ਉਸ ਤੋਂ ਬਾਅਦ ਬੱਚੀ ਬਿਲਕੁਲ ਠੀਕ ਰਹੀ ਅਤੇ ਉਸ ਦਾ ਰੋਣਾ ਬਿਲਕੁਲ ਬੰਦ ਹੋ ਗਿਆਬੱਚੀ ਹੁਣ ...
(25 ਸਤੰਬਰ 2024)

 

ਪੁਰਾਣੇ ਜ਼ਮਾਨੇ ਵਿੱਚ ਔਰਤਾਂ ਦਾ ਜਣੇਪਾ ਪਿੰਡ ਦੀਆਂ ਦਾਈਆਂ ਹੀ ਕਰ ਲੈਂਦੀਆਂ ਸਨ, ਪਰ ਅੱਜ ਦੇ ਜ਼ਮਾਨੇ ਵਿੱਚ ਡਾਕਟਰ ਓਪਰੇਸ਼ਨ ਕਰ ਕੇ ਪੈਸੇ ਕਮਾਉਣ ਦੀ ਰੁਚੀ ਅਧੀਨ ਜਣੇਪਾ ਕਰਵਾਉਣ ਆਏ ਪਰਿਵਾਰ ਦੇ ਮਨ ਵਿੱਚ ਡਰ ਪੈਦਾ ਕਰਕੇ ਉਹਨਾਂ ਨੂੰ ਓਪਰੇਸ਼ਨ ਕਰਨ ਲਈ ਮਨਾ ਲੈਂਦੇ ਹਨਮੇਰੇ ਤਿੰਨਾਂ ਬੱਚਿਆਂ (ਲੜਕਿਆਂ) ਦੀ ਡਲਿਵਰੀ ਘਰ ਵਿੱਚ ਹੀ ਹੋਈ ਸੀ ਪਰ ਲੜਕਿਆਂ ਦੀਆਂ ਪਤਨੀਆਂ ਦੇ ਬੱਚਿਆਂ ਦੀ ਡਲਿਵਰੀ ਹਸਪਤਾਲਾਂ ਵਿੱਚ ਕਰਵਾਉਣੀ ਪਈ ਸੀ

ਬਟਾਲੇ ਵਿੱਚ ਇੱਕ ਅੱਖਾਂ ਦਾ ਹਸਪਤਾਲ ਹੈ, ਜਿੱਥੇ ਡਾਕਟਰ ਦੀ ਪਤਨੀ, ਜੋ ਡਾਕਟਰ ਹੈ, ਡਲਿਵਰੀ ਕਰਨ ਦਾ ਕੰਮ ਕਰਦੀ ਹੈਅੱਖਾਂ ਦਾ ਡਾਕਟਰ ਮੇਰੇ ਵੱਡੇ ਬੇਟੇ ਦੇ ਦੋਸਤ ਦਾ ਸਾਂਢੂ ਹੈ, ਜਿਸ ਕਰਕੇ ਉਸ ਨੇ ਆਪਣੇ ਪਹਿਲੇ ਬੱਚੇ ਦੀ ਡਲਿਵਰੀ ਇਸੇ ਹਸਪਤਾਲ ਤੋਂ ਕਰਵਾਉਣ ਲਈ ਮਨ ਬਣਾ ਲਿਆਸਮਾਂ ਆਉਣ ’ਤੇ ਨੂੰਹ ਨੂੰ ਇਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸੇ ਹਸਪਤਾਲ ਵਿੱਚ ਇੱਕ ਹੋਰ ਔਰਤ ਵੀ ਡਲਿਵਰੀ ਕਰਵਾਉਣ ਆਈ ਹੋਈ ਸੀ ਪਰ ਉਸ ਨੇ ਓਪਰੇਸ਼ਨ ਰਾਹੀਂ ਡਲਿਵਰੀ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਡਾਕਟਰ ਦੀ ਸਲਾਹ ਤੇ ਉਹ ਸਵੇਰੇ ਸ਼ਾਮ ਲੰਮੀ ਸੈਰ ’ਤੇ ਨਿਕਲ ਜਾਂਦੀ ਸੀਪਰ ਸਾਡੀ ਨੂੰਹ ਨੂੰ ਜ਼ਿਆਦਾ ਤਕਲੀਫ ਕਰਕੇ ਡਾਕਟਰ ਨੇ ਡਲਿਵਰੀ ਦਾ ਸੁਝਾਅ ਦਿੱਤਾਸ਼ਾਮੀ ਛੇ ਵਜੇ ਨੂੰਹ ਨੂੰ ਓਪਰੇਸ਼ਨ ਥੇਟਰ ਵਿੱਚ ਲਿਜਾਇਆ ਗਿਆ ਅਤੇ ਰਾਤ ਦੇ ਨੌਂ ਵਜੇ ਦੱਸਿਆ ਗਿਆ ਕਿ ਲੜਕੀ ਹੋਈ ਹੈ

ਮੈਂ ਅਤੇ ਮੇਰਾ ਕੁੜਮ ਘਰ ਨੂੰ ਆ ਗਏ ਅਤੇ ਮੇਰੀ ਪਤਨੀ ਅਤੇ ਬੇਟਾ ਹਸਪਤਾਲ ਹੀ ਰਹੇਉਦੋਂ ਮੋਬਾਇਲ ਨਹੀਂ ਸਨ ਹੁੰਦੇਮੈਂ ਅਜੇ ਆਪਣੇ ਕੱਪੜੇ ਬਦਲ ਹੀ ਰਿਹਾ ਸਾਂ ਕਿ ਮੇਰੇ ਘਰ ਲੱਗੇ ਲੈਂਡਲਾਈਨ ਫੋਨ ਦੀ ਘੰਟੀ ਵੱਜੀਮੇਰੀ ਪਤਨੀ ਦਾ ਫੋਨ ਸੀਉਸ ਨੇ ਦੱਸਿਆ ਕਿ ਬੱਚੀ ਰੋਣੋਂ ਨਹੀਂ ਹਟ ਰਹੀ ਅਤੇ ਡਾਕਟਰ ਉਸ ਨੂੰ ਬੱਚਿਆਂ ਦੇ ਮਾਹਰ ਡਾਕਟਰ, ਜੋ ਸ਼ਹਿਰ ਵਿੱਚ ਹੀ ਕੰਮ ਕਰਦਾ ਹੈ, ਕੋਲ ਲਿਜਾ ਰਹੇ ਹਨ ਬੱਚਿਆਂ ਦਾ ਡਾਕਟਰ ਮੇਰਾ ਵੀ ਜਾਣੂ ਹੈ, ਇਸ ਲਈ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਡਾਕਟਰ ਬੱਚੀ ਨੂੰ ਲੈ ਆਏ ਹਨਮੈਂ ਜਦੋਂ ਇਸ ਡਾਕਟਰ ਦੇ ਹਸਪਤਾਲ ਗਿਆ ਤਾਂ ਮੇਰੀ ਪਤਨੀ ਹਸਪਤਾਲ ਵਿੱਚ ਬੈਠੀ ਸੀ ਅਤੇ ਬੱਚੀ ਡਾਕਟਰ ਦੇ ਘਰ, ਜੋ ਕਿ ਹਸਪਤਾਲ ਦੇ ਪਿਛਲੇ ਪਾਸੇ ਹੀ ਹੈ, ਵਿਖੇ ਸੀ

ਡਾਕਟਰ ਦੇ ਹਸਪਤਾਲ ਦਾ ਇੱਕ ਹੈਲਪਰ ਸਾਨੂੰ ਕਹਿਣ ਲੱਗਾ ਕਿ ਬੱਚੀ ਨੂੰ ਆਈ.ਸੀ.ਯੂ ਵਿੱਚ ਰੱਖਣਾ ਪੈਣਾ ਹੈ ਅਤੇ ਇਸ ਵਾਸਤੇ 1500 ਰੁਪਏ ਹਰ ਦਿਨ ਦੇ ਲੱਗਣੇ ਹਨਮੈਂ ਉਸ ਨੂੰ ਆਖਿਆ ਕਿ ਡਾਕਟਰ ਮੇਰੇ ਜਾਣਕਾਰ ਹਨ ਅਤੇ ਜੋ ਵੀ ਖਰਚਾ ਆਏਗਾ, ਅਸੀਂ ਦੇਵਾਂਗੇ ਥੋੜ੍ਹੀ ਦੇਰ ਨੂੰ ਡਾਕਟਰ ਬੱਚੀ ਨੂੰ ਲੈ ਕੇ ਹਸਪਤਾਲ ਵਿਖੇ ਆ ਗਏ ਅਤੇ ਬੱਚੀ ਨੂੰ ਟੀਕਾ ਵਗੈਰਾ ਲਗਾ ਕੇ ਆਈ.ਸੀ.ਯੂ (ਇੱਕ ਬਕਸੇ ਵਿੱਚ ਜੋ ਕਿ ਸ਼ੀਸੇ ਦਾ ਸੀ) ਵਿੱਚ ਲਿਟਾ ਦਿੱਤਾ

ਸਾਨੂੰ ਦੱਸਿਆ ਗਿਆ ਕਿ ਬੱਚੀ ਦੇ ਗਲ਼ ਨਾਲ ਨਾੜੂ ਦਾ ਵਲ਼ ਪਿਆ ਹੋਇਆ ਸੀ, ਜਿਸ ਨੂੰ ਉਤਾਰਨ ਲਈ ਬੜਾ ਟਾਈਮ ਲੱਗ ਗਿਆ ਅਤੇ ਇਸ ਪ੍ਰਕਿਰਿਆ ਨਾਲ ਬੱਚੀ ਦੇ ਸਿਰ ਵਿੱਚ ਸੋਜ਼ ਪੈ ਗਈ ਹੈਡਾਕਟਰ ਨੇ ਦੁਆਈਆਂ ਲਿਖ ਕੇ ਦਿੱਤੀਆਂ ਜੋ ਕਿ ਉਸ ਦੇ ਹਸਪਤਾਲ ਵਿੱਚ ਹੀ ਖੁੱਲ੍ਹੀ ਦੁਕਾਨ ਤੋਂ ਮਿਲ ਗਈਆਂ

ਡਾਕਟਰ ਨੇ ਕਿਹਾ ਕਿ ਬੱਚੀ ਦਾ ਸਕੈਨ ਟੈੱਸਟ ਕਰਵਾਉਣਾ ਪੈਣਾਮੈਂ ਡਾਕਟਰ ਨੂੰ ਆਖਿਆ ਕਿ ਸੰਬੰਧਿਤ ਲੈਬ ਦੇ ਮਾਲਕ ਦੇ ਨਾਂ ਕੋਈ ਚਿੱਟ ਦੇ ਦਿਓ ਤਾਂ ਕਿ ਸਕੈਨਿੰਗ ਜਲਦੀ ਤੇ ਸਸਤੀ ਹੋ ਜਾਏਡਾਕਟਰ ਨੇ ਕਿਹਾ ਕਿ ਇਸ ਲੈਬ ਵਿੱਚ ਚਿੱਟ ਆਦਿ ਨਹੀਂ ਚਲਦੀਅਸੀਂ ਸਵੇਰੇ ਸੰਬੰਧਿਤ ਲੈਬ ਤੋਂ ਸਕੈਨ ਟੈੱਸਟ ਕਰਵਾਇਆ ਤਾਂ ਉਹਨਾਂ ਨੇ ਵੀ ਇਹੀ ਦੱਸਿਆ ਕਿ ਬੱਚੀ ਦੇ ਸਿਰ ਵਿੱਚ ਸੋਜ਼ ਪੈ ਗਈ ਹੈ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿ ਜਦੋਂ ਡਾਕਟਰ ਨੇ ਸੋਜ਼ ਦੀ ਦੁਆਈ ਲਿਖ ਦਿੱਤੀ ਸੀ, ਜੋ ਕਿ ਅਸੀਂ ਲੈ ਵੀ ਲਈ ਸੀ, ਤਾਂ ਫਿਰ ਇਸ ਟੈੱਸਟ ਦੀ ਕੀ ਲੋੜ ਸੀ? ਪਰ ਸ਼ਾਇਦ ਡਾਕਟਰ ਨੂੰ ਆਪਣੇ ਆਪ ’ਤੇ ਭਰੋਸਾ ਨਹੀਂ ਸੀ ਜਾਂ ਕੋਈ ਹੋਰ ਚੱਕਰ ਸੀ

ਡਾਕਟਰ ਅੱਜਕਲ ਆਪਣੇ ਕਮਿਸ਼ਨ ਦੀ ਖਾਤਰ ਮਰੀਜ਼ ਨੂੰ ਆਪਣੇ ਲਿੰਕ ਦੇ ਹਸਪਤਾਲ ਵਿੱਚ ਭੇਜ ਦਿੰਦੇ ਹਨ ਜਿੱਥੋਂ ਕਿ ਉਹਨਾਂ ਨੂੰ ਭਾਰੀ ਕਮਿਸ਼ਨ ਮਿਲਦਾ ਹੈਦਫਤਰ ਵਿੱਚ ਕੰਮ ਕਰਦੇ ਅਮੇਂ ਇੱਕ ਵਾਰ ਮੇਰਾ ਬੀ.ਪੀ. ਅਤੇ ਮੇਰੀ ਸ਼ੂਗਰ ਡਾਊਨ ਹੋ ਗਈ ਅਤੇ ਮੈਂ ਕੰਮ ਕਰਦਾ ਕਰਦਾ ਬੇਹੋਸ਼ ਹੋ ਕੇ ਡਿਗ ਪਿਆਡੇਰਾ ਰੋਡ ਬਟਾਲਾ ’ਤੇ ਇੱਕ ਹਸਪਤਾਲ ਹੈ, ਜਿਸਦਾ ਡਾਕਟਰ ਸ਼ੂਗਰ ਦਾ ਐਕਸਪਰਟ ਹੈ ਅਤੇ ਹਾਰਟ ਸਪੈਸ਼ਲਿਸਟ ਹੈ, ਮੈਂ ਅਕਸਰ ਉਸ ਕੋਲੋਂ ਦੁਆਈ ਲੈਂਦਾ ਸਾਂ ਅਤੇ ਉਨ੍ਹੀਂ ਦਿਨੀਂ ਵੀ ਮੇਰੇ ਵਧ ਰਹੇ ਬੀ.ਪੀ ਅਤੇ ਸ਼ੂਗਰ ਦਾ ਇਲਾਜ ਇਸੇ ਡਾਕਟਰ ਕੋਲ ਚੱਲ ਰਿਹਾ ਸੀਮੈਂ ਘਰ ਫੋਨ ਕੀਤਾ ਤਾਂ ਮੇਰਾ ਬੇਟਾ ਦਫਤਰ ਆ ਗਿਆ ਅਤੇ ਉਸ ਦੇ ਨਾਲ ਮੈਂ ਸੰਬੰਧਿਤ ਡਾਕਟਰ ਪਾਸ ਚਲਾ ਗਿਆ। ਡਾਕਟਰ ਨੇ ਪਹਿਲਾਂ ਤਾਂ ਕਈ ਟੈੱਸਟ ਕੀਤੇ ਅਤੇ ਬਾਅਦ ਵਿੱਚ ਗੁਲੂਕੋਜ਼ ਲਾ ਦਿੱਤਾਉਸ ਦੇ ਅਨੁਸਾਰ ਮੈਨੂੰ ਹਾਰਟ ਅਟੈਕ ਹੋਣ ਦਾ ਡਰ ਸੀ, ਇਸ ਲਈ ਉਸ ਨੇ ਮੈਨੂੰ ਅੰਮ੍ਰਿਤਸਰ ਦੇ ਕਿਸੇ ਹਸਪਤਾਲ ਵਿੱਚ ਲਿਜਾਣ ਦਾ ਸੁਝਾਅ ਦਿੱਤਾ ਮੇਰੇ ਬੱਚੇ ਡਰ ਗਏ ਅਤੇ ਅੰਮ੍ਰਿਤਸਰ ਜਾਣ ਲਈ ਰਜ਼ਾਮੰਦ ਹੋ ਗਏ

ਡਾਕਟਰ ਨੇ ਆਪਣੇ ਜਾਣਕਾਰ ਦੀ ਵੈਨ ਮੰਗਵਾ ਲਈ ਅਤੇ ਮੈਨੂੰ ਅੰਮ੍ਰਿਤਸਰ ਲਈ ਰਵਾਨਾ ਕਰ ਦਿੱਤਾਵੈਨ ਵਿੱਚ ਗੁਲੂਕੋਜ਼ ਲੱਗਾ ਰਿਹਾ ਅਤੇ ਅਸੀਂ ਇੱਕ ਜਾਣਕਾਰ ਦੇ ਵਾਕਿਫ ਡਾਕਟਰ ਦੇ ਹਸਪਤਾਲ ਵਿੱਚ ਚਲੇ ਗਏਹਸਪਤਾਲ ਜਾਣ ਤਕ ਮੇਰੇ ਸਰੀਰ ਵਿੱਚ ਤਾਕਤ ਆ ਗਈ ਸੀ ਪਰ ਹਸਪਤਾਲ ਵਾਲਿਆਂ ਨੇ ਮੈਨੂੰ ਦਾਖਲ ਕਰ ਲਿਆ। ਮੇਰੇ ਪੁਰਾਣੇ ਕੱਪੜੇ ਲੁਹਾ ਕੇ ਆਪਣੇ ਹਸਪਤਾਲ ਦੇ ਕੱਪੜੇ ਪੁਆ ਦਿੱਤੇ ਲਿਹਾਜ਼ਾ ਮੈਨੂੰ ਪੇਸ ਮੇਕਰ ਅਤੇ ਸਟੈਂਟ ਪੁਆਉਣੇ ਪਏਡਾਕਟਰ ਨੇ ਆਪਣੇ ਕਮਿਸ਼ਨ ਪਿੱਛੇ ਮੇਰੇ ਪੰਜ ਲੱਖ ਰੁਪਏ ਲਗਵਾ ਦਿੱਤੇ ਜਦੋਂ ਕਿ ਉਹ ਇਹਨਾਂ ਰੋਗਾਂ ਦਾ ਮਾਹਰ ਸੀ ਪਰ ਉਸ ਨੇ ਆਪ ਇਲਾਜ ਕਰਨ ਦੀ ਥਾਂ ਮੈਨੂੰ ਅੰਮ੍ਰਿਤਸਰ ਭੇਜ ਦਿੱਤਾਉਂਝ ਕਿਸੇ ਸਿਆਣੇ ਨੇ ਦੱਸਿਆ ਸੀ ਕਿ ਸ਼ੂਗਰ ਘਟੇ ਤਾਂ ਖੰਡ ਪਾਣੀ ਵਿੱਚ ਘੋਲ ਕੇ ਪੀਣ ਨਾਲ ਸ਼ੂਗਰ ਦਾ ਲੈਵਲ ਵਧ ਜਾਂਦਾ ਹੈ ਅਤੇ ਜੇਕਰ ਬੀ.ਪੀ. ਘਟਿਆ ਹੋਵੇ ਤਾਂ ਕਾਫੀ ਪੀਣ ਨਾਲ ਬੀ.ਪੀ.ਦਾ ਲੈਵਲ ਵਧਾਇਆ ਜਾ ਸਕਦਾ ਹੈ

ਖੈਰ, ਮੁੜ ਆਪਣੀ ਪੋਤਰੀ ਵੱਲ ਆਉਂਦੇ ਹਾਂਬੱਚੀ ਕੁਝ ਦਿਨ ਹਸਪਤਾਲ ਰਹੀਹਸਪਤਾਲ ਵਿਖੇ ਬੱਚੀ ਇੰਨਾ ਰੋਂਦੀ ਨਹੀਂ ਸੀ, ਸ਼ਾਇਦ ਡਾਕਟਰ ਦੀਆਂ ਦੁਆਈਆਂ ਦਾ ਅਸਰ ਸੀ ਪਰ ਜਦੋਂ ਉਸ ਨੂੰ ਘਰ ਲਿਆਂਦਾ ਗਿਆ ਤਾਂ ਉਸ ਨੇ ਸਾਰਾ ਦਿਨ ਰੂੰ ਰੂੰ ਕਰਦੇ ਰਹਿਣਾ ਲਿਹਾਜ਼ਾ ਬੱਚੀ ਨੂੰ ਇੱਕ ਪੀਣ ਵਾਲੀ ਦੁਆਈ ਦੇ ਕੇ ਸੁਆਾਈ ਰੱਖਿਆ ਜਾਂਦਾ ਸੀ

ਅੰਮ੍ਰਿਤਸਰ ਮੇਰੇ ਸੌਹਰਿਆਂ ਦਾ ਘਰ ਹੈਮੇਰੀ ਇੱਕ ਸਾਲੀ ਕੈਥਲ ਵਿਆਹੀ ਹੋਈ ਹੈਉਸ ਦੀ ਬੇਟੀ ਦਾ ਰਿਸ਼ਤਾ ਪੰਜਾਬ ਦੇ ਪਿੰਡ ਪੱਟੀ ਵਿਖੇ ਜਦੋਂ ਤੈਅ ਹੋੲਆ ਤਾਂ ਉਹਨਾਂ ਨੇ ਅੰਮ੍ਰਿਤਸਰ ਆ ਕੇ ਵਿਆਹ ਕਰਨਾ ਚਾਹਿਆ ਅਸੀਂ ਵੀ ਸਾਰੇ ਵਿਆਹ ਗਏ ਉੱਥੇ ਮੇਰੀ ਸਾਲੀ ਦੀ ਸੱਸ ਅਤੇ ਨਨਾਣਵਈਆ (ਨਣਦੋਈਆ) ਜੋ ਕਿ ਹੱਡੀਆਂ ਦੇ ਰੋਗਾਂ ਦਾ ਇਲਾਜ ਕਰਦਾ ਹੈ, ਵੀ ਆਇਆ ਹੋਇਆ ਸੀਸ਼ਾਮ ਦੇ ਵੇਲੇ ਜਦੋਂ ਮੇਰੀ ਸਾਲੀ ਦੀ ਸੱਸ ਨੇ ਮੇਰੀ ਪੋਤਰੀ ਦੇ ਰੋਣ ਦੀ ਅਵਾਜ਼ ਸੁਣੀ ਤਾਂ ਉਸ ਨੇ ਪੁੱਛਿਆ ਕਿ ਇਹ ਕਿਉਂ ਰੋਂਦੀ ਹੈ? ਉਹਨਾਂ ਨੂੰ ਸਾਰੀ ਕਹਾਣੀ ਦੱਸੀ ਤਾਂ ਉਹਨਾਂ ਨੇ ਬੱਚੀ ਨੂੰ ਚੁੱਕ ਕੇ ਵੇਖਿਆ ਤਾਂ ਝੱਟ ਬੋਲ ਪਈ ਕਿ ਇਸਦਾ ਤਾਂ ਹੱਸ ਉੱਤਰਿਆ ਹੈ ਇੰਨੇ ਨੂੰ ਮੇਰੀ ਸਾਲੀ ਦਾ ਡਾਕਟਰ ਨਨਾਣਵਈਆ ਵੀ ਆ ਗਿਆ ਤਾਂ ਉਸ ਨੇ ਵੀ ਇਹੀ ਦੱਸਿਆ ਕਿ ਇਸਦਾ ਹੱਸ ਉੱਤਰਿਆ ਹੈ ਉਹਨਾਂ ਨੇ ਬੱਚੀ ਦੇ ਸਿਰ ਨੂੰ ਦੋਹਾਂ ਹੱਥਾਂ ਵਿੱਚ ਲੈ ਕੇ ਬੱਚੀ ਨੂੰ ਲਟਕਾ ਦਿੱਤਾਬੱਚੀ ਦੀ ਚੀਕ ਨਿਕਲ ਗਈਉਸ ਦੇ ਆਪਣੇ ਭਾਰ ਨਾਲ ਹੱਸ ਚੜ੍ਹ ਗਿਆ ਅਤੇ ਮੁੜ ਉਹ ਚੁੱਪ ਹੋ ਗਈਡਾਕਟਰ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਹੀ ਇੱਕ ਬਜ਼ੁਰਗ ਨਰਸ ਰਹਿੰਦੀ ਹੈ, ਉਸ ਤੋਂ ਇੱਕ ਵਾਰ ਜਾ ਕੇ ਮੋਢਾ ਮਲਵਾ ਆਇਓਵਿਆਹ ਤੋਂ ਵਿਹਲੇ ਹੋ ਕੇ ਅਸੀਂ ਦੱਸ ਪਈ ਨਰਸ ਦੇ ਕੋਲ ਬੱਚੀ ਨੂੰ ਲੈ ਕੇ ਗਏ ਅਤੇ ਬੱਚੀ ਦਾ ਮੋਢਾ ਮਲਵਾ ਲਿਆ

ਉਸ ਤੋਂ ਬਾਅਦ ਬੱਚੀ ਬਿਲਕੁਲ ਠੀਕ ਰਹੀ ਅਤੇ ਉਸ ਦਾ ਰੋਣਾ ਬਿਲਕੁਲ ਬੰਦ ਹੋ ਗਿਆਬੱਚੀ ਹੁਣ ਕਾਲਜ ਦੀ ਵਿਦਿਆਰਥਣ ਹੈ ਅਤੇ ਬੀ.ਕਾਮ ਕਰ ਰਹੀ ਹੈਬੜੀ ਹੈਰਾਨੀ ਦੀ ਗੱਲ ਹੈ ਕਿ ਡਾਕਟਰ ਲੱਖਾਂ ਰੁਪਏ ਲਾ ਕੇ ਆਪਣੀ ਡਾਕਟਰ ਦੀ ਡਿਗਰੀ ਪ੍ਰਾਪਤ ਕਰਦੇ ਹਨ ਅਤੇ ਮਰੀਜ਼ ਤੋਂ ਮੋਟੀ ਰਕਮ ਵਸੂਲ ਕਰਦੇ ਹਨਹਸਪਤਾਲ ਤੋਂ ਓਪਰੇਸ਼ਨ ਕਰਵਾਉਣ ਅਤੇ ਬਾਅਦ ਵਿੱਚ ਬੱਚਿਆਂ ਦੇ ਮਾਹਰ ਡਾਕਟਰ ਕੋਲੋਂ ਇਲਾਜ ਕਰਵਾਉਣ ਅਤੇ ਸਕੈਨ ਟੈੱਸਟ ਕਰਵਾਉਣ ਦੇ ਬਾਵਜੂਦ ਵੀ ਬੱਚੀ ਦੇ ਰੋਗ ਦਾ ਪਤਾ ਨਾ ਲੱਗਿਆ ਪਰ ਹੈਰਾਨੀ ਕਿ ਇੱਕ ਅਨਪੜ੍ਹ ਬਜ਼ੁਰਗ ਔਰਤ ਨੇ ਝੱਟ ਰੋਗ ਪਛਾਣ ਲਿਆ ਅਤੇ ਤੁਰੰਤ ਇਲਾਜ ਵੀ ਕਰ ਦਿੱਤਾ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5311)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਅਜੀਤ ਕਮਲ

ਅਜੀਤ ਕਮਲ

Batala, Gurdaspur, Punjab, India.
Phone: (91 - 94173 - 76895)
Email: (ajeetkamal1947@gmail.com)