GagandipSBugra7ਇਹ ਕਤਲ ਉਦੋਂ ਰੁਕਣਗੇ ਜਦੋਂ ਫਿਰਕੂਸਰਮਾਏਦਾਰੀ ਤੇ ਰਾਜਸੀ ਪ੍ਰਬੰਧ ਦਾ ...
(4 ਮਈ 2025)

 

ਗਿੱਟੇ ਲੱਗੇ ਚਾਹੇ ਗੋਡੇ, ਗਗਨਦੀਪ ਸਿੰਘ ਬੁਗਰਾ ਨੇ ਆਪਣੇ ਮਨ ਦੀ ਗੱਲ ਕਹਿੰਦਿਆਂ
ਸੌ ਹੱਥ ਰੱਸੇ ਦੇ ਸਿਰੇ ’ਤੇ ਗੰਡ ਦੇ ਦਿੱਤੀ ਹੈ। --- ਅਵਤਾਰ ਗਿੱਲ

ਕਸ਼ਮੀਰ ਦੀ ਘਟਨਾ ਨੇ ਹਰ ਦਿਲ ਰੱਖਦੇ ਇਨਸਾਨ ਦਾ ਹਿਰਦਾ ਝੰਜੋੜ ਕੇ ਰੱਖ ਦਿੱਤਾ ਹੈਅੱਖਾਂ ਅੱਗੇ ਇਹੋ ਘਟਨਾ ਘੁੰਮੀ ਜਾ ਰਹੀ ਹੈਵਾਰ ਵਾਰ ਇਹੋ ਮਨ ਵਿੱਚ ਆ ਰਿਹਾ ਕਿ ਪੰਜ ਮਿੰਟ ਪਹਿਲਾਂ ਉਹਨਾਂ ਦੇ ਮਨ ਦੀ ਸਥਿਤੀ ਕੀ ਹੋਵੇਗੀ ਅਤੇ ਬੰਦੂਕਧਾਰੀ ਨੂੰ ਸਾਹਮਣੇ ਖੜ੍ਹਾ ਦੇਖ ਕੇ ਉਹ ਕੀ ਸੋਚਦੇ ਹੋਣਗੇਕਿਵੇਂ ਗਿੜਗਿੜਾਏ ਹੋਣਗੇ? ਜਾਨ ਦੀ ਭੀਖ ਮੰਗੀ ਹੋਵੇਗੀਤਰਲੇ ਮਿੰਨਤਾਂ ਕੀਤੀਆਂ ਹੋਣਗੀਆਂ ਜਾਂ ਪੈਰੀਂ ਪਏ ਹੋਣਗੇਬਚ ਗਿਆਂ ਦੇ ਮਨ ਦੀ ਸਥਿਤੀ ਕੀ ਹੋਵੇਗੀਪੰਦਰਾਂ ਮਿੰਟ ਪਹਿਲਾਂ ਜਿਹੜੇ ਰੁੱਖ ਅਤੇ ਪੰਛੀ ਪਿਆਰ ਦੇ ਗੀਤ ਗਾਉਂਦੇ ਹੋਣਗੇ, ਪੰਦਰਾਂ ਮਿੰਟ ਬਾਅਦ ਉਹ ਹੰਝੂ ਰੋਂਦੇ ਹੋਣਗੇਮਾਰਨ ਵਾਲੇ ਕਿਹੋ ਜਿਹੇ ਸਕੂਲ ਪੜ੍ਹੇ ਹੋਣਗੇਗੋਲੀ ਮਾਰਨ ਲਈ ਇਕੱਠੇ ਕਰਨ ਵੇਲੇ, ਤਰਲੇ ਸੁਣਦਿਆਂ, ਗੋਲੀ ਚਲਾਉਂਦਿਆਂ ਅਤੇ ਤੜਫਦਿਆਂ ਦੇਖਦਿਆਂ, ਉਹਨਾਂ ਦੇ ਸਬੰਧੀਆਂ ਦੀਆਂ ਚੀਕਾਂ ਸੁਣਦਿਆਂ ਉਹਨਾਂ ਦੀ ਮਨੋ-ਸਥਿਤੀ ਕੀ ਹੋਵੇਗੀਕੀ ਉਹ ਆਪਣੀ ਇਸ ਪ੍ਰਾਪਤੀ ’ਤੇ ਜਸ਼ਨ ਮਨਾਉਂਦੇ ਹੋਣਗੇ? ਕੀ ਉਹਨਾਂ ਦੇ ਆਪਣੀ ਮੌਤ ਯਾਦ ਹੋਵੇਗੀ?

ਜਦੋਂ ਕੋਈ ਘਟਨਾ ਵਾਪਰਦੀ ਹੈ ਤਾਂ ਮੁੱਖ ਦੋਸ਼ੀ ਪ੍ਰਬੰਧ ਹੁੰਦਾ ਹੈ ਪਰ ਇੱਥੇ ਗੱਲ ਬਿਲਕੁਲ ਆਮ ਲੋਕਾਂ ਅਤੇ ਉਹਨਾਂ ਦੀ ਮਾਨਸਿਕਤਾ ਦੀ ਕਰਦੇ ਹਾਂ। ਉਹ ਲੋਕ, ਜੋ ਘਟਨਾਵਾਂ ਬਾਰੇ ਗੱਲਾਂ ਕਰਨ ਤੋਂ ਬਿਨਾਂ ਹੋਰ ਕੋਈ ਕਿਰਿਆ ਨਹੀਂ ਕਰਦੇ, ਵੱਧ ਤੋਂ ਵੱਧ ਰੋਸ ਮਾਰਚ ਜਾਂ ਪ੍ਰਦਰਸ਼ਨ ਵਿੱਚ ਪਿੱਛੇ ਪਿੱਛੇ ਤੁਰਦੇ ਹਨਇਹ ਆਮ ਲੋਕ ਇਸ ਬਾਰੇ ਗੱਲਾਂ ਕਰਦੇ ਬਿਰਤਾਂਤ ਜ਼ਰੂਰ ਸਿਰਜਦੇ ਹਨਇਸੇ ਬਿਰਤਾਂਤ ਵਿੱਚੋਂ ਹੀ ਅਗਲੀ ਘਟਨਾ ਦਾ ਜਨਮ ਹੁੰਦਾ ਹੈਮੰਨੋ ਜਾਂ ਨਾ ਮੰਨੋ ਇਨ੍ਹਾਂ ਕਤਲਾਂ ਲਈ ਅਸੀਂ ਆਮ ਲੋਕ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਾਂਸਧਾਰਨ ਲੋਕਾਂ ਨੂੰ ਹਰ ਕਤਲ ’ਤੇ ਭਾਵੇਂ ਦੁੱਖ ਤਾਂ ਹੁੰਦਾ ਹੈ ਪਰ ਉਸ ਦੁੱਖ ਦੀ ਸ਼ਿੱਦਤ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਮਰਨ ਵਾਲਿਆਂ ਦਾ ਧਰਮ ਕਿਹੜਾ ਸੀਇਹ ਕੌੜਾ ਸੱਚ ਹੈ ਕਿ ਪਹਿਲਗਾਮ ਦੀ ਘਟਨਾ ਵਿੱਚ ਵਲੂੰਧਰੇ ਗਏ ਹਿਰਦੇ ਉਦੋਂ ਘੱਟ ਵਲੂੰਧਰੇ ਜਾਂਦੇ ਨੇ, ਜਦੋਂ ਔਰਤਾਂ ਦੇ ਪੇਟ ਚੀਰ ਕੇ ਭਰੂਣ ਤਿਰਸ਼ੂਲਾਂ ਤੇ ਟੰਗੇ ਜਾਂਦੇ ਨੇਹੁਣ ਪਹਿਲਗਾਮ ਘਟਨਾ ਦੇ ਜਵਾਬ ਵਿੱਚ ਨਿਸ਼ਚਿਤ ਹੀ ਇੱਕ ਭਾਈਚਾਰੇ ਦੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾਹੁਣ ਉਸ ਭਾਈਚਾਰੇ ਦੀ ਮਨੋ-ਸਥਿਤੀ ਤਰਸਯੋਗ ਹੋਵੇਗੀ ਪਰ ਸੱਚ ਜਾਣਿਓਂ, ਉਦੋਂ ਉਸ ਭਾਈਚਾਰੇ ਦੀ ਮਨੋ-ਸਥਿਤੀ ਮੁਕਾਬਲਤਨ ਐਨੀ ਪਰੇਸ਼ਾਨੀ ਵਾਲੀ ਨਹੀਂ ਹੁੰਦੀ ਜਦੋਂ ਦੂਜੇ ਭਾਈਚਾਰੇ ਨੂੰ ਆਪਣੀ ਧਰਤੀ ਤੋਂ ਹਿਜਰਤ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ

ਇਸੇ ਤਰ੍ਹਾਂ ਪੰਜਾਬ ਵਿੱਚ ਬੱਸਾਂ ਵਿੱਚੋਂ ਕੱਢ ਕੇ ਨਿਰਦੋਸ਼ਾਂ ਨੂੰ ਮਾਰਨ ਪਿੱਛੇ ਸਭ ਉਹ ਮਾਨਸਿਕਤਾ ਵੀ ਜ਼ਿੰਮੇਵਾਰ ਹੈ ਜਿਸ ਨੇ ਚੁਰਾਸੀ ਵਿੱਚ ਭੰਗੜੇ ਪਾਉਣ ਤੇ ਲੱਡੂ ਵੰਡਣ ਦਾ ਵਿਰੋਧ ਨਹੀਂ ਕੀਤਾ ਜਾਂ ਖਾਮੋਸ਼ ਜਾਂ ਅਰਧ ਸਹਿਮਤੀ ਦਿੱਤੀਦਿੱਲੀ ਵਿੱਚ ਗਲਾਂ ਵਿੱਚ ਟਾਇਰ ਪਾ ਕੇ ਸਾੜਨ ਦੀ ਜ਼ਿੰਮੇਵਾਰ ਕਿਤੇ ਨਾ ਕਿਤੇ ਉਹ ਮਨੋ-ਸਥਿਤੀ ਵੀ ਹੈ ਜਿਸ ਨੇ ਬੱਸਾਂ-ਰੇਲਾਂ ਵਿੱਚੋਂ ਕੱਢ ਕੇ ਮਾਰਨ ਵਾਲੀ ਘਟਨਾ ਨੂੰ ਆਮ ਖਾਤੇ ਪਾ ਦਿੱਤਾ ਸੀ

ਇਸੇ ਤਰ੍ਹਾਂ ਤੁਰੇ ਜਾਂਦੇ ਨਿਰਦੋਸ਼ ਕਾਰੋਬਾਰੀ ਨੂੰ ਗੋਲੀ ਮਾਰਨ ਅਤੇ ਝੂਠੇ ਮੁਕਾਬਲੇ ਵਿੱਚ ਨਿਰਦੋਸ਼ ਨੌਜਵਾਨ ਨੂੰ ਮਾਰਨ ’ਤੇ ਕੁਝ ਲੋਕਾਂ ਦੀ ਮਨੋ-ਸਥਿਤੀ ਵੱਖ-ਵੱਖ ਹੁੰਦੀ ਹੈਸਿੱਧੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜਦੋਂ ਸਾਡੇ ਆਪਣੇ ਧਰਮ ਦਾ ਕੋਈ ਮਾਰਿਆ ਜਾਂਦਾ ਹੈ ਤਾਂ ਸਾਨੂੰ ਦੁੱਖ ਜ਼ਿਆਦਾ ਲਗਦਾ ਹੈ ਤੇ ਅਸੀਂ ਸੋਚਦੇ ਹਾਂ, ਸਾਰੇ ਸਾਡੇ ਵਾਂਗ ਦੁੱਖ ਮਨਾਉਣ ਪਰ ਜਦੋਂ ਕੋਈ ਦੂਜੇ ਧਰਮ ਦਾ ਮਾਰਿਆ ਜਾਂਦਾ ਹੈ ਤਾਂ ਸੋਸ਼ਲ ਮੀਡੀਆ ’ਤੇ ‘ਮਾੜੀ ਗੱਲ ਹੋਈ’ ‘ਦੁਖਦਾਈ ਘਟਨਾ ਤਕ ਹੀ ਸੀਮਿਤ ਹੁੰਦੇ ਹਾਂਖਾਸ ਤੌਰ ’ਤੇ ਜੇ ਕਾਤਲ ਸਾਡੇ ਧਰਮ ਦਾ ਹੈ ਤਾਂ ਕਈ ਵਾਰ ਸਾਡੀ ਖਾਮੋਸ਼ ਸਹਿਮਤੀ ਵੀ ਹੁੰਦੀ ਹੈਹੁਣ ਸੋਚੋ ਜੇਕਰ ਆਮ ਕਬੀਲਦਾਰ ਬੰਦਾ, ਜਿਸਦੀ ਅਹਿਮੀਅਤ ਰਾਜਨੀਤੀਵਾਨਾਂ ਲਈ ਕੀੜੇ ਮਕੌੜੇ ਤੋਂ ਵੱਧ ਕੁਝ ਵੀ ਨਹੀਂ, ਜਿਹੜਾ ਆਪਣੀ ਕਬੀਲਦਾਰੀ ਚਲਾਉਣ ਲਈ ਸਭ ਭਾਈਚਾਰਿਆਂ ਦੇ ਲੋਕਾਂ ’ਤੇ ਨਿਰਭਰ ਹੈ, ਉਸ ਦੀ ਮਨੋ-ਸਥਿਤੀ ਇਹ ਹੈ ਤਾਂ ਜਿਹੜਾ ਹਥਿਆਰ ਚੁੱਕੀ ਖੜ੍ਹਾ ਹੈ ਅਤੇ ਜਿਸ ਨੂੰ ਟ੍ਰੇਨਿੰਗ ਹੀ ਇਹ ਹੈ, ਉਸਦੀ ਮਨੋ-ਸਥਿਤੀ ਕਿਹੋ ਜਿਹੀ ਹੋਵੇਗੀ? ਸਾਡੀ ਸੰਵੇਦਨਾ ਤਾਂ ਐਨੀ ਗਰਕ ਚੁੱਕੀ ਹੈ ਕਿ ਕਿਸਾਨ ਦੀ ਫ਼ਸਲ ਤਬਾਹ ਹੋਣਾ, ਵਪਾਰੀ ਦੇ ਮਾਲ ਨੂੰ ਅੱਗ ਲੱਗਣੀ ਜਾਂ ਮਜ਼ਦੂਰ ਦਾ ਘਰ ਢਹਿ ਜਾਣ ਦਾ ਦੁੱਖ ਵੀ ਸਾਨੂੰ ਆਪਣੇ ਭਾਈਚਾਰੇ ਅਨੁਸਾਰ ਵੱਖ-ਵੱਖ ਹੁੰਦਾ ਹੈਕਈਆਂ ਦੀ ਬਿਮਾਰ ਮਾਨਸਿਕਤਾ ਵਿੱਚੋਂ ਤਾਂ ਇਹ ਸ਼ਬਦਾਵਲੀ ਵੀ ਨਿਕਲਦੀ ਹੈ ਕਿ ਸਾਡਾ ‘ਸ਼ਹੀਦਦੂਜਾ ‘ਸੋਧ ਦਿੱਤਾ,ਠੋਕ ਦਿੱਤਾਜਾਂ ‘ਚੋਪੜ ਦਿੱਤਾਜਾਂ ‘ਗੱਡੀ ਚਾੜ੍ਹਤਾ।’

ਜਦੋਂ ਇੱਕ ਘਟਨਾ ਵਾਪਰਦੀ ਹੈ ਤਾਂ ਉਦੋਂ ਹਾਲਾਤ ਆਮ ਨਹੀਂ ਹੁੰਦੇ ਸਗੋਂ ਸਿਰਫ਼ ਦੂਜੀ ਘਟਨਾ ਦਾ ਇੰਤਜ਼ਾਰ ਕਰਦੇ ਹਨਇਹ ਕਤਲ ਉਦੋਂ ਤਕ ਇਵੇਂ ਹੀ ਹੁੰਦੇ ਰਹਿਣਗੇ ਜਦੋਂ ਤਕ ਸਾਡੀ ਮਨੋ-ਸਥਿਤੀ ਹਰ ਕਤਲ ’ਤੇ ਵਿਰਲਾਪ ਨਹੀਂ ਕਰਨ ਲਗਦੀਇਹ ਵਿਰਲਾਪ ਓਦਣ ਹੋਵੇਗਾ ਜਦੋਂ ਸਾਨੂੰ ਪਤਾ ਲੱਗੇਗਾ ਕਿ ਸਾਡੇ ਧਰਮ ਦੇ ਉਹ ਨਹੀਂ ਜੋ ਸਾਡੇ ਵਾਲੇ ਧਰਮ ਸਥਾਨ ’ਤੇ ਮੱਥਾ ਟੇਕਦੇ ਨੇ, ਸਗੋਂ ਸਾਡਾ ਧਰਮ ਉਹਨਾਂ ਨਾਲ ਸਾਂਝਾ ਹੈ ਜੋ ਸਾਡੇ ਵਾਂਗ ਤੜਕੇ ਘਰੋਂ ਨਿਕਲ ਕੇ ਆਥਣੇ ਆਪਣੇ ਬੱਚਿਆਂ ਲਈ ਚੋਗਾ ਲੈ ਕੇ ਮੁੜਦੇ ਨੇਇਹ ਕਤਲ ਉਦੋਂ ਰੁਕਣਗੇ ਜਦੋਂ ਫਿਰਕੂ, ਸਰਮਾਏਦਾਰੀ ਤੇ ਰਾਜਸੀ ਪ੍ਰਬੰਧ ਦਾ ਗੁਪਤ ਗਠਜੋੜ ਨੰਗਾ ਹੋ ਜਾਵੇਗਾ ਅਤੇ ਕਤਲੇਆਮ ਦਾ ਸ਼ਿਕਾਰ ਭਾਈਚਾਰੇ ਦੀ ਥਾਂ ਦੂਜੇ ਭਾਈਚਾਰੇ ਦੇ ਲੋਕ ਰੋਸ ਮਾਰਚਾਂ ਦੀ ਅਗਵਾਈ ਕਰਨ ਲੱਗ ਪੈਣਗੇ ਅਤੇ ਹਰ ਮਨੁੱਖਤਾ ਵਿਰੋਧੀ ਘਟਨਾ ਦਾ ਵਿਰੋਧ ਕਰਨ ਲੱਗ ਜਾਣਗੇ

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਗਗਨਦੀਪ ਸਿੰਘ ਬੁਗਰਾ

ਗਗਨਦੀਪ ਸਿੰਘ ਬੁਗਰਾ

Village: Bugra, Sangrur, Punjab, India.
Phone: (91 - 98149 - 19299)
Email: (gdsbugra@gmail.com)