ਕਿਸੇ ਦੂਜੀ ਭਾਸ਼ਾ ਨੂੰ ਪੜ੍ਹਨ ਤੇ ਸਮਝਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਖ਼ਤਮ ਕਰਨ ਲਈ ‘ਗੂਗਲ ਟ੍ਰਾਂਸਲੇਟ’ ਦਾ ਇਹ ਵੱਡਾ ...
(27 ਜੁਲਾਈ 2024)


ਸੰਨ 1947 ਵਿੱਚ ਭਾਰਤ ਦੀ ਵੰਡ ਹੋਈ ਤਾਂ ਪੰਜਾਬ ਦੇ ਇਲਾਕਿਆਂ ਦੇ ਨਾਲ ਨਾਲ ਪੰਜਾਬੀ ਦੀ ਲਿੱਪੀ ਵੀ ਵੰਡੀ ਗਈਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਲਿਖਣ ਲਈ ਸ਼ਾਹਮੁਖੀ ਲਿਪੀ ਵਰਤੀ ਜਾਣ ਲੱਗੀ, ਹੌਲੀ ਹੌਲੀ ਪੰਜਾਬੀ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਬੰਦ ਹੋ ਗਈਸਾਰਾ ਕੰਮਕਾਰ ਸ਼ਾਹਮੁਖੀ ਵਿੱਚ ਹੋਣ ਲੱਗਾਅੱਜਕਲ੍ਹ ਭਾਰਤ ਵਿਚਲੇ ਪੰਜਾਬ ਵਾਲਿਆਂ ਨੂੰ ਸ਼ਾਹਮੁਖੀ ਦੀ ਕੋਈ ਜਾਣਕਾਰੀ ਨਾ ਹੋਣ ਕਰਕੇ ਉਹ ਪਾਕਿਸਤਾਨ ਵਿੱਚ ਲਿਖੀ ਜਾ ਰਹੀ ਪੰਜਾਬੀ ਨਹੀਂ ਪੜ੍ਹ ਸਕਦੇ ਤੇ ਪਾਕਿਸਤਾਨ ‌ਵਾਲਿਆਂ ਪੰਜਾਬੀਆਂ ਨੂੰ ਗੁਰਮੁਖੀ ਦੀ ਜਾਣਕਾਰੀ ਨਾ ਹੋਣ ਕਰਕੇ ਉਹ ਚੜ੍ਹਦੇ ਪੰਜਾਬ ਵਿੱਚ ਲਿਖੀ ਗਈ ਪੰਜਾਬੀ ਨੂੰ ਸਮਝ ਨਹੀਂ ਸਕਦੇਇਹ ਵੀ ਸਾਡੀ ਬੋਲੀ ਦਾ ਨੁਕਸਾਨ ਹੈਬਹੁਤਾ ਨੁਕਸਾਨ ਲਿਪੀਆਂ ਦੇ ਵਖਰੇਵੇਂ ਕਾਰਨ ਵੀ ਹੋਇਆਇਸ ਵਖਰੇਵੇਂ ਨਾਲ ਬਹੁਤਾ ਨੁਕਸਾਨ ਇਹ ਹੋਇਆ ਕਿ ਵੰਡ ਦੇ ਸੱਤ ਦਹਾਕੇ ਬੀਤਣ ਦੇ ਬਾਅਦ ਦੋਵੇਂ ਪੰਜਾਬ ਇੱਕ ਦੂਜੇ ਦਾ ਲਿਖਿਆ ਪੜ੍ਹਨ ਤੋਂ ਅਸਮਰੱਥ ਹੋ ਗਏਇਸ ਤਰ੍ਹਾਂ ਪੰਜਾਬੀ ਦਾ ਵਿਕਾਸ ਇਸ ਖਿੱਤੇ ਵਿੱਚ ਰੁਕ ਗਿਆ ਜੋ ਪੰਜਾਬੀ ਪੱਛਮ ਵਿੱਚ ਫੈਲ ਰਹੀ ਹੈ, ਉਹ ਪੰਜਾਬ ਅਤੇ ਪਾਕਿਸਤਾਨ ਵਿੱਚ ਨੁਕਸਾਨੀ ਜਾ ਰਹੀ ਹੈ

ਹੁਣ ਪੰਜਾਬੀਆਂ ਵਿੱਚ ਪੈਦਾ ਹੋਈ ਨਵੀਂ ਚੇਤਨਾ ਲਹਿਰ ਦੇ ਕਾਰਨ ਲਹਿੰਦੇ ਅਤੇ ਚੜ੍ਹਦੇ ਪੰਜਾਬ ਵਿੱਚ ਰਹਿੰਦੇ ਪੰਜਾਬੀਆਂ ਵਿੱਚ ਇੱਕ ਦੂਜੇ ਦਾ ਲਿਖਿਆ ਸਾਹਿਤ ਪੜ੍ਹਨ ਦਾ ਰੁਝਾਨ ਪੈਦਾ ਹੋਇਆ ਹੈਇਹ ਪਹਿਲਕਦਮੀ ਲੇਖਕਾਂ ਅਦੀਬਾਂ ਵੱਲੋਂ ਹੋਈ ਹੈਨਵੇਂ ਪੋਚ ਦੇ ਲੇਖਕ ਪੰਜਾਬੀ ਸਾਹਿਤ ਨੂੰ ਸਮੁੱਚਤਾ ਵਿੱਚ ਵਾਚਣ ਦਾ ਸਿਹਤਮੰਦ ਰੁਝਾਨ ਰੱਖ ਰਹੇ ਹਨਉਹ ਦੋਹਾਂ ਲਿੱਪੀਆਂ ਦਾ ਗਿਆਨ ਹਾਸਲ ਕਰ ਕੇ ਪਿਛਲੇ ਫ਼ਾਸਲੇ ਨੂੰ ਮੇਟਣ ਦਾ ਆਹਰ ਕਰ ਰਹੇ ਹਨ

ਪੰਜਾਬੀ ਦੀਆਂ ਦੋਵੇਂ ਲਿੱਪੀਆਂ ਲਈ ਪੰਜਾਬੀਆਂ ਦੀ ਦਿਲਚਸਪੀ ਵਿੱਚ ਬਹੁਤ ਵਾਧਾ ਹੋਇਆ ਹੈਚੜ੍ਹਦੇ ਪੰਜਾਬ ਵਿੱਚ ਸ਼ਾਹਮੁਖੀ ਵੀ ਸਿੱਖੀ ਜਾਣ ਲੱਗੀ ਹੈ‘ਜੀਵੇ ਸਾਂਝਾ ਪੰਜਾਬ’ ਸੰਸਥਾ ਫਰੀ ਆਨ ਲਾਈਨ ਸ਼ਾਹਮੁਖੀ ਸਿਖਲਾਈ, ਗੁਰਮੁਖੀ ਤੋਂ ਸ਼ਾਹਮੁਖੀ, ਅਤੇ ਸ਼ਾਹਮੁਖੀ ਤੋਂ ਗੁਰਮੁਖੀ ਦੇ ਨਾਲ ਨਾਲ ਅੰਗਰੇਜ਼ੀ ਤੋਂ ਗੁਰਮੁਖੀ ਵੀ ਸਿਖਾ ਰਹੀ ਹੈਬੀਬੀ ਪੁਰਵਾ ਮਸੂਦ, ਦਲਜੀਤ ਸਿੰਘ, ਡਾ. ਤਰੁਨਜੀਤ ਸਿੰਘ ਬੁਤਾਲੀਆ ਆਦਿ ਦੇ ਉੱਦਮ ਨਾਲ ਉੱਧਰਲੇ ਲੋਕ ਗੁਰਮੁਖੀ ਅਤੇ ਇੱਧਰਲੇ ਲੋਕ ਸ਼ਾਹਮੁਖੀ ਸਿੱਖ ਰਹੇ ਹਨਸ਼ਾਹਮੁਖੀ-ਗੁਰਮੁਖੀ ਦਾ ਸਾਂਝਾ ਪੁਲ ਨਵਾਂ ਅਤੇ ਸਾਂਝਾ ਪੰਜਾਬ ਭਾਈਚਾਰਾ ਉਸਾਰੇਗਾਦੋਹਾਂ ਪੰਜਾਬਾਂ ਦੇ ਸਾਂਝੇ ਮੈਗਜ਼ੀਨ ਅਤੇ ਕਿਤਾਬਾਂ ਸਾਂਝਾ ਸੱਭਿਆਚਾਰ ਪੈਦਾ ਕਰਨਗੇਸਾਡੀਆਂ ਵਿਸਰੀਆਂ ਵਿਰਾਸਤੀ ਇਮਾਰਤਾਂ, ਨਿਸ਼ਾਨੀਆਂ ਮੁੜ ਲਿਖਤਾਂ ਦਾ ਸ਼ਿੰਗਾਰ ਬਣਨਗੀਆਂਦੋਹਾਂ ਦੇਸ਼ਾਂ ਦਰਮਿਆਨ ਵਿੱਦਿਅਕ ਅਤੇ ਸਾਹਿਤਕ ਸਾਂਝ ਵੀ ਵਧੇਗੀ।

ਕੀ ਹੈ ਸ਼ਾਹਮੁਖੀ ਲਿਪੀ?

ਪਾਕਿਸਤਾਨ ਵਿੱਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈਉੱਥੇ ਪੰਜਾਬੀ ਜਿਸ ਫਾਰਸੀ-ਅਰਬੀ ਲਿਪੀ ਵਿੱਚ ਲਿਖੀ ਜਾਂਦੀ ਹੈ, ਉਸ ਨੂੰ ਸ਼ਾਹਮੁਖੀ ਕਿਹਾ ਜਾਂਦਾ ਹੈ

ਪੰਜਾਬ ਵਿੱਚ ਪੁਰਾਤਨ ਸਮੇਂ ਤੋਂ ਕਈ ਲਿੱਪੀਆਂ ਜਿਵੇਂ ਸ਼ਾਰਦਾ, ਲੰਡੇ, ਟਾਕਰੀ, ਮਹਾਜਨੀ ਆਦਿਕ ਮੌਜੂਦ ਸਨ, ਜੋ ਕਿ ਮੌਜੂਦਾ ਗੁਰਮੁਖੀ ਲਿਪੀ ਨਾਲ ਮਿਲਦੀਆਂ ਜੁਲਦੀਆਂ ਸਨ ਫਾਰਸੀ ਦੀ ਪੰਜਾਬ ਵਿੱਚ ਆਮਦ ਤੋਂ ਬਾਅਦ ਫਾਰਸੀ ਜਾਣਨ ਵਾਲੇ ਲੋਕਾਂ ਵੱਲੋਂ ਫਾਰਸੀ ਅੱਖਰਾਂ ਦੀ ਵਰਤੋਂ ਕਰਕੇ ਪੰਜਾਬੀ ਲਿਖਣੀ ਸ਼ੁਰੂ ਕੀਤੀ ਗਈਬਾਬਾ ਫ਼ਰੀਦ ਜੀ ਨੇ ਇਨ੍ਹਾਂ ਫਾਰਸੀ ਦੇ ਅੱਖਰਾਂ ਨੂੰ ਹੀ ਵਰਤਕੇ ਆਪਣੀ ਬਾਣੀ ਲਿਖੀਸ਼ਾਹਮੁਖੀ ਲਿਪੀ ਦੀ ਸ਼ੁਰੂਆਤ ਇੱਥੋਂ ਹੀ ਮੰਨੀ ਜਾਂਦੀ ਹੈਪੰਜਾਬੀ ਬੋਲੀ ਵਿੱਚ ਮੌਜੂਦ ਸਭ ਤੋਂ ਪੁਰਾਣਾ ਸਾਹਿਤ ਬਾਬਾ ਫ਼ਰੀਦ ਜੀ ਦੀ ਬਾਣੀ ਹੀ ਹੈ, ਅਤੇ ਇਹ ਮੂਲ ਰੂਪ ਵਿੱਚ ਸ਼ਾਹਮੁਖੀ ਲਿਪੀ ਵਿੱਚ ਹੀ ਲਿਖੀ ਹੋਈ ਹੈਇਹ ਲਿਪੀ ਤਕਰੀਬਨ ਸਾਢੇ 8 ਸਦੀਆਂ ਪੁਰਾਣੀ ਹੈਬਾਬਾ ਫ਼ਰੀਦ ਜੀ ਤੋਂ ਬਾਅਦ ਸ਼ਾਹ ਹੁਸੈਨ, ਵਾਰਿਸ਼ ਸ਼ਾਹ, ਬੁਲ੍ਹੇ ਸ਼ਾਹ, ਕਾਦਿਰ ਯਾਰ, ਗੁਲਾਮ ਫ਼ਰੀਦ ਵਰਗੇ ਅਨੇਕਾਂ ਸੂਫ਼ੀਆਂ ਅਤੇ ਸ਼ਾਇਰਾਂ ਨੇ ਇਸ ਲਿਪੀ ਦੀ ਵਰਤੋਂ ਕੀਤੀ ਅਤੇ ਸਾਹਿਤ ਦੇ ਖਜ਼ਾਨੇ ਮਾਂ ਬੋਲੀ ਪੰਜਾਬੀ ਦੀ ਝੋਲ਼ੀ ਪਾਏਪਰ ਅੱਜ ਵੀ ਸਾਨੂੰ ਇਸ ਲਿਪੀ ਦਾ ਸੰਪੂਰਣ ਰੂਪ ਨਹੀਂ ਮਿਲਦਾਇਸ ਲਿਪੀ ਨੂੰ ‘ਸ਼ਾਹਮੁਖੀਨਾਮ ਵੰਡ ਤੋਂ ਬਾਅਦ ਲਹਿੰਦੇ ਪੰਜਾਬ ਦੇ ਪੰਜਾਬੀਆਂ ਵੱਲੋਂ ਦਿੱਤਾ ਗਿਆ

ਬਾਅਦ ਵਿੱਚ ਸ਼ਾਹਮੁਖੀ ਦੇ ਇਨ੍ਹਾਂ ਅੱਖਰਾਂ ਵਿੱਚ ਹੀ ਅਰਬੀ ਅਤੇ ਫਾਰਸੀ ਦੇ ਹੋਰ ਅੱਖਰ ਪਾ ਕੇ ਉਰਦੂ ਦੀ ਲਿਪੀ ਬਣਾਈ ਗਈਉਰਦੂ ਅਤੇ ਸ਼ਾਹਮੁਖੀ ਦੋਵਾਂ ਦਾ ਪਿਛੋਕੜ ਹੀ ਫਾਰਸੀ ਨਾਲ ਜਾ ਜੁੜਦਾ ਹੈਪਰ ਸ਼ਾਹਮੁਖੀ ਪੰਜਾਬ ਦੀ ਧਰਤੀ ’ਤੇ ਪਹਿਲਾਂ ਹੋਂਦ ਵਿੱਚ ਆਈ ਅਤੇ ਉਰਦੂ ਜਮਨਾ ਪਾਰ ਦੇ ਖਿੱਤੇ ਵਿੱਚ ਸ਼ਾਹਮੁਖੀ ਤੋਂ ਕਈ ਸਦੀਆਂ ਬਾਅਦਸ਼ਾਹਮੁਖੀ ਲਿਪੀ ਦੇ 38 ਅੱਖਰ ਹਨ, ਇਨ੍ਹਾਂ ਵਿੱਚੋਂ 36 ਅੱਖਰ ਉਰਦੂ ਵਿੱਚ ਵੀ ਹਨ ਅਤੇ 2 ਅੱਖਰ ਵੱਖਰੇ ਹਨਇਨ੍ਹਾਂ ਵਿੱਚ ਹੋਰ ਅੱਖਰ ਜੋੜ ਕੇ ਉਰਦੂ ਬਣਦੀ ਹੈ, ਜਿਸਦੇ ਕੁੱਲ ਅੱਖਰਾਂ ਦੀ ਗਿਣਤੀ 53 ਹੈਕਿਉਂਕਿ ਸ਼ਾਹਮੁਖੀ ਵਿੱਚ 2 ਅੱਖਰ ਅਜਿਹੇ ਹਨ ਜੋ ਉਰਦੂ ਵਿੱਚ ਨਹੀਂ, ਸੋ ਉਹ ਵੀ ਜੋੜ ਕੇ ਸ਼ਾਹਮੁਖੀ ਅਤੇ ਉਰਦੂ ਦੇ ਕੁੱਲ ਅੱਖਰਾਂ ਦੀ ਗਿਣਤੀ 55 ਬਣਦੀ ਹੈਇਹ ਹਮੇਸ਼ਾ ਸਾਨੂੰ ਇਕੱਠੇ ਹੀ ਲਿਖੇ ਮਿਲਦੇ ਹਨਉਰਦੂ ਅਤੇ ਸ਼ਾਹਮੁਖੀ ਦੇ ਅੱਖਰ ਇੱਕੋ ਜਿਹੇ ਹਨ ਪਰ ਇਨ੍ਹਾਂ ਦੀਆਂ ਅਵਾਜ਼ਾਂ ਵੱਖੋ ਵੱਖਰੀਆਂ ਹਨਸ਼ਾਹਮੁਖੀ ਦੇ ਅੱਖਰਾਂ ਤੋਂ ਪੰਜਾਬੀ ਦੀਆਂ ਅਵਾਜ਼ਾਂ ਬਣਦੀਆਂ ਹਨ ਅਤੇ ਉਰਦੂ ਦੇ ਅੱਖਰਾਂ ਤੋਂ ਹਿੰਦੀ, ਉਰਦੂ ਦੀਆਂ

ਗੂਗਲ ਨੇ ਆਪਣੇ ‘ਗੂਗਲ ਟ੍ਰਾਂਸਲੇਟਟੂਲ ਵਿੱਚ ਸ਼ਾਹਮੁਖੀ ਲਿਪੀ ਨੂੰ ਵੀ ਸ਼ਾਮਲ ਕਰ ਲਿਆ ਹੈਕਿਸੇ ਦੂਜੀ ਭਾਸ਼ਾ ਨੂੰ ਪੜ੍ਹਨ ਤੇ ਸਮਝਣ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਖ਼ਤਮ ਕਰਨ ਲਈ ‘ਗੂਗਲ ਟ੍ਰਾਂਸਲੇਟ’ ਦਾ ਇਹ ਵੱਡਾ ਉਪਰਾਲਾ ਮੰਨਿਆ ਜਾ ਰਿਹਾ ਹੈਗੂਗਲ ਟ੍ਰਾਂਸਲੇਟ ਟੂਲ ਵਿੱਚ ਪੰਜਾਬੀ ਸ਼ਾਹਮੁਖੀ ਸਮੇਤ 100 ਤੋਂ ਵੱਧ ਲਿੱਪੀਆਂ ਨੂੰ ਸੂਚੀਬੱਧ ਕੀਤਾ ਗਿਆ ਹੈਇਹ ਹੁਣ ਤਕ ਦਾ ਸਭ ਤੋਂ ਵੱਡਾ ਵਿਸਥਾਰ ਮੰਨਿਆ ਜਾ ਰਿਹਾ ਹੈਇਸ ਵਿੱਚ ਸ਼ਾਹਮੁਖੀ ਦਾ ਸ਼ਾਮਲ ਹੋਣਾ ਚੜ੍ਹਦੇ ਤੇ ਲਹਿੰਦੇ ਦੋਵਾਂ ਪੰਜਾਬਾਂ ਦੇ ਪੰਜਾਬੀਆਂ ਲਈ ਅਹਿਮ ਹੈਵਿਦਵਾਨਾਂ ਨੇ ਗੂਗਲ ਟਰਾਂਸਲੇਟਰ ਦੇ ਇਸ ਨੇਕ ਉਪਰਾਲੇ ਨੂੰ ਸ਼ਾਹਮੁਖੀ ਅਤੇ ਗੁਰਮੁਖੀ ਦੀ ਗਲਵੱਕੜੀ ਪਵਾਉਣਾ ਕਿਹਾ ਹੈ

ਪਾਕਿਸਤਾਨ ਵਿੱਚ ਪੰਜਾਬੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈਉੱਥੇ ਪੰਜਾਬੀ ਜਿਸ ਫਾਰਸੀ-ਅਰਬੀ ਲਿਪੀ ਵਿੱਚ ਲਿਖੀ ਜਾਂਦੀ ਹੈ, ਉਸ ਨੂੰ ਸ਼ਾਹਮੁਖੀ ਕਿਹਾ ਜਾਂਦਾ ਹੈਇਸ ਲਈ ਗੂਗਲ ਟ੍ਰਾਂਸਲੇਟ ਵਿੱਚ ਸ਼ਾਹਮੁਖੀ ਦੇ ਸ਼ਾਮਲ ਹੋਣ ਨਾਲ ਕਰੋੜਾਂ ਪੰਜਾਬੀਆਂ ਨੂੰ ਫ਼ਾਇਦਾ ਹੋਵੇਗਾਪੰਜਾਬੀ ਦਾ ਪਾਸਾਰ ਹੋਵੇਗਾ ਅਤੇ ਪੰਜਾਬੀ ਅਧਿਐਨ ਦਾ ਦਾਇਰਾ ਵੀ ਵਧੇਗਾ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5167)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਪ੍ਰਭਜੀਤ ਸਿੰਘ ਰਸੂਲਪੁਰ

ਪ੍ਰਭਜੀਤ ਸਿੰਘ ਰਸੂਲਪੁਰ

WhatsApp: (91 - 98780 - 23768)
Email: (parabh9878023769@gmail.com)