HarpreetSwaich7“ਬੱਸ ਵਿੱਚ ਇੱਕ ਬਜ਼ੁਰਗ ਔਰਤ ਚੜ੍ਹੀ, ਪਰਵਾਸੀ ਚੜ੍ਹਿਆ, ਇੱਕ ਬਾਬਾ ਚੜ੍ਹਿਆ ਪਰ ਉਸ ਨੌਜਵਾਨ ਨੇ ...”
(23 ਦਸੰਬਰ 2024)

 

ਪਿਛਲੇ ਦਿਨੀਂ ਸਬੱਬੀਂ ਮੈਨੂੰ ਨੰਗਲ ਤੋਂ ਚੰਡੀਗੜ੍ਹ ਤਕ ਇੱਕ ਨਿੱਜੀ ਬੱਸ ਵਿੱਚ ਸਫ਼ਰ ਕਰਨ ਦਾ ਮੌਕਾ ਮਿਲਿਆਜਿਉਂ ਹੀ ਮੈਂ ਨੰਗਲ ਬੱਸ ਅੱਡੇ ’ਤੇ ਪਹੁੰਚਿਆ, ਕੰਡਕਟਰ ਪਟਿਆਲਾ ਲਈ ਅਵਾਜ਼ ਲਗਾ ਰਿਹਾ ਸੀਮੈਂ ਉਸ ਨੂੰ ਪੁੱਛਿਆ,ਚੰਡੀਗੜ੍ਹ ਲਈ ਬੱਸ ਕਿਹੜੇ ਕਾਊਂਟਰ ਤੋਂ ਮਿਲੇਗੀ?”

“ਇਸੇ ਵਿੱਚ ਬਹਿ ਜਾ, ਤੈਨੂੰ ਰੋਪੜ ਉਤਾਰ ਦਿਆਂਗੇ। ਉੱਥੋਂ ਚੰਡੀਗੜ੍ਹ ਦੀ ਬੱਸ ਮਿਲ ਜੂ, ਸਿੱਧੀ ਬੱਸ ਦੋ ਘੰਟੇ ਨੂੰ ਆਉਣੀ ਐ” ਕੰਡਕਟਰ ਇੱਕੋ ਸਾਹ ਵਿੱਚ ਬੋਲ ਗਿਆਮੈਂ ਫਟਾਫਟ ਖਚਾ-ਖਚ ਭਰੀ ਬੱਸ ਵਿੱਚ ਚੜ੍ਹ ਗਿਆਕੰਡਕਟਰ ਨੇ ਮੈਨੂੰ ਡਰਾਈਵਰ ਦੇ ਖੱਬੇ ਪਾਸੇ ਵਾਲੀ ਸੀਟਤੇ ਧੱਕੇ ਨਾਲ ਬਿਠਾ ਦਿੱਤਾ, ਜਿੱਥੇ ਪਹਿਲਾਂ ਹੀ ਸਵਾਰੀਆਂ ਬੜੀਆਂ ਔਖੀਆਂ ਬੈਠੀਆਂ ਸਨ

ਜਲਦੀ ਹੀ ਬੱਸ ਤੁਰ ਪਈ, ਤੁਰੀ ਕੀ, ਉਡ ਪਈਡਰਾਈਵਰ ਹਰ ਗੱਡੀ ਨੂੰ ਓਵਰਟੇਕ ਕਰਕੇ ਬਹੁਤ ਤੇਜ਼ ਬੱਸ ਭਜਾ ਰਿਹਾ ਸੀ ਮੈਨੂੰ ਬੱਸ ਮਿਰਜ਼ੇ ਦੀ ਬੱਕੀ ਜਾਪੀ, ਜੋ ਹਵਾ ਨਾਲ ਗੱਲਾਂ ਕਰ ਰਹੀ ਸੀਡਰਾਈਵਰ ਦਾ ਇੱਕ ਹੱਥ ਸਟੇਰਿੰਗ ਉੱਤੇ ਅਤੇ ਦੂਜਾ ਹਾਰਨ ’ਤੇ ਸੀ ਤੇ ਉਹ ਵਾਰ-ਵਾਰ ਗੁੱਟ ’ਤੇ ਬੰਨ੍ਹੀ ਘੜੀ ਵੇਖ ਰਿਹਾ ਸੀ ਨੌਜੁਆਨ ਡਰਾਈਵਰ ਦਾ ਚਿਹਰਾ ਤਣਾਅ ਨਾਲ ਮੁਰਝਾਇਆ ਹੋਇਆ ਸੀਬੱਸ ਤੇਜ਼ ਹੋਣ ਕਾਰਨ ਮੈਂ ਥੋੜ੍ਹਾ ਘਬਰਾ ਰਿਹਾ ਸੀ। ਮੈਂ ਇੱਕ ਨਜ਼ਰ ਸਵਾਰੀਆਂ ਵੱਲ ਵੇਖਿਆ ਪਰ ਕਿਸੇ ਸਵਾਰੀ ਦੇ ਚਿਹਰੇ ’ਤੇ ਕੋਈ ਡਰ ਨਹੀਂ ਸੀ, ਹਾਲਾਂਕਿ ਸਾਡੇ ਸਾਰਿਆਂ ਦੀ ਜਾਨ ਡਰਾਈਵਰ ਦੇ ਹੱਥਾਂ ਵਿੱਚ ਸੀ

ਇੱਕ 15-16 ਸਾਲ ਦਾ ਛਲਾਰੂ ਜਿਹਾ ਮੁੰਡਾ ਬੱਸ ਦੇ ਬੂਹੇ ਵਿੱਚ ਟੌਹਰ ਨਾਲ ਖੜ੍ਹਾ ਸੀ। ਕੰਡਕਟਰ ਅਤੇ ਡਰਾਈਵਰ ਨੇ ਉਸ ਨੂੰ ਕਈ ਵਾਰ ਉੱਪਰ ਹੋਣ ਲਈ ਕਿਹਾ ਪਰ ਉਸ ਦੇ ਕੰਨ ’ਤੇ ਜੂੰ ਨਹੀਂ ਸਰਕੀਉਹ ਅਗਲੇ ਸਟਾਪਤੇ ਬੱਸ ਰੁਕਣ ਤੋਂ ਪਹਿਲਾਂ ਹੀ ਛਾਲ ਮਾਰ ਗਿਆ ਉਸ ਸਟਾਪ ਤੋਂ ਇੱਕ ਬੀਬੀ ਬੱਸ ਵਿੱਚ ਚੜ੍ਹੀ। ਬੀਬੀ ਦੀ ਗੋਦੀ ਵਿੱਚ ਇੱਕ ਛੋਟਾ ਜੁਆਕ ਤੇ ਹੱਥ ਵਿੱਚ ਭਾਰਾ ਬੈਗ ਸੀ। ਉਹ ਮਸਾਂ ਹੀ ਚੜ੍ਹੀਉਸ ਨੂੰ ਵੇਖ ਕੇ ਮੈਨੂੰ ਡਰ ਲਗਦਾ ਰਿਹਾ ਕਿ ਕਿਤੇ ਜੁਆਕ ਨੂੰ ਨਾ ਗਿਰਾ ਦੇਵੇਬੱਸ ਭਰੀ ਹੋਣ ਕਾਰਨ ਉਸ ਨੂੰ ਖੜ੍ਹਨਾ ਪਿਆਮੈਂ ਉਸ ਨੂੰ ਆਪਣੀ ਸੀਟ ’ਤੇ ਬੈਠਣ ਦਾ ਇਸ਼ਾਰਾ ਕੀਤਾਜਿਉਂ ਹੀ ਮੈਂ ਆਪਣੀ ਸੀਟ ਤੋਂ ਖੜ੍ਹਾ ਹੋਇਆ, ਇੰਨੇ ਨੂੰ ਕੋਲ ਖੜ੍ਹੀ ਇੱਕ ਹੋਰ ਕੁੜੀ ਝੱਟ ਮੇਰੀ ਸੀਟ ’ਤੇ ਬੈਠ ਗਈਮੈਂ ਕੁਝ ਨਾ ਕਹਿ ਸਕਿਆਖੈਰ, ਅਗਲੇ ਸਟਾਪ ’ਤੇ ਸਵਾਰੀਆਂ ਉੱਤਰੀਆਂ ਤਾਂ ਸਭ ਨੂੰ ਸੀਟ ਮਿਲ ਗਈ

ਆਨੰਦਪੁਰ ਸਾਹਿਬ ਦੇ ਬੱਸ ਅੱਡੇ ਤੋਂ ਇੱਕ ਨਸ਼ੇੜੀ ਜਿਹੇ ਹੁਲੀਏ ਵਾਲਾ ਮੁੰਡਾ ਚੜ੍ਹਿਆ ਤੇ ਸਿੱਧਾ ਡਰਾਈਵਰ ਕੋਲ ਇੰਜਣ ਵਾਲੀ ਸੀਟ ’ਤੇ ਬੈਠ ਗਿਆ, ਜਿੱਥੇ ਬਾਬੇ ਨਾਨਕ ਦੀ ਤਸਵੀਰ ਲੱਗੀ ਹੋਈ ਸੀਉਸ ਨੇ ਇੱਕ ਪੁੜੀ ਕੱਢ ਕੇ ਆਪਣੇ ਮੂੰਹ ਵਿੱਚ ਪਾ ਲਈ ਤੇ ਇੱਕ ਪੁੜੀ ਡਰਾਈਵਰ ਨੂੰ ਦੇ ਦਿੱਤੀ, ਉੱਪਰੋਂ ਦੋਹਾਂ ਨੇ ਪਾਣੀ ਪੀ ਲਿਆ

ਅਗਲੇ ਸਟਾਪ ਤੋਂ ਤਿੰਨ ਪਰਵਾਸੀ ਮਜ਼ਦੂਰ ਲੋਹੇ ਦੇ ਕੁਝ ਔਜ਼ਾਰ ਲੈ ਕੇ ਬੱਸ ਵਿੱਚ ਚੜ੍ਹੇਔਜ਼ਾਰਾਂ ਨੂੰ ਸੀਟਾਂ ਦੇ ਵਿਚਕਾਰ ਰੱਖਣ ਕਾਰਨ ਇੱਕ ਸ਼ਹਿਰੀ ਸਰਦਾਰ ਜੀ ਉਨ੍ਹਾਂ ਨੂੰ ਗੁੱਸੇ ਹੋਣ ਲੱਗੇ ਤੇ ਉਹ ਆਪਸ ਵਿੱਚ ਬਹਿਸ ਪਏ ਕੁਝ ਸਮੇਂ ਬਾਅਦ ਪਰਵਾਸੀ ਆਪਣੇ ਸਟਾਪਤੇ ਉੱਤਰ ਗਏ ਤੇ ਉਹ ਸਰਦਾਰ ਜੀ ਉੱਚੀ ਉੱਚੀ ਬੋਲਣ ਲੱਗ ਪਏ,ਇਕ ਦਿਨ ਪੰਜਾਬ ਵਿੱਚ ਇਨ੍ਹਾਂ ਦੀ ਸਰਕਾਰ ਬਣੇਗੀ, ਸਾਨੂੰ ਇਨ੍ਹਾਂ ਦਾ ਬਾਈਕਾਟ ਕਰਨਾ ਚਾਹੀਦਾ, ਪੰਜਾਬ ਪੰਜਾਬੀਆਂ ਦਾ ਹੈ

ਮੈਂ ਨਜ਼ਰ ਘੁਮਾ ਕੇ ਵੇਖਿਆ ਤਾਂ ਮੈਨੂੰ 50-55 ਸਵਾਰੀਆਂ ਵਿੱਚੋਂ ਕੇਵਲ ਚਾਰ-ਪੰਜ ਪੱਗਾਂ ਹੀ ਦਿਖਾਈ ਦਿੱਤੀਆਂਅਗਲੇ ਸਟਾਪ ’ਤੇ ਉਹ ਸਰਦਾਰ ਜੀ ਬੱਸ ਵਿੱਚੋਂ ਉੱਤਰ ਕੇ ਇੱਕ ਪਰਵਾਸੀ ਦੇ ਆਟੋ ਵਿੱਚ ਬੈਠ ਗਏ

ਇੱਕ 25-30 ਸਾਲ ਦਾ ਨੌਜਵਾਨ ਸਾਈਡ ਵਾਲੀ ਸੀਟ ’ਤੇ ਬੈਠਾ ਸੀ ਤੇ ਤਾਕੀ ਵਾਲੀ ਸੀਟ ’ਤੇ ਉਸ ਨੇ ਆਪਣਾ ਬੈਗ ਰੱਖਿਆ ਹੋਇਆ ਸੀਬੱਸ ਵਿੱਚ ਇੱਕ ਬਜ਼ੁਰਗ ਔਰਤ ਚੜ੍ਹੀ, ਪਰਵਾਸੀ ਚੜ੍ਹਿਆ, ਇੱਕ ਬਾਬਾ ਚੜ੍ਹਿਆ ਪਰ ਉਸ ਨੌਜਵਾਨ ਨੇ ਸੀਟ ਤੋਂ ਬੈਗ ਨਹੀਂ ਚੁੱਕਿਆਜਿਉਂ ਹੀ ਇੱਕ ਕਾਲਜੀਏਟ ਕੁੜੀ ਚੜ੍ਹੀ, ਉਸੇ ਵਕਤ ਉਸ ਨੇ ਸੀਟ ਖਾਲੀ ਕਰ ਦਿੱਤੀ ਤੇ ਕੁੜੀ ਉਸ ਖਾਲੀ ਸੀਟ ’ਤੇ ਬੈਠ ਗਈਮੈਂ ਦੇਖਿਆ, ਉਸਦੀਆਂ ਅੱਖਾਂ ਵਿੱਚ ਵੱਖਰੀ ਹੀ ਚਮਕ ਸੀਬੱਸ ਵਿੱਚ ਜਿੰਨੇ ਵੀ ਨੌਜਵਾਨ ਮੁੰਡੇ ਕੁੜੀਆਂ ਬੈਠੇ ਸਨ, ਲਗਭਗ ਸਭ ਦੇ ਕੰਨਾਂ ਵਿੱਚ ਟੂਟੀਆਂ, ਹੱਥਾਂ ਵਿੱਚ ਮੋਬਾਇਲ ਤੇ ਗਰਦਨਾਂ ਝੁਕੀਆਂ ਹੋਈਆਂ ਸਨ

ਅਗਲੇ ਸਟਾਪ ’ਤੇ ਇੱਕ ਬਜ਼ੁਰਗ ਮਾਈ ਚੜ੍ਹੀਕੰਡਕਟਰ ਨੇ ਪੁੱਛਿਆ,ਮਾਈ, ਕਿੱਥੇ ਜਾਣਾ ਐ?

ਮਾਈ ਕੁਝ ਨਾ ਬੋਲੀਕੰਡਕਟਰ ਦੇ ਦੋ-ਤਿੰਨ ਵਾਰ ਪੁੱਛਣ ਤੇ ਮਾਈ ਬੋਲੀ,ਮੇਰੇ ਕੋਲ ਅਧਾਰ ਕਾਰਡ ।”

ਕੰਡਕਟਰ ਕਹਿੰਦਾ,ਮਾਈ, ਤੇਰਾ ਅਧਾਰ ਕਾਰਡ ਇੱਥੇ ਨਹੀਂ ਚੱਲਣਾ।”

ਮਾਈ ਕਹਿੰਦੀ.ਵੇ ਸਰਕਾਰ ਤਾਂ ਕਹਿੰਦੀ ਚੱਲੂ, ਤੂੰ ਕਹਿੰਦਾ ਐਂ ਚੱਲਣਾ ਨਹੀਂ।”

ਕੰਡਕਟਰ ਬੋਲਿਆ,ਮਾਈ, ਇਹ ਪ੍ਰਾਈਵੇਟ ਬੱਸ ਐ। ਇੱਥੇ ਟਿਕਟ ਲੱਗੂ

ਮਾਈ ਬੋਲੀ,ਵੇ ਤੂੰ ਐਨੀਆਂ ਟਿਕਟਾਂ ਕੱਟ ਲਈਆਂ, ਇੱਕ ਟਿਕਟ ਨਹੀਂ ਕੱਟੇਂਗਾ ਤਾਂ ਪਰਲੋ ਨਹੀਂ ਚੱਲੀ।”

ਕੰਡਕਟਰ ਬੋਲਿਆ,ਮਾਈ, ਮੈਨੂੰ ਤਾਂ ਟਿਕਟਾਂ ਕੱਟਣ ਦਾ ਕਮਿਸ਼ਨ ਮਿਲਣਾ, ਤੂੰ ਸਿੱਧੀ ਹੋ ਕੇ ਟਿਕਟ ਕਟਾ, ਨਹੀਂ ਹੇਠਾਂ ਉੱਤਰ।”

ਅਖੀਰ ਮਾਈ ਨੇ ਗੁੱਸੇ ਵਿੱਚ ਟਿਕਟ ਤਾਂ ਕਟਵਾ ਲਈ ਪਰ ਉਹ ਹਾਲੇ ਵੀ ਬੁੜਬੁੜ ਕਰੀ ਜਾ ਰਹੀ ਸੀ

ਬੱਸ ਰੋਪੜ ਵਿਖੇ ਬਿਜਲੀ ਬੋਰਡ ਦੇ ਦਫਤਰ ਮੋਹਰੇ ਰੁਕ ਗਈ, ਜਿੱਥੋਂ ਮੈਂ ਚੰਡੀਗੜ੍ਹ ਦੀ ਬੱਸ ਫੜਨੀ ਸੀਆਸ-ਪਾਸ ਸਰਕਾਰੀ ਸੁਵਿਧਾ ਨਾ ਹੋਣ ਕਾਰਨ ਮੈਂ ਬਿਜਲੀ ਬੋਰਡ ਦਫਤਰ ਦੇ ਅੰਦਰ ਚਲਿਆ ਗਿਆ ਪਰ ਮੈਨੂੰ ਗੇਟ ’ਤੇ ਬੈਠੇ ਕਰਮਚਾਰੀ ਨੇ ਰੋਕ ਦਿੱਤਾ, “ਤੁਸੀਂ ਇੱਥੇ ਨਹੀਂ ਜਾ ਸਕਦੇ, ਇਹ ਕੋਈ ਬੱਸ ਅੱਡਾ ਨਹੀਂ।ਮੈਨੂੰ ਮਜਬੂਰਨ ਆਪਣਾ ਸ਼ਨਾਖਤੀ ਕਾਰਡ ਦਿਖਾ ਕੇ ਆਪਣੇ ਅਹੁਦੇ ਬਾਰੇ ਦੱਸਣਾ ਪਿਆ ਤਾਂ ਕਿਤੇ ਉਸਨੇ ਮੈਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ

ਰੋਪੜ ਤੋਂ ਮੈਨੂੰ ਚੰਡੀਗੜ੍ਹ ਲਈ ਸਿੰਡੀਕੇਟ ਦੀ ਬੱਸ ਮਿਲ ਗਈ

ਮੇਰੇ ਸਵਰਗੀ ਦਾਦਾ ਜੀ ਸਰਦਾਰ ਸਾਧੂ ਸਿੰਘ ਸਿੰਡੀਕੇਟ ਦੀ ਬੱਸ ਚਲਾਉਂਦੇ ਹੁੰਦੇ ਸਨ। ਉਹ ਦੱਸਦੇ ਹੁੰਦੇ ਸਨ ਕਿ ਕਿਸੇ ਵੇਲੇ ਸਿੰਡੀਕੇਟ ਦੇ ਡਰਾਈਵਰ ਦੀ ਤਨਖਾਹ ਸਰਕਾਰੀ ਬੱਸਾਂ ਦੇ ਡਰਾਈਵਰਾਂ ਨਾਲੋਂ ਕਿਤੇ ਜ਼ਿਆਦਾ ਹੁੰਦੀ ਸੀ ਪਰ ਬਾਅਦ ਵਿੱਚ ਕੰਪਨੀ ਘਾਟੇ ਵਿੱਚ ਚਲੀ ਗਈ

ਮੇਰਾ ਧਿਆਨ ਬੱਸ ਦੇ ਕੰਡਕਟਰ ਵੱਲ ਗਿਆ। ਉਹ ਕੰਡਕਟਰ ਘੱਟ ਤੇ ਫਿਲਮੀ ਹੀਰੋ ਜ਼ਿਆਦਾ ਜਾਪਦਾ ਸੀ। ਸਿਰ ’ਤੇ ਟੋਪੀ, ਕੰਨਾਂ ਵਿੱਚ ਨੱਤੀਆਂ, ਫਟੀ ਜੀਨ, ਚਿੱਟੇ ਰੰਗ ਦੇ ਬੂਟ ਤੇ ਉਂਗਲਾਂ ਵਿੱਚ ਤਿੰਨ ਚਾਰ ਮੁੰਦਰੀਆਂਚਾਹੇ ਛੋਟਾ ਚਾਹੇ ਵੱਡਾ, ਉਹ ਸਭ ਨਾਲ ਕੁਰਖਤ ਜਿਹੇ ਲਹਿਜੇ ਨਾਲ ਗੱਲ ਕਰ ਰਿਹਾ ਸੀਮੈਂ ਤਿੰਨ ਵਾਲੀ ਸੀਟ ’ਤੇ ਬੈਠ ਗਿਆ, ਜਿੱਥੇ ਪਹਿਲਾਂ ਹੀ ਤਾਕੀ ਵਾਲੇ ਪਾਸੇ ਇੱਕ ਪਰਵਾਸੀ ਮਜ਼ਦੂਰ ਬੈਠਾ ਸੀਮੇਰੇ ਨਾਲ ਇੱਕ ਭੱਦਰ ਪੁਰਸ਼ ਹੋਰ ਬਹਿ ਗਿਆਦੋਵੇਂ ਜਣੇ ਫੋਨ ’ਤੇ ਗੱਲਾਂ ਕਰ ਰਹੇ ਸਨਪਰਵਾਸੀ ਕਿਸੇ ਨੂੰ ਆਪਣੀ ਮਜ਼ਦੂਰੀ ਦੇਣ ਲਈ ਕਹਿ ਰਿਹਾ ਸੀ, ਜਦੋਂ ਕਿ ਭੱਦਰ ਪੁਰਸ਼ ਕੋਈ ਪ੍ਰਾਜੈਕਟ ਮੁਕੰਮਲ ਹੋਣ ’ਤੇ ਆਪਣਾ ਕਮਿਸ਼ਨ ਮੰਗ ਰਿਹਾ ਸੀ

ਅਗਲੇ ਸਟਾਪ ਤੋਂ ਇੱਕ ਕੁੜੀ ਚੜ੍ਹੀ, ਜਿਸ ਨੇ ਹੱਥ ਵਿੱਚ ਚੂੜਾ ਪਾਇਆ ਹੋਇਆ ਸੀਬੱਸ ਵਿੱਚ ਉਸ ਨੂੰ ਪੁਰਾਣੀ ਸਹੇਲੀ ਮਿਲ ਗਈ ਤੇ ਉਹ ਦੋਵੇਂ ਬਹੁਤ ਖੁਸ਼ ਹੋਈਆਂ। ਖਰੜ ਪਹੁੰਚ ਕੇ ਉਸ ਕੁੜੀ ਦਾ ਸਫ਼ਰ ਤਾਂ ਮੁੱਕ ਗਿਆ ਪਰ ਗੱਲਾਂ ਨਹੀਂ ਮੁੱਕੀਆਂ

ਬੱਸ ਦਾ ਸਫ਼ਰ ਕਈਆਂ ਨੂੰ ਮਿਲਾਉਂਦਾ ਹੈ ਤੇ ਕਈਆਂ ਨੂੰ ਵਿਛੋੜਦਾ ਹੈ ਮੈਨੂੰ ਯਾਦ ਹੈ ਕਿ ਮੇਰੇ ਇੱਕ ਰਿਸ਼ਤੇਦਾਰ ਦਾ ਪ੍ਰੇਮ ਵਿਆਹ ਹੋਇਆ ਸੀ ਤੇ ਉਨ੍ਹਾਂ ਦੀ ਪਹਿਲੀ ਮੁਲਾਕਾਤ ਬੱਸ ਸਫ਼ਰ ਦੌਰਾਨ ਹੀ ਹੋਈ ਸੀ

ਬੱਸ ਵਿੱਚ ਬੈਠਿਆ ਹਰ ਚਿਹਰਾ ਆਪਣੇ ਆਪ ਵਿੱਚ ਇੱਕ ਵੱਖਰੀ ਕਹਾਣੀ ਕਹਿ ਰਿਹਾ ਸੀਇਹ ਬੱਸ ਦਾ ਰੰਗੀਨ ਸਫ਼ਰ ਕਦੋਂ ਮੁੱਕ ਗਿਆ, ਪਤਾ ਹੀ ਨਾ ਚੱਲਿਆ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5554)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

Harpreet Singh Swaich

Harpreet Singh Swaich

WhatsApp: (91 - 98782 -24000)
Email: (harpreet525@gmail.com)