VarinderSBhullar 7ਹਵਾ ਅਸੀਂ ਪ੍ਰਦੂਸ਼ਿਤ ਕਰ ਦਿੱਤੀ ਹੈਪਾਣੀ ਨੂੰ ਪਲੀਤ ਕਰਨ ਵਿੱਚ ਅਸੀਂ ਕੋਈ ਕਸਰ ਨਹੀਂ ਛੱਡੀ ਅਤੇ ਪਾਣੀ ਦਾ ਪੱਧਰ ...GuruNanakPloughing1
(15 ਨਵੰਬਰ 2024)

 

GuruNanakPloughing1


ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਮਹਾਨ ਦਾਰਸ਼ਨਿਕ
, ਫਿਲਾਸਫਰ ਅਤੇ ਵਿਗਿਆਨਕ ਸੋਚ ਦੇ ਮੁਦਈ ਹੋਏ ਹਨਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਸੰਸਾਰ ਵਿੱਚ ਵਿਚਰਦਿਆਂ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਅਤੇ ਆਪਸੀ ਮਿਲਵਰਤਨ ਦੀ ਭਾਵਨਾ ਨਾਲ ਰਹਿੰਦਿਆਂ ਹੋਇਆਂ ਗਰੀਬ ਗੁਰਬੇ ਦੀ ਹਰ ਸੰਭਵ ਮਦਦ ਕਰਨ ਲਈ ਲੋਕਾਈ ਨੂੰ ਪ੍ਰੇਰਿਤ ਕੀਤਾਗੁਰੂ ਨਾਨਕ ਜੀ ਆਪਣੇ ਸਮੇਂ ਦੇ ਮਹਾਨ ਕ੍ਰਾਂਤੀਕਾਰੀ ਹੋਏ ਹਨ, ਜਿਨ੍ਹਾਂ ਨੇ ਉਸ ਸਮੇਂ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਕੀਤੀ, ਜਦੋਂ ਸਾਰਾ ਹਿੰਦੋਸਤਾਨ ਹੀ ਬਾਬਰ ਅੱਗੇ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਨਹੀਂ ਕਰ ਸਕਦਾ ਅਤੇ ਉਸ ਸਾਹਮਣੇ ਝੁਕ ਗਿਆ ਸੀਬਾਬਾ ਗੁਰੂ ਨਾਨਕ ਜੀ ਨੇ ਸਭ ਤੋਂ ਪਹਿਲਾਂ ਧਾਰਮਿਕ ਫਿਰਕਾਪ੍ਰਸਤੀ ਅਤੇ ਜਾਤੀਵਾਦ ’ਤੇ ਕਰਾਰੀ ਚੋਟ ਕਰਦਿਆਂ ਇਸਦਾ ਖੰਡਨ ਕੀਤਾ: ਨਾ ਕੋਉ ਹਿੰਦੂ ਨਾ ਕੋ ਮੁਸਲਮਾਨ

ਗੁਰੂ ਨਾਨਕ ਦੇਵ ਜੀ ਨੇ ਸਮਾਜ ਸੁਧਾਰਕ ਦੇ ਰੂਪ ਵਿੱਚ ਵਿਚਰਦਿਆਂ ਉਸ ਸਮੇਂ ਦੇ ਸਮਾਜ ਵਿੱਚ ਚੱਲ ਰਹੇ ਕਈ ਤਰ੍ਹਾਂ ਦੇ ਕਰਮਕਾਂਡਾਂ, ਜਾਤੀ ਪ੍ਰਥਾ, ਮੂਰਤੀ ਪੂਜਾ, ਪਿਤਰ ਪੂਜਾ ਜਿਹੇ ਪਖੰਡਾ ਦਾ ਡਟ ਕੇ ਵਿਰੋਧ ਕੀਤਾਬਾਬਾ ਜੀ ਨੇ ਉਸ ਸਮੇਂ ਵਰਣ ਵੰਡ (ਜਾਤ ਪਾਤ) ਦਾ ਸਖਤ ਵਿਰੋਧ ਕੀਤਾ ਅਤੇ ਅਖੌਤੀ ਪੁਜਾਰੀ ਵਰਗ ਵੱਲੋਂ ਦੁਰਕਾਰੇ ਹੋਏ ਨੀਵੇਂ ਵਰਗ (ਸ਼ੂਦਰ ਜਾਤੀ) ਦੇ ਲੋਕਾਂ ਨੂੰ ਉੱਤਮ ਦੱਸਿਆ ਅਤੇ ਉਹਨਾਂ ਨਾਲ ਮਿਲਵਰਤਨ ਦੀ ਭਾਵਨਾ ਨਾਲ ਸਾਂਝ ਪਾਉਣ ਦੀ ਗੱਲ ਕਹੀਗੁਰੂ ਜੀ ਫਰਮਾਉਂਦੇ ਹਨ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥

ਬਾਬਾ ਗੁਰੂ ਨਾਨਕ ਜੀ ਦੀ ਇਸ ਤਕਰੀਰ ਨਾਲ ਉਹਨਾਂ ਦੇ ਸਮਕਾਲੀ, ਆਪਣੇ ਆਪ ਨੂੰ ਧਾਰਮਿਕ ਆਗੂ ਅਖਵਾਉਣ ਵਾਲਿਆਂ ਵਿੱਚ ਇੱਕ ਦਮ ਗੁੱਸੇ ਅਤੇ ਸੋਗ ਦੀ ਲਹਿਰ ਦੌੜ ਪਈ, ਕਿਉਂਕਿ ਗੁਰੂ ਜੀ ਨੇ ਪੁਜਾਰੀ ਵਰਗ ਦੇ ਚਲਾਏ ਹੋਏ ਢਕਵੰਜ ਤੋਂ ਪਰਦਾ ਜੁ ਚੁੱਕ ਦਿੱਤਾ ਸੀ

ਸਭ ਤੋਂ ਵੱਡਾ ਅਤੇ ਅਹਿਮ ਕਾਰਜ ਗੁਰੂ ਜੀ ਨੇ ਔਰਤ ਮਰਦ ਦੀ ਬਰਾਬਰੀ ਦਾ ਕੀਤਾਉਸ ਸਮੇਂ ਤਕ ਔਰਤ ਨੂੰ ਇੱਕ ਵਸਤੂ ਹੀ ਸਮਝਿਆ ਜਾਂਦਾ ਸੀ ਅਤੇ ਹਰ ਪੱਖੋਂ ਉਸ ਨੂੰ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਸੀਗੁਰੂ ਨਾਨਕ ਦੇਵ ਜੀ ਨੇ ਔਰਤ ’ਤੇ ਹੋ ਰਹੇ ਇਸ ਜ਼ੁਲਮ ਵਿਰੁੱਧ ਆਵਾਜ਼ ਉਠਾਈ ਅਤੇ ਔਰਤ ਨੂੰ ਇੱਕ ਵਸਤੂ ਨਾ ਸਮਝ ਕੇ ਉਸ ਨੂੰ ਮਹਾਨਤਾ ਦਾ ਦਰਜਾ ਦਿੱਤਾ: ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਪਰ ਜੇਕਰ ਹੁਣ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਹੁਣ ਦੇ ਸਮਾਜਿਕ ਹਾਲਾਤ ਇੰਨ ਬਿੰਨ ਉਸ ਸਮੇਂ ਵਰਗੇ ਹੀ ਹਨਔਰਤਾਂ ਦੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ, ਉਹ ਵੀ ਬਾਬੇ ਨਾਨਕ ਦੀ ਧਰਤੀ ’ਤੇਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੋਂ ਬਿਲਕੁਲ ਉਲਟ ਦਿਸ਼ਾ ਵੱਲ ਚੱਲ ਰਹੇ ਹਾਂਪੂਰੇ ਭਾਰਤ ਦੀ ਬਜਾਏ ਜੇਕਰ ਅਸੀਂ ਸਿਰਫ ਪੰਜਾਬ ਦੀ ਹੀ ਗੱਲ ਕਰੀਏ ਤਾਂ ਪਤਾ ਲਗਦਾ ਹੈ ਕਿ ਅੱਜ ਪੰਜਾਬ ਵਿੱਚ ਜਾਤੀਵਾਦ ਦਾ ਕਿਸ ਕਦਰ ਬੋਲਬਾਲਾ ਹੈ ਅੱਜ ਵੀ ਆਪਣੇ ਤੋਂ ਨੀਵੀਂ ਜਾਤ ਦੇ ਵਿਅਕਤੀ ਨੂੰ ਨਫ਼ਰਤ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ ਪਿੰਡਾਂ, ਸ਼ਹਿਰਾਂ ਵਿੱਚ ਜਾਤ ਅਧਾਰਤ ਗੁਰੂਘਰ ਸਥਾਪਿਤ ਹੋ ਗਏ ਹਨਚਾਹੇ ਉਹਨਾਂ ਵਿੱਚ

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥    ਬਾਰੇ ਹਰ ਰੋਜ਼ ਗੱਲ ਹੁੰਦੀ ਹੈ
ਹੁਣ ਤਾਂ ਅਸੀਂ ਆਪੋ ਆਪਣੇ ਸ਼ਮਸ਼ਾਨਘਾਟ ਵੀ ਬਣਾ ਲਏ ਹਨਬਾਬੇ ਨਾਨਕ ਦੀ ਗੱਲ ਅਸੀਂ ਲੋੜ ਪੈਣ ’ਤੇ ਅਤੇ ਮੌਕੇ ਮੁਤਾਬਿਕ ਉਪਦੇਸ਼ ਵਜੋਂ ਹੀ ਕਰਦੇ ਹਾਂਅਸੀਂ ਤਾਂ ਉਸ ਬਾਬੇ ਨਾਨਕ ਨੂੰ ਵੀ ਆਪਣੇ ਹਿਤਾਂ ਲਈ ਵੰਡ ਦਿੱਤਾ ਹੈ, ਜਿਹੜਾ ਸਾਰੀ ਉਮਰ ਵੰਡੀਆਂ ਮਿਟਾਉਂਦਾ ਰਿਹਾ ਆਪਣੇ ਆਪ ਨੂੰ ਬਾਬੇ ਨਾਨਕ ਦੇ ਵਾਰਿਸ ਕਹਿਣ ਵਾਲੇ ਉਹਨਾਂ ਕੰਮਾਂ ਨੂੰ ਬੜੀ ਸ਼ਿੱਦਤ ਤੇ ਸ਼ਰਧਾ ਨਾਲ ਕਰਦੇ ਹਨ, ਜਿਨ੍ਹਾਂ ਕੰਮਾਂ ਤੋਂ ਬਾਬਾ ਨਾਨਕ ਵਰਜਦਾ ਰਿਹਾਅੱਜ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਮੂਰਤੀ ਪੂਜਾ ਵਿੱਚ ਮੋਹਰੀ ਹੋ ਰਹੇ ਹਨ, ਜਿਸ ਬਾਰੇ ਗੁਰੂ ਜੀ ਆਖਦੇ ਹਨ:     

ਦੁਬਿਧਾ ਨਾ ਪੜਉ ਹਰਿ ਬਿਨੁ ਹੋਰ ਨ ਪੂਜਉ ਮੜੈ ਮਸਾਣਿ ਨ ਜਾਈ॥

ਪਰ ਬਾਬੇ ਨਾਨਕ ਦੇ ਵਾਰਸ ਕਹਾਉਣ ਵਾਲਿਆਂ ਨੇ ਬਾਬੇ ਨਾਨਕ ਦੀਆਂ ਹੀ ਮੂਰਤੀਆਂ ਬਣਾ ਦਿੱਤੀਆਂ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਛੱਡ ਕੇ ਬਾਬੇ ਨਾਨਕ ਦੀਆਂ ਤਸਵੀਰਾਂ ਅਤੇ ਮੂਰਤੀਆਂ ਨੂੰ ਗੁਰਦਵਾਰਿਆਂ ਅਤੇ ਆਪਣੇ ਘਰਾਂ ਦਾ ਸ਼ਿੰਗਾਰ ਬਣਾ ਲਈਆਂ ਹਨ ਅਤੇ ਉਹਨਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਹੈ

ਕੁਦਰਤ ਪ੍ਰੇਮੀ ਬਾਬਾ ਨਾਨਕ ਜੀ ਨੇ ਆਪਣੀ ਬਾਣੀ ਰਾਹੀਂ ਜਿੱਥੇ ਸਮਾਜਿਕ ਕੁਰੀਤੀਆਂ ਦਾ ਖੰਡਨ ਕੀਤਾ, ਉੱਥੇ ਨਾਲ ਹੀ ਕੁਦਰਤ ਦੀ ਮਨੁੱਖ ਨੂੰ ਦੇਣ ਬਾਰੇ ਬਹੁਤ ਹੀ ਸਰਲ ਅਤੇ ਸੌਖੇ ਸ਼ਬਦਾਂ ਰਾਹੀਂ ਸਮਝਾਇਆ ਅਤੇ ਇਸਦੀ ਸਾਂਭ ਸੰਭਾਲ ਲਈ ਵੀ ਕਿਹਾ:

ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥

ਕੁਦਰਤ ਨੂੰ ਮਾਣਨ ਲਈ ਇਸਦੀ ਆਵਾਜ਼ ਨੂੰ ਸੁਣਨਾ ਪਵੇਗਾ ਅਤੇ ਸਾਨੂੰ ਇਸ ਧਰਤੀ ’ਤੇ ਹਰ ਇੱਕ ਪ੍ਰਾਣੀ ਲਈ ਦਿਲ ਵਿੱਚ ਤੜਪ ਲੈ ਕੇ ਉਹਨਾਂ ਦੇ ਰੈਣ ਬਸੇਰੇ ਲਈ ਹੰਭਲ਼ਾ ਮਾਰਨਾ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੋਣਾ ਚਾਹੀਦਾ ਹੈ

ਅੱਜ ਸਾਡੇ ਵਿਗਿਆਨੀਆਂ ਨੇ ਵੀ ਇਹ ਦੱਸ ਦਿੱਤਾ ਹੈ ਕਿ ਕਿਸ ਕਦਰ ਅਸੀਂ ਆਪਣੇ ਨਿੱਜੀ ਮੁਫਾਦਾਂ ਅਤੇ ਲਾਲਚ ਵੱਸ ਕੁਦਰਤ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਇਹ ਵਰਤਾਰਾ ਉਸੇ ਤਰ੍ਹਾਂ ਅਜੇ ਵੀ ਲਗਾਤਾਰ ਜਾਰੀ ਹੈ ਜੇਕਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਕੁਝ ਕੁ ਸਾਲਾਂ ਵਿੱਚ ਇਸ ਧਰਤੀ ਨੇ ਮਨੁੱਖ ਜਾਤੀ ਲਈ ਹੀ ਨਹੀਂ, ਸਗੋਂ ਹਰ ਜੀਵ ਜੰਤੂ, ਪਸ਼ੂ ਪੰਛੀ ਦੇ ਲਈ ਵੀ ਰਹਿਣ ਲਾਇਕ ਨਹੀਂ ਰਹਿਣਾਹਵਾ ਅਸੀਂ ਪ੍ਰਦੂਸ਼ਿਤ ਕਰ ਦਿੱਤੀ ਹੈ, ਪਾਣੀ ਨੂੰ ਪਲੀਤ ਕਰਨ ਵਿੱਚ ਅਸੀਂ ਕੋਈ ਕਸਰ ਨਹੀਂ ਛੱਡੀ ਅਤੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈਇਸ ਵਿੱਚ ਸਿੱਕਾ, ਪਾਰਾ ਅਤੇ ਯੂਰੇਨੀਅਮ ਵਰਗੀਆਂ ਧਾਤਾਂ ਦੀ ਮਾਤਰਾ ਇੰਨੀ ਜ਼ਿਆਦਾ ਹੋ ਗਈ ਹੈ, ਜਿਸਦੀ ਮਿਸਾਲ ਹਸਪਤਾਲਾਂ ਵਿੱਚ ਪਏ ਕੈਂਸਰ, ਗੁਰਦਿਆਂ ਅਤੇ ਕਾਲ਼ੇ ਪੀਲੀਏ ਅਤੇ ਜਿਗਰ ਦੀਆਂ ਹੋਰ ਬਿਮਾਰੀਆਂ ਨਾਲ਼ ਘੁਲ਼ ਰਹੇ ਮਰੀਜ਼ਾਂ ਹਨ। ਇਨ੍ਹਾਂ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈਸਰਮਾਏਦਾਰੀ ਨਿਜ਼ਾਮ ਅਤੇ ਲਾਲਚੀ ਬਿਰਤੀ ਕਾਰਨ ਕੁਝ ਲੋਕ ਇਸ ਧਰਤੀ ਨੂੰ ਆਪਣੀ ਨਿੱਜੀ ਜਗੀਰ ਸਮਝ ਰਹੇ ਹਨ ਅਤੇ ਇਸਦੇ ਖ਼ਜ਼ਾਨੇ ਨੂੰ ਬੇਕਿਰਕੀ ਨਾਲ ਵਰਤੋਂ ਕਰ ਰਹੇ ਹਨ, ਜੋ ਕੁਦਰਤ ਵੱਲੋਂ ਦਿੱਤਾ ਗਿਆ ਹਰ ਇੱਕ ਇਨਸਾਨ ਤਾਂ ਕੀ ਹਰ ਇੱਕ ਜੀਵ ਲਈ ਹੈਧਰਤੀ ਸਾਡੀ ਬੰਜਰ ਹੋ ਰਹੀ ਹੈਹਵਾ ਪ੍ਰਦੂਸ਼ਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਹਰ ਰੋਜ਼ ਫੈਕਟਰੀਆਂ, ਕਾਰਖਾਨਿਆਂ ਦੀਆਂ ਚਿਮਨੀਆ ਅਤੇ ਖੇਤਾਂ ਦੀ ਰਹਿੰਦ ਖੂੰਦ ਨੂੰ ਸਾੜਨ ਨਾਲ ਪੈਦਾ ਹੋਇਆ ਧੂੰਆਂ ਆਦਿ ਜ਼ਹਿਰੀਲੀਆਂ ਗੈਸਾਂ ਵਾਤਾਵਰਣ ਵਿੱਚ ਛੱਡ ਰਹੇ ਹਨਕੀ ਅਜਿਹਾ ਕਰਕੇ ਅਸੀਂ ਬਾਬੇ ਨਾਨਕ ਦੇ ਕਹੇ ਬੋਲਾਂ:

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ ’ਤੇ ਅਮਲ ਕਰ ਰਹੇ ਹਾਂ? ਗੁਰੂ ਨਾਨਕ ਜੀ ਨੇ ਸਾਨੂੰ ਸਪਸ਼ਟ ਹੀ ਦੱਸ ਦਿੱਤਾ ਹੈ ਕਿ ਹਵਾ, ਪਾਣੀ ਅਤੇ ਧਰਤੀ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ, ਪਰ ਅਸੀਂ ਫਿਰ ਵੀ ਇਸ ਗੱਲੋਂ ਮੁਨਕਰ ਹੋ ਰਹੇ ਹਾਂ

ਕੀ ਅਜਿਹੀ ਸੋਚ ਰੱਖ ਕੇ ਬਾਬੇ ਨਾਨਕ ਦਾ ਜਨਮ ਦਿਹਾੜਾ ਮਨਾਉਣਾ ਸਾਰਥਕ ਕਦਮ ਹੈ? ਬਲਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਹਨਾਂ ਕੁਰੀਤੀਆਂ ਦਾ ਖਾਤਮਾ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਬਾਬੇ ਨਾਨਕ ਦੇ ਵਾਰਿਸ ਕਹਾਉਣ ਦੇ ਹੱਕਦਾਰ ਹੋਵਾਂਗੇ

*     *    *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5447)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਵਰਿੰਦਰ ਸਿੰਘ ਭੁੱਲਰ

ਵਰਿੰਦਰ ਸਿੰਘ ਭੁੱਲਰ

Phone: (91 - 99148 - 03345)
Email: (varinderbhullar8@gmail.com)