JagrupSSekhonDr7ਪਾਕਿਸਤਾਨ ਤੋਂ ਬਾਹਰ ਜਾਣ ਲਈ ਜ਼ਰੂਰੀ ਕਾਗ਼ਜ਼ਾਤ ਪਾਕਿਸਤਾਨ ਦੀ ਖੁਫੀਆ ਏਜੰਸੀ ਨੇ ਤਿਆਰ ਕੀਤੇ ਸਨ। ਇਨ੍ਹਾਂ ਵਿੱਚ ...
(20 ਅਪਰੈਲ 2024)
ਇਸ ਸਮੇਂ ਪਾਠਕ: 450.


            ZaffarwalArrested1    VassanSZafarwal1


ਪਿਛਲੇ ਸਮੇਂ ਵਿੱਚ ਹੋਈਆਂ ਕੁਝ ਅਣਸੁਖਾਵੀਆਂ ਘਟਨਾਵਾਂ ਤੇ ਖ਼ਾਸ ਕਰਕੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਖਾਲਿਸਤਾਨ ਦੇ ਮੁੱਦੇ ’ਤੇ ਦੇਸ
-ਦੁਨੀਆ ਵਿੱਚ ਇੱਕ ਨਵੀਂ ਬਹਿਸ ਸ਼ੁਰੂ ਹੋ ਗਈਇਸ ਘਟਨਾ ਤੋਂ ਬਾਅਦ ਕੈਨੇਡਾ ਦੀ ਪਾਰਲੀਮੈਂਟ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਦੇ ਇਸ ਕਤਲ ਬਾਰੇ ਦਿੱਤੇ ਬਿਆਨ ਨੇ ਇਸ ਮਸਲੇ ਦੀ ਉਲਝਣ ਨੂੰ ਕਾਫੀ ਪੇਚੀਦਾ ਕਰ ਦਿੱਤਾ ਹੈ ਇੱਥੇ ਇਹ ਦੱਸਣਾ ਬਣਦਾ ਹੈ ਕਿ ਪੰਜਾਬ ਵਿੱਚ 1978 ਵਿੱਚ ਹੀ ਨਿਰੰਕਾਰੀ ਅਤੇ ਅਖੰਡ ਕੀਰਤਨੀ ਜਥੇ ਦੀ ਲੜਾਈ ਵਿੱਚੋਂ ਸ਼ੁਰੂ ਹੋਈ ਦਾਸਤਾਨ ਅੰਤ ਵਿੱਚ ਕਈ ਪੜਾਅ ਪਾਰ ਕਰਦੀ ਹੋਈ ਪੰਜਾਬ, ਪੰਜਾਬ ਦੇ ਲੋਕਾਂ ਅਤੇ ਦੇਸ ਲਈ ਵੱਡੀ ਤਬਾਹੀ ਦਾ ਕਾਰਨ ਬਣੀਇਸ ਤ੍ਰਾਸਦੀ ਵਿੱਚੋਂ ਪੰਜਾਬ ਵਿੱਚ 30,000 ਤੋਂ ਵੱਧ ਲੋਕਾਂ ਨੂੰ ਸਰਕਾਰੀ ਤੇ ਗ਼ੈਰ-ਸਰਕਾਰੀ ਅੱਤਵਾਦ ਹੱਥੋਂ ਜਾਨ ਗਵਾਉਣੀ ਪਈਬਹੁਤ ਵੱਡੀ ਗਿਣਤੀ ਵਿੱਚ ਪਿੰਡਾਂ ਵਿੱਚੋਂ ਹਿਜਰਤ ਹੋਈ ਜਿਸ ਨੇ ਪੇਂਡੂ ਖੇਤਰ ਦੇ ਸਮਾਜਕ, ਰਾਜਨੀਤਕ, ਆਰਥਿਕ ਤੇ ਸੱਭਿਆਚਾਰਕ ਤਾਣੇ-ਬਾਣੇ ਨੂੰ ਤਹਿਸ-ਨਹਿਸ ਕਰ ਦਿੱਤਾਸਭ ਤੋਂ ਵੱਧ ਪ੍ਰਭਾਵਿਤ ਵਿੱਦਿਆ, ਸਿਹਤ ਸਹੂਲਤਾਂ, ਪੰਚਾਇਤੀ ਰਾਜ ਤੇ ਹੋਰ ਉਹ ਸੰਸਥਾਵਾਂ ਹੋਈਆਂ ਜਿਹੜੀਆਂ ਹੱਸਦੇ-ਵਸਦੇ ਪੰਜਾਬ ਦੀਆਂ ਜੜ੍ਹਾਂ ਸਨਪੰਦਰਾਂ ਸਾਲਾਂ ਦੀ ਤਬਾਹੀ ਤੋਂ ਬਾਅਦ ਪੰਜਾਬ ਵਿੱਚ ਆਮ ਹਾਲਾਤ ਪੈਦਾ ਹੋਏਪਰ ਪਿਛਲੇ 30 ਸਾਲ ਤਕ ਰਾਜ ਕਰਨ ਵਾਲੀਆਂ ਦੋ ਧਿਰਾਂ ਅਕਾਲੀ-ਬੀਜੇਪੀ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਦੀ ਤ੍ਰਾਸਦੀ ਨੂੰ ਖ਼ਤਮ ਕਰਨ, ਅੱਤਵਾਦ ਅਤੇ ਉਸਦੇ ਬਾਅਦ ਪੈਦਾ ਹੋਈ ਢਾਂਚਾਗਤ ਸਮੱਸਿਆ ਵੱਲੋਂ ਨਾ ਕੇਵਲ ਮੂੰਹ ਮੋੜੀ ਰੱਖਿਆ, ਪ੍ਰੰਤੂ ਇਸਦੀਆਂ ਸਮੱਸਿਆਵਾਂ ਵਿੱਚ ਅਥਾਹ ਵਾਧਾ ਕੀਤਾ ਇਸਦੇ ਨਤੀਜੇ ਵਜੋਂ ਪੰਜਾਬ ਬਰਬਾਦੀ ਦੀ ਕਗਾਰ ਵੱਲ ਧੱਕਿਆ ਗਿਆ ਤੇ ਹੌਲੀ ਹੌਲੀ ਲੋਕਾਂ ਦਾ ਆਪਣੇ ਆਪ ਤੋਂ ਵੀ ਵਿਸ਼ਵਾਸ ਉੱਠਣ ਲੱਗ ਪਿਆ

ਇਸ ਸਮੇਂ ਵਿੱਚ ਰਿਸ਼ਵਤਖੋਰੀ ਵਿੱਚ ਅਥਾਹ ਵਾਧਾ, ਰਾਜਨੀਤਕ ਲੀਡਰਾਂ ਦਾ ਗ਼ੈਰ-ਜ਼ਿੰਮੇਵਾਰ ਰਵੱਈਆ ਅਤੇ ਬਦਲਾਖੋਰੀ ਦੀ ਰਾਜਨੀਤੀ, ਨਸ਼ਿਆਂ ਦਾ ਵਧਦਾ ਜਾਲ਼ ਤੇ ਧੰਦਾ, ਮਨੁੱਖੀ ਅਧਿਕਾਰਾਂ ਦਾ ਘਾਣ, ਸਰਕਾਰੀ ਤੰਤਰ ਦੀ ਰਾਜਸੀ ਮੁਫਾਦਾਂ ਵਾਸਤੇ ਵਰਤੋਂ, ਸਿੱਖਿਆ ਅਤੇ ਸਿਹਤ ਦੇ ਖੇਤਰ ਦੀ ਅਣਗਹਿਲੀ, ਕਿਸਾਨਾਂ ਅਤੇ ਮਜ਼ਦੂਰਾਂ ਦੀ ਦਿਨੋ-ਦਿਨ ਪਤਲੀ ਹੁੰਦੀ ਗਈ ਹਾਲਤ, ਬੇਰੁਜ਼ਗਾਰੀ, ਅਣਚਾਹਿਆ ਪਰਵਾਸ, ਗੈਂਗਵਾਰ ਦੀ ਉਤਪਤੀ ਤੇ ਇਸ ਨੂੰ ਰਾਜਸੀ ਸ਼ਹਿ ਆਦਿ ਨੇ ਪੰਜਾਬ ਤੇ ਪੰਜਾਬ ਦੇ ਲੋਕਾਂ ਅੱਗੇ ਵੱਡੇ ਸਵਾਲ ਖੜ੍ਹੇ ਕੀਤੇ ਇਸਦੇ ਨਾਲ ਹੀ ਰਾਜਨੀਤਕ ਪਾਰਟੀਆਂ ਵੱਲੋਂ ਆਪਣੇ ਮੁਫਾਦਾਂ ਵਾਸਤੇ ਲੋਕਾਂ ਵਿੱਚ ਧਰਮ ਅਤੇ ਜਾਤ ਪਾਤ ਆਧਾਰਤ ਪਾਈਆਂ ਵੰਡਾਂ ਤੇ ਝਗੜਿਆਂ ਨੇ ਸਥਿਤੀ ਨੂੰ ਹੋਰ ਉਲਝਾ ਰੱਖਿਆ ਹੈ ਕੁੱਲ ਮਿਲਾ ਕੇ ਇਨ੍ਹਾਂ ਸਾਰੇ ਕਾਰਨਾਂ ਕਰਕੇ ਪੰਜਾਬ ਇੱਕ ਵਾਰੀ ਫਿਰ ਚੁਰਾਹੇ ’ਤੇ ਖੜ੍ਹਾ ਹੈ, ਜਿਸਦੇ ਅੱਗੇ ਪਿੱਛੇ ਡੂੰਘੀਆਂ ਖੱਡਾਂ ਹਨਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਹਿੰਮਤ ਕਰਕੇ 2022 ਵਿੱਚ ਇਨ੍ਹਾਂ ਮਸਲਿਆਂ ਦੇ ਢਾਂਚਾਗਤ ਹੱਲ ਕਰਵਾਉਣ ਲਈ ਵੱਡਾ ਹੰਭਲਾ ਮਾਰਿਆ ਸੀ ਪਰ ਲਗਦਾ ਹੈ ਉਨ੍ਹਾਂ ਨੂੰ ਸ਼ਾਇਦ ਇਸ ਤੋਂ ਵੀ ਨਿਰਾਸ਼ਾ ਦਾ ਮੂੰਹ ਦੇਖਣਾ ਪਵੇ

ਇਹ ਲੇਖ ਪੰਜਾਬ ਵਿੱਚ ਚੱਲੀ ਖਾਲਿਸਤਾਨੀ ਲਹਿਰ (1978-92) ਵਿੱਚ ਇੱਕ ਬਹੁਤ ਵੱਡੀ ਅੱਤਵਾਦੀ ਜਥੇਬੰਦੀ ਖਾਲਿਸਤਾਨ ਕਮਾਂਡੋ ਫੋਰਸ (ਜ਼ਫਰਵਾਲ) ਦੇ ਆਗੂ ਰਹੇ ਵੱਸਣ ਸਿੰਘ ਜ਼ਫਰਵਾਲ ਨਾਲ 19 ਜਨਵਰੀ 2017 ਵਿੱਚ ਹੋਈ ਵਿਸਥਾਰਪੂਰਵਕ ਇੰਟਰਵਿਊ ’ਤੇ ਆਧਾਰਤ ਹੈਇਸ ਵਿੱਚ ਮੇਰੇ ਨਾਲ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਕ ਯੁਰਜਨਮੇਅਰ ਸਨਇਹ ਇੰਟਰਵਿਊ ਵੱਸਣ ਸਿੰਘ ਜਫਰਵਾਲ ਦੇ ਆਪਣੇ ਖੇਤਾਂ ਵਿੱਚ ਬਣੇ ਹੋਏ ਇੱਕ ਘਰ ਵਿੱਚ ਕੀਤੀ ਗਈ ਇਸਦਾ ਮੁੱਖ ਕਾਰਨ ਉਸ ਸਮੇਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਅਤੇ ਉਨ੍ਹਾਂ ਨਾਲ ਸੰਬੰਧਤ ਵੇਰਵੇ ਦਾ ਪਤਾ ਲਾਉਣਾ ਸੀਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਨਾਲ ਸੰਬੰਧਤ ਖਾਲਿਸਤਾਨ ਦੀ ਲਹਿਰ ਬਾਰੇ ਸੈਂਕੜੇ ਕਿਤਾਬਾਂ ਤੇ ਹਜ਼ਾਰਾਂ ਆਰਟੀਕਲ ਲਿਖੇ ਗਏ ਹਨਇਨ੍ਹਾਂ ਵਿੱਚ ਖਾਲਿਸਤਾਨ ਲਹਿਰ ਦੇ ਪੈਦਾ ਹੋਣ ਦੇ ਬਹੁਤ ਸਾਰੇ ਕਾਰਨ ਦੱਸੇ ਗਏ ਹਨ ਪਰ ਇਹ ਲਹਿਰ ਇਕਦਮ ਕਿਵੇਂ ਖ਼ਤਮ ਹੋ ਗਈ, ਇਸ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈਸਾਡਾ ਮਕਸਦ ਉਸ ਲਹਿਰ ਵਿੱਚ ਇੱਕ ਵੱਡਾ ਕਿਰਦਾਰ ਨਿਭਾਉਣ ਵਾਲੇ ਵਿਅਕਤੀ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਲੈਣਾ ਸੀ

ਵੱਸਣ ਸਿੰਘ ਜ਼ਫਰਵਾਲ, ਗੁਰਦਾਸਪੁਰ ਦੇ ਨੇੜੇ ਪਿੰਡ ਜ਼ਫਰਵਾਲ ਦੇ ਇੱਕ ਸਾਧਾਰਨ ਕਿਸਾਨ ਪਰਿਵਾਰ ਨਾਲ ਸੰਬੰਧਤ ਹੈਉਸ ਦੀਆਂ ਦੋ ਭੈਣਾਂ ਤੇ ਤਿੰਨ ਭਰਾ ਹਨ ਤੇ ਉਨ੍ਹਾਂ ਦੀ ਕੁੱਲ ਜ਼ਮੀਨ 10-12 ਏਕੜ ਹੈਉਹ ਅੱਠ ਜਮਾਤ ਤਕ ਪੜ੍ਹਿਆ ਹੋਇਆ ਹੈਉਸ ਦੇ ਪਰਿਵਾਰ ਦਾ ਪਿਛੋਕੜ ਅਕਾਲੀ ਹੈਉਸ ਦੇ ਦਾਦੇ ਨੇ ਪੰਜਾਬੀ ਸੂਬਾ ਲਹਿਰ ਵਿੱਚ ਹਿੱਸਾ ਲਿਆ ਤੇ ਪਿਤਾ ਨੇ ਅਕਾਲੀ ਦਲ ਵੱਲੋਂ ਸਤਲੁਜ-ਯਮਨਾ ਲਿੰਕ ਨਹਿਰ ਦੀ ਉਸਾਰੀ ਦੇ ਖਿਲਾਫ਼ ਕਪੂਰੀ ਮੋਰਚੇ ਵਿੱਚ ਹਿੱਸਾ ਲਿਆਪੰਦਰਾਂ ਸਾਲ ਦੀ ਉਮਰ ਵਿੱਚ ਉਹ ਆਪਣੇ ਪਿੰਡ ਦੇ ਨੇੜਲੇ ਕਸਬੇ ਧਾਰੀਵਾਲ ਵਿੱਚ ਅੰਗਰੇਜ਼ੀ ਸਾਮਰਾਜ ਦੇ ਸਮੇਂ ਵਿੱਚ ਬਣੀ ਹੋਈ ਕੱਪੜੇ ਦੀ ਮਿੱਲ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ’ਤੇ ਲੱਗ ਗਿਆਉਸ ਨੇ ਉੱਥੇ ਤਕਰੀਬਨ 10 ਸਾਲ ਤਕ ਨੌਕਰੀ ਕੀਤੀਉਸ ਮਿਲ ਵਿੱਚ ਮਜ਼ਦੂਰਾਂ ਦੇ ਨੇਤਾ ਕਾਮਰੇਡ ਰਾਜਕੁਮਾਰ ਦੇ ਦੋ ਵਾਰੀ 1977 ਤੇ 1980 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਧਾਰੀਵਾਲ ਤੋਂ ਵਿਧਾਇਕ ਚੁਣੇ ਜਾਣ ਕਰਕੇ ਉਸ ਵਿੱਚ ਵੀ ਰਾਜਨੀਤਕ ਖਾਹਿਸ਼ ਪੈਦਾ ਹੋਈਇਸੇ ਖ਼ਾਹਿਸ਼ ਦੀ ਪੂਰਤੀ ਲਈ ਉਹ ਇੱਕ ਵਾਰ ਇਸ ਮਿਲ ਵਿੱਚ ਕੰਮ ਕਰਦੇ 6000 ਵਰਕਰਾਂ ਦੀ ਜਥੇਬੰਦੀ ਦਾ ਉਪ-ਪ੍ਰਧਾਨ ਚੁਣਿਆ ਗਿਆਪਰ ਛੇਤੀ ਹੀ ਹਾਲਾਤ ਬਦਲ ਗਏ ਤੇ ਉਹ ਨੌਕਰੀ ਛੱਡ ਕੇ ਉਸ ਸਮੇਂ ਪੰਜਾਬ ਵਿੱਚ ਚੱਲ ਰਹੀ ਲਹਿਰ ਦਾ ਹਿੱਸਾ ਬਣ ਗਿਆ

1984 ਵਿੱਚ ਸਾਕਾ ਨੀਲਾ ਤਾਰਾ ਤੋਂ ਬਾਅਦ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏਇਨ੍ਹਾਂ ਹਾਲਾਤ ਵਿੱਚ ਹੀ ਵਸਣ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਪਰ ਉਹ ਪੁਲਿਸ ਵਾਲਿਆਂ ਨੂੰ ਰਿਸ਼ਵਤ ਦੇ ਕੇ ਬਾਹਰ ਆ ਗਿਆਥੋੜ੍ਹੇ ਦਿਨਾਂ ਬਾਅਦ ਉਸ ਨੂੰ ਪਤਾ ਲੱਗਾ ਕਿ ਪੁਲਿਸ ਉਸ ਨੂੰ ਦੁਬਾਰਾ ਫੜਨਾ ਚਾਹੁੰਦੀ ਹੈ, ਇਸ ਲਈ ਉਹ ਘਰ ਛੱਡ ਕੇ ਚਲਾ ਗਿਆਇਸ ਤੋਂ ਬਾਅਦ ਪੁਲਿਸ ਨੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਔਰਤਾਂ ਸਮੇਤ ਫੜ ਕੇ ਲੈ ਗਈਉਸ ਉੱਪਰ ਅੱਗਜ਼ਨੀ ਤੇ ਬੱਸਾਂ ਸਾੜਨ ਦਾ ਦੋਸ਼ ਲਗਾਇਆ ਗਿਆ ਸੀਉਸਦੇ ਪਿਤਾ ’ਤੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਅਤੇ ਪੰਜ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ 1989 ਵਿੱਚ ਹਾਈਕੋਰਟ ਦੇ ਆਦੇਸ਼ ਨਾਲ ਉਸਦੀ ਰਿਹਾਈ ਹੋਈਪੁਲਿਸ ਦੁਆਰਾ ਪਰਿਵਾਰ ’ਤੇ ਕਾਫ਼ੀ ਤਸ਼ੱਦਦ ਕੀਤਾ ਗਿਆਉਸਦੇ ਮੁਤਾਬਕ ਉਹ ਉਸ ਸਮੇਂ ਤਕ ਕਿਸੇ ਵੀ ਅੱਤਵਾਦੀ ਸਰਗਰਮੀ ਵਿੱਚ ਸ਼ਾਮਲ ਨਹੀਂ ਸੀਇਹ ਪੁਲਿਸ ਦਾ ਜ਼ੁਲਮ ਹੀ ਸੀ ਕਿ ਉਸ ਨੂੰ ਘਰ ਬਾਰ ਛੱਡਣਾ ਪਿਆ ਤੇ ਬਾਅਦ ਵਿੱਚ ਖਾਲਿਸਤਾਨੀ ਲਹਿਰ ਦਾ ਹਿੱਸਾ ਬਣਨਾ ਪਿਆਉਸਦੇ ਮੁਤਾਬਕ 25 ਸਾਲ ਦੀ ਉਮਰ ਤਕ ਉਹ ਗੁਰਦਾਸਪੁਰ ਸ਼ਹਿਰ ਕੇਵਲ ਦੋ ਵਾਰੀ ਹੀ ਗਿਆ ਸੀਉਹ ਇਸ ਸਮੇਂ ਤਕ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਨਹੀਂ ਮਿਲਿਆ ਸੀ ਤੇ ਨਾ ਹੀ ਉਸਦਾ ਪੈਰੋਕਾਰ ਸੀ

ਘਰ ਛੱਡਣ ਵੇਲੇ ਉਸਦੀ ਉਮਰ 25 ਸਾਲ ਦੀ ਸੀਇਸ ਸਮੇਂ ਵਿੱਚ ਉਸਦੀ ਮੁਲਾਕਾਤ ਹੋਰ ਮੁੰਡਿਆਂ ਤੋਂ ਇਲਾਵਾ ਤਰਸੇਮ ਸਿੰਘ ਕੋਹਾੜ, ਜੋ ਬਾਅਦ ਵਿੱਚ ਖਾਲਿਸਤਾਨ ਲਿਬਰੇਸ਼ਨ ਆਰਮੀ ਦਾ ਮੁਖੀ ਬਣਿਆ, ਨਾਲ ਹੋਈਉਨ੍ਹਾਂ ਦਿਨਾਂ ਵਿੱਚ ਉਹ ਦੋਵੇਂ ਸਾਈਕਲ ’ਤੇ ਪਿੰਡੋ ਪਿੰਡ ਆਪਣੀ ਜਾਨ ਬਚਾਉਣ ਤੇ ਘਰੋਂ ਭੱਜੇ ਹੋਏ ਮੁੰਡਿਆਂ ਨੂੰ ਜਥੇਬੰਦਕ ਕਰਕੇ ਸਰਕਾਰ ਵੱਲੋਂ ਪੰਜਾਬ ਵਿੱਚ ਕੀਤੀਆਂ ਵਧੀਕੀਆਂ ਦਾ ਬਦਲਾ ਲੈਣ ਲਈ ਯਤਨ ਕਰਦੇ ਰਹੇ ਤੇ ਖਾਲਿਸਤਾਨੀ ਲਿਬਰੇਸ਼ਨ ਆਰਮੀ ਬਣਾਈਇਸ ਸਮੇਂ ਵਿੱਚ ਹੀ ਉਹ ਦਮਦਮੀ ਟਕਸਾਲ ਦੇ ਨੇਤਾਵਾਂ ਦੇ ਸੰਪਰਕ ਵਿੱਚ ਆਇਆਇਸ ਤੋਂ ਬਾਅਦ ਇੱਕ ਸਾਂਝੀ ਰਣਨੀਤੀ ਵਿੱਚ ਉਸਨੇ ਉਨ੍ਹਾਂ ਨਾਲ ਮਿਲ ਕੇ ਨਵੰਬਰ 1985 ਵਿੱਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਮਹਿਤਾ ਵਿੱਚ ਇੱਕ ਵੱਡਾ ਪੰਥਕ ਸੰਮੇਲਨ ਕੀਤਾਇਸ ਸੰਮੇਲਨ ਵਿੱਚ ਫ਼ੌਜ ਦੀ ਦਰਬਾਰ ਸਾਹਿਬ ਵਿੱਚ ਹੋਈ ਕਾਰਵਾਈ ਵਿੱਚ ਤੇ ਉਸ ਤੋਂ ਪਹਿਲਾਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆਇਸ ਸੰਮੇਲਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਏਲੋਕਾਂ ਦੇ ਭਾਰੀ ਸਮਰਥਨ ਤੋਂ ਬਾਅਦ 26 ਜਨਵਰੀ 1986 ਨੂੰ ਅਕਾਲ ਤਖ਼ਤ ’ਤੇ ਹੋਏ ਸਰਬੱਤ ਖਾਲਸਾ ਵਿੱਚ ਵੀ ਉਸਨੇ ਵੱਡਾ ਰੋਲ ਅਦਾ ਕੀਤਾ ਸਰਬੱਤ ਖ਼ਾਲਸਾ ਤੋਂ ਬਾਅਦ ਉਹ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਹੀ ਰਹਿਣ ਲੱਗ ਪਿਆ ਇਸਦਾ ਮੁੱਖ ਕਾਰਨ ਉਸ ਸਮੇਂ ਦੇ ਅਕਾਲ ਤਖ਼ਤ ਦੇ ਜਥੇਦਾਰ ਦਾ ਦਮਦਮੀ ਟਕਸਾਲ ਦੇ ਲੋਕਾਂ ਨਾਲ ਬਹੁਤ ਨੇੜੇ ਦੇ ਸੰਬੰਧ ਸਨ

ਇਸੇ ਹੀ ਸਮੇਂ ਵਿੱਚ ਡਾ. ਸੋਹਨ ਸਿੰਘ ਵੱਲੋਂ ਪੰਥਕ ਕਮੇਟੀ ਬਣਾਈ ਜਾਂਦੀ ਹੈ ਜਿਸ ਵਿੱਚ ਵੱਸਣ ਸਿੰਘ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ ਇਸੇ ਕਮੇਟੀ ਨੇ ਹੀ ਸਭ ਤੋਂ ਪਹਿਲਾਂ 29 ਅਪਰੈਲ 1986 ਨੂੰ ਖਾਲਿਸਤਾਨ ਦੀ ਸਥਾਪਤੀ ਦਾ ਐਲਾਨ ਕੀਤਾ ਸੀਉਸਦੇ ਮੁਤਾਬਕ ਉਹ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਾਰਕੁਨ ਇਸ ਮਤੇ ਦੇ ਖ਼ਿਲਾਫ਼ ਸਨਉਹ ਚਾਹੁੰਦੇ ਸਨ ਕਿ ਸਿੱਖਾਂ ਵਿੱਚ ਜਾ ਕੇ ਇੱਕ ਰਾਏ ਤਿਆਰ ਕੀਤੀ ਜਾਵੇ ਤੇ ਫਿਰ ਇਸਦਾ ਐਲਾਨ ਕੀਤਾ ਜਾਵੇਪਰ ਉਨ੍ਹਾਂ ਦੇ ਕਹਿਣ ਅਨੁਸਾਰ ਡਾਕਟਰ ਸੋਹਨ ਸਿੰਘ ਕਿਸੇ ਵੱਡੇ ਦਬਾਅ ਹੇਠ ਸੀਉਸਦੇ ਕਹਿਣ ਮੁਤਾਬਕ ਇਸ ਸਮੇਂ ਤਕ ਪੰਥਕ ਕਮੇਟੀ ਵਿੱਚ ਧੜੇਬੰਦੀ ਤੇ ਸਰਕਾਰੀ ਏਜੰਸੀਆਂ ਦਾ ਦਖਲ ਵਧ ਗਿਆ ਸੀਇਸ ਸਮੇਂ ਵਿੱਚ ਉਹ ਜਥੇਬੰਦੀ ਤੋਂ ਵੱਖ ਹੋ ਗਿਆ ਤੇ ਨਵੀਂ ਜਥੇਬੰਦੀ ਖਾਲਿਸਤਾਨ ਕਮਾਂਡੋ ਫੋਰਸ, ਜਿਸਦੇ ਪਹਿਲੇ ਮੁਖੀ ਮਨਬੀਰ ਸਿੰਘ ਚਹੇੜੂ ਸਨ, ਵਿੱਚ ਸ਼ਾਮਲ ਹੋ ਗਿਆਥੋੜ੍ਹੀ ਦੇਰ ਬਾਅਦ ਇਹ ਜਥੇਬੰਦੀ ਕਈ ਹਿੱਸਿਆਂ ਵਿੱਚ ਵੰਡੀ ਗਈ ਤੇ ਉਸਦੇ ਇੱਕ ਹਿੱਸੇ ਦਾ ਮੁਖੀ ਵੱਸਣ ਸਿੰਘ ਜ਼ਫਰਵਾਲ ਬਣਿਆਇਸ ਜਥੇਬੰਦੀ ਵਿੱਚ ਸੈਕੜੇ ਮੁੰਡੇ ਸ਼ਾਮਲ ਹੋਏ ਤੇ ਇਹ ਉਸ ਸਮੇਂ ਵਿੱਚ ਬਹੁਤ ਹੀ ਖ਼ਤਰਨਾਕ ਅੱਤਵਾਦੀ ਜਥੇਬੰਦੀ ਦੇ ਤੌਰ ’ਤੇ ਉੱਭਰੀ1986 ਤੋਂ ਬਾਅਦ ਤੇ ਖ਼ਾਸ ਕਰਕੇ 1987 ਵਿੱਚ ਖਾਲਿਸਤਾਨੀ ਜਥੇਬੰਦੀਆਂ ਦੁਆਰਾ ‘ਸਮਾਜ ਸੁਧਾਰ ਲਹਿਰ’ ਜ਼ਬਰਦਸਤੀ ਲਾਗੂ ਕਰਨ ਦੇ ਨਾਂ ’ਤੇ ਆਮ ਲੋਕਾਂ ਨਾਲ ਬਹੁਤ ਵਧੀਕੀ ਹੋਈ ਇਸਦੇ ਨਾਲ ਪੰਜਾਬ ਵਿੱਚ ਅਕਾਲੀ ਸਰਕਾਰ ਨੂੰ ਬਰਤਰਫ਼ ਕਰ ਦਿੱਤਾ ਗਿਆ ਤੇ ਪੰਜਾਬ ਫਿਰ ਇੱਕ ਵਾਰੀ ਹਨੇਰ ਕੋਠੜੀ ਵੱਲ ਧੱਕ ਦਿੱਤਾ ਗਿਆ1987-1992 ਦਾ ਉਹ ਸਮਾਂ ਹੈ ਜਦੋਂ ਪੰਜਾਬ ਦੇ ਲੋਕ ਸਰਕਾਰੀ ਤੇ ਗ਼ੈਰ-ਸਰਕਾਰੀ ਦਹਿਸ਼ਤਵਾਦ ਦੇ ਸ਼ਿਕਾਰ ਹੋਏਲੋਕਾਂ ਉੱਤੇ ਹੋਏ ਜ਼ੁਲਮਾਂ ਦੇ ਕਾਰਨ ਹੀ ਪੰਜਾਬ ਵਿੱਚ ਖਾਲਿਸਤਾਨ ਲਹਿਰ ਦੀਆਂ ਜੜ੍ਹਾਂ ਹਿੱਲੀਆਂ

ਇਸਦੇ ਨਾਲ ਹੀ ਅੱਤਵਾਦੀ ਜਥੇਬੰਦੀਆਂ ਦੀ ਆਪਣੀ ਧੜੇਬੰਦੀ ਅਤੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦਾ ਵਰਤਾਰਾ ਭਾਰੂ ਹੋ ਚੁੱਕਾ ਸੀਇਨ੍ਹਾਂ ਹਾਲਾਤ ਵਿੱਚ ਆਪਣੀ ਸੁਰੱਖਿਆ ਨੂੰ ਸਾਹਮਣੇ ਰੱਖ ਕੇ ਜ਼ਫਰਵਾਲ ਨੇ ਪਾਕਿਸਤਾਨ ਚਲੇ ਜਾਣ ਦੀ ਸਕੀਮ ਬਣਾਈਉਸਦੇ ਮੁਤਾਬਕ ਦੂਸਰੀਆਂ ਜਥੇਬੰਦੀਆਂ ਦੇ ਨਾਲ ਨਾਲ ਸਰਕਾਰੀ ਏਜੰਸੀਆਂ ਤੋਂ ਵੀ ਖ਼ਤਰਾ ਪੈਦਾ ਹੋ ਗਿਆ ਸੀਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਸਾਹਮਣੇ ਰੱਖਦੇ ਹੋਏ ਉਹ 27 ਅਗਸਤ 1987 ਦੀ ਰਾਤ ਨੂੰ ਡੇਰੇ ਬਾਬੇ ਨਾਨਕ ਵਾਲੇ ਪਾਸੇ ਤੋਂ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ ਸਰਵਿਸਜ਼ ਇੰਟੈਲੀਜੈਂਟ ਦੀ ਮਦਦ ਨਾਲ ਲਾਹੌਰ ਪਹੁੰਚ ਗਿਆਉਸਦੇ ਮੁਤਾਬਕ ਉੱਥੇ ਜਾਣ ਤੋਂ ਪਹਿਲਾਂ ਉਸ ਦੀ ਪਾਕਿਸਤਾਨ ਵਿੱਚ ਕਿਸੇ ਨਾਲ ਕੋਈ ਜਾਣ ਪਛਾਣ ਨਹੀਂ ਸੀਉਹ 1987 ਤੋਂ 1995 ਤਕ ਪਾਕਿਸਤਾਨ ਵਿੱਚ ਲਾਹੌਰ ਸ਼ਹਿਰ ਤੋਂ ਬਾਹਰ ਆਈ ਐੱਸ ਐੱਸ ਦੀ ਨਿਗਰਾਨੀ ਵਿੱਚ ਇੱਕ ਘਰ ਵਿੱਚ ਰਿਹਾ

ਇੱਥੇ ਇਹ ਦੱਸਣਾ ਬਣਦਾ ਹੈ ਕਿ ਸਾਕਾ ਨੀਲਾ ਤਾਰਾ ਤੋਂ ਬਾਅਦ ਪਾਕਿਸਤਾਨ ਨੇ ਖਾਲਿਸਤਾਨੀ ਜਥੇਬੰਦੀਆਂ ਵਾਸਤੇ ਹਥਿਆਰਾਂ ਦੀ ਸਪਲਾਈ ਤੇ ਘਰੋਂ ਦੌੜ ਕੇ ਗਏ ਮੁੰਡਿਆਂ ਦੀ ਸਿਖਲਾਈ ਲਈ ਕਈ ਕੈਂਪ ਸਥਾਪਤ ਕੀਤੇ ਸਨਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੀ 553 ਕਿਲੋਮੀਟਰ ਦੀ ਹੱਦ ’ਤੇ ਉਸ ਸਮੇਂ ਕੰਡਿਆਲੀ ਤਾਰ ਨਹੀਂ ਲੱਗੀ ਹੋਈ ਸੀਉਸ ਸਮੇਂ ਤਕ ਉਸਦੀ ਜਥੇਬੰਦੀ ਪੰਜਾਬ ਵਿੱਚ ਤਕਰੀਬਨ 12-13 ਹੋਰ ਜਥੇਬੰਦੀਆਂ ਵਿੱਚ ਸਭ ਤੋਂ ਖ਼ਤਰਨਾਕ ਜਥੇਬੰਦੀ ਬਣ ਗਈ ਸੀ

ਉਸਦੇ ਕਹਿਣ ਮੁਤਾਬਕ ਪਾਕਿਸਤਾਨ ਪਹੁੰਚਣ ਤੋਂ ਬਾਅਦ ਉਹ ਆਪਣੀ ਜਥੇਬੰਦੀ ਦੀਆਂ ਕਾਰਵਾਈਆਂ ਤੋਂ ਬਿਲਕੁਲ ਅਨਜਾਣ ਹੋ ਗਿਆਸ਼ੁਰੂ ਵਿੱਚ ਉਹ ਜ਼ਿਆਦਾ ਸਮਾਂ ਪਾਕਿਸਤਾਨ ਖੁਫੀਆ ਏਜੰਸੀ ਦੀ ਨਿਗਰਾਨੀ ਵਿੱਚ ਘਰ ਵਿੱਚ ਹੀ ਬਤੀਤ ਕਰਦਾ ਸੀਪਰ ਹੌਲੀ ਹੌਲੀ ਉਹ ਉਨ੍ਹਾਂ ਦੀ ਨਿਗਰਾਨੀ ਹੇਠ ਲਾਹੌਰ ਅਤੇ ਹੋਰ ਥਾਵਾਂ ’ਤੇ ਸਥਿਤ ਧਾਰਮਿਕ ਅਸਥਾਨਾਂ ’ਤੇ ਪੰਜਾਬ ਤੋਂ ਆਏ ਸ਼ਰਧਾਲੂਆਂ ਨੂੰ ਮਿਲ ਕੇ ਜਾਣਕਾਰੀ ਪ੍ਰਾਪਤ ਕਰਦਾ ਸੀਇਹ ਸਾਰਾ ਕੁਝ ਖੁਫੀਆ ਤੰਤਰ ਦੀ ਨਿਗਰਾਨੀ ਹੇਠ ਹੀ ਹੁੰਦਾ ਸੀਇਸ ਤੋਂ ਇਲਾਵਾ ਉਸ ਨੂੰ ਭਾਰਤੀ ਪੰਜਾਬ ਤੋਂ ਛਪਦੇ ਅੱਠ ਦਿਨ ਪੁਰਾਣੇ ਅਖ਼ਬਾਰ ਪੜ੍ਹਨ ਲਈ ਦਿੱਤੇ ਜਾਂਦੇ ਸਨਉਹ ਥੋੜ੍ਹੇ ਸਮੇਂ ਵਿੱਚ ਹੀ ਅਜਿਹੇ ਹਾਲਾਤ ਵਿੱਚ ਰਹਿਣ ਤੋਂ ਤੰਗ ਆ ਚੁੱਕਾ ਸੀ ਇਸਦੇ ਨਾਲ ਹੀ ਪੰਜਾਬ ਵਿੱਚ ਲੋਕਾਂ ਦੀ ਖਾਲਿਸਤਾਨੀ ਜਥੇਬੰਦੀਆਂ ਤੇ ਸਰਕਾਰੀ ਦਹਿਸ਼ਤਵਾਦ ਨਾਲ ਹੋ ਰਹੀ ਤਬਾਹੀ ਵੀ ਉਸ ਨੂੰ ਝੰਜੋੜ ਰਹੀ ਸੀਪਰ ਉਹ ਇਸ ਹਾਲਾਤ ਵਿੱਚ ਬਿਲਕੁਲ ਅਸਹਿਜ ਮਹਿਸੂਸ ਕਰ ਰਿਹਾ ਸੀਥੋੜ੍ਹੇ ਸਮੇਂ ਬਾਅਦ ਪੰਜਾਬ ਤੋਂ ਆਉਂਦੇ ਮੁੰਡਿਆਂ ਨੂੰ ਉਸ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈਇਨ੍ਹਾਂ ਵਿੱਚੋਂ ਜ਼ਿਆਦਾ ਉੱਥੋਂ ਡਰ ਕੇ ਘਰੋਂ ਭੱਜੇ ਹੋਏ ਸਨ ਤੇ ਇੱਥੇ ਖੁਫੀਆ ਏਜੰਸੀ ਦੀ ਨਿਗਰਾਨੀ ਵਿੱਚ ਰੱਖੇ ਜਾਂਦੇ ਸਨਉਨ੍ਹਾਂ ਤੋਂ ਵੀ ਪੰਜਾਬ ਦੇ ਹਾਲਾਤ ਦੀਆਂ ਖ਼ਬਰਾਂ ਸੁਣ ਕੇ ਬਹੁਤ ਤਕਲੀਫ਼ ਹੁੰਦੀ ਸੀਮੁੰਡਿਆਂ ਦਾ ਉਸ ਨੂੰ ਲਗਾਤਾਰ ਮਿਲਣ ਦਾ ਦੌਰ ਤਕਰੀਬਨ 1990 ਤਕ ਰਿਹਾਇਸ ਤੋਂ ਪਿੱਛੋਂ ਸਰਹੱਦ ’ਤੇ ਕੰਡਿਆਲੀ ਤਾਰ ਲੱਗਣ ਕਰਕੇ ਪਾਕਿਸਤਾਨ ਵਿੱਚ ਚਲਾਏ ਜਾਂਦੇ ਸਿਖਲਾਈ ਕੈਂਪਾਂ ’ਤੇ ਵੀ ਰੋਕ ਲੱਗਣੀ ਸ਼ੁਰੂ ਹੋ ਗਈਮੁੰਡਿਆਂ ਦਾ ਬਾਰਡਰ ਤੋਂ ਇੱਧਰ ਓਧਰ ਜਾਣਾ ਬਹੁਤ ਮੁਸ਼ਕਲ ਤੇ ਜੋਖ਼ਮ ਭਰਿਆ ਹੋ ਗਿਆ ਇਸਦੇ ਨਾਲ ਹੀ ਪੰਜਾਬ ਵਿੱਚ ਪੁਲਿਸ ਤੇ ਨੀਮ ਫ਼ੌਜੀ ਦਸਤੇ ਦੀ ਕਾਰਵਾਈ ਬਹੁਤ ਤੇਜ਼ ਹੋ ਗਈਇਸ ਕਰਕੇ ਪੰਜਾਬ ਵਿੱਚ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਦੋਨਾਂ ਪਾਸਿਆਂ ਦੇ ਅੱਤਵਾਦ ਦਾ ਸ਼ਿਕਾਰ ਬਣ ਗਏ ਤੇ ਖਾਲਿਸਤਾਨ ਦੇ ਨਾਂ ’ਤੇ ਲੜੀ ਜਾਂਦੀ ਲਹਿਰ ਪ੍ਰਤੀ ਉਨ੍ਹਾਂ ਦੀ ਨਫ਼ਰਤ ਵਧ ਗਈਇਨ੍ਹਾਂ ਹਾਲਾਤ ਵਿੱਚ ਪਾਕਿਸਤਾਨ ਦੀ ਦਿਲਚਸਪੀ ਪੰਜਾਬ ਵਿੱਚ ਘਟ ਗਈਇਸੇ ਸਮੇਂ ਵਿੱਚ ਭਾਰਤ ਦੇ ਸੂਬੇ ਕਸ਼ਮੀਰ ਵਿੱਚ ਅੱਤਵਾਦੀ ਕਾਰਵਾਈਆਂ ਸ਼ੁਰੂ ਹੋ ਗਈਆਂ ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀਆਂ ਤੇ ਹੋਰ ਤਾਣੇ ਬਾਣੇ ਨੇ ਆਪਣਾ ਜ਼ਿਆਦਾ ਧਿਆਨ ਕਸ਼ਮੀਰ ਵਾਲੇ ਪਾਸੇ ਲਗਾ ਦਿੱਤਾ ਇੱਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਕਦੇ ਵੀ ਆਜ਼ਾਦ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹੋ ਸਕਦਾਉਸਦਾ ਮੁੱਖ ਕਾਰਨ ਹਿੰਦੋਸਤਾਨੀ ਫ਼ੌਜਾਂ ਨੂੰ ਪੰਜਾਬ ਵਿੱਚ ਉਲਝਾ ਕੇ ਕਸ਼ਮੀਰ ਵਿੱਚ ਅੱਤਵਾਦੀ ਸਰਗਰਮੀਆਂ ਨੂੰ ਤੇਜ਼ ਕਰਨਾ ਸੀ ਇਸਦੇ ਨਾਲ ਹੀ ਉਸ ਪ੍ਰਤੀ ਪਾਕਿਸਤਾਨੀ ਏਜੰਸੀ ਦਾ ਵਰਤਾਰਾ ਵੀ ਬਦਲ ਗਿਆਇਸ ਬਦਲੇ ਵਰਤਾਰੇ ਤੋਂ ਬਾਅਦ ਉਸਦਾ ਇਸ ਲਹਿਰ ਵਿੱਚੋਂ ਮਨ ਉਚਾਟ ਹੋ ਗਿਆ

1992 ਵਿੱਚ ਪੰਜਾਬ ਵਿੱਚ ਚੋਣਾਂ ਤੋਂ ਬਾਅਦ ਪੰਜਾਬ ਦੇ ਹਾਲਾਤ ਬਹੁਤ ਨਾਟਕੀ ਢੰਗ ਨਾਲ ਬਦਲਣ ਲੱਗੇ ਤੇ ਵੇਖਦਿਆਂ ਵੇਖਦਿਆਂ ਹੀ ਲਹਿਰ ਆਲੋਪ ਹੋ ਗਈਇਸ ਸਮੇਂ ਵਿੱਚ ਰਾਜਨੀਤਕ ਸ਼ਾਸਨ ਨੇ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਨੂੰ ਇਸ ਲਹਿਰ ਦਾ ਖਾਤਮਾ ਕਰਨ ਵਾਸਤੇ ਕਿਸੇ ਵੀ ਹੱਦ ਤਕ ਜਾਣ ਦੀ ਇਜਾਜ਼ਤ ਦਿੱਤੀਭਾਵੇਂ ਸਰਕਾਰੀ ਅੱਤਵਾਦ ਰਾਹੀਂ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਪਰ ਖਾਲਿਸਤਾਨੀ ਲਹਿਰ ਦੇ ਸਤਾਏ ਹੋਏ ਲੋਕਾਂ ਨੇ ਇਹ ਸਾਰਾ ਵਰਤਾਰਾ ਝੱਲਿਆ1992 ਤੋਂ 1995 ਦਾ ਸਮਾਂ ਉਸਨੇ ਬਹੁਤ ਮਾਯੂਸੀ ਤੇ ਉਦਾਸੀ ਵਿੱਚ ਬਤੀਤ ਕੀਤਾਉਹ ਆਪਣੇ ਆਪ ਨੂੰ ਬਹੁਤ ਅਸਹਿਜ ਮਹਿਸੂਸ ਕਰ ਰਿਹਾ ਸੀਇਸੇ ਸਮੇਂ ਵਿੱਚ ਉਸਨੇ ਪਾਕਿਸਤਾਨ ਛੱਡ ਕੇ ਕਿਸੇ ਪੱਛਮੀ ਦੇਸ਼ ਵਿੱਚ ਚਲੇ ਜਾਣ ਦਾ ਫ਼ੈਸਲਾ ਕੀਤਾਉਸ ਨੂੰ ਲਗਦਾ ਸੀ ਕਿ ਸ਼ਾਇਦ ਪੱਛਮੀ ਦੇਸ਼ਾਂ ਵਿੱਚ ਖਾਲਿਸਤਾਨੀ ਲਹਿਰ ਨੂੰ ਕਾਫ਼ੀ ਹਿਮਾਇਤ ਹੋਵੇਗੀ ਤੇ ਉਹ ਉਸ ਲਹਿਰ ਨੂੰ ਹੋਰ ਤਕੜਾ ਕਰਨ ਵਿੱਚ ਮਦਦ ਕਰੇਗਾ ਇੱਥੇ ਦੱਸਣਾ ਬਣਦਾ ਹੈ ਕਿ ਉਸ ਸਮੇਂ ਤਕ ਪੰਜਾਬ ਤੋਂ ਕਾਫੀ ਜ਼ਿਆਦਾ ਮੁੰਡੇ ਵੱਖ ਵੱਖ ਤਰੀਕਿਆਂ ਰਾਹੀਂ ਯੂਰਪ ਦੇ ਦੇਸ਼ਾਂ ਤੇ ਅਮਰੀਕਾ, ਕੈਨੇਡਾ ਪਹੁੰਚ ਗਏ ਸਨ, ਜਿੱਥੇ ਉਨ੍ਹਾਂ ਨੇ ਰਾਜਸੀ ਸ਼ਰਨ ਪ੍ਰਾਪਤ ਕੀਤੀ

ਜ਼ਫਰਵਾਲ ਦੇ 1995 ਵਿੱਚ ਪਾਕਿਸਤਾਨ ਤੋਂ ਬਾਹਰ ਜਾਣ ਲਈ ਜ਼ਰੂਰੀ ਕਾਗ਼ਜ਼ਾਤ ਪਾਕਿਸਤਾਨ ਦੀ ਖੁਫੀਆ ਏਜੰਸੀ ਨੇ ਤਿਆਰ ਕੀਤੇ ਸਨਇਨ੍ਹਾਂ ਵਿੱਚ ਇੱਕ ਕੈਨੇਡੀਅਨ ਪਾਸਪੋਰਟ ਸੀਸਭ ਤੋਂ ਪਹਿਲਾਂ ਉਸ ਨੂੰ ਲਾਹੌਰ ਤੋਂ ਕਰਾਚੀ ਤਕ ਜਹਾਜ਼ ਰਾਹੀਂ ਪਹੁੰਚਾਇਆ ਗਿਆਇਸ ਤੋਂ ਬਾਅਦ ਉਹ ਕਰਾਚੀ ਤੋਂ ਪਾਕਿਸਤਾਨ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਪਹਿਲਾਂ ਹੀ ਤੈਅ ਕੀਤੀ ਜਗ੍ਹਾ ਸਵਿਟਜ਼ਰਲੈਂਡ ਦੇ ਸ਼ਹਿਰ ਯਿਊਰਿਕ ਪਹੁੰਚ ਗਿਆ ਇੱਕ ਗਿਣੀ ਮਿਥੀ ਸਕੀਮ, ਜਿਹੜੀ ਉਨ੍ਹਾਂ ਦਿਨਾਂ ਵਿੱਚ ਕਾਫੀ ਪ੍ਰਚਲਿਤ ਸੀ, ਉਸਨੇ ਉੱਥੇ ਹਵਾਈ ਜਹਾਜ਼ ਤੋਂ ਉੱਤਰਦੇ ਸਮੇਂ ਆਪਣਾ ਪਾਸਪੋਰਟ ਤੇ ਸੰਬੰਧਤ ਕਾਗ਼ਜ਼ ਪਾੜ ਦਿੱਤੇ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਇਸਦੇ ਨਾਲ ਹੀ ਉਸ ਨੇ ਆਪਣੀ ਬੋਲੀ ਵਿੱਚ ਭਾਰਤ ਵਿੱਚ ਸਿੱਖਾਂ ਨਾਲ ਹੁੰਦੇ ਜ਼ੁਲਮ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਜ਼ਿਕਰ ਕੀਤਾਹਵਾਈ ਅੱਡੇ ’ਤੇ ਤਾਇਨਾਤ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉੱਥੇ ਹੀ ਇੱਕ ਕਮਰੇ ਵਿੱਚ ਲਿਜਾ ਕੇ ਬੰਦ ਕਰ ਦਿੱਤਾਉਸ ਸਮੇਂ ਕੋਈ ਵੀ ਅਧਿਕਾਰੀ ਉਸਦੀ ਭਾਸ਼ਾ ਨੂੰ ਨਹੀਂ ਸਮਝ ਰਿਹਾ ਸੀਇਸ ਲਈ ਅਗਲੇ ਦਿਨ ਪੁਲਿਸ ਨੇ ਇੱਕ ਦੋ-ਭਾਸ਼ੀਆ ਵਿਅਕਤੀ ਦਾ ਬੰਦੋਬਸਤ ਕੀਤਾ ਜਿਹੜਾ ਪੰਜਾਬੀ ਤੇ ਉੱਥੋਂ ਦੀ ਸਥਾਨਕ ਭਾਸ਼ਾ ਸਮਝ ਸਕਦਾ ਸੀਉਸ ਦੀ ਗਾਥਾ ਸੁਣਨ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਆਰਜ਼ੀ ਤੌਰ ’ਤੇ ਉੱਥੇ ਰੁਕਣ ਦੀ ਇਜਾਜ਼ਤ ਦੇ ਦਿੱਤੀਇਸ ਤੋਂ ਬਾਅਦ ਉਸ ਨੂੰ ਰੇਲਗੱਡੀ ਰਾਹੀਂ ਯਿਊਰਿਕ ਸ਼ਹਿਰ ਵਿੱਚ ਲਿਜਾਇਆ ਗਿਆ ਤੇ ਉੱਥੇ ਪਹਿਲਾਂ ਹੀ ਬਣੇ ਇੱਕ ਸ਼ਰਨਾਰਥੀ ਕੈਂਪ ਵਿੱਚ ਡੱਕ ਦਿੱਤਾ ਗਿਆਇਸ ਕੈਂਪ ਵਿੱਚ ਸੌਣ ਲਈ ਇੱਕ ਵੱਖਰਾ ਕਮਰਾ ਤੇ ਰਹਿਣ ਦਾ ਪੂਰਾ ਬੰਦੋਬਸਤ ਸੀਇਸ ਤੋਂ ਬਾਅਦ ਉਸ ਦੇਸ਼ ਵਿੱਚ ਇਸ ਲਹਿਰ ਨਾਲ ਜੁੜੇ ਲੋਕਾਂ ਨੂੰ ਪਤਾ ਲੱਗਾ ਤੇ ਉਨ੍ਹਾਂ ਨੂੰ ਮਿਲਣ ਲਈ ਆਉਣ ਲੱਗ ਪਏ ਇਸਦਾ ਮੁੱਖ ਕਾਰਨ ਇਹ ਸੀ ਕਿ ਜਫਰਵਾਲ ਉਸ ਸਮੇਂ ਤਕ ਖਾਲਿਸਤਾਨੀ ਲਹਿਰ ਦਾ ਇੱਕ ਵੱਡਾ ਲੀਡਰ ਬਣ ਚੁੱਕਾ ਸੀ ਤੇ ਉਸਦੇ ਨਾਂ ਨਾਲ ਚਲਦੀ ਅੱਤਵਾਦੀ ਜਥੇਬੰਦੀ ਦੀ ਪੰਜਾਬ ਤੇ ਪੰਜਾਬ ਤੋਂ ਬਾਹਰ ਵਸਦੇ ਲੋਕਾਂ ਵਿੱਚ ਬਹੁਤ ਦਹਿਸ਼ਤ ਸੀ

ਇਸ ਜਗ੍ਹਾ ਵਿੱਚ ਉਸ ਉੱਪਰ ਪਾਕਿਸਤਾਨ ਦੇ ਉਲਟ ਬਾਹਰ ਜਾਣ ਦੀ ਕੋਈ ਪਾਬੰਦੀ ਨਹੀਂ ਸੀ ਤੇ ਨਾ ਹੀ ਵਾਰ ਵਾਰ ਪੁਲਿਸ ਨੂੰ ਸੂਚਿਤ ਕਰਨਾ ਪੈਂਦਾ ਸੀਉਸਦੀ ਯਾਦ ਮੁਤਾਬਕ ਇਨ੍ਹਾਂ ਛੇ ਸਾਲਾਂ (1995-2001) ਵਿੱਚ ਉਸ ਸ਼ਹਿਰ ਦਾ ਪੁਲਿਸ ਮੁਖੀ ਕੇਵਲ ਇੱਕ ਵਾਰ ਹੀ ਮਿਲਣ ਲਈ ਆਇਆ ਸੀਉਸਦੀ ਅਨਪੜ੍ਹਤਾ ਉਸਦਾ ਘਰੋਂ ਬਾਹਰ ਨਿਕਲਣ ਤੇ ਆਮ ਲੋਕਾਂ ਨਾਲ ਮਿਲਣ ਦੇ ਰਸਤੇ ਵਿੱਚ ਬਹੁਤ ਵੱਡੀ ਰੁਕਾਵਟ ਸੀਉਸ ਨੂੰ ਆਪਣੇ ਵਿਚਾਰ ਪ੍ਰਗਟ ਕਰਨ ’ਤੇ ਕੋਈ ਪਾਬੰਦੀ ਨਹੀਂ ਸੀਉਸਨੇ ਕਈ ਵਾਰੀ ਆਪਣੇ ਨਾਲ 7-8 ਲੋਕ ਲੈ ਕੇ ਹੇਗ ਵਿੱਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਸੰਸਥਾ ਦੇ ਦਫਤਰ ਅੱਗੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਮੁਜਾਹਰੇ ਕੀਤੇਪਰ ਇਨ੍ਹਾਂ ਦਾ ਉੱਥੇ ਕੋਈ ਅਸਰ ਦਿਖਾਈ ਨਹੀਂ ਦਿੰਦਾ ਸੀਫਿਰ ਹੌਲੀ ਹੌਲੀ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਉਹ ਇੱਕ ਹਾਰੀ ਹੋਈ ਲੜਾਈ ਲੜ ਰਿਹਾ ਹੈ ਇਸਦੇ ਨਾਲ ਹੀ ਲੰਮਾ ਸਮਾਂ ਘਰ ਪਰਿਵਾਰ ਤੋਂ ਦੂਰ ਰਹਿਣ ਦਾ ਦੁੱਖ ਵੀ ਉਸਦੇ ਮਨ ’ਤੇ ਬੋਝ ਬਣਦਾ ਜਾ ਰਿਹਾ ਸੀਉਸਦੇ ਮੁਤਾਬਕ 1987 ਵਿੱਚ ਦੇਸ਼ ਛੱਡਣ ਤੋਂ ਬਾਅਦ ਉਸਦਾ ਕਦੇ ਵੀ ਆਪਣੇ ਪਰਿਵਾਰ ਜਾਂ ਨਜ਼ਦੀਕੀਆਂ ਨਾਲ ਕੋਈ ਰਾਬਤਾ ਜਾਂ ਗੱਲਬਾਤ ਨਹੀਂ ਹੋਈਉਹ ਆਪਣੀ ਜ਼ਿੰਦਗੀ ਬਹੁਤ ਸ਼ਾਨਦਾਰ ਤਰੀਕੇ ਨਾਲ ਜੀਅ ਰਿਹਾ ਸੀਉਸ ਨੂੰ ਰਾਜਨੀਤਕ ਸ਼ਰਨਾਰਥੀ ਦੇ ਤੌਰ ’ਤੇ ਚੰਗਾ ਗੁਜ਼ਾਰਾ ਭੱਤਾ ਮਿਲਦਾ ਸੀ ਤੇ ਕਿਸੇ ਕਿਸਮ ਦੀ ਕੋਈ ਰੋਕ ਟੋਕ ਨਹੀਂ ਸੀਪਰ ਉਸ ਨੂੰ ਪਰਿਵਾਰ ਤੇ ਕੌਮ ਦੀ ਚਿੰਤਾ ਸਤਾ ਰਹੀ ਸੀਉਹ ਪੰਜਾਬ ਵਾਪਸ ਆ ਕੇ ਲਹਿਰ ਨੂੰ ਦੁਬਾਰਾ ਉਸਾਰਨ ਬਾਰੇ ਸੋਚ ਰਿਹਾ ਸੀਇਸ ਕਰਕੇ ਉਸਨੇ ਆਪਣੇ ਆਪ ਹੀ ਜਨਵਰੀ 2001 ਵਿੱਚ ਵਾਪਸ ਪੰਜਾਬ ਆਉਣ ਦਾ ਫ਼ੈਸਲਾ ਕਰ ਲਿਆ

ਉਸਨੇ ਵਾਪਸ ਆਉਣ ਵਾਸਤੇ ਲੋੜੀਂਦੇ ਕਾਗ਼ਜ਼ ਪੱਤਰ ਤਿਆਰ ਕੀਤੇਇਸ ਕੰਮ ਵਿੱਚ ਉਸਦੇ ਨੇੜਲੇ ਸਹਿਯੋਗੀਆਂ ਨੇ ਇਟਲੀ ਵਿੱਚ ਰਹਿ ਰਹੇ ਇੱਕ ਭਾਰਤੀ ਦੇ ਮਿਆਦ ਪੁਗਾ ਚੁੱਕੇ ਪਾਸਪੋਰਟ ਦਾ ਬੰਦੋਬਸਤ ਕੀਤਾਉਸ ਉੱਪਰ ਜਫਰਵਾਲ ਦੀ ਫੋਟੋ ਲਗਾ ਕੇ ਪਾਸਪੋਰਟ ਦੇ ਗੁੰਮ ਹੋਣ ਦੀ ਪੁਲਿਸ ਰਿਪੋਰਟ ਲਿਖਵਾ ਦਿੱਤੀਇਸ ਰਿਪੋਰਟ ਦੇ ਆਧਾਰ ’ਤੇ ਉਸਦੇ ਭਾਰਤ ਵਾਪਸ ਆਉਣ ਦੇ ਕਾਗ਼ਜ਼ਾਤ ਤਿਆਰ ਕੀਤੇ ਤੇ ਉਹ ਇੱਕ ਪਾਸੇ ਦੀ ਟਿਕਟ ਖਰੀਦ ਕੇ ਜਨਵਰੀ 2001 ਦੇ ਅਖੀਰਲੇ ਹਫ਼ਤੇ ਵਿੱਚ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚ ਗਿਆਉਸਦੇ ਦੱਸਣ ਮੁਤਾਬਕ ਹਵਾਈ ਅੱਡੇ ’ਤੇ ਉਹ ਬਿਨਾਂ ਕਿਸੇ ਰੋਕ ਟੋਕ ਦੇ ਇੰਮੀਗਰੇਸ਼ਨ ਅਤੇ ਸੁਰੱਖਿਆ ਦਸਤਿਆਂ ਦੀ ਮੌਜੂਦਗੀ ਵਿੱਚ ਹਵਾਈ ਅੱਡੇ ਤੋਂ ਬਾਹਰ ਆ ਗਿਆਉਸਨੇ ਆਪਣੇ ਆਉਣ ਦੀ ਖ਼ਬਰ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਸੀ ਇੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਉਹ ਆਪਣੇ ਪੁਰਾਣੇ ਦੋਸਤ ਨੂੰ ਮਿਲਿਆਪੰਜਾਬ ਵਿੱਚ ਬਦਲੇ ਹੋਏ ਹਾਲਾਤ ਉਸਦੇ ਵਾਸਤੇ ਬਹੁਤ ਹੈਰਾਨ ਕਰਨ ਵਾਲੀ ਗੱਲ ਸੀਇਹ ਸੋਚ ਕੇ ਉਸਨੇ ਬਹੁਤ ਦੁੱਖ ਮਹਿਸੂਸ ਕੀਤਾ ਕਿ ਜਿਸ ਕਾਰਜ ਵਾਸਤੇ ਉਸਨੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਦਾਅ ’ਤੇ ਲਾਈ ਸੀ ਤੇ ਸੈਂਕੜੇ ਮੁਸੀਬਤਾਂ ਝੱਲੀਆਂ ਸਨ, ਪੰਜਾਬ ਦੇ ਲੋਕ ਕਿਵੇਂ ਇਹ ਸਭ ਕੁਝ ਭੁਲਾ ਬੈਠੇ ਹਨ

ਪੰਜਾਬ ਆਉਣ ਤੋਂ ਬਾਅਦ ਉਹ ਬੜੀ ਆਸਾਨੀ ਨਾਲ ਇੱਧਰ ਉੱਧਰ ਘੁੰਮਦਾ ਰਿਹਾਸਵਿਟਜ਼ਰਲੈਂਡ ਦੀ ਪੁਲਿਸ ਨੂੰ ਉਸਦੇ ਲਾਪਤਾ ਹੋਣ ਦੀ ਖ਼ਬਰ ਉਸਦੇ ਉੱਥੋਂ ਜਾਣ ਤੋਂ ਦੋ ਹਫ਼ਤੇ ਬਾਅਦ ਪਤਾ ਲਗਦੀ ਹੈਉਸਦੇ ਕਹੇ ਮੁਤਾਬਕ ਹੋ ਸਕਦਾ ਕਿ ਉਸਨੇ ਇਹ ਖ਼ਬਰ ਭਾਰਤੀ ਖੁਫੀਆ ਤੰਤਰ ਨੂੰ ਦੇ ਦਿੱਤੀ ਹੋਵੇਗੀਇਸ ਤੋਂ ਬਾਅਦ ਭਾਰਤੀ ਏਜੰਸੀਆਂ ਤੇ ਪੁਲਿਸ ਕਾਫ਼ੀ ਚੌਕਸ ਹੋ ਗਈ ਤੇ ਉਸ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਇਸੇ ਹੀ ਕੜੀ ਵਿੱਚ ਤਕਰੀਬਨ ਦੋ ਮਹੀਨੇ ਬਾਅਦ ਅਪਰੈਲ ਦੇ ਸ਼ੁਰੂ ਵਿੱਚ ਉਸ ਨੂੰ ਅੰਮ੍ਰਿਤਸਰ ਬੱਸ ਸਟੈਂਡ ਦੇ ਬਾਹਰ ਬਣੇ ਢਾਬੇ ਤੋਂ ਸ਼ਾਮ ਨੂੰ ਖਾਣਾ ਖਾਂਦੇ ਸਮੇਂ ਬੜੇ ਨਾਟਕੀ ਢੰਗ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਇਸਦਾ ਇੱਕ ਕਾਰਨ ਇਹ ਵੀ ਸੀ ਕਿ ਉਸਨੇ ਅੰਮ੍ਰਿਤਸਰ ਆ ਕੇ ਇੱਕ ਫਰਜ਼ੀ ਦਸਤਾਵੇਜ਼ ਨਾਲ ਮੋਬਾਇਲ ਫੋਨ ਦਾ ਕੁਨੈਕਸ਼ਨ ਲਿਆ ਸੀਇਹ ਗੱਲ ਪੁਲਿਸ ਦੇ ਧਿਆਨ ਵਿੱਚ ਆ ਗਈ ਸੀ ਤੇ ਇਸੇ ਆਧਾਰ ’ਤੇ ਉਸ ਉੱਪਰ ਨਿਗਰਾਨੀ ਰੱਖੀ ਗਈਫੜੇ ਜਾਣ ਤੋਂ ਬਾਅਦ ਪੁਲਿਸ ਉਸ ਨੂੰ ਬੀ-ਡਵੀਜ਼ਨ ਠਾਣੇ ਵਿੱਚ ਲੈ ਗਈ ਤੇ ਅਗਲੇ ਦਿਨ ਅਦਾਲਤ ਵਿੱਚ ਪੇਸ਼ ਕਰਕੇ 14 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ, ਜਿਹੜਾ ਬਾਅਦ ਵਿੱਚ ਫਿਰ 14 ਦਿਨਾਂ ਲਈ ਵਧਾ ਦਿੱਤਾ ਗਿਆਉਸ ਸਮੇਂ ਉਸ ਨੂੰ 11 ਸੰਗੀਨ ਕੇਸਾਂ ਵਿੱਚ ਨਾਮਜ਼ਦ ਕੀਤਾ, ਜਿਨ੍ਹਾਂ ਵਿੱਚ ਕਤਲ, ਅਗਵਾਕਾਰੀ, ਲੁੱਟ-ਖਸੁੱਟ, ਦੇਸ਼ ਦੇ ਖਿਲਾਫ਼ ਬਗ਼ਾਵਤ ਆਦਿ ਧਾਰਾਵਾਂ ਲਾਈਆਂ ਗਈਆਂ ਸਨਇਸ ਸਮੇਂ ਦੌਰਾਨ ਉਸ ਨੂੰ ਪੰਜਾਬ ਦੇ ਵੱਖ ਵੱਖ ਪੁਲਿਸ ਥਾਣਿਆਂ ਵਿੱਚ ਲਿਜਾ ਕੇ ਹਰ ਤਰੀਕੇ ਨਾਲ ਪੁੱਛ-ਪੜਤਾਲ ਕੀਤੀ ਤੇ ਬਾਅਦ ਵਿੱਚ ਜੇਲ੍ਹ ਭੇਜ ਦਿੱਤਾਜੇਲ੍ਹ ਵਿੱਚੋਂ ਉਹ ਦੋ ਸਾਲ ਬਾਅਦ ਜ਼ਮਾਨਤ ’ਤੇ ਬਾਹਰ ਆ ਗਿਆ। ਸਾਡੀ ਮੁਲਾਕਾਤ ਹੋਣ ਤਕ ਉਸਦੇ ਦੱਸੇ ਮੁਤਾਬਕ ਉਹ ਸਾਰੇ ਕੇਸਾਂ ਵਿੱਚੋਂ ਬਾਇੱਜ਼ਤ ਬਰੀ ਹੋ ਗਿਆ ਸੀ

ਇਸ ਤੋਂ ਬਾਅਦ ਵੱਸਣ ਸਿੰਘ ਜ਼ਫਰਵਾਲ ਦੀਆਂ ਸਰਗਰਮੀਆਂ ਧਾਰਮਿਕ ਅਤੇ ਸਮਾਜਕ ਮੁੱਦਿਆਂ ਉੱਤੇ ਹੀ ਕੇਂਦ੍ਰਿਤ ਰਹੀਆਂ ਹਨਪਿਛਲੇ ਸਾਲਾਂ ਵਿੱਚ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਮਾਮਲੇ ਵਿੱਚ ਬਣੀ ਜਥੇਬੰਦੀ ਅਤੇ ਬਾਅਦ ਵਿੱਚ ਹੋਏ ਸਰਬੱਤ ਖਾਲਸੇ ਦਾ ਉਹ ਹਿੱਸਾ ਰਹੇ ਹਨਇਨ੍ਹਾਂ ਸਰਗਰਮੀਆਂ ਕਰਕੇ ਉਨ੍ਹਾਂ ਦੀ ਪੁਲਿਸ ਵੱਲੋਂ ਕਈ ਵਾਰ ਪੁੱਛਗਿੱਛ ਅਤੇ ਛੋਟੇ ਮੋਟੇ ਕੇਸ ਪਾ ਦਿੱਤੇ ਜਾਂਦੇ ਰਹੇ ਹਨ

ਇਸ ਸਾਰੀ ਲਹਿਰ ਤੇ ਆਪਣੇ ਤਜਬਰੇ ਸਾਂਝੇ ਕਰਦਿਆਂ ਹੋਇਆਂ ਵੱਸਣ ਸਿੰਘ ਜ਼ਫਰਵਾਲ ਕਹਿੰਦਾ ਹੈ ਕਿ “ਸਾਕਾ ਨੀਲਾ ਤਾਰਾ” ਦਾ ਦੁਖਾਂਤ ਤੇ ਉਸ ਤੋਂ ਬਾਅਦ ਪੁਲਿਸ ਦਾ ਉਨ੍ਹਾਂ ਨੂੰ ਘਰੋਂ ਚੁੱਕਣਾ, ਪੁਲਿਸ ਤੇ ਨੀਮ ਫ਼ੌਜੀ ਦਲਾਂ ਵੱਲੋਂ ਬੇਕਸੂਰ ਲੋਕਾਂ ਉੱਤੇ ਤਸ਼ੱਦਦ ਅਤੇ ਦਮਦਮੀ ਟਕਸਾਲ ਵੱਲ ਝੁਕਾਅ ਕਰਕੇ ਉਹ ਇਸ ਲਹਿਰ ਵਿੱਚ ਸ਼ਾਮਲ ਹੋਇਆ ਸੀਇਹ ਉਹ ਸਮਾਂ ਸੀ ਜਦੋਂ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ ਆਪਣੇ ਆਪ ਮੈਦਾਨ ਵਿੱਚ ਆ ਗਏ ਸਨ ਤੇ ਲਹਿਰ ਨੂੰ ਆਮ ਲੋਕਾਂ ਵੱਲੋਂ ਵੱਡਾ ਹੁੰਗਾਰਾ ਮਿਲ ਰਿਹਾ ਸੀਸ਼ੁਰੂ ਸ਼ੁਰੂ ਵਿੱਚ ਜ਼ਿਆਦਾਤਰ ਹਥਿਆਰ ਪੁਲਿਸ ਦੇ ਹੋਮਗਾਰਡਾਂ ਦੇ ਜਵਾਨਾਂ ਤੋਂ ਖੋਹੇ ਜਾਂਦੇ ਸਨ ਪਰ ਬਾਅਦ ਵਿੱਚ ਪਾਕਿਸਤਾਨ ਵਾਲੇ ਪਾਸੇ ਤੋਂ ਹਥਿਆਰਾਂ ਦੀ ਸਪਲਾਈ ਸ਼ੁਰੂ ਹੋ ਗਈ ਸੀ ਇਸਦੇ ਨਾਲ ਹੀ ਕੁਝ ਪੁਲਿਸ ਵਾਲੇ ਨੌਕਰੀ ਛੱਡ ਕੇ ਲਹਿਰ ਵਿੱਚ ਦਾਖਲ ਹੋ ਗਏ ਸਨਇਸ ਤੋਂ ਇਲਾਵਾ ਕੁਝ ਆਮ ਲੋਕਾਂ ਦੇ ਲਾਇਸੰਸੀ ਹਥਿਆਰ ਵੀ ਖੋਹੇ ਸਨਪਹਿਲਾਂ ਪਹਿਲ ਹਥਿਆਰ ਪ੍ਰਾਪਤ ਕਰਨ ਵਿੱਚ ਮੁਸ਼ਕਲ ਹੁੰਦੀ ਸੀ ਪਰ ਬਾਅਦ ਵਿੱਚ ਕੋਈ ਸਮੱਸਿਆ ਨਹੀਂ ਆਈ

ਜਦੋਂ ਵੱਸਣ ਸਿੰਘ ਜ਼ਫਰਵਾਲ ਨੂੰ ਲਹਿਰ ਦੇ ਪਤਨ ਬਾਰੇ ਪੁੱਛਿਆ ਗਿਆ ਤਾਂ ਉਸਨੇ ਇਸਦੇ ਬਹੁਤ ਸਾਰੇ ਕਾਰਨ ਦੱਸੇਸਭ ਤੋਂ ਵੱਡਾ ਕਾਰਨ ਜਥੇਬੰਦੀਆਂ ਦੀ ਆਪਸੀ ਖਹਿਬਾਜ਼ੀ ਤੇ ਰੰਜਸ਼ ਸੀ ਇਸਦੇ ਨਾਲ ਹੀ ਜਥੇਬੰਦੀਆਂ ਵਿੱਚ ਮਾੜੇ ਅਨਸਰਾਂ ਨਾਲ ਸਰਕਾਰੀ ਏਜੰਸੀਆਂ ਦੇ ਲੋਕ ਵੜ ਗਏ1987 ਤੋਂ ਬਾਅਦ ਲੋਕਾਂ ਉੱਤੇ ਜ਼ਬਰਦਸਤੀ ਸਮਾਜ ਸੁਧਾਰ ਲਾਗੂ ਕਰਨ ਤੋਂ ਬਾਅਦ ਅੱਤਵਾਦੀ ਜਥੇਬੰਦੀਆਂ ਦੀ ਗਿਣਤੀ ਬਹੁਤ ਵਧ ਗਈ ਤੇ ਇਸਦੇ ਨਾਲ ਹੀ ਇਨ੍ਹਾਂ ਜਥੇਬੰਦੀਆਂ ਵਿੱਚ ਧੜੇਬੰਦੀ ਵੀ ਵਧ ਗਈਇਹ ਉਹ ਸਮਾਂ ਸੀ ਜਦੋਂ ਕਿਸੇ ਵੀ ਜਥੇਬੰਦੀ ਦੇ ਮੁਖੀ ਜਾਂ ਅਹੁਦੇਦਾਰ ਦਾ ਥੱਲੇ ਕੰਮ ਕਰਦੇ ਮੁੰਡਿਆਂ ’ਤੇ ਕੋਈ ਕੰਟਰੋਲ ਨਹੀਂ ਸੀਅਜਿਹੀ ਸਥਿਤੀ ਵਿੱਚ ਸਾਰਾ ਵਰਤਾਰਾ ਲੋਕ ਵਿਰੋਧੀ ਹੋ ਗਿਆ ਤੇ ਜ਼ਿਆਦਾਤਰ ਆਮ ਲੋਕ ਇਸਦੇ ਬੁਰੀ ਤਰ੍ਹਾਂ ਸ਼ਿਕਾਰ ਹੋਏ। ਲੋਕਾਂ ਦੀ ਲਹਿਰ ਪ੍ਰਤੀ ਹਮਦਰਦੀ ਦੀ ਬਜਾਏ ਨਫ਼ਰਤ ਸ਼ੁਰੂ ਹੋ ਗਈ

ਆਪਣੀ ਜਥੇਬੰਦੀ ਦੁਆਰਾ ਕੀਤੇ ਕੰਮਾਂ ਬਾਰੇ ਵੱਸਣ ਸਿੰਘ ਜ਼ਫਰਵਾਲ ਕਹਿੰਦਾ ਹੈ ਕਿ ਉਨ੍ਹਾਂ ਨੇ ਕਿਸੇ ਬੇਕਸੂਰ ਦਾ ਕਤਲ ਨਹੀਂ ਕੀਤਾ ਤੇ ਸਰਕਾਰੀ ਅਤੇ ਲੋਕਾਂ ਉੱਤੇ ਜ਼ੁਲਮ ਕਰਨ ਵਾਲਿਆਂ ਨੂੰ ਸਬਕ ਸਿਖਾਇਆਉਹ ਇਹ ਵੀ ਮੰਨਦਾ ਹੈ ਕਿ ਬਾਅਦ ਵਿੱਚ ਹਾਲਾਤ ਅਜਿਹੇ ਬਣ ਗਏ ਸਨ ਜਦੋਂ ਕੋਈ ਵੀ ਕਿਸੇ ਦੇ ਕਾਬੂ ਹੇਠ ਨਹੀਂ ਸੀਜਿੰਨਾ ਚਿਰ ਉਹ ਪੰਜਾਬ ਵਿੱਚ ਰਿਹਾ, ਉਸਨੇ ਮਾੜਾ ਕੰਮ ਕਰਨ ਵਾਲੇ ਅਨਸਰਾਂ ਨੂੰ ਜਥੇਬੰਦੀ ਵਿੱਚੋਂ ਬੇਦਖਲ ਕੀਤਾ ਤੇ ਉਨ੍ਹਾਂ ਨੇ ਅਜਿਹਾ ਨਾ ਕਰਨ ਵਾਸਤੇ ਚਿਤਾਵਣੀ ਦਿੱਤੀਪਰ ਬਾਅਦ ਵਿੱਚ ਲਹਿਰ ਅਤੇ ਜਥੇਬੰਦੀ ਵਿੱਚ ਬਹੁਤ ਸਾਰੇ ਲੋਟੂ ਤੇ ਮਾੜੇ ਕਿਰਦਾਰ ਵਾਲੇ ਬੰਦੇ ਵੜ ਗਏ, ਜਿਨ੍ਹਾਂ ਦੇ ਕਾਰਨਾਮਿਆਂ ਕਰਕੇ ਲਹਿਰ ਬਦਨਾਮ ਤੇ ਬਹੁਤ ਜਲਦੀ ਅਲੋਪ ਹੋ ਗਈ

ਵੱਸਣ ਸਿੰਘ ਜ਼ਫਰਵਾਲ ਦੀ ਸਭ ਤੋਂ ਵੱਡੀ ਨਿਰਾਸ਼ਾ ਉਸਦੇ ਵਾਪਸ ਆਉਣ ’ਤੇ ਲਹਿਰ ਦੇ ਸਮੇਂ ਦੇ ਕੁਝ ਨਜ਼ਦੀਕੀ ਅਤੇ ਜਾਣਕਾਰ ਲੋਕਾਂ ਦਾ ਪੂਰੀ ਤਰ੍ਹਾਂ ਮੂੰਹ ਮੋੜ ਲੈਣਾ ਸੀਉਸ ਨੂੰ ਇਸ ਗੱਲ ਦਾ ਵੀ ਪਛਤਾਵਾ ਸੀ ਕਿ ਪੰਜਾਬ ਵਿੱਚ ਜੋ ਕੁਝ ਹੋਇਆ ਜਾਂ ਕੀਤਾ, ਬਹੁਤ ਮਾੜਾ ਸੀ ਇਸਦੇ ਨਾਲ ਹੀ ਉਸ ਨੂੰ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਖਾਲਿਸਤਾਨ ਲਹਿਰ ਦੇ ਉੱਠਣ ਦੀ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4902)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਜਗਰੂਪ ਸਿੰਘ ਸੇਖੋਂ

ਡਾ. ਜਗਰੂਪ ਸਿੰਘ ਸੇਖੋਂ

Professor, Dept. Of Political Science, Guru Nanak Dev University Amritsar. Punjab. India.
WhatsApp: (91 - 94170 - 75563)
Email: (jagrupssekhon@gmail.com)