HazaraSingh7ਗੱਲ ਇੱਥੇ ਹੀ ਨਹੀਂ ਮੁੱਕੀਅਜਮੇਰ ਸਿੰਘ ਜੀ ਨਵੇਂ ਪਾਸਪੋਰਟ ’ਤੇ ਵਿਦੇਸ਼ਾਂ ਦਾ ਚੱਕਰ ਲਾ ਕੇ ਵਾਪਸ ਭਾਰਤ ਮੁੜ ..."AjmerSingh2
(19 ਜੁਲਾਈ 2024)
ਇਸ ਸਮੇਂ ਪਾਠਕ: 375.


AjmerSingh2ਸਰਦਾਰ ਅਜਮੇਰ ਸਿੰਘ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਲੁਧਿਆਣੇ ਆਏ ਪਰ ਇਨਕਲਾਬ ਦੇ ਆਦਰਸ਼ਵਾਦ ਨੇ ਉਨ੍ਹਾਂ ਦੇ ਪੈਰ ਚੁੱਕ ਦਿੱਤੇ
ਨੌਜੁਆਨਾਂ ਨਾਲ ਅਕਸਰ ਅਜਿਹਾ ਹੋ ਜਾਂਦਾ ਹੈਸਮਾਜ ਵਿੱਚੋਂ ਬੇਇਨਸਾਫੀ ਅਤੇ ਨਾਂ ਬਰਾਬਰੀ ਦੂਰ ਕਰਨ ਲਈ ਲੜਨ ਦੀ ਗੱਲ ਨੌਜੁਆਨਾਂ ਨੂੰ ਚੰਗੀ ਲਗਦੀ ਹੈਉਨ੍ਹਾਂ ਨੂੰ ਉੱਚੇ ਆਦਰਸ਼ਾਂ ਦੀ ਗੱਲ ਕਰਨ ਵਾਲੇ ਵਿਅਕਤੀ ਨਾਇਕਾਂ ਵਾਂਗ ਲਗਦੇ ਹਨ ਅਤੇ ਆਦਰਸ਼ਾਂ ਦੀ ਪ੍ਰਾਪਤੀ ਲਈ ਚੱਲ ਰਹੀਆਂ ਲਹਿਰਾਂ ਚੁੰਬਕ ਵਾਂਗ ਖਿੱਚਦੀਆਂ ਹਨਕਈ ਨੌਜੁਆਨ ਕਿਸੇ ਕੋਲੋਂ ਨਵੇਂ ਨਿਕੋਰ ਵਿਚਾਰ ਸੁਣਕੇ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵੱਧ ਜਾਣਕਾਰ ਅਤੇ ਗਿਆਨਵਾਨ ਸਮਝਣ ਲੱਗ ਪੈਂਦੇ ਜਦੋਂ ਉਹ ਕਿਸੇ ਲਹਿਰ ਦੇ ਜ਼ਰਾ ਕੁ ਤਜਰਬੇਕਾਰ ਕਾਰਕੁਨ ਦੀਆਂ ਗੱਲਾਂ ਸੁਣ ਕੇ ਮੁੜ ਆਪਣੇ ਜਮਾਤੀਆਂ ਵਿੱਚ ਆਣਕੇ ਦੋ ਚਾਰ ਵੱਡੇ ਲੇਖਕਾਂ ਅਤੇ ਦੋ ਚਾਰ ਕਿਤਾਬਾਂ ਦੇ ਨਾਂ ਲੈ ਕੇ ਗੱਲ ਕਰਦੇ ਹਨ ਤਾਂ ਗੱਲਬਾਤ ਵਿੱਚ ਉਨ੍ਹਾਂ ਦੀ ਪੂਰੀ ਚੜ੍ਹਾਈ ਹੋ ਜਾਂਦੀ ਹੈ, ਕਿਉਂਕਿ ਆਮ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਬਾਹਰਲੀਆਂ ਕਿਤਾਬਾਂ ਅਤੇ ਵਿਦਵਾਨਾਂ ਦਾ ਬਹੁਤਾ ਪਤਾ ਨਹੀਂ ਹੁੰਦਾ ਅਜਿਹੇ ਨੌਜੁਆਨਾਂ ਉੱਤੇ ਆਦਰਸ਼ਵਾਦ ਦਾ ਅਜਿਹਾ ਅਸਰ ਹੁੰਦਾ ਹੈ ਕਿ ਉਨ੍ਹਾਂ ਨੂੰ ਬਾਕੀ ਲੋਕ, “ਗਿਆਨ ਵਿਹੂਣੀ ਅੰਧੀ ਰੱਯਤ” ਜਾਪਦੇ ਹਨਉਨ੍ਹਾਂ ਦਾ ਮਨ ਆਪਣੇ ਨਵੇਂ ਗਿਆਨ ਨਾਲ ਜਲਦੀ ਜਲਦੀ ਲੋਕਾਂ ਨੂੰ ਜਾਗਰੂਕ ਕਰਕੇ ਯੁਗ ਪਲਟਾਉਣ ਲਈ ਲਾਮਬੰਦ ਕਰਨ ਵਾਸਤੇ ਕਾਹਲਾ ਪੈਂਦਾ ਹੈਲੋਕਾਂ ਦੇ ਮੱਠੇ ਹੁੰਗਾਰੇ ਨੂੰ ਉਹ ਲੋਕਾਂ ਦੀ ਅਗਿਆਨਤਾ, ਡਰੂ ਬਿਰਤੀ ਅਤੇ ਸੁਆਰਥੀਪੁਣਾ ਜਾਣ ਕੇ ਖਿਝਦੇ ਹਨਉਹ ਆਪਣੇ ਆਪ ਨੂੰ ਲੋਕ ਭਲਾਈ ਲਈ ਕੁਰਬਾਨੀ ਕਰਨ ਵਾਲੇ ਇਤਿਹਾਸਕ ਵਿਅਕਤੀਆਂ ਵਾਂਗ ਹੀ ਕੁਰਬਾਨੀ ਦੇ ਰਾਹ ਪਏ ਸਮਝਦੇ ਹਨਜਵਾਨੀ ਦੇ ਜੋਸ਼ ਨਾਲ ਨਵੇਂ ਆਦਰਸ਼ਵਾਦ ਦੇ ਜਾਦੂ ਦੇ ਚਮਕਾਰੇ ਉਨ੍ਹਾਂ ਨੂੰ ਸੌਣ ਨਹੀਂ ਦਿੰਦੇਪੜ੍ਹਾਈ ਤਾਂ ਉਨ੍ਹਾਂ ਨੂੰ ਬੇਕਾਰ ਦੀ ਗੱਲ ਜਾਪਦੀ ਹੈਉਨ੍ਹਾਂ ਦਾ ਮਨ ਲਹਿਰ ਦੀਆਂ ਤਰੰਗਾਂ ਨਾਲ ਉਡੂੰ ਉਡੂੰ ਕਰਦਾ ਹੈਉਹ ਕੁਝ ਵੱਡਾ ਕਰ ਗੁਜ਼ਰਨ ਦੇ ਦਾਈਏ ਬੰਨ੍ਹਣ ਦੀ ਉਧੇੜ ਬੁਣ ਦੇ ਸੰਸਾਰ ਵਿੱਚ ਵਿਚਰਨ ਲਗਦੇ ਹਨਨਵੇਂ ਆਦਰਸ਼ਵਾਦ ਅੱਗੇ ਦੁਨੀਆਂਦਾਰੀ ਅਤੇ ਕਾਲਿਜਾਂ ਦੀ ਪੜ੍ਹਾਈ ਬੋਝਲ ਅਤੇ ਅਕਾਊ ਜਾਪਣ ਲਗਦੀ ਹੈਆਦਰਸ਼ਵਾਦ ਦੇ ਨਸ਼ੇ ਕਾਰਨ ਦੁਨਿਆਵੀ ਕੰਮ ਵਿੱਚ ਵੀ ਚਿੱਤ ਲੱਗਣੋ ਹਟ ਜਾਂਦਾ ਹੈ “ਵਾਰਿਸ ਸ਼ਾਹ ਜਿਨ੍ਹਾਂ ਨੂੰ ਇਸ਼ਕ ਲੱਗੇ, ਦੀਨ ਦੁਨੀ ਦੇ ਕੰਮ ਥੋਂ ਜਾ ਰਹਿਆ।” ਜਦੋਂ ਨੌਜੁਆਨ ਉਤਸ਼ਾਹ ਦੀ ਲਹਿਰ ਵਿੱਚ ਹੋਣ ਤਾਂ ਆਦਰਸ਼ਵਾਦ ਦਾ ਟੀਚਾ ਬੜੀ ਜਲਦੀ ਪੂਰਾ ਹੁੰਦਾ ਜਾਪਦਾ ਹੈਕਈ ਵਾਰ ਨਿਰਾਸ਼ ਹੋਣ ’ਤੇ ਉਹ ਖਿਝਦੇ ਵੀ ਹਨ ਕਿ ਇਹ ਮੂਰਖ ਜਨਤਾ ਜੁੱਤੀਆਂ ਕਿਉਂ ਖਾਈ ਜਾ ਰਹੀ ਹੈ, ਸਿਸਟਮ ਦੇ ਖਿਲਾਫ ਉੱਠਦੀ ਕਿਉਂ ਨਹੀਂ? ਕਈ ਵਾਰ ਉਨ੍ਹਾਂ ਨੂੰ ਇਉਂ ਲਗਦਾ ਹੈ ਇਨਕਲਾਬ ਤਾਂ ਆਇਆ ਹੀ ਪਿਆ ਹੈ, ਬੱਸ ਆਖਰੀ ਹੱਲਾ ਮਾਰਨ ਦੀ ਕਸਰ ਹੈਕਈ ਵਾਰ ਉਨ੍ਹਾਂ ਦੇ ਮਨ ਅੰਦਰ ਇਹ ਵੀ ਆਉਂਦਾ ਹੈ ਕਿ ਇਨ੍ਹਾਂ ਮੂਰਖ ਲੋਕਾਂ ਨੇ ਨਹੀਂ ਸਮਝਣਾ, ਇਨ੍ਹਾਂ ਨੇ ਇੱਦਾਂ ਹੀ ਛਿੱਤਰ ਖਾਂਦੇ ਰਹਿਣਾ ਹੈਇਹ ਉਸ ਵਰਤਾਰੇ ਦੀ ਸੰਖੇਪ ਤਸਵੀਰ ਹੈ ਜੋ ਸਮੇਂ ਸਮੇਂ ਚਲਦੀਆਂ ਸਮਾਜਿਕ, ਰਾਜਨੀਤਕ ਜਾਂ ਸੁਧਾਰਕ ਲਹਿਰਾਂ ਕਾਰਨ ਨੌਜੁਆਨਾਂ ਦੇ ਕੱਚੇ ਮਨਾਂ ’ਤੇ ਵਾਪਰਦਾ ਹੈਕਈ ਇਨ੍ਹਾਂ ਵਹਿਣਾ ਵਿੱਚ ਵਹਿ ਜਾਂਦੇ ਹਨ ਅਤੇ ਕਈ ਇਨ੍ਹਾਂ ਨੂੰ ਆਪਣੇ ਆਪ ’ਤੇ ਹਾਵੀ ਨਹੀਂ ਹੋਣ ਦਿੰਦੇਗਲਤ ਸਹੀ ਦੇ ਨਿਰਨੇ ਵਿੱਚ ਪਏ ਬਗੈਰ ਇਹ ਕਿਹਾ ਜਾ ਸਕਦਾ ਹੈ ਇਨ੍ਹਾਂ ਲਹਿਰਾਂ ਦਾ ਅਸਰ ਹਰ ਕਿਸੇ ਦੀ ਸ਼ਖਸੀਅਤ ’ਤੇ ਪੈਂਦਾ ਹੈ, ਕਿਸੇ ’ਤੇ ਬਹੁਤਾ ਕਿਸੇ ’ਤੇ ਥੋੜ੍ਹਾ, ਬਚਦਾ ਕੋਈ ਵਿਰਲਾ ਹੀ ਹੈ “ਵਾਰਿਸ ਸ਼ਾਹ ਜਾਂ ਨੈਣਾਂ ਦਾ ਦਾਅ ਲੱਗੇ, ਬਚੇ ਕੋਈ ਨਾ ਜੂਏ ਦੀ ਹਾਰ ਵਿੱਚੋਂ।”

ਸਰਦਾਰ ਅਜਮੇਰ ਸਿੰਘ ਹੁਰਾਂ ਨੂੰ ਸਮੇਂ ਦੀ ਨਕਸਬਾੜੀ ਲਹਿਰ ਨੇ ਕੀਲ ਲਿਆਇਨਕਲਾਬ ਦਾ ਉੱਚਾ ਅਤੇ ਸੁੱਚਾ ਆਦਰਸ਼ ਮਨ ਨੂੰ ਪੋਹ ਗਿਆ “ਹੌਲੀ ਹੌਲੀ ਬਣ ਗਿਆ ਲੋਕਾਂ ਦਾ ਗਮ, ਮਿੱਤਰਾਂ ਦਾ ਗਮ।” ਵਾਲਾ ਵਰਤਾਰਾ ਵਾਪਰ ਗਿਆਕਈ ਹੋਰਾਂ ਵਾਂਗ ਅਜਮੇਰ ਸਿੰਘ (ਉਸ ਸਮੇਂ ਨਾਮ ਹੋਰ ਸੀ) ਵੀ ਪੜ੍ਹਾਈ ਛੱਡਕੇ ਇਨਕਲਾਬ ਦਾ ਰਾਹੀ ਬਣ ਗਿਆਪਰ ਇਨਕਲਾਬ ਕੀ ਹੈ? ਇਸਦੀ ਤਸਵੀਰ ਸਪਸ਼ਟ ਨਹੀਂ ਸੀਮੌਜੂਦਾ ਨਿਜ਼ਾਮ ਉਲਟਾ ਕੇ ਨਵਾਂ ਸਿਰਜਣ ਦਾ ਆਦਰਸ਼ਵਾਦ ਰੋਮਾਂਚਿਕ ਅਤੇ ਉਤਸਾਹੀ ਸੀਮੌਜੂਦਾ ਨਿਜ਼ਾਮ ਵਿੱਚ ਕੀ ਖਾਮੀਆਂ ਹਨ ਅਤੇ ਨਵੇਂ ਵਿੱਚ ਨਵਾਂ ਕੀ ਹੋਏਗਾ, ਇਸ ਬਾਰੇ ਬਹੁਤਾ ਜਾਣਕੇ ਸਮਾਂ ਵਿਅਰਥ ਗੁਆਉਣ ਦੀ ਬਜਾਇ ਨਿਜ਼ਾਮ ਉਲਟਾਉਣ ਦੇ ਕੰਮ ਲੱਗਣਾ ਜ਼ਰੂਰੀ ਸੀਉਸਾਰੀ ਤੋਂ ਪਹਿਲਾਂ ਢਾਹੁਣਾ ਜ਼ਰੂਰੀ ਹੁੰਦਾ ਹੈ, ਇਸ ਲਈ ਢਾਹੁਣ ਦੇ ਕੰਮ ਲੱਗ ਪਏਸਰਕਾਰੀ ਬੱਸਾਂ ਨੂੰ ‘ਦੁਸ਼ਮਣ’ ਦੀਆਂ ਬੱਸਾਂ ਜਾਣ ਕੇ ਭੰਨਣ ਲੱਗੇ ਸ਼ਾਂਤਮਈ ਚਲਦੇ ਕਾਲਿਜ ਇਨਕਲਾਬੀਆਂ ਦੀਆਂ ਅੱਖਾਂ ਵਿੱਚ ਰੜਕਦੇ ਸਨ, ਆਪ ਪੜ੍ਹਾਈ ਛੱਡ ਦਿੱਤੀ, ਕਾਲਿਜਾਂ ਵਿੱਚ ਹੜਤਾਲਾਂ ਕਰਾਉਣ ਦਾ ਸ਼ੁਗਲ ਇਨਕਲਾਬ ਦੇ ਮੁਢਲੇ ਕਾਰਜਾਂ ਵਿੱਚੋਂ ਅਹਿਮ ਕਾਰਿਜ ਬਣ ਗਿਆਖਾਲਸਾ ਕਾਲਿਜਾਂ ਵਿੱਚ ਤਾਂ ਅਨੁਸਾਸ਼ਨ ਢਿੱਲਾ ਹੀ ਹੁੰਦਾ ਹੈ, ਡੀਏਵੀ ਕਾਲਿਜਾਂ ਦਾ ਅਨੁਸ਼ਾਸਨ ਇਨਕਲਾਬੀਆਂ ਵਾਸਤੇ ਅਸਹਿਣਯੋਗ ਸੀਸੋ, ਉੱਥੇ ਹੜਤਾਲਾਂ ਕਰਾਉਣੀਆਂ ਵੱਡਾ ਟੀਚਾ ਸਰ ਕਰਨ ਵਰਗੀ ਗੱਲ ਬਣ ਗਿਆਕਾਲਿਜਾਂ ਵਿੱਚ ਹੋਣ ਵਾਲੀ ਗੜਬੜ ਇਨ੍ਹਾਂ ਵਾਸਤੇ ਇਨਕਲਾਬ ਦੀ ਆਹਟ ਸੀਲੁਧਿਆਣੇ ਤੋਂ ਬਾਹਰ ਚੰਡੀਗੜ੍ਹ ਜਾ ਕੇ ਬੱਸ ਭੰਨਣੀ, ਸ਼ਰੀਫ ਪ੍ਰਿੰਸੀਪਲ ਦੇ ਗਲ ਪੈਣਾ, ਉਸਦਾ ਘਰ ਭੰਨਣਾ, ਹਥਿਆਰਬੰਦ ਘੋਲ ਦੀ ਤਿਆਰੀ ਵਾਸਤੇ ਹੱਥ ਸਿੱਧੇ ਕਰਨ ਵਰਗਾ ਸ਼ੁਗਲ ਸੀਇਹ ਸਭ ਕੁਝ ਕਰਕੇ ਬਚਕੇ ਨਿਕਲ ਜਾਣ ਦੀ ਮਾਅਰਕੇਬਾਜ਼ੀ ਕਰਨ ਵਾਲਿਆਂ ਦੇ ਪੈਰ ਕਿਵੇਂ ਨਾ ਚੁੱਕੇ ਜਾਂਦੇ? ‘ਲਿਖਦੇ ਪੈਂਚ ਸੀ ਸਾਰੀਆਂ ਪੜਤਲਾਂ ਦੇ, ਸਾਡੀ ਅੱਜ ਹੈ ਵੱਡੀ ਚਲੰਤ ਮੀਆਂ

ਇਨਕਲਾਬ ਦੇ ਰਾਹੋਂ ਰੋਕਣ ਲਈ ਕਾਲਿਜ ਦੇ ਪ੍ਰਿੰਸੀਪਲ ਨੇ ਵੀ ਵਿਤੋਂ ਵੱਧ ਜ਼ੋਰ ਲਾਇਆ, ਆਪ ਨਾਲ ਜਾ ਕੇ ਕਚਿਹਰੀਂ ਜ਼ਮਾਨਤਾਂ ਕਰਾਈਆਂ ਤਾਂ ਜੋ ਹੋਣਹਾਰ ਬੱਚਿਆਂ ਦੀ ਪੜ੍ਹਾਈ ਦਾ ਹਰਜਾ ਨਾ ਹੋਏਲੜਾਈ ਝਗੜਿਆ ਤੋਂ ਬਚਣ ਲਈ ਸਮਝਾਉਣ ’ਤੇ ਜ਼ੋਰ ਲਾਇਆਪਰ ਸਮਝੇ ਕੌਣ? ਗੱਲ, “ਤੂੰ ਜੋ ਸਮਝਾਉਣਾ ਚਾਹੁੰਦੀ, ਮੇਰੇ ਜ਼ਰਾ ਸਮਝ ਨਾ ਆਉਂਦੀ।” ਵਾਲੀ ਹੋਈ ਪਈ ਸੀਸਿੱਧੀ ਇੰਦਰਾ ਗਾਂਧੀ ਨਾਲ ਜਾ ਟੱਕਰ ਲਈਉਸਦੇ ਸਾਹਮਣੇ ਜਾ ਕੇ ਨਾਅਰੇ ਬੁਲੰਦ ਕੀਤੇਪੁਲੀਸ ਨੇ ਫੜ ਲਏ ਜਦੋਂ ਥਾਣੇਦਾਰ ਨੂੰ ਪਤਾ ਲੱਗਾ ਕਿ ਇਹ ਵਿਦਿਆਰਥੀ ਹਨ ਤਾਂ ਉਸਨੇ ਕੋਰਟਾਂ ਕਚਹਿਰੀਆਂ ਦੀ ਖੁਆਰੀ ਤੋਂ ਬਚਾਉਣ ਲਈ ਇਨ੍ਹਾਂ ਨੂੰ ਮਾਸੂਮ ਬੱਚੇ ਜਾਣ ਕੇ ਖਿਸਕ ਜਾਣ ਦਾ ਮੌਕਾ ਦੇ ਦਿੱਤਾਪ੍ਰਿੰਸੀਪਲ ਵਾਂਗ ਥਾਣੇਦਾਰ ਵੀ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਕੈਰੀਅਰ ਖਰਾਬ ਹੋ ਜਾਣ ਤੋਂ ਚਿੰਤਤ ਸੀਪਰ, “ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਾ ਬਹਿੰਦੇ।”ਅਜਮੇਰ ਸਿੰਘ ਹੁਰੀਂ ਇਨ੍ਹਾਂ ਗੱਲਾਂ ਨੂੰ ਕੀ ਜਾਣਦੇ ਸਨਉਨ੍ਹਾਂ ਵਾਸਤੇ ਇਨਕਲਾਬ ਦੀ ਰੋਮਾਂਚਿਕ ਸੁਪਨਸਾਜ਼ੀ ਵਿੱਚੋਂ ਛੁੱਟਣਾ ਅਸੰਭਵ ਸੀ ‘ਹਾਥੀ ਚੋਰ, ਗਵਾਰ ਤਾਂ ਛੁੱਟ ਜਾਂਦੇ, ਵਾਰਿਸ ਕੌਣ ਜੋ ਇਸ਼ਕ ਥੀਂ ਛੁੱਟ ਜਾਏ

ਇੱਥੇ ਮੈਨੂੰ ਸਿਰਦਾਰ ਕਪੂਰ ਸਿੰਘ ਦੀ ਕਹੀ ਗੱਲ ਯਾਦ ਆਉਂਦੀ ਕਿ ਸੰਤ ਸਿੰਘ ਸੇਖੋਂ ਜ਼ਹੀਨ ਆਦਮੀ ਸੀ ਪਰ ਉਸਨੇ ਸਿੱਖ ਨੌਜੁਆਨਾਂ ਨੂੰ ਇਨਕਲਾਬ ਦੀ ਲਤ ਲਾ ਕੇ ਬਹੁਤ ਵੱਡਾ ਨੁਕਸਾਨ ਕੀਤਾਸਰਦਾਰ ਅਜਮੇਰ ਸਿੰਘ ਸਿਰਦਾਰ ਸਾਹਿਬ ਦੇ ਕਥਨ ਦੀ ਜਿੰਦਾ ਮਿਸਾਲ ਹੈਪੰਜਾਬ ਦੇ ਨੌਜੁਆਨਾਂ ਵਿੱਚੋਂ ਇਨਕਲਾਬ ਦੀ ਸਮਝ ਤਾਂ ਕਿਸੇ ਵਿਰਲੇ ਨੂੰ ਹੋਏਗੀ, ਬਹੁਤਿਆਂ ਨੂੰ ਤਾਂ ਇਹ ਕੇਵਲ ਫਿਟਕ ਵਾਂਗ ਹੀ ਲੱਗਿਆ ਸੀ ‘ਨਵੀਂ ਫਿਟਕ ਲੱਗੀ, ਭੰਗ ਪੀਣ ਲੱਗਾ, ਵਾਰਿਸ ਸ਼ਾਹ ਇਹ ਬਹਿਬਤਾਂ ਮਾੜੀਆਂ ਨੇ

ਹੁਣ ਜ਼ਰਾ ਕੁ ਅਜਮੇਰ ਸਿੰਘ ਹੁਰਾਂ ਨੂੰ ਲੱਗੀ ਇਨਕਲਾਬ ਦੀ ਫਿਟਕ ਵੱਲ ਆਈਏਇਹ ਜਿਹੜੇ ਸਿਸਟਮ ਨੂੰ ਨੇਸਤੋ ਨਬੂਦ ਕਰਨਾ ਚਾਹੁੰਦੇ ਸਨ, ਉਸ ਸਿਸਟਮ ਨੇ ਇਨ੍ਹਾਂ ਲਈ ਸਕੂਲ ਖੋਲ੍ਹਿਆ, ਇੰਜਨੀਅਰਿੰਗ ਕਾਲਿਜ ਬਣਾਇਆ ਅਤੇ ਪੜ੍ਹਨ ਦਾ ਮੌਕਾ ਦਿੱਤਾਅਧਿਆਪਕ ਅਤੇ ਪ੍ਰਿੰਸੀਪਲ ਵਿਦਿਆਰਥੀਆਂ ਦਾ ਖਿਆਲ ਰੱਖਣ ਵਾਲੇ ਸਨ, ਜੋ ਵਿਦਿਆਰਥੀਆਂ ਦਾ ਬਚਾ ਕਰਨ ਲਈ ਆਪ ਜ਼ਮਾਨਤਾਂ ਕਰਵਾਉਣ ਜਾਂਦੇ ਰਹੇ ਜਦੋਂ ਇਹ ਇਨਕਲਾਬੀ ਲੋਕ ਕਾਨੂੰਨ ਤੋੜਦੇ ਹਨ ਤਾਂ ਇਸੇ ਸਿਸਟਮ ਵਿਚਲੇ ਪੁਲੀਸ ਅਧਿਕਾਰੀ ਵਿਦਿਆਰਥੀਆਂ ਨੂੰ ਬੱਚੇ ਜਾਣਕੇ ਕਾਨੂੰਨੀ ਝੰਜਟਾਂ ਤੋਂ ਬਚਾਉਣ ਲਈ ਵੱਡੇ ਅਧਿਕਾਰੀਆਂ ਨੂੰ ਦੱਸੇ ਬਗੈਰ ਹੀ ਇਨ੍ਹਾਂ ਨੂੰ ਖਿਸਕ ਜਾਣ ਲਈ ਕਹਿਕੇ ਮਾਮਲਾ ਰਫਾ ਦਾ ਕਰ ਦਿੰਦੇ ਹਨ “ਜੈਸੇ ਬਾਲਿਕ ਭਾਇ ਸੁਭਾਇ, ਬਹੁ ਅਪਰਾਧ ਕਮਾਵੈ, ਕਰਿ ਉਪਦੇਸ ਝਿੜਕੈ ਬਹੁਭਾਤੀ ਬਹੁੜ ਪਿਤਾ ਗਲ਼ ਲਾਵੈ।” ਯਾਦ ਰਹੇ ਮਾਮਲਾ ਪ੍ਰਧਾਨ ਮੰਤਰੀ ਦੇ ਸਮਾਗਮ ਵਿੱਚ ਖਲਲ ਪਾਉਣ ਦੀ ਮਾਅਰਕੇਬਾਜ਼ੀ ਦਾ ਸੀਭਲਾ ਅਜਿਹੇ ਸਿਸਟਮ ਨੂੰ ਉਲਟਾਉਣ ਲਈ ਜੁਟ ਜਾਣ ਦੀ ਕੀ ਤੁਕ ਸੀ? ਇਸ ਸਿਸਟਮ ਨੂੰ ਉਲਟਾਕੇ ਜਿਹੜਾ ਨਵਾਂ ਸਿਸਟਮ ਸਿਰਜਣਾ ਸੀ, ਕੀ ਉਹ ਇਸ ਨਾਲੋਂ ਵੱਧ ਉਦਾਰ ਅਤੇ ਨਰਮ ਹੋਣਾ ਸੀ? ਪਰ ਇਸਦੀ ਪਰਵਾਹ ਕਿਸ ਨੂੰ ਸੀ, “ਇਹ ਰੱਜ ਕੇ ਖਾਣ ਦੀਆਂ ਮਸਤੀਆਂ ਸਨ।” ਜਦੋਂ ਇਨਕਲਾਬ ਦਾ ਕੱਚਾ ਭੂਤ ਸਿਰ ਨੂੰ ਚੜ੍ਹਿਆ ਹੋਵੇ ਤਾਂ ਅਧਿਆਪਕਾਂ ਦੀ ਸੁਹਿਰਦ ਸਲਾਹ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਦਿਖਾਈ ਸੂਝਬੂਝ ਵਾਲੀ ਹਮਦਰਦੀ ਨੂੰ ਅਜਮੇਰ ਸਿੰਘ ਵਰਗੇ ਕੀ ਜਾਣਦੇ ਹਨ “ਰੱਜੇ ਜੱਟ ਨਾ ਜਾਣਦੇ ਕਿਸੇ ਤਾਈਂ, ਤੁਸੀਂ ਆਪਣੀ ਕਦਰ ਪਛਾਣਿਆ ਜੇ।”

ਫਿਰ ਅਜਮੇਰ ਸਿੰਘ ਹੁਰੀਂ ਗ੍ਰਿਫਤਾਰ ਹੋਏ, ਪੁਲੀਸ ਹਿਰਾਸਤ ਵਿੱਚੋਂ ਛੁਡਾ ਲਏ ਗਏਛੁਡਾਉਣ ਸਮੇਂ ਪੁਲੀਸ ਕਾਂਸਟੇਬਲ ਮਾਰ ਦਿੱਤਾ ਗਿਆਫਿਰ ਰੂਪੋਸ਼ ਹੋ ਕੇ ਇਨਕਲਾਬ ਦਾ ਕਾਰਿਜ, ਅਸਲ ਵਿੱਚ, ਰੂਸੀ ਇਨਕਲਾਬ, ਚੀਨੀ ਇਨਕਲਾਬ, ਲੈਨਿਨਵਾਦ, ਮਾਓਵਾਦ, ਮਾਰਕਸਵਾਦ ਆਦਿ ਦਾ ਪਾਠ ਸ਼ੁਰੂ ਹੋ ਗਿਆਸਾਲਾਂ ਬੱਧੀ ਜਾਭਾਂ ਦੇ ਭੇੜ ਦੇ ਬਾਵਜੂਦ ਇਨਕਲਾਬ ਦਾ ਬਾਨਣੂ ਨਾ ਬੱਝਾ ਕੁਝ ਬੱਝਣ ਦੀ ਥਾਂ ਖਿਲਾਰਾ ਹੋਰ ਖਿਲਰ ਗਿਆਭਿੰਡਰਾਂਵਾਲੇ ਦੇ ਵਰਤਾਰੇ ਨੇ ਕਈ ਸਮਝਾਂ, ਕਈ ਬਿਰਤਾਂਤ ਅਤੇ ਕਈ ਸੰਗਠਨ ਹਿਲਾ ਦਿੱਤੇਦਰਬਾਰ ਸਾਹਿਬ ’ਤੇ ਹਮਲਾ ਹੋਇਆ ਤਾਂ ਅਜਮੇਰ ਸਿੰਘ ਹੁਰਾਂ ਨੂੰ ਲੱਗਾ ਕਿ ਇਨਕਲਾਬ ਦੇ ਰਾਹ ਤਾਂ ਐਵੇਂ ਘੱਟਾ ਹੀ ਛਾਣਦੇ ਰਹੇ ਇੱਧਰੋਂ ਮੋਹ ਭੰਗ ਹੋਇਆ ਪਰ ਸਿੱਖੀ ਸਿਸਟਮ ਦੀ ਅਜੇ ਸਮਝ ਨਹੀਂ ਸੀਵੈਸੇ ਗੱਲ ਤਾਂ “ਚਾਲੈ ਥੇ ਹਰਿ ਮਿਲਨ ਕਉ, ਬੀਚੈ ਅਟਕਿ ਚੀਤ,” ਵਾਲੀ ਹੋਈ ਸੀ ਪਰ ਫਿਰ ਵੀ ਕਾਹਲੇ ਕਦਮੀ ਸਿੱਖ ਲਹਿਰ ਦੇ ਅੰਗ ਸੰਗ ਹੋ ਗਏ, ਜਿੱਥੇ ਬੌਧਿਕ ਮੈਦਾਨ ਤਕਰੀਬਨ ਖਾਲੀ ਸੀਸਿੱਖ ਲਹਿਰ ਵਿੱਚ ਬੌਧਿਕ ਜ਼ਮੀਨ ਖਾਲੀ ਹੋਣ ਕਾਰਨ ਅਜਮੇਰ ਸਿੰਘ ਦੀਆਂ ਫੈਲਸੂਫੀਆਂ ਨੇ ਆਪਣੀ ਥਾਂ ਬਣਾ ਲਈਜਿਸ ਅਜਮੇਰ ਸਿੰਘ ਨੂੰ ਕਦੇ ਲਗਦਾ ਸੀ ਕਿ ਇਨਕਲਾਬ ਤਾਂ ਬੱਸ ਆਇਆ ਕਿ ਆਇਆ, ਉਸੇ ਨੂੰ ਹੁਣ ਲੱਗਣ ਲੱਗਾ ਕਿ ਖਾਲਿਸਤਾਨ ਤਾਂ ਬਣਿਆ ਕਿ ਬਣਿਆਇਸੇ ਕਰਕੇ ਚੋਣਾਂ ਦਾ ਬਾਈਕਾਟ ਕਰਵਾ ਦਿੱਤਾਨਤੀਜੇ ਵਜੋਂ ਲਹਿਰ ਰਾਜਸੀ ਸ਼ਕਤੀ ਦੇ ਮੈਦਾਨੋ ਬਾਹਰ ਧੱਕੀ ਗਈ, ਖਿੰਡ ਗਈ ਅਤੇ ਖਤਮ ਹੋ ਗਈਇਨਕਲਾਬ ਦੀ ਲਹਿਰ ਤੋਂ ਬਾਹਰ ਆਉਣ ’ਤੇ ਅਜਮੇਰ ਸਿੰਘ ਨੇ ਕਾਮਰੇਡ ਸੋਚ ਅਤੇ ਕਾਮਰੇਡਾਂ ਨੂੰ ਸਿੱਖੀ ਵਿਰੋਧੀ, ਸਿੱਖ ਵਿਰੋਧੀ, ਤੰਗ ਨਜ਼ਰ ਵਾਲੇ, ਅਸਹਿਣਸ਼ੀਲ ਆਦਿ ਕਹਿਕੇ ਚੰਗਾ ਭੰਡਿਆ “ਜੱਟੀ ਬੋਲ ਕੇ ਦੁੱਧ ਦੀ ਕਸਰ ਕੱਢੀ, ਸੱਭੋ ਅੜਤਣੇ ਪੜਤਣੇ ਪਾੜ ਸੁੱਟੇਪੁਣੇ ਦਾਦੇ ਪਰਦਾਦੜੇ ਜੋਗੀ ਦੇ, ਟੰਗਣੇ ’ਤੇ ਸਾਕ ਸਭ ਚਾੜ੍ਹ ਸੁੱਟੇ।” ਸਿੱਖਾਂ ਨੂੰ ਅਜਮੇਰ ਸਿੰਘ ਦਾ ਇਹ ਅੰਦਾਜ਼ ਬਹੁਤ ਪਸੰਦ ਆਇਆ, ਜਿਸਦਾ ਸਿੱਧਾ ਭਾਵ ਇਹ ਹੈ ਕਿ ਚੰਗਾ ਹੋਇਆ ਕਿਤੇ ਇਨਕਲਾਬ ਆ ਹੀ ਨਹੀਂ ਗਿਆਜੇ ਕਿਤੇ ਇਨਕਲਾਬ ਆ ਜਾਂਦਾ ਤਾਂ ਕਾਮਰੇਡਾਂ ਨੇ ਲੋਕਾਂ ਨਾਲ ਜੱਗੋਂ ਤੇਰ੍ਹਵੀਂ ਕਰਨੀ ਸੀ, ਕਿਉਂਕਿ ਇਹਨਾਂ ਵਿੱਚ ਕਿਸੇ ਹੋਰ ਵਿਚਾਰ ਨੂੰ ਸਹਿਣ ਦਾ ਮਾਦਾ ਹੀ ਨਹੀਂ ਹੈ

ਸਿੱਖ ਲਹਿਰ ਦੇ ਪਤਨ ਤੋਂ ਬਾਅਦ ਅਜਮੇਰ ਸਿੰਘ ਨੇ ਧੜੱਲੇਦਾਰ ਤਰਕ ਪੇਸ਼ ਕੀਤਾ ਕਿ ਚੰਗਾ ਹੋਇਆ ਆਪਾਂ ਬਾਈਕਾਟ ਕਰਕੇ ਸੱਤਾ ਵਿੱਚ ਆਉਣੋ ਬਚ ਗਏਸਰਕਾਰ ਬਣਾ ਲੈਣ ’ਤੇ ਸਾਡੇ ਬੰਦਿਆਂ ਦਾ ਜੋ ਹਲਕਾ ਕਿਰਦਾਰ ਸਾਹਮਣੇ ਆਉਣਾ ਸੀ, ਉਸਨੇ ਤਾਂ ਸਾਨੂੰ ਕਿਤੇ ਖਲੋਣ ਜੋਗਾ ਨਹੀਂ ਸੀ ਛੱਡਣਾਅਜੇ ਸਾਡੇ ਬੰਦਿਆਂ ਦਾ ਕਿਰਦਾਰ ਇੰਨਾ ਉੱਚਾ ਨਹੀਂ ਹੈ ਕਿ ਉਹ ਸਿਆਸੀ ਤਾਕਤ ਹਾਸਿਲ ਕਰਨ ਤੋਂ ਬਾਅਦ ਵੀ ਕਿਰਦਾਰ ਦੀ ਬੁਲੰਦੀ ਬਹਾਲ ਰੱਖ ਸਕਣਵੈਸੇ, ਸਿੱਖ ਲਹਿਰ ਵਿਚਲੇ ਕਈ ਕਾਰਕੁਨ ਸੱਤਾ ਵਿੱਚ ਨਾ ਹੋਣ ਦੇ ਬਾਵਜੂਦ ਵੀ ਅਜਮੇਰ ਸਿੰਘ ਲਈ ‘ਡਿਸਗਸਟਿੰਗ’ ਹੋ ਗਏ ਸਨ

ਜਿਸ ਸਿਸਟਮ ਨੂੰ ਉਲਟਾਉਣ ਲਈ ਅਜਮੇਰ ਸਿੰਘ ਹੁਰੀਂ ਲੱਕ ਬੰਨ੍ਹ ਕੇ ਪਹਿਲਾਂ ਇਨਕਲਾਬੀ ਲਹਿਰ ਅਤੇ ਫਿਰ ਸਿੱਖ ਲਹਿਰ ਦੇ ਅੰਗ ਸੰਗ ਹੋਏ ਸਨ, ਲਹਿਰਾਂ ਦੇ ਅਸਫਲ ਹੋ ਜਾਣ ਤੋਂ ਬਾਅਦ ਉਸੇ ਸਿਸਟਮ ਨੇ ਜਿਵੇਂ ਉਨ੍ਹਾਂ ਦੇ ਸਾਰੇ ਕੇਸ ਵਾਪਸ ਲੈ ਕੇ ਰੂਪੋਸ਼ੀ ਖਤਮ ਕਰਵਾਈ, ਉਹ ਕਹਾਣੀ ਵੀ ਵਿਲੱਖਣ ਹੈਰੂਪੋਸ਼ੀ ਦੌਰਾਨ ਬਹੁਤ ਸਾਰੇ ਲੇਖਕ, ਅਖ਼ਬਾਰ ਨਵੀਸ ਅਤੇ ਬੁੱਧੀਜੀਵੀ ਅਜਮੇਰ ਸਿੰਘ ਨਾਲ ਮੇਲ ਜੋਲ ਵੀ ਰੱਖਦੇ ਰਹੇ, ਆਪਦੇ ਲੇਖ ਵੀ ਛਪਦੇ ਰਹੇ, ਆਪ ਪਰਚਾ ਵੀ ਕੱਢਦੇ ਰਹੇ, ਆਪ ਇੱਕ ਲਹਿਰ ਤੋਂ ਬਾਅਦ ਦੂਸਰੀ ਦੇ ਸਿਧਾਂਤਕਾਰ ਜਾਂ ਸਲਾਹਕਾਰ ਵੀ ਬਣ ਗਏ, ਪਰ ਪੁਲੀਸ ਨੂੰ ਭਿਣਕ ਨਹੀਂ ਲੱਗੀਅਖ਼ਬਾਰ ਦਾ ਮੁੱਖ ਸੰਪਾਦਕ ਨਿੱਜੀ ਰਸੂਖ ਵਰਤਕੇ ਆਪ ਦੀ ਰੂਪੋਸ਼ੀ ਖਤਮ ਕਰਵਾਉਣ ਲਈ ਪੁਲੀਸ ਮੁਖੀ ਨਾਲ ਗੱਲ ਤੋਰਦਾ ਹੈਪੁਲੀਸ ਮੁਖੀ ਨਾਮ ਅਤੇ ਥਾਣੇ ਦਾ ਪਤਾ ਕਰਕੇ ਕੇਸਾਂ ਦੀ ਜਾਣਕਾਰੀ ਪਰਾਪਤ ਕਰਦਾ ਹੈ, ਪੇਸ਼ ਹੋ ਕੇ ਛੇ ਕੁ ਮਹੀਨੇ ਵਿੱਚ ਮਾਮਲਾ ਰਫਾ ਦਫਾ ਕਰਵਾ ਦੇਣ ਦੀ ਗੱਲ ਕਰਦਾ ਹੈਪੁਲੀਸ ਮੁਖੀ ਪੇਸ਼ ਹੋਣ ਦੀ ਛੋਟ ਦੇ ਸਕਣ ਤੋਂ ਅਸਮਰੱਥ ਹੈ ਕਿਉਂਕਿ ਕੇਸਾਂ ਵਿੱਚ ਕਤਲ ਦਾ ਸੰਗੀਨ ਕੇਸ ਵੀ ਸ਼ਾਮਿਲ ਹੈਸਰਦਾਰ ਅਜਮੇਰ ਸਿੰਘ ਪੇਸ਼ ਹੋਣ ਨੂੰ ਰਾਜ਼ੀ ਨਹੀਂ ਹੁੰਦੇ ਅਤੇ ਗੱਲ ਉੱਥੇ ਹੀ ਠੱਪ ਹੋ ਜਾਂਦੀ ਹੈਜਿਸ ਸਿਸਟਮ ਨੂੰ ਉਲਟਾਉਣ ਦਾ ਬੀੜਾ ਚੁੱਕਿਆ ਸੀ, ਉਸੇ ਦਾ ਪੁਲੀਸ ਮੁਖੀ ਕੇਸ ਰਫਾ ਦਫਾ ਕਰਨ ਲਈ ਕੋਈ ਰਾਹ ਕੱਢਣ ਦਾ ਯਤਨ ਕਰਨ ਵਾਸਤੇ ਰਾਜ਼ੀ ਹੋ ਜਾਵੇ, ਅਜਿਹੇ ਸਿਸਟਮ ਦੀ ਉਦਾਰਤਾ ਬਾਰੇ ਕੀ ਕਿਹਾ ਜਾਵੇ? ਪੁਲੀਸ ਮੁਖੀ ਤੋਂ ਬਾਅਦ ਅਜਮੇਰ ਸਿੰਘ ਹੁਰਾਂ ਦੀ ਰੂਪੋਸ਼ੀ ਖਤਮ ਕਰਵਾਉਣ ਲਈ ਪੰਜਾਬ ਸਰਕਾਰ ਦੇ ਮੰਤਰੀ ਤਤਪਰ ਹੋਏ ਪਰ ਆਖਰ ਵਿੱਚ ਹਿੰਦੂ ਕਾਨੂੰਨ ਮੰਤਰੀ ਨੇ ਪੇਸ਼ ਹੋਏ ਬਗੈਰ ਮਾਮਲਾ ਖਤਮ ਕਰਨ ਵਿੱਚ ਅੜਿੱਕਾ ਡਾਹ ਦਿੱਤਾਹੁਣ ਦੁਬਾਰਾ ਫਿਰ ਉਹੋ ਫਾਈਲ ਤਿਆਰ ਕੀਤੀ ਗਈ, ਅਕਾਲੀ ਮੰਤਰੀ ਵੱਲੋਂ ਸਖਤ ਪੈਰਵਾਈ ਕੀਤੀ ਗਈ, ਨਤੀਜੇ ਵਜੋਂ ਹਿੰਦੂ ਮੰਤਰੀ ਨੂੰ ਹਾਂ ਕਰਨੀ ਪਈ ਅਤੇ ਰੂਪੋਸ਼ੀ ਖਤਮ ਹੋ ਗਈਵਾਹ! ਚੰਗਾ ਹੋਇਆ ਕਿਤੇ ਸਿਸਟਮ ਉਲਟਾ ਹੀ ਨਹੀਂ ਸੀ ਬੈਠੇ, ਉਲਟੇ ਹੋਏ ਸਿਸਟਮ ਵਿੱਚ ਸਿਸਟਮ ਉਲਟਾਉਣ ਵਾਲਿਆਂ ਨਾਲ ਅਜਿਹੀ ਨਰਮੀ ਸ਼ਾਇਦ ਹੀ ਵਰਤੀ ਜਾਂਦੀ

ਜਿਸ ਸਿਸਟਮ ਨੂੰ ਉਲਟਾਉਣ ਲਈ ਕਿਸੇ ਸਮੇਂ ਤਤਪਰ ਹੋਏ, ਉਸੇ ਸਿਸਟਮ ਨੇ ਹੀ ਜਿਵੇਂ ਪਾਸਪੋਰਟ ਬਣਾ ਦਿੱਤਾ, ਉਹ ਵੀ ਘੱਟ ਰੌਚਿਕ ਨਹੀਂਪਾਸਪੋਰਟ ਅਜਮੇਰ ਸਿੰਘ ਦਾ ਬਣ ਰਿਹਾ ਹੈ, ਜਿਸਦਾ ਪਹਿਲਾ ਨਾਂ ਗੋਬਿੰਦਰ ਸਿੰਘ ਸੀ, ਗਵਾਹੀ ਦੇਣ ਵਾਲਾ ਸਰਪੰਚ ਤਸਦੀਕ ਰਣਜੀਤ ਸਿੰਘ ਦੀ ਕਰਦਾ ਹੈ, ਜਿਸ ਨੂੰ ਪਹਿਲੇ ਦੋ ਨਾਂਵਾਂ ਅਤੇ ਉਨ੍ਹਾਂ ਅੰਗ ਸੰਗ ਰਹੀਆਂ ਲਹਿਰਾਂ ਦਾ ਕੋਈ ਇਲਮ ਨਹੀਂ ਹੈਸਿਸਟਮ ਦਾ ਖੁਫੀਆ ਤੰਤਰ ਰਣਜੀਤ ਸਿੰਘ ਦੇ ਚੰਗੇ ਵਿਵਹਾਰ ਦੀ ਰਿਪੋਰਟ ਪ੍ਰਾਪਤ ਕਰਕੇ ਅਜਮੇਰ ਸਿੰਘ ਦਾ ਪਾਸਪੋਰਟ ਬਣਾ ਦਿੰਦਾ ਹੈਭਲਾ ਅਜਿਹੇ ਸਿਸਟਮ ਨੂੰ ਉਲਟਾਉਣ ਬਾਰੇ ਸੋਚਣ ਦੀ ਕੀ ਲੋੜ ਸੀ, ਜਿੱਥੇ ਜੁਗਤ ਨਾਲ ਸਾਰੇ ਕੰਮ ਹੋਈ ਜਾਂਦੇ ਹੋਣਵਾਰਿਸ ਸਾਹ ਨੇ 257 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ, “ਸੁਲ੍ਹਾ ਕੀਤਿਆਂ ਫਤਿਹ ਜੇ ਹੱਥ ਆਵੇ, ਕਮਰ ਜੰਗ ਤੇ ਮੂਲ ਨਾ ਕੱਸੀਏ ਜੀ।”

ਗੱਲ ਇੱਥੇ ਹੀ ਨਹੀਂ ਮੁੱਕੀ, ਅਜਮੇਰ ਸਿੰਘ ਜੀ ਨਵੇਂ ਪਾਸਪੋਰਟ ’ਤੇ ਵਿਦੇਸ਼ਾਂ ਦਾ ਚੱਕਰ ਲਾ ਕੇ ਵਾਪਸ ਭਾਰਤ ਮੁੜ ਗਏਮੁੜਨ ਤੋਂ ਕੁਝ ਸਮਾਂ ਬਾਅਦ ਚੰਡੀਗੜ੍ਹ ਪੁਲੀਸ ਨੇ ਕਿਸੇ ਦੀ ਚੁੱਕ ਵਿੱਚ ਆ ਕੇ ਆਪ ਨੂੰ ਪੁਰਾਣੇ ਕੇਸਾਂ ਵਿੱਚ ਗ੍ਰਿਫਤਾਰ ਕਰਕੇ ਫਟਾਫਟ ਕੇਸ ਦਰਜ਼ ਕਰ ਲਿਆਕਿਉਂਕਿ ਪੁਲੀਸ ਦੇ ਅਫਸਰ ਤੇ ਕਨੂੰਨਦਾਨ ਵੀ ਇਹੋ ਸਮਝਦੇ ਸਨ ਕਿ ਸਰਕਾਰ ਕਤਲ ਵਰਗੇ ਕੇਸ ਪੇਸ਼ੀ ਬਗੈਰ ਵਾਪਸ ਨਹੀਂ ਲੈ ਸਕਦੀ ਜਦੋਂ ਪੁਲੀਸ ਅਫਸਰਾਂ ਨੂੰ ਪਤਾ ਲੱਗਾ ਕਿ ਅਜਮੇਰ ਸਿੰਘ ਦੇ ਸਾਰੇ ਕੇਸ ਸਰਕਾਰ ਨੇ ਬਿਨਾਂ ਪੇਸ਼ੀ ਦੇ ਹੀ ਖਾਰਿਜ ਕਰ ਦਿੱਤੇ ਹਨ ਤਾਂ ਉਨ੍ਹਾਂ ਦੇ ਹੱਥਾਂ ਦੇ ਤੋਤੇ ਉਡ ਗਏ ਜਿੱਥੇ ਉਹ 36 ਸਾਲਾਂ ਦੇ ਭਗੌੜੇ ਨੂੰ ਫੜਨ ਦਾ ਸਿਹਰਾ ਲੈਣ ਦੀ ਸੋਚਦੇ ਸਨ, ਉੱਥੇ ਹੁਣ ਉਨ੍ਹਾਂ ਉੱਤੇ ਨਜਾਇਜ਼ ਗ੍ਰਿਫਤਾਰੀ ਦਾ ਉਲਟਾ ਕੇਸ ਬਣ ਜਾਣ ਦਾ ਖਤਰਾ ਖੜ੍ਹਾ ਹੋ ਗਿਆ ਸੀਹੁਣ ਜਿਸ ਸਿਸਟਮ ਨੂੰ ਅਜਮੇਰ ਸਿੰਘ ਨੇ ਕਦੇ ਉਲਟਾਉਣ ਦਾ ਧਾਰ ਲਿਆ ਸੀ, ਉਹੋ ਸਿਸਟਮ ਅਜਮੇਰ ਸਿੰਘ ਦੇ ਹੱਕ ਵਿੱਚ ਖੜੋਤਾ, ਸਿਸਟਮ ਦੀ ਪੁਲੀਸ ਨੂੰ ਨਿਯਮਾਂ ਵਿੱਚ ਕੁਤਾਹੀ ਦਾ ਦੋਸ਼ੀ ਬਣਾਈ ਬੈਠਾ ਸੀਇਸ ਘੜੀ ਉਨ੍ਹਾਂ ਪੁਲੀਸ ਵਾਲਿਆਂ ਲਈ ਤਾਂ ਸਿਸਟਮ ਸੱਚਮੁੱਚ ਹੀ ਉਲਟ ਗਿਆ ਸੀ, ਜਿਸ ਇਨਕਲਾਬ ਨੂੰ ਰੋਕਣ ਲਈ ਉਹ ਸਰਕਾਰ ਦੀ ਨੌਕਰੀ ਕਰ ਰਹੇ ਸਨ, ਉਨ੍ਹਾਂ ਦੇ ਭਾਅ ਦਾ ਉਹ ਇਨਕਲਾਬ ਵਾਪਰ ਹੀ ਗਿਆ ਸੀਹੇਠਲੀ ਉੱਤੇ ਆ ਗਈ ਸੀਕੇਸ ਬਣਨ ਤੋਂ ਡਰੇ ਪੁਲਸੀਏ ਤਾਂ ਸਿਸਟਮ ਬਾਰੇ ਇਹੋ ਕਹਿ ਰਹੇ ਹੋਣਗੇ, “ਅੰਧ ਰਾਜਾ ਬੇਦਾਦ ਨਗਰੀ, ਝੂਠਾ ਦੇ ਦਿਲਾਸੜਾ ਮਾਰਿਆ ਈ।”

ਸਮਾਂ ਲੰਘਦਾ ਗਿਆਹੁਣ ਕਿਸਾਨ ਮੋਰਚਾ ਲੱਗ ਗਿਆਦੀਪ ਸਿੱਧੂ ਆਪਣੇ ਫਿਲਮੀ ਪ੍ਰਭਾਵ ਆਸਰੇ ਮਸ਼ਹੂਰ ਹੋ ਗਿਆ ਸੀਉਹ ਇਸੇ ਮਸ਼ਹੂਰੀ ਅਤੇ ਮਕਬੂਲੀਅਤ ਦੇ ਜ਼ੋਰ ਆਪਣੇ ਆਪ ਨੂੰ ਕਿਸਾਨ ਸੰਘਰਸ਼ ਦੇ ਐਨ ਕੇਂਦਰ ਵਿੱਚ ਫਿੱਟ ਹੋਇਆ ਦੇਖਣ ਦਾ ਚਾਹਵਾਨ ਸੀਇਸਦੇ ਨਾਲ ਹੀ ਉਹ ਕਿਸਾਨ ਸੰਘਰਸ਼ ਦੇ ਏਜੰਡੇ ਵਿੱਚ ਆਪਣਾ “ਨਸਲਾਂ ਅਤੇ ਫਸਲਾਂ” ਬਚਾਉਣ ਵਾਲਾ ਖਿਆਲੀ ਏਜੰਡਾ ਜੋੜਨਾ ਚਾਹੁੰਦਾ ਸੀਕਿਸਾਨਾਂ ਦਾ ਸਪਸ਼ਟ ਏਜੰਡਾ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਸੀ ਅਤੇ ਉਨ੍ਹਾਂ ਨੇ ਘਚੋਲਾ ਵਧਣ ਦੇ ਡਰੋਂ ਇਸ ਵਿੱਚ ਕੋਈ ਹੋਰ ਏਜੰਡਾ ਜੋੜਨ ਤੋਂ ਇਨਕਾਰ ਕਰ ਦਿੱਤਾਦੀਪ ਸਿੱਧੂ ਹੁਰਾਂ ਕਿਸਾਨ ਲੀਡਰਸਿਪ ’ਤੇ ਚਾਂਦਮਾਰੀ ਕਰਨ ਦੀ ਲਹਿਰ ਛੇੜ ਲਈ ਅਤੇ ਅਜਮੇਰ ਸਿੰਘ ਹੁਰੀਂ ਦੀਪ ਸਿੱਧੂ ਦੇ ਅੰਗ ਸੰਗ ਹੋ ਤੁਰੇ “ਵਾਰਿਸ ਸ਼ਾਹ ਜਵਾਨੀ ਦੀ ਉਮਰ ਗੁਜ਼ਰੀ, ਤਬ੍ਹਾ ਅਜੇ ਨਾ ਹਿਰਸ ਥੀਂ ਬਾਜ਼ ਆਈ।” ਕਿਸਾਨ ਜਥੇਬੰਦੀਆਂ ਵਿੱਚ ਕਈ ਕਮਿਊਨਿਸਟ ਪਿਛੋਕੜ ਦੇ ਆਗੂ ਵੀ ਸਨਅਜਮੇਰ ਸਿੰਘ ਨੇ ਉਨ੍ਹਾਂ ਦੇ ਕਮਿਊਨਿਸਟ ਪਿਛੋਕੜ ਨੂੰ ਨਿਸ਼ਾਨਾ ਬਣਾਕੇ ਕਿਸਾਨ ਮੋਰਚੇ ’ਤੇ ਚੰਗੀ ਗੋਲਾਬਾਰੀ ਕੀਤੀਦੀਪ ਸਿੱਧੂ ਹੁਰਾਂ ਵੱਲੋਂ ਮੋਰਚੇ ਤੋੜਕੇ ਦਿੱਲੀ ਜਾਣ ਦੀ ਮਾਅਰਕੇਬਾਜ਼ੀ ਦੇ ਆਧਾਰ ’ਤੇ ਮੋਰਚੇ ਵਿੱਚ ਕੇਂਦਰੀ ਰੋਲ ਹਾਸਿਲ ਕਰਨ ਅਤੇ ਕਿਸਾਨ ਮੋਰਚੇ ਦੇ ਬਿਰਤਾਂਤ ਨੂੰ ਬਦਲਣ ਦੇ ਦਾਅਵੇ ਪੇਸ਼ ਕੀਤੇ ਗਏਕਿਸਾਨ ਆਗੂਆਂ ਨੂੰ ਸੁਣਾਉਣੀ ਕੀਤੀ ਗਈ ਕਿ ਹੁਣ ਤਾਂ ਜੋ ਸੰਗਤ ਚਾਹੂ ਉਹ ਹੀ ਹੋਊ ਅਤੇ ਸੰਗਤ ਕੀ ਚਾਹੁੰਦੀ ਹੈ, ਜੋ “ਅਸੀਂ” ਚਾਹੁੰਦੇ ਹਾਂਅਜਮੇਰ ਸਿੰਘ ਹੁਰੀਂ “ਅਸੀਂ” ਵਾਲੇ ਜਥੇ ਦੇ ਅੰਗ ਸੰਗ ਸਨ ਆਪਣੇ ਲੰਮੇ ਤਜਰਬੇ ਦੇ ਆਧਾਰ ’ਤੇ ਅਜਮੇਰ ਸਿੰਘ ਜੀ ਤੋਂ ਆਸ ਸੀ ਕਿ ਉਹ ਦੀਪ ਸਿੱਧੂ ਵਰਗੇ ਨੌਜੁਆਨਾਂ ਨੂੰ ਮੋਰਚੇ ਵਿੱਚ ਖਲਲ ਪਾਉਣ ਵਾਲੀ ਮਾਅਰਕੇਬਾਜ਼ੀ ਤੋਂ ਵਰਜਦੇ ਅਤੇ ਕਿਸਾਨ ਜਥੇਬੰਦੀਆਂ ਦੇ ਵਾਹੇ ਦਾਇਰੇ ਅੰਦਰ ਰਹਿਣ ਦਾ ਸੁਝਾ ਦਿੰਦੇਪਰ ਉਹ ਖਲਲ ਅਤੇ ਖੌਰੂ ਪਾਉਣ ਵਾਲੇ ਜਥੇ ਦੇ ਉੰਨਾ ਚਿਰ ਅੰਗ ਸੰਗ ਰਹੇ, ਜਿੰਨਾ ਚਿਰ ਇਸ ਜਥੇ ਨੂੰ ਕਿਸਾਨ ਮੋਰਚੇ ਵਿੱਚੋਂ ਨਿਖੇੜ ਕੇ ਪਾਸੇ ਨਾ ਕਰ ਦਿੱਤਾ ਗਿਆਸਿਸਟਮ ਉਲਟਾਉਣ ਲਈ ਤੁਰੇ ਅਜਮੇਰ ਸਿੰਘ ਕਿਸਾਨ ਮੋਰਚਾ ਉਲਟਾਉਣ ਵਾਲਿਆਂ ਨੂੰ ਫੂਕ ਦੇਣ ਵਾਲੇ ਸਾਬਤ ਹੋਏ “ਆਈ ’ਤੇ ਆਵੇ ਤਾਂ ਸਫਾਂ ਗਾਲੇ, ਚੁੱਪ ਰਹੇ ਤਾਂ ਜਾਪੇ ਔਲੀਆ ਜੀ।” ਅਜਮੇਰ ਸਿੰਘ ਹੁਰਾਂ ਜ਼ੋਰ ਤਾਂ ਬਹੁਤ ਲਾਇਆ ਪਰ ਕਿਸਾਨ ਮੋਰਚੇ ਦੀਆਂ ਸਫਾਂ ਨੂੰ ਕੋਈ ਫਰਕ ਨਾ ਪਿਆ

ਜਿਸ ਸਿਸਟਮ ਨੂੰ ਨੇਸਤੋ ਨਾਬੂਦ ਕਰਨ ਲਈ ਅਜਮੇਰ ਸਿੰਘ ਹੁਰੀਂ ਤੁਰੇ ਸਨ, ਉਸਦੇ ਨੁਕਸਾਂ ਅਤੇ ਖੂਬੀਆਂ ਬਾਰੇ ਬੜਾ ਕੁਝ ਕਿਹਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈਉਸੇ ਸਿਸਟਮ ਵਿੱਚ ਭਾਈ ਸਰਬਜੀਤ ਸਿੰਘ ਦਾ ਮੈਂਬਰ ਪਾਰਲੀਮੈਂਟ ਬਣ ਜਾਣ ਦਾ ਵਰਤਾਰਾ ਵੀ ਕਿਸੇ ਵਿਆਖਿਆ ਦੀ ਮੰਗ ਕਰਦਾ ਹੈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਸਦੇ ਪਰਿਵਾਰ ਵਿੱਚੋਂ ਤਿੰਨ ਮੈਂਬਰ ਐੱਮ ਪੀ ਬਣਕੇ ਸੰਸਦ ਵਿੱਚ ਗਏ ਅਤੇ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਵਾਲੇ ਸਰਦਾਰ ਬਿਅੰਤ ਸਿੰਘ ਦੇ ਪਰਿਵਾਰ ਵਿੱਚੋਂ ਵੀ ਤਿੰਨ ਮੈਂਬਰ ਉਸੇ ਪਾਰਲੀਮੈਂਟ ਵਿੱਚ ਐੱਮ ਪੀ ਬਣ ਕੇ ਪਹੁੰਚੇਕੀ ਇਸ ਸਿਸਟਮ ਨੂੰ ਉਲਟਾਕੇ ਸਿਰਜੇ ਨਵੇਂ ਸਿਸਟਮ ਵਿੱਚ ਅਜਿਹਾ ਹੋ ਸਕਦਾ ਸੀ?

ਲਹਿਰਾਂ ਤੋਂ ਬਾਅਦ ਉੱਠਣ ਵਾਲੇ ਕਈ ਵਰੋਲਿਆਂ ਦੇ ਅੰਗ ਸੰਗ ਰਹਿਣ ਮਗਰੋਂ ਅਜਮੇਰ ਸਿੰਘ ਹੁਰੀਂ ਹੁਣ ਪੰਜਾਬ ਅਤੇ ਪੰਥ ਵਿੱਚ ਪਰਗਟ ਰੂਪ ਵਿੱਚ ਕਿਸੇ ਲਹਿਰ ਦੇ ਅੰਗ ਸੰਗ ਨਹੀਂ ਜਾਪਦੇਸਭ ਲਹਿਰਾਂ ਦੇ ਅੰਗ ਸੰਗ ਰਹਿਣ ਤੋਂ ਬਾਅਦ ਹੁਣ ਉਹ ਦੇਸ਼ ਵਿਦੇਸ਼ ਵਿੱਚ ਪ੍ਰਵਚਨ ਕਰ ਰਹੇ ਹਨ ਕਿ ਕੌਮ ਨੂੰ ਰੂਹਾਨੀ ਤੌਰ ’ਤੇ ਮਜ਼ਬੂਤ ਕੀਤੇ ਜਾਣ ਦੀ ਲੋੜ ਹੈਜਿੰਨਾ ਚਿਰ ਅਸੀਂ ਰੂਹਾਨੀ ਤੌਰ ’ਤੇ ਮਜ਼ਬੂਤ ਨਹੀਂ ਹੁੰਦੇ, ਅਸੀਂ ਠੋਸ ਪ੍ਰਾਪਤੀ ਨਹੀਂ ਕਰ ਸਕਾਂਗੇਰੂਹਾਨੀ ਮਜ਼ਬੂਤੀ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਪਏਗਾਬ੍ਰਹਮ ਅਸਤਰ ਵਰਗੇ ‘ਮਹਾਂਪੁਰਸ਼’ ਦੇ ਇਸ ਪ੍ਰਵਚਨ ਤੋਂ ਬਾਅਦ ਨਾ ਤਾਂ ਕੋਈ ਖਾਲਿਸਤਾਨ ਬਾਰੇ ਕੁਝ ਪੁੱਛਦਾ ਹੈ ਅਤੇ ਨਾ ਹੀ ਰੈਫਰੈਂਡਮ ਦੇ ਰੌਲੇ ਬਾਰੇਵੈਸੇ, ਅਜਮੇਰ ਸਿੰਘ ਜੀ ਵਾਲਾ ਇਹ ਪ੍ਰਵਚਨ ਕਥਾਕਾਰਾਂ ਵੱਲੋਂ ਵੀ ਹਰ ਰੋਜ਼ ਸੁਣਾਇਆ ਜਾਂਦਾ ਹੈ

ਅਜਿਹੇ ਪ੍ਰਵਚਨ ਕਰਨ ਵਾਲੇ ਗ੍ਰੰਥੀ ਉਸ ਸਮੇਂ ਵੀ ਮੌਜੂਦ ਸਨ ਜਦੋਂ ਅਜਮੇਰ ਸਿੰਘ ਜੀ ਇਨਕਲਾਬ ਕਰਨ ਵਾਲਿਆਂ ਅੰਗ ਸੰਗ ਹੋ ਤੁਰੇ ਸਨਪਰ ਅੱਲ੍ਹੜ ਮਨਾਂ ਦੇ ਅੱਥਰੇ ਘੋੜੇ ਅਜਿਹੀਆਂ “ਘਿਸੀਆਂ ਪਿੱਟੀਆਂ” ਗੱਲਾਂ ਕਦੋਂ ਸੁਣਦੇ ਹਨਉਨ੍ਹਾਂ ਦੇ ਮਨ ਇੱਕੋ ਕਲਾਵੇ ਧਰਤੀ ਅਸਮਾਨ ਮੇਲਣ ਵਾਲਿਆਂ ਦੀਆਂ ਵੱਡੀਆਂ ਗੱਲਾਂ ਸੁਣ ਕੇ ਮਚਲਦੇ ਹਨਬਹੁਤੀ ਸੋਚ ਵਿਚਾਰ ਕਰਨ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀਪਤਾ ਹੀ ਨਹੀਂ ਲਗਦਾ, ‘ਜਿਸ ਨੇ ਲਾਈ ਗੱਲੀਂ, ਉਸੇ ਨਾਲ ਉੱਠ ਚੱਲੀ’, ਵਾਲੀ ਕਲਾ ਕਦੋਂ ਵਾਪਰ ਜਾਵੇ ਅਜਿਹਾ ਬਹੁਤ ‘ਮਹਾਂਪੁਰਸ਼ਾਂ’ ਨਾਲ ਵਾਪਰਦਾ ਹੈ ਅਜਿਹੇ ਅਨੇਕਾਂ ‘ਮਹਾਂਪੁਰਸ਼ਾਂ’ ਵਿੱਚੋਂ ਹੀ ਇੱਕ ਹੈ ਸਰਦਾਰ ਅਜਮੇਰ ਸਿੰਘ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5145)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਹਜ਼ਾਰਾ ਸਿੰਘ ਮਿਸੀਸਾਗਾ

ਹਜ਼ਾਰਾ ਸਿੰਘ ਮਿਸੀਸਾਗਾ

Mississauga, Ontario, Canada
Phone: (647 - 685 - 5997)

Email: (hazara.hsindhar@gmail.com)