਣ ਆ ਜਾਂਦੈ, ਤੂੰ ਹਮਦਰਦੀ ਕਰਦਾ ਕੰਮ ਕਰਨ ਲਈ ਫੱਟ ਤਿਆਰ ਹੋ ਜਾਨੈ ਬਾਬੂ ਤਾਂ ਝੂਠ ਬੋਲ ਕੇ ਲਾਰੇ ਲਾਈ ਜਾਂਦੇ ਨੇ, ... ਇਹ ਕੇਸ ਸੰਨ 2004 ਦਾ ਹੈ ਹੋਰ ਨਾ ਗਲਤ ਕੰਮ ਕਰਵਾ ਕੇ ਮੈਨੂੰ ਕਿਸੇ ਪੰਗੇ ਵਿੱਚ ਪਾ ਦੇਵੀਂ। ਮੇਰੀ ਅਗਲੇ ਸਾਲ ਰਿਟਾਇਰਮੈਂਟ ਹੈ ਮੈਂ ਪੈਨਸ਼ਨ ਤੋਂ ਹੱਥ ਨਾ ਧੋ ਲਵਾਂ

“ਸਰ ਜੀ, ਮੈਂ ਦੋਵੇਂ ਫਾਈਲਾਂ ਅਤੇ ਲੈੱਜਰ ਚੈੱਕ ਕਰ ਲਈ ਹੈ ਨੰਬਰ ਅਲਾਟ ਹੋ ਸਕਦਾ ਹੈ ਉਸ ਲੜਕੀ ਦਾ ਪਿਤਾ ਵੀ ਅਫਸਰ ਸੀ ਤੁਹਾਡੀ ਤਸੱਲੀ ਕਰਵਾ ਕੇ ਕੇਸ ਤਿਆਰ ਕਰਾਂਗਾ ਜੀ

ਸਾਹਿਬ ਕਹਿੰਦੇ, “ਚੱਲ ਕਰ ਲੈ ਕੇਸ ਤਿਆਰਤੇਰੇ ਰੋਟੀ ਹਜ਼ਮ ਨਹੀਂ ਹੁੰਦੀ, ਜਿੰਨਾ ਚਿਰ ਤੂੰ ਕਿਸੇ ਦਾ ਕੰਮ ਨਾ ਕਰ ਦੇਵੇਂ

ਅਫਸਰ ਨੂੰ ਮੇਰੇ ’ਤੇ ਵਿਸ਼ਵਾਸ ਸੀ ਮੈਂ ਜੀ.ਆਈ.ਐੱਸ. ਫਾਈਲ ਤੇ ਨੰਬਰ ਅਲਾਟ ਲਗਾ ਦਿੱਤਾ ਦੂਸਰੇ ਦਿਨ ਮੈਂ ਕੇਸ ਮੁੱਖ ਦਫਤਰ ਲੈ ਗਿਆ ਸਾਹਿਬ ਹੱਸਦੇ ਹੋਏ ਕਹਿੰਦੇ, “ਆ ਗਿਆ ਲੋਕਾਂ ਦੇ ਹਮਦਰਦੀਆ?

ਮੈਂ ਸਾਹਿਬ ਨੂੰ ਸਾਰਾ ਰਿਕਾਰਡ ਵਿਖਾ ਦਿੱਤਾ ਉਹ ਬੋਲੇ, “ਲਿਆ ਕਰਵਾ ਕਿੱਥੇ ਕਿੱਥੇ ਦਸਤਖਤ ਕਰਨੇ ਨੇਮੈਂ ਤਾਂ ਤੂੰ ਪਹਿਲਾ ਬਾਊ ਦੇਖਿਆ ਜਿਹੜਾ ਬਗੈਰ ਕੁਝ ਲਏ ਕੰਮ ਕਰ ਦਿੰਦਾ

ਮੇਰਾ ਮਨ ਖੁਸ਼ ਹੋ ਗਿਆ ਸੀ ਦਸਤਖਤ ਕਰਵਾ ਕੇ ਮੈਂ ਦਫ਼ਤਰ ਆ ਕੇ ਨੰਬਰ ਲਗਵਾ ਲਿਆ ਤੀਜੇ ਦਿਨ ਉਹ ਕਲਰਕ ਲੜਕੀ ਆ ਗਈ ਸਤਿ ਸ੍ਰੀ ਅਕਾਲ ਬੁਲਾ ਕੇ ਮੇਰਾ ਚਿਹਰਾ ਪੜ੍ਹਨ ਲੱਗੀ

“ਭਾਈ ਬੀਬਾ, ਤੇਰਾ ਕੰਮ ਹੋ ਗਿਆ ਆਹ ਤੇਰੇ ਦਫ਼ਤਰ ਦੀ ਕਾਪੀ ਹੈ

ਮੈਂ ਆਪਣੀ ਦਫ਼ਤਰੀ ਕਾਪੀ ’ਤੇ ਉਸ ਲੜਕੀ ਤੋਂ ਦਸਤਖਤ ਕਰਵਾ ਲਏ ਸੀ ਉਹ ਲੜਕੀ ਖੁਸ਼ ਹੁੰਦੀ ਕਹਿਣ ਲੱਗੀ, “ਸਰ ਜੀ, ਮੇਰੇ ਕੋਲ ਸ਼ਬਦ ਨਹੀਂ, ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਾਂਤੁਸੀਂ ਮੇਰੇ ਸਿਰ ਤੋਂ ਬੋਝ ਲਾਹ ਦਿੱਤਾਤੁਹਾਡਾ ਇਹ ਅਹਿਸਾਨ ਮੈਂ ਸਾਰੀ ਉਮਰ ਨਹੀਂ ਭੁਲਾਵਾਂਗੀ

“ਚੱਲ ਬੀਬਾ, ਕੰਨਟੀਨ ’ਚ ਤੈਨੂੰ ਰੋਟੀ ਖਵਾਵਾਂ, ਭੁੱਖੀ ਹੋਵੇਗੀ” ਮੈਂ ਆਪਣਾ ਰੋਟੀ ਵਾਲਾ ਡੱਬਾ ਚੁੱਕਦੇ ਨੇ ਕਿਹਾ

ਅਸੀਂ ਕੰਨਟੀਨ ਵਿੱਚ ਪਹੁੰਚ ਗਏ ਰੋਟੀ ਖਾ ਕੇ ਮੈਂ ਉਸ ਦੇ ਖਾਣੇ ਦੇ ਪੈਸੇ ਦੇ ਦਿੱਤੇ ਉਹ ਆਪਣੇ ਪਰਸ ਵਿੱਚੋਂ 200 ਰੁਪਏ ਕੱਢ ਕੇ ਮੈਨੂੰ ਫੜਾਉਣ ਲੱਗੀ ਮੈਂ ਪੁੱਛਿਆ, “ਇਹ ਕਾਹਦੇ?”

ਉਹ ਕਹਿੰਦੀ, “ਸਰ ਜੀ, ਇਹ ਕੰਮ ਦੇ ਨੇਨਾਲੇ ਤੁਸੀਂ ਮੈਨੂੰ ਰੋਟੀ ਖਵਾਈ ਹੈ

ਮੈਂ ਗੁੱਸੇ ਹੁੰਦੇ ਨੇ ਕਿਹਾ, “ਰੋਟੀ ਤਾਂ ਮੈਂ ਤੈਨੂੰ ਆਪਣੀ ਬੇਟੀ ਸਮਝ ਕੇ ਖੁਵਾਈ ਹੈ ਇਹਦਾ ਮਤਲਬ ਹੈ ਤੂੰ ਮੈਨੂੰ ਚਾਲੀ ਰੁਪਏ ਰੋਟੀ ਦੇ ਕੇ ਬਾਕੀ ਕੰਮ ਦੀ ਰਿਸ਼ਵਤ ਦੇ ਰਹੀ ਹੈਂ ਇਹ ਕੰਮ ਕਿਸੇ ਨੇ ਪੰਜ ਹਜ਼ਾਰ ਲੈ ਕੇ ਵੀ ਨਹੀਂ ਸੀ ਕਰਨਾਚੰਗੀ ਕਦਰ ਪਾਈ ਤੂੰ ਮੇਰੇ ਕੰਮ ਦੀ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤੂੰ ਮੈਨੂੰ 160 ਰੁਪਏ ਰਿਸ਼ਵਤ ਦੇ ਦੇਣੇ ਨੇ, ਤਾਂ ਮੈਂ ਤੇਰਾ ਕੰਮ ਕਦੇ ਨਾ ਕਰਦਾ, ਜਿਸ ਤੋਂ ਮਰਜ਼ੀ ਸਿਫਾਰਸ਼ ਪੁਆ ਦਿੰਦੀ ਹਰੇਕ ਬਾਊ ਮਰੀ ਹੋਈ ਜ਼ਮੀਰ ਵਾਲਾ ਨੀ ਹੁੰਦਾ

ਉਹ ਕਹਿੰਦੀ, “ਸਰ ਜੀ, ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਰੱਜੀ ਹੋਈ ਤੇ ਪਵਿੱਤਰ ਰੂਹ ਦੇ ਮਾਲਕ ਹੋ ਆਪਣੀ ਬੇਟੀ ਸਮਝ ਕੇ ਮੁਆਫ਼ ਕਰ ਦਿਓ

ਉਹ ਸਤਿ ਸ੍ਰੀ ਅਕਾਲ ਬੁਲਾ ਕੇ ਆਪਣੀ ਗਲਤੀ ਮਹਿਸੂਸ ਕਰਦੀ ਚਲੀ ਗਈ

ਤਿੰਨ ਕੁ ਸਾਲ ਬਾਅਦ ਮੈਂ ਹੁਸ਼ਿਆਰਪੁਰ ਤੋਂ ਦਫ਼ਤਰੀ ਕੰਮ ਮੁਕਾ ਕੇ ਜਦੋਂ ਨਵਾਂ ਸ਼ਹਿਰ ਬੱਸ ਅੱਡੇ ’ਤੇ ਖਾਣਾ ਖਾਣ ਲਈ ਉੱਤਰਿਆ ਤਾਂ ਅਚਾਨਕ ਆਵਾਜ਼ ਆਈ, “ਸਰ ਜੀ, ਸਤਿ ਸ੍ਰੀ ਅਕਾਲ, ਮੈਂ ਤੁਹਾਡੀ ਬੇਟੀ ਸਰ ਜੀ ... ਇਹ ਮੇਰੇ ਪਤੀ ਨੇ

ਉਸ ਲੜਕੀ ਨੇ ਨਾਲ ਖੜ੍ਹੇ ਮੁੰਡੇ ਦੀ ਜਾਣ ਪਛਾਣ ਕਰਾ ਦਿੱਤੀ ਉਸ ਗੱਭਰੂ ਨੇ ਸਤਿਕਾਰ ਵਜੋਂ ਮੇਰੇ ਪੈਰੀਂ ਹੱਥ ਲਾਏ

“ਜੀ... ਇਹ ਉਹ ਸਰ ਨੇ, ਜਿਨ੍ਹਾਂ ਨੇ ਮੇਰਾ ਨੰਬਰ ਅਲਾਟ ਕੀਤਾ ਸੀ ਬਹੁਤ ਉਲਝਿਆ ਹੋਇਆ ਕੇਸ ਸੀ...”

“ਚੱਲੋ ਸਰ ਜੀ ... ਆਪਾਂ ਹੋਟਲ ਵਿੱਚ ਖਾਣਾ ਖਾਂਦੇ ਹਾਂ, ਅਸੀਂ ਵੀ ਖਾਣਾ ਖਾਣਾ ਹੈ

ਮੈਂ ਨਾਂਹ ਕਰ ਦਿੱਤੀ ਉਹ ਧੱਕੇ ਨਾਲ ਮੈਨੂੰ ਨਾਲ ਲੈ ਗਏ ਖਾਣਾ ਖਾ ਕੇ ਜਦ ਮੈਂ ਪੈਸੇ ਦੇਣ ਲੱਗਾ ਤਾਂ ਉਹ ਲੜਕੀ ਕਹਿੰਦੀ, “ਸਰ ਜੀ, ਇਹ ਕੀ ਕਰਦੇ ਹੋ? ਤੁਸੀਂ ਸਾਡੇ ਸ਼ਹਿਰ ਆਏ ਹੋ, ਪਲੀਜ਼ ਇਹ ਕੰਮ ਨਾ ਕਰੋ

ਉਹ ਹੱਸਦੀ ਹੋਈ ਕਹਿੰਦੀ, “ਇਹ ਰਿਸ਼ਵਤ ਥੋੜ੍ਹੀ ਆ, ਤੁਹਾਡਾ ਸਤਿਕਾਰ ਹੈ ਐਨਾ ਕੁ ਤਾਂ ਮੇਰਾ ਹੱਕ ਬਣਦਾ ਹੈ

ਜਦ ਮੈਂ ਹੋਟਲ ਤੋਂ ਬਾਹਰ ਆਇਆ, ਸੋਚਿਆ, ਕੰਮ ਕਰਕੇ ਰਿਸ਼ਵਤ ਲੈਣ ਨਾਲੋਂ ਇੱਜ਼ਤ ਦੇ ਹੱਕਦਾਰ ਬਣਨ ਵਿੱਚ ਕਿੰਨਾ ਫਰਕ ਹੈ

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਨੇਤਰ ਸਿੰਘ ਮੁਤਿਓਂ

ਨੇਤਰ ਸਿੰਘ ਮੁਤਿਓਂ

Samrala, Ludhiana, Punjab, India.
Whatsapp: (91 - 94636 - 56728)
Email: (netar94636@gmail.com)