GagandeepSBugra7ਜਦੋਂ ਕੋਈ ਖੰਘੂਰਾ ਮਾਰਦਾ ਜਾਂ ਉੱਚੀ ਬੋਲਦਾ, ਉਹ ਡਰੀ ਹੋਈ ਹੌਲ਼ੀ-ਹੌਲ਼ੀ ਆਲ਼ੇ ਦੁਆਲ਼ੇ ...
(27 ਮਾਰਚ 2025)

 

ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈਮੈਂ ਡੀ. ਏ. ਵੀ. ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ ਵਿਖੇ ਬੀ. ਐੱਡ. ਕਰ ਰਿਹਾ ਸੀਅਸੀਂ ਧੂਰੀ ਇਲਾਕੇ ਦੇ ਚਾਰ ਪੰਜ ਮੁੰਡੇ ਸਾਂਪਹਿਲਾਂ-ਪਹਿਲਾਂ ਹਰ ਹਫ਼ਤੇ ਘਰ ਨੂੰ ਚਾਲੇ ਪਾ ਦੇਣੇਪਰ ਹੌਲ਼ੀ-ਹੌਲ਼ੀ ਜਦੋਂ ਜੀਅ ਲੱਗਣ ਲੱਗ ਪਿਆ ਤਾਂ ਕਦੇ ਕਦਾਈਂ ਹੀ ਪਿੰਡ ਗੇੜਾ ਮਾਰਦੇਪਿੰਡੋਂ ਲਗਭਗ ਚਾਰ ਘੰਟੇ ਦਾ ਸਫ਼ਰ ਸੀਜਦੋਂ ਘਰ ਆਏ ਹੁੰਦੇ ਸਵੇਰੇ ਛੇਤੀ ਤੁਰਕੇ ਕਲਾਸ ਵੇਲੇ ਤਕ ਮਸਾਂ ਪਹੁੰਚਦੇਓਧਰੋਂ ਵੀ ਕਈ ਵਾਰ ਹਨੇਰੇ ਹੋਏ ਧੂਰੀ ਪਹੁੰਚਦੇ ਤੇ ਅੱਗੇ ਧੂਰੀ ਤੋਂ ਪਿੰਡ ਨੂੰ ਜਾਣ ਵਾਲੀ ਆਖ਼ਰੀ ਬੱਸ ਜਾ ਚੁੱਕੀ ਹੁੰਦੀਮੈਂ ਕੋਈ ਨਾ ਕੋਈ ਸਾਧਨ ਲੱਭ ਕੇ ਮਸਾਂ ਪਿੰਡ ਪਹੁੰਚਦਾ

ਉਨ੍ਹਾਂ ਦਿਨਾਂ ਵਿੱਚ ਇੱਕ ਵਾਰ ਮੈਂ ਇਕੱਲਾ ਹੀ ਪਿੰਡ ਨੂੰ ਜਾ ਰਿਹਾ ਸੀਸਿਆਲ਼ਾਂ ਦੇ ਦਿਨ ਸਨਲੁਧਿਆਣੇ ਬੱਸ ਅੱਡੇ ਵਿੱਚੋਂ ਮੈਂ ਡਾ. ਸੁਰਜੀਤ ਪਾਤਰ ਦੀ ਕਿਤਾਬ ‘ਬਿਰਖ਼ ਅਰਜ਼ ਕਰੇਖਰੀਦ ਲਈ ਤੇ ਸੰਗਰੂਰ ਜਾਣ ਵਾਲੀ ਬੱਸ ਵਿੱਚ ਬੈਠ ਕੇ ਪੜ੍ਹਨ ਲੱਗ ਪਿਆਬੱਸ ਚੱਲ ਪਈ। ਬੱਸ ਵਿੱਚ ਬਹੁਤ ਘੱਟ ਸਵਾਰੀਆਂ ਸਨਮੇਰੇ ਸੱਜੇ ਪਾਸੇ ਵਾਲੀ ਸੀਟ ਤੇ ਇੱਕ ਕੁੜੀ ਬੈਠੀ ਸੀ। ਉਹ ਵੀ ਕੋਈ ਵਿਦਿਆਰਥਣ ਲਗਦੀ ਸੀ। ਸ਼ਾਇਦ ਹੋਸਟਲ ਵਿੱਚੋਂ ਆ ਰਹੀ ਹੋਵੇਗੀਉਦੋਂ ਬਟਨਾਂ ਵਾਲੇ ਫੋਨ ਹੀ ਹੁੰਦੇ ਸਨ, ਸਮਾਰਟ ਫ਼ੋਨ ਅਜੇ ਆਏ ਨਹੀਂ ਸਨਰਸਤੇ ਦਾ ਅਨੰਦ ਮਾਣਨ ਲਈ ਕਈਆਂ ਕੋਲ ਕੈਸਟ ਵਾਲੇ ‘ਵਾਕ-ਮੈਨਹੁੰਦੇ ਸਨਉਹ ਕੁੜੀ ਵੀ ਕੰਨਾਂ ਵਿੱਚ ਵਾਕ-ਮੈਨ ਲਾ ਕੇ ਸੁਣ ਰਹੀ ਸੀਉਹ ਕੁੜੀ ਬੜੀ ਬੇਪਰਵਾਹ ਤੇ ਧੜੱਲੇਦਾਰ ਜਿਹੀ ਮਹਿਸੂਸ ਹੋ ਰਹੀ ਸੀ। ਆਪਣੇ ਆਪ ਵਿੱਚ ਮਸਤ ਤੇ ਅਜ਼ਾਦ ਜਿਹੀਹੌਲ਼ੀ-ਹੌਲ਼ੀ ਹਨੇਰਾ ਹੋ ਰਿਹਾ ਸੀ ਤੇ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਸੀਰਾਹ ਵਿੱਚ ਸਵਾਰੀਆਂ ਉੱਤਰ ਵਧੇਰੇ ਰਹੀਆਂ ਸਨ ਪਰ ਚੜ੍ਹ ਕੋਈ ਹੀ ਰਹੀ ਸੀਮੈਂ ਉਸ ਕਿਤਾਬ ‘‘ਬਿਰਖ਼ ਅਰਜ਼ ਕਰੇਵਿੱਚੋਂ ਕਵਿਤਾ ‘ਇੱਕ ਪਸ਼ੂ ਕਥਾਪੜ੍ਹ ਰਿਹਾ ਸੀਉਸ ਕਵਿਤਾ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਹਨ:

ਗੱਡੀ ਚੱਲੀ,
ਗੱਡੀ ਦੇ ਵਿੱਚ ਸੀਟਾਂ ਮੱਲੀ
,
ਬੈਠੇ ਸਨ ਬਘਿਆੜ ਤੇ ਕੁਝ ਲੇਲੇ

ਸੱਤ ਅੱਠ ਘੰਟੇ ਚੱਲਣ ਮਗਰੋਂ
ਕੀ ਤੱਕਿਆ ਡੱਬੇ ਵਿਚਕਾਰ
,
ਸਭ ਬਘਿਆੜ ਬਣ ਗਏ ਲੇਲੇ
,
ਸਭ ਲੇਲੇ ਬਣ ਗਏ ਬਘਿਆੜ

ਮੰਡੀ ਅਹਿਮਦਗੜ੍ਹ ਲੰਘ ਕੇ ਹਨੇਰਾ ਜ਼ਿਆਦਾ ਹੋਣ ਕਾਰਨ ਤੇ ਬੱਸ ਦੇ ਬੱਲਬ ਦੀ ਰੌਸ਼ਨੀ ਮੱਧਮ ਹੋਣ ਕਾਰਨ ਮੈਂ ਕਿਤਾਬ ਬੰਦ ਕਰ ਦਿੱਤੀ ਤਾਂ ਕੀ ਦੇਖਿਆ ਕਿ ਕਵਿਤਾ ‘ਇੱਕ ਪਸ਼ੂ ਕਥਾਸਾਕਾਰ ਰੂਪ ਵਿੱਚ ਮੇਰੇ ਸਾਹਮਣੇ ਸੀਦਰਅਸਲ ਹੁਣ ਬੱਸ ਵਿੱਚ ਉਹ ਕੁੜੀ ਇਕੱਲੀ ਰਹਿ ਗਈ ਸੀ ਤੇ ਦਸ ਕੁ ਪੁਰਸ਼ ਸਨਉਹਨਾਂ ਵਿੱਚੋਂ ਵੀ ਕੁਝ ਸ਼ਰਾਬੀ ਸਨਉਹ ਕੁੜੀ ਡਰੀ ਬੈਠੀ ਸੀਸ਼ਰਾਬ ਦੀ ਹਵਾੜ੍ਹ, ਰਾਤ ਦਾ ਹਨੇਰਾ ਤੇ ਧੁੰਦ, ਹਵਾ ਤੇ ਬੱਸ ਦੀ ਰਲ਼ੀ-ਮਿਲ਼ੀ ਜਿਹੀ ਅਵਾਜ਼ ਅਤੇ ਖਿੜਕੀਆਂ ਦੀ ਖੜ-ਖੜ ਉਸ ਕੁੜੀ ਲਈ ਭਿਆਨਕ ਮਾਨਸਿਕ ਵਾਤਾਵਰਣ ਸਿਰਜ ਰਹੇ ਸਨਉਹ ਕੁੜੀ ਕੰਬਦੇ ਹੱਥਾਂ ਨਾਲ ਵਾਰ-ਵਾਰ ਫੋਨ ਲਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਫ਼ੋਨ ਨਹੀਂ ਸੀ ਲੱਗ ਰਿਹਾਕਾਫ਼ੀ ਸਮੇਂ ਬਾਅਦ ਉਸਦਾ ਫ਼ੋਨ ਲੱਗ ਗਿਆਉਹ ਹੌਲ਼ੀ ਅਵਾਜ਼ ਵਿੱਚ ਫ਼ੋਨ ’ਤੇ ਗੱਲ ਕਰ ਰਹੀ ਸੀ। ਮੈਨੂੰ ਕੁਝ ਸ਼ਬਦ ਜਿਵੇਂ ‘ਡਰ ਲੱਗ ਰਿਹਾ’ ‘ਚੌਂਕ ਵਿੱਚ ਆ ਜਾਇਓ’ ‘ਮੈਂ ਇਕੱਲੀ ਆਂਹੀ ਸੁਣੇਜਦੋਂ ਕੋਈ ਖੰਘੂਰਾ ਮਾਰਦਾ ਜਾਂ ਉੱਚੀ ਬੋਲਦਾ, ਉਹ ਡਰੀ ਹੋਈ ਹੌਲ਼ੀ-ਹੌਲ਼ੀ ਆਲ਼ੇ ਦੁਆਲ਼ੇ ਦੇਖਦੀਭਾਵੇਂ ਬੱਸ ਵਿੱਚ ਬੈਠੇ ਕੁਝ ਪੁਰਸ਼ ਆਪਣਾ ਸੁਭਾਵਿਕ ਵਿਵਹਾਰ ਹੀ ਕਰ ਰਹੇ ਹੋਣ ਪਰ ਉਸ ਕੁੜੀ ਦਾ ਡਰ ਸਾਫ਼ ਦਿਸ ਰਿਹਾ ਸੀਮੈਂ ਹੁਣੇ-ਹੁਣੇ ਪੜ੍ਹੀ ਕਵਿਤਾ ‘ਇੱਕ ਪਸ਼ੂ ਕਥਾਦੇ ਪ੍ਰਭਾਵ ਅਧੀਨ ਉਸ ਕੁੜੀ ਦੀ ਮਾਨਸਿਕ ਹਾਲਤ ਸਮਝ ਰਿਹਾ ਸੀ

ਇਸ ਵਾਤਾਵਰਣ ਨੂੰ ਤੋੜਨ ਲਈ ਮੈਂ ਜਾਣਬੁੱਝ ਕੇ ਉੱਚੀ ਅਵਾਜ਼ ਵਿੱਚ ਸਭ ਨੂੰ ਸੁਣਾ ਕੇ ਕਿਹਾ, “ਭੈਣੇ ਫੋਨ ਕਰ ਦਿੱਤਾ? ... ਆ ਰਹੇ ਨੇ?

ਉਸ ਕੁੜੀ ਨੇ ਇੱਕ ਦਮ ਮੇਰੇ ਵੱਲ ਦੇਖ ਕੇ ਹਾਂ ਵਿੱਚ ਸਿਰ ਹਿਲਾਇਆ ਪਰ ਉਸਦੇ ਗਲ਼ ਵਿੱਚੋਂ ਮਸਾਂ ‘ਹਾਂ’ ਨਿਕਲਿਆਇਸ ਨਾਲ ਅਚਾਨਕ ਬੱਸ ਦਾ ਵਾਤਾਵਰਣ ਠੀਕ ਹੋ ਗਿਆਫਿਰ ਨਾ ਕੋਈ ਉੱਚੀ ਬੋਲਿਆ ਤੇ ਨਾ ਹੀ ਕੋਈ ਖੰਘੂਰਾ ਸੁਣਿਆਉਹ ਕੁੜੀ ਹੌਲ਼ੀ-ਹੌਲ਼ੀ ਸਹਿਜ ਹੋ ਗਈ ਤੇ ਉਸਨੇ ਨੇ ਲੰਬਾ ਸਾਹ ਲਿਆਪਿਛਲੇ ਲਗਭਗ ਅੱਧੇ ਘੰਟੇ ਤੋਂ ਬਣਿਆ ਮਾਹੌਲ ਵੀ ਸਹਿਜ ਹੋ ਗਿਆ

ਮਲੇਰਕੋਟਲੇ ਪਹੁੰਚ ਕੇ ਚੌਂਕ ਵਿੱਚ ਬੱਸ ਰੁਕੀ ਤਾਂ ਉਸ ਕੁੜੀ ਨੇ ਆਪਣਾ ਸਮਾਨ ਸਮੇਟਿਆ ਤੇ ਉੱਤਰਦਿਆਂ ਮੇਰੇ ਵੱਲ ਧੰਨਵਾਦੀ ਨਜ਼ਰਾਂ ਨਾਲ ਦੇਖਿਆਇੱਕ ਬਜ਼ੁਰਗ ਉਸ ਨੂੰ ਲੈਣ ਲਈ ਸਕੂਟਰ ਲਈ ਖੜ੍ਹੇ ਸਨ

ਮਲੇਰਕੋਟਲੇ ਤੋਂ ਧੂਰੀ ਤਕ ਮੈਂ ਸੋਚਦਾ ਆ ਰਿਹਾ ਸੀ ਕਿ ਮਨੁੱਖ ਸੱਚਮੁੱਚ ਅਜੇ ਪਸ਼ੂ ਹੀ ਹੈਮਨੁੱਖ ਅਜੇ ਆਪਣੇ ਵਿਕਾਸ ਦੇ ਉਸ ਪੜਾਅ ’ਤੇ ਨਹੀਂ ਪਹੁੰਚਿਆ ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਹੋਵੇਗੀਇੱਥੇ ਹਰ ਤਾਕਤਵਰ ਲਈ ਕਮਜ਼ੋਰ ਸਿਰਫ਼ ਇੱਕ ਮੌਕਾ ਹੈਹਰ ਕੋਈ ਆਪ ਤੋਂ ਕਮਜ਼ੋਰ ਲਈ ‘ਬਘਿਆੜਬਣ ਜਾਂਦਾ ਹੈ ਤੇ ਤਾਕਤਵਰ ਲਈ ‘ਲੇਲਾ ਥੋੜ੍ਹਾ ਬਹੁਤ ਕਾਨੂੰਨ ਦੇ ਡਰ ਕਾਰਨ ਹੀ ਢਾਂਚਾ ਤੁਰੀ ਜਾਂਦਾ ਹੈਜਦੋਂ ਕਾਨੂੰਨ ਦਾ ਡਰ ਚੁੱਕਿਆ ਜਾਵੇ ਤਾਂ ਮਨੁੱਖ ਸੱਚੀਂ ਪਸ਼ੂ ਬਣ ਜਾਂਦਾ ਹੈਸੰਤਾਲੀ ਅਤੇ ਚੁਰਾਸੀ ਇਸਦੀਆਂ ਉਦਾਹਰਨਾਂ ਹਨਉਹ ਸਮਾਂ ਕਦੋਂ ਆਵੇਗਾ ਜਦੋਂ ਮਨੁੱਖ ਦੂਜੇ ਦੀਆਂ ਭਾਵਨਾਵਾਂ ਅਤੇ ਮਾਣ-ਸਨਮਾਨ ਦੀ ਕਦਰ ਕਰਨਾ ਸਿੱਖੇਗਾਕੀ ਕਦੇ ਉਹ ਨਿਜ਼ਾਮ ਵੀ ਸਿਰਜਿਆ ਜਾਵੇਗਾ ਜਦੋਂ ਧਾਰਮਿਕ, ਸਮਾਜਿਕ, ਲਿੰਗਕ ਅਤੇ ਖੇਤਰੀ ਅਧਾਰ ’ਤੇ ਕਿਸੇ ਬਹੁ-ਗਿਣਤੀ ਵਰਗ ਦੇ ਲੋਕਾਂ ਵਿੱਚ ਬੈਠਾ ਘੱਟ ਗਿਣਤੀ ਵਰਗ ਦਾ ਇਨਸਾਨ ਆਪਣੇ ਆਪ ਨੂੰ ਸੁਰੱਖਿਅਤ ਅਤੇ ਸਹਿਜ ਮਹਿਸੂਸ ਕਰ ਸਕੇਗਾ?

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਗਗਨਦੀਪ ਸਿੰਘ ਬੁਗਰਾ

ਗਗਨਦੀਪ ਸਿੰਘ ਬੁਗਰਾ

Village: Bugra, Sangrur, Punjab, India.
Phone: (91 - 98149 - 19299)
Email: (gdsbugra@gmail.com)