NiranjanBoha7ਪੁਸਤਕ ਵਿਚਲੀਆਂ ਕਵਿਤਾਵਾਂ ’ਤੇ ਦੁਬਾਰਾ ਪੰਛੀ ਝਾਤ ਮਾਰੀ ਤਾਂ ਲੱਗਿਆ ਕਿ ਕਵੀ ਨੇ ਮਨੁੱਖ, ਸਮਾਜ, ਦੇਸ਼ ਤੇ ਦੁਨੀਆ ...
(11 ਮਈ 2024)
ਇਸ ਸਮੇਂ ਪਾਠਕ: 180.

 

ਗੋਸ਼ਟੀਆਂ ਵਿੱਚ ਕਿਸੇ ਵੀ ਵਿਸ਼ੇ ’ਤੇ ਬੋਲਣਾ ਜਾਂ ਸੁਣਨਾ ਮੇਰੇ ਲਈ ਆਮ ਕੰਮ ਹੈ ਪਰ ਇਸ ਗੋਸ਼ਟੀ ਵਿੱਚ ਦੋ-ਤਿੰਨ ਮਿੰਟ ਦੇ ਸੰਵਾਦ ਨੇ ਰੂਹ ਨੂੰ ਰੱਜਵੀਂ ਖੁਰਾਕ ਦਿੱਤੀਸੰਵਾਦ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਹਰਿਆਣਾ ਦੇ ਪੰਜਾਬੀ ਕਵੀ ਬਲਵੰਤ ਸਿੰਘ ਮਾਨ ਦੀ ਕਾਵਿ ਪੁਸਤਕ ‘ਚਿੱਟਾ ਲਹੂ’ ਬਾਰੇ ਟੋਹਾਣਾ (ਫਤਿਆਬਾਦ) ਵਿਖੇ ਹੋਣ ਵਾਲੇ ਸਮਾਗਮ ਵਿੱਚ ਬੋਲਣ ਦੀ ਤਿਆਰੀ ਵਜੋਂ ਇਹ ਪੁਸਤਕ ਪੜ੍ਹ ਰਿਹਾ ਸਾਂ ਪੜ੍ਹਨ ਤੋਂ ਬਾਅਦ ਪੁਸਤਕ ਮੈਂ ਨੇੜਲੇ ਮੇਜ਼ ’ਤੇ ਰੱਖ ਦਿੱਤੀ ਤੇ ਕੋਲ ਹੀ ਸਕੂਲ ਦਾ ਕੰਮ ਕਰ ਰਹੀ ਛੋਟੀ ਪੋਤੀ ਰਾਵੀ ਨੇ ਇਹ ਚੁੱਕ ਲਈਪੁਸਤਕ ਦੇ ਟਾਈਟਲ ਦੇ ਦੋਵੇਂ ਪਾਸੀਂ ਨਜ਼ਰ ਮਾਰ ਕੇ ਉਹਨੇ ਮੈਥੋਂ ਪੁੱਛਿਆ, “ਦਾਦੂ, ਖੂਨ ਦਾ ਰੰਗ ਤਾਂ ਲਾਲ ਹੁੰਦਾ ਹੈ, ਇਸ ਅੰਕਲ ਨੇ ਚਿੱਟਾ ਕਿਉਂ ਲਿਖਿਆ?”

ਸਵਾਲ ਛੋਟੀ ਬੱਚੀ ਨੇ ਪੁੱਛਿਆ ਸੀ, ਇਸ ਲਈ ਜ਼ਰੂਰੀ ਸੀ, ਜਵਾਬ ਸਰਲ ਤੋਂ ਸਰਲ ਭਾਸ਼ਾ ਵਿੱਚ ਦੇਵਾਂਮੈਂ ਉਸ ਨੂੰ ਸਮਝਾਇਆ, “ਪੁੱਤ ਖੂਨ ਚਿੱਟਾ ਹੋਣਾ ਮੁਹਾਵਰਾ ਹੈ ਜੋ ਉਨ੍ਹਾਂ ਖੁਦਗਰਜ਼ ਬੰਦਿਆਂ ਲਈ ਵਰਤਿਆ ਜਾਂਦਾ ਹੈ ਜੋ ਦੂਜਿਆਂ ਦਾ ਹੱਕ ਮਾਰਦੇ ਹਨ ਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ।”

ਮੇਰੀ ਇਹ ਗੱਲ ਪੋਤੀ ਦੇ ਮਨ ਦੀ ਸਾਫ ਸਲੇਟ ’ਤੇ ਲਿਖੀ ਗਈ, ਇਸਦਾ ਪਤਾ ਮੈਨੂੰ ਅਗਲੇ ਦਿਨ ਲੱਗਿਆਅਗਲੀ ਸਵੇਰ ਉਸ ਦਾ ਦੋ ਸਾਲ ਵੱਡੀ ਭੈਣ ਗੁੱਡੂ ਨਾਲ ਖਿਡਾਉਣੇ ਪਿੱਛੇ ਝਗੜਾ ਹੋ ਗਿਆਵੱਡੀ ਦਾ ਤਰਕ ਸੀ ਕਿ ਇਹ ਖਿਡੌਣਾ ਉਹਨੇ ਆਪਣੇ ਪੈਸਿਆਂ ਨਾਲ ਖਰੀਦਿਆ, ਇਸ ਲਈ ਉਹੀ ਇਸ ਨਾਲ ਖੇਡੇਗੀਛੋਟੀ ਖਿਡਾਉਣਾ ਲੈਣ ਦੀ ਜ਼ਿੱਦ ਕਰ ਰਹੀ ਸੀਜਦੋਂ ਉਹਨੂੰ ਖਿਡਾਉਣਾ ਨਾ ਮਿਲਿਆ ਤਾਂ ਉਸ ਰੋਂਦਿਆਂ ਮੇਰੇ ਕੋਲ ਸ਼ਿਕਾਇਤ ਲਾ ਦਿੱਤੀ, “ਦਾਦੂ, ਦੀਦੀ ਦਾ ਖੂਨ ਚਿੱਟਾ ਹੋ ਗਿਆ ਹੈ।”

ਇਹ ਸੁਣ ਕੇ ਮੈਂ ਅਵਾਕ ਰਹਿ ਗਿਆਹੁਣ ਮੇਰੇ ਲਈ ਜ਼ਰੂਰੀ ਹੋ ਗਿਆ ਕਿ ਮੈਂ ਉਹਦੇ ਮਨ ਦੀ ਸਲੇਟ ’ਤੇ ਲਿਖੀ ਗੱਲ ਨੂੰ ਨਵੀਂ ਦਿਸ਼ਾ ਦੇ ਕੇ ਦੋਵਾਂ ਭੈਣਾਂ ਵਿਚਕਾਰ ਪੈਦਾ ਹੋਈ ਦੂਰੀ ਦੂਰ ਕਰਾਂਸੋਚ ਦੀ ਚਕਰੀ ਘੁੰਮੀ ਕਿ ਖਿਡਾਉਣੇ ਉੱਤੇ ਨਿੱਜੀ ਮਾਲਕੀ ਦਾ ਅਹਿਸਾਸ ਹੀ ਦੋਵਾਂ ਦੀ ਲੜਾਈ ਦਾ ਕਾਰਨ ਬਣਿਆ ਹੈਸਾਡੇ ਪਰਿਵਾਰ, ਸਮਾਜ, ਦੇਸ਼ ਵਿੱਚ ਹੋਣ ਵਾਲੇ ਸਾਰੇ ਝਗੜੇ ਇਸੇ ਅਹਿਸਾਸ ਵਿੱਚੋਂ ਹੀ ਜਨਮ ਲੈਂਦੇ ਹਨ ਅਤੇ ਬਲਵੰਤ ਮਾਨ ਵੀ ਮਨੁੱਖੀ ਸਮਾਜ ਦੀ ਬਹੁ ਗਿਣਤੀ ਦਾ ਖੂਨ ਚਿੱਟਾ ਹੋਣ ਕਾਰਨ ਹੀ ਚਿੰਤਤ ਹੈਮੈਂ ਦੋਵਾਂ ਭੈਣਾ ਦੀ ਲੜਾਈ ਵਿੱਚ ਦਖ਼ਲ ਦਿੰਦਿਆਂ ਵੱਡੀ ਨੂੰ ਪੁੱਛਿਆ, “ਪੁੱਤ ਤੈਨੂੰ ਖਿਡਾਉਣਾ ਲੈਣ ਲਈ ਪੈਸੇ ਕਿਸ ਨੇ ਦਿੱਤੇ?”

“ਦਾਦੂ, ਪੈਸੇ ਤਾਂ ਪਾਪਾ ਨੇ ਦਿੱਤੇ।” ਉਸ ਦਾ ਜਵਾਬ ਸੀ

“ਫਿਰ ਪੁੱਤ ਪਾਪਾ ਤਾਂ ਤੁਹਾਡੇ ਦੋਵਾਂ ਦੇ ਨੇ ਤੇ ਉਹ ਤੁਹਾਨੂੰ ਇੱਕੋ ਜਿਹਾ ਪਿਆਰ ਕਰਦੇ ਨੇ … … ਇਸ ਲਈ ਪਾਪਾ ਦੇ ਪੈਸਿਆਂ ਨਾਲ ਖਰੀਦਿਆ ਖਿਡਾਉਣਾ ਵੀ ਤੁਹਾਡਾ ਦੋਵਾਂ ਦਾ ਹੋ ਗਿਆ ਨਾ ਰਲਮਿਲ ਕੇ ਖੇਡੋ ਪੁੱਤ।” ਮੈਂ ਦਾਦੇ ਪੋਤੀਆਂ ਵਿੱਚ ਹੋਣ ਵਾਲੇ ਸੰਵਾਦ ਨੂੰ ਆਪਣੇ ਵੱਲੋਂ ਨਵੀਂ ਦਿਸ਼ਾ ਦੇ ਦਿੱਤੀ

ਪੋਤੀਆਂ ਨੂੰ ਗੱਲ ਝੱਟ ਸਮਝ ਆ ਗਈ ਤੇ ਉਹ ਮਿਲ ਕੇ ਖੇਡਣ ਲੱਗ ਪਈਆਂ

ਪੁਸਤਕ ਵਾਲੇ ਸਮਾਗਮ ਸਮੇਂ ਮੁੱਖ ਬੁਲਾਰੇ ਵਜੋਂ ਬੋਲਣ ਲਈ ਨੋਟਿੰਗ ਲੈਣ ਲੱਗਿਆ ਤਾਂ ਇਹ ਸੰਵਾਦ ਮੇਰੇ ਦਿਲ ਦਿਮਾਗ ’ਤੇ ਛਾਇਆ ਹੋਇਆ ਸੀਪੁਸਤਕ ਵਿਚਲੀਆਂ ਕਵਿਤਾਵਾਂ ’ਤੇ ਦੁਬਾਰਾ ਪੰਛੀ ਝਾਤ ਮਾਰੀ ਤਾਂ ਲੱਗਿਆ ਕਿ ਕਵੀ ਨੇ ਮਨੁੱਖ, ਸਮਾਜ, ਦੇਸ਼ ਤੇ ਦੁਨੀਆ ਨੂੰ ਦਰਪੇਸ਼ ਜਿਹੜੀਆਂ ਵੀ ਸਮੱਸਿਆਵਾਂ ਜਾਂ ਚੁਣੌਤੀਆਂ ਦਾ ਜ਼ਿਕਰ ਕੀਤਾ ਹੈ, ਉਸ ਦਾ ਕਾਰਨ ਉਹੀ ਹੈ ਜੋ ਪੋਤੀਆਂ ਨੂੰ ਸਮਝਾਇਆ ਸੀਕੌਮੀ ਤੇ ਕੌਮਾਂਤਰੀ ਪੱਧਰ ’ਤੇ ਹੋਣ ਵਾਲੇ ਸਾਰੇ ਝਗੜਿਆਂ ਦਾ ਕਾਰਨ ਵੀ ਮਨੁੱਖ ਦਾ ਲਾਲ ਤੋਂ ਚਿੱਟਾ ਹੋਇਆ ਖੂਨ ਹੀ ਹੈਫੈਸਲਾ ਕੀਤਾ ਕਿ ਸਮਾਗਮ ’ਤੇ ਬੋਲਣ ਵੇਲੇ ਲੇਖਕਾਂ ਪਾਠਕਾਂ ਨਾਲ ਦੋ ਮਿੰਟ ਦੇ ਇਸ ਸੰਵਾਦ ਦਾ ਜ਼ਿਕਰ ਜ਼ਰੂਰ ਕਰਾਂਗਾ ਤੇ ਅਜਿਹਾ ਕੀਤਾ ਵੀਮੈਂ ਪੁਸਤਕ ਵਿਚਲੀਆਂ ਕਵਿਤਾਵਾਂ ਦਾ ਵਿਸ਼ਲੇਸ਼ਣ ਵੀ ਇਸੇ ਸੰਵਾਦ ਦੇ ਹਵਾਲੇ ਨਾਲ ਹੀ ਕੀਤਾ ਤੇ ਇਹ ਗੱਲਾਂ ਸਾਂਝੀਆਂ ਕੀਤੀਆਂ ਕਿ ਖੂਨ ਲਾਲ ਤੋਂ ਚਿੱਟਾ ਕਿਵੇਂ ਹੁੰਦਾ ਅਤੇ ਸਮਾਜ ਵਿੱਚ ਲਾਲ ਅਤੇ ਚਿੱਟੇ ਖੂਨ ਵਾਲੀਆਂ ਧਿਰਾਂ ਕਿਹੜੀਆਂ ਹਨ? ਇਹ ਵੀ ਕਿਹਾ ਕਿ ਬਾਬੇ ਨਾਨਕ ਦੇ ਕਿਰਤ ਕਰਨ ਅਤੇ ਵੰਡ ਛਕਣ ਦਾ ਸੁਨੇਹਾ ਅੱਗੇ ਤੋਰ ਕੇ ਚਿੱਟੇ ਖੂਨ ਦੀ ਰੰਗਤ ਵਿੱਚ ਫਿਰ ਤੋਂ ਲਾਲੀ ਲਿਆਂਦੀ ਜਾ ਸਕਦੀ ਹੈ

ਹਿੰਦੀ ਭਾਸ਼ੀ ਖੇਤਰ ਵਿੱਚ ਸਮਾਗਮ ਹੋਣ ਕਾਰਨ ਉੱਥੇ ਸੁਭਾਵਿਕ ਹੀ ਪੰਜਾਬੀ ਨਾਲੋਂ ਹਿੰਦੀ ਲੇਖਕ ਵੱਧ ਸਨ ਪਰ ਉਨ੍ਹਾਂ ਵੀ ਮੇਰੇ ਅੱਧੇ ਪੌਣੇ ਘੰਟੇ ਦੇ ਭਾਸ਼ਣ ਨੂੰ ਧਿਆਨ ਨਾਲ ਸੁਣਿਆਵਾਪਸੀ ਵੇਲੇ ਇੱਕ ਨੌਜਵਾਨ ਹਿੰਦੀ ਕਵੀ ਨੇ ਮੇਰੇ ਨਾਲ ਫੋਟੋ ਖਿਚਵਾਉਂਦਿਆਂ ਕਿਹਾ, “ਆਪਕੇ ਬੋਲਣੇ ਸੇ ਪਹਿਲੇ ਹਮਾਰੇ ਮਨ ਮੇਂ ਡਰ ਥਾ ਕਿ ਪਤਾ ਨਹੀਂ ਪੰਜਾਬ ਸੇ ਆਏ ਆਲੋਚਕ ਕੈਸੀ ਕਠਿਨ ਭਾਸ਼ਾ ਮੇਂ ਬਾਤ ਕਰੇਂਗੇ ਔਰ ਉਨ ਕੀ ਬਾਤੇਂ ਹਮਾਰੀ ਸਮਝ ਮੇਂ ਆਏਂਗੀ ਵੀ ਜਾਂ ਨਹੀਂ … … ਮੈਨੇ ਪਹਿਲੀ ਬਾਰ ਜਾਣਾ ਕਿ ਸਾਹਿਤਯ ਕੀ ਸਮੀਕਸ਼ਾ ਕਹਾਣੀਓਂ ਕੀ ਭਾਸ਼ਾ ਮੇਂ ਵੀ ਹੋ ਸ਼ਕਤੀ ਹੈ।”

ਇਸ ਕਵੀ ਨੇ ਗੋਸ਼ਟੀਆਂ ਵਿੱਚ ਘਟ ਰਹੀ ਹਾਜ਼ਰੀ ਦਾ ਭੇਤ ਵੀ ਖੋਲ੍ਹ ਦਿੱਤਾ ਸੀ ਤੇ ਮੇਰੇ ਲਈ ਜ਼ਰੂਰੀ ਬਣਾ ਦਿੱਤਾ ਕਿ ਮੈਂ ਲਗਦੀ ਵਾਹ ਗੋਸ਼ਟੀ ਵਿੱਚ ਬੋਲਣ ਵੇਲੇ ਉਹੋ ਜਿਹੀ ਭਾਸ਼ਾ ਵਰਤਾਂ ਜਿਹੋ ਜਿਹੀ ਭਾਸ਼ਾ ਨਾਲ ਪੋਤੀਆਂ ਨੂੰ ਆਪਣੇ ਨਾਲ ਸਹਿਮਤ ਕੀਤਾ ਸੀਹੁਣ ਇਹ ਸਵਾਲ ਤੁਹਾਡੇ ਲਈ ਹੈ: ਕੀ ਗੋਸ਼ਟੀਆਂ ਦੀ ਭਾਸ਼ਾ ਸਰਲ ਬਣਾ ਕੇ ਇਨ੍ਹਾਂ ਦਾ ਪੁਰਾਣਾ ਜਲੌਅ ਵਾਪਸ ਲਿਆਂਦਾ ਜਾ ਸਕਦਾ ਹੈ?

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4956)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਨਿਰੰਜਨ ਬੋਹਾ

ਨਿਰੰਜਨ ਬੋਹਾ

Phone: (91 - 89682 - 82700)
Email: (niranjanboha@yahoo.com)

More articles from this author