SatinderSinghDr7ਉਸ ਲੜਕੇ ਨੇ ਥੋੜ੍ਹੀ ਜਿਹੀ ਖਰ੍ਹਵੀ ਬੋਲੀ ਵਿੱਚ ਮੈਨੂੰ ਕਿਹਾ, “ਨਹੀਂ ਨਹੀਂ, ਉੱਠ ਜਾਓ। ਇਹ ਸਾਡੀ ਸੀਟ ...
(14 ਜੂਨ 2025)


ਪਿਛਲੇ ਕੁਝ ਦਿਨਾਂ ਤੋਂ ਮੈਂ ਡਿਊਟੀ ’ਤੇ ਰੇਲ ਗੱਡੀ ਰਾਹੀਂ ਜਾਂਦਾ-ਆਉਂਦਾ ਰਿਹਾ ਹਾਂ
ਰਿਜ਼ਰਵ ਡੱਬਿਆਂ ਤੋਂ ਬਿਨਾਂ ਜਨਰਲ ਡੱਬਿਆਂ ਵਿੱਚ ਸਵਾਰੀਆਂ ਦੀ ਖਚਾਖਚ ਭੀੜ ਹੁੰਦੀ ਹੈਲੋਕ ਬਹੁਤ ਔਖਿਆਈ ਨਾਲ ਉੱਤਰਦੇ ਅਤੇ ਚੜ੍ਹਦੇ ਹਨਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਇਸ ਡੱਬੇ ਵਿੱਚ ਚੜ੍ਹਨ ਵਕਤ ਡਾਢੀ ਔਖ ਆਉਂਦੀ ਹੈਹੋਰ ਤਾਂ ਹੋਰ, ਕੋਲ ਖੜ੍ਹੇ ਨੌਜਵਾਨ ਵੀ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਮੂਕ ਦਰਸ਼ਕ ਬਣੇ ਰਹਿੰਦੇ ਹਨ

ਜਨਰਲ ਡੱਬੇ ਵਿੱਚ ਜੋ ਸ਼ਖਸ ਜਿੱਥੇ ਬੈਠ ਜਾਂਦਾ ਹੈ, ਉਹ ਸੀਟ ਉਸਦੇ ਉੱਤਰਨ ਤਕ ਉਸਦੀ ਨਿੱਜੀ ਮਲਕੀਅਤ ਬਣ ਜਾਂਦੀ ਹੈਉਹ ਕਿਸੇ ਲੋੜਵੰਦ ਨੂੰ ਸੀਟ ਵੱਲ ਝਾਕਣ ਤਕ ਨਹੀਂ ਦਿੰਦਾਉੱਪਰਲੀਆਂ ਸੀਟਾਂ ਵਾਲੇ ਆਪਣੇ ਬੂਟ ਜੁਰਾਬਾਂ ਉਤਾਰ ਕੇ ਛੱਤ ਵਾਲੇ ਪੱਖਿਆਂ ਦੇ ਉੱਪਰ ਰੱਖ ਦਿੰਦੇ ਹਨਉਨ੍ਹਾਂ ਵਿੱਚੋਂ ਰੇਤਾ, ਮਿੱਟੀ ਕਿਰ ਕਿਰਕੇ ਥੱਲੇ ਬੈਠੇ ਲੋਕਾਂ ਦੇ ਉੱਪਰ ਪੈਂਦੇ ਹੈਬੂਟ ਰੱਖਣ ਵਾਲਾ ਇਸ ਗੱਲ ਦੀ ਪਰਵਾਹ ਨਹੀਂ ਕਰਦਾ। ਹਾਲਾਂਕਿ ਬੂਟ ਹੇਠਲੀਆਂ ਸੀਟਾਂ ਦੇ ਥੱਲੇ ਰੱਖੇ ਜਾ ਸਕਦੇ ਹਨ ਪਰ ਪਤਾ ਨਹੀਂ ਸਵਾਰੀਆਂ ਅਜਿਹਾ ਵਰਤਾਅ ਕਿਉਂ ਕਰਦੀਆਂ ਹਨ? ਇਕ-ਦੂਜੇ ਨਾਲ ਅਸੱਭਿਅਕ ਬੋਲੀ ਵਿੱਚ ਗੱਲ ਕਰਦੇ ਹਨਵੱਡਿਆਂ ਦੀ ਇੱਜ਼ਤ, ਛੋਟਿਆਂ ਨੂੰ ਪਿਆਰ ਕਰਨ ਦੀ ਸਿੱਖਿਆ ਬੱਸ ਕਿਤਾਬਾਂ ਵਿੱਚ ਕੈਦ ਹੈਜਾਪਦਾ ਹੈ ਕਿ ਇਨ੍ਹਾਂ ਨੂੰ ਪਤਾ ਹੀ ਨਹੀਂ, ਸਫਰ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ?

ਇੱਕ ਦਿਨ ਸਫ਼ਰ ਕਰਦਿਆਂ ਘੰਟਾ ਕੁ ਗੁਜ਼ਰਿਆ ਹੋਵੇਗਾ ਕਿ ਇੱਕ ਸੀਟ ਖਾਲੀ ਦੇਖ ਮੈਂ ਬੈਠ ਗਿਆਮੇਰੇ ਸਾਹਮਣੇ ਵਾਲੀ ਸੀਟ ’ਤੇ ਬੈਠਾ ਪੰਦਰ੍ਹਾਂ ਕੁ ਸਾਲਾਂ ਦਾ ਲੜਕਾ ਬੋਲਿਆ, “ਅੰਕਲ! ਇਹ ਸਾਡੀ ਸੀਟ ਹੈਮੇਰੇ ਚਾਚਾ ਜੀ ਆਉਣ ਵਾਲੇ ਹੀ ਹਨ।”

ਮੈਂ ਹਲੀਮੀ ਨਾਲ ਆਖਿਆ, “ਕੋਈ ਗੱਲ ਨਹੀਂ, ਜਦੋਂ ਤੇਰੇ ਚਾਚਾ ਜੀ ਆ ਜਾਣਗੇ, ਮੈਂ ਉੱਠ ਜਾਵਾਂਗਾ।”

ਉਸ ਲੜਕੇ ਨੇ ਥੋੜ੍ਹੀ ਜਿਹੀ ਖਰ੍ਹਵੀ ਬੋਲੀ ਵਿੱਚ ਮੈਨੂੰ ਕਿਹਾ, “ਨਹੀਂ ਨਹੀਂ, ਉੱਠ ਜਾਓਇਹ ਸਾਡੀ ਸੀਟ ਹੈ।”

ਮੈਂ ਪੁੱਛਿਆ, “ਕੀ ਤੁਹਾਡੇ ਕੋਲ ਇਸ ਸੀਟ ਦੀ ਰਿਜ਼ਰਵੇਸ਼ਨ ਹੈਇਹ ਜਨਰਲ ਡੱਬਾ, ਆਪਾਂ ਸਾਰਿਆਂ ਦਾ ਸਾਂਝਾਜੇ ਕਿਸੇ ਸਵਾਰੀ ਨੂੰ ਕੋਈ ਸਮੱਸਿਆ ਆਵੇ ਤਾਂ ਉਸਦੀ ਮਦਦ ਕਰਨੀ ਚਾਹੀਦੀ ਹੈਇੰਜ ਸਫਰ ਸੌਖਾ ਲੰਘ ਜਾਂਦਾ ਹੈਸਾਂਝ ਵਧਦੀ ਹੈ

ਮੇਰੀਆਂ ਗੱਲਾਂ ਉਸ ਲੜਕੇ ਨੂੰ ਕਿਸੇ ਹੋਰ ਯੁਗ ਦੀਆਂ ਲੱਗ ਰਹੀਆਂ ਸਨਸਵਾਰੀਆਂ ਮੇਰੀਆਂ ਦਲੀਲਾਂ ਨੂੰ ਸੁਣ ਤਾਂ ਰਹੀਆਂ ਸਨ ਪਰ ਕੁਝ ਕਰਨ ਤੋਂ ਅਸਮਰੱਥ ਸਨਇੰਨੇ ਨੂੰ ਉਸ ਲੜਕੇ ਦੇ ਚਾਚਾ ਜੀ ਆ ਗਏਉਹ ਵੀ ਮੈਨੂੰ ਬੈਠੇ ਨੂੰ ਇਸ ਤਰ੍ਹਾਂ ਤੱਕ ਰਹੇ ਸਨ ਜਿਵੇਂ ਮੈਂ ਉਨ੍ਹਾਂ ਦੀ ਮਲਕੀਅਤ ’ਤੇ ਧੱਕੇ ਨਾਲ ਕਬਜ਼ਾ ਕਰ ਲਿਆ ਹੋਵੇਅਕਲ ਦੇ ਧਨੀਆਂ ਨਾਲ ਉਲਝਣ ਦੀ ਥਾਂ ਮੈਂ ਦਰਵਾਜ਼ੇ ਵਿੱਚ ਖੜ੍ਹਾ ਹੋ ਗਿਆ

ਕੁਝ ਪਲ ਹੀ ਗੁਜ਼ਰੇ ਸਨ ਕਿ ਟੀਟੀ ਟਿਕਟਾਂ ਚੈੱਕ ਕਰਦਾ ਆ ਗਿਆਦੇਖਦੇ ਸਾਰ ਲੜਕੇ ਦਾ ਚਾਚਾ ਹਿਰਨ ਹੋਣ ਹੀ ਲੱਗਾ ਸੀ ਕਿ ਟੀਟੀ ਨੇ ਅੱਗੇ ਵਧਕੇ ਕਾਬੂ ਕਰ ਲਿਆਚਾਚੇ ਨੂੰ ਇੱਕ ਪਾਸੇ ਲਿਜਾ ਕੇ ਦੁੱਗਣੀ-ਤਿਗੁਣੀ ਕੀਮਤ ਵਿੱਚ ਟਿਕਟ ਦਿੱਤੀਚਾਚੇ ਦੀਆਂ ਨਜ਼ਰਾਂ ਵਿੱਚ ਅੱਤ ਦਰਜ਼ੇ ਦੀ ਨਰਮੀ ਪਰਤ ਆਈਉਹ ਸ਼ਾਂਤ ਹੋ ਕੇ ਸੀਟ ਉੱਪਰ ਬੈਠ ਗਿਆ ਤੇ ਮੈਨੂੰ ਤੱਕ ਕੇ ਸੀਟ ਤੋਂ ਖੜ੍ਹਾ ਹੁੰਦਿਆਂ ਉਸਨੇ ਕਿਹਾ, “ਆ ਜਾਓ ਭਾਜੀ, ਹੁਣ ਕੁਝ ਸਮਾਂ ਤੁਸੀਂ ਬਹਿ ਜਾਓ।”

ਸਵਾਰੀਆਂ ਚੁੱਪ ਕਰਕੇ ਇਸ ਘਟਨਾ ਦਾ ਲੁਤਫ਼ ਲੈ ਰਹੀਆਂ ਸਨ ਮੈਂ ਬੈਠ ਗਿਆਸਾਹਮਣੇ ਦੋ ਨੌਜਵਾਨ ਬੈਠੇ ਸਨ, ਜੋ ਅੰਮ੍ਰਿਤਸਰ ਤੋਂ ਪੰਜਾਬ ਪੁਲਿਸ ਦਾ ਇਮਤਿਹਾਨ ਦੇ ਕੇ ਵਾਪਸ ਮੁੜ ਰਹੇ ਸਨਗੱਲਬਾਤ ਤੋਂ ਲਗਦਾ ਸੀ ਕਿ ਉਹ ‘ਆਮ ਜਾਣਕਾਰੀਦਾ ਪੇਪਰ ਦੇ ਕੇ ਆਏ ਸਨਪੂਰੇ ਡੱਬੇ ਵਿੱਚ ਖਾਮੋਸ਼ੀ ਨੇ ਆਪਣੇ ਪੈਰ ਪਸਾਰੇ ਹੋਏ ਸਨਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਜਦੋਂ ਤਕ ਸੰਸਾਰ ’ਤੇ ਰਹੋ, ਕੁਝ ਨਾ ਕੁਝ ਸੁਣਦੇ ਅਤੇ ਕਹਿੰਦੇ ਰਹੋਨੌਜਵਾਨਾਂ ਨੂੰ ਪੁੱਛਿਆ ਮੈਂ ਪੁੱਛਿਆ,ਤੁਸੀਂ ਸਕੂਲ ਵਿੱਚ ਪੜ੍ਹਦਿਆਂ ਵਿਧਾਤਾ ਸਿੰਘ ਤੀਰ ਦੀ ਕਵਿਤਾ ‘ਪਾਂਡੀ ਪਾਤਸ਼ਾਹ ਪੜ੍ਹੀ ਸੀ?

ਦੋਵਾਂ ਨੇ ਹਾਂ ਵਿੱਚ ਸਿਰ ਹਿਲਾ ਕੇ ਕਿਹਾ, “ਉਸ ਕਵਿਤਾ ਨੂੰ ਕੌਣ ਭੁੱਲ ਸਕਦਾ ਹੈ? ਮਹਾਰਾਜਾ ਰਣਜੀਤ ਸਿੰਘ ਸਿਰ ਉੱਪਰ ਦਾਣਿਆਂ ਦੀ ਪੰਡ ਚੁੱਕ ਕੇ ਇੱਕ ਬੁਢੜੇ ਮੋਚੀ ਦੇ ਘਰ ਛੱਡਣ ਗਏ ਸਨ?

ਮੇਰਾ ਅਗਲਾ ਪ੍ਰਸ਼ਨ ਸੀ, “ਅੱਛਾ! ਫਿਰ ਤਾਂ ਤੁਸੀਂ ਭਗਤ ਪੂਰਨ ਸਿੰਘ ਦਾ ਨਾਮ ਵੀ ਸੁਣਿਆ ਹੋਣਾ ਹੈ?

ਦੋਵੇਂ ਨੌਜਵਾਨ ਇੱਕੋ ਸਾਹ ਬੋਲੇ, “ਲਓ ਜੀ! ਕੌਣ ਭੁੱਲ ਸਕਦਾ ਹੈ ਉਨ੍ਹਾਂ ਨੂੰ? ਉਨ੍ਹਾਂ ਨੇ ਸਰੀਰਕ ਤੌਰ ’ਤੇ ਕਮਜ਼ੋਰ ਲੋਕਾਂ ਦੀ ਮਦਦ ਕੀਤੀ ਸੀਆਪਣੇ ਹੱਥੀਂ ਖਾਣਾ ਖਵਾਉਂਦੇ ਅਤੇ ਨਵਾਉਂਦੇ ਸਨ।”

ਦੋਵਾਂ ਨੌਜਵਾਨਾਂ ਕੋਲ ਇਤਿਹਾਸ ਦੀ ਚੰਗੀ ਸਮਝ ਸੀਗੱਲ ਨੂੰ ਅੱਗੇ ਤੋਰਦਿਆਂ ਮੈਂ ਅਗਲਾ ਪ੍ਰਸ਼ਨ ਕੀਤਾ, “ਅੱਛਾ ਫਿਰ, ਭਾਈ ਘਨਈਆ ਜੀ ਬਾਰੇ ਦੱਸੋ?

ਇੱਕ ਬੋਲਿਆ, “ਉਹ ਤਾਂ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਜੰਗ ਵਕਤ ਜ਼ਖਮੀ ਹੋਏ ਦੋਵਾਂ ਪਾਸਿਆਂ ਦੇ ਸਿਪਾਹੀਆਂ ਨੂੰ ਪਾਣੀ ਪਿਲਾਉਂਦੇ ਸਨਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਇਸ ਬਾਰੇ ਸ਼ਿਕਾਇਤ ਪੁੱਜੀ ਤਾਂ ਭਾਈ ਜੀ ਨੇ ਜਵਾਬ ਦਿੱਤਾ ਸੀ ਕਿ ਗੁਰੂ ਜੀ, ਮੈਨੂੰ ਹਰ ਪਾਸੇ ਆਪ ਜੀ ਦਾ ਸਰੂਪ ਹੀ ਨਜ਼ਰ ਆਉਂਦਾ ਹੈਗੁਰੂ ਸਾਹਿਬ ਨੇ ਮੱਲ੍ਹਮ ਪੱਟੀ ਦਿੱਤੀ ਤੇ ਆਖਿਆ ਅੱਗੇ ਤੋਂ ਪਾਣੀ ਵੀ ਪਿਲਾਓ ਅਤੇ ਜ਼ਖਮਾਂ ਉੱਤੇ ਮੱਲ੍ਹਮ ਪੱਟੀ ਵੀ ਕਰੋ।”

ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਦਿਆਂ ਮੈਂ ਆਖਿਆ, “ਜੇ ਆਖੋਂ ਤਾਂ ਆਪਾਂ ਇਸ ਡੱਬੇ ਵਿੱਚ ਉਹੀ ਇਤਿਹਾਸ ਦੁਹਰਾਈਏ?

ਉਨ੍ਹਾਂ ਦੀਆਂ ਅੱਖਾਂ ਵਿੱਚ ਪ੍ਰਸ਼ਨ ਤੈਰ ਰਿਹਾ ਸੀ, “ਡੱਬੇ ਵਿੱਚ ਇਤਿਹਾਸ ਨੂੰ ਦੁਹਰਾਈਏ? ਕਿਵੇਂ?

“ਆਪਾਂ ਡੱਬੇ ਵਿੱਚ ਖੜ੍ਹੇ ਬਜ਼ੁਰਗਾਂ ਨੂੰ, ਬਿਮਾਰਾਂ ਨੂੰ, ਬੱਚਿਆਂ ਨੂੰ ਅਤੇ ਬੱਚਿਆਂ ਵਾਲੀਆਂ ਔਰਤਾਂ ਨੂੰ ਸੀਟਾਂ ’ਤੇ ਬਿਠਾਉਣਾ ਹੈਦੇਖੋ, ਇਸ ਡੱਬੇ ਵਿੱਚ ਕਿੰਨੇ ਨੌਜਵਾਨ ਹਨ? ਜੇ ਹਰ ਨੌਜਵਾਨ ਆਪਣਾ ਇੱਕ ਇੱਕ ਘੰਟਾ ਹੋਰ ਸਵਾਰੀਆਂ ਨੂੰ ਬੈਠਣ ਲਈ ਦੇ ਦੇਵੇ ਤਾਂ ਇਹ ਡੱਬਾ ਕਿੰਨਾ ਸੁੱਖਾਂ ਭਰਪੂਰ ਬਣ ਜਾਵੇਗਾਆਪਾਂ ਵੱਡੇ ਬੈਗ ਤੇ ਸਿਰ ਉੱਪਰ ਰੱਖੇ ਬੂਟ, ਸੀਟਾਂ ਦੇ ਥੱਲੇ ਰੱਖਣੇ ਹਨਜਦੋਂ ਕੋਈ ਸਵਾਰੀ ਡੱਬੇ ਵਿੱਚੋਂ ਉੱਤਰੇ ਜਾਂ ਚੜ੍ਹੇ ਤਾਂ ਉਸਦੀ ਮਦਦ ਕਰਨੀ ਹੈ ...ਬੱਸ।”

ਡੱਬੇ ਵਿੱਚ ਹਲਚਲ ਸ਼ੁਰੂ ਹੋਈਸਾਰਾ ਸਮਾਨ ਥਾਂ ਸਿਰ ਲੱਗਣ ਲੱਗਾਨੌਜਵਾਨ ਲੋੜਵੰਦ ਸਵਾਰੀਆਂ ਦੇ ਬੈਠਣ ਲਈ ਥਾਂ ਬਣਾਉਣ ਲੱਗੇਉਨ੍ਹਾਂ ਦੇ ਅਮਲ ਵਿੱਚੋਂ ਯੁਗ ਬਦਲੂ ਪਾਤਰਾਂ ਦੇ ਦਰਸ਼ਨ ਹੋ ਰਹੇ ਸਨ ਜਿਨ੍ਹਾਂ ਨੇ ਇਤਿਹਾਸ ਨੂੰ ਦੁਹਰਾਇਆ ਸੀ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Satinder Singh Dr.

Satinder Singh Dr.

Ex Assistant Director, Tohra Institute, Bahadurgarh, Patiala, Punjab, India.
Whatsapp: (91 - 84377 - 00852)
Email: (randhawasatinder.singh@gmail.com)