BaljinderKDhaliwal7ਜਦੋਂ ਲਿਸਟ ਆਈਉਹ ਕਦੇ ਕੈਫੇ ਜਾਂਦੀਕਦੇ ਦੋਸਤਾਂ ਕੋਲ ਜਾ ਕੇ ਚੈੱਕ ਕਰਦੀ ...
(15 ਨਵੰਬਰ 2025)

 

ਕਈ ਵਾਰ ਮਿਹਨਤ, ਸਮਰਪਣ ਅਤੇ ਯੋਗਤਾ ਵੀ ਸਰਕਾਰੀ ਨੀਤੀਆਂ ਅਤੇ ਸਿਫਾਰਸ਼ਾਂ ਦੇ ਸਾਹਮਣੇ ਹਾਰ ਜਾਂਦੇ ਹਨ। ਇਹ ਕਹਾਣੀ ਸਿਮਰਨ ਦੀ ਹੈ, ਇੱਕ ਅਜਿਹੀ ਔਰਤ ਦੀ ਜੋ ਆਪਣੇ ਕੰਮ ਨਾਲ ਇਮਾਨਦਾਰ ਹੈ, ਆਪਣੇ ਵਿਸ਼ੇ ਨਾਲ ਜੁੜੀ ਹੋਈ ਹੈ, ਪਰ ਜ਼ਿੰਦਗੀ ਦੇ ਹਾਲਾਤ ਅਤੇ ਪ੍ਰਣਾਲੀ ਦੀ ਨਾਇਨਸਾਫ਼ੀ ਅੱਗੇ ਕਈ ਵਾਰ ਬੇਵੱਸ ਹੋ ਜਾਂਦੀ ਹੈ। ਫਿਰ ਵੀ ਉਹ ਹਿੰਮਤ ਨਹੀਂ ਹਾਰਦੀ, ਉਮੀਦ ਦੇ ਦੀਵੇ ਨੂੰ ਜਗਦਾ ਰੱਖਦੀ ਹੈ।

ਸਾਲ 2024 ਵਿੱਚ ਸਿਮਰਨ ਨੂੰ ਪ੍ਰਮੋਸ਼ਨ ਮਿਲੀ। ਖੁਸ਼ੀ ਤਾਂ ਸੀ, ਪਰ ਨਾਲ ਹੀ ਇੱਕ ਚਿੰਤਾ ਵੀਉਸ ਨੂੰ ਘਰ ਤੋਂ 30 ਕਿਲੋਮੀਟਰ ਦੂਰ ਸਟੇਸ਼ਨ ਮਿਲਿਆ ਸੀ। ਆਪਣੀ ਅਪੰਗਤਾ ਕਾਰਨ ਉਸ ਲਈ ਦੂਰ ਜਾਣਾ ਬਹੁਤ ਔਖਾ ਸੀ। ਉਹ ਉੱਥੇ ਸਿਰਫ ਤਿੰਨ ਦਿਨ ਹੀ ਗਈ, ਫਿਰ ਆਪਣੀ ਡੈਪੂਟੇਸ਼ਨ ਸ਼ਹਿਰ ਦੇ ਇੱਕ ਵੱਡੇ ਸਕੂਲ ਵਿੱਚ ਕਰਵਾ ਲਈ। ਸ਼ੁਰੂ ਵਿੱਚ ਉਸਦਾ ਮਨ ਉੱਥੇ ਵੀ ਨਾ ਲੱਗਿਆ, ਪਰ ਹੌਲੀ-ਹੌਲੀ ਨਵੇਂ ਸਾਥੀਆਂ ਨਾਲ ਘੁਲ ਮਿਲ ਗਈ। ਫਿਰ ਵੀ ਉਸਦੇ ਮਨ ਵਿੱਚ ਇੱਕ ਡਰ ਸਦਾ ਵਸਦਾ ਸੀ, ਪਤਾ ਨਹੀਂ ਕਦੋਂ ਸਰਕਾਰ ਦੇ ਹੁਕਮ ਆ ਜਾਣ ਤੇ ਉਸਨੂੰ ਵਾਪਸ ਉਸ ਨਵੇਂ ਸਕੂਲ ਜਾਣਾ ਪੈ ਜਾਵੇ” ਪਰ ਨਾਲ ਹੀ ਇੱਕ ਉਮੀਦ ਵੀ ਸੀਸ਼ਹਿਰ ਦੇ ਉਸ ਵੱਡੇ ਸਕੂਲ ਵਿੱਚ ਪੰਜਾਬੀ ਦੀ ਪੋਸਟ ਖਾਲੀ ਸੀ, ਸ਼ਾਇਦ ਉੱਥੇ ਟਰਾਂਸਫਰ ਹੋ ਜਾਵੇ।

ਸਾਲ 2025 ਆਇਆ, ਸਰਕਾਰ ਵੱਲੋਂ ਟਰਾਂਸਫਰਾਂ ਦੀਆਂ ਲਿਸਟਾਂ ਜਾਰੀ ਹੋ ਗਈਆਂ। ਸਿਮਰਨ ਨੇ ਵੀ ਅਰਜ਼ੀ ਪਾ ਦਿੱਤੀ। ਜਿਸ ਦਿਨ ਸਟੇਸ਼ਨ ਚੋਣ ਭਰਨੀ ਸੀ, ਉਸ ਦਿਨ ਉਸਨੇ ਬਹੁਤ ਸਾਵਧਾਨੀ ਨਾਲ ਆਪਣਾ ਮਨਪਸੰਦ ਸਕੂਲ ਸਭ ਤੋਂ ਪਹਿਲਾਂ ਭਰਿਆ। ਟਰਾਂਸਫਰ ਦੀ ਲਿਸਟ ਦੀ ਉਡੀਕ ਕਰਦਿਆਂ ਉਸਦਾ ਦਿਲ ਬੇਚੈਨੀ ਨਾਲ ਧੜਕਦਾ ਰਹਿੰਦਾ। ਉਹ ਹਰ ਰੋਜ਼ ਰੱਬ ਅੱਗੇ ਅਰਦਾਸ ਕਰਦੀ- “ਹੇ ਪ੍ਰਭੂ, ਮੇਰੀ ਬਦਲੀ ਉੱਥੇ ਹੀ ਹੋ ਜਾਵੇ ਜਿੱਥੇ ਮੈਂ ਖੁਸ਼ ਰਹਿ ਸਕਾਂ।”

ਸਿਮਰਨ ਦਾ ਪਤੀ ਕਹਿੰਦਾ, “ਹੌਸਲਾ ਰੱਖ ਸਿਮਰਨ, ਤੇਰੇ ਵਰਗੀ ਹਿੰਮਤੀ ਔਰਤ ਦਾ ਹੱਕ ਰੱਬ ਕਦੇ ਨਹੀਂ ਮਾਰਦਾ

ਜਦੋਂ ਲਿਸਟ ਆਈ, ਉਹ ਕਦੇ ਕੈਫੇ ਜਾਂਦੀ, ਕਦੇ ਦੋਸਤਾਂ ਕੋਲ ਜਾ ਕੇ ਚੈੱਕ ਕਰਦੀ। ਰਾਤ ਦੇ ਇੱਕ ਵਜੇ ਆਖਰੀ ਲਿਸਟ ਖੁੱਲ੍ਹੀ। ਜਦੋਂ ਉਸਨੇ ਨਜ਼ਰ ਮਾਰੀ, ਉਸਦੀਆਂ ਅੱਖਾਂ ਰੋਣ ਲੱਗ ਪਈਆਂਉਸਦੀ ਬਦਲੀ ਉਸੇ ਸਕੂਲ ਵਿੱਚ ਨਹੀਂ ਹੋਈ ਜਿੱਥੇ ਉਹ ਡੈਪੂਟੇਸ਼ਨ ’ਤੇ ਸੀ, ਸਗੋਂ ਦੂਜੀ ਚੌਇਸ ਵਾਲੇ ਸਕੂਲ ਵਿੱਚ ਹੋ ਗਈ। ਉਹ ਰੋ ਪਈ ਤੇ ਆਪਣੇ ਪਤੀ ਨੂੰ ਜਗਾਉਂਦੀ ਕਹਿੰਦੀ, “ਪਰਮਾਤਮਾ ਨੇ ਮੇਰੇ ਨਾਲ ਬਹੁਤ ਮਾੜਾ ਕੀਤਾ ...”

ਪਤੀ (ਸਿਮਰਨ ਨੂੰ ਸੰਭਾਲਦਿਆਂ): “ਸਭ ਠੀਕ ਹੋ ਜਾਵੇਗਾ, ਹੌਸਲਾ ਨਾ ਹਾਰ

ਅਗਲੇ ਦਿਨ ਉਹ ਸਕੂਲ ਗਈ, ਰੋਂਦੀਆਂ ਅੱਖਾਂ ਤੇ ਭਰੇ ਮਨ ਨਾਲ। ਸਾਥੀਆਂ ਨੇ ਉਸ ਨੂੰ ਧੀਰਜ ਦਿੱਤਾਕਿਸੇ ਨੇ ਕਿਹਾ “ਤੂੰ ਅਪੀਲ ਕਰੇਂਗੀ ਕਿਸੇ ਨੇ ਕਿਹਾ “100% ਡਿਸਐਬਿਲਟੀ ਵਾਲੇ ਦਾ ਪਹਿਲਾਂ ਹੱਕ ਬਣਦਾ ਹੈ

ਪਰ ਸਿਮਰਨ ਜਾਣਦੀ ਸੀ, ਸਿਫਾਰਸ਼ਾਂ ਦੇ ਅੱਗੇ ਹੱਕ ਕਈ ਵਾਰ ਮਰ ਜਾਂਦੇ ਹਨ।

ਉਹ ਤੀਜੇ ਦਿਨ ਮਜਬੂਰੀ ਨਾਲ ਨਵੇਂ ਸਕੂਲ ਗਈ ਤੇ ਜੌਇਨ ਕਰ ਲਿਆ। ਨਵਾਂ ਸਕੂਲ ਚੁਣੌਤੀਆਂ ਨਾਲ ਭਰਿਆ ਸੀਕੋਈ ਜਾਣਕਾਰ ਨਹੀਂ ਸੀ, disability person ਲਈ ਵੱਖਰਾ ਵਾਸ਼ਰੂਮ ਵੀ ਨਹੀਂ ਸੀ। ਪਰ ਕੁਝ ਸਾਥੀਆਂ ਦੀ ਮਦਦ ਨਾਲ ਉਸਦੇ ਲਈ ਇੱਕ ਅਲੱਗ ਕਮਰਾ ਅਤੇ ਵਾਸ਼ਰੂਮ ਬਣਾਇਆ ਗਿਆ।

ਫਿਰ ਵੀ ਉਸਦਾ ਮਨ ਉੱਥੇ ਨਹੀਂ ਲਗਦਾ ਸੀ। ਉਹ ਹੁਣ ਖਾਮੋਸ਼ ਰਹਿੰਦੀ ਸੀਉਹ ਸਿਮਰਨ ਜੋ ਪਹਿਲਾਂ ਸਭ ਦੇ ਵਿੱਚ ਹੱਸਦੀ-ਖੇਡਦੀ ਸੀ, ਹੁਣ ਉਦਾਸੀ ਵਿੱਚ ਘਿਰ ਗਈ

ਉਹ ਫਿਰ ਆਸ ਰੱਖਣ ਲੱਗੀ ਕਿ ਜਦੋਂ ਅਗਲੀ ਵਾਰ ਟਰਾਂਸਫਰਾਂ ਹੋਣਗੀਆਂ, ਉਹ ਆਪਣੇ ਮਨਪਸੰਦ ਸਕੂਲਾਂ ਵਿੱਚ ਜਾ ਸਕੇਗੀ। ਉਹ ਹਰ ਰੋਜ਼ ਅਰਦਾਸ ਕਰਦੀ ਹੈ, “ਇਸ ਵਾਰੀ ਮੇਰੇ ਹੱਕ ਦੀ ਆਵਾਜ਼ ਸਿਫਾਰਿਸ਼ਾਂ ਵਿੱਚ ਨਾ ਦਬ ਜਾਵੇ

ਸਿਮਰਨ ਅਜੇ ਵੀ ਹਿੰਮਤ ਨਾਲ ਖੜ੍ਹੀ ਹੈ ਕਿਉਂਕਿ ਉਸਦਾ ਵਿਸ਼ਵਾਸ ਹੈ ਕਿ ਸਚਾਈ ਦੇ ਸਾਹਮਣੇ ਇੱਕ ਦਿਨ ਹਰ ਸਿਫਾਰਿਸ਼ ਝੁਕ ਜਾਵੇਗੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਬਲਜਿੰਦਰ ਕੌਰ ਧਾਲੀਵਾਲ

ਬਲਜਿੰਦਰ ਕੌਰ ਧਾਲੀਵਾਲ

Whatsapp: (91 - 81461 - 45100)
Email: (baljindercivilline@gmail.com)