AjitKumar7ਅਜਿਹੇ ਸਾਰੇ ਵਰਤਾਰੇ ਉੱਤੇ ਪਰਦਾ ਪਾਉਣ ਵਿੱਚ ਮਾਹਰ ਦੇਸ਼ ਦਾ ਮੁਖੀ ਸਭ ਤਰ੍ਹਾਂ ਦੀਆਂ ਭੂਮਿਕਾਵਾਂ ਬਾਖੂਬੀ ਨਿਭਾਉਣ ...
(20 ਮਾਰਚ 2024)
ਇਸ ਸਮੇਂ ਪਾਠਕ: 400.


ਹਿੰਦੀ ਫਿਲਮ ‘ਦਾਗ’ ਦਾ ਚਰਚਿਤ ਗਾਣਾ ‘ਏਕ ਚਿਹਰੇ ਪੇ ਕਈ ਚਿਹਰੇ ਲਗਾ ਲੇਤੇ ਹੈ ਲੋਗ’ ਭਾਰਤ ਦੇ ਸਿਆਸੀ ਆਗੂਆਂ ਨੇ ਅਪਣਾ ਲਿਆ ਹੈ ਅਤੇ ਇਸ ਵਕਤ ਇੱਕ ਖਾਸ ਪਾਰਟੀ ਦੇ ਆਗੂਆਂ ਉੱਤੇ ਇਹ ਗਾਣਾ ਇਨ ਬਿਨ ਢੁਕਦਾ ਹੈ
ਉਹ ਆਪਣੇ ਭਾਸ਼ਨਾਂ ਵਿੱਚ ਉੱਚੀਆਂ ਉੱਚੀਆਂ ਬਾਹਵਾਂ ਚੁੱਕ ਕੇ ਵੱਡੇ ਵੱਡੇ ਐਲਾਨ ਕਰਦੇ ਹਨ ਪਰ ਹਕੀਕਤ ਵਿੱਚ ਭਾਸ਼ਣਾਂ ਅਤੇ ਉਨ੍ਹਾਂ ਦੀਆਂ ਕਹੀਆਂ ਹੋਈਆਂ ਗੱਲਾਂ ਤੋਂ ਉਲਟ ਵਾਪਰ ਰਿਹਾ ਹੁੰਦਾ ਹੈਉਹ ਇਸਦੀ ਕੋਈ ਪਰਵਾਹ ਨਹੀਂ ਕਰਦੇ ਅਤੇ ਆਪਣੇ ਕਹੇ ਬੋਲਾਂ-ਸ਼ਬਦਾਂ ਦੀ ਕੋਈ ਵੁੱਕਤ ਆਪ ਖੁਦ ਆਪ ਹੀ ਨਹੀਂ ਸਮਝਦੇ ਉਨ੍ਹਾਂ ਦੀ ਇੱਕੋ ਇੱਕ ਖਵਾਹਿਸ਼ ਹੁੰਦੀ ਹੈ ਕਿ ਲੋਕਾਂ ਨੂੰ ਬੇਵਕੂਫ ਅਤੇ ਲਾਈਲੱਗ ਕਿਵੇਂ ਬਣਾਇਆ ਜਾਵੇਜਨਤਾ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਅਤੇ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਕੋਈ ਉਹਨਾਂ ਵੱਲੋਂ ਯਤਨ ਨਹੀਂ ਕੀਤਾ ਜਾਂਦਾਮਨ-ਘੜਤ ਕਹਾਣੀਆਂ, ਇਤਿਹਾਸ ਨੂੰ ਤੋੜ ਮਰੋੜ ਅਤੇ ਵਿਰੋਧੀਆਂ ਨੂੰ ਭੰਡਣ ਦੀਆਂ ਚਾਲਾਂ ਚੱਲ ਕੇ ਵੋਟਰਾਂ ਦਾ ਬੁੱਤਾ ਸਰਿਆ ਜਾ ਰਿਹਾ ਹੈਵਿਕਾਸ ਦੇ ਝੂਠੇ ਅੰਕੜੇ ਆਪਣੀ ਮਰਜ਼ੀ ਨਾਲ ਤਿਆਰ ਕਰਕੇ ਲੋਕਾਂ ਨੂੰ ਗਰੀਬੀ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈਉਹ ਮਹੀਨਾ ਦੋ ਮਹੀਨੇ ਪਹਿਲਾਂ ਆਪਣੇ ਮੂੰਹੋਂ ਦਿੱਤੇ ਬਿਆਨਾਂ ਨੂੰ ਵੀ ਝੂਠਾ ਸਾਬਤ ਕੀਤੇ ਜਾਣ ਤੋਂ ਗੁਰੇਜ਼ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਭਾਰਤ ਦੇ ਲੋਕ ਬੀਤੇ ਨੂੰ ਅਤੇ ਵਾਪਰ ਰਹੇ ਵਰਤਾਰੇ ਨੂੰ ਯਾਦ ਨਹੀਂ ਰੱਖਦੇ ਅਤੇ ਉਹ ਹਮੇਸ਼ਾ ਉਮੀਦਾਂ ਅਤੇ ਆਸਾਂ ਦੇ ਸੁਫਨਿਆਂ ਵਿੱਚ ਜਿਉਂਦੇ ਹਨ

ਕੇਂਦਰ ਦੀ ਮੌਜੂਦਾ ਸਰਕਾਰ ਨੇ ਕਈ ਵੱਡੇ ਪ੍ਰੋਜੈਕਟਾਂ ਉੱਤੇ ਦੇਸ਼ ਦਾ ਪੈਸਾ ਪਾਣੀ ਦੀ ਤਰ੍ਹਾਂ ਰੋੜ੍ਹਿਆ ਹੈ, ਜਿਨ੍ਹਾਂ ਤੋਂ ਦੇਸ਼ ਦੇ ਲੋਕਾਂ ਨੂੰ ਦਵਾਨੀ ਦਾ ਫਾਇਦਾ ਨਹੀਂ ਹੋਇਆਦੁਨੀਆਂ ਵਿੱਚ ਨਾਮਣਾ ਖੱਟਣ ਲਈ ਸਭ ਤੋਂ ਉੱਚੀ ਮੂਰਤੀ ਉੱਤੇ 3500 ਕਰੋੜ ਰੁਪਏ ਲੁਟਾ ਦਿੱਤੇ ਪਰ ਸਕੂਲਾਂ ਅਤੇ ਹਸਪਤਾਲਾਂ ਦੀ ਕਈ ਰਾਜਾਂ ਵਿੱਚ ਬਹੁਤ ਖਸਤਾ ਹਾਲਤ ਹੋਣ ਦੇ ਬਾਵਜੂਦ ਉੱਧਰ ਕੋਈ ਧਿਆਨ ਨਹੀਂ ਦਿੱਤਾਰਾਮ ਰਾਜ ਦੀ ਸਥਾਪਨਾ ਕਰਨ ਲਈ ਦੇਸ਼ ਵਿੱਚ ਅਜਿਹਾ ਮਾਹੌਲ ਸਿਰਜਿਆ ਗਿਆ ਕਿ ਜਿਵੇਂ ਮੰਦਰ ਨਾਲ ਜਨਤਾ ਦੀਆਂ ਸਭ ਸਮੱਸਿਆਵਾਂ ਹੱਲ ਹੋ ਜਾਣੀਆਂ ਹੁੰਦੀਆਂ ਹਨ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਫਾਇਦਾ ਚੁੱਕ ਕੇ ਹੋਰ ਪੰਜ ਸਾਲ ਰਾਜ ਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਉੱਧਰ ਗੋਦੀ ਮੀਡੀਆ ਸਰਕਾਰ ਤੋਂ ਲੋਕਾਂ ਦੇ ਸਵਾਲ ਪੁੱਛਣ ਦੀ ਬਜਾਏ ਸਰਕਾਰ ਦਾ ਗੁਣ ਗਾਣ ਲਗਾਤਾਰ ਕਰਨ ਲੱਗਿਆ ਹੋਇਆ ਹੈ ਜਦੋਂ ਕਿ ਮੋਦੀ ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋਈ ਹੈ ਸੱਤਾ ’ਤੇ ਕਾਬਜ਼ ਮੋਦੀ ਸਰਕਾਰ ਦੇ 2014 ਅਤੇ 2019 ਦੀਆਂ ਚੋਣਾਂ ਸਮੇਂ ਕਿਤੇ ਵਾਅਦੇ ਵਫਾ ਨਹੀਂ ਹੋਏਵਿਰੋਧੀਆਂ ਦੁਆਰਾ ਵਾਰ ਵਾਰ ਮੋਦੀ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਣ ’ਤੇ ਵਾਅਦਿਆਂ ਨੂੰ ਜੁਮਲੇ ਕਰਾਰ ਦਿੱਤਾ ਗਿਆਮਤਲਬ ਵੋਟਰਾਂ ਨੂੰ ਬੇਵਕੂਫ ਬਣਾਇਆ ਗਿਆਦੇਸ਼ ਦੀ ਜਨਤਾ ਨੂੰ ਅੱਛੇ ਦਿਨਾਂ ਦੇ ਆਉਣ ਦੇ ਝੂਠੇ ਸੁਪਨੇ ਵਿਖਾ ਕੇ ਵਿਖਾ ਕੇ ਲੁੱਟਿਆ ਗਿਆ

ਚੋਣਾਂ ਦੌਰਾਨ ਜ਼ੋਰ ਸ਼ੋਰ ਨਾਲ ਲੋਕਾਂ ਨਾਲ ਕੀਤੇ 15-15 ਲੱਖ ਰੁਪਏ ਦੇ ਵਾਅਦੇ ਨੂੰ ਚੋਣ ਜੁਮਲਾ ਕਰਾਰ ਦੇ ਕੇ ਜਨਤਾ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆਲੋਕਾਂ ਦੀ ਮਿਹਨਤ ਨਾਲ ਕੀਤੀ ਕਮਾਈ ਨੂੰ ਨੋਟਬੰਦੀ ਕਰਕੇ ਰਾਤੋ ਰਾਤ ਆਮ ਜਨਤਾ ਨੂੰ ਕੰਗਾਲ ਕਰ ਦਿੱਤਾ ਗਿਆ, ਜਦੋਂ ਕਿ ਨੋਟਬੰਦੀ ਨਾਲ ਆਤੰਕਵਾਦ ਨੂੰ ਖਤਮ ਕਰਨ ਦੀਆਂ ਟਾਹਰਾਂ ਮਾਰੀਆਂ ਗਈਆਂ ਸਨਦੇਸ਼ ਦੇ ਆਮ ਲੋਕਾਂ ਕੋਲ ਮੋਦੀ ਦੀ ਨਵੀਂ ਕਰੰਸੀ ਤਾਂ ਬਾਅਦ ਵਿੱਚ ਪਹੁੰਚੀ ਪਰ ਅਤੰਕਵਾਦੀਆਂ ਕੋਲ ਪਹਿਲਾਂ ਹੀ ਪਹੁੰਚ ਗਈ ਸੀਸਵੱਛ ਭਾਰਤ ਦੀ ਸ਼ੁਰੂਆਤ ਜ਼ੋਰ ਸ਼ੋਰ ਨਾਲ ਕੀਤੀ ਗਈ ਅਤੇ ਸਮਾਰਟ ਸਿਟੀ ਮਿਸ਼ਨ ਤਹਿਤ ਦੇਸ਼ ਦੇ 100 ਸ਼ਹਿਰਾਂ ਨੂੰ ਸਮਾਰਟ ਬਣਾਉਣ ਦੇ ਵਾਅਦੇ ਦਾ ਕੀ ਬਣਿਆ, ਕਿਸੇ ਨੂੰ ਕੋਈ ਪਤਾ ਨਹੀਂਲੋਕ ਸਭਾ ਦੇ ਹਰੇਕ ਪਾਰਲੀਮੈਂਟ ਮੈਂਬਰ ਨੂੰ ਆਪਣੇ ਆਪਣੇ ਹਲਕੇ ਦੇ ਪੰਜ ਪੰਜ ਪਿੰਡਾਂ ਨੂੰ ਅਪਣਾ ਕੇ ਵਿਕਸਿਤ ਕਰਨ ਦਾ ਵੀ ਜੁਮਲਾ ਦੇਸ਼ ਦੀ ਜਨਤਾ ਨਾਲ ਵਫਾ ਨਾ ਹੋ ਸਕਿਆਮੋਦੀ ਨੇ ਦੇਸ਼ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਆਮਦਨ ਦੂਣੀ ਕਰਨ ਦਾ ਅੰਨ੍ਹਾ ਸੁਪਨਾ ਵਿਖਾ ਕੇ ਉਹਨਾਂ ਦੀਆਂ ਵੋਟਾਂ ਦੀ ਲੁੱਟ ਕੀਤੀ ਅਤੇ ਸਭ ਤੋਂ ਵੱਡਾ ਧੋਖਾ ਦੇਸ਼ ਦੇ ਕਿਸਾਨਾਂ ਨਾਲ ਕੀਤਾ ਗਿਆਕਿਸਾਨ ਦੇਸ਼ ਦੀ ਰਾਜਧਾਨੀ ਦੀਆਂ ਬਰੂਹਾਂ ’ਤੇ ਸਾਲ ਭਰ ਭਾਰਤ ਪ੍ਰਧਾਨ ਮੰਤਰੀ ਨੂੰ ਉਡੀਕਦੇ ਰਹੇ ਅਤੇ ਆਪਣੀਆਂ ਹੱਕਾਂ ਦੀਆਂ ਗੱਲ ਸੁਣਨ ਦੀ ਉਮੀਦ ਵਿੱਚ ਸੈਂਕੜੇ ਕਿਸਾਨ ਦੁਨੀਆਂ ਨੂੰ ਆਲਵਿਦਾ ਕਹਿ ਗਏ ਪਰ ਸੱਤਾ ਦੇ ਨਸ਼ੇ ਵਿੱਚ ਚੂਰ ਸਰਕਾਰ ਨੂੰ, ਦੇਸ਼ ਦੇ ਲੋਕਾਂ ਦੇ ਪੇਟ ਦੀ ਭੁੱਖ ਨੂੰ ਸ਼ਾਂਤ ਕਰਨ ਵਾਲੇ ਕਿਸਾਨ, ਦੀ ਮੋਦੀ ਨੂੰ ਦਰਵਾਜੇ ’ਤੇ ਦਿੱਤੀ ਦਸਤਕ ਸੁਣਾਈ ਨਹੀਂ ਦਿੱਤੀ ਅਤੇ ਜਿਹੜੇ ਵਾਅਦੇ, ਫੈਸਲੇ ਕੀਤੇ ਸਨ ਉਹਨਾਂ ਤੋਂ ਵੀ ਪਾਲਾ ਵੱਟ ਲਿਆ ਗਿਆ ਅਤੇ ਮਰੀ ਹੋਈ ਜ਼ਮੀਰ ਤੇ ਨੈਤਿਕਤਾ ਤੋਂ ਵਾਂਝੀ ਸੱਤਾ ਧਿਰ ਨੇ ਕਿਸਾਨਾਂ ਨੂੰ ਅਤੰਕਵਾਦੀ, ਖਾਲਿਸਤਾਨੀ ਅਤੇ ਪਰਜੀਵੀ ਜਿਹੇ ਸ਼ਬਦਾਂ ਨਾਲ ਨਿਵਾਜਿਆ

ਹਰੇਕ ਸਾਲ ਦੋ ਕਰੋੜ ਨੌਕਰੀਆਂ ਦੇ ਵਾਅਦੇ ਕਰਨ ਵਾਲੀ ਪਾਰਟੀ ਦੇ ਝੂਠਾਂ ਦੇ ਸਰਦਾਰ ਨੇ ਨੌਜਵਾਨਾਂ ਨੂੰ ਠੇਗਾਂ ਦਿਖਾਇਆ ਅਤੇ ਪਹਿਲਾਂ ਤੋਂ ਨੌਕਰੀ ਕਰ ਰਹੇ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਤੋਂ ਵਿਹਲਾ ਕਰ ਦਿੱਤਾ ਗਿਆਵਿਦੇਸ਼ੀ ਬੈਂਕਾਂ ਵਿੱਚ ਭਾਰਤੀ ਲੁਟੇਰਿਆਂ ਦੇ ਪਏ ਲੱਖਾਂ ਕਰੋੜਾਂ ਦੀ ਕਾਲੀ ਕਮਾਈ ਨੂੰ ਵਾਪਸ ਲਿਆਉਣ ਦਾ ਵਾਅਦਾ ਵੀ ਜੁਮਲਾ ਸਾਬਤ ਹੋਇਆ ਹੈਦੇਸ਼ ਦੀ ਜਨਤਾ ਕਰੋਨਾ ਕਾਲ ਸਮੇਂ ਦੀ ਦੇਸ਼ ਦੀ ਹਾਲਤ ਤੋਂ ਭਲੀਭਾਂਤ ਜਾਣੂ ਹੋਵੇਗੀ। ਤਾਲੀਆਂ-ਥਾਲੀਆਂ ਖੜਕਾਉਣ ਵਾਲੀ ਲਾਈਲੱਗ ਜਨਤਾ ਨੂੰ ਬੇਵਕੂਫ ਬਣਾਉਣਾ ਇੱਕ ਚੁਟਕੀ ਦਾ ਕੰਮ ਹੈ, ਇਸਦਾ ਮੋਦੀ ਨੇ ਬਾਖੂਬੀ ਫਾਇਦਾ ਚੁੱਕਿਆ ਹੈ ਅਤੇ ਮੀਡੀਆ ਦੀ ਬਾਂਹ ਮਰੋੜ ਕੇ ਆਪਣਾ ਜੂਠਾ ਖਵਾਉਣ ਦਾ ਆਦੀ ਬਣਾ ਲਿਆ ਗਿਆ

ਇਸੇ ਤਰ੍ਹਾਂ ਬੁਲਟ ਟਰੇਨ ’ਤੇ ਦੇਸ਼ ਦੀ ਜਨਤਾ ਨੂੰ ਹਵਾਈ ਝੂਟੇ ਦਿਵਾਉਣ ਵਿੱਚ ਵੀ ਮੋਦੀ ਕਾਮਯਾਬ ਹੋਇਆਲੋਕ ਪਾਲ ਲਿਆਉਣਾ, ਭ੍ਰਿਸ਼ਟਾਚਾਰ ਖਤਮ ਕਰਨ ਦੀ ਗਰੰਟੀ, ਔਰਤਾਂ ਦੀ ਸੁਰੱਖਿਆ ਦੀ ਗਰੰਟੀ, ਜੀਡੀਪੀ ਵਿੱਚ 10% ਦਾ ਵਾਧਾ ਕਰਨ ਦੀ ਗਰੰਟੀ, ਸਭ ਜੁਮਲੇ ਸਾਬਤ ਹੋਏਗੰਗਾ ਨਦੀ ਨੂੰ ਸਾਫ ਕਰਨ ਦਾ ਵਾਅਦਾ ਵੀ ਹਜ਼ਾਰਾਂ ਕਰੋੜ ਖਰਚਣ ਦੇ ਬਾਵਜੂਦ ਵਫ਼ਾ ਸਾਬਤ ਨਹੀਂ ਹੋਇਆ ਅਤੇ ਅੱਜ ਵੀ ਗੰਗਾ ਗੰਦਗੀ ਨਾਲ ਭਰੀ ਹੋਈ ਹੈ

ਸਾਫ ਹੈ ਕਿ ਸੱਤਾ ’ਤੇ ਕਾਬਜ਼ ਧਿਰ ਭਾਸ਼ਣਾਂ ਵਿੱਚ ਹਰੇਕ ਗੱਲ ਨੂੰ ਵਧਾ ਚੜ੍ਹਾ ਕੇ ਅਤੇ ਝੂਠ ਦਾ ਤੜਕਾ ਲਗਾ ਕੇ ਪਰੋਸਣ ਵਿੱਚ ਮਾਹਰ ਹੈ ਅਤੇ ਹਾਕਮਾਂ ਨੂੰ ਭਲੀਭਾਂਤ ਪਤਾ ਹੈ ਕਿ ਅੰਨ੍ਹੀ ਸ਼ਰਧਾ ਦੀ ਚੜ੍ਹੀ ਪੱਟੀ ਕਾਰਨ ਲੋਕ ਕੁਝ ਨਹੀਂ ਸੋਚ ਸਕਦੇ ਅਤੇ ਉਹਨਾਂ ਦੀ ਹਰ ਗੱਲ ਮੰਨ ਲੈਂਦੇ ਹਨਹਾਕਮਾਂ ਨੂੰ ਇਹ ਵੀ ਵਿਸ਼ਵਾਸ ਹੈ ਕਿ ਲੋਕ ਸਭਾ ਚੋਣਾਂ ਸਮੇਂ ਲੋਕਾਂ ਨੇ ਉਹਨਾਂ ਦੇ ਘਪਲੇ ਨਹੀਂ ਵਿਚਾਰਨੇ, ਅੰਬਾਨੀ-ਅਡਾਨੀ ਵੰਨਗੀ ਵਾਲੇ ਹੋਰ ਅਨੇਕਾਂ ਠੱਗਾਂ ਵਿਜਯ ਮਾਲਿਆ, ਨੀਰਵ ਮੋਦੀ, ਮੇਹਲ ਚੌਕਸੀ, ਲਲਿਤ ਮੋਦੀ, ਨਿਸਾਲ ਮੋਦੀ ਵਰਗੇ ਲਗਭਗ 70 ਤੋਂ ਵੱਧ ਲੁਟੇਰੇ, ਜਿਹੜੇ ਹਜ਼ਾਰਾਂ ਕਰੋੜਾਂ ਰੁਪਏ ਲੁੱਟ ਕੇ ਬਾਹਰਲੇ ਮੁਲਕਾਂ ਵਿੱਚ ਜਾ ਵਸੇ ਹਨ, ਨੂੰ ਲੋਕ ਚਿੱਤ ਚੇਤੇ ਵਿੱਚੋਂ ਵਿਸਾਰ ਦੇਣਗੇ

ਅਜਿਹੇ ਸਾਰੇ ਵਰਤਾਰੇ ਉੱਤੇ ਪਰਦਾ ਪਾਉਣ ਵਿੱਚ ਮਾਹਰ ਦੇਸ਼ ਦਾ ਮੁਖੀ ਸਭ ਤਰ੍ਹਾਂ ਦੀਆਂ ਭੂਮਿਕਾਵਾਂ ਬਾਖੂਬੀ ਨਿਭਾਉਣ ਵਿੱਚ ਮਾਹਰ ਸਾਬਤ ਹੋਇਆ ਹੈਕਦੇ ਉਹ ਗੰਗਾ ਕਿਨਾਰੇ ਆਰਤੀ ਕਰਦਾ ਹੈ, ਜਿਵੇਂ ਮੁੱਖ ਪੁਜਾਰੀ ਹੋਵੇ, ਪਹਾੜਾਂ ਦੀ ਕਿਸੇ ਗੁਫਾ ਵਿੱਚ ਸ਼ਾਂਤ ਚਿੱਤ ਬੈਠ ਕੇ ਤਪੱਸਿਆ ਕਰਨ ਦਾ ਢੌਂਗ ਕਰਦਾ ਹੈ, ਦੇਸ਼ ਦੇ ਵਿਗਿਆਨੀਆਂ ਨੂੰ ਪਾਠ ਪੜ੍ਹਾਉਣ ਦਾ ਕੰਮ ਕਰਦਾ ਹੈ, ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਟਾ, ਹਿੰਦੂ ਧਰਮ ਦੇ ਸ਼ੰਕਰਾਚਾਰੀਆਂ ਨੂੰ ਪਾਸੇ ਕਰਕੇ ਮੰਦਰ ਦੇ ਮੁੱਖ ਪੁਜਾਰੀ ਵਰਗਾ ਢੌਂਗ ਕਰਦਾ ਹੈਕੋਈ ਸਪਸ਼ਟ ਪੜ੍ਹਾਈ ਦੀ ਡਿਗਰੀ ਨਾ ਹੋਣ ਦੇ ਬਾਵਜੂਦ ਦੇਸ਼ ਦੇ ਨੌਜਵਾਨਾਂ ਨੂੰ ਇਮਤਿਹਾਨਾਂ ਦੀ ਤਿਆਰੀ ਦੇ ਟਿਪਸ ਦੇਣ ਵਾਲੇ ਜੁਮਲਿਆਂ ਦੇ ਬਾਦਸ਼ਾਹ ਤੋਂ ਦੇਸ਼ ਨੂੰ ਬਚਾਉਣ ਲਈ ਵੋਟਰਾਂ ਨੂੰ ਸਾਵਧਾਨੀ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੋਵੇਗਾ

*  *  *  *  *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4821)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜੀਤ ਕੁਮਾਰ

ਜੀਤ ਕੁਮਾਰ

WhatsApp: (91 - 90564 - 00073)
Email: (jeetkamboj0017@gmail.com)